ਅੰਤਰਰਾਸ਼ਟਰੀ ਮਹਿਲਾ ਦਿਵਸ

ਕੌਮਾਂਤਰੀ ਨਾਰੀ ਦਿਹਾੜਾ ਜਾਂ ਅੰਤਰਰਾਸ਼ਟਰੀ ਮਹਿਲਾ ਦਿਵਸ (ਅੰਗਰੇਜ਼ੀ:International Women's Day (IWD), ਜਿਸ ਨੂੰ ਸ਼ੁਰੂ ਵਿੱਚ International Working Women's Day ਕਿਹਾ ਜਾਂਦਾ ਸੀ, ਹਰ ਸਾਲ 8 ਮਾਰਚ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਹ ਔਰਤ ਅਧਿਕਾਰਾਂ ਦੀ ਲਹਿਰ ਦਾ ਕੇਂਦਰੀ ਬਿੰਦੂ ਹੈ।

ਕੌਮਾਂਤਰੀ ਨਾਰੀ ਦਿਹਾੜਾ
ਅੰਤਰਰਾਸ਼ਟਰੀ ਮਹਿਲਾ ਦਿਵਸ
ਕੌਮਾਂਤਰੀ ਨਾਰੀ ਦਿਹਾੜਾ, 8 ਮਾਰਚ 1914 ਨੂੰ ਦਰਸਾਉਂਦੇ ਇੱਕ ਜਰਮਨ ਪੋਸਟਰ ਦਾ ਪੰਜਾਬੀ ਅਨੁਵਾਦ: “ਔਰਤਾਂ ਨੂੰ ਵੋਟ ਦਾ ਹੱਕ ਦਿਓ। ਇਸਤਰੀ ਦਿਹਾੜਾ, 8 ਮਾਰਚ 1914। ਹੁਣ ਤੱਕ, ਭੇਦਭਾਵ ਅਤੇ ਪਿਛਾਖੜੀ ਨਜਰੀਏ ਨੇ ਉਹਨਾਂ ਔਰਤਾਂ ਨੂੰ ਸਭਨਾਂ ਨਾਗਰਿਕ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੈ, ਜਿਹਨਾਂ ਨੇ ਮਜ਼ਦੂਰਾਂ, ਮਾਤਾਵਾਂ, ਅਤੇ ਨਾਗਰਿਕਾਂ ਦੀ ਭੂਮਿਕਾ ਵਿੱਚ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਦਾ ਪਾਲਣ ਅਤੇ ਨਗਰਪਾਲਿਕਾ ਦੇ ਨਾਲ-ਨਾਲ ਰਾਜ ਨੂੰ ਵੀ ਟੈਕਸ ਅਦਾ ਕਰਦੀਆਂ ਹਨ। ਇਨ੍ਹਾਂ ਕੁਦਰਤੀ ਮਾਨਵ ਅਧਿਕਾਰਾਂ ਲਈ ਹਰ ਔਰਤ ਨੂੰ ਦ੍ਰਿੜ ਅਤੇ ਅਟੁੱਟ ਇਰਾਦੇ ਦੇ ਨਾਲ ਲੜਨਾ ਚਾਹੀਦਾ ਹੈ। ਇਸ ਲੜਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਦੀ ਆਗਿਆ ਨਹੀਂ ਹੈ। ਸਭ ਔਰਤਾਂ ਅਤੇ ਲੜਕੀਆਂ ਆਉਣ, ਐਤਵਾਰ, 8 ਮਾਰਚ 1914 ਨੂੰ, ਸ਼ਾਮ 3 ਵਜੇ, 9ਵੇਂ ਇਸਤਰੀ ਸਮਾਗਮ ਵਿੱਚ ਸ਼ਾਮਿਲ ਹੋਣ।”
ਮਨਾਉਣ ਵਾਲੇਸਾਰੇ ਸੰਸਾਰ ਵਿੱਚ
ਕਿਸਮਕੌਮਾਂਤਰੀ
ਮਹੱਤਵਨਾਗਰਿਕ ਚੇਤਨਾ ਦਿਹਾੜਾ
ਔਰਤਾਂ ਅਤੇ ਲੜਕੀਆਂ ਦਾ ਦਿਹਾੜਾ
ਲਿੰਗਵਾਦ-ਵਿਰੋਧ ਦਿਹਾੜਾ
ਮਿਤੀ8 ਮਾਰਚ
ਬਾਰੰਬਾਰਤਾਸਾਲਾਨਾ
ਨਾਲ ਸੰਬੰਧਿਤਕੌਮਾਂਤਰੀ ਬਾਲ ਦਿਹਾੜਾ
ਕੌਮਾਂਤਰੀ ਪੁਰਸ਼ ਦਿਹਾੜਾ
ਕੌਮਾਂਤਰੀ ਮਜ਼ਦੂਰ ਦਿਹਾੜਾ

ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ 28 ਫਰਵਰੀ, 1909 ਨੂੰ ਨਿਉਯਾਰਕ ਸਿਟੀ ਵਿੱਚ ਔਰਤ ਦਿਵਸ ਦਾ ਆਯੋਜਨ ਕਰਨ ਤੋਂ ਬਾਅਦ, ਜਰਮਨ ਡੈਲੀਗੇਟਾਂ ਕਲੇਰਾ ਜ਼ੇਟਕਿਨ, ਕੌਟ ਡੰਕਰ, ਪੌਲਾ ਥੀਡੀ ਅਤੇ ਹੋਰਾਂ ਨੇ 1910 ਦੀ ਅੰਤਰਰਾਸ਼ਟਰੀ ਸੋਸ਼ਲਿਸਟ ਵੂਮੈਨ ਕਾਨਫਰੰਸ ਵਿੱਚ ਪ੍ਰਸਤਾਵ ਦਿੱਤਾ ਕਿ “ਇਕ ਵਿਸ਼ੇਸ਼ ਔਰਤ ਦਿਵਸ” ਸਾਲਾਨਾ ਆਯੋਜਿਤ ਕੀਤਾ ਜਾਵੇ। 1917 ਵਿੱਚ ਸੋਵੀਅਤ ਰੂਸ ਵਿਚ ਔਰਤਾਂ ਦਾ  ਵੋਟ ਦਾ ਅਧਿਕਾਰ ਹਾਸਲ ਕਰਨ ਤੋਂ ਬਾਅਦ, 8 ਮਾਰਚ ਉਥੇ ਰਾਸ਼ਟਰੀ ਛੁੱਟੀ ਬਣ ਗਈ। ਇਹ ਦਿਨ ਉਦੋਂ ਤਕ ਸਮਾਜਵਾਦੀ ਲਹਿਰ ਅਤੇ ਕਮਿਉਨਿਸਟ ਦੇਸ਼ਾਂ ਦੁਆਰਾ ਮੁੱਖ ਤੌਰ ਤੇ ਮਨਾਇਆ ਜਾਂਦਾ ਸੀ ਜਦੋਂ ਤਕ ਕਿ ਇਸ ਨੂੰ 1967 ਵਿਚ ਨਾਰੀਵਾਦੀ ਲਹਿਰ ਦੁਆਰਾ ਅਪਣਾਇਆ ਨਹੀਂ ਗਿਆ। ਸੰਯੁਕਤ ਰਾਸ਼ਟਰ ਨੇ 1977 ਵਿਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ।

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਰੋਹ ਦੇ ਸੰਦਰਭ ਵਿੱਚ ਕੁਝ ਦੇਸ਼ਾਂ ਵਿਚ ਜਨਤਕ ਛੁੱਟੀ ਕੀਤੀ ਜਾਂਦੀ ਹੈ। ਕੁਝ ਥਾਵਾਂ ਤੇ, ਇਹ ਵਿਰੋਧ ਦਾ ਦਿਨ ਹੈ; ਹੋਰ ਥਾਵਾਂ ਤੇ ਵਿੱਚ, ਇਹ ਉਹ ਦਿਨ ਹੁੰਦਾ ਹੈ ਜਿੱਥੇ ਨਾਰੀਤਵ ਦੇ ਉਤਸਵ ਵਜੋਂ ਮਨਾਇਆ ਜਾਂਦਾ ਹੈ।

