ਚੜ੍ਹਦੀ ਕਲਾ

ਸਿੱਖ ਧਰਮ ਵਿੱਚ ਚੜ੍ਹਦੀ ਕਲਾ, ਸਦੀਵੀ ਅਡੋਲਤਾ, ਆਸ਼ਾਵਾਦ ਅਤੇ ਅਨੰਦ ਦੀ ਮਾਨਸਿਕ ਸਥਿਤੀ ਨੂੰ ਕਾਇਮ ਰੱਖਣ ਦੀ ਇੱਛਾ ਰੱਖਣ ਲਈ ਪੰਜਾਬੀ ਵਾਕੰਸ਼ ਹੈ। ਦਰਅਸਲ ਇਹ ਵਾਕੰਸ਼ ਸਿੱਖ ਅਰਦਾਸ ਵਿੱਚ ਸ਼ਾਮਲ ਕੀਤਾ ਹੋਇਆ ਹੈ: ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਇੱਕ ਤਰ੍ਹਾਂ ਸਵੀਕਾਰਨਾ ਹੈ ਕਿ ਜੀਵਨ ਦੇ ਵਹਿਣ ਵਿੱਚ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਮੁਸੀਬਤਾਂ ਵਿੱਚੋਂ ਉਭਰਨ ਵਾਲ਼ੀ ਮਨੋਸਥਿੱਤੀ ਨੂੰ ਨਵੀਂ ਨਰੋਈ ਰੱਖਣਾ ਹੈ। ਸਿੱਖਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੱਬ ਦੀ ਰਜ਼ਾ ਵਿੱਚ ਰਹਿਣ ਦੇ ਪ੍ਰਤੀਕ ਵਜੋਂ ਭਾਣਾ ਮੰਨ ਕੇ ਝੂਰਨਾ ਛੱਡ ਦੇਣ ਅਤੇ ਉੱਚੇ ਸੁੱਚੇ ਮੁੱਲਾਂ ਨਾਲ਼ ਆਪਣੀ ਵੱਚਨਬਧਤਾ ਦਾ ਸਾਬਤਕਦਮੀ ਨਾਲ਼ ਪਾਲਣ ਕਰਨ।

ਅੰਗਰੇਜ਼ੀ ਵਿੱਚ ਇਸਦਾ ਅਨੁਵਾਦ "positive attitude" ਕੀਤਾ ਜਾ ਸਕਦਾ ਹੈ। ਇਸ ਨੂੰ ਜੀਵਨ ਅਤੇ ਭਵਿੱਖ ਪ੍ਰਤੀ ਹਮੇਸ਼ਾ ਉਤਸ਼ਾਹੀ ਅਤੇ ਆਸ਼ਾਵਾਦੀ ਰਵੱਈਏ ਵਿੱਚ ਹੋਣ ਵਜੋਂ ਵੀ ਦਰਸਾਇਆ ਜਾਂਦਾ ਹੈ। ਚੜ੍ਹਦੀ ਕਲਾ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ ਕਿਸੇ ਵਿਅਕਤੀ ਵਿੱਚ ਡਰ, ਈਰਖਾ ਜਾਂ ਦੁਸ਼ਮਣੀ ਵਰਗੀਆਂ ਕੋਈ ਨਕਾਰਾਤਮਕ ਭਾਵਨਾਵਾਂ ਹਾਵੀ ਨਹੀਂ ਹੁੰਦੀਆਂ। ਇਸ ਦੀ ਬਜਾਏ ਮਨ ਵਿੱਚ ਖੁਸ਼ੀ, ਸੰਤੁਸ਼ਟੀ ਅਤੇ ਸਵੈ-ਮਾਣ ਸਮੇਤ ਬਹੁਤ ਸਾਰੀਆਂ ਨਰੋਈਆਂ ਭਾਵਨਾਵਾਂ ਹਨ।

ਸਿੱਖ ਰੱਬ ਦੀ ਰਜ਼ਾ (ਭਾਣਾ) ਵਿੱਚ ਵਿਸ਼ਵਾਸ ਕਰਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਪ੍ਰਮਾਤਮਾ ਨਿਰਵੈਰ ਹੈ, ਅਤੇ ਹਮੇਸ਼ਾਂ ਦਇਆਵਾਨ ਹੈ। ਇਸ ਲਈ, ਇਨਸਾਨਾਂ ਨੂੰ ਹਰ ਹਾਲ ਵਿੱਚ ਉਸ ਦਾ ਭਾਣਾ ਮੰਨਣਾ ਚਾਹੀਦਾ ਹੈ ਅਤੇ ਦੂਜਿਆਂ ਦੀ ਬਿਹਤਰੀ ਲਈ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਚੜ੍ਹਦੀ ਕਲਾ ਸਿੱਖ ਦੀ ਅਕਾਲ ਪੁਰਖ (ਰੱਬ) ਵਿੱਚ ਪੂਰਨ ਵਿਸ਼ਵਾਸ ਦਾ ਸੂਚਕ ਹੈ।

