ਨਾਨਕ ਸਿੰਘ: ਪੰਜਾਬੀ ਕਵੀ, ਕਹਾਣੀਕਾਰ ਅਤੇ ਨਾਵਲਕਾਰ

ਨਾਨਕ ਸਿੰਘ, (ਜਨਮ 4 ਜੁਲਾਈ 1897 ਹੰਸ ਰਾਜ ਵਜੋਂ – 28 ਦਸੰਬਰ 1971), ਇੱਕ ਭਾਰਤੀ ਕਵੀ, ਗੀਤਕਾਰ, ਪੰਜਾਬੀ ਭਾਸ਼ਾ ਦਾ ਨਾਵਲਕਾਰ ਸੀ। ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਸਮਰਥਨ ਵਿੱਚ ਉਸਦੀਆਂ ਸਾਹਿਤਕ ਰਚਨਾਵਾਂ ਨੇ ਅੰਗਰੇਜ਼ਾਂ ਨੂੰ ਉਸ ਨੂੰ ਗ੍ਰਿਫਤਾਰ ਕਰਨ ਲਈ ਅਗਵਾਈ ਕੀਤੀ। ਉਸਨੇ ਨਾਵਲ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਨੇ ਉਸਨੂੰ ਸਾਹਿਤਕ ਪ੍ਰਸ਼ੰਸਾ ਪ੍ਰਾਪਤ ਕੀਤੀ।

ਨਾਨਕ ਸਿੰਘ
ਨਾਨਕ ਸਿੰਘ: ਮੁੱਢਲੀ ਜ਼ਿੰਦਗੀ, ਕੰਮ, ਰਚਨਾਵਾਂ
ਜਨਮਹੰਸ ਰਾਜ
(1897-07-04)4 ਜੁਲਾਈ 1897
ਚੱਕ ਹਾਮਿਦ, ਜੇਹਲਮ ਜ਼ਿਲ੍ਹਾ, ਪੰਜਾਬ, ਬ੍ਰਿਟਿਸ਼ ਇੰਡੀਆ
(ਹੁਣ ਪੰਜਾਬ, ਪਾਕਿਸਤਾਨ)
ਮੌਤ28 ਦਸੰਬਰ 1971(1971-12-28) (ਉਮਰ 74)
ਅੰਬਰਸਰ ਪੰਜਾਬ, ਭਾਰਤ
ਕਿੱਤਾਨਾਟਕਕਾਰ, ਕਵੀ, ਨਾਵਲਕਾਰ
ਰਾਸ਼ਟਰੀਅਤਾਭਾਰਤ
ਜੀਵਨ ਸਾਥੀਰਾਜ ਕੌਰ
ਬੱਚੇਕੁਲਵੰਤ ਸਿੰਘ ਸੂਰੀ (ਪੁੱਤਰ)
ਕੁਲਬੀਰ ਸਿੰਘ ਸੂਰੀ (ਪੁੱਤਰ)
ਕੰਵਲਜੀਤ ਸਿੰਘ ਸੂਰੀ (ਪੁੱਤਰ)
ਕਰਤਾਰ ਸਿੰਘ ਸੂਰੀ (ਪੁੱਤਰ)
ਕੁਲਦੀਪ ਸਿੰਘ ਸੂਰੀ (ਪੁੱਤਰ)
ਪੁਸ਼ਪਿੰਦਰ ਕੌਰ (ਧੀ)

ਮੁੱਢਲੀ ਜ਼ਿੰਦਗੀ

ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਿਆ। ਉਸ ਨੇ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ।[ਹਵਾਲਾ ਲੋੜੀਂਦਾ]

ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਉਸ ਨੇ ਅੱਖੀਂ ਵੇਖਿਆ[ਹਵਾਲਾ ਲੋੜੀਂਦਾ], ਜਿਸ ਦਾ ਉਸ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਸ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ ਸਨ। ਉਸ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।

1921 ਵਿੱਚ ਨਾਨਕ ਸਿੰਘ ਦਾ ਵਿਆਹ ਰਾਜ ਕੌਰ ਨਾਲ ਹੋਇਆ।[ਹਵਾਲਾ ਲੋੜੀਂਦਾ]

