ਗੁਰੂ ਨਾਨਕ

ਗੁਰੂ ਨਾਨਕ: ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।[1] 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ।

ਗੁਰ ਨਾਨਕ ਦੇਵ ਜੀ
ਨਾਨਕ
19ਵੀਂ ਸਦੀ ਵਿੱਚ ਛਾਪੀ ਗੁਰਦੁਆਰਾ ਬਾਬਾ ਅਟੱਲ ਦੀ ਦਵਾਰ ਉੱਤੇ ਗੁਰ ਨਾਨਕ ਦੇਵ ਜੀ ਦੀ ਖ਼ਿਆਲੀ ਪੇਂਟਿੰਗ
19ਵੀਂ ਸਦੀ ਵਿੱਚ ਛਾਪੀ ਗੁਰਦੁਆਰਾ ਬਾਬਾ ਅਟੱਲ ਦੀ ਦਵਾਰ ਉੱਤੇ ਗੁਰ ਨਾਨਕ ਦੇਵ ਜੀ ਦੀ ਖ਼ਿਆਲੀ ਪੇਂਟਿੰਗ
ਨਿੱਜੀ
ਜਨਮ1469
ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ)
ਮਰਗ22 ਸਤੰਬਰ 1539(1539-09-22) (ਉਮਰ 69)
ਦਫ਼ਨਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ, ਪਾਕਿਸਤਾਨ
ਧਰਮਸਿੱਖੀ
ਜੀਵਨ ਸਾਥੀਮਾਤਾ ਸੁਲਖਣੀ
ਬੱਚੇਸ਼੍ਰੀ ਚੰਦ ਅਤੇ ਲਖਮੀ ਦਾਸ
ਮਾਤਾ-ਪਿਤਾ
ਦੇ ਸੰਸਥਾਪਕਸਿੱਖ ਧਰਮ
Senior posting
ਵਾਰਸਗੁਰ ਅੰਗਦ

ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2. ਡਾ ਹਰਜਿੰਦਰ ਸਿੰਘ ਦਿਲਗੀਰ ਨੇ ਹਵਾਲਿਆਂ ਨਾਲ ਸਾਬਿਤ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਦੇਵ ਲਾਉਣਾ ਗ਼ਲਤ ਹੈ।[2]

ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ।[3] ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।[4][5][6] ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।[7]

ਨਾਨਕ ਦੇ ਸ਼ਬਦ 974 ਕਾਵਿਕ ਭਜਨ, ਜਾਂ ਸ਼ਬਦ ਦੇ ਰੂਪ ਵਿੱਚ, ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਜਿਸ ਵਿੱਚ ਕੁਝ ਪ੍ਰਮੁੱਖ ਅਰਦਾਸਾਂ ਜਪੁਜੀ ਸਾਹਿਬ ( ਪੰਜਾਬੀ: ਜਾਪ ਹਨ। ; ਜੀ ਅਤੇ ਸਾਹਿਬ ਸਤਿਕਾਰ ਨੂੰ ਦਰਸਾਉਣ ਵਾਲੇ ਪਿਛੇਤਰ ਹਨ); ਆਸਾ ਦੀ ਵਾਰ ('ਆਸ ਦਾ ਗੀਤ'); ਅਤੇ ਸਿੱਧ ਗੋਸ਼ਟ (' ਸਿੱਧਾਂ ਨਾਲ ਚਰਚਾ')। ਇਹ ਸਿੱਖ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਦੀ sanctity, ਬ੍ਰਹਮਤਾ, ਅਤੇ ਧਾਰਮਿਕ ਅਧਿਕਾਰ ਦੀ ਭਾਵਨਾ ਅਗਲੇ ਨੌਂ ਗੁਰੂਆਂ ਵਿੱਚੋਂ ਹਰੇਕ ਉੱਤੇ ਉਤਰੀ ਸੀ ਜਦੋਂ ਉਨ੍ਹਾਂ ਨੂੰ ਗੁਰਗੱਦੀ ਸੌਂਪੀ ਗਈ ਸੀ।

ਪਰਿਵਾਰ ਅਤੇ ਸ਼ੁਰੂਆਤੀ ਜ਼ਿੰਦਗੀ

 
ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਗੁਰਦੁਆਰਾ ਜਨਮ ਅਸਥਾਨ, ਯਾਦਗਾਰੀ ਜਗ੍ਹਾ ਜਿਸਨੂੰ ਗੁਰੂੂ ਨਾਨਕ ਦਾ ਜਨਮ ਸਥਾਨ ਮੰਨਿਆ ਜਾਂਦਾ।

ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ[8] ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ), ਵਿਖੇ ਹਿੰਦੂ ਪਰਿਵਾਰ ਵਿਚ ਹੋਇਆ ਜੋ ਸਨਾਤਨ ਧਰਮ ਦੇ ਅਨੁਯਾਈ ਸਨ।[9][10] ਇਹਨਾਂ ਦੇ ਮਾਪੇ, ਕਲਿਆਣ ਚੰਦ ਦਾਸ ਬੇਦੀ, ਮਕਬੂਲ ਨਾਮ ਮਹਿਤਾ ਕਾਲੂ ਅਤੇ ਤ੍ਰਿਪਤਾ ਸਨ।[11] ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ।[12] ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ।[13][14]

