ਤਮਾਕੂ

ਤਮਾਕੂ ਇੱਕ ਕਿਰਸਾਣੀ ਉਤਪਾਦ ਹੈ ਜੋ ਨਿਕੋਟੀਆਨਾ ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਉੱਤੇ ਹੁੰਦੀ ਹੈ ਅਤੇ ਕਿਊਬਾ, ਚੀਨ, ਭਾਰਤ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਦੀ ਇੱਕ ਨਫ਼ਾਦਾਇਕ ਫਸਲ ਹੈ। ਤਮਾਕੂ ਨਾਂ ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸ ਦੇ ਪੱਤਿਆਂ ਤੋਂ ਬਣੇ ਉਤਪਾਦਾਂ, ਜੋ ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ ਹਨ, ਕਿਹਾ ਜਾਂਦਾ ਹੈ। ਤਮਾਕੂ ਦੇ ਬੂਟੇ ਪੌਦਾ ਜੀਵ-ਇੰਜਨੀਅਰੀ ਵਿੱਚ ਵੀ ਵਰਤੇ ਜਾਂਦੇ ਹਨ ਅਤੇ 70 ਤੋਂ ਵੱਧ ਪ੍ਰਜਾਤੀਆਂ ਵਿੱਚੋਂ ਕੁਝ ਸਜਾਵਟੀ ਤੌਰ ਉੱਤੇ ਵਰਤੇ ਜਾਂਦੇ ਹਨ। ਮੁੱਖ ਵਪਾਰਕ ਪ੍ਰਜਾਤੀ, ਐੱਨ.

ਤਾਬਾਕੁਮ, ਨੂੰ ਜ਼ਿਆਦਾਤਰ ਨਿਕੋਟੀਆਨਾ ਪੌਦਿਆਂ ਵਾਂਗ ਤਪਤ-ਖੰਡੀ ਅਮਰੀਕਾ ਦਾ ਮੂਲ-ਵਾਸੀ ਮੰਨਿਆ ਜਾਂਦਾ ਹੈ ਪਰ ਇਹ ਇੰਨੇ ਚਿਰ ਤੋਂ ਵਾਹਿਆ ਜਾ ਰਹੇ ਹਨ ਕਿ ਹੁਣ ਇਸ ਦੀ ਕੋਈ ਜੰਗਲੀ ਪ੍ਰਜਾਤੀ ਪਤਾ ਨਹੀਂ ਹੈ। ਐੱਨ. ਰਸਟਿਕਾ, ਇੱਕ ਹਲਕੇ ਸੁਆਦ ਅਤੇ ਤੇਜੀ ਨਾਲ਼ ਸੜਨ ਵਾਲੀ ਪ੍ਰਜਾਤੀ, ਉਹ ਤਮਾਕੂ ਸੀ ਜੋ ਮੂਲ ਤੌਰ ਉੱਤੇ ਵਰਜਿਨੀਆ ਵਿੱਚ ਉਗਾਇਆ ਜਾਂਦਾ ਸੀ ਪਰ ਹੁਣ ਇਸ ਦੀ ਖੇਤੀ ਮੁੱਖ ਤੌਰ ਉੱਤੇ ਤੁਰਕੀ, ਭਾਰਤ ਅਤੇ ਰੂਸ ਵਿੱਚ ਹੁੰਦੀ ਹੈ। ਖ਼ਾਰਾ ਨਿਕੋਟੀਨ ਤਮਾਕੂ ਦਾ ਸਭ ਤੋਂ ਵੱਧ ਪਛਾਣ ਦੇਣ ਵਾਲਾ ਸੰਘਟਕ ਮੰਨਿਆ ਜਾਂਦਾ ਹੈ ਪਰ ਨਿਕੋਟੀਨ ਆਪਣੇ-ਆਪ ਵਿੱਚ ਹੀ ਬਹੁਤ ਝੱਸ (ਅਮਲ) ਵਾਲਾ ਹੁੰਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਬੀਟਾ-ਕਾਰਬੋਲੀਨ ਅਤੇ ਨਿਕੋਟੀਨ ਵਿਚਲੇ ਪਰਸਪਰ ਪ੍ਰਭਾਵਾਂ ਕਰ ਕੇ ਹੀ ਤਮਾਕੂ ਫੂਕਣ ਦਾ ਅਮਲ ਲੱਗਦਾ ਹੈ। ਤਮਾਕੂ ਦੇ ਹਾਨੀਕਾਰਕ ਪ੍ਰਭਾਵ ਇਸ ਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜ਼ਪਾਇਰੀਨ, ਫ਼ਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫ਼ੀਨੋਲ ਅਤੇ ਹੋਰ ਬਹੁਤ ਸਾਰੇ) ਕਰ ਕੇ ਉਪਜਦੇ ਹਨ।

