ਪੂਰਨਮਾਸ਼ੀ

ਪੂਰਨਮਾਸ਼ੀ (ਅੰਗਰੇਜ਼ੀ: Full moon) ਉਸ ਦਿਨ ਨੂੰ ਆਖਦੇ ਹਨ ਜਿਸ ਦਿਨ ਚੰਦਰਮਾ ਧਰਤੀ ਤੋਂ ਪੂਰਾ ਦਿਖਾਈ ਦਿੰਦਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਪੂਰਾ ਚੱਕਰ ਲਾਉਣ ਲਈ 29.5 ਦਿਨ ਲੱਗਦੇ ਹਨ। ਜਦ ਚੰਦਰਮਾ ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ ਉਦੋਂ ਚੰਦਰਮਾ ਪੂਰਾ ਦਿਖਾਈ ਦਿੰਦਾ ਹੈ।

ਪੂਰਨਮਾਸ਼ੀ
ਚੰਦਰਮਾ ਦੀ ਤਸਵੀਰ ਜੋ ਗੈਲੀਲਿਓ ਸਪੇਸਕਰਾਫਟ ਦੁਆਰਾ 7 ਦਸੰਬਰ 1992 ਨੂੰ ਲਈ ਗਈ ਸੀ

ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਪੂਰਨਮਾਸ਼ੀ ਨੂੰ ਖਾਸ ਤੌਰ ’ਤੇ ਮਨਾਉਂਦੇ ਹਨ ਜਿਵੇਂ ਕਿ ਰੱਬ ਨੂੰ ਯਾਦ ਕਰ ਕੇ, ਪਾਠ ਕਰ ਕੇ ਅਤੇ ਕੀਰਤਨ ਕਰ ਕੇ।

ਸਿਰਫ਼ ਪੂਰਨਮਾਸ਼ੀ ਹੀ ਅਜਿਹਾ ਦਿਨ ਹੈ, ਜਿਸ ਦਿਨ ਚੰਨ ਗ੍ਰਹਿਣ ਲੱਗ ਸਕਦਾ ਹੈ। ਇਸ ਦਿਨ ਧਰਤੀ, ਚੰਦਰਮਾ ਅਤੇ ਸੂਰਜ ਇੱਕ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ ਅਤੇ ਇਸ ਤਰ੍ਹਾਂ ਧਰਤੀ ਦਾ ਪਰਛਾਵਾਂ ਚੰਦਰਮਾ ਉੱਤੇ ਪੈਣ ਕਾਰਨ ਚੰਨ ਗ੍ਰਹਿਣ ਲੱਗਦਾ ਹੈ।

ਫ਼ਰਵਰੀ ਮਹੀਨੇ ਵਿੱਚ 28 ਦਿਨ ਹੋਣ ਕਾਰਕੇ ਕਈ ਵਾਰ ਇਸ ਮਹੀਨੇ ਵਿੱਚ ਪੂਰਨਮਾਸ਼ੀ ਨਹੀਂ ਹੋਈ। 1866, 1885, 1915, 1934, 1961 ਅਤੇ 1999 ਦੇ ਫ਼ਰਵਰੀ ਮਹੀਨੇ ਵਿੱਚ ਪੂਰਨਮਾਸ਼ੀ ਨਹੀਂ ਹੋਈ।

ਪੂਰਨਮਾਸ਼ੀ ਦੀ ਤਰੀਕ ਅਤੇ ਸਮਾਂ ਹੇਠ ਲਿਖੇ ਫ਼ਾਰਮੂਲੇ ਨਾਲ਼ ਲੱਭਿਆ ਜਾ ਸਕਦਾ ਹੈ:

D 1 ਜਨਵਰੀ 2000 00:00:00 ਤੋਂ ਬੀਤੇ ਹੋਏ ਦਿਨਾਂ ਦੇ ਲਈ ਹੈ। N ਨਾਲ ਬੀਤੀਆਂ ਹੋਈਆਂ ਪੂਰਨਮਾਸ਼ੀਆਂ ਦੀ ਗਿਣਤੀ ਪਤਾ ਲੱਗਦਾ ਹੈ, ਜਿੱਥੇ 0, ਸਾਲ 2000 ਦੀ ਪਹਿਲੀ ਪੂਰਨਮਾਸ਼ੀ ਹੈ। ਇਸ ਫ਼ਾਰਮੂਲੇ ਨਾਲ਼ ਪੂਰਨਮਾਸ਼ੀ ਦਾ ਸਮਾਂ 14.5 ਘੰਟੇ ਘੱਟ-ਵੱਧ ਹੋ ਸਕਦਾ ਹੈ ਕਿਉਂਕਿ ਚੰਦਰਮਾ ਧਰਤੀ ਦੇ ਦੁਆਲੇ ਪੂਰੇ ਗੋਲ ਚੱਕਰ ਵਿੱਚ ਨਹੀਂ ਘੁੰਮਦਾ।

