ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖਾਈ ਵਿੱਚ ਮੂਲ-ਮੰਤਰ

ਗੁਰੂ ਨਾਨਕ ਦੇਵ ਜੀ

  • 1. ਜਪੁ: 38 ਪਉੜੀਆਂ, 2 ਸਲੋਕ, 1 ਮੂਲ ਮੰਤਰ = 41
  • 2. ਸਿਰੀ ਰਾਗੁ: 33 ਪਦੇ (ਤ੍ਰਿਪਦੇ 2, ਚਉਪਦੇ 28, ਪੰਚਨਦੇ 31), 18 ਪਦੀਆਂ (ਸਪਤਪਦੀ 1, ਅਸ਼ਟਪਦੀਆਂ 14, ਨੌਪਦੀ 1, ਦਸਪਦੀ 1, ਚਉਬੀਸਪਦੀ 1), 2 ਪਾਰੇ (ਚਉਪਦਾ 1, ਪੰਚਪਦਾ 1) 7 ਸਲੋਕ= 74
  • 3. ਮਾਝ ਰਾਗੁ:1 ਅਸ਼ਟਪਦੀ, 24 ਪਉੜੀਆ, 46 ਸਲੋਕ = 74
  • 4. ਗਉੜੀ ਰਾਗੁ: 20 ਪਦੇ (ਤ੍ਰਿਪਦੇ 2, ਚਉਪਦੇ 15, ਪੰਚਪਦਾ 1, ਛੇ ਪਦੇ 12) 18ਪਦੀਆਂ (ਅਸ਼ਟਪਦੀਆਂ 12, ਨੌਪਦੀਆਂ 5, ਬਾਰਹਪਦੀ 1), 2 ਛੰਤ= 40
  • 5. ਆਸਾ ਰਾਗੁ: 1 ਸੋਦਰੁ, 39 ਪਦੇ (ਚੁਪਦੇ 2, ਤ੍ਰਿਪਦਾ 1, ਚਉਪਦੇ 30, ਪੰਚਪਦੇ 5, ਛਿਪਦਾ 1) 22 ਪਦੀਆਂ (ਸਪਤਪਦੀਆਂ 2, ਅਸ਼ਅਪਦੀਆਂ 16, ਨੌਪਦੀਆ 2,ਚਸਪਦੀਆਂ 2) 5 ਛੰਤ, 24 ਪਉੜੀਆਂ ਅਤੇ 45 ਸਲੋਕ=171.
  • 6. ਗੂਜਰੀ ਰਾਗੁ: 2 ਚਉਪਦੇ, 5 ਅਸ਼ਟਪਦੀਆਂ = 7
  • 7. ਬਿਹਾਗੜਾ ਰਾਗੁ: 2 ਸਲੋਕ = 2
  • 8. ਵਡਹੰਸ ਰਾਗੁ:3 ਪਦੇ (ਇਕਪਦਾ 1, ਚਉਪਦੇ 2) 2 ਛੰਤ, 5 ਅਣਾਹੁਣੀਆ, 3 ਸਲੋਕ= 13.
  • 9. ਸੋਰਠਿ ਰਾਗੁ: 12 ਪਦੇ (ਚਉਪਦੇ 9, ਪੰਚਪਦੇ 3, 4 ਪਦੀਆਂ,) (ਅਸ਼ਟੀਪਦੀਆਂ 3, ਦਸਪਦੀ 1), 2 ਸਲੋਕ=18
  • 10. ਧਨਾਸਰੀ ਰਾਗੁ: 9 ਪਦੇ (ਚਉਪਦਾ 7, ਪੰਚਪਦੇ 2) 2 ਅਸ਼ਟਪਦੀਆਂ, 3 ਛੰਤ (ਚਉਪਦਾ 1,ਪੰਚਪਦਾ 2=14.