ਉਹਨਾਂ ਦੀ ਇੱਕ ਭੈਣ, ਬੇਬੇ ਨਾਨਕੀ, ਉਹਨਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ਼ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ, ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਨਾਨਕ ਦਾ ਆਪਣੀ ਭੈਣ ਨਾਲ਼ ਲਾਡ ਹੋਣ ਕਾਰਨ ਉਹ ਵੀ ਮਗ਼ਰ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 20 ਸਾਲ ਦੀ ਉਮਰ ਵਿੱਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ। [15]ਪੁਰਾਤਨ ਜਨਮ ਸਾਖੀਆਂ ਮਤਾਬਕ ਇਹ ਅਰਸਾ ਗੁਰੂ ਨਾਨਕ ਲਈ ਇੱਕ ਖ਼ੁਦ ਤਰੱਕੀ ਵਾਲ਼ਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਢਾਂਚੇ ਬਾਰੇ ਕੁਝ ਹਵਾਲੇ ਇਥੋਂ ਦੇ ਹੋ ਸਕਦੇ ਹਨ।[16]

ਸਿੱਖ ਰਿਵਾਜ਼ਾਂ ਮਤਾਬਕ, ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ।[17] ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਿਖਾਈ। ਪੰਜ ਸਾਲ ਦੀ ਉਮਰੇ ਹੀ[15], ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਪਾਂਧੇ ਗੋਪਾਲ ਕੋਲ ਸਕੂਲੀ ਵਿਦਿਆ ਹਾਸਲ ਕਰਨ ਲਈ ਦਾਖ਼ਲ ਕਰਵਾਇਆ।[9] ਗੋਪਾਲ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਅਧਿਆਪਕ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਨਿ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ।[18] ਹੋਰ ਬਚਪਨੀ ਖ਼ਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ,[19] ਜਾਂ, ਦੂਜੇ ਵਿੱਚ, ਜ਼ਹਿਰੀਲੇ ਕੋਬਰਾ ਵਲੋਂ ਛਾਂ ਕੀਤੀ ਗਈ।[20]

24 ਸਤੰਬਰ 1487 ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, ਸ੍ਰੀ ਚੰਦ (8 ਸਤੰਬਰ 1494 - 13 ਜਨਵਰੀ 1629)[21] ਅਤੇ ਲਖਮੀ ਚੰਦ (12 ਫਰਵਰੀ 1497 - 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।[22][23]

ਜੀਵਨ

 
ਗੁਰ ਨਾਨਕ ਹਿੰਦੂ ਰਿਸ਼ੀਆਂ ਦੇ ਨਾਲ਼ ਗੱਲ ਕਰਦਿਆਂ ਦੀ ਖ਼ਿਆਲੀ ਪੇਂਟਿੰਗ

ਨਾਨਕ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲੀ ਜੀਵਨੀ ਦਾ ਖ਼ਿਤਾਬ ਜਨਮਸਾਖੀਆਂ ਨੂੰ ਹਾਸਲ ਹੈ। ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਵੀ ਨਾਨਕ ਦੀ ਜ਼ਿੰਦਗੀ ਬਾਰੇ ਲਿਖਿਆ ਸੀ। ਹਾਲਾਂਕਿ ਇਹਨਾਂ ਨੂੰ ਨਾਨਕ ਦੇ ਵੇਲੇ ਤੋਂ ਕੁਝ ਅਰਸਾ ਬਾਅਦ ਕੰਪਾਇਲ ਕਰਕੇ ਤਿਆਰ ਕੀਤਾ ਗਿਆ, ਪਰ ਉਹ ਜਨਮਸਾਖੀਆਂ ਨਾਲੋਂ ਘੱਟ ਖ਼ੁਲਾਸਾ ਸਹਿਤ ਸਨ। ਜਨਮਸਾਖੀਆਂ ਦੁਆਰਾ ਨਾਨਕ ਦੇ ਜਨਮ ਦੇ ਹਲਾਤ ਨੂੰ ਛੋਟਿਆਂ ਵਾਕਿਆਂ ਨਾਲ਼ ਬਿਆਨ ਕੀਤਾ ਗਿਆ।

ਗਿਆਨ-ਰਤਨਵਾਲੀ ਨੂੰ ਭਾਈ ਮਨੀ ਸਿੰਘ ਨੇ ਗੁਰ ਨਾਨਕ ਬਾਬਤ ਪਿਛਲੇ ਪਖੰਡੀ ਖ਼ਾਤਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ਼ ਲਿਖਿਆ। ਭਾਈ ਮਨੀ ਸਿੰਘ ਗੁਰ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤੀ ਸੀ।

