ਕਿੱਸਾ ਕਾਵਿ ਦੇ ਛੰਦ ਪ੍ਰਬੰਧ

ਕਿੱਸਾ ਕਾਵਿ ਦੇ ਛੰਦ ਪ੍ਰਬੰਧ

ਛੰਦ

ਛੰਦ ਦਾ ਮਤਲਬ ਹੈ ਮਰਜੀ। ਕੋਈ ਵੀ ਬੰਦਾ ਵਿਚਾਰ ਨੂੰ ਜਿਸ ਭਾਸ਼ਾ ਜਾਂ ਤਰੀਕੇ ਵਿੱਚ ਢਾਲਦਾ ਹੈ ਉਸਨੂੰ ਛੰਦ ਕਹਿੰਦੇ ਹਨ। ਹਰ ਭਾਸ਼ਾ ਦੀ ਆਪਣੀ ਇੱਕ ਰਵਾਨਗੀ ਹੁੰਦੀ ਹੈ ਅਤੇ ਉਸ ਰਵਾਨਗੀ ਵਿੱਚੋ ਹੀ ਛੰਦ ਪ੍ਰਬੰਧ ਪੈਦਾ ਹੁੰਦਾ ਹੈ। ਪੰਜਾਬੀ ਕਿੱਸੇ ਵੀ ਛੰਦਾ ਵਿੱਚ ਲਿਖੇ ਗਏ ਹਨ। ਇਹਨਾਂ ਵਿੱਚੋ ਪ੍ਰਮੁੱਖ ਕਿੱਸਾਕਾਰਾਂ ਦੇ ਕਿੱਸੇ ਅਤੇ ਉਹਨਾਂ ਦੇ ਛੰਦ ਹੇਠ ਲਿਖੇ ਹਨ।

ਦਮੋਦਰ

ਦਮੋਦਰਨੇ ਸਭ ਤੋਂ ਪਹਿਲਾ ਪੰਜਾਬੀ ਕਿੱਸਾ ਹੀਰ ਰਾਂਝਾ ਲਿਖਿਆ। ਉਸਨੇ ਇਹ ਕਿੱਸਾ 'ਦਵਈਆ ਛੰਦ' ਵਿੱਚ ਲਿਖਿਆ।

ਪੀਲੂ

ਪੀਲੂ ਨੇ ਕਿੱਸਾ ਮਿਰਜ਼ਾ ਸਾਹਿਬਾਂ ਲਿਖਿਆ। ਉਸਨੇ ਇਹ ਕਿੱਸਾ ਸੱਦ ਛੰਦ ਵਿੱਚ ਲਿਖਿਆ ਜੋ ਉਸ ਸਮੇਂ ਦਾ ਪ੍ਰਸਿੱਧ ਛੰਦ ਸੀ। ਉਸਦੀ ਰਚਨਾ ਦੇ ਬੰਦ ਚਾਰ ਤੁਕੀਏ ਸਨ।

ਹਾਫਿਜ਼ ਬਰਖੁਰਦਾਰ

ਹਾਫ਼ਿਜ਼ ਨੇ ਸੱਸੀ ਪੰਨੂ, ਮਿਰਜ਼ਾ ਸਾਹਿਬਾਂ ਅਤੇ ਯੂਸਫ਼ ਜ਼ੁਲੈਖਾਂ ਕਿੱਸੇ ਲਿਖੇ। ਹਾਫਿਜ਼ ਨੇ ਸੱਸੀ ਅਤੇ ਯਸੂਫ ਬੈਂਤ ਛੰਦ ਵਿੱਚ ਲਿਖੇ। ਉਸਦੇ ਕਿੱਸੇ ਸੱਸੀ ਪੁੰਨੂ ਦੇ 51 ਬੰਦ ਹਨ। ਉਸਦਾ ਕਿੱਸਾ ਮਿਰਜ਼ਾ ਸਾਹਿਬਾ ਉਸਨੇ ਸੱਦ ਕਾਵਿ ਰੂਪ ਵਿੱਚ ਲਿਖਿਆ।

