ਨਿਬੰਧ

ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ।ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ।ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ,ਵਿਅਕਤੀ,ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ।ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ।ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ। ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੁਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ।,

ਅਰਥ

  • ਪੱਛਮੀ ਸਾਹਿਤ ਦੇ ਪ੍ਰਭਾਵ ਕਾਰਨ ਨਵੇਂ ਸਾਹਿਤ ਰੂਪ ਹੋਂਦ ਵਿਚ ਆਏ।ਅੰਗ੍ਰੇਜੀ ਦੇ ਐਸੇ[Essay]ਸਾਹਿਤ ਰੂਪ ਲਈ ਪੰਜਾਬੀ ਵਿੱਚ ਪਹਿਲਾਂ'ਲੇਖ'ਸ਼ਬਦ ਵਰਤਿਆ ਜਾਣ ਲੱਗਾ। ਪਰ ਲੇਖ[Artical]ਦੇ ਘੇਰੇ ਵਿੱਚ ਕਈ ਪ੍ਰਕਾਰ ਦੀਆਂ ਨਿੱਕੀਆਂ ਵੱਡੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ [Essay]ਸਾਹਿਤ ਰੂਪ ਲਈ 'ਨਿਬੰਧ' ਸ਼ਬਦ ਨੂੰ ਢੁੱਕਵਾਂ ਅਤੇ ਭਾਵ-ਪੂਰਤ ਸਮਝਿਆ ਗਿਆ। ਇਸ ਤਰ੍ਹਾਂ 'ਨਿਬੰਧ 'ਅੰਗ੍ਰੇਜੀ ਦੇ 'ਐਸੇ' ਸਾਹਿਤ ਰੂਪ ਦਾ ਲਿਖਾਇਕ ਹੈ।
  • ਨਿਬੰਧ ਦਾ ਮੌਲਿਕ ਅਰਥ ਹੈ 'ਬੰਨਣਾ'। ਸੰਸਕ੍ਰਿਤ ਵਿੱਚ ਨਿਬੰਧ ਸਬਦ ਦੀ ਵਰਤੋਂ ਲਿਖੇ ਹੋਏ ਭੋਜ ਪੱਤਰਾਂ ਨੂੰ ਸੰਵਾਰ ਕੇ, ਪਰੋ ਕੇ ਸਾਂਭ ਕੇ ਰੱਖਣ ਦੀ ਕਿਰਿਆ ਲਈ ਕੀਤਾ ਜਾਂਦਾ ਸੀ। ਸੰਸਕ੍ਰਿਤ ਵਿੱਚ ਨਿਬੰਧ ਦਾ ਸਮਾਨਾਰਥੀ ਸਬਦ' ਪ੍ਰਬੰਧ' ਹੈ। ਆਧੁਨਿਕ ਨਿਬੰਧ ਮੂਲ ਅਤੇ ਪਰੰਪਰਾਵਾਦੀ ਅਰਥਾਂ ਵਿੱਚ ਪ੍ਰਯੁਕਤ ਨਹੀਂ ਹੁੰਦਾ। ਅਸਲ ਵਿੱਚ ਅੱਜ ਦਾ ਨਿਬੰਧ ਫ੍ਰਾਂਸੀਸੀ ਸਬਦ 'ਏਸਈ'Essai ਅਤੇ ਅੰਗਰੇਜ਼ੀੱ ਸਬਦ 'ਏਸੇ'Essay ਦਾ ਪਰਿਆਇ ਬਣ ਗਿਆ ਹੈ। ਜਿਸਦਾ ਕੋਸ਼ਗਤ ਅਰਥ ਯਤਨ, ਪ੍ਰਯੋਗ ਜਾਂ ਪ੍ਰੀਖਿਆ ਹੁੰਦਾ ਹੈ।
  • ਪੰਜਾਬੀ ਵਿੱਚ ਵੀ ਨਿਬੰਧ ਸ਼ਬਦ ਤੋਂ ਪਹਿਲਾਂ ਨਿਬੰਧ ਸਾਹਿਤ ਲਈ 'ਲੇਖ'ਸ਼ਬਦ ਵਧੇਰੇ ਪ੍ਰਚਲਿਤ ਸੀ।ਇਸੇ ਲਈ ਸ਼ਾਇਦ ਪੰਜਾਬੀ ਵਿੱਚ ਚੋਟੀ ਦੇ ਨਿਬੰਧਕਾਰ ਪ੍ਰੋ.ਪੂਰਨ ਸਿੰਘ ਨੇ ਆਪਣੇ ਨਿਬੰਧ ਸੰਗ੍ਰਹਿ ਦਾ ਨਾਮ'ਖੁੱਲੇ ਲੇਖ' ਰੱਖਿਆ ਸੀ ਅਤੇ ਇੱਕ ਹੋਰ ਪ੍ਰਸਿੱਧ ਨਿਬੰਧਕਾਰ ਪ੍ਰੋ.ਸਾਹਿਬ ਸਿੰਘ ਨੇ ਆਪਣੇ ਨਿਬੰਧ ਸੰਗ੍ਰਹਿ ਦਾ ਨਾਮ'ਕੁਝ ਧਾਰਮਿਕ ਲੇਖ' ਰੱਖਿਆ ਸੀ।

