ਪੀਲੂ: ਪੰਜਾਬੀ ਲੇਖਕ

ਪੀਲੂ ਰਚਿਤ ਕਿੱਸਾ ਮਿਰਜ਼ਾ ਸਾਹਿਬਾਂ ਪੰਜਾਬੀ ਕਿੱਸਾਕਾਰੀ ਵਿੱਚ ਇੱਕ ਨਿਵੇਕਲੀ ਰਚਨਾ ਹੈ। ਮਿਰਜ਼ਾ ਸਾਹਿਬਾਂ ਪੰਜਾਬ ਦੇ ਲੋਕ ਮਨਾਂ ਵਿੱਚ ਪਈ ਮਿਰਜ਼ਾ ਤੇ ਸਾਹਿਬਾਂ ਦੇ ਇਸ਼ਕ ਦੀ ਕਹਾਣੀ ਹੈ। ਜਿਸਨੂੰ ਪੰਜਾਬੀ ਸਿਮਰਤੀ ਬਾਰ-ਬਾਰ ਦੁਹਰਾਉਂਦੀ ਹੈ। ਪੀਲੂ ਨੇ ਇਸ ਕਹਾਣੀ ਦੇ ਆਧਾਰ ਉੱਤੇ ਕਿੱਸੇ ਦੀ ਰਚਨਾ ਕੀਤੀ।

ਜਨਮ ਅਤੇ ਜੀਵਨ

“ਡਾ. ਜੀਤ ਸਿੰਘ ਸੀਤਲ ਅਨੁਸਾਰ ਪੀਲੂ ਕੌਮ ਦਾ ਮੁਸਲਮਾਨ ਜੱਟ ਸੀ ਅਤੇ ਪਿੰਡ ਵੈਰੋਵਾਲ, ਤਹਿਸੀਲ ਤਰਨ ਤਾਰਨ, ਜਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ।” “ਮੋਹਨ ਸਿੰਘ ਦੀਵਾਨਾ ਪੀਲੂ ਦਾ ਜਨਮ ਅਸਥਾਨ ਅੰਮ੍ਰਿਤਸਰ ਦੇ ਲਾਗੇ ਅਟਾਰੀ ਕੋਲ ਦੱਸਦਾ ਹੈ ਤੇ ਲਿਖਦਾ ਹੈ ‘ਇਥੇ ਹੀ ਪੀਲੋ੍ਹ ਜੀ ਦਾ ਖੂਹ ਹੁਣ ਤੀਕ ਦੱਸੀਦਾ ਹੈ।” ਪੀਲੂ ਦੇ ਜਨਮ ਮਰਨ ਦੀਆਂ ਤਿੱਥਾਂ ਬਾਰੇ ਕੋਈ ਪ੍ਰਮਾਣਿਕ ਗਵਾਹੀ ਨਹੀਂ ਮਿਲਦੀ ਪਰ ਉਸ ਸੰਬੰਧੀ ਕੁਝ ਤੱਥਾਂ ਤੋ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਗੁਰੂ ਅਰਜਨ ਅਤੇ ਅਕਬਰ ਦਾ ਸਮਕਾਲੀ ਸੀ।

ਰਚਨਾ

“ਮਿਰਜ਼ਾ ਸਾਹਿਬਾਂ ਦਾ ਕਿਸਾ ਸਭ ਤੋਂ ਪਹਿਲਾ ਪੀਲੂ ਨੇ ਲਿਖਿਆ ਹੈ। ਸਿਵਾਇ ਸਿਰਜ਼ਾ ਸਾਹਿਬਾਂ ਦੇ ਕਿੱਸੇ ਦੇ ਪੀਲੂ ਦੀ ਹੋਰ ਕੋਈ ਰਚਨਾ ਸਾਨੂੰ ਨਹੀਂ ਮਿਲਦੀ। ਇਹ ਕਿੱਸਾ ਲਿਖਤੀ ਰੂਪ ਵਿੱਚ ਨਹੀਂ ਸਗੋਂ ਲੋਕਾਂ ਦੇ ਮੂੰਹੋ ਸੁਣ ਕੇ ਸਭ ਤੋਂ ਪਹਿਲਾਂ ਸਵਿਨਟਰਨ ਨੇ ਆਪਣੀ ਪੁਸਤਕ ‘ਰੋਮਾਂਟਿਕ ਟੇਲਜ਼ ਆਫ਼ ਦੀ ਪੰਜਾਬ` ਵਿੱਚ ਪ੍ਰਕਾਸ਼ਿਤ ਕੀਤਾ। ਸਰ ਰਿਚਰਡ ਟੈਂਪਲ ਨੇ ਆਪਣੀ ਪੁਸਤਕ ‘ਲੀਜੰਡਜ਼ ਔਫ਼ ਦੀ ਪੰਜਾਬ` ਵਿੱਚ ਪੀਲੂ ਦੇ ਕਿੱਸੇ ਦਾ ਕੁਝ ਹਿੱਸਾ ਛਪਿਆ। ਇਸ ਤਰ੍ਹਾਂ ਪੀਲੂ ਦਾ ਇਹ ਕਿੱਸਾ ਅਧੂਰੇ ਰੂਪ ਵਿੱਚ ਪ੍ਰਾਪਤ ਹੈ। ਜਿਸਦੀ ਲੜੀ ਵੀ ਕਈ ਥਾਈਂ ਟੁੱਟਦੀ ਹੈ।”