ਕੰਮ

1911 ਵਿੱਚ ਨਾਨਕ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁਝ ਧਾਰਮਿਕ ਗੀਤ ਵੀ ਲਿਖੇ ਜਿਹੜੇ ਸਤਿਗੁਰ ਮਹਿਮਾ ਨਾਂਅ ਹੇਠ ਛਪੇ। 1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਗਏ। ਇਸ ਸਮੇਂ ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ਅੱਧ ਖਿੜੀ ਕਲੀ ਲਿਖਿਆ, ਜੋ ਬਾਅਦ ਵਿੱਚ ਅੱਧ ਖਿੜਿਆ ਫੁੱਲ ਨਾਂਅ ਹੇਠ ਛਪਿਆ। ਅਠੱਤੀ ਨਾਵਲਾਂ ਤੋਂ ਬਿਨਾਂ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।

ਨਾਨਕ ਸਿੰਘ ਨੇ ਨਾਵਲਾਂ ਵਿੱਚ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਸ ਸਮਾਜਿਕ ਜੀਵਨ ਵਿਚੋਂ ਲਈਆਂ।[ਹਵਾਲਾ ਲੋੜੀਂਦਾ]

ਰਚਨਾਵਾਂ

ਕਾਵਿ ਰਚਨਾਵਾਂ

  1. ਸੀਹਰਫ਼ੀ ਹੰਸ ਰਾਜ
  2. ਸਤਿਗੁਰ ਮਹਿਮਾ
  3. ਜ਼ਖਮੀ ਦਿਲ

ਕਹਾਣੀ ਸੰਗ੍ਰਹਿ

  1. ਹੰਝੂਆਂ ਦੇ ਹਾਰ (1934)
  2. ਸੱਧਰਾਂ ਦੇ ਹਾਰ (1936)
  3. ਮਿੱਧੇ ਹੋਏ ਫੁੱਲ (ਕਹਾਣੀ ਸੰਗ੍ਰਹਿ) (1938)
  4. ਠੰਡੀਆਂ ਛਾਵਾਂ (1940)
  5. ਸੁਪਨਿਆ ਦੀ ਕਬਰ (1950)
  6. ਸੁਨਹਿਰੀ ਜਿਲਦ
  7. ਵੱਡਾ ਡਾਕਟਰ ਤੇ ਹੋਰ ਕਹਾਣੀਆਂ
  8. ਤਾਸ ਦੀ ਆਦਤ
  9. ਤਸਵੀਰ ਦੇ ਦੋਵੇਂ ਪਾਸੇ
  10. ਭੂਆ
  11. ਸਵਰਗ ਤੇ ਉਸ ਦੇ ਵਾਰਸ
  12. ਪਰਭਾਤ ਦਾ ਸੁਪਨਾ

