ਰੇਖਾ ਚਿੱਤਰ

ਰੇਖਾ ਚਿੱਤਰ ਇੱਕ ਤਰ੍ਹਾਂ ਦਾ ਜੀਵਨੀ ਨਾਲ ਮਿਲਦਾ ਜੁਲਦਾ ਵਾਰਤਕ ਦਾ ਇੱਕ ਰੂਪ ਹੈ ਕਿਉਂਕਿ ਦੋਹਾਂ ਦਾ ਨਾਇਕ ਵਿਅਕਤੀ ਵਿਸ਼ੇਸ਼ ਹੁੰਦਾ ਹੈ। ਨਾਇਕ ਦੀ ਸ਼ਖ਼ਸੀਅਤ, ਆਚਰਣ, ਚਿਹਨ-ਚੱਕਰ ਨੂੰ ਵਿਅੰਗਾਤਮਕ ਢੰਗ ਨਾਲ ਪਾਠਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਕਈ ਵਾਰ ਲੇਖਕ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਂਸ਼ਿਕ ਜਾਂ ਪ੍ਰਤੁਨਿਧ ਪੱਖਾਂ ਤੋਂ ਚਿੱਤਰ ਪੇਸ਼ ਕਰਦਾ ਹੈ। ਵਿਅਕਤੀ ਦੀ ਸ਼ਖ਼ਸੀਅਤ ਜਾਂ ਕਿਸੇ ਮਹੱਤਵਪੂਰਨ ਘਟਨਾ ਜਾਂ ਸਥਿਤੀ ਨੂੰ ਅੰਕਿਤ ਕਰਨ ਲਈ ਜਦ ਉਸ ਪੱਖ ਦਾ ਸੰਪੂਰਨ ਵੇਰਵਾ ਤਿਆਰ ਕੀਤਾ ਜਾਏ ਤਾਂ ਰੇਖਾ ਚਿੱਤਰ ਕਹਿਲਾਉਂਦਾ ਹੈ।

ਰੇਖਾ ਚਿੱਤਰ

ਨਿਬੰਧ ਜਾਂ ਲੇਖ

ਪਹਿਲਾਂ ਰੇਖਾ-ਚਿੱਤਰ ਲਈ ਨਿਬੰਧ ਜਾਂ ਲੇਖ ਸ਼ਬਦ ਦੀ ਵਰਤੋਂ ਵਿਚ ਆਉਂਦੇ ਰਹੇ ਹਨ ਪਰ ਹੁਣ ਇਸ ਵਿਧਾ ਨੇ ਆਪਣਾ ਸਥਾਪਿਤ ਰੂਪ ਅਖ਼ਤਿਆਰ ਕਰ ਲਿਆ ਹੈ। ਆਧੁਨਿਕ ਵਾਰਤਕ ਰੂਪਾਂ ਵਿਚ ਰੇਖਾ ਚਿੱਤਰ ਇਕ ਅਜਿਹੀ ਮਿਸ਼ਰਤ ਕਲਾ ਹੈ ਜਿਸ ਵਿਚ ਜੀਵਨੀ, ਨਿਬੰਧ, ਸੰਸਮਰਣ, ਮੁਲਾਕਾਤਾਂ ਆਦਿ ਵਾਰਤਕ ਵੰਨਗੀਆਂ ਦੇ ਅਵਸ਼ੇਸ਼ ਦੇਖਣ ਨੂੰ ਮਿਲਦੇ ਹਨ। ਪਰ ਅਨੇਕਾਂ ਅਭੇਦ ਵੀ ਪਾਏ ਮਿਲਦੇ ਹਵ, ਜੋ ਇਸਨੂੰ ਵੱਖਰੀ ਵਿਧਾ ਵਜੋਂ ਸਥਾਪਤ ਕਰਦੇ ਹਨ।ਰੇਖਾ ਚਿੱਤਰ ਵਿੱਚ ਕਿਸੇ ਵਿਅਕਤੀ ਦੇ ਜੀਵਨ ਰੂਪੀ ਤਸਵੀਰ ਦੇ ਕੁਝ ਰੰਗਾਂ ਨੂੰ ਅਧਾਰ ਬਣਾ ਕੇ ਚਿਤਰਿਆ ਜਾਂਦਾ ਹੈ।ਦੂਜੇ ਸ਼ਬਦਾਂ ਵਿੱਚ ਇਕ ਦ੍ਰਿਸ਼,ਇੱਕ ਪਾਤਰ ਅਤੇ ਇਕਹਿਰੀ ਘਟਨਾ ਨੂੰ ਰੇਖਾ ਚਿਤਰ ਦਾ ਅਧਾਰ ਬਣਾਇਆ ਜਾਂਦਾ ਹੈ।ਇਥੇ ਲੇਖਕ ਚਰਿਤ੍ਰ,ਨਾਇਕ ਦੇ ਗੁਣਾਂ ਨੂੰ ਉਘਾੜਨ ਦੇ ਨਾਲ -ਨਾਲ ਦੋਸ਼ਾਂ ਤੇ ਕਮੀਆਂ ਨੂੰ ਵੀ ਅੰਕਿਤ ਕਰਦਾ ਹੈ। ਵਿਅਕਤੀ ਦੀ ਸ਼ਖਸ਼ੀਅਤ ਜਾਂ ਕਿਸੇ ਮਹਤਵਪੂਰਨ ਘਟਨਾ ਜਾਂ ਸਥਿਤੀ ਨੂੰ ਅੰਕਿਤ ਕਰਨ ਲਈ ਜਦੋਂ ਓਸ ਪੱਖ ਦਾ ਸੰਪੂਰਨ ਵੇਰਵਾ ਤਿਆਰ ਕੀਤਾ ਜਾਵੇ ਤਾਂ ਰੇਖਾ ਚਿਤਰ ਕਹਿਲਾਓਂਦਾ ਹੈ।

ਨਾਮਕਰਣ

ਰੇਖਾ ਚਿੱਤਰ ਦੋ ਸ਼ਬਦਾਂ ਰੇਖਾ+ਚਿੱਤਰ ਦੇ ਜੋੜ ਨਾਲ ਬਣਿਆ ਹੈ ਜਿਸ ਦਾ ਸ਼ਬਦੀ ਅਰਥ ਰੇਖਾਵਾਂ ਦੁਆਰਾ ਬਣਾਇਆ ਗਿਆ ਚਿੱਤਰ ਹੈ। ਅੰਗ੍ਰੇਜ਼ੀ ਵਿਚ ਰੇਖਾ ਚਿੱਤਰ ਲਈ ਸਕੈੱਚ(Sketch) ਸ਼ਬਦ ਵਰਤਿਆ ਜਾਂਦਾ ਹੈ।

ਵਾਰਤਕ ਰੂਪ

ਰੇਖਾ ਚਿੱਤਰ ਵਾਰਤਕ ਰੂਪ ਦੇ ਨਾਮਕਰਣ ਬਾਰੇ ਚਰਚਾ ਕਰਦੇ ਹੋਏ ਹਰਿੰਦਰ ਕੌਰ ਲਿਖਦੇ ਹਨ: ਰੇਖਾ-ਚਿੱਤਰ ਸਾਹਿਤ ਰੂਪ ਦੀ ਵਿਸਤ੍ਰਿਤ ਚਰਚਾ ਦੇ ਬਾਵਜੂਦ ਵੀ ਇਸ ਦੇ ਨਾਮਕਰਣ ਬਾਰੇ ਅੱਜ ਤਕ ਮਤਭੇਦ ਚੱਲਿਆ ਆ ਰਿਹਾ ਹੈ, ਜਿਸ ਕਰਕੇ ਇਸ ਸਾਹਿਤ ਰੂਪ ਲਈ ਰੇਖਾ-ਚਿੱਤਰ, ਸ਼ਬਦ-ਚਿੱਤਰ, ਕਲਮੂੀ-ਚਿੱਤਰ, ਸੁਭਾ-ਚਿੱਤਰ, ਵਿਅਕਤੀ-ਚਿੱਤਰ, ਸ਼ਖ਼ਸੀਅਤ ਨਿਗਾਰੀ, ਨਕਸ਼:ਨਿਗਾਰੀ ਅਤੇ ਖਾਕਾ ਨਿਗਾਰੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਪਰਿਭਾਸ਼ਾ

  • ਦੀ ਨਿਊ ਇਨਸਾਈਕਲੋਪੀਡੀਆ ਬ੍ਰਿਟੈਨੀਕਾ ਅਨੁਸਾਰ:-"ਰੇਖਾ ਚਿੱਤਰ ਵਾਰਤਕ ਦਾ ਅਜਿਹਾ ਸੰਖੇਪ ਬਿਰਤਾਂਤ ਹੈ,ਜਿਸ ਵਿੱਚ ਕਿਸੇ ਅਸਲੀ ਜਾਂ ਕਲਪਿਤ ਵਿਅਕਤੀ ਦਾ ਚਰਿਤਰ ਚਿਤਰਣ ਹੀ ਪ੍ਰਧਾਨ ਹੁੰਦਾ ਹੈ।"
  • ਡਾ.ਕੁਲਬੀਰ ਸਿੰਘ ਕਾਂਗ ਅਨੁਸਾਰ:-"ਰੇਖਾ ਚਿਤਰ ਵਿੱਚ ਤਰੇ-ਮੁਖੀ ਚੇਤਨਾ ਹੈ।ਇੱਕ ਰੇਖਾਕਰ ਇੱਕੋ ਸਮੇਂ ਸਾਹਿਤ ਦੇ ਤਿੰਨ ਅੰਗਾਂ ਦਾ ਸੰਤੁਲਿਤ ਮਿਸ਼ਰਣ ਕਰਦਾ ਹੀ।ਉਹ ਤਿੰਨ ਅੰਗ ਹਨ -ਕਹਾਣੀ ਕਲਾ ,ਆਲੋਚਨਾ ਅਤੇ ਜੀਵਨੀ।"
  • ਡਾ.ਧਰਮਪਾਲ ਸਿੰਗਲ ਅਨੁਸਾਰ :-"ਰੇਖਾ ਚਿਤਰ ਜੀਵਨੀ ਅਤੇ ਸੰਸਮਰਣ ਵਿਚਾਲੇ ਦੀ ਚੀਜ਼ ਹੈ।ਇਸ ਵਿੱਚ ਸੰਸਮਰਣ ਵਾਂਗ ਵਿਅਕਤੀ ਦੇ ਕੇਵਲ ਇਕ ਪੱਖ ਉਤੇ ਹੀ ਪ੍ਰਕਾਸ਼ ਪਾਇਆ ਜਾਂਦਾ ਹੈ,ਯਾਦਾਂ ਦੇ ਸਹਾਰੇ ਉਸਦੀ ਕਲਮੀ ਤਸਵੀਰ ਉਸਾਰੀ ਜਾਂਦੀ ਹੈ,ਪੋਰਟਰੇਟ ਖੜਾ ਕੀਤਾ ਜਾਂਦਾ ਹੈ।"

ਰੇਖਾ ਚਿੱਤਰ ਦੇ ਪ੍ਰਕਾਰ

  • ਮਨੋਵਿਗਿਆਨਿਕ ਰੇਖਾ ਚਿੱਤਰ
  • ਵਿਅੰਗਾਤਮਕ ਰੇਖਾ ਚਿੱਤਰ
  • ਸਾਹਿਤਕ ਰੇਖਾ ਚਿੱਤਰ
  • ਸੰਸਮਰਣਾਤਮਕ ਰੇਖਾ ਚਿੱਤਰ
  • ਵਰਨਾਤਮਕ ਰੇਖਾ ਚਿੱਤਰ
  • ਬਿਰਤਾਂਤਕ ਰੇਖਾ ਚਿੱਤਰ
  • ਵਿਅਕਤੀ ਪ੍ਰਧਾਨ ਰੇਖਾ ਚਿੱਤਰ
  • ਘਟਨਾ ਪ੍ਰਧਾਨ ਰੇਖਾ ਚਿੱਤਰ
  • ਇਤਿਹਾਸਿਕ ਰੇਖਾ ਚਿੱਤਰ
  • ਵਾਤਾਵਰਨ ਪ੍ਰਧਾਨ ਰੇਖਾ ਚਿੱਤਰ

ਰੇਖਾ ਚਿੱਤਰ ਦੇ ਤੱਤ

  • ਕਾਲਪਨਿਕ ਦੀ ਥਾਂ ਵਾਸਤਵਿਕ
  • ਨਿਰਪੱਖਤਾ
  • ਏਕਾਤਮਕਤਾ
  • ਪ੍ਰਯੋਜਨ ਅਤੇ ਪ੍ਰਕਾਰਜ
  • ਸੰਜਮਤਾ
  • ਵਰਣਨਾਤਮਕਤਾ
  • ਯਥਾਰਥਵਾਦੀ
  • ਚਿੱਤਰਾਤਮਕਤਾ
  • ਵਾਰਤਾਲਾਪ
  • ਭਾਸ਼ਾ

ਹਵਾਲੇ

Tags:

ਰੇਖਾ ਚਿੱਤਰ ਰੇਖਾ ਚਿੱਤਰ ਨਿਬੰਧ ਜਾਂ ਲੇਖਰੇਖਾ ਚਿੱਤਰ ਨਾਮਕਰਣਰੇਖਾ ਚਿੱਤਰ ਵਾਰਤਕ ਰੂਪਰੇਖਾ ਚਿੱਤਰ ਪਰਿਭਾਸ਼ਾਰੇਖਾ ਚਿੱਤਰ ਦੇ ਪ੍ਰਕਾਰਰੇਖਾ ਚਿੱਤਰ ਦੇ ਤੱਤਰੇਖਾ ਚਿੱਤਰ ਹਵਾਲੇਰੇਖਾ ਚਿੱਤਰਜੀਵਨੀਵਾਰਤਕ