ਮੱਧਕਾਲ ਦਾ ਕਿੱਸਾਕਾਰ

ਪੀਲੂ ਮੱਧਕਾਲ ਦਾ ਕਿੱਸਾਕਾਰ ਹੈ। ਇਹ 1500-1700 ਦੇ ਚਰਚਿਤ ਕਿੱਸਾਕਾਰ ਵਿੱਚੋਂ ਮਹੱਤਵਪੂਰਨ ਕਿੱਸਾਕਾਰ ਹੈ। ਪੀਲੂ ਦੀ ਰਚਨਾ ਮਿਰਜਾ ਸਾਹਿਬਾ ਸਾਹਿਤਕ ਪੱਖ ਤੋਂ ਕਾਫੀ ਉੱਚਾ ਸਥਾਨ ਰੱਖਦੀ ਹੈ। ਪੀਲੂ ਦੇ ਸਮੇਂ ਜਾਗੀਰਦਾਰੀ ਪ੍ਰਣਾਲੀ ਸੀ। ਮੱਧਕਾਲ ਦੀਆਂ ਪੰਜਾਬੀ ਸਾਹਿਤ ਦੀਆਂ ਪਰੰਪਰਾਵਾਂ ਜਾਗੀਰਦਾਰੀ ਨਿਜਾਮ ਦੇ ਵਿਰੋਧ ਵਿੱਚ ਸਾਹਮਣੇ ਆਈਆਂ। ਇਸ ਤਰ੍ਹਾਂ ਕਰਕੇ ਪੀਲੂ ਦੀ ਰਚਨਾ ਉਸਦੇ ਸਮੇਂ ਦੇ ਪ੍ਰਸੰਗ ਤੋਂ ਪ੍ਰਭਾਵਿਤ ਸੀ। ਇਸ ਪ੍ਰਸੰਗ ਵਿੱਚ ਉਸਦੀ ਰਚਨਾ ਦੇ ਅਰਥ ਸਮਕਾਲੀ ਹਾਲਾਤ ਦੇ ਪ੍ਰਸੰਗ ਵਿੱਚ ਬੋਲਦੇ ਹਨ। ਇਸਦੇ ਅਰਥ ਸਿਰਜਿਤ ਵੀ ਹਨ ਅਤੇ ਵਿਸ਼ਿਰਜਤ ਵੀ।

ਮਿਰਜ਼ਾ ਸਾਹਿਬਾਂ

ਕਿੱਸਾ ਮਿਰਜ਼ਾ ਸਾਹਿਬਾਂ ਹੀ ਵਿਆਪਕ ਅਰਥਾਂ ਵਿੱਚ ਕਿਸੇ ਥੀਮ ਦੇ ਦੁਆਲੇ ਘੁੰਮਦਾ ਹੈ ਅਰਥਾਤ ਇਸ ਵਿੱਚ ਸਾਹਿਬਾਂ ਤੇ ਮਿਰਜ਼ੇ ਦੇ ਇਸ਼ਕ ਦੀ ਦਾਸਤਾਨ ਹੈ, ਜਿਸ ਦਾ ਅੰਤ ਮਿਰਜ਼ੇ ਦੀ ਮੌਤ ਨਾਲ ਹੁੰਦਾ ਹੈ। ਧਿਆਨ ਨਾਲ ਵੇਖਿਆ ਪਤਾ ਲੱਗਦਾ ਹੈ ਕਿ ਮਿਰਜ਼ਾ ਆਸਿਕ ਹੈ, ਜੋ ਸਾਹਿਬਾਂ ਨੂੰ ਕੱਢ ਕੇ ਲੈ ਜਾਂਦਾ ਹੈ। ਉਸਨੂੰ ਆਪਣੀ, ਘੋੜੀ ਆਪਣੀ ਸੂਰਬੀਰਤਾ ਤੇ ਆਪਣੇ ਨਿਸ਼ਾਨੇ ਉੱਪਰ ਅੱਤ ਦਾ ਹੰਕਾਰ ਹੈ। ਦੂਜੇ ਅਰਥਾਂ ਵਿੱਚ ਜਾਗੀਰਦਾਰੀ ਚੜ੍ਹਤ ਮਿਰਜੇ ਦੀ ਹਰ ਅਦਾ ਵਿੱਚ ਕੰਮ ਕਰਦੀ ਹੈ ਅਤੇ ਇਸ ਤਰ੍ਹਾਂ ਉਹ ਇਸ਼ਕ ਤੇ ਸੂਰਬੀਰਤਾ ਦਾ ਨਾਇਕ ਹੈ। ਪਰ ਸੂਰਬੀਰਤਾ ਜੋ ਇਸ਼ਕੇ ਦੇ ਰਾਹ ਚੱਲਦੀ ਹੈ, ਜਾਗੀਰਦਾਰਾਂ ਲਈ ਵੰਗਾਰ ਹੈ। ਇਸ ਲਈ ਉਹ ਆਪਣੀਆਂ ਸਾਰੀਆਂ ਜਾਗੀਰਦਾਰੀ ਸ਼ਕਤੀਆਂ ਨਾਲ ਮਿਰਜੇ ਨੂੰ ਮਾਰ ਘੱਤਦੇ ਹਨ। ਕਿੱਸਾ ਮਿਰਜ਼ਾ ਸਾਹਿਬਾਂ ਦੀ ਸ਼ੁਰੂਆਤ ਸਾਹਿਬਾਂ ਦੇ ਜਨਮ ਲੈਣ ਨਾਲ ਹੁੰਦੀ ਹੈ।