ਪੂਰਨਮਾਸ਼ੀ ਦੇ ਤਿਉਹਾਰ

  • ਚੇਤ ਦੀ ਪੂਰਨਮਾਸ਼ੀ ਦੇ ਦਿਨ ਹਨੂੰਮਤ ਜਯੰਤੀ ਮਨਾਈ ਜਾਂਦੀ ਹੈ।
  • ਵੈਸਾਖ ਦੀ ਪੂਰਨਮਾਸ਼ੀ ਦੇ ਦਿਨ ਬੁੱਧ ਪੂਰਣਿਮਾ ਮਨਾਈ ਜਾਂਦੀ ਹੈ।
  • ਜੇਠ ਦੀ ਪੂਰਨਮਾਸ਼ੀ ਦੇ ਦਿਨ ਵਟ ਸਾਵਿਤਰੀ ਮਨਾਇਆ ਜਾਂਦਾ ਹੈ।
  • ਹਾੜ੍ਹ ਮਹੀਨਾ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਮਾਸ਼ੀ ਕਹਿੰਦੇ ਹਨ। ਇਸ ਦਿਨ ਗੁਰੂ ਪੂਜਾ ਦਾ ਰਿਵਾਜ ਹੈ। ਇਸ ਦਿਨ ਕਬੀਰ ਜਯੰਤੀ ਮਨਾਈ ਜਾਂਦੀ ਹੈ।
  • ਸਾਵਣ ਦੀ ਪੂਰਨਮਾਸ਼ੀ ਦੇ ਦਿਨ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
  • ਭਾਦੋਂ ਦੀ ਪੂਰਨਮਾਸ਼ੀ ਦੇ ਦਿਨ ਉਮਾ ਮਾਹੇਸ਼ਵਰ ਵਰਤ ਮਨਾਇਆ ਜਾਂਦਾ ਹੈ।
  • ਅੱਸੂ ਦੀ ਪੂਰਨਮਾਸ਼ੀ ਦੇ ਦਿਨ ਸ਼ਰਦ ਪੂਰਨਮਾਸ਼ੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
  • ਕੱਤਕ ਦੀ ਪੂਰਨਮਾਸ਼ੀ ਦੇ ਦਿਨ ਪੁਸ਼ਕਰ ਮੇਲਾ ਅਤੇ ਗੁਰੂ ਨਾਨਕ ਦੇਵ ਦਾ ਜਨਮ ਦਿਨ (ਗੁਰਪੂਰਬ) ਮਨਾਏ ਜਾਂਦੇ ਹਨ।
  • ਮੱਘਰ ਦੀ ਪੂਰਨਮਾਸ਼ੀ ਦੇ ਦਿਨ ਸ਼੍ਰੀ ਦਿੱਤਾਤ੍ਰੇ ਜਯੰਤੀ ਮਨਾਈ ਜਾਂਦੀ ਹੈ।
  • ਪੋਹ ਦੀ ਪੂਰਨਮਾਸ਼ੀ ਦੇ ਦਿਨ ਸ਼ਾਕੰਭਰੀ ਜਯੰਤੀ ਮਨਾਈ ਜਾਂਦੀ ਹੈ। ਜੈਨ ਧਰਮ ਦੇ ਮੰਨਣ ਵਾਲੇ ਪੁਸ਼ਿਅਭਿਸ਼ੇਕ ਯਾਤਰਾ ਸ਼ੁਰੂ ਕਰਦੇ ਹਨ। ਬਨਾਰਸ ਵਿੱਚ ਦਸ਼ਾਸ਼ਵਮੇਧ ਅਤੇ ਪ੍ਰਯਾਗ ਵਿੱਚ ਤ੍ਰਿਵੇਂਣੀ ਸੰਗਮ ਉੱਤੇ ਇਸ਼ਨਾਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
  • ਮਾਘ ਦੀ ਪੂਰਨਮਾਸ਼ੀ ਦੇ ਦਿਨ ਸੰਤ ਰਵਿਦਾਸ ਜਯੰਤੀ, ਸ਼੍ਰੀ ਲਲਿਤ ਅਤੇ ਸ਼੍ਰੀ ਭੈਰਵ ਜਯੰਤੀ ਮਨਾਈ ਜਾਂਦੀ ਹੈ। ਮਾਘੀ ਪੂਰਨਮਾਸ਼ੀ ਦੇ ਦਿਨ ਸੰਗਮ ਉੱਤੇ ਮਾਘ ਮੇਲੇ ਵਿੱਚ ਜਾਣ ਅਤੇ ਇਸ਼ਨਾਨ ਕਰਨ ਦੀ ਖਾਸ ਅਹਿਮੀਅਤ ਹੈ।
  • ਫੱਗਣ ਦੀ ਪੂਰਨਮਾਸ਼ੀ ਦੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਬਾਹਰੀ ਕੜੀਆਂ