ਤਮਾਕੂ
ਤਮਾਕੂ ਨੂੰ ਡੱਟਾਂ ਦੇ ਰੂਪ ਵਿੱਚ ਦਬਾਇਆ ਜਾਂ ਪੇਪੜੀਆਂ ਦੇ ਰੂਪ ਵਿੱਚ ਡੱਕਰਿਆ ਜਾ ਸਕਦਾ ਹੈ।
ਤਮਾਕੂ
ਮਿਰਟਲਫ਼ੋਰਡ, ਵਿਕਟੋਰੀਆ, ਆਸਟਰੇਲੀਆ ਵਿੱਚ ਇੱਕ ਇਤਿਹਾਸਕ ਭੱਠਾ।
ਤਮਾਕੂ
ਖਾਂਥੀ, ਯੂਨਾਨ ਦੇ ਪੋਮਾਕ ਪਿੰਡ ਵਿਖੇ ਸੁੱਕਦੇ ਹੋਏ ਬਸਮਾ ਤਮਾਕੂ ਦੇ ਪੱਤੇ।

ਨਿਕੋਟੀਨ

ਤੰਬਾਕੂਨੋਸ਼ੀ ਵਿੱਚੋਂ 21 ਪ੍ਰਕਾਰ ਦੀ ਜ਼ਹਿਰ ਪੈਦਾ ਹੁੰਦੀ ਹੈ, ਜਿਹਨਾਂ ਵਿੱਚੋਂ ਨਿਕੋਟੀਨ ਸਭ ਤੋਂ ਜ਼ਹਿਰੀਲੀ ਹੁੰਦੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ। 8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫ਼ੀ ਹਨ। ਇਸ ਤੋਂ ਬਿਨਾਂ ਨਿਕੋਟੀਨ ਜ਼ਹਿਰ ਨਾੜੀ ਤੰਤਰ ਦੇ ਨਾਲ-ਨਾਲ ਫੇਫੜਿਆਂ ਵਰਗੇ ਕੋਮਲ ਅੰਗਾਂ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਜੀਅ ਕੱਚਾ ਹੋਣ ਲਗਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ। ਨਿਕੋਟੀਨ ਦੀ ਲਗਾਤਾਰ ਵਰਤੋਂ ਅੱਖਾਂ ‘ਤੇ ਵੀ ਬੁਰਾ ਅਸਰ ਪਾਉਂਦੀ ਹੈ। ਕਈ ਵਾਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਨਿਕੋਟੀਨ ਨਾਲ ਗਲੇ ਦੇ ਅਨੇਕਾਂ ਰੋਗ ਪੇਟ ਵਿੱਚ ਜ਼ਖਮ ਵੀ ਸੰਭਵ ਹਨ। ਤੰਬਾਕੂ ਵਿੱਚ ਮੌਜੂਦ ‘ਅਲਕਤਰੇ’ ਦੇ ਹਾਨੀਕਾਰਕ ਪਦਾਰਥ, ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿੱਚ ‘ਅਲਕਤਰੇ’ ਨਾਲ ‘ਐਂਫੀਸੀਮਾ’ ਨਾਂ ਦਾ ਰੋਗ ਹੋ ਜਾਂਦਾ ਹੈ ਜੋ ਕੈਂਸਰ ਤੋਂ ਵੀ ਜ਼ਿਆਦਾ ਖਤਰਨਾਕ ਹੈ ਅਤੇ ਰੋਗੀ ਦੀ ਤੜਪ-ਤੜਪ ਕੇ ਜਾਨ ਨਿਕਲਦੀ ਹੈ। ਪਾਨ ਮਸਾਲਾ, ਜ਼ਰਦਾ, ਬੀੜੀਆਂ ਅਤੇ ਸਿਗਰਟਾਂ ਦੀ ਵਰਤੋਂ ਕਰਨਾ ਹਾਨੀਕਾਰਕ ਹੈ।

‘ਜਗਤ ਜੂਠ ਤਮਾਕੂ ਨ ਸੇਵ”