    “ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ,
    ਡੂਮ ਸੋਹਲੇ ਗਾਂਵਦੇ, ਖਾਨ ਖੀਵੇ ਦੇ ਬਾਰ``

ਵਿਸ਼ਾ

ਪੀਲੂ ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ ਜਿਹੜਾ ਪੰਜਾਬੀ ਵਿੱਚ ਦਮੋਦਰ ਦੀ ਹੀਰ ਵਾਂਗ ਉਸਤੋਂ ਪਹਿਲਾਂ ਕਿਸੇ ਨੇ ਨਹੀਂ ਸੀ ਲਿਖਿਆ। ਉਸਨੇ ਮੱਧ ਕਾਲ ਦੇ ਹੋਰ ਕਵੀਆਂ ਵਾਂਗ ਇਸਤਰੀ ਜਾਤੀ ਦੀ ਭੰਡੀ ਕੀਤੀ। “ਪੀਲੂ ਨੇ ਮਿਰਜ਼ੇ ਦੀ ਜੱਟ ਸਭਿਅਤਾ ਦਾ ਚਿੱਤਰ ਪੇਸ਼ ਕੀਤਾ ਹੈ: ‘ਬਾਝ ਭਰਾਵਾਂ ਜੱਟ ਮਾਰਿਆ, ਕੋਈ ਨਾ ਮਿਰਜ਼ੇ ਸੰਗ।” ਪੀਲੂ ਨੇ ਮਿਰਜ਼ਾ ਸਾਹਿਬਾਂ ਕਿੱਸਾ ਵਿੱਚ ਮਿਰਜ਼ੇ ਦੀ ਸੂਰਮਤਾ ਨੂੰ ਵੀ ਪੇਸ਼ ਕੀਤਾ ਹੈ। ਉਹ ਇੱਕ ਸੱਚਾ ਦੁਖਾਂਤਕ ਨਾਇਕ ਹੈ। “ਇਸੇ ਤਰ੍ਹਾਂ ਮਿਰਜ਼ੇ ਦੀ ਸੂਰਮਰਾਤੀ ਦਾ ਬਿਆਨ ਵੀ ਬੜਾ ਅਸਰਪਾਉ ਹੈ:

    ‘ਮਿਰਜ਼ਾ ਆਖੇ ਕੋਈ ਨ ਦੀਂਹਦਾ ਸੂਰਮਾ, ਜਿਹੜਾ ਮੈਨੂੰ ਹੱਥ ਕਰੇ।
    ਕੜਕ ਭਿੜਾ ਦਿਆਂ ਟੱਕਰੀਂ, ਮੈਥੋਂ ਵਡੇ ਰਾਠ ਡਰੇ।
    ਵਲ ਵਲ ਵਢ ਦਿਆਂ ਸੂਰਮੇਂ, ਜਿਉ ਖੇਤੀ ਨੂੰ ਪੈਣ ਗੜੇ।
    ਸਿਰ ਸਿਆਲਾਂ ਦੇ ਵੱਡ ਕੇ, ਸਿਟੂੰਗਾ ਵਿੱਚ ਰੜੇ।”

ਅਰਥ

ਇਹਨਾਂ ਤੁਕਾਂ ਵਿੱਚ ਸਾਹਿਬਾਂ, ਖੀਵੇ ਖਾਨ ਦਾ ਜਿਕਰ ਇਹ ਦੱਸਦਾ ਹੈ ਕਿ ਇਹ ਸਾਰੀ ਕਥਾ ਇੱਕ ਮੁਸਲਮਾਨ ਘਰ ਦੀ ਹੈ। ਪਰ ਜਦੋਂ ਅਸੀਂ ਇਸ ਵਿੱਚ ਮੰਗਲਵਾਰ, ਡੂੰਮਾ ਦੇ ਸੋਹਿਲੇ ਆਦਿ ਨੂੰ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਇਹ ਸਾਰੇ ਸੰਸਕਾਰ ਹਿੰਦੂ ਸੰਸਕ੍ਰਿਤੀ ਦੇ ਹਨ। ਇਉਂ ਸਾਹਿਬਾਂ ਦੇ ਜਨਮ ਦੀ ਗੱਲ ਕਰਕੇ ਕਿੱਸਾਕਾਰ ਅੱਗੋਂ ਮਿਰਜੇ ਦੇ ਜਨਮ ਦੀ ਕਥਾ ਸੁਣਾਉਂਦਾ ਹੈ। ਮਿਰਜੇ ਦੇ ਜਨਮ ਨੂੰ ਵੀ ਕਿੱਸਾਕਾਰ ਉਸੇ ਤਰ੍ਹਾਂ ਜਾਗੀਰਦਾਰੀ ਪ੍ਰਸੰਗ ਵਿੱਚ ਹੀ ਪੇਸ਼ ਕਰਦਾ ਹੈ। ਪਰ ਇੱਥੇ ਕਿੱਸਾਕਾਰ ਦਾ ਧਿਆਨ ਸਿੱਧਾ ਮਿਰਜੇ ਉੱਪਰ ਹੈ; ਆਲੇ-ਦੁਆਲੇ ਵੱਲ ਬਹੁਤ ਘੱਟ ਹੈ।