  • 11. ਤਿਲੰਗ ਰਾਗੁ: 5 ਪਦੇ (ਚੁਪਦਾ 1, ਤ੍ਰਿਪਦਾ 1, ਚਉਪਦੇ 3), 1 ਪਦੀ = 6
  • 12. ਸੂਹੀ ਰਾਗੁ: 9 ਪਦੇ (ਇਕਪਦਾ 1, ਚਉਪਦੇ 6, ਪੰਚਪਦਾ 1, ਛਿਪਦਾ 1), 5 ਅਸ਼ਟਪਦੀਆ 2 ਕੁਚਜੀ-ਸੁਚਜੀ, 5 ਛੰਤ 21 ਸਲੋਕ =42
  • 13. ਬਿਲਾਵਲ ਰਾਗੁ: 4 ਚਉਪਦੇ, 2 ਅਸ਼ਟਪਦੀਆਂ, 20 ਪਦ, 2 ਛੰਤ, 2 ਸਲੋਕ =30
  • 14. ਰਾਮਕਲੀ ਰਾਗੁ: 11 ਪਦੇ (ਤ੍ਰਿਪਦਾ 1, ਬਾਹਰਪਦੀ 1, 4 ਚੀਸਪਦੀ 1), 54 ਪਦ (ਓ ਅੰਕਾਰ ਦੇ), 73 ਪਦ (ਸਿਧ ਗੋਸਟਿ ਦੇ), 19 ਸਲੋਕ = 166.
  • 15. ਮਾਰੂ ਰਾਗੂ: 12 ਪਦੇ (ਤ੍ਰਿਪਦਾ 1, ਚਉਪਦੇ 7, ਪੰਚਪਦੇ-3, ਤ੍ਰਿਪਦਾ 1) 11ਪਦੀਆਂ (ਸਪਤਪਦੀ 1, ਅਸ਼ਟਪਦੀਆਂ 8, ਨੌਪਦੀ 1, ਬਾਰਹਪਦੀ 1), 22 ਸੋਲਹੇ, 18 ਸਲੋਕ=63।
  • 16. ਤੁਖਾਰੀ ਰਾਗੁ: 5 ਛੰਤ (ਚਉਪਦੇ ਤ, ਪੰਚਪਦੇ 2) 17 ਪਦ ਬਾਰਹਮਾਹ= 22.
  • 17. ਭੈਰਉ ਰਾਗੁ: 8 ਪਦੇ (ਚਉੁਪਦੇ 7, ਪੰਚਪਦਾ 1), 1 ਪਦੀ =3
  • 18. ਬਸੰਤ ਰਾਗੁ:10 ਪਦੇ (ਤ੍ਰਿਪਦਾ 1, ਚਉਪਦੇ 9), 8 ਪਦੀਆਂ (ਅਸ਼ਟਪਦੀਆਂ 7, ਦਸਪਦੀ 1) = 18।
  • 19. ਮਲ੍ਹਾਰ ਰਾਗੁ:9 ਪਦੇ (ਚਉਪਦੇ 8, ਪੰਚਪਦਾ 1) 5 ਪਦੀਆਂ (ਅਸ਼ਟਪਦੀਆਂ 3, ਨੌਪਦੀ ਦਸਪਦੀ 1), 27 ਪਉੜੀਆਂ ਤੇ 24 ਸਲੋਕ=65.
  • 20. ਪਰਭਾਤੀ ਰਾਗੁ: 17 ਪਦੇ (ਚਉਪਦੇ 13, ਪੰਚਪਦੇ 4), 7 ਅਸ਼ਟਪਦੀਆਂ =24
  • 21. ਸਾਰੰਗ ਰਾਗੁ: 3 ਚਉਪਦੇ, 2 ਅਸ਼ਟਪਦੀਆਂ, 35 ਸਲੋਕ=38.
  • 22. ਸਲੋਕ ਸਹਸਕ੍ਰਿਤੀ: 3 ਸਲੋਕ
  • 23. ਸਲੋਕ ਵਾਰਾਂ ਤੇ ਵਧੀਕ: 32 ਸਲੋਕ