ਨਾਵਲ

  1. ਮਿੱਧੇ ਹੋਏ ਫੁੱਲ
  2. ਆਸਤਕ ਨਾਸਤਕ
  3. ਆਦਮ ਖੋਰ
  4. ਅੱਧ ਖਿੜਿਆ ਫੁੱਲ
  5. ਅੱਗ ਦੀ ਖੇਡ
  6. ਅਣਸੀਤੇ ਜ਼ਖ਼ਮ
  7. ਬੀ.ਏ.ਪਾਸ
  8. ਬੰਜਰ
  9. ਚੜ੍ਹਦੀ ਕਲਾ
  10. ਛਲਾਵਾ
  11. ਚਿੱਤਰਕਾਰ
  12. ਚਿੱਟਾ ਲਹੂ
  13. ਚੌੜ ਚਾਨਣ
  14. ਧੁੰਦਲੇ ਪਰਛਾਵੇਂ
  15. ਦੂਰ ਕਿਨਾਰਾ
  16. ਫੌਲਾਦੀ ਫੁੱਲ
  17. ਫਰਾਂਸ ਦਾ ਡਾਕੂ (ਤਰਜਮਾ)
  18. ਗਗਨ ਦਮਾਮਾ ਬਾਜਿਓ
  19. ਗੰਗਾ ਜਲੀ ਵਿੱਚ ਸ਼ਰਾਬ
  20. ਗਰੀਬ ਦੀ ਦੁਨੀਆਂ
  21. ਇਕ ਮਿਆਨ ਦੋ ਤਲਵਾਰਾਂ
  22. ਜੀਵਨ ਸੰਗਰਾਮ
  23. ਕਾਗਤਾਂ ਦੀ ਬੇੜੀ
  24. ਕਾਲ ਚੱਕਰ
  25. ਕਟੀ ਹੋਈ ਪਤੰਗ
  26. ਕੱਲੋ
  27. ਖ਼ੂਨ ਦੇ ਸੋਹਲੇ
  28. ਕੋਈ ਹਰਿਆ ਬੂਟ ਰਹਿਓ ਰੀ
  29. ਲੰਮਾ ਪੈਂਡਾ
  30. ਲਵ ਮੈਰਿਜ
  31. ਮੰਝਧਾਰ
  32. ਮਤਰੇਈ ਮਾਂ
  33. ਮਿੱਠਾ ਮਹੁਰਾ
  34. ਨਾਸੂਰ
  35. ਪਾਪ ਦੀ ਖੱਟੀ
  36. ਪ੍ਰਾਸ਼ਚਿਤ
  37. ਪੱਥਰ ਦੇ ਖੰਭ
  38. ਪੱਥਰ ਕਾਂਬਾ (ਤਰਜਮਾ)
  39. ਪਤਝੜ ਦੇ ਪੰਛੀ (ਤਰਜਮਾ)
  40. ਪਵਿੱਤਰ ਪਾਪੀ (ਨਾਵਲ)
  41. ਪਿਆਰ ਦਾ ਦੇਵਤਾ
  42. ਪਿਆਰ ਦੀ ਦੁਨੀਆਂ
  43. ਪ੍ਰੇਮ ਸੰਗੀਤ
  44. ਪੁਜਾਰੀ
  45. ਰੱਬ ਆਪਣੇ ਅਸਲੀ ਰੂਪ ਵਿੱਚ
  46. ਰਜਨੀ
  47. ਸਾੜ੍ਹਸਤੀ
  48. ਸੰਗਮ
  49. ਸਰਾਪੀਆਂ ਰੂਹਾਂ
  50. ਸੂਲਾਂ ਦੀ ਸੇਜ (ਤਰਜਮਾ)
  51. ਸੁਮਨ ਕਾਂਤਾ
  52. ਸੁਪਨਿਆਂ ਦੀ ਕਬਰ
  53. ਟੁੱਟੇ ਖੰਭ
  54. ਟੁੱਟੀ ਵੀਣਾ
  55. ਵਰ ਨਹੀਂ ਸਰਾਪ
  56. ਵਿਸ਼ਵਾਸਘਾਤ

ਹੋਰ

  1. ਮੇਰੀ ਦੁਨੀਆ (ਆਤਮਕਥਾ)
  2. ਮੇਰੀਆਂ ਸਦੀਵੀ ਯਾਦਾਂ

ਸਨਮਾਨ

ਇਤਿਹਾਸਕ ਨਾਵਲ ਇਕ ਮਿਆਨ ਦੋ ਤਲਵਾਰਾਂ ਨੂੰ 1961 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

1968 ਵਿੱਚ ਪਵਿੱਤਰ ਪਾਪੀ ਦੇ ਅਧਾਰਿਤ ਇੱਕ ਹਿੰਦੀ ਫ਼ਿਲਮ ਵੀ ਬਣ ਚੁੱਕੀ ਹੈ।

ਯਾਦਗਾਰਾਂ

ਪ੍ਰੀਤ ਨਗਰ ਵਿੱਚ ਉਸ ਦੇ ਨਾਂ ’ਤੇ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਅਤੇ ਪ੍ਰੀਤ ਭਵਨ ਓਪਨ ਏਅਰ ਥੀਏਟਰ ਹਨ। ਉਸ ਦੀ ਸਮਾਧ ਵਾਲ਼ੇ ਸਥਾਨ ’ਤੇ ਪਾਰਕ ਹੈ।

ਹਵਾਲੇ

Tags:

ਨਾਨਕ ਸਿੰਘ ਮੁੱਢਲੀ ਜ਼ਿੰਦਗੀਨਾਨਕ ਸਿੰਘ ਕੰਮਨਾਨਕ ਸਿੰਘ ਰਚਨਾਵਾਂਨਾਨਕ ਸਿੰਘ ਸਨਮਾਨਨਾਨਕ ਸਿੰਘ ਯਾਦਗਾਰਾਂਨਾਨਕ ਸਿੰਘ ਹਵਾਲੇਨਾਨਕ ਸਿੰਘਕਵੀਗੀਤਕਾਰਨਾਵਲਕਾਰਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਦੁਰਗਿਆਣਾ ਮੰਦਰਪ੍ਰਵੇਸ਼ ਦੁਆਰਮਟਕ ਹੁਲਾਰੇਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਏਡਜ਼ਚਿੰਤਪੁਰਨੀਉਪਭਾਸ਼ਾਸ਼ਰੀਂਹਅਸਤਿਤ੍ਵਵਾਦਦੁਬਈਕ੍ਰਿਕਟਪੂਰਨ ਭਗਤਜਲੰਧਰਭਰਤਨਾਟਿਅਮਗਾਗਰਪੰਜਾਬੀ ਧੁਨੀਵਿਉਂਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਯੂਰਪ ਦੇ ਦੇਸ਼ਾਂ ਦੀ ਸੂਚੀਭਾਰਤੀ ਉਪਮਹਾਂਦੀਪਗੁਰੂ ਹਰਿਗੋਬਿੰਦਦੋਆਬਾਸਫ਼ਰਨਾਮਾਦਲੀਪ ਸਿੰਘਪੰਜਾਬ (ਭਾਰਤ) ਵਿੱਚ ਖੇਡਾਂਸੰਗੀਤਮਾਰਕਸਵਾਦਖੇਤੀਬਾੜੀਚਾਰ ਸਾਹਿਬਜ਼ਾਦੇ (ਫ਼ਿਲਮ)ਸੁਭਾਸ਼ ਚੰਦਰ ਬੋਸਜਾਪੁ ਸਾਹਿਬ17 ਅਪ੍ਰੈਲਦਿਲਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਜੜ੍ਹੀ-ਬੂਟੀਬਿਰਤਾਂਤਕਾਦਰਯਾਰਰਤਨ ਸਿੰਘ ਰੱਕੜਮਹਿਸਮਪੁਰਝੁੰਮਰਹਰਿਆਣਾਭਾਰਤ ਦਾ ਉਪ ਰਾਸ਼ਟਰਪਤੀਫੁਲਕਾਰੀਵਿੱਤੀ ਸੇਵਾਵਾਂਆਮਦਨ ਕਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਗੁਰਦੁਆਰਾ ਬੰਗਲਾ ਸਾਹਿਬਇਸਲਾਮਜਾਮਨੀਡੇਂਗੂ ਬੁਖਾਰਚਾਰ ਸਾਹਿਬਜ਼ਾਦੇਪੰਜਾਬ, ਭਾਰਤ ਦੇ ਜ਼ਿਲ੍ਹੇਸ਼ਤਰੰਜਪੰਜਾਬੀ ਅਖ਼ਬਾਰਕੁਲਫ਼ੀ (ਕਹਾਣੀ)ਬੰਗਲੌਰਆਧੁਨਿਕ ਪੰਜਾਬੀ ਵਾਰਤਕਅਕਾਲ ਤਖ਼ਤਸੱਪ (ਸਾਜ਼)ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਰੋਹਿਤ ਸ਼ਰਮਾਮੁਹਾਰਨੀਸੁਰਿੰਦਰ ਸਿੰਘ ਨਰੂਲਾਮਾਤਾ ਗੁਜਰੀਅੰਤਰਰਾਸ਼ਟਰੀ ਮਹਿਲਾ ਦਿਵਸਆਦਿ ਗ੍ਰੰਥਪੰਜਾਬ, ਭਾਰਤਫੀਫਾ ਵਿਸ਼ਵ ਕੱਪਸਾਹਿਬਜ਼ਾਦਾ ਅਜੀਤ ਸਿੰਘਅਰਸਤੂਬਾਵਾ ਬਲਵੰਤਕਰਮਜੀਤ ਕੁੱਸਾਕਿਰਨ ਬੇਦੀਤਖ਼ਤ ਸ੍ਰੀ ਦਮਦਮਾ ਸਾਹਿਬਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼🡆 More