ਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾ

'ਜੁਝਾਰਵਾਦ'ਨੂੰ 'ਨਕਸਲਵਾਦ'ਵੀ ਜਾਂਦਾ ਹੈ।ਪੰਜਾਬੀ ਭਾਸ਼ਾ ਵਿੱਚ ਜਿਹੜਾ ਸਾਹਿਤ ਨਕਸਲਵਾਦੀ ਲਹਿਰ ਦੇ ਪ੍ਰਭਾਵ ਅਧੀਨ ਲਿਖਿਆ ਗਿਆ,ਉਹ ਇਨਕਲਾਬੀ ਜਾਂ ਜੁਝਾਰੂ ਸਾਹਿਤ ਅਖਵਾਉਂਦਾ ਹੈ।ਇਹ ਸਾਹਿਤ ਖੱਬੀ ਅਤਿਵਾਦੀ ਪ੍ਰਵਿਰਤੀ ਦੇ ਪ੍ਰਭਾਵ ਥੱਲੇ ਹੋਂਦ ਵਿੱਚ ਆਇਆ।

ਜੁਝਾਰਵਾਦੀ ਧਾਰਾ

ਪੰਜਾਬ ਵਿੱਚ ਨਕਸਲਵਾਦੀ ਲਹਿਰ

ਨਕਸਲਵਾਦੀ ਲਹਿਰ ਦਾ ਜਨਮ ਬੰਗਾਲ ਵਿੱਚ ਹੋਇਆ,ਪਰੰਤੂ ਪੰਜਾਬ ਵਿੱਚ ਇਸ ਲਹਿਰ ਦਾ ਪ੍ਰਵੇਸ਼ 1968 ਦੇ ਅੰਤਲੇ ਸਮੇਂ ਵਿੱਚ ਹੋਇਆ।ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਮਿਊਨਿਸਟ ਲਹਿਰ ਵਿੱਚ ਆਈ ਖੜੋਤ,1967ਵਿਚ ਬਣੀਆਂ ਸਾਂਝੀਆਂ ਸਰਕਾਰਾਂਦੀ ਅਸਫਲਤਾ, ਕਮਿਊਨਿਸਟ ਪਾਰਟੀਆਂ ਦਾ ਪਾਰਲੀਮੈਂਟੀ ਰਾਹ ਅਖਤਿਆਰ ਕਰਨਾ,ਬੇਰੁਜ਼ਗਾਰੀ,ਭ੍ਰਿਸ਼ਟਾਚਾਰ ਅਤੇ ਰਹੀ ਕ੍ਰਾਂਤੀ ਦੀ ਨਾਕਾਫੀ,ਉਹ ਮੁੱਖ ਕਾਰਨ ਹਨ,ਜਿਹਨਾਂ ਨੇ ਪੰਜਾਬ ਵਿੱਚ ਨਕਸਲਵਾਦੀ ਲਹਿਰ ਦੇ ਵਿਕਾਸ ਦਾ ਰਾਹ ਮੌਕਾ ਕੀਤਾ।ਇਸ ਲਹਿਰ ਦਾ ਪ੍ਰਭਾਵ ਆਧੁਨਿਕ ਪੰਜਾਬੀ ਕਵਿਤਾ,ਪੰਜਾਬੀ ਨਾਵਲ,ਨਿੱਕੀ ਕਹਾਣੀ ਅਤੇ ਨਾਟਕ ਉੱਪਰ ਪਿਆ।

ਜੁਝਾਰਵਾਦੀ ਕਵਿਤਾ

ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਇਸ ਲਹਿਰ ਦਾ ਪ੍ਰਭਾਵ ਆਧੁਨਿਕ ਪੰਜਾਬੀ ਕਵਿਤਾ ਉਪਰ ਪਿਆ।ਪੰਜਾਬ ਵਿੱਚ ਨਕਸਲੀ ਲਹਿਰ ਦਾ ਵਰਗ-ਆਧਾਰ ਗ਼ਰੀਬ ਕਿਸਾਨੀ ਦਾ ਸੀ ਤੇ ਕਿਸਾਨੀ ਦਾ ਵੱਡਾ ਹਿੱਸਾ ਸਿੱਖ ਇਤਿਹਾਸ ਨੂੰ ਹਮੇਸ਼ਾ ਹੀ ਆਪਣੇ ਰਾਜਸੀ ਸੱਭਿਆਚਾਰ ਵਿਰਸੇ ਵਜੋਂ ਸਵੀਕਾਰਦਾ ਰਿਹਾ ਹੈ,ਭਾਵੇਂ ਸਿੱਖੀ ਦਾ ਲੋਕ ਧਰਮੀ ਰੂਪ ਲੋਕ ਰੁਮਾਂਸ ਦਾ ਹੀ ਇੱਕ ਭੇਦ ਹੈ।