ਗੁਰੂ ਅੰਗਦ ਦੇਵ ਜੀ

ਗੁਰੂ ਅੰਗਦ ਦੇਵ ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲ ਕਿ ਹੋਰ ਗੁਰੂ ਸਾਹਿਬਾਨ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।

ਗੁਰੂ ਅਮਰਦਾਸ ਜੀ

  • 1. ਸਿਰੀ ਰਾਗੁ: 31 ਪਦੇ, 8 ਬਹੁਪਦੀਆਂ, 33 ਸਲੋਕ
  • 2. ਮਾਝੁ ਰਾਗੁ: 32 ਬਹੁਪਦੀਆਂ ਤੇ 3 ਸਲੋਕ
  • 3. ਗਉੜੀ ਰਾਗੁ: 18 ਪਦੇ, 9 ਬਹੁਪਦੀਆਂ, 5 ਛੰਤ ਅਤੇ 7 ਸਲੋਕ
  • 4. ਆਸਾ ਰਾਗੁ:12 ਪਦੇ, 15 ਬਹੁਤਪਦੀਆਂ, 2 ਛੰਤ, 1 ਕਾਫੀ, 1 ਪੱਟੀ (18 ਪਉੜੀਆਂ)
  • 5. ਗੂਜਰੀ ਰਾਗੁ: 7 ਪਦੇ, 1 ਬਹੁਪਦੀ, 43 ਸਲੋਕ, 22 ਪਉੜੀਆਂ।
  • 6. ਬਿਹਾਗੜਾ ਰਾਗੁ: 33 ਸਲੋਕ
  • 7. ਵਡਹੰਸ ਰਾਗੁ: 9 ਪਦੇ, 2 ਬਹੁਪਦੀਆਂ, 6 ਛੰਤ, 4 ਅਲਾਹੁਣੀਆਂ, 40 ਸਲੋਕ
  • 8. ਸੋਰਠਿ ਰਾਗੁ: 12 ਪਦੇ, 3 ਬਹੁਪਦੀਆਂ, 48 ਸਲੋਕ
  • 9. ਧਨਾਸਰੀ ਰਾਗੁ: 9 ਪਦੇ।
  • 10. ਸੂਹੀ ਰਾਗੁ: 4 ਬਹੁਪਦੀਆਂ, 7 ਛੰਤ, 15 ਸਲੋਕ, 20 ਪਉੜੀਆਂ,
  • 11. ਬਿਲਾਵਲੁ ਰਾਗੁ: 6 ਪਦੇ, 1 ਬਹੁਪਦੀ, 1 ਸਤਵਾਰਾ, 24 ਸਲੋਕ
  • 12. ਰਾਮਕਲੀ ਰਾਗੁ: 6 ਪਦੇ, 1 ਬਹੁਪਦੀ, 1ਸਤਵਾਰਾ, 24 ਸਲੋਕ 21 ਪਾਉੜੀਆਂ
  • 13. ਮਾਰੂ ਰਾਗੁ: 5 ਪਦੇ, 1 ਬਹੁਪਦੀ, 24 ਸੋਲਹੇ, 23 ਸਲੋਕ, 22 ਪਾਉੜੀਆਂ।
  • 14. ਭੈਰਉ ਰਾਗੁ: 21 ਪਦੇ, 2 ਬਹੁਪਦੀਆਂ
  • 15. ਬਸੰਤੁ ਰਾਗੁ: 20 ਪਦੇ।
  • 16. ਸਾਰੰਗ ਰਾਗੁ: 3 ਬਹੁਪਦੀਆਂ, 23 ਸਲੋਕ
  • 17. ਮਲ੍ਹਾਰ ਰਾਗੁ: 13 ਪਦੇ, 3 ਬਹੁਪਦੀਆਂ, 27 ਸਲੋਕ,
  • 18. ਪ੍ਰਭਾਤੀ ਰਾਗੁ: 7 ਪਦੇ, 2 ਬਹੁਪਦੀਆਂ,
  • 19. ਸਲੋਕ ਵਾਰਾਂ ਤੋਂ ਵਧੀਕ: 67
  • 20. ਅਨੰਦ ਸਾਹਿਬ
  • 21. ਵਾਰ ਕਵਿ

ਗੂਜਰੀ ਕੀ ਵਾਰ (22 ਪਉੜੀਆਂ) ਸੂਹੀ ਕੀ ਵਾਰ (20 ਪਉੜੀਆਂ) ਰਾਮਕਲੀ ਕੀ ਵਾਰ ਮਹਲਾ 3 (21 ਪਉੜੀਆਂ) ਮਾਰੂ ਕੀ ਵਾਰ (22 ਪਉੜੀਆਂ)