ਇਤਿਹਾਸ

ਅੰਤਰਰਾਸ਼ਟਰੀ ਮਹਿਲਾ ਦਿਵਸ 
8 ਮਾਰਚ, 1917 ਨੂੰ ਪੈਟਰੋਗਾਰਡ, ਰੂਸ ਵਿੱਚ ਰੋਟੀ ਅਤੇ ਅਮਨ ਲਈ ਔਰਤਾਂ ਦਾ ਮੁਜ਼ਾਹਰਾ
ਅੰਤਰਰਾਸ਼ਟਰੀ ਮਹਿਲਾ ਦਿਵਸ 
ਕਲਾਰਾ ਜੈਟਕਿਨ ਅਤੇ ਰੋਜਾ ਲਕਸਮਬਰਗ,1910

ਸਭ ਤੋਂ ਪਹਿਲਾਂ ਜਿਹੜਾ ਔਰਤ ਦਿਵਸ 28 ਫਰਵਰੀ, 1909 ਨੂੰ ਨਿਊਯਾਰਕ ਸਿਟੀ ਵਿੱਚ, ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਕਾਰਕੁਨ ਥੈਰੇਸਾ ਮਲਕੀਏਲ ਦੇ ਸੁਝਾਅ ਤੇ ਆਯੋਜਿਤ ਕੀਤਾ ਗਿਆ, ਉਸ ਨੂੰ "ਰਾਸ਼ਟਰੀ ਮਹਿਲਾ ਦਿਵਸ" ਕਿਹਾ ਗਿਆ।

ਇਸ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਦੱਸਿਆ ਜਾਂਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ ਤਥਾਕਥਿਤ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ।ਪਰ ਖੋਜਕਰਤਾਵਾਂ ਕੰਡੇਲ ਅਤੇ ਪਿਕ ਨੇ ਇਸ ਨੂੰ ਅੰਤਰਰਾਸ਼ਟਰੀ ਦਿੱਖ ਦੇਣ ਲਈ ਅਤੇ ਅਤੇ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਆਪਣੇ ਸੋਵੀਅਤ ਇਤਿਹਾਸ ਤੋਂ ਵੱਖ ਕਰਨ ਲਈ ਸਿਰਜੇ ਗਏ ਮਿਥਿਹਾਸ ਵਜੋਂ ਦੱਸਿਆ ਹੈ।

1910 ਵਿੱਚ ਕੋਪਨਹੈਗਨ ਵਿੱਚ ਹੋਣ ਵਾਲੀ ਦੂਜੀ ਇੰਟਰਨੈਸ਼ਨਲ ਦੀ ਅੱਠਵੀਂ ਕਾਂਗਰਸ ਤੋਂ ਪਹਿਲਾਂ ਸਮਾਜਵਾਦੀ ਔਰਤਾਂ ਦੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਕੀਤੀ ਗਈ। ਅਮਰੀਕਾ ਦਿਆਂ ਸੋਸ਼ਲਿਸਟਾਂ ਤੋਂ ਪ੍ਰੇਰਿਤ ਹੋ ਕੇ ਜਰਮਨੀ ਦੇ ਡੇਲੀਗੇਟ ਕਲਾਰਾ ਜੋਟਕਿਨ, ਕੇਟ ਡੰਕਰ, ਪਾਉਲਾ ਥੀਡ ਅਤੇ ਹੋਰਨਾਂ ਨੇ ਇਸ ਮੀਟਿੰਗ ਵਿੱਚ ਸਲਾਨਾ 'ਮਹਿਲਾ ਦਿਵਸ' ਦਾ ਸੁਝਾਅ ਦਿੱਤਾ ਪਰ ਇਸ ਦੀ ਕੋਈ ਨਿਸ਼ਚਿਤ ਤਾਰੀਖ ਇਸ ਕਾਨਫਰੰਸ ਵਿੱਚ ਨਹੀਂ ਸੀ ਮਿਥੀ ਗਈ। ਇਸ ਮੀਟਿੰਗ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਉਪਰੋਕਤ ਸੁਝਾਅ ਨੂੰ ਕਬੂਲਦਿਆਂ ਇਸ ਵਿਚਾਰ ਨੂੰ ਔਰਤਾਂ ਲਈ ਵੋਟ ਦੇ ਹੱਕ ਸਮੇਤ ਬਰਾਬਰੀ ਦੇ ਅਧਿਕਾਰਾਂ ਦੀ ਲੜਾਈ ਲਈ ਕਾਰਜਨੀਤੀ ਦੇ ਤੌਰ ਤੇ ਉਚਿਆਉਣ,ਵਧਾਉਣ ਦਾ ਫੈਸਲਾ ਕੀਤਾ ਗਿਆ।

