ਮੱਸਾ ਰੰਘੜ

ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ  ‘ਮੱਸਾ ਰੰਘੜ’। ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ। ਇਸਨੇੇ ਸਿੱੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੇਸਵਾ ਦਾ ਨਾਚ ਦੇਖਦਾ, ਸ਼ਰਾਬ ਅਤੇ ਤੰਬਾਕੂ ਪੀਦਾਂ ਸੀ। ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ।

ਇਸੇ ਦੌਰਾਨ ਅੰਮ੍ਰਿਤਸਰ ਤੋਂ ਭਾਈ ਬਲਾਕਾ ਸਿੰਘ ਇਹ ਖਬਰ ਲੈ ਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਚਾਰਦਾ ਹੋਇਆ ਰਾਜਸਥਾਨ ਦੇ ਬੀਕਾਨੇਰ (ਹੁਣ ਬੁੱਢਾ ਜੌਹੜ) ਪਹੁੰਚਿਆ। ਜਿੱਥੇ ਉਸਨੇ ਸਿੱਖਾਂ ਨੂੰ ਇਹ ਖਬਰ ਦੁਖੀ ਹਿਰਦੇ ਨਾਲ ਰੋਂਦਿਆਂ ਹੋਇਆਂ ਸੁਣਾਈ। ਇਹ ਸੁਣ ਕੇ ਜਿੱਥੇ ਨੌਜਵਾਨਾਂ ਦਾ ਖੂਨ ਉਬਾਲੇ ਖਾਣ ਲੱਗ ਪਿਆ ਉੱਥੇ ਹੀ ਮੱਸੇ ਰੰਘੜ ਦਾ ਸਿਰ ਲਾਹੁਣ ਲਈ ਵਿਉਂਤਬੰਦੀ ਵੀ ਕੀਤੀ ਜਾਣ ਲੱਗੀ ਜਿਸ ਤਹਿਤ ਸਿੱਖਾਂ ਦੇ ਉੱਥੋਂ ਦੇ ਆਗੂ ਸ੍ਰ. ਸ਼ਾਮ ਸਿੰਘ ਨੇ ਸਿੱਖਾਂ ਨੂੰ ਇਕੱਠੇ ਕਰਕੇ ਕਿਹਾ 'ਹੈ ਕੋਈ ਜੋ ਮੱਸੇ ਰੰਘੜ ਨੂੰ ਪਾਰ ਬੁਲਾ ਸਕੇ ਤੇ ਹਰਿਮੰਦਰ ਸਾਹਿਬ ਨੂੰ ਬਚਾ ਸਕੇ? ਇਸ 'ਤੇ ਮੀਰਾਂਕੋਟ ਦਾ ਭਾਈ ਮਹਿਤਾਬ ਸਿੰਘ ਅਤੇ ਮਾੜੀ ਕੰਬੋ ਕੀ ਦਾ ਭਾਈ ਸੁੱਖਾ ਸਿੰਘ ਖੜ੍ਹੇ ਹੋ ਗਏ ਤੇ ਉਨ੍ਹਾਂ ਖੁਲ੍ਹੇਆਮ ਐਲਾਨ ਕੀਤਾ ਕਿ ਉਹ ਮੱਸੇ ਨੂੰ ਸੋਧਾ ਲਾਉਣਗੇ ਨਹੀਂ ਤਾਂ ਉਹ ਸ਼ਹੀਦੀਆਂ ਪਾ ਜਾਣਗੇ ਪਰ ਵਾਪਸ ਨਹੀਂ ਆਉਣਗੇ। ਅਗਲੀ ਸਵੇਰ ੧੧ ਅਗਸਤ ੧੭੪੦ ਨੂੰ ਦੋਨੋਂ ਸਿੰਘਾਂ ਨੇ ਦਮਦਮਾ ਸਾਹਿਬ ਲਈ ਚੱਲ ਪਏ ਤੇ ਬਾਬਾ ਦੀਪ ਸਿੰਘ ਤੋਂ ਆਸ਼ੀਰਵਾਦ ਲੈ ਕੇ ਅੰਮ੍ਰਿਤਸਰ ਲਈ ਚਾਲੇ ਪਾ ਦਿੱਤੇ। ਉਨ੍ਹਾਂ ਨੇ ਪੱਟੀ ਦੇ ਮੁਸਲਮਾਨ ਬਣ ਪਠਾਣੀ ਭੇਸ ਧਾਰ ਲਏ ਤੇ ਠੀਕਰੀਆਂ ਦੀਆਂ ਬਗਲੀਆਂ ਭਰ ਲਈਆਂ ਜਿਸ ਨਾਲ ਦੁਸ਼ਮਣ ਨੂੰ ਕੋਲ ਮੋਹਰਾਂ ਅਤੇ ਸਿੱਕੇ ਹੋਣ ਦਾ ਭੁਲੇਖਾ ਪਾਇਆ ਜਾ ਸਕੇ ਤੇ ਸੁਰੱਖਿਆ ਸਿਪਾਹੀ ਉਨ੍ਹਾਂ ਨੂੰ ਮਾਮਲਾ ਤਾਰਨ ਆਏ ਜਗੀਰਦਾਰ ਸਮਝ ਲੈਣ। ਉਨ੍ਹਾਂ ਨੇ ਆਪਣੇ ਵਾਲ ਖੋਲ੍ਹਕੇ ਪਿੱਛੇ ਨੂੰ ਸੁੱਟ ਲਏ। ਆਪਣੇ ਘੋੜੇ ਉਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਹਰ ਬੇਰੀ ਨਾਲ ਬੰਨ੍ਹ ਦਿੱਤੇ ਤੇ ਸਿਪਾਹੀਆਂ ਨੂੰ ਠੀਕਰੀਆਂ ਖੜਕਾ ਕੇ ਮਾਮਲਾ ਤਾਰਨ ਲਈ ਮੱਸੇ ਕੋਲ ਜਾਣ ਲਈ ਕਿਹਾ। ਉਨ੍ਹਾਂ ਮੱਸੇ ਕੋਲ ਜਾ ਕੇ ਦੇਖਿਆ ਕਿ ਉਹ ਹੁੱਕਾ ਪੀ ਰਿਹਾ ਸੀ, ਕੋਲ ਸ਼ਰਾਬ ਦੀਆਂ ਬੋਤਲਾਂ ਖੁੱਲ੍ਹੀਆਂ ਪਈਆਂ ਸਨ, ਉਹ ਨਸ਼ੇ ਵਿੱਚ ਸਰਾਬੋਰ ਸੀ ਤੇ ਉਸਦੇ ਸਾਹਮਣੇ ਅਰਧ ਨਗਨ ਲੜਕੀਆਂ ਨੱਚ ਰਹੀਆਂ ਸਨ। ਦੋਨਾਂ ਸਿੰਘਾਂ ਨੇ ਸਬਰ ਤੋਂ ਕੰਮ ਲੈਂਦਿਆਂ ਮੱਸੇ ਨੂੰ ਗੁਪਤ ਗੱਲ ਕਰਨ ਅਤੇ ਕੋਈ ਗੁੱਝਾ ਭੇਤ ਦੱਸਣ ਲਈ ਅੰਦਰ ਜਾਣ ਲਈ ਕਿਹਾ ਜਿਸਤੇ ਮੱਸਾ ਰੰਘੜ ਅੰਦਰ ਚਲਾ ਗਿਆ। ਸੁੱਖਾ ਸਿੰਘ ਨੇ ਸਿਪਾਹੀਆਂ ਨੂੰ ਗੱਲੀ ਬਾਤੀਂ ਲਾਇਆ ਤੇ ਮਹਿਤਾਬ ਸਿੰਘ ਨੇ ਅੱਖ ਦੇ ਫੋਰ 'ਚ ਮੱਸੇ ਦਾ ਸਿਰ ਕਲਮ ਕਰਕੇ ਠੀਕਰੀਆਂ ਉੱਥੇ ਢੇਰੀ ਕਰ ਦਿੱਤੀਆਂ ਤੇ ਮੱਸੇ ਦਾ ਸਿਰ ਬਗਲੀ ਵਿੱਚ ਪਾ ਲਿਆ ਤੇ ਦੋਨੋਂ ਸਿੰਘ ਬਾਹਰ ਆ ਗਏ ਤੇ ਆਪਣੇ ਘੋੜੇ ਲੈ ਕੇ ਹਵਾ ਨਾਲ ਗੱਲਾਂ ਕਰਨ ਲੱਗੇ। ਸ਼ਾਹੀ ਫੌਜਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਜਦ ਕਾਫੀ ਸਮਾਂ ਮੱਸਾ ਬਾਹਰ ਨਾ ਆਇਆ। ਉਦੋਂ ਤੱਕ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਬਹੁਤ ਦੂਰ ਨਿਕਲ ਚੁੱਕੇ ਸਨ।

ਮੱਸਾ ਰੰਘੜ
ਮੱੱਸਾ ਰੰੰਘੜ ਦਾ ਸਿਰ ਵੱਢ ਕੇ ਲਿਆਉਦੇ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੁੱਖਾ ਸਿੰਘ

ਦੋਨੋਂ ਸਿੰਘ ਮੱਸੇ ਦਾ ਸਿਰ ਲੈ ਕੇ ਪਹਿਲਾਂ ਦਮਦਮਾ ਸਾਹਿਬ ਆਏ ਅਤੇ ਅਗਲੇ ਦਿਨ ਬੀਕਾਨੇਰ (ਬੁੱਢਾ ਜੌਹੜ) ਵਿਖੇ ਮੱਸੇ ਰੰਘੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਜਾ ਸੁੱਟਿਆ।

ਹੋਰ ਦੇਖੋ

ਹਵਾਲੇ

Tags:

ਅੰਮ੍ਰਿਤਸਰ ਜ਼ਿਲ੍ਹਾਇਸਲਾਮਕਾਜ਼ੀਕੋਤਵਾਲਜ਼ਕਰੀਆ ਖ਼ਾਨਤੰਬਾਕੂਸ਼ਰਾਬਹਰਿਮੰਦਰ ਸਾਹਿਬ

🔥 Trending searches on Wiki ਪੰਜਾਬੀ:

ਪੂਰਨ ਭਗਤਵਾਲੀਬਾਲਸਖ਼ਿਨਵਾਲੀਸੋਹਣ ਸਿੰਘ ਸੀਤਲਡੋਰਿਸ ਲੈਸਿੰਗਮਰੂਨ 5ਵਿੰਟਰ ਵਾਰਪਹਿਲੀ ਐਂਗਲੋ-ਸਿੱਖ ਜੰਗਲੰਮੀ ਛਾਲਯੂਕ੍ਰੇਨ ਉੱਤੇ ਰੂਸੀ ਹਮਲਾਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮ14 ਅਗਸਤਜੈਤੋ ਦਾ ਮੋਰਚਾਮਨੋਵਿਗਿਆਨਸਕਾਟਲੈਂਡਫਾਰਮੇਸੀਸਤਿ ਸ੍ਰੀ ਅਕਾਲਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬ1905ਸੰਯੁਕਤ ਰਾਜਏਡਜ਼ਪੂਰਬੀ ਤਿਮੋਰ ਵਿਚ ਧਰਮਸੱਭਿਆਚਾਰ29 ਮਈਲੈੱਡ-ਐਸਿਡ ਬੈਟਰੀਹਿਨਾ ਰਬਾਨੀ ਖਰਮੈਰੀ ਕੋਮਪੰਜਾਬੀ ਚਿੱਤਰਕਾਰੀਕੁਕਨੂਸ (ਮਿਥਹਾਸ)ਪੰਜਾਬੀ ਅਖਾਣਸ਼ਹਿਦਸਿੰਧੂ ਘਾਟੀ ਸੱਭਿਅਤਾਬ੍ਰਿਸਟਲ ਯੂਨੀਵਰਸਿਟੀਦਿਲਸੂਰਜ ਮੰਡਲਬਜ਼ੁਰਗਾਂ ਦੀ ਸੰਭਾਲਅਕਬਰਸਿੱਖ ਸਾਮਰਾਜਲਾਉਸਏ. ਪੀ. ਜੇ. ਅਬਦੁਲ ਕਲਾਮਜੰਗਯਹੂਦੀਅਪੁ ਬਿਸਵਾਸ29 ਸਤੰਬਰਕੇ. ਕਵਿਤਾਨਕਈ ਮਿਸਲਪੰਜਾਬ ਦੇ ਲੋਕ-ਨਾਚਅਕਾਲੀ ਫੂਲਾ ਸਿੰਘਤਬਾਸ਼ੀਰਪੁਆਧਅੰਤਰਰਾਸ਼ਟਰੀ ਇਕਾਈ ਪ੍ਰਣਾਲੀਚੜ੍ਹਦੀ ਕਲਾਹੀਰ ਰਾਂਝਾਸੂਫ਼ੀ ਕਾਵਿ ਦਾ ਇਤਿਹਾਸਆਮਦਨ ਕਰਪੰਜਾਬੀ ਬੁਝਾਰਤਾਂਪੋਲੈਂਡਆਸਟਰੇਲੀਆਤਾਸ਼ਕੰਤਮਾਈਕਲ ਜੌਰਡਨਜੋੜ (ਸਰੀਰੀ ਬਣਤਰ)ਮਹਾਨ ਕੋਸ਼ਅੰਤਰਰਾਸ਼ਟਰੀ ਮਹਿਲਾ ਦਿਵਸਸੈਂਸਰਜਿੰਦ ਕੌਰਬੋਲੀ (ਗਿੱਧਾ)ਸਿੱਖ ਧਰਮ ਦਾ ਇਤਿਹਾਸਆਤਮਜੀਤਮੁਹਾਰਨੀ2015 ਹਿੰਦੂ ਕੁਸ਼ ਭੂਚਾਲਗੇਟਵੇ ਆਫ ਇੰਡਿਆਭਾਈ ਵੀਰ ਸਿੰਘਲੁਧਿਆਣਾ (ਲੋਕ ਸਭਾ ਚੋਣ-ਹਲਕਾ)ਮੋਰੱਕੋ🡆 More