ਅਹਿਮਦ ਗੁੱਜਰ

ਉਸਨੇ ਕਿੱਸਾ ਹੀਰ ਰਾਂਝਾ ਬੈਂਤ ਛੰਦ ਵਿੱਚ ਲਿਖਿਆ। ਉਸਨੇ ਇਹ ਕਿੱਸਾ 1682 ਵਿੱਚ ਸੰਪੂਰਨ ਕੀਤਾ।<>ਕਾਂਗ140<> ਅਹਿਮਦ ਨੇ ਚੌਤੁਕੀਆਂ ਬੈਂਤ ਛੰਦ ਦੀ ਪਰੰਪਰਾ ਨੂੰ ਤੋੜਿਆ, ਉਸਨੇ ਕਈ ਥਾਈਂ ਇੱਕ ਇੱਕ ਬੰਦ ਵਿੱਚ ਵੀਹ-ਵੀਹ ਤੁਕਾ ਲਿਖੀਆਂ।

ਚਿਰਾਗ ਅਵਾਣ

ਚਿਰਾਗ ਅਵਾਣ ਨੇ 1711 ਵਿੱਚ ਕਿੱਸਾ ਹੀਰ ਰਾਂਝੇ ਦੀ ਰਚਨਾ ਦਵੈਯਾ ਛੰਦ ਵਿੱਚ ਕੀਤੀ। ਕੰਗ142

ਮੁਕਬਲ

ਮੁਕਬਲ ਨੇ ਕਿੱਸਾ ਹੀਰ ਰਾਂਝਾ ਬੈਂਤ ਛੰਦ ਵਿੱਚ ਲਿਖਿਆ।ਉਸਦੇ ਕਿੱਸੇ ਦੇ ਕੁੱਲ 533 ਬੰਦ ਹਨ ਅਤੇ ਹਰ ਬੰਦ ਦੀਆ ਚਾਰ ਤੁਕਾਂ ਹਨ।

ਵਾਰਿਸ ਸ਼ਾਹ

ਉਸਨੇ ਕਿੱਸਾ ਹੀਰ ਰਾਂਝਾ ਲਿਖਿਆ। ਉਸਨੇ ਇਹ 1766-67 ਵਿੱਚ ਸੰਪੂਰਨ ਕੀਤਾ। ਉਸਨੇ ਇਹ ਕਿੱਸਾ ਬੈਂਤ ਛੰਦ ਵਿੱਚ ਲਿਖਿਆ। ਵਾਰਿਸ ਦੀ ਹੀਰ ਦੇ ਕੁੱਲ 611 ਬੰਦ ਹਨ ਅਤੇ ਇਸਦੇ ਬੰਦਾ ਵਿੱਚ ਤੁਕਾ ਦੀ ਗਿਣਤੀ ਚਾਰ ਤੋਂ ਵੱਧ ਹੈ। ਇਸਨੇ ਆਪਣੇ ਕਿੱਸੇ ਵਿੱਚ ਸ਼ਿੰਗਾਰ,ਕਰੁਣ,ਰੌਦਰ,ਬੀਰ,ਹਾਸ ਅਤੇ ਅਦਭੁਤ ਆਦਿ ਰਸਾਂ ਦਾ ਪ੍ਰਯੋਗ ਬੜੇ ਪ੍ਰਭਾਵਸ਼ੀਲ ਢੰਗ ਨਾਲ ਕੀਤਾ ਹੈ।

ਹਾਮਦ

ਹਾਮਦ ਦੀਆਂ ਤਿੰਨ ਰਚਨਾਵਾਂ ਜੰਗਿ ਹਾਮਦ, ਅਖਬਾਰਿ ਹਾਮਦ, ਹੀਰ ਹਾਮਦ ਮਿਲਦੀਆਂ ਹਨ। ਹਾਮਦ ਨੇ ਹੀਰ 1783 ਈ. ਤੋਂ 1805 ਈ. ਦੇ ਵਿਚਕਾਰ ਲਿਖੀ। ਉਸਨੇ ਇਹ ਕਿੱਸਾ ਬੈਂਤ ਛੰਦ ਵਿੱਚ ਰਚਿਆ।

ਆਡਤ

ਡਾ. ਮੋਹਨ ਸਿੰਘ ਅਨੁਸਾਰ ਆਡਤ ਨੇ 1711-12 ਈ. ਵਿੱਚ ਸੱਸੀ ਪੁੰਨੂੰ ਦੀ ਪ੍ਰੇਮ ਕਹਾਣੀ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ। ਉਸਦੀਆਂ ਦੋ ਰਚਨਾਵਾਂ ਦੋਹੜੇ ਸੱਸੀ ਕੇ ਅਤੇ ਮਾਝਾਂ ਸੱਸੀ ਕੀਆਂ ਮਿਲਦੀਆਂ ਹਨ।