  • 22. ਪੱਟੀ: (18 ਪਦਿਆਂ ਚ)
  • 23. ਅਲਾਹੁਣੀਆਂ
  • 24. ਸਲੋਕ ਵਾਰਾ ਤੇ ਵਧੀਕ: ਮਹਲਾ 3

ਗੁਰੂ ਰਾਮਦਾਸ ਜੀ

ਗੁਰੂ ਰਾਮਦਾਸ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਵਾਰਾਂ ਦੀ ਰਚਨਾ ਕੀਤੀ ਹੈ-

  • 1. ਸਿਰੀਰਾਗ ਕੀ ਵਾਰ (ਮਹੱਲਾ ਚੌਥਾ)
  • 2. ਗਉੜੀ ਕੀ ਵਾਰ (ਮਹੱਲਾ ਚੌਥਾ)
  • 3. ਬਿਹਰਾੜੇ ਕੀ ਵਾਰ
  • 4. ਵਡਹੰਸ ਕੀ ਵਾਰ
  • 5. ਸੋਰਠਿ ਕੀ ਵਾਰ
  • 6. ਸਾਰੰਗ ਕੀ ਵਾਰ
  • 7. ਬਿਲਾਵਲ ਕੀ ਵਾਰ
  • 8. ਕਾਨੜੇ ਕੀ ਵਾਰ (15 ਪਉੜੀਆਂ)

ਕੁੱਝ ਹੋਰ ਲੋਕ ਕਾਵਿ ਰੂਪ:

  • (ੳ) ਛੰਤ: (ਸਿਰੀਰਾਗੁ ਮਹੱਲਾ 4, ਪੰਨਾ (78)
  • (ਅ) ਕਰਹਲੇ:-(ਰਾਗ ਗਾਉੜੀ ਪੂਰਬੀ ਮਹੱਲਾ 4, ਪੰਨਾ (234)
  • (ੲ) ਘੋੜੀਆਂ
  • (ਸ) ਪਹਿਰੇ

ਗੁਰੂ ਅਰਜਨ ਦੇਵ ਜੀ

ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। 31 ਵਾਂ ਰਾਗ, (ਜੈਜਾਵੰਤੀ) ਬਾਅਦ ਚ ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮੀ ਬੀੜ ਤਿਆਰ ਕਰਵਾਈ। ਸ੍ਰੀ ਗੁਰੂ ਗ੍ਰੰਥ ਸਹਿਬ `ਚ ਦਰਜ ਸ਼ਬਦ = 1322 ਅਸ਼ਟਪਦੀਆਂ= 45 ਛੰਤ= 63 ਵਾਰਾਂ (ਛੇ)= 117 ਪਉੜੀਆਂ ਵਾਰਾਂ ਵਿਚਲੇ ਸਲੋਕ= 252 ਭਾਗਤ ਬਾਣੀ ਵਿੱਚ ਸ਼ਬਦ= 3 ਸਲੋਕ ਸਹਸਕ੍ਰਿਤੀ = 67 ਗਾਥਾ ਮਹੱਲਾ ਪੰਜਵਾਂ = 24 ਫੁਨਹੇ ਮਹੱਲਾ ਪੰਜਵਾਂ= 23 ਸਲੋਕ ਵਾਰਾਂ ਤੇ ਵਧੀਕ= 22 ਮੁੰਦਾਵਣੀ ਤੇ ਅੰਤਿਮ ਸਲੋਕ= 2