ਇੱਕ ਮਸ਼ਹੂਰ ਜਨਮਸਾਖੀ ਨੂੰ ਗੁਰੂ ਸਾਹਿਬ ਦੇ ਕਰੀਬੀ ਰਫ਼ੀਕ, ਭਾਈ ਬਾਲਾ ਵਲੋਂ ਲਿਖੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ, ਲਿਖਣ ਦੇ ਤਰੀਕ਼ੇ ਅਤੇ ਵਰਤੀ ਭਾਸ਼ਾ ਕਰਕੇ, ਮੈਕਸ ਆਰਥਰ ਮੈਕਾਲਿਫ਼ ਵਰਗੇ ਸਕੌਲਰਾਂ ਨੇ ਇਹ ਦਾਅਵਾ ਕੀਤਾ ਕਿ ਇਸਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਲਮਬੰਦ ਕੀਤਾ ਗਿਆ।[9] ਵਿਦਵਾਨਾਂ ਮਤਾਬਕ, ਇਸ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰ ਨਾਨਕ ਦੇ ਕਰੀਬੀ ਰਫ਼ੀਕ ਸਨ ਅਤੇ ਉਹਨਾਂ ਦੇ ਨਾਲ਼ ਹਮਸਫ਼ਰੀ ਸਨ।

ਸਿੱਖੀ

ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ।[24][25] ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਜਿਸ ਵਿੱਚ ਸ਼ਾਮਲ ਹਨ ਰੱਬ ਦੇ ਨਾਮ ਉੱਤੇ ਨਿਸ਼ਚਾ ਅਤੇ ਬੰਦਗੀ, ਸਾਰੀ ਇਨਸਾਨੀਅਤ ਵਿੱਚ ਇਤਫ਼ਾਕ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ, ਅਤੇ ਇਮਾਨਦਾਰ ਵਤੀਰਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ।[26][27][28]

ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਵਿੱਚ ਸੁਪ੍ਰੀਮ ਇਖਤਿਆਰ ਦਾ ਦਰਜਾ ਹਾਸਲ ਹੈ ਅਤੇ ਸਿੱਖਾਂ ਦੇ ਗਿਆਰਵੇਂ ਅਤੇ ਆਖ਼ਰੀ ਗੁਰੂ ਹਨ। ਇਸ ਗ੍ਰੰਥ ਵਿੱਚ ਗੁਰ ਨਾਨਕ ਸਾਹਿਬ ਦੇ ਕੁੱਲ 974 ਸ਼ਬਦ ਹਨ।[29]

ਨਾਨਕ ਬਾਣੀ: ਸ਼ਬਦ, ਰਾਗ, ਰਬਾਬ

ਮੱਧਕਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਪ੍ਰਭੂ ਭਗਤੀ’ ਅਤੇ ‘ਨਾਮ ਸਿਮਰਨ’ ਲਈ ਧੁਰ ਕੀ ਬਾਣੀ ਦੇ ਅਨਹਦ ਰੂਪ ਨੂੰ ਨਾਦੀ ਬਣਾਉਂਦਿਆਂ ‘ਰਾਗ ਸਹਿਤ’ ਸ਼ਬਦ ਦੀ ਮਹਿਮਾ ‘ਕੀਰਤਨ’ ਦੇ ਰੂਪ ਵਿੱਚ ਕੀਤੀ। ਭਾਵੇਂ ਗੁਰੂ ਸਾਹਿਬ ਨੇ ਦਾਰਸ਼ਨਿਕ ਕਾਵਿ ਜਿਵੇਂ ‘ਜਪੁ’, ਸਲੋਕ-ਸਹਸਕ੍ਰਿਤੀ ਤੇ ਸਲੋਕ ਵਾਰਾਂ ਤੋਂ ਵਧੀਕ ਰਾਗ ਰਹਿਤ ਰਚੇ, ਪਰ ਉਨ੍ਹਾਂ ਵਿਚਲਾ ਦਰਸ਼ਨ ਆਲਾਪ ਵਾਂਗ ਵਿਚਾਰਧਾਰਾ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਉਨ੍ਹਾਂ ਦੀ ਸੰਗੀਤਕਤਾ ਅਤੇ ਪ੍ਰਗੀਤਕਤਾ ਦੀ ਆਪਣੀ ਮਿਕਨਾਤੀਸੀ ਹੈ।