ਸਦੀਕ ਲਾਲੀ

ਸਦੀਕ ਲਾਲੀ ਨੇ ਲਗਭਗ 1726 ਦੇ ਨੇੜੇ ਯੂਸਫ਼ ਜੁਲੈਖਾਂ ਦਾ ਕਿੱਸਾ ਲਿਖਿਆ।

ਸੁੰਦਰ ਦਾਸ ਆਰਾਮ

ਸੁੰਦਰ ਦਾਸ ਆਰਾਮ ਨੇ 1759 ਈ. ਵਿੱਚ ਮਸਨਵੀ ਅਤੇ ਸੀਹਰਫ਼ੀ ਰੂਪ ਵਿੱਚ ਕਿੱਸਾ ਸੱਸੀ ਪੰਨੂੰ ਲਿਖਿਆ।

ਬਿਹਬਲ

ਬਿਹਬਲ ਦੀ ਰਚਨਾ ਹੀਰ ਰਾਂਝਾ ਸੀਹਰਫ਼ੀ ਕਾਵਿ ਰੂਪ ਵਿੱਚ ਅਤੇ ਮਸਨਵੀ ਸ਼ੈਲੀ ਅਧੀਨ ਸੱਸੀ ਪੁੰਨੂੰ ਪ੍ਰਾਪਤ ਹੁੰਦੀ ਹੈ। ਹੀਰ ਰਾਂਝਾ ਬੈਂਤ ਅਤੇ ਸੱਸੀ ਡਿਉਢਾਂ ਵਿੱਚ ਦਰਜ ਹੈ।

ਹਾਸ਼ਮ

ਇਸਨੇ ਸੋਹਣੀ ਮਹੀਂਵਾਲ, ਹੀਰ ਰਾਂਝੇ ਕੀ ਬਿਰਤੀ, ਸੱਸੀ ਪੁੰਨੂ ਤੇ ਸ਼ੀਰੀ ਫ਼ਰਹਾਦ ਕੀ ਬਾਰਤਾ ਕਿੱਸੇ ਲਿਖੇ। ਇਸਨੇ ਕਿੱਸਾ ਸੱਸੀ ਪੁੰਨੂ ਅਤੇ ਸੋਹਣੀ ਮਹੀਂਵਾਲ 'ਦਵਈਆ ਛੰਦ' ਵਿੱਚ ਲਿਖੇ।ਉਸਦੇ ਕਿੱਸੇ ਸੱਸੀ ਪੁੰਨੂ ਦੇ ਕੁੱਲ 126 ਛੰਦ ਹਨ ਅਤੇ ਸੋਹਣੀ ਮਹੀਂਵਾਲ ਦੇ ਕੁੱਲ 151 ਬੰਦ ਹਨ ਅਤੇ ਹਰ ਬੰਦ ਦੇ ਚਾਰ ਤੁਕੇ ਛੰਦ ਹਨ। ਹੀਰ ਰਾਂਝੇ ਕੀ ਬਿਰਤੀ ਸੀਹਰਫੀ ਕਾਵਿ ਰੂਪ ਵਿੱਚ ਤੀਹ ਬੈਂਤਾ ਵਿੱਚ ਇਹ ਕਹਾਣੀ ਬਿਆਨ ਕੀਤੀ ਹੈ।

ਅਹਿਮਦ ਯਾਰ

ਇਸਨੇ ਸਭ ਤੋਂ ਵੱਧ ਕਿੱਸੇ ਲਿਖੇ। ਕਾਮਰੂਪ, ਹਾਤਮਨਾਮਾ ਅਤੇ ਅਹਸਨੁਲ ਕਮਿਆ ਦਾ ਕਿੱਸਿਆ ਵਿੱਚ ਕਵੀ ਨੇ 'ਦਵਈਆ ਛੰਦ' ਦੀ ਵਰਤੋਂ ਕੀਤੀ ਹੈ ਅਤੇ ਸੱਸੀ ਪੁੰਨੂ ਅਤੇ ਹੀਰ ਰਾਂਝਾ ਉਸਨੇ 'ਬੈਂਤ ਛੰਦ' ਵਿੱਚ ਲਿਖਿਆ।

ਇਮਾਮ ਬਖ਼ਸ਼

ਇਸਦਾ ਸਭ ਤੋਂ ਪ੍ਰਸਿੱਧ ਕਿੱਸਾ ਸ਼ਾਹ ਬਹਿਰਾਮ ਹੋਇਆ ਹੈ।ਇਮਾਮ ਨੇ ਇਹ ਕਿੱਸਾ 'ਦਵਈਆ ਛੰਦ' ਵਿੱਚ ਲਿਖਿਆ ਹੈ।

