ਜੰਗ

ਜੰਗ ਜਾਂ ਯੁੱਧ (ਹੋਰ ਪੰਜਾਬੀ ਨਾਂ ਜੁੱਧ, ਸੰਗਰਾਮ ਜਾਂ ਲੜਾਈ ਹਨ) ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ।

ਜੰਗ
ਤਾਦਿਉਸਤ ਸਿਪਰੀਅਨ ਦੀ ਦਅ ਵਾਰ (1949), ਇੱਕ ਤਸਵੀਰ ਜਿਸ ਵਿੱਚ ਦੂਜੀ ਸੰਸਾਰ ਜੰਗ ਮਗਰੋਂ ਹੋਇਆ ਪੋਲੈਂਡ ਦੀ ਰਾਜਧਾਨੀ ਦਾ ਉਜਾੜਾ ਵਿਖਾਇਆ ਗਿਆ ਹੈ।

ਸ਼ੁਰੂ ਹੋਣ ਮਗਰੋਂ ਹੋਈਆਂ ਕੁੱਲ ਮੌਤਾਂ ਦੇ ਅਧਾਰ ਉੱਤੇ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਦੂਜੀ ਸੰਸਾਰ ਜੰਗ ਸੀ ਜੀਹਦੇ 'ਚ 6 ਤੇਂ 8.5 ਕਰੋੜ ਲੋਕ ਮਾਰੇ ਗਏ। ਤੁਲਨਾਤਮਕ ਤੌਰ ਉੱਤੇ ਅਜੋਕੇ ਇਤਿਹਾਸ ਦੀ ਸਭ ਤੋਂ ਵੱਧ ਮਾਰੂ ਜੰਗ ਤੀਹਰੇ ਗੱਠਜੋੜ ਦੀ ਜੰਗ ਸੀ ਜੀਹਦੇ ਵਿੱਚ ਪੈਰਾਗੁਏ ਦੀ ਅਬਾਦੀ ਦਾ ਲਗਭਗ 60% ਹਿੱਸਾ ਮਾਰਿਆ ਗਿਆ। 2003 ਵਿੱਚ ਰਿਚਰਡ ਸਮਾਲੀ ਨੇ ਅਗਲੇ ਪੰਜਾਹ ਸਾਲਾਂ ਦੌਰਾਨ ਮਨੁੱਖਤਾ ਦੀਆਂ ਦਸ ਸਭ ਤੋਂ ਵੱਡੀਆਂ ਔਕੜਾਂ 'ਚੋਂ ਜੰਗ ਨੂੰ ਛੇਵੇਂ ਸਥਾਨ ਉੱਤੇ ਦੱਸਿਆ। ਦੁਨੀਆ ਦੀ ਕਿਸੇ ਵੀ ਜੰਗ ਦੀ ਗੱਲ ਪਰ ਜੰਗ ਨੇ ਮੁਕਦੀ ਨਹੀਂ ਕੀਤੀ, ਉਹ ਗੱਲਬਾਤ ਦੀ ਮੇਜ਼ ਉੱਤੇ ਜਾ ਕੇ ਹੀ ਨਿੱਬੜੀ। ਕਰੋੜਾਂ ਲੋਕਾਂ ਦੀ ਜਾਨ ਦਾ ਖਾਉ ਬਣੀਆਂ ਦੋਵਾਂ ਸੰਸਾਰ ਜੰਗਾਂ ਦਾ ਰਸਮੀ ਅੰਤ ਵੀ ਗੱਲਬਾਤ ਦੀ ਮੇਜ਼ ਉੱਤੇ ਹੀ ਹੋਇਆ। ਪਹਿਲੀ ਸੰਸਾਰ ਜੰਗ ਦਾ ਅੰਤ ‘ਪੈਰਿਸ ਪੀਸ ਕਾਨਫਰੰਸ’ ਵਿੱਚ ਚੱਲੀ ਲੰਮੀ ਗੱਲਬਾਤ ਮਗਰੋਂ 28 ਜੂਨ 1919 ਨੂੰ ਸਹੀਬੰਦ ਹੋਈ ‘ਅਮਨ ਸੰਧੀ’ ਰਾਹੀਂ ਹੋਇਆ। ਇਸੇ ਤਰ੍ਹਾਂ 1945 ਵਿੱਚ ਖ਼ਤਮ ਹੋ ਚੁੱਕੀ ਦੂਜੀ ਸੰਸਾਰ ਜੰਗ ਦਾ ਅੰਤਿਮ ਨਿਬੇੜਾ ਵੀ ਪੈਰਿਸ ਵਿੱਚ ਹੀ ਹੋਈ ਲੰਮੀ ਗੱਲਬਾਤ ਮਗਰੋਂ 10 ਫਰਵਰੀ 1947 ਨੂੰ ਸਹੀਬੰਦ ਕੀਤੀਆਂ ਗਈਆਂ ‘ਪੈਰਿਸ ਅਮਨ ਸੰਧੀਆਂ’ ਰਾਹੀਂ ਹੋਇਆ। ਜੰਗ ਤਬਾਹੀ ਦਾ ਦੂਜਾ ਨਾਮ ਹੈ। ਜੰਗ ਦੀ ਭੱਠੀ ‘ਚ ਗਰੀਬ ਮਾਵਾਂ ਦੇ ਪੁੱਤ ਲੱਖਾਂ ਦੀ ਗਿਣਤੀ ‘ਚ ਬਾਲਣ ਬਣ ਕੇ ਮੱਚਦੇ ਹਨ।