— ਗੁਰੂ ਗੋਬਿੰਦ ਸਿੰਘ

ਤੰਬਾਕੂ ਦੇ ਸੇਵਨ ਦਾ ਨੁਕਸਾਨ

  • ਤੰਬਾਕੂਨੋਸ਼ੀ ਕਰਨ ਨਾਲ ਫੇਫੜਿਆਂ ਦੇ ਕੈਂਸਰ ਹੋਣ ਦਾ ਗੰਭੀਰ ਖਤਰਾ ਹੈੇੴ
  • ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਵਿੱਚ 30% ਮਰੀਜ਼ ਵੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੀ ਹੁੰਦੇ ਹਨ। 65 ਸਾਲ ਤੋਂ ਘੱਟ ਉਮਰ ਵਿੱਚ ਦਿਲ ਦੇ ਦੌਰੇ ਨਾਲ ਮਰਨ ਵਾਲਿਆਂ ਵਿੱਚ 40% ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ।

ਮੇਰੇ ਮ੍ਰਿਤਕ ਸਰੀਰ ਨੂੰ ਕੋਈ ਉਹ ਹੱਥ ਨਾ ਲਾਵੇ ਜਿਸ ਨੇ ਕਦੇ ਤੰਬਾਕੂ ਸੇਵਨ ਕੀਤਾ ਹੈ।

— ਸਵਾਮੀ ਦਿਆਨੰਦ ਸਰਸਵਤੀ

  • ਦਮਾ ਅਤੇ ਸਾਹ ਦੀਆਂ ਬਿਮਾਰੀਆਂ ਵੀ ਜ਼ਿਆਦਾਤਰ ਤੰਬਾਕੂਨੋਸ਼ੀ ਕਾਰਨ ਹੁੰਦੀਆਂ ਹਨ।
  • ਤੰਬਾਕੂ ਦੇ ਸੇਵਨ ਨਾਲ ਇਨਸਾਨ ਨੂੰ 30 ਤਰ੍ਹਾਂ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ।
  • ਤੰਬਾਕੂਨੋਸ਼ਾਂ ਵਿੱਚ ਕੰਨਾਂ ਨੂੰ ਸਿਗਨਲ ਭੇਜਣ ਵਾਲੇ ਖਿੱਤਿਆਂ ਵਿੱਚ ਤਬਦੀਲੀ ਆ ਜਾਂਦੀ ਹੈ ਅਤੇ ਅੱਲ੍ਹੜ ਉਮਰ ਵਿੱਚ ਦਿਮਾਗ ਲਈ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
  • ਸਿਗਰਟ ਪੀਣ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ਨਿਕੋਟੀਨ ਦਾ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਆਪਣੇ ਗਰਭ ਦਰਮਿਆਨ ਤੰਬਾਕੂਨੋਸ਼ੀ ਕਰਨ ਵਾਲੀਆਂ ਮਾਵਾਂ ਦੇ ਬੱਚੇ 12 ਗੁਣਾਂ ਵੱਧ ਯਹੂਦੀ ਅਤੇ ਹਮਲਾਵਰ ਹੋ ਸਕਦੇ ਹਨ।
  • ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਅਤੇ ਭਾਰਤ ਵਿੱਚ 8 ਲੱਖ ਲੋਕ ਸਿਗਰਟ ਨੋਸ਼ੀ ਕਰ ਕੇ ਮਰਦੇ ਹਨ।
  • ਤੰਬਾਕੂਨੋਸ਼ ਦੇ ਮੂੰਹ ਵਿੱਚੋਂ ਨਿਕਲਿਆ ਧੂੰਆਂ ਨੇੜੇ ਬੈਠੇ ਵਿਅਕਤੀ ਨੂੰ ਵੀ ਬਿਮਾਰੀ ਦੀ ਲਪੇਟ ਵਿੱਚ ਲੈ ਸਕਦਾ ਹੈ। ਤੰਬਾਕੂਨੋਸ਼ੀ ਵਾਤਾਵਰਨ ਲਈ ਵੀ ਮਾਰੂ ਹੈ

ਭਾਰਤੀ ਸੁਪਰੀਮ ਕੋਰਟ

ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ 1 ਮਈ 2004 ਤੋਂ ਜਨਤਕ ਥਾਵਾਂ ਉੱਪਰ ਸਿਗਰਟ ਪੀਣ ਉੱਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਨਤਕ ਥਾਵਾਂ ਵਿੱਚ ਸਿਨੇਮੇ, ਪਾਰਕ, ਪੈਦਲ ਰਸਤੇ, ਬੱਸ ਅੱਡੇ, ਰੇਲਵੇ ਸਟੇਸ਼ਨ, ਰੇਲ ਦੇ ਡੱਬੇ, ਜਨਤਕ ਆਵਾਜਾਈ ਦੇ ਸਾਧਨ ਸ਼ਾਮਲ ਹਨ।