    “ਘਰ ਵੰਝਲ ਦੇ ਮਿਰਜ਼ਾ ਜੰਮਿਆ ਵਿੱਚ ਕਰੜੇ ਵਾਰ,
    ਇਸ਼ਕ ਨਿਸ਼ਾਨੀ ਦਿਸਦੀ, ਮੱਥੇ ਦੇ ਵਿਚਕਾਰ
    ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ ਕਰਤਾਰ
    ਐਸਾ ਮਿਰਜਾ ਸੂਰਮਾ, ਖਰਲਾ ਦਾ ਸਰਦਾਰ।``

ਇਸ਼ਕ ਦੀ ਗੱਲ ਨੂੰ ਬੜੀਆਂ ਜੁਗਤਾਂ

ਇਸ ਤੋਂ ਬਾਅਦ ਪੀਲੂ ‘ਮਿਰਜ਼ਾ ਸਾਹਿਬਾਂ` ਦੇ ਇਸ਼ਕ ਦੀ ਗੱਲ ਨੂੰ ਬੜੀਆਂ ਜੁਗਤਾਂ ਨਾਲ ਪੇਸ਼ ਕਰਦਾ ਹੈ । ਉਹਨਾਂ ਦਾ ਪੜ੍ਹਾਈ ਤੋਂ ਇਸ਼ਕ ਵੱਲ ਜਾਣਾ ਵੀ ਬਗਾਵਤ ਹੀ ਹੈ। ਕਿੱਸਾਕਾਰ ਇਸ ਸਥਿਤੀ ਦਾ ਧਿਆਨ ਕਰਦੇ ਹੋਏ ਕਹਿੰਦਾ ਹੈ ਕਿ :

    “ਸਾਹਿਬਾਂ ਪੜ੍ਹੇ ਪਟੀਆਂ, ਮਿਰਜ਼ਾ ਪੜ੍ਹੇ ਕੁਰਾਨ,
    ਵਿੱਚ ਮਸੀਤੇ ਲੱਗੀਆ, ਜਾਣੇ ਕੁਲ ਜਹਾਨ,
    ਨਾ ਮਾਰ ਕਾਜੀ ਛਮਕਾ, ਨਾ ਦੇ ਤੱਤੀ ਨੂੰ ਤਾਇ,
    ਪੜ੍ਹਨਾ ਸਾਡਾ ਰਹਿ ਗਿਆ, ਲੈ ਆਵੇ ਇਸ਼ਕ ਲਿਖਾਇ।

ਜਾਗੀਰਦਾਰੀ ਸਮਾਜ

ਆਪਣੇ ਕਿੱਸੇ ਵਿੱਚ ਪੀਲੂ ਜਾਗੀਰਦਾਰੀ ਸਮਾਜ ਦੀ ਇੱਕ ਹੋਰ ਗੱਲ ਸਪਸ਼ਟ ਕਰਦਾ ਹੈ ਕਿ ਹੁਸਨ ਤੇ ਜੋਬਨ ਦੀ ਉਤੇਜਨਾ ਦੀ ਪਾਤਰ ਤੀਵੀਂ ਨੂੰ ਹੀ ਬਣਨਾ ਪੈਂਦਾ ਹੈ। ਪੀਲੂ ਇਸ ਸਾਰੀ ਗੱਲ ਨੂੰ ਆਪਣੀਆਂ ਕਲਾਤਮਕ ਜੁਗਤਾਂ ਵਰਤਦਾ ਹੋਇਆ ਬੜੀ ਖੂਬਸ਼ੂਰਤੀ ਨਾਲ ਪੇਸ਼ ਕਰਦਾ ਹੈ:-

    “ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ,
    ........................................................
    ਮਿਰਜ਼ਾ ਸਾਹਿਬਾਂ ਦੀ ਦੋਸਤੀ, ਰਹੂ ਵਿੱਚ ਜਗਤ।``

ਇਹਨਾਂ ਤੁਕਾਂ ਰਾਹੀਂ ਕਿੱਸਾਕਾਰ ਆਪਣੇ ਵੇਲੇ ਦੇ ਸਮੁੱਚੇ ਵਾਤਾਵਰਨ ਦੀ ਗਲਪੀ ਉਸਾਰੀ ਕਰਕੇ ਸਾਹਿਬਾਂ ਦੀ ਉਤੇਜਨਾ ਭਰਪੂਰ ਜਵਾਨੀ ਨੂੰ ਪੇਸ਼ ਕਰਦਾ ਹੈ।

