ਚਿੱਟਾ ਲਹੂ: ਨਾਨਕ ਸਿੰਘ ਦੁਆਰਾ ਲਿਖੀ ਕਿਤਾਬ

ਚਿੱਟਾ ਲਹੂ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ। ਰੂਸੀ ਅਨੁਵਾਦਕ ਨਤਾਲੀਆ ਤਾਲਸਤਾਏ (ਜਿਸਦਾ ਲੀਓ ਤਾਲਸਤਾਏ ਨਾਲ ਕੋਈ ਸੰਬੰਧ ਨਹੀਂ) ਨੇ ਇਸ ਨਾਵਲ ਚਿੱਟਾ ਲਹੂ ਦਾ ਰੂਸੀ ਵਿੱਚ ਅਨੁਵਾਦ ਕੀਤਾ। ਚਿੱਟਾ ਲਹੂ ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।

ਚਿੱਟਾ ਲਹੂ
ਲੇਖਕਨਾਨਕ ਸਿੰਘ
ਮੂਲ ਸਿਰਲੇਖਚਿੱਟਾ ਲਹੂ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1923, 1932

ਕਹਾਣੀ

ਇਹ ਇੱਕ ਕੁੜੀ ਸੁੰਦਰੀ ਦੀ ਕਹਾਣੀ ਹੈ ਜਿਸ ਦੀ ਮਾਂ ਨੂੰ ਹਾਲਤ ਨੇ ਵੇਸ਼ਵਾ ਬਣਨ ਲਈ ਮਜਬੂਰ ਕਰ ਦਿੱਤਾ ਅਤੇ ਉਸਨੂੰ ਆਪਣੀ ਧੀ ਸੁੰਦਰੀ ਨੂੰ ਛੱਡਣਾ ਪਿਆ। ਸੁੰਦਰੀ ਦੀ ਸਾਂਭ ਸੰਭਾਲ ਇੱਕ ਮਦਾਰੀ ਨੇ ਕੀਤੀ। ਅਤੇ ਫਿਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਰਹਿੰਦੀ ਆਪਣੀ ਮਾਂ ਦੇ ਨਾਲ ਰਹਿਣ ਲਈ ਸ਼ਹਿਰ ਤੋਂ ਪਰਤਿਆ ਪ੍ਰਗਤੀਸ਼ੀਲ ਵਿਚਾਰਾਂ ਨੂੰ ਪਰਣਾਇਆ ਬਚਨ ਸਿੰਘ ਸੁੰਦਰੀ ਦੇ ਜੀਵਨ ਵਿੱਚ ਵੱਡੀ ਤਬਦੀਲੀ ਲੈ ਆਉਂਦਾ ਹੈ। ਉਹ ਉਸਨੂੰ ਪੜ੍ਹਨਾ ਲਿਖਣਾ ਅਤੇ ਗੁਰਬਾਣੀ ਪਾਠ ਕਰਨਾ ਸਿਖਾਉਂਦਾ ਹੈ। ਪਿੰਡ ਦੇ ਰੂੜੀਵਾਦੀ ਲੋਕ ਸੁੰਦਰੀ ਦੇ ਇਸ ਨਿਖਾਰ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਸੁੰਦਰੀ ਨੂੰ ਮਾਰ ਮੁਕਾਉਣ ਤੱਕ ਦੀਆਂ ਸਾਜ਼ਸਾਂ ਰਚਦੇ ਹਨ। ਇਸ ਲਈ ਬਚਨ ਸਿੰਘ ਅਤੇ ਮਦਾਰੀ ਦੋਨੋਂ ਮਿਲ ਕੇ ਸੁੰਦਰੀ ਨੂੰ ਸ਼ਹਿਰ ਦੇ ਕਾਲਜ ਭੇਜਣ ਦਾ ਫੈਸਲਾ ਕਰਦੇ ਹਨ। ਕੁਝ ਲੋਕ ਮਦਾਰੀ ਦੀ ਝੁੱਗੀ ਨੂੰ ਫੂਕ ਦਿੰਦੇ ਹਨ ਤੇ ਜਦੋਂ ਉਹ ਮਰ ਰਿਹਾ ਹੈ ਤਾਂ ਬਚਨ ਸਿੰਘ ਸੁੰਦਰੀ ਦੀ ਰਾਖੀ ਦੀ ਜ਼ਿੰਮੇਦਾਰੀ ਆਪਣੇ ਸਿਰ ਲੈਣ ਦਾ ਵਾਅਦਾ ਕਰਦਾ ਹੈ। ਸੁੰਦਰੀ ਇਹ ਸਭ ਸੁਣ ਦੇਖ ਕੇ ਹਿੰਸਾ ਤੇ ਉਤਾਰੂ ਹੋਣ ਲੱਗਦੀ ਹੈ ਤਾਂ ਬਚਨ ਸਿੰਘ ਉਸਨੂੰ ਹਿੰਸਾਤਮਕ ਪ੍ਰਤੀਕਰਮ ਤੋਂ ਵਰਜਦਾ ਹੈ। ਫਿਰ ਬਚਨ ਸਿੰਘ ਅਤੇ ਸੁੰਦਰੀ ਵਿਆਹ ਕਰਵਾ ਲੈਣ ਦਾ ਫੈਸਲਾ ਕਰ ਲੈਂਦੇ ਹਨ। ਪਰ ਇਹ ਅੰਤ ਨਹੀਂ। ਜਲਦੀ ਸੁੰਦਰੀ ਨੂੰ ਆਪਣੀ ਅਸਲ ਮਾਂ ਮਿਲ ਜਾਂਦੀ ਹੈ ਤੇ ਉਹਦੀ ਕਹਾਣੀ ਸੁਣ ਕੇ ਸੁੰਦਰੀ ਅੱਗ ਬਗੂਲਾ ਹੋ ਜਾਂਦੀ ਹੈ। ਜਦੋਂ ਸੁੰਦਰੀ ਨੂੰ ਇਹ ਲੱਗਦਾ ਹੈ ਕਿ ਹੁਣ ਸਭ ਠੀਕ ਹੋ ਜਾਵੇਗਾ ਅਚਾਣਕ ਹਾਲਾਤ ਬਦਲ ਜਾਦੇਂ ਹਨ। ਕਹਾਣੀ ਦੇ ਅੰਤ ਵਿੱਚ ਕਈ ਮੋੜ ਆਉਂਦੇ ਹਨ। ਕਈ ਗੱਲਾਂ ਤੋਂ ਪਰਦਾ ਹੱਟਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਨਾਮਲਸੂੜਾਪੰਜਾਬ ਦੇ ਲੋਕ ਧੰਦੇਵਰਨਮਾਲਾਕਣਕਰੋਸ਼ਨੀ ਮੇਲਾਮਦਰੱਸਾਸਿੱਖ ਧਰਮ ਵਿੱਚ ਔਰਤਾਂਸਿੱਖ ਧਰਮਕਾਵਿ ਸ਼ਾਸਤਰਨਿਰਵੈਰ ਪੰਨੂਆਪਰੇਟਿੰਗ ਸਿਸਟਮਅਰਥ-ਵਿਗਿਆਨਯੂਟਿਊਬਸਿੱਖ ਸਾਮਰਾਜਪੰਜਾਬੀਰਾਗ ਸੋਰਠਿਬਠਿੰਡਾਮਾਂ ਬੋਲੀਵਾਰਿਸ ਸ਼ਾਹਮਜ਼੍ਹਬੀ ਸਿੱਖਲ਼ਹਲਫੀਆ ਬਿਆਨਮੋਬਾਈਲ ਫ਼ੋਨਦਲ ਖ਼ਾਲਸਾਬਸ ਕੰਡਕਟਰ (ਕਹਾਣੀ)ਮਾਨਸਿਕ ਸਿਹਤਅੰਮ੍ਰਿਤਸਰਲਾਇਬ੍ਰੇਰੀਗੁਰਦੁਆਰਾ ਬੰਗਲਾ ਸਾਹਿਬਪਾਕਿਸਤਾਨਅੰਤਰਰਾਸ਼ਟਰੀ ਮਜ਼ਦੂਰ ਦਿਵਸਬਾਈਬਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਸਾਹਿਤ ਦਾ ਇਤਿਹਾਸਮਹਿਸਮਪੁਰਲੋਕਰਾਜਗੁਰਦੁਆਰਾ ਬਾਓਲੀ ਸਾਹਿਬਤਮਾਕੂਸਿੱਖਿਆਅਜੀਤ ਕੌਰਵਿਰਾਸਤ-ਏ-ਖ਼ਾਲਸਾਪੰਜਾਬੀ ਸਾਹਿਤਨਾਦਰ ਸ਼ਾਹਫਗਵਾੜਾਭਾਰਤ ਦਾ ਇਤਿਹਾਸਕਾਂਗੜਪਾਲੀ ਭੁਪਿੰਦਰ ਸਿੰਘਪੰਜਾਬ ਰਾਜ ਚੋਣ ਕਮਿਸ਼ਨਇੰਟਰਸਟੈਲਰ (ਫ਼ਿਲਮ)ਵਿਆਕਰਨਰੇਖਾ ਚਿੱਤਰਪੈਰਸ ਅਮਨ ਕਾਨਫਰੰਸ 1919ਲੋਕ ਕਾਵਿਜਮਰੌਦ ਦੀ ਲੜਾਈਗੁਰਦੁਆਰਾਪਿਆਜ਼ਮਨੁੱਖੀ ਸਰੀਰਨਾਈ ਵਾਲਾਅਨੰਦ ਕਾਰਜਭਾਈ ਮਰਦਾਨਾਦਸਮ ਗ੍ਰੰਥਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਇਕਾਂਗੀ ਦਾ ਇਤਿਹਾਸਜਿੰਮੀ ਸ਼ੇਰਗਿੱਲਕੈਨੇਡਾ ਦਿਵਸਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਵੱਡਾ ਘੱਲੂਘਾਰਾਵਿਕਸ਼ਨਰੀਪ੍ਰੋਫ਼ੈਸਰ ਮੋਹਨ ਸਿੰਘਕੁਦਰਤਗੁਰਦਾਸ ਮਾਨਧਰਤੀਅਨੁਵਾਦਦਲੀਪ ਕੌਰ ਟਿਵਾਣਾਗੁਰੂ ਹਰਿਕ੍ਰਿਸ਼ਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ🡆 More