ਹਵਾਲੇ

Tags:

ਤਮਾਕੂ ਨਿਕੋਟੀਨਤਮਾਕੂ ਤੰਬਾਕੂ ਦੇ ਸੇਵਨ ਦਾ ਨੁਕਸਾਨਤਮਾਕੂ ਭਾਰਤੀ ਸੁਪਰੀਮ ਕੋਰਟਤਮਾਕੂ ਹਵਾਲੇਤਮਾਕੂਕਿਊਬਾਚੀਨਭਾਰਤਸੰਯੁਕਤ ਰਾਜ

🔥 Trending searches on Wiki ਪੰਜਾਬੀ:

ਗੁਰੂ ਹਰਿਕ੍ਰਿਸ਼ਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਡਾਂਸਰਸ਼ਮੀ ਚੱਕਰਵਰਤੀਸਾਮਾਜਕ ਮੀਡੀਆਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਗੁਰੂ ਰਾਮਦਾਸਗੁਰੂ ਗ੍ਰੰਥ ਸਾਹਿਬਰੋਂਡਾ ਰੌਸੀਅਲੋਪ ਹੋ ਰਿਹਾ ਪੰਜਾਬੀ ਵਿਰਸਾਜਨਮ ਸੰਬੰਧੀ ਰੀਤੀ ਰਿਵਾਜਏਸ਼ੀਆਡਾ. ਸੁਰਜੀਤ ਸਿੰਘਪੰਜਾਬ ਦੇ ਤਿਓਹਾਰਛਪਾਰ ਦਾ ਮੇਲਾਬੈਂਕਮਿਰਜ਼ਾ ਸਾਹਿਬਾਂਮਨੁੱਖੀ ਦਿਮਾਗ6 ਜੁਲਾਈਸੁਖਮਨੀ ਸਾਹਿਬਬਿਕਰਮ ਸਿੰਘ ਘੁੰਮਣਵਾਰਤਕ1905ਕੈਥੋਲਿਕ ਗਿਰਜਾਘਰ29 ਸਤੰਬਰਅਨੀਮੀਆਵਹਿਮ ਭਰਮਸਾਊਦੀ ਅਰਬਸਾਕਾ ਗੁਰਦੁਆਰਾ ਪਾਉਂਟਾ ਸਾਹਿਬਅਕਾਲੀ ਕੌਰ ਸਿੰਘ ਨਿਹੰਗਕਿੱਸਾ ਕਾਵਿਦਲੀਪ ਕੌਰ ਟਿਵਾਣਾਭਗਤ ਧੰਨਾ ਜੀਉਪਭਾਸ਼ਾਮੁਹੰਮਦਗਿੱਧਾਪੁਰਾਣਾ ਹਵਾਨਾਆਸੀ ਖੁਰਦਮੱਧਕਾਲੀਨ ਪੰਜਾਬੀ ਵਾਰਤਕਕਾਰਲ ਮਾਰਕਸਡਾ. ਹਰਿਭਜਨ ਸਿੰਘਫੂਲਕੀਆਂ ਮਿਸਲਸੋਨੀ ਲਵਾਉ ਤਾਂਸੀਬਕਲਾਵਾਸਰਗੁਣ ਮਹਿਤਾਗੁਲਾਬਾਸੀ (ਅੱਕ)ਸਵਰਪੰਜਾਬ (ਭਾਰਤ) ਦੀ ਜਨਸੰਖਿਆਨਾਰੀਵਾਦਪੰਜਾਬ, ਭਾਰਤ ਵਿਚ ਸਟੇਟ ਹਾਈਵੇਅਸ ਦੀ ਸੂਚੀਕਵਿਤਾਪਾਣੀ ਦੀ ਸੰਭਾਲਮਜ਼੍ਹਬੀ ਸਿੱਖਵਿਸ਼ਵ ਰੰਗਮੰਚ ਦਿਵਸਸ਼ਿਵਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੰਜਾਬੀ ਕਹਾਣੀਭਾਈ ਤਾਰੂ ਸਿੰਘ2014 ਆਈਸੀਸੀ ਵਿਸ਼ਵ ਟੀ20ਮੁੱਲ ਦਾ ਵਿਆਹਜਾਰਜ ਅਮਾਡੋਲਾਲ ਹਵੇਲੀਸੋਹਣੀ ਮਹੀਂਵਾਲਅਮਰੀਕਾ14 ਅਗਸਤਚਾਦਰ ਪਾਉਣੀਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਓਪਨਹਾਈਮਰ (ਫ਼ਿਲਮ)🡆 More