ਗੁਰੂ ਸਾਹਿਬ ਆਪਣੀਆਂ ਚਾਰ ਉਦਾਸੀਆਂ ਅਤੇ ਉਸ ਤੋਂ ਬਾਅਦ ਵੀ ਜੋ ਸ਼ਬਦ ਕੀਰਤਨ ਕਰਦੇ ਰਹੇ, ਉਹ ਵਿਚਾਰਧਾਰਕ ਤੌਰ ’ਤੇ ਵਿਭਿੰਨ ਦੇਸ਼ਾਂ, ਕੌਮਾਂ, ਜਾਤੀਆਂ ਤੇ ਮਜ਼ਹਬਾਂ ਦੇ ਲੋਕਾਂ ਵਿੱਚ ਵਿਭਿੰਨ ਸੁਰਾਂ ਅਤੇ ਸਮੁੱਚੀ ਮਨੁੱਖਤਾ ਨੂੰ ਇਕੱਠਿਆਂ ਕਰਕੇ ਅਰਬੀ-ਫ਼ਾਰਸੀ ਤੋਂ ਆਈ (ਵਿਦੇਸ਼ੀ ਸਾਜ਼) ਰਬਾਬ ਨੂੰ ਸੰਗ ਰਲਾ ਕੇ ਬਹੁਵਚਨਤਾ, ਬਹੁ-ਸਭਿਆਚਾਰਕਤਾ ਤੇ ਵਿਸਮਾਦੀ ਆਨੰਦ ਦਾ ਕ੍ਰਾਂਤੀਕਾਰੀ ਸੰਦੇਸ਼ ਦੇਣਾ ਸੀ।

ਜਨਮ ਸਾਖੀਆਂ ਗਵਾਹ ਨੇ ਕਿ ਨਾਨਕ ਆਖਦੇ ਹਨ ਕਿ ‘ਮਰਦਾਨਿਆਂ! ਰਬਾਬ ਛੇੜ ਬਾਣੀ ਆਈ।’ ‘ਛੇੜ ਰਬਾਬ’ ਕਿਉਂਕਿ ਵਜਾਉਣਾ ਜਾਂ ਕਹਿਣਾ ਵਜਾ ਰਬਾਬ ਹੁਕਮ ਹੈ ਅਤੇ ‘ਛੇੜ’ ਆਸ਼ਿਕਾਂ ਦੀ, ਪਿਆਰ ਵਿੱਚ ਰੱਤਿਆਂ ਦੀ ਨਿਸ਼ਾਨੀ ਹੈ। ਕਿਆਸ ਕਰੋ ਨਾਨਕ ਆਖ ਰਿਹੈ, ‘ਮਰਦਾਨਿਆ! ਛੇੜ ਰਬਾਬ।’ ਤਾਂ ਰਬਾਬ ਉਸ ਵਕਤ ਕੋਈ ਸਾਜ਼ ਨਹੀਂ ਰਹਿੰਦਾ ਸਗੋਂ ਆਪਣੇ ਰੱਬ (ਇਸ਼ਕ) ਨਾਲ ਮਿਲਾਪ ਹੈ ਤੇ ਮਰਦਾਨਾ ਕੋਈ ਮੁਸਲਿਮ ਜਾਂ ਰਬਾਬੀ ਨਹੀਂ ਰਹਿ ਜਾਂਦਾ, ਉਹ ਕੇਵਲ ਇੱਕ ਪ੍ਰੇਮੀ ਜਿਹੜਾ ਰਬਾਬ ਉਪਰ ਰਾਗ ਯਾਨੀ ਪ੍ਰੇਮ ਦੇ ਸੁਰ ਛੇੜਦਾ ਹੈ ਤੇ ਇਲਾਹੀ ਬਾਣੀ ਜਾਂ ਧੁਰ ਕੀ ਬਾਣੀ ਸਹਿਜੇ ਹੀ ਨਾਨਕ ਦੇ ਮੁਖਾਰਬਿੰਦ ’ਚੋਂ ਉਤਰਦੀ ਹੈ ਜੋ ਸਮਾਜ-ਸਭਿਆਚਾਰ ਦੀ ਭੁੱਲੀ-ਭਟਕੀ ਲੋਕਾਈ ਨੂੰ ਮਹਾਆਨੰਦ ਅਤੇ ਵਿਸਮਾਦ ਵਿੱਚ ਰੂਪਾਂਤ੍ਰਿਤ ਕਰ ਦਿੰਦੀ ਹੈ।[30]

ਸਿੱਖਿਆਵਾਂ

ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਤੋਂ ਮਿਲਦੀਆਂ ਹਨ।

ਨਾਨਕ ਨੇ ਜਨਮਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕਿੱਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖੀਆਂ।[31] ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀ ਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ।[32]

ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਨੇ ਭਗਤੀ ਤੇ ਜ਼ੋਰ ਦਿੱਤਾ, ਅਤੇ ਸਿਖਾਇਆ ਕਿ ਆਤਮਕ ਜੀਵਨ ਅਤੇ ਧਰਮ ਨਿਰਪੱਖ ਘਰੇਲੂ ਜੀਵਨ ਇੱਕ ਦੂਜੇ ਨਾਲ ਜੁੜੇ ਹੋਏ ਹਨ।[33] ਸਿੱਖ ਜਗਤ ਦ੍ਰਿਸ਼ਟੀਕੋਣ ਵਿੱਚ, ਦਿਸਦਾ ਸੰਸਾਰ ਅਨੰਤ ਕਾਇਨਾਤ ਦਾ ਹਿੱਸਾ ਹੈ।[34]

ਪ੍ਰਸਿੱਧ ਪਰੰਪਰਾ ਦੁਆਰਾ, ਨਾਨਕ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ:

  • ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ।
  • ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ।
  • ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।

ਭਾਵ

ਨਾਨਕ ਦਾ ਪਾਲਣ ਪੋਸ਼ਣ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਭਗਤੀ ਸੰਤ ਪਰੰਪਰਾ ਨਾਲ ਸੰਬੰਧਤ ਸੀ।[35][36][37] ਵਿਦਵਾਨ ਦੱਸਦੇ ਹਨ ਕਿ ਸ਼ੁਰੂ ਵਿੱਚ ਗੁਰੂ ਨਾਨਕ ਅਤੇ ਸਿੱਖ ਧਰਮ ਮੱਧਯੁਗੀ ਭਾਰਤ ਵਿੱਚ ਭਗਤੀ ਲਹਿਰ ਦੀ ਨਿਰਗੁਣ (ਨਿਰਾਕਾਰ ਪਰਮਾਤਮਾ) ਪਰੰਪਰਾ ਤੋਂ ਪ੍ਰਭਾਵਿਤ ਸਨ।[35] ਹਾਲਾਂਕਿ, ਸਿੱਖ ਧਰਮ ਸਿਰਫ਼ ਭਗਤੀ ਲਹਿਰ ਦਾ ਵਿਸਥਾਰ ਨਹੀਂ ਸੀ।[38][39]

ਉਦਾਸੀਆਂ

ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ, ਜਦੋਂ ਉਸਨੇ ਆਪਣੇ ਪਰਿਵਾਰ ਨੂੰ ਤੀਹ ਸਾਲਾਂ ਦੀ ਮਿਆਦ ਲਈ ਛੱਡ ਦਿੱਤਾ।[40][41][42] ਇਨ੍ਹਾਂ ਦਾਅਵਿਆਂ ਵਿੱਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ।[43] ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਕੀਤੀ। ਇਹ ਕਹਾਣੀਆਂ 19 ਵੀਂ ਅਤੇ 20 ਵੀਂ ਸਦੀ ਵਿੱਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ, ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ।[43][44]

1508 ਵਿੱਚ, ਨਾਨਕ ਨੇ ਬੰਗਾਲ ਦੇ ਸਿਲਹਟ ਖੇਤਰ ਦਾ ਦੌਰਾ ਕੀਤਾ।[45]

ਵਿਵਾਦ ਦਾ ਇੱਕ ਹੋਰ ਸਰੋਤ ਤੁਰਕੀ ਲਿਪੀ ਵਿੱਚ ਬਗਦਾਦ ਦੇ ਪੱਥਰ ਦਾ ਸ਼ਿਲਾਲੇਖ ਰਿਹਾ ਹੈ, ਜਿਸ ਨੂੰ ਕੁਝ ਲੋਕ ਸਮਝਾਉਂਦੇ ਹਨ ਕਿ ਬਾਬੇ ਨਾਨਕ ਫਕੀਰ 1511-1515 ਵਿੱਚ ਉਥੇ ਸਨ, ਦੂਸਰੇ ਇਸ ਦੀ ਵਿਆਖਿਆ 1521–1522 ਦੱਸਦੇ ਹੋਏ ਕਰਦੇ ਹਨ (ਅਤੇ ਇਹ ਕਿ ਉਹ ਆਪਣੇ ਪਰਿਵਾਰ ਤੋਂ 11 ਸਾਲ ਦੂਰ ਮੱਧ ਪੂਰਬ ਵਿੱਚ ਰਿਹਾ), ਜਦੋਂ ਕਿ ਦੂਸਰੇ ਲੋਕ ਖਾਸ ਕਰਕੇ ਪੱਛਮੀ ਵਿਦਵਾਨ ਕਹਿੰਦੇ ਹਨ ਕਿ ਪੱਥਰ ਦਾ ਸ਼ਿਲਾਲੇਖ 19 ਵੀਂ ਸਦੀ ਦਾ ਹੈ ਅਤੇ ਪੱਥਰ ਇਸ ਗੱਲ ਦਾ ਭਰੋਸੇਯੋਗ ਸਬੂਤ ਨਹੀਂ ਹੈ ਕਿ ਗੁਰੂ ਨਾਨਕ ਨੇ 16 ਵੀਂ ਸਦੀ ਦੇ ਸ਼ੁਰੂ ਵਿੱਚ ਬਗਦਾਦ ਦਾ ਦੌਰਾ ਕੀਤਾ ਸੀ।[46] ਇਸ ਤੋਂ ਇਲਾਵਾ, ਪੱਥਰ ਤੋਂ ਪਰੇ, ਮੱਧ ਪੂਰਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਕੋਈ ਸਬੂਤ ਜਾਂ ਜ਼ਿਕਰ ਕਿਸੇ ਹੋਰ ਮੱਧ ਪੂਰਬ ਦੇ ਟੈਕਸਟ ਜਾਂ ਉਪ-ਲਿਖਤ ਰਿਕਾਰਡਾਂ ਵਿੱਚ ਨਹੀਂ ਮਿਲਿਆ ਹੈ। ਦਾਅਵਿਆਂ ਤੇ ਅਤਿਰਿਕਤ ਸ਼ਿਲਾਲੇਖ ਲਗਾਏ ਗਏ ਹਨ, ਪਰ ਕੋਈ ਵੀ ਉਨ੍ਹਾਂ ਨੂੰ ਲੱਭਣ ਅਤੇ ਪੁਸ਼ਟੀ ਕਰਨ ਦੇ ਯੋਗ ਨਹੀਂ ਹੋਇਆ ਹੈ।[47] ਬਗਦਾਦ ਦਾ ਸ਼ਿਲਾਲੇਖ ਭਾਰਤੀ ਵਿਦਵਾਨਾਂ ਦੁਆਰਾ ਲਿਖਣ ਦਾ ਅਧਾਰ ਬਣਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਮੱਧ ਪੂਰਬ ਵਿੱਚ ਗਏ ਸਨ, ਕੁਝ ਦਾਅਵਿਆਂ ਨਾਲ ਉਹ ਯਰੂਸ਼ਲਮ, ਮੱਕਾ, ਵੈਟੀਕਨ, ਅਜ਼ਰਬਾਈਜਾਨ ਅਤੇ ਸੁਡਾਨ ਗਏ ਸਨ।[48]