ਹਵਾਲੇ

Tags:

ਅਮਨਹਿੰਸਾ

🔥 Trending searches on Wiki ਪੰਜਾਬੀ:

ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬ੍ਰਹਮਾਕਾਂਗੜਦਲ ਖ਼ਾਲਸਾ (ਸਿੱਖ ਫੌਜ)ਆਸਟਰੇਲੀਆਇੰਟਰਨੈੱਟਨਰਿੰਦਰ ਮੋਦੀਵੇਦਸੰਗਰੂਰਪੰਜਾਬਨਵਤੇਜ ਭਾਰਤੀਪੰਜਾਬੀ ਟ੍ਰਿਬਿਊਨਮਹਿੰਦਰ ਸਿੰਘ ਧੋਨੀਵਿਕਸ਼ਨਰੀਗੁਰਦਾਸਪੁਰ ਜ਼ਿਲ੍ਹਾਲੋਕ ਸਾਹਿਤਭਾਰਤਯੂਬਲੌਕ ਓਰਿਜਿਨਆਨੰਦਪੁਰ ਸਾਹਿਬਬਾਬਾ ਦੀਪ ਸਿੰਘਨਿਰਮਲ ਰਿਸ਼ੀਭੰਗੜਾ (ਨਾਚ)ਰਾਜਨੀਤੀ ਵਿਗਿਆਨਮੌੜਾਂਹਵਾਅਮਰ ਸਿੰਘ ਚਮਕੀਲਾਹੀਰ ਰਾਂਝਾਵਿਅੰਜਨਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਨਾਈ ਵਾਲਾਕੋਟ ਸੇਖੋਂਔਰੰਗਜ਼ੇਬਯੂਨੀਕੋਡਦਿਨੇਸ਼ ਸ਼ਰਮਾਅਕਾਸ਼ਵੈਦਿਕ ਕਾਲਪ੍ਰੋਫ਼ੈਸਰ ਮੋਹਨ ਸਿੰਘਆਰੀਆ ਸਮਾਜਅਧਿਆਪਕਉਪਭਾਸ਼ਾਸਿੱਖ ਗੁਰੂਬਾਈਬਲਵਾਕਪੰਜਨਦ ਦਰਿਆਸਕੂਲਰਾਮਪੁਰਾ ਫੂਲਕਮੰਡਲਭਗਤ ਪੂਰਨ ਸਿੰਘਸ਼ਬਦਕਾਗ਼ਜ਼ਚੰਡੀਗੜ੍ਹਇਜ਼ਰਾਇਲ–ਹਮਾਸ ਯੁੱਧਉਪਵਾਕਪੰਜਾਬੀ ਜੀਵਨੀ ਦਾ ਇਤਿਹਾਸਗੁਰਦੁਆਰਾ ਬਾਓਲੀ ਸਾਹਿਬਕਿਰਿਆਜਲੰਧਰ (ਲੋਕ ਸਭਾ ਚੋਣ-ਹਲਕਾ)ਕੇਂਦਰੀ ਸੈਕੰਡਰੀ ਸਿੱਖਿਆ ਬੋਰਡਜਰਗ ਦਾ ਮੇਲਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਜਸਵੰਤ ਸਿੰਘ ਕੰਵਲਮਨੁੱਖੀ ਦਿਮਾਗਉਲਕਾ ਪਿੰਡਪੂਰਨ ਭਗਤਤਮਾਕੂਗੋਇੰਦਵਾਲ ਸਾਹਿਬਨਿਕੋਟੀਨਫ਼ਿਰੋਜ਼ਪੁਰਪੰਜਾਬ ਦੇ ਲੋਕ ਧੰਦੇਹਲਫੀਆ ਬਿਆਨਪ੍ਰੇਮ ਪ੍ਰਕਾਸ਼ਸਰੀਰ ਦੀਆਂ ਇੰਦਰੀਆਂਸਾਹਿਬਜ਼ਾਦਾ ਅਜੀਤ ਸਿੰਘਜਿੰਦ ਕੌਰ🡆 More