ਅਗਲੇ ਸਾਲ 19 ਮਾਰਚ 1911 ਨੂੰ ਆਸਟ੍ਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਦਸ ਲੱਖ ਤੋਂ ਵੱਧ ਲੋਕਾਂ ਦੁਆਰਾ ਪਹਿਲੀ ਵਾਰ ਆਈਡਬਲਯੂਡੀ (ਅੰਤਰਰਾਸ਼ਟਰੀ ਔਰਤਾਂ ਦਾ ਦਿਨ) ਮਨਾਇਆ ਗਿਆ।ਇਕੱਲੇ ਆਸਟ੍ਰੋ-ਹੰਗਰੀਅਨ ਸਾਮਰਾਜ ਵਿੱਚ 300 ਪ੍ਰਦਰਸ਼ਨ ਹੋਏ।ਵਿਯੇਨਾ ਵਿੱਚ, ਔਰਤਾਂ ਨੇ ਪੈਰਿਸ ਕਮਿਊਨ ਦੇ ਸ਼ਹੀਦਾਂ ਨੂੰ ਸਤਿਕਾਰ ਦੇਣ ਵਾਲੇ ਬੈਨਰ ਚੁੱਕੇ ਅਤੇ ਰਿੰਗਸਟਰੇਸ 'ਤੇ ਪਰੇਡ ਕੀਤੀ।ਔਰਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੋਟ ਪਾਉਣ ਅਤੇ ਜਨਤਕ ਅਹੁਦਾ ਸੰਭਾਲਣ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਨੇ ਰੁਜ਼ਗਾਰ ਦੇ ਲਿੰਗ ਵਿਤਕਰੇ ਵਿਰੁੱਧ ਵੀ ਵਿਰੋਧ ਜਤਾਇਆ।

ਅਮਰੀਕੀ ਲੋਕ ਫਰਵਰੀ ਦੇ ਆਖਰੀ ਐਤਵਾਰ ਨੂੰ ਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਰਹੇ।

1913 ਵਿਚ ਰੂਸੀ ਔਰਤਾਂ ਨੇ ਫਰਵਰੀ ਦੇ ਆਖਰੀ ਸ਼ਨੀਵਾਰ ਨੂੰ ਆਪਣਾ ਪਹਿਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ।1914 ਵਿਚ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਨੂੰ ਜਰਮਨੀ ਵਿਚ ਆਯੋਜਿਤ ਕੀਤਾ ਗਿਆ ਸੀ, ਸੰਭਵ ਹੈ ਕਿ ਕਿਉਂਕਿ ਉਹ ਦਿਨ ਐਤਵਾਰ ਸੀ, ਅਤੇ ਹੁਣ ਇਹ ਸਾਰੇ ਦੇਸ਼ਾਂ ਵਿਚ ਹਮੇਸ਼ਾਂ 8 ਮਾਰਚ ਨੂੰ ਆਯੋਜਿਤ ਕੀਤਾ ਜਾਂਦਾ ਹੈ।ਜਰਮਨੀ ਵਿਚ 1914 ਦਾ ਦਿਵਸ ਔਰਤਾਂ ਦੇ ਵੋਟ ਦੇ ਅਧਿਕਾਰ ਨੂੰ ਸਮਰਪਿਤ ਸੀ, ਜਿਸ ਨੂੰ ਜਰਮਨ ਔਰਤਾਂ 1918 ਤਕ ਹਾਸਲ ਨਹੀਂ ਕਰ ਸਕੀਆਂ ਸਨ।ਲੰਡਨ ਵਿੱਚ, 8 ਮਾਰਚ, 1914 ਨੂੰ ਔਰਤਾਂ ਦੇ ਰਾਜਨੀਤਿਕ ਚੋਣਾਂ ਵਿੱਚ ਵੋਟ ਦੇਣ ਦੇ ਅਧਿਕਾਰ ਦੇ ਸਮਰਥਨ ਵਿੱਚ ਬੋ ਤੋਂ ਟ੍ਰੈਫਲਗਰ ਸਕੁਆਇਰ ਤੱਕ ਇੱਕ ਮਾਰਚ ਹੋਇਆ।