ਕਾਦਰਯਾਰ

ਕਾਦਰਯਾਰ ਦਾ ਕਿੱਸਾ ਪੂਰਨ ਭਗਤ ਸੀਹਰਫੀ ਕਾਵਿ ਰੂਪ ਹੈ ਅਤੇ 'ਬੈਂਤ ਛੰਦ' ਵਿੱਚ ਲਿਖਿਆ ਹੈ।ਸੋਹਣੀ ਮਹੀਂਵਾਲ ਵਿੱਚ ਕਾਦਰਯਾਰ ਨੇ ਕਲੀਆਂ ਭਾਵ ਦੋਹਿਰਾ ਛੰਦ ਦੀ ਵਰਤੋਂ ਕੀਤੀ ਹੈ ਤੇ ਇਸਦੇ ਬੰਦਾ ਦੀ ਗਿਣਤੀ 171 ਹੈ ਅਤੇ ਜਬਾਨ ਕੇਂਦਰੀ ਪੰਜਾਬੀ ਹੈ। ਕਾਦਰਯਾਰ ਨੇ ਮਹਿਰਾਜਨਾਮਾ ਦਵਈਏ ਛੰਦ ਵਿੱਚ ਰਚੀ।

ਫ਼ਜ਼ਲ ਸ਼ਾਹ

ਫ਼ਜ਼ਲ ਦਾ ਕਿੱਸਾ ਸੋਹਣੀ ਮਹੀਂਵਾਲ ਸਭ ਤੋਂ ਪ੍ਰਸਿੱਧ ਹੋਇਆ। ਉਸਨੇ ਇਹ ਕਿੱਸਾ ਬੈਂਤ ਛੰਦ ਵਿੱਚ ਲਿਖਿਆ।

ਮੀਆਂ ਮੁਹੰਮਦ ਬਖ਼ਸ਼

ਸੈਫੁਲ ਮਲੂਕ ਕਵੀ ਦੀ ਪ੍ਰਸਿੱਧ ਰਚਨਾ ਹੈ। ਇਸਦੇ ਕੁੱਲ 9128 ਬੈਂਤ ਹਨ। ਇਹ ਮਸਨਵੀ ਵਿੱਚ ਰਚਿਆ ਗਿਆ ਹੈ ਇਸ ਕਾਵਿ ਰੂਪ ਬੈਂਤ ਜਾਂ ਦੋ ਤੁਕੇ ਜੁੱਟ ਦਾ ਹੁੰਦਾ ਹੈ। ਮੀਆਂ ਮੁਹੰਮਦ ਨੇ ਪ੍ਰਸਿੱਧ ਛੰਦ ਦਵਈਆ ਚੁਣਿਆ ਹੈ।

ਕਿਸ਼ਨ ਸਿੰਘ ਆਰਿਫ਼

ਆਰਿਫ਼ ਉੰਨੀਵੀਂ ਸਦੀ ਦਾ ਕਿੱਸਾਕਾਰ ਹੈ। ਜਿਸਨੇ ਪੂਰਨ ਭਗਤ(ਬੈਂਤ ਛੰਦ), ਹੀਰ ਰਾਂਝਾ ਸ਼ੀਰੀ ਫ਼ਰਿਹਾਦ, ਰਾਜਾ ਭਰਥਰੀ, ਰਾਜਾ ਰਸਾਲੂ, ਦੁੱਲਾ ਭੱਟੀ ਰਚੇ।

ਭਗਵਾਨ ਸਿੰਘ

ਇਸਨੇ ਕਿੱਸਾ ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਜਿਊਣਾ ਮੌੜ ਰਚੇ। ਕਿੱਸਾ ਜਿਊਣਾ ਮੌੜ ਉਸਨੇ ਪਹਿਲੀ ਵਾਰ ਰਚਿਆ। ਉਸਨੇ ਹੀਰ, ਸੋਹਣੀ ਕਬਿੱਤਾਂ ਵਿੱਚ ਰਚਿਆ। ਪਰ ਮਿਰਜ਼ਾ ਸੱਦ ਵਿੱਚ ਰਚਦਾ ਹੈ।