ਕਲਾ ਪੱਖ

ਪੀਲੂ ਦਾ ਕਿੱਸਾ ਮਿਰਜ਼ਾ ਸਾਹਿਬਾਂ ਯਥਾਰਥ ਦੇ ਵਧੇਰੇ ਨੇੜੇ ਹੈ। ਇਸ ਵਿੱਚ ਸਿੰਗਾਰ ਤੇ ਬੀਰ ਰਸ ਦੀਆਂ ਮਿਸਾਲਾਂ ਮਿਲਦੀਆਂ ਹਨ। ਪੀਲੂ ਦਾ ਕਿੱਸਾ ਸੱਦਾਂ ਵਿੱਚ ਲਿਖਿਆ ਗਿਆ ਹੈ, ਸੱਦਾ ਹੇਕ ਲਾ ਕੇ ਗਾਈ ਜਾ ਸਕਦੀ ਹੈ। ਪੀਲੂ ਨੇ ਕਿੱਸੇ ਦੇ ਵੱਖ-ਵੱਖ ਪੱਖਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਹੈ। “ਸਾਹਿਬਾਂ ਦੀ ਸੁੰਦਰਤਾ ਦਾ ਬਿਆਨ ਉਹ ਭਾਰਤੀ ਢੰਗ ਨਾਲ ਕਰਦਾ ਹੈ : ‘ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੀ ਹੱਟ। ਫੜ ਨ ਜਾਣੇ ਤੱਕੜੀ, ਹਾੜ ਨਾ ਜਾਣੇ ਵੱਟ ਤੇਲ ਭੁਲਾਵੇਂ ਭੁਲਾ ਬਾਣੀਆਂ, ਦਿੱਤਾ ਸ਼ਹਿਦ ਉਲੱਟ। ਵਣਜ ਗਵਾ ਲਏ ਬਾਣੀਆਂ, ਬਲਦ ਗੁਆ ਲਏ ਜੱਟ।” ਪੀਲੂ ਦੇ ਸਰਲ ਤੇ ਠੁਲ੍ਹੇ ਬੋਲ, ਕੇਂਦਰੀ ਪੰਜਾਬੀ ਦੀ ਠੇਠ ਭਾਸ਼ਾ ਅਤੇ ਅਨੁਭਵੀ ਲੋਕ ਵਾਤਾਵਰਨ ਵਿੱਚ ਘੁਲੀ ਮਿਲੀ ਇਹ ਵਾਰਤਾ, ਪੰਜਾਬੀ ਦੇ ਜਨ-ਜੀਵਨ ਦਾ ਇੱਕ ਵਿਆਪਕ ਭਾਗ ਬਣ ਗਈ ਹੈ। ਪੀਲੂ ਦਾ ਕਿੱਸਾ ‘ਮਿਰਜ਼ਾ ਸਾਹਿਬਾਂ` ਬੜਾ ਹਰਮਨ ਪਿਆਰਾ ਕਿੱਸਾ ਹੈ। ਉਸਨੇ ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਲਿਖ ਕੇ ਉਸਨੂੰ ਅਮਰਤਾ ਬਖਸ਼ੀ। ਇਸ ਕਿੱਸਾ ਰਾਹੀਂ ਪਹਿਲੀ ਵਾਰ ਕਿੱਸਾ ਕਾਵਿ ਵਿੱਚ ਦੁਖਾਂਦ ਪਰੰਪਰਾ ਦਾ ਮੁੱਢ ਬੱਝਦਾ ਹੈ। “ਅਹਿਮਦਯਾਰ ਨੇ ਆਪਣੇ ਯੂਸਫ਼ ਜੁਲੈਖਾ ਦੇ ਕਿੱਸੇ ਵਿੱਚ ਪੀਲੂ ਦੇ ਕਵਿਤਾ ਵਿਚਲੇ ਦਰਦ ਤੇ ਸੋਜ ਬਾਰੇ ਇਸ ਤਰ੍ਹਾਂ ਲਿਖਿਆ ਹੈ : ਪੀਲੂ ਨਾਲ ਨਾ ਰੀਸ ਕਿਸੇ ਦੀ, ਉਸ ਵਿੱਚ ਸੋਜ਼ ਅਲੈਹਦੀ। ਮਸਤ ਨਿਗਾਹ ਕੀਤੀ ਉਸ ਪਾਸੇ, ਕਿਸੇ ਫਰੀਕ ਵਲੀ ਦੀ।”

