ਨਿਰੰਜਣ ਤਸਨੀਮ: ਪੰਜਾਬੀ ਨਾਵਲਕਾਰ

ਨਰਿੰਜਨ ਸਿੰਘ ਤਸਨੀਮ (1 ਮਈ 1929 - 17 ਅਗਸਤ 2019), ਸਾਹਿਤ ਅਕਾਡਮੀ ਇਨਾਮ ਪ੍ਰਾਪਤ ਕਰਤਾ ਇੱਕ ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।

ਨਿਰੰਜਣ ਤਸਨੀਮ
ਜਨਮ(1929-05-01)1 ਮਈ 1929
, ਭਾਰਤੀ ਪੰਜਾਬ
ਮੌਤ17 ਅਗਸਤ 2019(2019-08-17) (ਉਮਰ 90)
ਕਿੱਤਾਅਧਿਆਪਕ, ਨਾਵਲਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਵਲ

ਜੀਵਨ

ਨਰਿੰਜਨ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ ਸੀ। ਇਨ੍ਹਾਂ ਦੇ ਮਾਤਾ ਦਾ ਨਾਮ ਸੀਤਾਵੰਤੀ ਅਤੇ ਪਿਤਾ ਦਾ ਨਾਮ ਕਰਮ ਸਿੰਘ ਸੀ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਦੀ ਡਿਗਰੀ ਕੀਤੀ ਅਤੇ ਫਿਰ ਉਹ ਕਾਲਜ ਵਿੱਚ ਪੜ੍ਹਾਉਣ ਬਤੌਰ ਅੰਗਰੇਜੀ ਪ੍ਰੋ. ਨੌਕਰੀ ਕਰਨ ਲੱਗੇ। ਤਸਨੀਮ ਨੇ ਆਪਣੇ ਸਾਹਿਤਕ ਖੇਤਰ ਦੀ ਸ਼ੁਰੁਆਤ 35 ਸਾਲ ਦੀ ਉਮਰ ਵਿੱਚ ਉਰਦੂ ਸਾਹਿਤ ਲਿਖਣ ਤੋਂ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਉਰਦੂ ਕਹਾਣੀਆਂ ਲਿਖੀਆਂ। ਫਿਰ ਈਸ਼ਵਰ ਚਿੱਤਰਕਾਰ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਪਹਿਲਾ ਨਾਵਲ ਪਰਛਾਵੇਂ ਲਿਖਿਆ। ਉਹ ਐਸ.ਸੀ.ਡੀ . ਕਾਲਜ ਵਿੱਚੋਂ ਬਤੌਰ ਅੰਗਰੇਜ਼ੀ ਪ੍ਰੋ. ਰਿਟਾਇਰ ਹੋਏ।

ਮੌਤ

ਨਿਰੰਜਨ ਤਸਨੀਮ ਦੀ ਮੌਤ 17 ਅਗਸਤ 2019 ਉਨ੍ਹਾਂ ਦੇ ਘਰ ਵਿਕਾਸ ਨਗਰ ਲੁਧਿਆਣਾ ਵਿੱਚ ਹੋਈ । ਉਸ ਸਮੇਂ ਇਨ੍ਹਾਂ ਦੀ ਉਮਰ 91 ਸਾਲ ਸੀ।

ਰਚਨਾਵਾਂ

ਸਵੈ ਜੀਵਨੀ

ਆਈਨੇ ਦੇ ਰੂਬਰੂ

ਕਹਾਣੀ ਸੰਗ੍ਰਹਿ

  • ਸੋਲਾਂ ਸ਼ਿੰਗਾਰ
  • ਲੇਖਾ ਜੋਖਾ

ਨਾਵਲ

  • ਤ੍ਰੇੜਾਂ ਤੇ ਰੂਪ (1967)
  • ਰੇਤ ਛਲ (1969)
  • ਹਨੇਰਾ ਹੋਣ ਤੱਕ (1971)
  • ਇੱਕ ਹੋਰ ਨਵਾਂ ਸਾਲ (1974)
  • ਜਦੋਂ ਸਵੇਰ ਹੋਈ (1977)
  • ਜੁਗਾਂ ਤੋਂ ਪਾਰ (1981)
  • ਅਜਨਬੀ ਲੋਕ (1980)
  • ਗੁਆਚੇ ਅਰਥ (1993)
  • ਤਲਾਸ਼ ਕੋਈ ਸਦੀਵੀ (1999) ਆਖਰੀ ਨਾਵਲ

ਆਲੋਚਨਾ

  • ਪੰਜਾਬੀ ਨਾਵਲ ਦਾ ਆਲੋਚਨਾਤਮਿਕ ਅਧਿਐਨ (1973)
  • ਪੰਜਾਬੀ ਨਾਵਲ ਦਾ ਮੁਹਾਂਦਰਾ (1979)
  • ਮੇਰੀ ਨਾਵਲ ਨਿਗਾਰੀ (1985)
  • ਨਾਵਲ ਕਲਾ ਤੇ ਮੇਰਾ ਅਨੁਭਵ (1996)