8 ਮਾਰਚ, 1917 ਨੂੰ ਰੂਸੀ ਸਾਮਰਾਜ ਦੀ ਰਾਜਧਾਨੀ ਪੈਟਰੋਗ੍ਰਾਡ ਵਿੱਚ ਔਰਤ ਟੈਕਸਟਾਈਲ( ਬੁਣਾਈ) ਵਰਕਰਾਂ ਨੇ ਇੱਕ ਪ੍ਰਦਰਸ਼ਨ ਸ਼ੁਰੂ ਕੀਤਾ, ਜਿਸਨੇ ਪੂਰੇ ਸ਼ਹਿਰ ਨੂੰ ਲਪੇਟੇ ਵਿੱਚ ਲੈ ਲਿਆ। ਇਸ ਨੇ ਫਰਵਰੀ ਕ੍ਰਾਂਤੀ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕੀਤੀ, ਜਿਸ ਨੇ ਅਕਤੂਬਰ ਇਨਕਲਾਬ ਨੂੰ ਰੂਸੀ ਇਨਕਲਾਬ ਬਣਾਇਆ।ਸੇਂਟ ਪੀਟਰਸਬਰਗ ਵਿਚ ਔਰਤਾਂ ਨੇ ਉਸ ਦਿਨ “ਬ੍ਰੈੱਡ ਐਂਡ ਪੀਸ”( ਭੋਜਨ ਅਤੇ ਅਮਨ) ਲਈ ਹੜਤਾਲ ਕੀਤੀ ਜਿਸ ਰਾਹੀਂ ਪਹਿਲੇ ਵਿਸ਼ਵ ਯੁੱਧ ਨੂੰ ਖਤਮ ਕਰਨ, ਰੂਸ ਵਿੱਚ ਭੋਜਨ ਦੀ ਘਾਟ ਅਤੇ ਜ਼ਾਰਸ਼ਾਹੀ ਦੇ ਅੰਤ ਦੀ ਮੰਗ ਕੀਤੀ ਸੀ।ਇਨਕਲਾਬੀ ਆਗੂ ਲਿਓਨ ਟ੍ਰੋਟਸਕੀ ਨੇ ਲਿਖਿਆ, “23 ਫਰਵਰੀ (8 ਮਾਰਚ) ਅੰਤਰਰਾਸ਼ਟਰੀ ਔਰਤ ਦਿਵਸ ਸੀ ਅਤੇ ਮੀਟਿੰਗਾਂ ਅਤੇ ਕਾਰਜਾਂ ਦਾ ਅਨੁਮਾਨ ਲਗਾਇਆ ਗਿਆ ਸੀ। ਪਰ ਅਸੀਂ ਇਹ ਕਲਪਨਾ ਨਹੀਂ ਕੀਤੀ ਸੀ ਕਿ ਇਹ ਔਰਤ ਦਿਵਸ ’ਇਨਕਲਾਬ ਦਾ ਮਹੂਰਤ ਕਰੇਗਾ। ਇਨਕਲਾਬੀ ਕਾਰਵਾਈਆਂ ਦਾ ਅਨੁਮਾਨ ਸੀ ਪਰ ਬਿਨਾਂ ਤਾਰੀਖ ਦੇ। ਪਰ ਸਵੇਰੇ ਉਲਟ ਆਦੇਸ਼ਾਂ ਦੇ ਬਾਵਜੂਦ, ਟੈਕਸਟਾਈਲ ਕਾਮੇ ਕਈ ਫੈਕਟਰੀਆਂ ਵਿੱਚ ਆਪਣਾ ਕੰਮ ਛੱਡ ਗਏ ਅਤੇ ਨੁਮਾਇੰਦਿਆਂ ਨੂੰ ਹੜਤਾਲ ਦਾ ਸਮਰਥਨ ਮੰਗਣ ਲਈ ਭੇਜਿਆ ... ਜਿਸ ਕਾਰਨ ਆਮ ਹੜਤਾਲ ਹੋਈ ... ਸਾਰੇ ਲੋਕ ਸੜਕਾਂ ਤੇ ਬਾਹਰ ਨਿਕਲ ਆਏ।"ਸੱਤ ਦਿਨਾਂ ਬਾਅਦ, ਜ਼ਾਰ ਨਿਕੋਲਸ II ਰਾਜ-ਪਾਟ ਤੋਂ ਅਲਹਿਦਾ ਹੋ ਗਿਆ, ਅਤੇ ਰੂਸੀ ਦੀ ਆਰਜ਼ੀ ਸਰਕਾਰ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੱਤਾ।