ਰਚਨਾ ਜੁਗਤਾਂ

ਆਪਣੇ ਕਿੱਸੇ ਵਿੱਚ ਅਜਿਹੀਆਂ ਰਚਨਾ ਜੁਗਤਾਂ ਵਰਤਦੇ ਹੋਏ ਆਪਣੇ ਕਿੱਸੇ ਨੂੰ ਸਾਹਿਤ ਵਿੱਚ ਅਹਿਮ ਸਥਾਨ ਦਿਵਾ ਦਿੰਦਾ ਹੈ। ਸਾਹਿਤਕ ਪੱਖ ਤੋਂ ਭਾਵੇਂ ਇਹ ਕਿੱਸਾ ਬਹੁਤ ਲੰਮਾ ਨਹੀਂ ਪਰ ਇਸਦੀ ਸਾਰਥਕਤਾ ਬਹੁਤ ਜਿਆਦਾ ਹੈ। ਰਚਨਾ ਕਲਾ ਦੇ ਨਾਲ-ਨਾਲ ਕਿੱਸੇ ਦੀ ਵਿਚਾਰਧਾਰਾ ਵੀ ਮਹੱਤਵ ਰੱਖਦੀ ਹੈ। ਇਹ ਕਿੱਸਾ ਭਾਵੇਂ ਵਿਅਕਤੀ ਅਤੇ ਸਮਾਜ ਦੇ ਤਿੱਖੇ ਟਕਰਾਉ ਵਿੱਚੋਂ ਪੈਦਾ ਹੋਣ ਵਾਲੀ ਤ੍ਰਾਸਦੀ ਨੂੰ ਪੇਸ਼ ਕਰਦਾ ਹੈ। ਇਸ ਕਿੱਸੇ ਵਿੱਚ ਦੁਖਾਂਤ ਦਾ ਕਾਰਣ ਸਾਹਿਬਾਂ ਦੀ ਬੇਵਫ਼ਾਈ ਵਾਲੀ ਧਾਰਨਾ ਨਿਰਮੂਲ ਜਾਪਦੀ ਹੈ।

ਕਿੱਸਾ

‘ਮੰਦਾ ਕੀਤਾ ਈ ਸਾਹਿਬਾਂ, ਤੂੰ ਰਲ ਗਈ ਸਿਆਲਾਂ ਦੇ ਨਾਲ।`` ਇਹ ਤੁਕ ਲੋਕ ਮਾਨਸਿਕਤਾ ਵਿੱਚ ਇੰਜ ਟਿਕ ਗਈ ਹੈ ਕਿ ਸਾਹਿਬਾਂ ਪ੍ਰਤੀ ਪੰਜਾਬੀਆਂ ਦੇ ਮਨ ਵਿੱਚ ਉਦਾਤ ਭਾਵ ਨਹੀਂ ਜੋ ਹੀਰ, ਸੋਹਣੀ ਜਾਂ ਸੱਸੀ ਪ੍ਰਤੀ ਹੈ।

ਪੰਜਾਬੀਆਂ ਦੇ ਮਨ

ਪੀਲੂ ਦਾ ਮਿਰਜਾਂ ਪੰਜਾਬੀਆਂ ਦੇ ਮਨ ਵਿੱਚ ਪੂਰੀ ਤਰ੍ਹਾਂ ਘਰ ਕਰ ਚੁੱਕਾ ਹੈ ਉਹ ਐਸਾ ਜਵਾਨ, ਜੋਧਾ, ਪ੍ਰੇਮੀ ਹੈ, ਜੋ ਕਿ ਬਹੁਤ ਜ਼ੋਰਾਵਰ ਹੈ ਤੇ ਉਸਨੂੰ ਆਪਣੇ ਆਪ ਉਪਰ ਬੜਾ ਗੁਮਾਨ ਹੈ। ਕਿੱਸੇ ਵਿੱਚ ਤ੍ਰਾਸਦੀ ਉਦੋਂ ਵਾਪਰਦੀ ਹੈ। ਜਦੋਂ ਪਤਾ ਚੱਲਦਾ ਹੈ ਕਿ ਮਿਰਜੇ ਦੀ ਮੌਤ ਦਾ ਕਾਰਨ ਨਾ ਤਾਂ ਮਿਰਜੇ ਦਾ ਗੁਮਾਨ ਹੈ ਤੇ ਨਾ ਹੀ ਸਾਹਿਬਾਂ ਦੀ ਬੇਵਫ਼ਾਈ ਬਲਕਿ ਤ੍ਰਾਸਦੀ ਦਾ ਕਾਰਨ ਇਹ ਬਣ ਜਾਂਦਾ ਹੈ ਕਿ ਉਹ ਭਰਾਵਾਂ ਦੀ ਅਣਹੋਂਦ ਵਿੱਚ ਮਾਰਿਆ ਜਾਂਦਾ ਹੈ।

