ਸੋਹਣੀ ਮਹੀਂਵਾਲ: ਪੰਜਾਬ ਦਾ ਇੱਕ ਮਸ਼ਹੂਰ ਕਿੱਸਾ

ਸੋਹਣੀ ਮਹੀਂਵਾਲ ਪੰਜਾਬ ਦੀਆਂ ਮੁੱਖ ਇਸ਼ਕ ਕਹਾਣੀਆਂ ਵਿਚੋਂ ਇੱਕ ਹੈ। ਦੂਜੀਆਂ ਕਹਾਣੀਆਂ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁੰਨੂੰ ਦੇ ਨਾਮ ਸ਼ਾਮਲ ਹਨ। ਸੋਹਣੀ ਮਹੀਂਵਾਲ ਦਾ ਜ਼ਿਕਰ ਸਭ ਤੋਂ ਪਹਿਲਾਂ 16ਵੀਂ ਸਦੀ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਮਿਲਦਾ ਹੈ। ਇਸ ਕਹਾਣੀ ਦੇ ਆਧਾਰ ਤੇ ਅਨੇਕ ਕਿੱਸਾਕਾਰਾਂ ਨੇ ਕਿੱਸੇ ਲਿਖੇ: ਹਾਸ਼ਮ, ਕਾਦਰਯਾਰ, ਫ਼ਜ਼ਲ ਸ਼ਾਹ ਦੇ ਕਿੱਸੇ ਵਧੇਰੇ ਮਸ਼ਹੂਰ ਰਹੇ।

ਸੋਹਣੀ ਮਹੀਂਵਾਲ: ਪੰਜਾਬ ਦਾ ਇੱਕ ਮਸ਼ਹੂਰ ਕਿੱਸਾ
ਸਿੰਧ (ਪਾਕਿਸਤਾਨ) ਦੇ ਸ਼ਹਿਰ ਸਹਿਦਾਦਪੁਰ ਵਿੱਚ ਸੋਹਣੀ ਦਾ ਮਕਬਰਾ
ਸੋਹਣੀ ਮਹੀਂਵਾਲ: ਪੰਜਾਬ ਦਾ ਇੱਕ ਮਸ਼ਹੂਰ ਕਿੱਸਾ
ਸੋਹਣੀ ਮਹੀਂਵਾਲ ਨੂੰ ਮਿਲਣ ਲਈ ਤੈਰਕੇ ਝਨਾਅ ਪਾਰ ਕਰ ਰਹੀ ਹੈ, 1780 ਪੇਂਟਿੰਗ ਲਾਸ ਐਂਜਲਸ ਕਾਊਂਟੀ ਮਿਊਜੀਅਮ ਆਫ਼ ਆਰਟ

ਕਹਾਣੀ

ਸੋਹਣੀ ਝਨਾਂ ਦੇ ਕੰਢੇ ਗੁਜਰਾਤ ਨਗਰ ਦੇ ਤੁੱਲਾ ਘੁਮਿਆਰ ਦੀ ਧੀ ਸੀ ਅਤੇ ਮਹੀਂਵਾਲ ਬੁਖ਼ਾਰਾ ਦੇ ਇੱਕ ਅਮੀਰ ਸੌਦਾਗਰ ਅਲੀ ਬੇਗ਼ ਦਾ ਪੁੱਤਰ ਸੀ ਅਤੇ ਉਸਦਾ ਅਸਲੀ ਨਾਂ "ਮਿਰਜ਼ਾ ਇੱਜ਼ਤ ਬੇਗ਼" ਸੀ।

ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਆਇਆ ਇੱਜ਼ਤ ਬੇਗ ਤੁੱਲੇ ਦੀ ਦੁਕਾਨ ਉੱਤੇ ਚਿੱਤਰ ਪ੍ਰਦਰਸ਼ਨੀ ਨੁਮਾ ਸਲੀਕੇ ਨਾਲ ਚਿਣੇ ਭਾਂਡਿਆਂ ਵਿੱਚੋਂ ਝਲਕਦੀ ਤੁੱਲੇ ਦੀ ਧੀ, ਸੋਹਣੀ ਦੀ ਪ੍ਰਤਿਭਾ ਦਾ ਕਾਇਲ ਹੋ ਗਿਆ। ਉਸ ਨੇ ਮੂੰਹ ਮੰਗੀ ਕੀਮਤ ਤਾਰ ਕੇ ਬਹੁਤ ਸਾਰੇ ਭਾਂਡੇ ਖਰੀਦ ਲਏ। ਵਪਾਰ ਭੁੱਲ ਉਹ ਸੋਹਣੀ ਦੇ ਇਸ਼ਕ ਵਿੱਚ ਲੀਨ ਹੋ ਗਿਆ। ਵਪਾਰ ਵਿੱਚ ਘਾਟਾ ਖਾ ਇੱਜ਼ਤ ਬੇਗ ਅਖੀਰ ਤੁੱਲੇ ਦੀਆਂ ਮਹੀਆਂ ਦਾ ਪਾਲੀ ਬਣ ਗਿਆ। ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਜਦੋਂ ਸੋਹਣੀ ਨੂੰ ਉਸਦੇ ਦਿਲ ਦੀ ਵਿਥਿਆ ਦਾ ਪਤਾ ਲੱਗਿਆ ਤਾਂ ਉਹ ਵੀ ਮਹੀਂਵਾਲ ਦੀ ਹੀ ਹੋਕੇ ਰਹਿ ਗਈ। ਉਨ੍ਹਾਂ ਦੀਆਂ ਪ੍ਰੇਮ ਮਿਲਣੀਆਂ ਦੇ ਲੋਕਾਂ ਵਿੱਚ ਚਰਚੇ ਸ਼ੁਰੂ ਹੋ ਗਏ ਅਤੇ ਤੁੱਲੇ ਨੂੰ ਵੀ ਪਤਾ ਚੱਲ ਗਿਆ। ਉਸਨੇ ਮਹੀਂਵਾਲ ਨੂੰ ਨੌਕਰੀ ਤੋਂ ਕਢ ਦਿੱਤਾ ਤੇ ਸੋਹਣੀ ਨੂੰ ਨੇੜ ਦੇ ਹੀ ਇੱਕ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ। ਮਹੀਂਵਾਲ ਹੁਣ ਫਕੀਰ ਬਣ ਝਨਾਅ ਦੇ ਪਾਰ ਝੁੱਗੀ ਪਾ ਕੇ ਰਹਿਣ ਲੱਗ ਪਿਆ। ਸੋਹਣੀ ਨੇ ਪੱਕੇ ਘੜੇ ਦੀ ਮਦਦ ਨਾਲ ਝਨਾਅ ਪਾਰ ਕਰ ਮਹੀਂਵਾਲ ਨੂੰ ਮਿਲਣ ਜਾਣਾ ਸ਼ੁਰੂ ਕਰ ਦਿੱਤਾ। ਪਰ ਉਹਦੀ ਨਣਦ ਨੇ ਭੇਤ ਪਤਾ ਲੱਗਣ ਤੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰਖਵਾ ਦਿੱਤਾ। ਮੰਝਧਾਰ ਵਿੱਚ ਘੜਾ ਖੁਰ ਗਿਆ ਤੇ ਉਹ ਡੁੱਬ ਮੋਈ। ਪਰ ਤੋਂ ਡੁੱਬਦੀ ਸੋਹਣੀ ਦੀਆਂ ਆਵਾਜ਼ਾਂ ਸੁਣ ਮਹੀਂਵਾਲ ਵੀ ਸ਼ੂਕਦੀ ਝਨਾਂ ਵਿੱਚ ਕੁੱਦ ਪਿਆ ਅਤੇ ਉਹ ਵੀ ਪ੍ਰੇਮਿਕਾ ਦੇ ਨਾਲ ਹੀ ਡੁੱਬ ਮੋਇਆ।

