ਭਾਵੇਂ ਇਹ ਗੱਲ ਬਿਲਕੁਲ ਸੱਚ ਹੈ ਕਿ ਕਿਸੇ ਵੀ ਸੱਭਿਆਚਾਰ ਵਿੱਚ ਲਗਾਤਾਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਸਮੇਂ ਦੇ ਨਾਲ ਨਾਲ ਵਿਕਾਸ ਦੀ ਹੋੜ ਵਿੱਚ ਜਾਂ ਸਾਇੰਸ ਦੀ ਉਨਤੀ ਸਦਕਾ ਮਨੁੱਖ ਪੁਰਾਣੇ ਰੀਤੀ ਰਿਵਾਜਾਂ, ਸਭਿਆਚਾਰ ਦੀਆਂ ਪੁਰਾਣੀਆਂ ਵਸਤੂਆਂ ਤੋਂ ਕੁਦਰਤੀ ਤੋਰ ਤੇ ਦੂਰ ਹੁੰਦਾ ਚਲਿਆ ਜਾਂਦਾ ਹੈ। ਆਪਣੇ ਸਭਿਆਚਾਰ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਬਣਾਉਣ ਲਈ, ਮਨੁੱਖ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਸਭਿਆਚਾਰ ਨਾਲ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ। ਕਹਿੰਦੇ ਹਨ ਜੋ ਆਪਣੇ ਪਿਛੋਕੜ ਭੁੱਲ ਜਾਂਦੀਆਂ ਹਨ ਉਹ ਵਿਗਿਆਨਕ ਉਨਤੀ ਦੇ ਬਾਵਜੂਦ ਵੀ ਉਨਤ ਕੌਮਾਂ ਨਹੀਂ ਅਖਵਾਉਂਦੀਆਂ। ਇਸ ਲੇਖ ਰਾਹੀਂ ਮੈਂ ਪੰਜਾਬੀ ਵਿਰਸੇ ਦੀਆਂ ਜਾਂ ਵਿਸਾਰਦੀਆਂ ਜਾਂ ਰਹੀਆਂ ਵਸਤੂਆਂ ਦਾ ਜ਼ਿਕਰ ਕਰਨ ਦਾ ਯਤਨ ਕਰ ਰਿਹਾ ਹਾਂ ਤਾਂ ਕਿ ਸਾਡੀ ਅਜੋਕੀ ਪੀੜ੍ਹੀ ਨੂੰ ਇਹਨਾਂ ਸਭ ਦੇ ਬਾਰੇ ਗਿਆਨ ਹੋ ਸਕੇ।
ਕਾਂਠਾ ਕਦੇ ਪੰਜਾਬੀ ਸਭਿਆਚਾਰ ਦੀ ਸ਼ਾਨ ਹੋਇਆ ਕਰਦਾ ਸੀ ਇਹ ਆਦਮੀ ਦੀ ਗਲ ਪਾਉਣ ਵਾਲਾ ਮਰਦ ਗਹਿਣਾ ਸੀ ਜਿਸ ਨੂੰ ਪਹਿਨ ਕੇ ਗੱਭਰੂ ਆਪਣੀ ਨਿਵੇਕਲੀ ਪਹਿਚਾਣ ਮਹਿਸੂਸ ਕਰਦਾ ਸੀ। ਤਾਹੀਂ ਸਭਿਆਚਾਰਕ ਗੀਤਾਂ ਦੀ ਪਹਿਚਾਣ ਬਣ ਗਿਆ ਇਹ ਕਾਂਠਾ-