ਅੰਤਰਰਾਸ਼ਟਰੀ ਮਹਿਲਾ ਦਿਵਸ 
Female members of the Australian Builders Labourers Federation march on International Women's Day 1975 in Sydney.

ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ-ਭਰ ਵਿੱਚ ਮਨਾਇਆ ਜਾਂਦਾ ਹੈ।

ਸੰਯੁਕਤ-ਰਾਸ਼ਟਰ ਦੇ ਅਧਿਕਾਰਕ ਵਿਸ਼ਾ-ਵਸਤੂ

ਸਾਲ ਯੂਐੱਨ ਵਿਸ਼ਾ-ਵਸਤੂ (ਅਨੁਵਾਦਿਤ)
1996 ਅਤੀਤ ਦਾ ਜਸ਼ਨ, ਭਵਿੱਖ ਲਈ ਯੋਜਨਾ
1997 ਮਹਿਲਾ ਅਤੇ ਸ਼ਾਂਤੀ ਸੂਚੀ
1998 ਮਹਿਲਾ ਅਤੇ ਮਨੁੱਖੀ-ਅਧਿਕਾਰ
1999 ਮਹਿਲਾਵਾਂ ਦੇ ਖ਼ਿਲਾਫ ਹਿੰਸਾ ਮੁਕਤ ਵਿਸ਼ਵ
2000 ਸ਼ਾਂਤੀ ਲਈ ਇੱਕ-ਜੁੱਟ ਮਹਿਲਾਵਾਂ
2001 ਮਹਿਲਾ ਅਤੇ ਸ਼ਾਂਤੀ: ਮਹਿਲਾਵਾਂ ਦਾ ਸੰਘਰਸ਼ ਪ੍ਰਬੰਧਨ
2002 ਅੱਜ ਦੀ ਅਫ਼ਗਾਨ ਮਹਿਲਾ: ਵਾਸਤਵਿਕਤਾ ਅਤੇ ਮੌਕੇ
2003 ਲਿੰਗ ਸਮਾਨਤਾ ਅਤੇ ਸਹਿਸ਼ਤਾਬਦੀ ਵਿਕਾਸ ਦੇ ਟੀਚੇ
2004 ਮਹਿਲਾ ਅਤੇ ਐੱਚਆਈਵੀ/ਏਡਜ਼
2005 2005 ਦੇ ਅੱਗੇ ਲਿੰਗ ਸਮਾਨਤਾ; ਹੋਰ ਸੁਰੱਖਿਅਤ ਭਵਿੱਖ ਦਾ ਨਿਰਮਾਣ
2006 ਫ਼ੈਸਲੇ ਲੈਣ ਵਿੱਚ ਮਹਿਲਾਵਾਂ
2007 ਮਹਿਲਾਵਾਂ ਅਤੇ ਲਡ਼ਕੀਆਂ ਦੇ ਖ਼ਿਲਾਫ ਹਿੰਸਾ ਨੂੰ ਖ਼ਤਮ ਕਰਨਾ
2008 ਮਹਿਲਾ ਅਤੇ ਲਡ਼ਕੀਆਂ ਵਿੱਚ ਨਿਵੇਸ਼
2009 ਮਹਿਲਾਵਾਂ ਅਤੇ ਲਡ਼ਕੀਆਂ ਦੇ ਖ਼ਿਲਾਫ ਹਿੰਸਾ ਨੂੰ ਖ਼ਤਮ ਕਰਨ ਲਈ ਮਹਿਲਾ ਅਤੇ ਪੁਰਸ਼ ਇੱਕ-ਜੁੱਟ
2010 ਸਮਾਨ ਅਧਿਕਾਰ, ਸਮਾਨ-ਮੌਕੇ: ਸਾਰਿਆਂ ਲਈ ਵਿਕਾਸ
2011 ਸਮਾਨ ਸਿੱਖਿਆ, ਸਿਖਲਾਈ ਅਤੇ ਵਿਗਿਆਨ ਅਤੇ ਤਕਨਾਲੋਜੀ: ਮਹਿਲਾਵਾਂ ਲਈ ਬਿਹਤਰੀ ਦਾ ਮਾਰਗ
2012 ਪੇਂਡੂ ਮਹਿਲਾਵਾਂ ਨੂੰ ਸ਼ਕਤੀਸ਼ਾਲੀ ਬਣਾਉਣਾ, ਗਰੀਬੀ ਅਤੇ ਭੁੱਖਮਰੀ ਦਾ ਅੰਤ
2013 ਵਚਨ ਦੇਣਾ, ਇੱਕ ਵਚਨ ਹੈ: ਮਹਿਲਾਵਾਂ ਦੇ ਖ਼ਿਲਾਫ ਹਿੰਸਾ ਨੂੰ ਖ਼ਤਮ ਕਰਨ ਲਈ ਕਾਰਵਾਈ ਦਾ ਸਮਾਂ
2014 ਮਹਿਲਾਵਾਂ ਲਈ ਸਮਾਨਤਾ, ਸਾਰਿਆਂ ਲਈ ਵਿਕਾਸ ਹੈ
2015 ਮਹਿਲਾ ਸਸ਼ਕਤੀਕਰਨ, ਹੀ ਮਾਨਵਤਾ ਸਸ਼ਕਤੀਕਰਨ: ਇਸਦੀ ਕਲਪਨਾ ਕਰੋ!
2016 2030 ਤੱਕ, ਗ੍ਰਹਿ ਵਿੱਚ ਸਾਰੇ 50-50: ਲਿੰਗਕ-ਬਰਾਬਰੀ ਲਈ ਅੱਗੇ ਆਓ
2017 ਕੰਮ ਦੀ ਬਦਲ ਰਹੀ ਦੁਨੀਆ ਵਿੱਚ ਮਹਿਲਾਵਾਂ: 2030 ਤੱਕ, ਗ੍ਰਹਿ 'ਤੇ ਸਾਰੇ 50-50
2018 ਹੁਣ ਸਮਾਂ ਹੈ: ਪੇਂਡੂ ਅਤੇ ਸ਼ਹਿਰੀ ਕਾਰਕੁੰਨ ਔਰਤਾਂ ਦੇ ਜੀਵਨ ਨੂੰ ਬਦਲ ਰਹੇ ਹਨ
2019 ਸੋਚੋ ਸਮਾਨ, ਸਮਾਰਟ ਨਿਰਮਾਣ, ਤਬਦੀਲੀ ਲਈ ਸੋਚ ਨਵੀਨ