🔥 Trending searches on Wiki ਪੰਜਾਬੀ:

ਅੰਗਰੇਜ਼ੀ ਬੋਲੀਦਲੀਪ ਸਿੰਘਬੁੱਧ ਧਰਮਰੱਖੜੀਮਾਈ ਭਾਗੋਤਖ਼ਤ ਸ੍ਰੀ ਦਮਦਮਾ ਸਾਹਿਬਭਾਰਤੀ ਰਾਸ਼ਟਰੀ ਕਾਂਗਰਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਲੋਕ ਖੇਡਾਂਜਰਨੈਲ ਸਿੰਘ ਭਿੰਡਰਾਂਵਾਲੇਭੂਤਵਾੜਾਦੱਖਣਦੂਜੀ ਸੰਸਾਰ ਜੰਗਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਰਤ ਦਾ ਇਤਿਹਾਸਸਫ਼ਰਨਾਮੇ ਦਾ ਇਤਿਹਾਸਖ਼ਾਲਸਾਸਤਿ ਸ੍ਰੀ ਅਕਾਲਵਾਰਤਕਦਲੀਪ ਕੌਰ ਟਿਵਾਣਾਲੋਕਧਾਰਾਸਾਈਬਰ ਅਪਰਾਧਸਾਕਾ ਨਨਕਾਣਾ ਸਾਹਿਬਕੈਨੇਡਾਮੱਧਕਾਲੀਨ ਪੰਜਾਬੀ ਸਾਹਿਤਮਹਿੰਦਰ ਸਿੰਘ ਰੰਧਾਵਾਪਾਣੀਪਤ ਦੀ ਪਹਿਲੀ ਲੜਾਈਸ਼ਬਦਯੂਨੈਸਕੋਵਾਲੀਬਾਲਕਲਾਅਲੰਕਾਰ ਸੰਪਰਦਾਇਸ਼੍ਰੀ ਖੁਰਾਲਗੜ੍ਹ ਸਾਹਿਬਭਾਰਤੀ ਮੌਸਮ ਵਿਗਿਆਨ ਵਿਭਾਗਸਾਹਿਬ ਸਿੰਘਕੰਪਿਊਟਰਸੇਹ (ਪਿੰਡ)ਬਾਬਾ ਦੀਪ ਸਿੰਘਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਅੱਗਸੰਯੁਕਤ ਰਾਜਉੱਤਰਆਧੁਨਿਕਤਾਵਾਦਮੋਹਨ ਭੰਡਾਰੀਲਾਲਜੀਤ ਸਿੰਘ ਭੁੱਲਰਲੋਕਧਾਰਾ ਸ਼ਾਸਤਰਬਾਬਰਬਾਰੋਕਸੋਹਿੰਦਰ ਸਿੰਘ ਵਣਜਾਰਾ ਬੇਦੀਗੁਰਦੁਆਰਾ ਬਾਓਲੀ ਸਾਹਿਬਰਾਜਸਥਾਨਵਲਾਦੀਮੀਰ ਲੈਨਿਨਮਾਡਲ (ਵਿਅਕਤੀ)ਵਰਚੁਅਲ ਪ੍ਰਾਈਵੇਟ ਨੈਟਵਰਕਦੋਆਬਾਇੰਦਰਾ ਗਾਂਧੀਹਰੀ ਸਿੰਘ ਨਲੂਆਕਾਫ਼ੀਮੋਹਣਜੀਤਆਸਟਰੇਲੀਆਨਿਰਵੈਰ ਪੰਨੂਨਾਥ ਜੋਗੀਆਂ ਦਾ ਸਾਹਿਤਪੰਜਾਬੀ ਕੈਲੰਡਰਚੰਡੀ ਦੀ ਵਾਰਕੁਦਰਤਲੋਕ ਸਭਾ ਹਲਕਿਆਂ ਦੀ ਸੂਚੀਧਰਤੀਭੰਗਾਣੀ ਦੀ ਜੰਗਅਕਬਰਕੋਸ਼ਕਾਰੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਧਿਆਪਕਹਿੰਦੀ ਭਾਸ਼ਾਭਾਰਤ ਦੀ ਸੰਵਿਧਾਨ ਸਭਾਵਰ ਘਰ2024ਬਲਵੰਤ ਗਾਰਗੀ🡆 More