ਆਪਣੀਆਂ ਯਾਤਰਾਵਾਂ ਬਾਰੇ ਨਾਵਲ ਦੇ ਦਾਅਵਿਆਂ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੀ ਦੇਹਾਂਤ ਤੋਂ ਬਾਅਦ ਦੇਹ ਮਿਟਣ ਵਰਗੇ ਦਾਅਵੇ ਵੀ ਬਾਅਦ ਦੇ ਸੰਸਕਰਣਾਂ ਵਿੱਚ ਮਿਲਦੇ ਹਨ ਅਤੇ ਇਹ ਸੂਫੀ ਸਾਹਿਤ ਵਿੱਚ ਪੀਰਾਂ ਬਾਰੇ ਚਮਤਕਾਰੀ ਕਹਾਣੀਆਂ ਵਰਗੀਆਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਦੁਆਲੇ ਦੀਆਂ ਕਥਾਵਾਂ ਨਾਲ ਸਬੰਧਤ ਸਿੱਖ ਜਨਮ ਸਾਖੀਆਂ ਵਿੱਚ ਹੋਰ ਸਿੱਧੇ ਅਤੇ ਅਸਿੱਧੇ ਉਧਾਰ ਹਿੰਦੂ ਮਹਾਂਕਾਵਿ ਅਤੇ ਪੁਰਾਣਾਂ ਅਤੇ ਬੋਧੀ ਜਾਟਕ ਦੀਆਂ ਕਹਾਣੀਆਂ ਵਿਚੋਂ ਹਨ।[44][49][50]ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਯਾਤਰਾ ਕੀਤੀਆਂਸੀ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ |ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਵੱਖ-ਵੱਖ ਮੱਤਾਂ ਦੇ ਧਾਰਨੀ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਸਮਝਾਇਆ ਕਿ ਮਨੁੱਖ-ਮਾਤਰ ਦੀ ਸੇਵਾ ਅਤੇ ਪ੍ਰਭੂ ਦੀ ਯਾਦ ਘਰ 'ਚ ਰਹਿ ਕੇ ਹੀ ਮਨੁੱਖ ਪਰਮ ਸਤਿ ਨੂੰ ਪ੍ਰਾਪਤ ਕਰ ਸਕਦਾ ਹੈ, ਸੰਸਾਰ ਤੋਂ ਵੱਖ ਹੋ ਕੇ ਨਹੀਂ | ਇਸ ਉਪਦੇਸ਼ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਕਿਮ, ਭੁਟਾਨ, ਤਿੱਬਤ, ਸੁਮੇਰ ਪਰਬਤ, ਮਾਨਸਰੋਵਰ ਦੀ ਝੀਲ, ਬਦਰੀਨਾਥ, ਕੇਦਾਰਨਾਥ, ਜੋਸ਼ੀਮਠ, ਲੱਦਾਖ, ਅਮਰਨਾਥ, ਅਲਮੋੜਾ, ਬਾਗੇਸ਼ਵਰ, ਖਟਮੰਡੂ ਆਦਿ ਸਥਾਨਾਂ ਦੀ ਯਾਤਰਾ ਕੀਤੀ ਤੇ ਅੱਜ ਵੀ ਇਨ੍ਹਾਂ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਮਿਲਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ 1509 ਵਿਚ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਅਤੇ ਇਹ ਉਦਾਸੀ ਸਭ ਤੋਂ ਲੰਮੀ ਸੀ। ਇਸ ਉਦਾਸੀ ਦੌਰਾਨ ਹੀ ਗੁਰੂ ਜੀ ਉੱਤਰ ਪ੍ਰਦੇਸ਼ 'ਚ ਨਾਨਕਮਤੇ ਤੋਂ ਪੀਲੀਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨਪੁਰ, ਬਨਾਰਸ, ਪਟਨਾ, ਮਯਾ, ਸਿਲਹਟ, ਧੁਬੜੀ, ਗੁਹਾਟੀ, ਸਿਲਾਂਗ ਹੁੰਦੇ ਹੋਏ ਗੁਰੂ ਜੀ ਢਾਕਾ ਤੇ ਕਲਕੱਤਾ ਹੋ ਕੇ ਜਗਨਨਾਥਪੁਰੀ ਪਹੁੰਚੇ। ਜਗਨਨਾਥ ਤੋਂ ਸਮੰੁਦਰੀ ਤੱਟ ਦੇ ਨਾਲ-ਨਾਲ ਚਲਦਿਆਂ ਉਨ੍ਹਾਂ ਨੇਗੰੁਟੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕੀਤੀ, ਜਿਥੋਂ ਉਹਲੰਕਾ ਪਹੰੁਚੇ ਅਤੇ ਜਾਫਨਾ ਦੇ ਰਾਣਾ ਸ਼ਿਵਨਾਥ ਨੂੰ ਉਨ੍ਹਾਂ ਨੇਸਿੱਖੀ ਦੀ ਬਖਸ਼ਿਸ਼ ਕੀਤੀ | ਲੰਕਾ ਦੀ ਯਾਤਰਾ ਸਮਾਪਤਕਰਕੇ ਗੁਰੂ ਜੀ ਕੋਚੀਨ ਪਹੰੁਚੇ, ਜਿਥੋਂ ਗੁਰੂ ਜੀ ਨੇ ਆਂਧਰਾ ਪ੍ਰਦੇਸ਼ਵਿਚ ਪ੍ਰਵੇਸ਼ਕੀਤਾ | ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕਝੀਰਾ, ਮਾਲਟੇਕਰੀ, ਨਾਂਦੇੜ, ਨਾਮਦੇਵ ਦੇ ਨਗਰ ਨਰਸੀ ਬਾਮਣੀ,ਭਗਤ ਤਿਰਲੋਚਨ ਦੇ ਨਗਰ ਵਾਰਸੀ ਹੰੁਦੇ ਹੋਏਔਕੇਸ਼ਵਰ ਪਹੰੁਚੇ ਤੇ ਉਥੋਂਉਹਇੰਦੌਰ, ਖੰਡਵਾ ਤੋਂਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜਬਲਪੁਰਸ਼ਹਿਰ ਦੇ ਗਵਾਰੀਘਾਟ ਪਹੰੁਚੇ |ਇਸ ਲਈ ਇਹ ਸੰਭਵ ਹੈ ਕਿ ਇਸ ਤਰ੍ਹਾਂਦੇ ਭਰਮਾਂ ਨੂੰ ਤੋੜਨ ਅਤੇਕਰਮਕਾਂਡਾਂ'ਚ ਫਸੇ ਹੋਏ ਜੀਵਾਂਨੂੰ ਸਿੱਧਾ ਰਾਹ ਵਿਖਾਉਣ ਲਈਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਹੋਣ | ਨਰਮਦਾ ਨਦੀ ਦੇ ਖੱਬੇਕਿਨਾਰੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਕਾਇਮ ਹੈ| ਅਪਰਕੰਟਕ ਜਿਥੋਂ ਨਰਮਦਾ ਨਿਕਲ ਦੀ ਹੈ, ਉਥੇ ਵੀ ਸ੍ਰੀ ਗੁਰੂਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਹੈ |

ਵਾਰਸ

ਗੁਰ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਗੁਰ ਅੰਗਦ ਵਿੱਚ ਤਬਦੀਲ ਕਰ ਦਿੱਤਾ, ਜਿਸ ਦਾ ਅਰਥ ਹੈ "ਇਕ ਬਹੁਤ ਹੀ ਆਪਣਾ" ਜਾਂ "ਤੁਹਾਡਾ ਆਪਣਾ ਹਿੱਸਾ"। ਭਾਈ ਲਹਿਣੇ ਨੂੰ ਵਾਰਸ ਐਲਾਨਣ ਤੋਂ ਕੁਝ ਅਰਸੇ ਬਾਅਦ, ਗੁਰ ਨਾਨਕ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ।[51]

ਇਹ ਵੀ ਵੇਖੋ

ਪ੍ਰਸਿੱਧ ਸਭਿਆਚਾਰ ਵਿੱਚ

2015 ਵਿੱਚ ਇੱਕ ਪੰਜਾਬੀ ਫਿਲਮ ਨਾਨਕ ਸ਼ਾਹ ਫਕੀਰ ਰਿਲੀਜ਼ ਕੀਤੀ ਗਈ ਸੀ, ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਆਧਾਰਿਤ ਹੈ, ਜਿਸਦਾ ਨਿਰਦੇਸ਼ਨ ਸਰਤਾਜ ਸਿੰਘ ਪੰਨੂ ਨੇ ਕੀਤਾ ਹੈ ਅਤੇ ਗੁਰਬਾਣੀ ਮੀਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਹੈ। ਲਿਮਿਟੇਡ