ਹਵਾਲੇ

Tags:

ਅੰਗਰੇਜ਼ੀਚੰਦਰਮਾ

🔥 Trending searches on Wiki ਪੰਜਾਬੀ:

ਕੋਟਲਾ ਨਿਹੰਗ ਖਾਨਅੰਜੁਨਾਸੰਰਚਨਾਵਾਦਜੋ ਬਾਈਡਨਪੰਜਾਬੀ ਰੀਤੀ ਰਿਵਾਜਬੌਸਟਨਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰ8 ਦਸੰਬਰਅਕਾਲ ਤਖ਼ਤਪੱਤਰਕਾਰੀਸੁਖਮਨੀ ਸਾਹਿਬਚੌਪਈ ਸਾਹਿਬਈਸਟਰ2024 ਵਿੱਚ ਮੌਤਾਂਕਰਗੁਰੂ ਹਰਿਕ੍ਰਿਸ਼ਨਗੁਰਮੁਖੀ ਲਿਪੀਵਹਿਮ ਭਰਮ2015 ਨੇਪਾਲ ਭੁਚਾਲਮੱਧਕਾਲੀਨ ਪੰਜਾਬੀ ਸਾਹਿਤਆਗਰਾ ਫੋਰਟ ਰੇਲਵੇ ਸਟੇਸ਼ਨਹਨੇਰ ਪਦਾਰਥਪਾਸ਼ ਦੀ ਕਾਵਿ ਚੇਤਨਾਹਾਂਗਕਾਂਗਕਾਗ਼ਜ਼ਲੈਰੀ ਬਰਡਪ੍ਰੋਸਟੇਟ ਕੈਂਸਰਸਰਵਿਸ ਵਾਲੀ ਬਹੂਸਿੱਖ ਸਾਮਰਾਜਪੁਆਧਅਧਿਆਪਕਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਡੇਂਗੂ ਬੁਖਾਰਸ਼ਿਵ ਕੁਮਾਰ ਬਟਾਲਵੀਭਾਰਤ–ਪਾਕਿਸਤਾਨ ਸਰਹੱਦਬਿਆਂਸੇ ਨੌਲੇਸਗੁਰੂ ਰਾਮਦਾਸ2006ਸੋਮਨਾਥ ਲਾਹਿਰੀਖੋਜਵਿਸ਼ਵਕੋਸ਼ਨਿਬੰਧ ਦੇ ਤੱਤਜ਼ਿਮੀਦਾਰਗੁਰੂ ਗਰੰਥ ਸਾਹਿਬ ਦੇ ਲੇਖਕਜਲੰਧਰ1940 ਦਾ ਦਹਾਕਾਪੰਜਾਬੀ ਵਾਰ ਕਾਵਿ ਦਾ ਇਤਿਹਾਸਵਿਕਾਸਵਾਦਲਾਉਸਅੰਚਾਰ ਝੀਲਖੁੰਬਾਂ ਦੀ ਕਾਸ਼ਤਲੋਕਮਾਰਕਸਵਾਦਧਮਨ ਭੱਠੀਭਲਾਈਕੇਭਾਰਤ ਦਾ ਸੰਵਿਧਾਨਪੁਇਰਤੋ ਰੀਕੋਭੋਜਨ ਨਾਲੀਵਿਅੰਜਨਵਾਰਿਸ ਸ਼ਾਹਐੱਸਪੇਰਾਂਤੋ ਵਿਕੀਪੀਡਿਆ1989 ਦੇ ਇਨਕਲਾਬਫੇਜ਼ (ਟੋਪੀ)10 ਅਗਸਤਯੂਕਰੇਨੀ ਭਾਸ਼ਾਧਰਮਮਨੋਵਿਗਿਆਨਬ੍ਰਿਸਟਲ ਯੂਨੀਵਰਸਿਟੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਲੈੱਡ-ਐਸਿਡ ਬੈਟਰੀਸੋਵੀਅਤ ਸੰਘਸਿੱਖ ਗੁਰੂਪੰਜਾਬੀ ਬੁਝਾਰਤਾਂ18 ਸਤੰਬਰ🡆 More