  • 1. ਬਾਰਹਮਾਹਾ ਮਾਝ: (14 ਪਦੇ)
  • 2. ਬਾਵਨ ਅੱਖਰੀ: 52 ਅੱਖਰਾਂ ਦੀ ‘ਵਰਣਮਾਲਾ` ਨੂੰ ਬਾਵਨ ਅੱਖਰੀ ਕਿਹਾ ਜਾਂਦਾ ਹੈ।
  • 3. ਸੁਖਮਨੀ: ਸਿਰਲੇਖ-ਗਉੜੀ ਸੁਖਮਨੀ ਮਹੱਲਾ ਪੰਜਵਾਂ (24 ਅਸ਼ਟਪਦੀਆਂ)
  • 4. ਥਿਤੀ ਗਉੜੀ ਮਹੱਲਾ ਪੰਜਵਾਂ (17 ਪਉੜੀਆਂ)
  • 5. ਛੇ ਵਾਰਾਂ:
    • ੳ) ਗਉੜੀ ਕੀ ਵਾਰ
    • ਅ) ਗੂਜਰੀ ਕੀ ਵਾਰ
    • ੲ) ਜੈਤਸਰੀ ਕੀ ਵਾਰ
    • ਸ) ਰਾਮਕਲੀ ਕੀ ਵਾਰ
    • ਹ) ਮਾਰੂ ਵਾਰ ਮਹੱਲਾ ਪੰਜਵਾਂ ਛਖਣੇ ਮਹੱਲਾ ਪੰਜਵਾ
    • ਕ) ਬਸੰਤ ਕੀ ਵਾਰ ਮਹੱਲਾਂ ਪੰਜਵਾਂ
  • 6. ਮੁੰਦਾਵਣੀ ਮਹਲਾ ਪੰਜਵਾਂ

ਗੁਰੂ ਤੇਗ ਬਹਾਦਰ ਜੀ

ਗੁਰੂ ਤੇਗ ਬਹਾਦਰ ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ।

  • 1. ਰਾਗੁ ਗਉੜੀ- 9 ਸ਼ਬਦ
  • 2. ਰਾਗੁ ਆਸਾ- 1 ਸ਼ਬਦ
  • 3. ਰਾਗੁ ਦੇਵਗੰਧਾਰੀ- 3 ਸ਼ਬਦ
  • 4. ਰਾਗੁ ਬਿਹਾਰਾੜਾ- 1 ਸ਼ਬਦ
  • 5. ਰਾਗੁ ਸੋਰਠਿ- 12 ਸ਼ਬਦ
  • 6. ਰਾਗੁ ਧਨਾਸਰੀ- 4 ਸ਼ਬਦ
  • 7. ਰਾਗੁ ਜੈਤਸਰੀ- 3 ਸ਼ਬਦ
  • 8. ਰਾਗੁ ਟੋਡੀ- 1 ਸ਼ਬਦ
  • 9. ਰਾਗੁ ਤਿਲੰਗ (ਕਾਫੀ) - 3 ਸ਼ਬਦ
  • 10. ਰਾਗੁ ਬਿਲਾਵਲ- 3 ਸ਼ਬਦ
  • 11. ਰਾਗੁ ਰਾਮਕਲੀ - 3 ਸ਼ਬਦ
  • 12. ਰਾਗੁ ਮਾਰੂ- 3 ਸ਼ਬਦ
  • 13. ਰਾਗੁ ਬਸੰਤ- 5 ਸ਼ਬਦ
  • 14. ਰਾਗੁ ਸਾਰੰਗ- 4 ਸ਼ਬਦ
  • 15 ਰਾਗੁ ਜੈਜਾਵੰਤੀ- 4 ਸ਼ਬਦ
  • 16 ਰਾਗਾਂ ਵਿੱਚ ਕੁੱਲ ਸ਼ਬਦ - 59
  • 17 ਰਾਗਾਂ ਤੋਂ ਬਾਹਰ ਕੁੱਲ ਸਲੋਕ - 57

ਭਗਤ, ਗੁਰੂ ਤੇ ਉਹਨਾਂ ਦੀ ਬਾਣੀ:

ਭਗਤ ਕਬੀਰ ਜੀ

16 ਰਾਗ, 532 ਸ਼ਬਦ ਤੇ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।

ਗੁਰੂ ਰਵਿਦਾਸ ਜੀ

18 ਰਾਗਾਂ ਵਿੱਚ 40 ਸ਼ਬਦ

ਭਗਤ ਨਾਮਦੇਵ ਜੀ

18 ਰਾਗਾਂ ਵਿੱਚ 61 ਸ਼ਬਦ

ਸ਼ੇਖ਼ ਫ਼ਰੀਦ ਸ਼ਕਰਗੰਜ ਜੀ

ਰਾਗ ਸੂਹੀ, ਰਾਗ ਆਸਾ ਵਿੱਚ ਦੋ ਦੋ ਸ਼ਬਦ, ਸਲੋਕ ਫਰੀਦ ਜੀ ਕੇ ਸਿਰਲੇਖ ਅਧੀਨ ਦਰਜ਼ ਸਲੋਕ 130 ਦਰਜ਼ ਹਨ ਜਿਨ੍ਹਾਂ ਵਿਚੋਂ ਸ਼ੇਖ਼ ਫਰੀਦ ਜੀ ਦੇ 112 ਸਲੋਕ ਹਨ ਅਤੇ ਬਾਕੀ 18 ਸਲੋਕ ਗੁਰੂ ਸਾਹਿਬਾਨਾਂ ਦੇ ਹਨ।