ਰੂਪਕ: ਗੁਰੂ ਨਾਨਕ ਦੀ ਯਾਤਰਾ ਦੀ ਇੱਕ ਟੇਪਸਟਰੀ ਨੌਂ ਵੱਖ-ਵੱਖ ਦੇਸ਼ਾਂ ਵਿੱਚ ਗੁਰੂ ਨਾਨਕ ਦੀਆਂ ਯਾਤਰਾਵਾਂ ਬਾਰੇ ਇੱਕ 2021-22 ਦਸਤਾਵੇਜ਼ੀ ਹੈ।

ਹਵਾਲੇ

ਅੱਗੇ ਪੜ੍ਹੋ

ਬਾਹਰੀ ਕੜੀਆਂ

sikh-history.com

This article uses material from the Wikipedia ਪੰਜਾਬੀ article ਗੁਰੂ ਨਾਨਕ ਦੇਵ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਸ਼ਿਕਾਗੋਫੈਟ ਮੈਨਕੰਪਿਊਟਰ ਹਾਰਡਵੇਅਰਜੂਲਅਲ ਜਜ਼ੀਰਾਸੈਥ ਰੋਜਨਮਟੈਲੀਕਾਟਾਮ ਸਾਇਅਰ ਦੇ ਕਾਰਨਾਮੇਨੌਟੀਕਲ ਮੀਲਟੂ ਕਿੱਲ ਏ ਮੌਕਿੰਗਬਰਡਵਿੰਡੋਜ਼ 10ਐਲਿਸ ਕੂਪਰਮੈਜਿਕ ਜੌਨਸਨਸਵਿੱਸ ਫ਼ਰਾਂਕ1992ਸਿਆਲਗੈਲ ਗੈਡਟਯੂਰੋਕੈਚ ਮੀ ਇਫ਼ ਯੂ ਕੈਨਡਿਜ਼ਨੀ+1890ਥਰੀ-ਡੀ ਚਲਚਿਤਰਡਾਕਟਰ ਹੂਸਕਾਰਲੈਟ ਜੋਹਾਨਸਨਜਪਾਨੀ ਯੈੱਨਛੱਲ-ਲੰਬਾਈਪੈਰਿਸਤਨਹਾਈਜਿਨਸੀ ਹਿੰਸਾਨਾਰਵੇਇਨਸੈਪਸ਼ਨਵਾਲਟਰ ਸਕਾਟਲਿਟਲ ਬੁਆਏਸੀਵੀਆ ਗਿਰਜਾਘਰਸੀਆ ਫੁਰਲੇਰਵੁਦਰਿੰਗ ਹਾਈਟਸਕਿਊਜ਼ੋਨਮਾਰਗਰੇਟ ਐਟਵੁੱਡਸੇਬਰਸਾਇਣ ਵਿਗਿਆਨ ਵਿੱਚ ਨੋਬਲ ਇਨਾਮਲੰਡਨਰੂਸੀ ਰੂਬਲਆਇਰਨ ਮੈਨ 3ਦ ਟ੍ਰਾਇਲਸੰਥਾਲੀ ਭਾਸ਼ਾਪਤਝੜ1990 ਦਾ ਦਹਾਕਾਰੰਗਨੀਸਕੈਟ ਇਨ ਹੈਟਐਨੀਓ ਮੋਰੀਕੋਨਪਬਜੀ ਮੋਬਾਈਲਰੌਨ ਹਾਵਰਡਥੇਰੇਸਾ ਮੇਅਦੱਖਣੀ ਕੋਰੀਆਈ ਵੌਨਬਠਿੰਡਾ1974ਘਰੇਲੂ ਰਸੋਈ ਗੈਸਅੰਗੂਠਾਚਿਹਨਪੰਜਾਬ, ਭਾਰਤਗੁਰੂ ਨਾਨਕਯਾਹੂ!ਆਰਆਰਆਰ (ਫਿਲਮ)ਡੋਨਬਾਸ ਅਰੇਨਾਫਰੀਡਾ ਕਾਹਲੋਅੰਮ੍ਰਿਤਪਾਲ ਸਿੰਘ ਖਾਲਸਾਮਨੁੱਖੀ ਸਰੀਰਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਗ੍ਰੰਥ ਸਾਹਿਬਪੰਜਾਬੀ ਭਾਸ਼ਾਗੁਰੂ ਹਰਿਰਾਇਗੁਰੂ ਹਰਿਗੋਬਿੰਦਭਾਰਤਗੁਰੂ ਗੋਬਿੰਦ ਸਿੰਘ🡆 More
/** SHOW / HIDE SECTION**/function mfTempOpenSection(getID) {var x = document.getElementById("mf-section-"+getID); if (x.style.display === "none") { x.style.display = ""; } else { x.style.display = "none"; }}