    “ਬਾਝੁ ਭਰਾਵਾਂ ਜੱਟ ਮਾਰਿਆ, ਕੋਈ ਨ ਮਿਰਜੇ ਦੇ ਸੰਗ।``

ਕਰੁਣਾਮਈ ਧੁਨੀ

ਅਜਿਹੀ ਕਰੁਣਾਮਈ ਧੁਨੀ ਉਜਾਗਰ ਕਰਕੇ ਮਿਰਜ਼ੇ ਨੇ ਜੱਟ ਸੱਭਿਅਤਾ ਦਾ ਚਰਿੱਤਰ ਸਪਸ਼ਟ ਕਰ ਦਿੱਤਾ ਹੈ। ਕਿਤੇ ਕਿਤੇ ‘ਲੇਖੀ ਹੱਥ ਨਾ ਆਂਵਦੀ ਦਾਨਸ਼ਮੰਦਾ ਦੀ ਪੱਤ`, ‘ਭੱਠ ਰੰਨਾਂ ਦੀ ਦੋਸਤੀ` ਮੂਲ ਸਚਾਈ ਦੇ ਰੂਪ ਵਿੱਚ ਲੋਕ-ਉਕਤੀਆਂ ਦਾ ਰੂਪ ਧਾਰਨ ਕਰ ਗਏ। ਮੱਧਕਾਲ ਵਿੱਚ ਗੁਰੂ ਨਾਨਕ ਵਰਗੇ ਸੁਧਾਰਕ ਆਗੂਆਂ ਦੇ ਯਤਨਾਂ ਦੇ ਬਾਵਜੂਦ ਵੀ ਇਸਤਰੀ ਸਨਮਾਨਯੋਗ ਥਾਂ ਪ੍ਰਾਪਤ ਨਹੀਂ ਕਰ ਸਕੀ। ਉਹ ਨਾਂ ਕੇਵਲ ਮਰਦ ਦੀ ਦਾਸੀ ਤੇ ਗੁਲਾਮ ਹੀ ਸਮਝੀ ਜਾਂਦੀ ਸੀ, ਸਗੋਂ ਉਸਨੂੰ ਘ੍ਰਿਣਾ ਤੇ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਪੀਲੂ ਦੀ ਨਜ਼ਰ ਵਿੱਚ ਇਸਤਰੀ ਮਤ-ਹੀਣ ਅਤੇ ਮਿੱਤਰ-ਧਰੋਹ ਹੈ।

    “ਚੜਦੇ ਮਿਰਜੇ ਖਾਨ ਨੂੰ, ਜੱਟ ਵੰਝਲ ਦੇਦਾ ਮੱਤ।
    .........................................................
    ਲੇਖੀ ਹੱਥ ਨਾ ਆਂਵਦੀ, ਦਾਨਸ਼ਮੰਦਾ ਦੀ ਪੱਤ।``

ਰਚਨਾ ਦੀ ਵਡਿਆਈ

ਪੀਲੂ ਆਪਣੀ ਰਚਨਾ ਵਿੱਚ ਆਪਣੀ ਵਡਿਆਈ ਵੀ ਕਰਦਾ ਹੈ। ਉਸਦੀ ਵਡਿਆਈ ਦਾ ਇੱਕ ਕਾਰਣ ਇਹ ਵੀ ਹੈ ਕਿ ਉਸ ਅੰਦਰ ਭਗਤੀ ਭਾਵਨਾ ਬੜੀ ਪ੍ਰਬਲ ਸੀ। ਉਹ ਭਗਤ ਕਾਲੂ, ਭਗਤ ਝੱਜੂ ਅਤੇ ਸ਼ਾਹ ਹੁਸੈਨ ਦਾ ਸਮਕਾਲੀ ਸੀ। ਅਕਸਰ ਪੀਲੂ ਸ਼ਾਇਰ ਨੂੰ “ਭਗਤ ਪੀਲੂ`` ਵੀ ਕਿਹਾ ਜਾਂਦਾ ਹੈ। ਉਹ ਬੰਦਗੀ ਭਾਵ ਵਾਲਾ ਸ਼ਾਇਰ ਸੀ। ਮੀਆਂ ਮੁਹੰਮਦ ਬਖਸ਼ ਲਿਖਦਾ ਹੈ:

    “ਬੜੀ ਬੜੀ ਗੱਲ ਆਖੀ ਲੇਕਿਨ, ਜੋ ਆਖੀ ਸੋ ਅੱਛੀ।
    ਪੀਲ, ਸੁਥਰਾ ਪਹਿਲੇ ਹੋਏ, ਬਹੁਤ ਜਿਮੀਂ ਜਦ ਕੱਛੀ।``

ਨਿਰਸੰਦੇਹ ਮੱਧਕਾਲੀ ਪੰਜਾਬੀ ਸਾਹਿਤ ਵਿੱਚ ਪੀਲੂ ਦੀ ਸ਼ਾਇਰੀ ਨੂੰ ਬੜੇ ਮੋਹ ਨਾਲ ਸਿਮਰਿਆ ਗਿਆ ਹੈ।

ਸਹਾਇਕ ਪੁਸਤਕਾਂ

  1. ਡਾ. ਰਵਿੰਦਰ ਕੌਰ, ਕਿੱਸਾ ਕਾਵਿ ਦੀਆਂ ਗਲਪ ਵਿਧੀਆਂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2004.
  2. ਸੰਪਾਦਕ ਅਮਰਜੀਤ ਸਿੰਘ ਕਾਂਗ, ਪੰਜਾਬੀ ਕਿੱਸਾ ਸਾਹਿਤ, ਸੁਪਰ ਪ੍ਰਿੰਟਰਜ਼, ਦਿੱਲੀ, 2003.
  3. ਡਾ. ਪੁਸ਼ਪਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲਾਹੌਰ ਬੁੱਕ ਸ਼ਾਪ, ਲੁਧਿਆਣਾ।

ਹਵਾਲੇ

Tags:

ਪੀਲੂ ਜਨਮ ਅਤੇ ਜੀਵਨਪੀਲੂ ਰਚਨਾਪੀਲੂ ਮੱਧਕਾਲ ਦਾ ਕਿੱਸਾਕਾਰਪੀਲੂ ਮਿਰਜ਼ਾ ਸਾਹਿਬਾਂਪੀਲੂ ਵਿਸ਼ਾਪੀਲੂ ਇਸ਼ਕ ਦੀ ਗੱਲ ਨੂੰ ਬੜੀਆਂ ਜੁਗਤਾਂਪੀਲੂ ਜਾਗੀਰਦਾਰੀ ਸਮਾਜਪੀਲੂ ਕਲਾ ਪੱਖਪੀਲੂ ਰਚਨਾ ਜੁਗਤਾਂਪੀਲੂ ਕਿੱਸਾਪੀਲੂ ਪੰਜਾਬੀਆਂ ਦੇ ਮਨਪੀਲੂ ਕਰੁਣਾਮਈ ਧੁਨੀਪੀਲੂ ਰਚਨਾ ਦੀ ਵਡਿਆਈਪੀਲੂ ਸਹਾਇਕ ਪੁਸਤਕਾਂਪੀਲੂ ਹਵਾਲੇਪੀਲੂਮਿਰਜ਼ਾ ਸਾਹਿਬਾਂ

🔥 Trending searches on Wiki ਪੰਜਾਬੀ:

ਜਾਤਪੰਜਾਬ ਦੀ ਕਬੱਡੀਮੌੜਾਂਆਧੁਨਿਕਤਾਮਨੁੱਖਅਰਥ-ਵਿਗਿਆਨਰਬਾਬਛੰਦਮਾਰਕਸਵਾਦ ਅਤੇ ਸਾਹਿਤ ਆਲੋਚਨਾਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਆਂਧਰਾ ਪ੍ਰਦੇਸ਼ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਊਧਮ ਸਿੰਘਕਾਨ੍ਹ ਸਿੰਘ ਨਾਭਾਸੂਰਜਪਦਮ ਸ਼੍ਰੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਜੈਵਿਕ ਖੇਤੀਪੋਲੀਓਭਾਰਤ ਦੀ ਸੰਵਿਧਾਨ ਸਭਾਕਵਿਤਾਅਨੁਵਾਦਮਿਲਖਾ ਸਿੰਘਗੁਰਦਾਸਪੁਰ ਜ਼ਿਲ੍ਹਾਨਿਰਮਲਾ ਸੰਪਰਦਾਇਪੰਜਾਬੀ ਟੀਵੀ ਚੈਨਲਵਿਆਕਰਨਪੈਰਸ ਅਮਨ ਕਾਨਫਰੰਸ 1919ਗੁਰੂ ਅੰਗਦਭਗਤ ਰਵਿਦਾਸ2020ਸਾਹਿਤ ਅਤੇ ਮਨੋਵਿਗਿਆਨਵਾਯੂਮੰਡਲਚੌਥੀ ਕੂਟ (ਕਹਾਣੀ ਸੰਗ੍ਰਹਿ)ਪੰਜਾਬੀਜੰਗਕਾਲੀਦਾਸਪਾਸ਼ਕੌਰਵਹਾਸ਼ਮ ਸ਼ਾਹਦਾਣਾ ਪਾਣੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਅਕਬਰਯਥਾਰਥਵਾਦ (ਸਾਹਿਤ)ਕ੍ਰਿਕਟਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਹਾਰਮੋਨੀਅਮਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਮਹਿਸਮਪੁਰਮਲਵਈਮੁਗ਼ਲ ਸਲਤਨਤਬੈਂਕਪੰਜਾਬ, ਭਾਰਤਸਿੱਧੂ ਮੂਸੇ ਵਾਲਾਤੁਰਕੀ ਕੌਫੀਪੰਜਾਬੀ ਸਾਹਿਤਕਬੀਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਅਮਰਦਾਸਸੋਹਿੰਦਰ ਸਿੰਘ ਵਣਜਾਰਾ ਬੇਦੀਫ਼ਰੀਦਕੋਟ ਸ਼ਹਿਰਆਯੁਰਵੇਦਸੰਤ ਸਿੰਘ ਸੇਖੋਂਵਿੱਤ ਮੰਤਰੀ (ਭਾਰਤ)ਸੂਬਾ ਸਿੰਘਗੁਰੂ ਹਰਿਗੋਬਿੰਦਰਾਮਪੁਰਾ ਫੂਲਮਹਿੰਦਰ ਸਿੰਘ ਧੋਨੀਵਾਕਛੋਲੇਪੰਜਾਬ (ਭਾਰਤ) ਦੀ ਜਨਸੰਖਿਆਸੰਖਿਆਤਮਕ ਨਿਯੰਤਰਣਅਮਰਿੰਦਰ ਸਿੰਘ ਰਾਜਾ ਵੜਿੰਗਬਾਸਕਟਬਾਲਜਲੰਧਰ (ਲੋਕ ਸਭਾ ਚੋਣ-ਹਲਕਾ)ਵਾਹਿਗੁਰੂ🡆 More