ਭਗਤ ਧੰਨਾ ਜੀ

੨ ਰਾਗਾਂ ਵਿੱਚ ੩ ਸ਼ਬਦ

ਭਗਤ ਬੇਣੀ ਜੀ

ਤਿੰਨ ਸ਼ਬਦ, ਸ੍ਰੀ ਰਾਗੁ (ਪੰਨਾ 93) ਰਾਮਕਲੀ ਰਾਗੁ (ਪੰਨਾ 974), ਪ੍ਰਭਾਤੀ ਪੰਨਾ (1351)

ਭਗਤ ਭੀਖਨ ਜੀ

ਦੋ ਸ਼ਬਦ, ਰਾਗ ਸੋਰਠਿ (ਪੰਨਾ 659 ਅਤੇ 660)

ਭਗਤ ਸਧਨਾ ਜੀ

ਬਿਲਾਵਲ ਰਾਗੁ ਵਿੱਚ ਇੱਕ ਸ਼ਬਦ ਪੰਨਾ (858)

ਭਗਤ ਪੀਪਾ ਜੀ

ਇੱਕ ਸ਼ਬਦ (ਪੰਨਾ 695) ਹੋਰ ਰਚਨਾ-ਬਾਣੀ ਸ੍ਰੀ ਪੀਪਾ ਜੀ, ਸਰਬ ਗੁੱਟਕਾ

ਭਗਤ ਤ੍ਰਿਲੋਚਨ ਜੀ

ਚਾਰ ਸ਼ਬਦ ਇੱਕ ਸਿਰੀ ਰਾਗ ਵਿੱਚ, ਦੋ ਸ਼ਬਦ ਗੂਜਰੀ ਰਾਗੁ ਅਤੇ ਇੱਕ ਧਨਾਸਰੀ ਰਾਗੁ ਵਿੱਚ ਦਰਜ ਹੈ।

ਭਗਤ ਰਾਮਾਨੰਦ ਜੀ

ਇੱਕ ਸ਼ਬਦ (ਪੰਨਾ 1195) ਰਾਗੁ ਬਸੰਤ ਵਿੱਚ ਦਰਜ ਬਾਣੀ।

ਭਗਤ ਜੈਦੇਵ ਜੀ

ਇੱਕ ਸ਼ਬਦ ਗੂਜਰੀ ਵਿੱਚ (ਪੰਨਾ 526) ਦੂਜਾ ਰਾਗੁ ਮਾਰੂ ਵਿੱਚ (ਪੰਨਾ 1106)

ਭਗਤ ਪਰਮਾਨੰਦ ਜੀ

ਇੱਕ ਸ਼ਬਦ ਸਾਰੰਗ ਰਾਗੁ ਵਿੱਚ (ਪੰਨਾ 1153)

ਭਗਤ ਸੂਰਦਾਸ ਜੀ

ਕੇਵਲ ਇੱਕ ਪੰਕਤੀ (ਪੰਨਾ 1253)