ਮੀਰਾਂ ਸ਼ਾਹ ਜਲੰਧਰੀ

ਮੀਰਾਂ ਸ਼ਾਹ 19ਵੀਂ ਸਦੀ ਦਾ ਕਿੱਸਾਕਾਰ ਹੈ। ਉਸਨੇ ਕਿੱਸਾ ਹੀਰ ਰਾਂਝਾ(ਦਵਈਆ ਛੰਦ), ਕਿੱਸਾ ਮਿਰਜ਼ਾ ਸਾਹਿਬਾਂ(ਸੱਦ), ਕਿੱਸਾ ਸੋਹਣੀ ਮਹੀੇਵਾਲ(ਬੈਂਤ)

ਹਵਾਲੇ

Tags:

ਕਿੱਸਾ ਕਾਵਿ ਦੇ ਛੰਦ ਪ੍ਰਬੰਧ ਛੰਦਕਿੱਸਾ ਕਾਵਿ ਦੇ ਛੰਦ ਪ੍ਰਬੰਧ ਹਵਾਲੇਕਿੱਸਾ ਕਾਵਿ ਦੇ ਛੰਦ ਪ੍ਰਬੰਧ

🔥 Trending searches on Wiki ਪੰਜਾਬੀ:

ਫੂਲਕੀਆਂ ਮਿਸਲਨਿਊ ਮੈਕਸੀਕੋਪੰਜਾਬੀ ਬੁਝਾਰਤਾਂਲੋਗਰਨਾਦਰ ਸ਼ਾਹ ਦੀ ਵਾਰਵਹੁਟੀ ਦਾ ਨਾਂ ਬਦਲਣਾਮੱਸਾ ਰੰਘੜਪੰਜਾਬ ਦੇ ਲੋਕ ਸਾਜ਼ਪੰਜਨਦ ਦਰਿਆ1579ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਚੰਡੀ ਦੀ ਵਾਰਨੈਟਫਲਿਕਸਭਾਰਤਪੰਜਾਬੀ ਲੋਕ ਖੇਡਾਂਕੰਬੋਜਸੋਮਨਾਥ ਦਾ ਮੰਦਰਇਲਤੁਤਮਿਸ਼ਸ਼ਿਵਰਾਮ ਰਾਜਗੁਰੂਪੰਜਾਬੀ ਭਾਸ਼ਾ ਅਤੇ ਪੰਜਾਬੀਅਤਮੌਲਾਨਾ ਅਬਦੀਲਸਣਹਰਬੀ ਸੰਘਾਦੁੱਲਾ ਭੱਟੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਭਾਰਤ ਦਾ ਪ੍ਰਧਾਨ ਮੰਤਰੀਸੁਰਜੀਤ ਪਾਤਰਭਾਰਤ ਮਾਤਾਨਿਊ ਮੂਨ (ਨਾਵਲ)ਸਨੀ ਲਿਓਨਕੈਥੋਲਿਕ ਗਿਰਜਾਘਰਕੰਡੋਮਵਾਰਓਸੀਐੱਲਸੀਨਾਟੋਬਲਬੀਰ ਸਿੰਘ (ਵਿਦਵਾਨ)ਧਨੀ ਰਾਮ ਚਾਤ੍ਰਿਕਪਾਣੀ ਦੀ ਸੰਭਾਲਰੋਮਨ ਗਣਤੰਤਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਟਾਕਹੋਮਪੰਜਾਬੀ ਸੂਫ਼ੀ ਕਵੀਰਸ਼ਮੀ ਚੱਕਰਵਰਤੀਮਲਵਈਨਿਰਵੈਰ ਪੰਨੂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ੧੯੨੦ਕੁਲਾਣਾਭਗਤੀ ਲਹਿਰਦਲੀਪ ਕੌਰ ਟਿਵਾਣਾਸਾਊਦੀ ਅਰਬਚੀਨਪੰਜਾਬ, ਭਾਰਤ ਦੇ ਜ਼ਿਲ੍ਹੇਸਿੱਖ ਸਾਮਰਾਜਉਚਾਰਨ ਸਥਾਨਦਿਲਤਖ਼ਤ ਸ੍ਰੀ ਦਮਦਮਾ ਸਾਹਿਬਭਾਰਤ ਦਾ ਇਤਿਹਾਸਬਾਬਾ ਦੀਪ ਸਿੰਘਲੋਕ ਸਾਹਿਤਵੇਦਹੜੱਪਾਟਕਸਾਲੀ ਮਕੈਨਕੀਮੋਜ਼ੀਲਾ ਫਾਇਰਫੌਕਸਸੰਸਾਰਐਮਨੈਸਟੀ ਇੰਟਰਨੈਸ਼ਨਲ28 ਅਕਤੂਬਰਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੈਨਕ੍ਰੇਟਾਈਟਸ🡆 More