ਗੈਲਰੀ

ਹਵਾਲੇ

Kundali.bhagya

ਬਾਹਰੀ ਕੜੀਆਂ

Tags:

ਅੰਤਰਰਾਸ਼ਟਰੀ ਮਹਿਲਾ ਦਿਵਸ ਇਤਿਹਾਸਅੰਤਰਰਾਸ਼ਟਰੀ ਮਹਿਲਾ ਦਿਵਸ ਸੰਯੁਕਤ-ਰਾਸ਼ਟਰ ਦੇ ਅਧਿਕਾਰਕ ਵਿਸ਼ਾ-ਵਸਤੂਅੰਤਰਰਾਸ਼ਟਰੀ ਮਹਿਲਾ ਦਿਵਸ ਗੈਲਰੀਅੰਤਰਰਾਸ਼ਟਰੀ ਮਹਿਲਾ ਦਿਵਸ ਹਵਾਲੇਅੰਤਰਰਾਸ਼ਟਰੀ ਮਹਿਲਾ ਦਿਵਸ ਬਾਹਰੀ ਕੜੀਆਂਅੰਤਰਰਾਸ਼ਟਰੀ ਮਹਿਲਾ ਦਿਵਸ8 ਮਾਰਚਅੰਗਰੇਜ਼ੀ ਭਾਸ਼ਾ