ਭਗਤ ਸੈਣ ਜੀ

ਕੇਵਲ ਇੱਕ ਸ਼ਬਦ

ਭੱਟ ਅਤੇ ਉਹਨਾਂ ਦੀ ਬਾਣੀ

ਭੱਟ ਕਲਸਹਾਰ ਜੀ

ਪੰਜ ਗੁਰੂ ਸਹਿਬਾਨਾਂ ਦੀ ਉਸਤਤਿ ਵਿੱਚ 54 ਸਵੱਯੇ

ਭੱਟ ਜਾਲਪ ਜੀ

5 ਸਵੱਯੇ ਗੁਰੂ ਅਮਰਦਾਸ ਦੀ ਉਸਤਤਿ ਵਿੱਚ

ਭੱਟ ਕੀਰਤ ਜੀ

ਗੁਰੂ ਅਮਰਦਾਸ ਤੇ ਰਾਮਦਾਸ ਜੀ ਦੀ ਉਸਤਤਿ ਵਿੱਚ 4 ਸਵੱਈਏ

ਭੱਟ ਭਿਖਾ ਜੀ

ਗੁਰੂ ਅਮਰਦਾਸ ਜੀ ਦੀ ਉਸਤਤਿ ਵਿੱਚ 2 ਸਵੱਈਏ

ਭੱਟ ਸਲ੍ਹ ਜੀ

ਗੁਰੂ ਅਮਰਦਾਸ ਲਈ 1 ਤੇ ਰਾਮਦਾਸ ਲਈ 2 ਸਵੱਈਏ

ਭੱਟ ਭਲ੍ਹ ਜੀ

ਅਮਰਦਾਸ ਜੀ ਲਈ 1 ਸਵੱਈਏ ਦੀ ਰਚਨਾ ਕੀਤੀ।

ਭੱਟ ਨਲ੍ਹ ਜੀ

ਗੁਰੂ ਰਾਮਦਾਸ ਲਈ 16 ਸਵੱਈਏ

ਭੱਟ ਸਯੰਦੇ ਜੀ

ਗੁਰੂ ਰਾਮਦਾਸ ਜੀ ਲਈ 13 ਸਵੱਈਏ

ਭੱਟ ਮਥਰਾ ਜੀ

ਗੁਰੂ ਰਾਮਦਾਸ -7 ਸਵੱਈਏ ਗੁਰੂ ਅਰਜਨ ਦੇਵ ਲਈ 7 ਸਵੱਈਏ

ਭੱਟ ਬਲ੍ਹ ਜੀ

ਗੁਰੂ ਰਾਮਦਾਸ ਲਈ 5 ਸਵੱਈਏ

ਭੱਟ ਹਰਿਬੰਸ ਜੀ

ਗੁਰੂ ਅਰਜਨ ਦੇਵ ਲਈ 2 ਸਵੱਈਏ

ਗੁਰੂ ਘਰ ਦੇ ਸ਼ਰਧਾਲੂ

ਬਾਬਾ ਸੁੰਦਰ ਜੀ

ਰਚਿਤ ‘ਸਦੁ` ਸ਼ਬਦ ਰਾਗੁ ਰਾਮਕਲੀ ਚ ਅੰਕਿਤ ਹੈ, ਇਸ ਦੇ ਛੇ ਪਦੇ ਹਨ।

ਇਹ ਸਲੋਕ ਗੁਰੂ ਨਾਨਕ ਦੇਵ ਜਦੇ ੀ ਉਚਾਰਣ ਕੀਤੇ ਹੋਏ ਹਨ, ਸਿਰਲੇਖ "ਮਰਦਾਨਾ ਮਹਲਾ ਪਹਿਲਾ " ਵਰਤਿਆ ਗਿਆ ਹੈ।ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹਨ। ਨੋਟ ਭਾਈ ਮਰਦਾਨਾ ਜੀ ਦੀ ਕੋਈ ਵੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ।

ਸੱਤਾ ਤੇ ਬਲਵੰਡ ਜੀ

ਰਾਇ ਬਲਵੰਡ ਤਥਾ ਸਤੈ ਡੂਮਿ ਕੀ ਵਾਰ -ਦਰਜ ਸੀ ਗੁਰੂ ਗ੍ਰੰਥ ਸਾਹਿਬ [[ਸ਼੍ਰੇਣੀ:ਸਿੱਖ ਗੁਰੂ]

Tags:

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਨਾਨਕ ਦੇਵ ਜੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਅੰਗਦ ਦੇਵ ਜੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਅਮਰਦਾਸ ਜੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਰਾਮਦਾਸ ਜੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਅਰਜਨ ਦੇਵ ਜੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਤੇਗ ਬਹਾਦਰ ਜੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਭਗਤ, ਗੁਰੂ ਤੇ ਉਹਨਾਂ ਦੀ ਬਾਣੀ:ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਭੱਟ ਅਤੇ ਉਹਨਾਂ ਦੀ ਬਾਣੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ ਗੁਰੂ ਘਰ ਦੇ ਸ਼ਰਧਾਲੂਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਅਰਜਨਗੁਰੂ ਗ੍ਰੰਥ ਸਾਹਿਬਭਾਈ ਗੁਰਦਾਸ