ਸਨਮਾਨ

ਤਸਨੀਮ ਨੂੰ ਉਹਨਾਂ ਦੀ ਕਿਤਾਬ ਗਵਾਚੇ ਅਰਥ (ਨਾਵਲ) ਲਈ

  • 1993 ਕਰਤਾਰ ਸਿੰਘ ਧਾਲੀਵਾਲ ਅਵਾਰਡ
  • 1994 ਸਰਬ ਉੱਤਮ ਪੰਜਾਬੀ ਗਲਪਕਾਰ ਸਨਮਾਨ
  • 1995 ਸ਼੍ਰੋਮਣੀ ਸਾਹਿਤਕਾਰ ਸਟੇਟ ਪੁਰਸਕਾਰ
  • 1996 ਭਾਰਤ ਗੌਰਵ ਪੁਰਸਕਾਰ
  • 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ
  • 2003 ਹਸਰਤ ਯਾਦਗਾਰੀ ਪੁਰਸਕਾਰ
  • 2015 ਵਿੱਚ ਪੰਜਾਬੀ ਸਾਹਿਤ ਰਤਨ ਦਾ ਸਨਮਾਨ ਮਿਲਿਆ।

ਹਵਾਲੇ

Tags:

ਨਿਰੰਜਣ ਤਸਨੀਮ ਜੀਵਨਨਿਰੰਜਣ ਤਸਨੀਮ ਮੌਤਨਿਰੰਜਣ ਤਸਨੀਮ ਰਚਨਾਵਾਂਨਿਰੰਜਣ ਤਸਨੀਮ ਆਲੋਚਨਾਨਿਰੰਜਣ ਤਸਨੀਮ ਸਨਮਾਨਨਿਰੰਜਣ ਤਸਨੀਮ ਹਵਾਲੇਨਿਰੰਜਣ ਤਸਨੀਮਅੰਗਰੇਜ਼ੀਆਲੋਚਕਨਾਵਲਕਾਰਪੰਜਾਬੀ ਭਾਸ਼ਾਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਗੁਰਦੁਆਰਾ ਜੰਡ ਸਾਹਿਬ1967ਪੰਜਾਬ ਦੀ ਰਾਜਨੀਤੀਪੰਜਾਬੀਮੋਰਅਰਦਾਸਭਗਤ ਰਵਿਦਾਸਸ਼ਾਹ ਮੁਹੰਮਦਸਾਹ ਪ੍ਰਣਾਲੀਨਰਾਤੇਪੰਜਾਬੀ ਮੁਹਾਵਰੇ ਅਤੇ ਅਖਾਣਸੱਭਿਆਚਾਰ ਅਤੇ ਧਰਮਚੇਚਕਵਾਕਗੁਰੂਦੁਆਰਾ ਸ਼ੀਸ਼ ਗੰਜ ਸਾਹਿਬਲੋਕ ਸਭਾ ਹਲਕਿਆਂ ਦੀ ਸੂਚੀਪ੍ਰੋਫ਼ੈਸਰ ਮੋਹਨ ਸਿੰਘਪੰਜਾਬ ਵਿੱਚ ਕਬੱਡੀਆਨੰਦਪੁਰ ਸਾਹਿਬ2024 ਭਾਰਤ ਦੀਆਂ ਆਮ ਚੋਣਾਂਭਗਤ ਧੰਨਾ ਜੀਗੁਰੂ ਗ੍ਰੰਥ ਸਾਹਿਬਗੁਰਮਤ ਕਾਵਿ ਦੇ ਭੱਟ ਕਵੀਅਕਬਰਭਾਰਤਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਦਾਤਰੀਸਿੱਖ ਗੁਰੂਪੰਜ ਕਕਾਰਲੈਸਬੀਅਨਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਮੈਂ ਹੁਣ ਵਿਦਾ ਹੁੰਦਾ ਹਾਂਸ਼ਹਿਣਾਸ਼ਿਵਾ ਜੀਕੰਜਕਾਂਬਾਜਰਾਨੌਰੋਜ਼ਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਪਾਇਲ ਕਪਾਡੀਆਅਲੈਗਜ਼ੈਂਡਰ ਪੁਸ਼ਕਿਨਸਾਹਿਤ ਅਤੇ ਇਤਿਹਾਸਆਸਟਰੇਲੀਆਜਾਮਨੀਪੰਜ ਪੀਰਜਨਮ ਸੰਬੰਧੀ ਰੀਤੀ ਰਿਵਾਜਹੋਲੀਮਾਈ ਭਾਗੋਅਲਾਹੁਣੀਆਂ ਲੋਕਧਾਰਾਸੰਤੋਖ ਸਿੰਘ ਧੀਰਰਾਮਬੀਬੀ ਭਾਨੀਗਿਆਨੀ ਗਿਆਨ ਸਿੰਘਦੁਸਹਿਰਾਮੰਜੀ ਪ੍ਰਥਾਪੰਜਾਬੀ ਕਹਾਣੀਅਲਾਹੁਣੀਆਂਵੈਸਾਖਸਿੰਘ ਸਭਾ ਲਹਿਰਪੰਜਾਬ ਨੈਸ਼ਨਲ ਬੈਂਕਤਾਰਾਪੀਲੂਪੰਜਾਬ ਲੋਕ ਸਭਾ ਚੋਣਾਂ 2024ਅਮੀਰ ਖ਼ੁਸਰੋਸੁਰਜੀਤ ਪਾਤਰਅੰਨ੍ਹੇ ਘੋੜੇ ਦਾ ਦਾਨਪੰਜਾਬੀ ਲੋਕ ਬੋਲੀਆਂਮਮਿਤਾ ਬੈਜੂਹਰਬੀ ਸੰਘਾਵੈਦਿਕ ਕਾਲਲੋਕ ਸਾਹਿਤਵਾਰਤਕਪੰਜਾਬ, ਪਾਕਿਸਤਾਨਭਾਰਤ ਦਾ ਝੰਡਾਬਵਾਸੀਰਮਾਂ ਬੋਲੀ🡆 More