🔥 Trending searches on Wiki ਪੰਜਾਬੀ:

ਮਾਤਾ ਸਾਹਿਬ ਕੌਰਮੱਧਕਾਲੀਨ ਪੰਜਾਬੀ ਸਾਹਿਤਦੂਜੀ ਸੰਸਾਰ ਜੰਗਭਾਈ ਤਾਰੂ ਸਿੰਘਕ਼ੁਰਆਨਨਿਰੰਜਣ ਤਸਨੀਮਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਗਿਆਨ ਮੀਮਾਂਸਾਲੋਕ ਮੇਲੇਇੰਗਲੈਂਡਜ਼ਕਬਾਇਲੀ ਸਭਿਆਚਾਰਇਤਿਹਾਸਅਪਰੈਲਬੱਬੂ ਮਾਨਮੁਗ਼ਲਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅਫ਼ੀਮਲੋਕਧਾਰਾਗਰਾਮ ਦਿਉਤੇਜਰਨੈਲ ਸਿੰਘ (ਕਹਾਣੀਕਾਰ)ਪਵਿੱਤਰ ਪਾਪੀ (ਨਾਵਲ)ਬਲਰਾਜ ਸਾਹਨੀਸੱਪਅਰਥ ਅਲੰਕਾਰਰੋਸ਼ਨੀ ਮੇਲਾਪੰਜਾਬ ਵਿਧਾਨ ਸਭਾਬ੍ਰਹਿਮੰਡਵਿਸ਼ਵਾਸਪਾਣੀਪਤ ਦੀ ਦੂਜੀ ਲੜਾਈਐਪਲ ਇੰਕ.ਹੋਲਾ ਮਹੱਲਾਸਾਕਾ ਸਰਹਿੰਦਦਲੀਪ ਸਿੰਘਲੋਕ ਸਾਹਿਤਸੰਰਚਨਾਵਾਦਚਰਨ ਸਿੰਘ ਸ਼ਹੀਦਐਸ਼ਲੇ ਬਲੂਅਰਜਨ ਢਿੱਲੋਂਕੇਂਦਰੀ ਸੈਕੰਡਰੀ ਸਿੱਖਿਆ ਬੋਰਡਰੂਸੋ-ਯੂਕਰੇਨੀ ਯੁੱਧਤਰਸੇਮ ਜੱਸੜਗੁਰਦੁਆਰਿਆਂ ਦੀ ਸੂਚੀਓਂਜੀਵਿਆਹ ਦੀਆਂ ਰਸਮਾਂਮੱਛਰਸਫ਼ਰਨਾਮਾਧਰਤੀਭਗਤ ਰਵਿਦਾਸਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਖੇਤੀਬਾੜੀਵਿਕੀਮੀਡੀਆ ਤਹਿਰੀਕਭੀਮਰਾਓ ਅੰਬੇਡਕਰਪੰਜਾਬ ਦੀਆਂ ਪੇਂਡੂ ਖੇਡਾਂਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਰਨ ਔਜਲਾਚਮਕੌਰ ਦੀ ਲੜਾਈਨਰਿੰਦਰ ਸਿੰਘ ਕਪੂਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਗੁਰੂਦੁਆਰਾ ਸ਼ੀਸ਼ ਗੰਜ ਸਾਹਿਬਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਭਾਰਤ ਵਿੱਚ ਚੋਣਾਂਬਾਬਾ ਵਜੀਦਸਿਕੰਦਰ ਮਹਾਨਸੁਰਿੰਦਰ ਕੌਰਸਦਾਚਾਰਪੰਜਾਬੀ ਵਾਰ ਕਾਵਿ ਦਾ ਇਤਿਹਾਸਸ਼ਾਮ ਸਿੰਘ ਅਟਾਰੀਵਾਲਾਬੀਬੀ ਭਾਨੀਭਾਈ ਨਿਰਮਲ ਸਿੰਘ ਖ਼ਾਲਸਾਨਿੱਕੀ ਕਹਾਣੀਪਲਾਸੀ ਦੀ ਲੜਾਈਫੁੱਟਬਾਲ🡆 More