🔥 Trending searches on Wiki ਪੰਜਾਬੀ:

ਅਰਦਾਸਪੰਜਾਬ, ਭਾਰਤਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਨੁੱਖੀ ਹੱਕਸ਼ਰਧਾ ਰਾਮ ਫਿਲੌਰੀਅਲੋਚਕ ਰਵਿੰਦਰ ਰਵੀਸਿਆਣਪਜ਼ੈਲਦਾਰਸਮਾਜਯੂਟਿਊਬਜੁਝਾਰਵਾਦਭਰਤਨਾਟਿਅਮਪੰਜਾਬੀ ਨਾਟਕਗੁਰੂ ਅੰਗਦਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਸੁਖ਼ਨਾ ਝੀਲਹਾਫ਼ਿਜ਼ ਬਰਖ਼ੁਰਦਾਰਦੁਬਈਨਰਾਤੇਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਫ਼ਾਰਸੀ ਭਾਸ਼ਾਅਕਾਲੀ ਫੂਲਾ ਸਿੰਘਅਰਵਿੰਦ ਕੇਜਰੀਵਾਲਅਮਰ ਸਿੰਘ ਚਮਕੀਲਾ (ਫ਼ਿਲਮ)ਤੂੰ ਮੱਘਦਾ ਰਹੀਂ ਵੇ ਸੂਰਜਾਮਨੁੱਖਹੁਮਾਯੂੰਕ੍ਰੈਡਿਟ ਕਾਰਡਅਨੰਦ ਕਾਰਜਕੰਪਿਊਟਰਰਾਣੀ ਅਨੂਖੋ-ਖੋਕਾਦਰਯਾਰਪ੍ਰਦੂਸ਼ਣਲੰਡਨਸਾਂਵਲ ਧਾਮੀਇਸਲਾਮ ਅਤੇ ਸਿੱਖ ਧਰਮਪੰਜਾਬੀ ਲੋਕ ਬੋਲੀਆਂਦੁਸਹਿਰਾਸਿੱਖਿਆਪੰਜਾਬ, ਪਾਕਿਸਤਾਨਫੁੱਟਬਾਲਛਪਾਰ ਦਾ ਮੇਲਾਮੌਲਿਕ ਅਧਿਕਾਰਦੁਆਬੀਪੰਜਾਬੀ ਸਾਹਿਤ ਆਲੋਚਨਾਅਦਾਕਾਰਰਤਨ ਸਿੰਘ ਰੱਕੜਪੰਜਾਬ ਦੀਆਂ ਵਿਰਾਸਤੀ ਖੇਡਾਂਵੇਦਜੰਗਲੀ ਜੀਵ ਸੁਰੱਖਿਆਰਸ ਸੰਪਰਦਾਇਪੁਆਧੀ ਉਪਭਾਸ਼ਾਸ਼ਾਹ ਮੁਹੰਮਦਨਵ-ਰਹੱਸਵਾਦੀ ਪੰਜਾਬੀ ਕਵਿਤਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਬੱਬੂ ਮਾਨਪਰਿਵਾਰਸਰਸਵਤੀ ਸਨਮਾਨਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰੂੜੀਗ੍ਰੇਸੀ ਸਿੰਘਫੋਰਬਜ਼ਘੜਾਲੰਮੀ ਛਾਲਨਨਕਾਣਾ ਸਾਹਿਬਬੋਲੇ ਸੋ ਨਿਹਾਲਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮੁਗ਼ਲ ਸਲਤਨਤਪੰਜਾਬੀ ਖੋਜ ਦਾ ਇਤਿਹਾਸ1960 ਤੱਕ ਦੀ ਪ੍ਰਗਤੀਵਾਦੀ ਕਵਿਤਾਮਿਸਲਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਬਾਜ਼ਸਕੂਲਜੀਵਨੀਪਾਇਲ ਕਪਾਡੀਆ🡆 More