ਹਵਾਲੇ

Tags:

ਆਸ਼ਾਵਾਦਪੰਜਾਬੀ ਭਾਸ਼ਾਸਿੱਖੀ

🔥 Trending searches on Wiki ਪੰਜਾਬੀ:

ਸੁਖਜੀਤ (ਕਹਾਣੀਕਾਰ)ਅਧਿਆਪਕਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਰਾਜਾ ਸਾਹਿਬ ਸਿੰਘਜਹਾਂਗੀਰਧਰਮਮਹਿਸਮਪੁਰਪੰਥ ਪ੍ਰਕਾਸ਼ਬਹੁਜਨ ਸਮਾਜ ਪਾਰਟੀਅਮਰ ਸਿੰਘ ਚਮਕੀਲਾਸਾਹਿਤ ਅਤੇ ਮਨੋਵਿਗਿਆਨਵਰਚੁਅਲ ਪ੍ਰਾਈਵੇਟ ਨੈਟਵਰਕਕੂੰਜਬਾਸਕਟਬਾਲਗਿਆਨੀ ਗਿਆਨ ਸਿੰਘਕਿਸਾਨਸੂਚਨਾਕਰਮਜੀਤ ਅਨਮੋਲਸਤਿੰਦਰ ਸਰਤਾਜਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਆਯੁਰਵੇਦਤਰਨ ਤਾਰਨ ਸਾਹਿਬਬਸ ਕੰਡਕਟਰ (ਕਹਾਣੀ)ਗੁਰੂ ਗ੍ਰੰਥ ਸਾਹਿਬਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪਵਨ ਕੁਮਾਰ ਟੀਨੂੰਜਨ ਬ੍ਰੇਯ੍ਦੇਲ ਸਟੇਡੀਅਮਰਾਧਾ ਸੁਆਮੀਨਾਰੀਵਾਦਨਿਓਲਾਪੰਜਾਬ ਰਾਜ ਚੋਣ ਕਮਿਸ਼ਨਮਾਰਕਸਵਾਦੀ ਪੰਜਾਬੀ ਆਲੋਚਨਾਜੇਠ25 ਅਪ੍ਰੈਲਅਡੋਲਫ ਹਿਟਲਰਰਾਮਪੁਰਾ ਫੂਲਮਹਾਤਮਭਾਰਤ ਦੀ ਵੰਡਜਰਨੈਲ ਸਿੰਘ ਭਿੰਡਰਾਂਵਾਲੇਮਜ਼੍ਹਬੀ ਸਿੱਖਅਤਰ ਸਿੰਘਪਾਣੀਪਤ ਦੀ ਪਹਿਲੀ ਲੜਾਈਆਮਦਨ ਕਰਹਰੀ ਖਾਦਪੰਜਾਬੀ ਵਿਕੀਪੀਡੀਆਬਾਬਰਈਸਟ ਇੰਡੀਆ ਕੰਪਨੀਮਾਸਕੋਸੰਯੁਕਤ ਰਾਸ਼ਟਰਇੰਡੋਨੇਸ਼ੀਆਅਨੁਵਾਦਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸੰਤ ਅਤਰ ਸਿੰਘਭਾਰਤ ਦੀ ਸੁਪਰੀਮ ਕੋਰਟਮੱਧ ਪ੍ਰਦੇਸ਼ਹੰਸ ਰਾਜ ਹੰਸਦਲ ਖ਼ਾਲਸਾ (ਸਿੱਖ ਫੌਜ)ਹੇਮਕੁੰਟ ਸਾਹਿਬਸੂਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਤੁਰਕੀ ਕੌਫੀਪੰਜਾਬੀ ਅਖ਼ਬਾਰਛਾਛੀਮਨੋਵਿਗਿਆਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਨਵ-ਮਾਰਕਸਵਾਦਮਾਈ ਭਾਗੋਗੁਰਦੁਆਰਾਕਾਵਿ ਸ਼ਾਸਤਰਦੂਜੀ ਐਂਗਲੋ-ਸਿੱਖ ਜੰਗਕੈਥੋਲਿਕ ਗਿਰਜਾਘਰਗੁਰੂ ਹਰਿਕ੍ਰਿਸ਼ਨਪ੍ਰੀਤਮ ਸਿੰਘ ਸਫ਼ੀਰਚਿੱਟਾ ਲਹੂਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼🡆 More