ਪਾਸ਼

ਪਾਸ਼ ਨੂੰ ਜੁਝਾਰੂ ਵਿਰੋਧੀ ਕਵਿਤਾ ਦੀ ਮੁੱਖ ਸੁਰ ਆਖਿਆ ਜਾ ਸਕਦਾ ਹੈ।ਉਸ ਦੀ ਕਵਿਤਾ ਵਿੱਚ ਵਿਸ਼ੇ ਅਤੇ ਰੂਪ ਪੱਖੋਂ ਵਿਦਰੋਹ ਹੈ।ਇਕ ਵਿਦਵਾਨ ਦੇ ਸ਼ਬਦਾਂ ਵਿਚ"ਪਾਸ਼ ਦੀ ਕਵਿਤਾ ਪੁਰਾਤਨ ਪਰੰਪਰਾ ਤੇ ਸਮਾਜਿਕ ਪ੍ਰਬੰਧ ਵਿਰੁੱਧ ਹੀ ਵਿਦਰੋਹ ਨਹੀਂ ਸੀ।ਇਹ ਕਵਿਤਾ ਦੇ ਪੁਰਾਣੇ ਰਵਾਇਤੀ ਮਾਪਦੰਡਾਂ ਤੇ ਕਾਵਿ ਰੂਪਾਂ ਵਿਰੁੱਧ ਵੀ ਵਿਦਰੋਹ ਸੀ।ਇਸੇ ਲਈ ਪਾਸ਼ ਨੇ ਆਪਣੇ ਵਿਚਾਰਾਂ ਨੂੰ ਪੂਰੀ ਸ਼ਿੱਦਤ ਨਾਲ ਬਿਆਨ ਲਈ ਨਵੇਂ ਕਾਵਿ ਰੂਪ ਦੀ ਵਰਤੋਂ ਕੀਤੀ।"

ਆਪਣੀ ਕਵਿਤਾ ਵਿੱਚ ਪਾਸ਼ ਨੇ ਨੇਤਾਵਾਂ ਉਪਰ ਸਿੱਧੀ ਚੋਟ ਕੀਤੀ ਅਤੇ ਕਿਹਾ ਕਿ ਉਹ ਆਪਣਾ ਸਮਾਜਿਕ ਕਰਤੱਵ ਠੀਕ ਤਰ੍ਹਾਂ ਨਾ ਨਿਭਾ ਕੇ ਲੋਕਾਂ ਨਾਲ ਧਰੋਹ ਕਰਦੇ ਹਨ।ਇਹ ਲਿਖਦਾ:

 ਤੁਸੀਂ ਕਿੱਕਰਾਂ ਦੇ ਢੀਮਾ ਹੋ
 ਜਾਂ ਟੁੱਟਿਆ ਹੋਇਆ ਟੋਕਰਾ
 ਜੋ ਕੁਝ ਵੀ ਚੁੱਕਣ ਤੋਂ ਅਸਮਰਥ ਹੈ

ਲਾਲ ਸਿੰਘ ਦਿਲ

ਲਾਲ ਸਿੰਘ ਦਿਲ ਉਹ ਕਵੀ ਹੈ,ਜੋ ਨਿਸੰਗ ਹੋ ਕੇ ਸਮਾਜ ਦੇ ਠੇਕੇਦਾਰ ਨੂੰ ਵੰਗਾਰਦਾ ਹੈ ਅਤੇ ਸਪਸ਼ਟ ਤੌਰ 'ਤੇ ਕਹਿੰਦਾ ਹੈ ਕਿ ਸਮਾਜ ਠੀਕ ਤਰਾਂ ਨਹੀਂ ਚੱਲ ਰਿਹਾ ਅਤੇ ਲੋਕਾਂ ਦੀਆਂ ਆਸ਼ਾਵਾਂ ਠੀਕ ਤਰਾਂ ਨਾਲ ਪੂਰੀਆਂ ਨਹੀਂ ਹੋ ਰਹੀਆਂ।ਉਹ ਇਨਕਲਾਬੀ ਸੁਰ ਵਿੱਚ ਕਹਿੰਦਾ ਹੈ ਕਿ ਕੇਵਲ ਸ਼ਬਦਾਂ ਨਾਲ ਕੁਝ ਨਹੀਂ ਬਣਨਾ,ਕੁਝ ਕਰਨ ਦੀ ਲੋੜ ਜਰੂਰੀ ਹੈ:

ਸ਼ਬਦ ਤਾਂ ਕਹੇ ਜਾ ਚੁਕੇ ਹਨ
 ਸਾਥੋਂ ਵੀ ਪਹਿਲਾਂ ਦੇ ਅਤੇ ਅ ਸਾਥੋਂ ਵੀ ਬਹੁਤ ਬਾਅਦ ਦੇ।

ਦਰਸ਼ਨ ਖਟਕੜ

ਦਰਸ਼ਨ ਖਟਕੜ ਇੱਕ ਹੋਰ ਜੁਝਾਰੂ ਕਵੀ ਹੈ ਜਿਸ ਨੇ ਆਪਣੀ ਕਵਿਤਾ ਅੰਦਰ ਰਲੀ ਰੋਸ ਦੀ ਸੁਰ ਨੂੰ ਪੂਰੀ ਤਾਕਤ ਨਾਲ ਉਭਾਰਿਆ ਹੈ।ਉਹ ਇੱਕ ਤਾਂ ਕਹਿੰਦਾ ਹੈ:

 ਯਾਰ ਸਾਡੇ ਦੀਪ ਸਿੰਘ
 ਆਪਣਾ ਕੁਝ ਵੀ ਵੰਡਿਆ ਨਹੀਂ
 ਜਾਂਚ ਤਾਂ ਦਸ ਸੀਸ ਤਲੀ'ਤੇ ਕਿਵੇਂ ਟਿਕਦਾ ਹੈ।

ਹਰਭਜਨ ਹਲਵਾਰਵੀ

ਹਰਭਜਨ ਹਲਵਾਰਵੀ ਵੀ ਅਜਿਹਾ ਕਵੀ ਹੈ,ਜਿਸ ਦੀ ਕਵਿਤਾ ਅੰਦਰ ਭਾਰੀ ਰੋਸ ਹੈ ਅਤੇ ਜੋ ਸਮਾਜਿਕ ਕਦਰਾਂ ਤੋਂ ਕਿਸੇ ਤਰਾਂ ਵੀ ਸੰਤੁਸ਼ਟ ਨਹੀਂ।ਉਹ ਸਮਾਜ ਅੰਦਰ ਭਾਰੀ ਪਰਿਵਰਤਨ ਚਾਹੁੰਦਾ ਹੈ।ਉਹ ਇੰਨੇ ਜ਼ੋਰਾਂ ਨਾਲ ਗੱਲ ਕਰਦਾ ਹੈ ਕਿ ਸੁਣਨ ਵਾਲੇ ਨੂੰ ਪਤਾ ਹੈ ਕਿ ਇਸ ਕਵੀ ਦੀ ਕਵਿਤਾ ਅੰਦਰ ਵਿਦਰੋਹ ਦੀ ਇੰਨੀ ਜ਼ਿਆਦਾ ਭਾਵਨਾ ਕਿਸ ਤਰਾਂ ਆ ਗਈ।ਉਹ ਲਿਖਦਾ ਹੈ:

 ਉਹ ਜੰਮਣਾ ਵੀ ਕਾਹਦਾ ਜੰਮਣਾ
 ਉਹ ਜੀਣਾ ਵੀ ਕੀ ਜੀਣਾ
 ਜੇ ਨਾ ਖਾਵੇ ਲਹੂ ਉਬਾਲਾ
 ਜੇ ਨਾ ਬੋਲੇ ਫਰਕੇ।

ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ ਇਸੇ ਕਾਲ ਦਾ ਇੱਕ ਹੋਰ ਕਵੀ ਹੈ,ਜਿਸ ਦੀ ਕਵਿਤਾ ਉਪਰ ਨਸਲਵਾਦੀ ਲਹਿਰ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ।ਉਸ ਦੇ ਪ੍ਰਮੁੱਖ ਸੰਗ੍ਰਹਿ ਹਨ-

 'ਲਹੂ ਭਿੱਜੇ ਬੋਲ,ਸੈਸ਼ਨਾਂ ਅਤੇ ਚੌਨੁਕਰੀਆਂ ਸੀਖਾਂ।
ਉਸ ਦੀ ਨਾਇਕਾ ਵਿਆਹ ਸਮੇਂ ਦਾਜ ਦੀ ਥਾਂ ਤਲਵਾਰ ਦੀ ਮੰਗ ਕਰਦੀ ਹੈ:
 "ਇਕ ਤਲਵਾਰ ਮੇਰੀ ਡੋਲੀ ਵਿੱਚ ਰੱਖ ਦਿਉ,
 ਹੋਰ ਵੀਰੋ ਦਿਓ ਨਾ ਵੇ ਦਾਜ
 ਸਾਡੇ ਵੱਲ ਕੈਰੀ ਅੱਖ ਝਾਕ ਨਾ ਵੇਖ ਸਕੇ
 ਸਾਡਾ ਰਸਮੀ ਤੇ ਵਹਿਮੀ ਇਹ ਸਮਾਜ।"

ਕਰਤਾਰ ਕੈਂਥ

ਕਰਤਾਰ ਕੈਂਥ ਵੀ ਆਪਣੀ ਕਵਿਤਾ ਵਿੱਚ ਆਪਣੀ ਕਵਿਤਾ ਵਿੱਚ ਆਪਣੀ ਗੱਲ ਉੱਚੇ ਸੁਰ ਵਿੱਚ ਆਖਦਾ ਹੈ।ਉਹ ਬੁਝੇ ਦਿਲਾਂ ਵਾਂਗ ਰੇਲਾਂ ਦੀ ਪਟੜੀ ਉੱਤੇ ਸਿਰ ਰੱਖ ਕੇ ਮਰਨ ਦਾ ਹਾਮੀ ਨਹੀਂ,ਸਗੋਂ ਲਾਲ ਕਿੱਲੇ ਉਤੇ 'ਲਾਲ ਫਰੇਰਾ'ਸਟੇਟ ਦੀ ਤਾਕਤ ਪ੍ਰਾਪਤ ਕਰਨ ਦਾ ਇਛੁੱਕ ਹੈ:

 "ਮੈਂ ਤਾਂ ਸੀਸ ਤਲੀ ਤੇ ਧਰ ਕੇ
 ਲੜਨਾ ਸਿੱਖਿਆ ਹੈ
 ਦੀਪ ਸਿੰਘ ਤੋਂ
 ਤੇ
 ਮੇਰੀ ਮੰਜ਼ਲ ਡਰੇਨ ਜਾਂ ਪੁਲ ਜਾਂ ਰੇਲ ਦੀ ਪਟੜੀ ਨਹੀਂ
 ਮੇਰੀ ਮੰਜ਼ਲ ਲਾਲ ਕਿਲਾ ਹੈ।

ਡਾਃ ਨੂਰ ਨੇ ਨਕਸਲੀ/ਜੁਝਾਰਵਾਦੀ ਪੰਜਾਬੀ ਕਵਿਤਾ ਨੂੰ ਪ੍ਰਗਤੀਵਾਦੀ ਤੇ ਪ੍ਰਯੋਗਵਾਦੀ ਕਵਿਤਾ ਦੇ ਰਲਵੇਂ-ਮਿਲਵੇਂ ਦੇ ਪ੍ਰਤੀਕਰਮ ਵਿੱਚੋ ਪੈਦਾ ਹੋਇਆ ਦੱਸਿਆ ਹੈ।

Tags:

ਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾ ਜੁਝਾਰਵਾਦੀ ਧਾਰਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾ ਪੰਜਾਬ ਵਿੱਚ ਨਕਸਲਵਾਦੀ ਲਹਿਰਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾ ਜੁਝਾਰਵਾਦੀ ਕਵਿਤਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਸਾਹਿਤ

🔥 Trending searches on Wiki ਪੰਜਾਬੀ:

ਟਾਹਲੀਲੋਹੜੀਪੜਨਾਂਵਸ਼ਿਵਰਾਮ ਰਾਜਗੁਰੂਪਾਣੀਪਤ ਦੀ ਪਹਿਲੀ ਲੜਾਈਏਡਜ਼ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸੁਜਾਨ ਸਿੰਘਗੁਰੂ ਤੇਗ ਬਹਾਦਰਵਰਚੁਅਲ ਪ੍ਰਾਈਵੇਟ ਨੈਟਵਰਕਸ੍ਰੀ ਚੰਦਸਵੈ-ਜੀਵਨੀਭਾਰਤ ਦਾ ਝੰਡਾਦੇਬੀ ਮਖਸੂਸਪੁਰੀਸਿਹਤਸਮਾਜ ਸ਼ਾਸਤਰਲਿੰਗ ਸਮਾਨਤਾਅਕਾਲੀ ਕੌਰ ਸਿੰਘ ਨਿਹੰਗਰਣਜੀਤ ਸਿੰਘਸਿੰਘ ਸਭਾ ਲਹਿਰਬਿਸ਼ਨੋਈ ਪੰਥਜਸਬੀਰ ਸਿੰਘ ਆਹਲੂਵਾਲੀਆਤਮਾਕੂਤਕਸ਼ਿਲਾਚਲੂਣੇਸਮਾਰਟਫ਼ੋਨਗਰਭਪਾਤਤਾਰਾਭਾਈ ਗੁਰਦਾਸ ਦੀਆਂ ਵਾਰਾਂਨਿੱਜਵਾਚਕ ਪੜਨਾਂਵਅਨੰਦ ਕਾਰਜਕਰਤਾਰ ਸਿੰਘ ਸਰਾਭਾਸਾਮਾਜਕ ਮੀਡੀਆਸਰਪੰਚਮੁੱਖ ਸਫ਼ਾ2020ਸੰਪੂਰਨ ਸੰਖਿਆਹਿੰਦੀ ਭਾਸ਼ਾਕੈਨੇਡਾ ਦਿਵਸਛੰਦਜੀਵਨਬਾਬਾ ਵਜੀਦਭਾਈ ਤਾਰੂ ਸਿੰਘਕਾਨ੍ਹ ਸਿੰਘ ਨਾਭਾਕੀਰਤਪੁਰ ਸਾਹਿਬਨਵਤੇਜ ਸਿੰਘ ਪ੍ਰੀਤਲੜੀਅੰਮ੍ਰਿਤਾ ਪ੍ਰੀਤਮਸਵਰ ਅਤੇ ਲਗਾਂ ਮਾਤਰਾਵਾਂਨੇਪਾਲਬੁੱਧ ਧਰਮਫ਼ਿਰੋਜ਼ਪੁਰਸੁਸ਼ਮਿਤਾ ਸੇਨਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਤੀਆਂਆਧੁਨਿਕਤਾਪੰਜਾਬੀ ਮੁਹਾਵਰੇ ਅਤੇ ਅਖਾਣਬਲਾਗਪੂਰਨ ਭਗਤਨਿਬੰਧਕੁਲਵੰਤ ਸਿੰਘ ਵਿਰਕਭਗਤੀ ਲਹਿਰਸੂਰਮੰਜੀ ਪ੍ਰਥਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਿਸ਼ਵਕੋਸ਼ਪੰਜਾਬੀ ਲੋਕ ਖੇਡਾਂਲੋਕਧਾਰਾਕੇਂਦਰ ਸ਼ਾਸਿਤ ਪ੍ਰਦੇਸ਼ਗੁਰਦਿਆਲ ਸਿੰਘਚਰਖ਼ਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਆਧੁਨਿਕ ਪੰਜਾਬੀ ਵਾਰਤਕ🡆 More