ਹਵਾਲੇ

Tags:

ਮਿਰਜ਼ਾ ਸਾਹਿਬਾਂਸੱਸੀ ਪੁੰਨੂੰਹੀਰ ਰਾਂਝਾ

🔥 Trending searches on Wiki ਪੰਜਾਬੀ:

ਪਪੀਹਾਵਿਕਸ਼ਨਰੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰਦਾਸਪੁਰ ਜ਼ਿਲ੍ਹਾਰਾਮਪੁਰਾ ਫੂਲਵੀਡੀਓਪ੍ਰਿੰਸੀਪਲ ਤੇਜਾ ਸਿੰਘਪੂਰਨਮਾਸ਼ੀਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਮਿਲਖਾ ਸਿੰਘਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮੱਕੀ ਦੀ ਰੋਟੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਜੂਆਅੰਤਰਰਾਸ਼ਟਰੀਸਿੱਖ ਧਰਮਮੱਧ ਪ੍ਰਦੇਸ਼ਲੋਕਗੀਤਚਿੱਟਾ ਲਹੂਨਿਸ਼ਾਨ ਸਾਹਿਬਪਾਸ਼ਨਾਨਕ ਸਿੰਘਪੰਜਾਬਰੋਮਾਂਸਵਾਦੀ ਪੰਜਾਬੀ ਕਵਿਤਾਵਿਗਿਆਨ ਦਾ ਇਤਿਹਾਸਡਰੱਗਦੁਰਗਾ ਪੂਜਾਕ੍ਰਿਸ਼ਨਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਮਾਂ ਬੋਲੀਹਿਮਾਲਿਆਪ੍ਰਦੂਸ਼ਣਸਵਰਨਜੀਤ ਸਵੀਭੱਟਾਂ ਦੇ ਸਵੱਈਏਦੂਜੀ ਸੰਸਾਰ ਜੰਗਸੁਰਿੰਦਰ ਕੌਰਪੰਜਾਬੀ ਆਲੋਚਨਾਉਪਵਾਕਜੀਵਨੀ2022 ਪੰਜਾਬ ਵਿਧਾਨ ਸਭਾ ਚੋਣਾਂਚਲੂਣੇਭਾਈ ਮਰਦਾਨਾਪੰਜਾਬੀ ਨਾਵਲਪੰਜਾਬ (ਭਾਰਤ) ਦੀ ਜਨਸੰਖਿਆਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਵਿਰਾਸਤ-ਏ-ਖ਼ਾਲਸਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੁਰਦੁਆਰਿਆਂ ਦੀ ਸੂਚੀਭਾਰਤ ਦਾ ਇਤਿਹਾਸਕੰਪਿਊਟਰਕਲਾਜਰਗ ਦਾ ਮੇਲਾਕੌਰਵਭਾਰਤ ਦੀ ਵੰਡਵੀਰਾਜਨੀਤੀ ਵਿਗਿਆਨਨਿਕੋਟੀਨਵਾਰਿਸ ਸ਼ਾਹਸੁਰਿੰਦਰ ਛਿੰਦਾਭਾਰਤ ਦਾ ਪ੍ਰਧਾਨ ਮੰਤਰੀਰਸਾਇਣਕ ਤੱਤਾਂ ਦੀ ਸੂਚੀਵਿੱਤ ਮੰਤਰੀ (ਭਾਰਤ)ਰਬਾਬਸਵਰ ਅਤੇ ਲਗਾਂ ਮਾਤਰਾਵਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜੰਗਕਾਮਾਗਾਟਾਮਾਰੂ ਬਿਰਤਾਂਤਆਧੁਨਿਕ ਪੰਜਾਬੀ ਕਵਿਤਾਮਿਆ ਖ਼ਲੀਫ਼ਾਗੁਰੂ ਨਾਨਕਸੁਖਬੀਰ ਸਿੰਘ ਬਾਦਲਬਠਿੰਡਾਸਮਾਣਾ🡆 More