ਕਾਂਠੇ ਵਾਲਾ ਆ ਗਿਆ ਪ੍ਰਹਾਉਣਾ
ਨੀ ਮਾਏ ਤੇਰੇ ਕੰਮ ਨਾ ਮੁੱਕੇ।
ਝਾਂਜਰਾਂ ਵੀ ਔਰਤਾਂ ਦਾ ਦਿਲ ਖਿਚਵਾਂ ਗਹਿਣਾ ਹੁੰਦਾ ਸੀ ਤੇ ਹਰ ਔਰਤ ਦੀ ਰੀਝ ਵੀ ਹੁੰਦੀ ਸੀ ਝਾਂਜਰਾਂ ਵੀ ਲੋਕ ਗੀਤਾ ਦੀ ਸ਼ਾਨ ਬਣ ਗਈਆਂ।
ਲੰਗ ਗਈਓ ਪੈਰ ਦੱਬ ਕੇ
ਕਿਹੜੇ ਕੰਮ ਨੂੰ ਝਾਂਜਰਾਂ ਪਾਈਆਂ।
ਪੁਰਾਣੇ ਸਮੇਂ ਵਿੱਚ ਨੋਜਵਾਨ ਮੁੰਡਿਆਂ ਨੂੰ ਸੋਨੇ ਦੀਆਂ ਚਮਕਦੀਆਂ ਤਵੀਤੀਆਂ ਪਾਉਣ ਦਾ ਬਹੁਤ ਸ਼ੋਕ ਸੀ ਤਵੀਤੀਆਂ ਪਾ ਕੇ ਉਹ ਮੁਟਿਆਰਾਂ ਦੇ ਖਿੱਚ ਦਾ ਕਾਰਨ ਬਣਦੇ ਹਨ।
ਮੁੰਡਾ ਮੋਹ ਲਿਆ, ਤਵੀਤੀਆਂ ਵਾਲਾ,
ਦਮੜੀ ਦਾ ਸ਼ੱਕ ਮੱਲਕੇ।
ਅੱਜ ਕੱਲ ਇਹ ਸਭਿਆਚਾਰਕ ਨਿਸ਼ਾਨੀਆਂ, ਬਿਤੇ ਸਮੇਂ ਦੀ ਗੱਲ ਬਣ ਕੇ ਰਹਿ ਗਈਆਂ ਹਨ। ਤੇ ਸਾਡੇ ਵਿਰਸੇ ਵਿਚੋਂ ਪੂਰੀ ਤਰ੍ਹਾਂ ਵਿਸਾਰ ਗਿਆਂ ਹਨ।
ਕਦੇ ਸਮਾਂ ਸੀ ਕਿ ਤਕਰੀਬਨ ਹਰ ਘਰ ਵਿੱਚ ਉਖੱਲੀ - ਸੋਟੇ ਆਮ ਮਿਲਦੇ ਸਨ ਪਰ ਅੱਜ ਕੱਲ ਪੱਕੀਆਂ ਅਤੇ ਰੈਡੀਮੇਟ ਰਸੋਈਆਂ ਆਉਣ ਨਾਲ ਇਹ ਸਭ ਸਾਡੇ ਵਿਰਸੇ ਦੀ ਭੁਲੀ ਯਾਦ ਬਣ ਕੇ ਰਹਿ ਗਏ ਹਨ।
ਪੁਰਾਣੇ ਸਮੇਂ ਵਿੱਚ ਠੰਡ ਤੋਂ ਬਚਣ ਲਈ ਖੇਸ ਇੱਕ ਅਹਿਮ ਰੋਲ ਅਦਾ ਕਰਦਾ ਸੀ ਇਸੇ ਤਰ੍ਹਾਂ ਫ਼ਸਲਾ ਪੱਕੀਆਂ ਤੇ ਜਿਨਸਾਂ ਨੂੰ ਘਰ ਲਿਆਉਣ ਲਈ, ਪੰਡਾਂ ਬਨਣ ਲਈ ਵੱਡੇ ਵੱਡੇ ਮਜ਼ਬੂਤੂਤ ਦੇਸੀ ਸੂਤ ਦੇ ਦੋਲੇ ਕੰਮ ਆਉਂਦੇ। ਚੌਤਹੀਆਂ, ਮੰਜਿਆਂ ਉਪਰ ਵਛਾਉਣ ਦੇ ਕੰਮ ਆਉਂਦੀਆਂ ਹਨ। ਪਿੰਡਾਂ ਵਿੱਚ ਗਲੀਚੇ ਪਲੰਗਾਂ ਤੇ ਵਿਛਾਉਣ ਲਈ ਵਰਤੇ ਜਾਂਦੇ ਸਨ ਪਰ ਅੱਜ ਕੱਲ ਤਾਂ ਇਹ ਅਲੋਪ ਹੀ ਨਜ਼ਰ ਆਉਂਦੇ ਹਨ।
ਖੂਹ ਦਾ ਪੰਜਾਬੀ ਸਭਿਆਚਾਰ ਵਿੱਚ ਅਹਿਮ ਸਥਾਨ ਹੈ ਸਧਾਰਨ ਸ਼ਬਦਾਂ ਵਿੱਚ ਖੂਹ ਦਾ ਅਰਥ ਧਰਤੀ ਦੇ ਅੰਦਰ ਤਰਤੀਬ ਨਾਲ ਪੁਟਿਆ ਗਿਆ ਟੋਆ ਕੀਤਾ ਜਾਂਦਾ ਹੈ। ਪੁਰਾਤਨ ਕਾਲ ਵਿੱਚ ਖੂਹ ਪੰਜਾਬੀ ਸਭਿਆਚਾਰ ਦਾ ਚਮਕਦਾ ਧਰੂ ਤਾਰਾ ਸੀ ਉਹ ਹੁਣ ਘੱਟ ਹੀ ਨਜ਼ਰ ਆਉਂਦਾ ਹੈ ਜੇਕਰ ਕਿਸੇ ਥਾਂ ਖੂਹ ਮੌਜੂਦ ਵੀ ਹੈ ਤਾਂ ਉਸ ਉਪਰ ਜਲ ਬੰਨ ਦਿੱਤਾ ਜਾਂਦਾ ਹੈ ਇਹ ਮਾੜੀ ਘਟਨਾ ਦੇ ਡਰ ਕਾਰਨ ਕੀਤਾ ਜਾਂਦਾ ਹੈ ਆਧੁਨਿਕ, ਤਕਨੀਕੀਕਰਨ ਦੇ ਅਧੀਨ ਮਾਨਵੀ ਸੋਚ ਨੇ ਆਪਣੀ ਸਹੂਲਤ ਦੇ ਮੱਦੇ ਨਜ਼ਰ ਨਵੇਂ ਸਰੋਤ ਨੂੰ ਆਜ਼ਾਦ ਕੀਤਾ ਹੈ ਨਵੇਂ ਸਰੋਤ ਦਾ ਵਿਕਾਸ ਕੁਦਰਤੀ ਕਰੋਪੀ ਅਧੀਨ ਆਉਣ ਵਾਲੀਆਂ ਔਕੜਾਂ ਵੱਲ ਸੰਕੇਤ ਕਰਦਾ ਹੈ ਹੁਣ ਮਨੁੱਖ ਆਧੁਨਿਕ ਸਰੋਤਾਂ ਤੇ ਨਿਰਭਰ ਹੋ ਰਿਹਾ ਹੈ ਪੰਜਾਬੀ ਅੰਤਰਮੁਖੀ ਆਪਣੇ ਸਭਿਆਚਾਰਿਕ ਵਿਰਸੇ ਤੋਂ ਮੂੰਹ ਮੋੜ ਰਹੇ ਹਨ ਇਸ ਤੇ ਗੋਰ ਕਰਨ ਦੀ ਲੋੜ ਹੈ
ਨ।
This article uses material from the Wikipedia ਪੰਜਾਬੀ article ਅਲੋਪ ਹੋ ਰਿਹਾ ਪੰਜਾਬੀ ਵਿਰਸਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.