ਪਰਿਭਾਸ਼ਾ

  • ਐਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ:-"ਨਿਬੰਧ ਤੋਂ ਭਾਵ ਅਜਿਹੀ ਸਾਹਿਤਕ ਰਚਨਾ ਹੈ,ਜੋ ਦਰਮਿਆਨੇ ਜਾਂ ਉਚਿਤ ਆਕਾਰ ਦੀ ਹੁੰਦੀ ਹੈ ਅਤੇ ਜਿਸ ਰਾਹੀਂ ਲੇਖਕ ਆਪਣੇ ਨਿੱਜੀ ਅਨੁਭਵ ਅਤੇ ਨਿੱਜੀ ਦ੍ਰਿਸ਼ਟੀਕੋਣ ਦੇ ਆਧਾਰ ਉਤੇ ਕਿਸੇ ਇੱਕ ਵਿਸ਼ੇ ਬਾਰੇ ਆਪਣੇ ਵਿਚਾਰ ਸਹਿਜ -ਸੁਭਾ ਜਾਂ ਸਰਸਰੀ ਤੋਰ ਤੇ ਪ੍ਰ੍ਗਟ ਕਰਦਾ ਹੈ।"
  • ਡਾ.ਜਾਨਸਨ ਨੇ ਨਿਬੰਧ ਨੂੰ "ਮਨ ਦਾ ਬੇਲਗਾਮ ਵੇਗ"ਦੱਸਿਆ।
  • ਡਾ.ਰਤਨ ਸਿੰਘ ਜੱਗੀ ਅਨੁਸਾਰ :-"ਨਿਬੰਧ ਇੱਕ ਸੀਮਤ ਅਕਾਰ ਵਾਲੀ ਆਪਣੇ ਆਪ ਵਿੱਚ ਪੂਰਣ,ਉਹ ਗੱਧ ਰਚਨਾ ਹੈ,ਜਿਸ ਵਿੱਚ ਨਿਬੰਧਕਾਰ ਵਰਣਿਤ ਵਿਸ਼ੇ ਸੰਬੰਧੀ ਆਪਣਾ ਨਿੱਜੀ ਦ੍ਰਿਸ਼ਟੀਕੋਣ,ਵਿਚਾਰ ਅਤੇ ਤਜਰਬਾ ਸਰਲ,ਸਪਸ਼ਟ,ਸੁਹਿਰਧ ਅਤੇ ਦਲੀਲ ਭਰੇ ਕ੍ਰ੍ਮਬਧ ਰੂਪ ਵਿੱਚ ਪੇਸ਼ ਕਰਦਾ ਹੈ।"

ਨਿਬੰਧ ਦੇ ਤੱਤ

  • ਵਿਸ਼ਾ ਜਾਂ ਮੰਤਵ
  • ਵਿਚਾਰ ਭਾਵ ਅਤੇ ਕਲਪਨਾ
  • ਮੋਲਿਕ ਸ਼ੈਲੀ
  • ਵਿਆਕਤਿਤਵ ਦੀ ਛਾਪ
  • ਭਾਸ਼ਾ ਤੱਤ
  • ਕਲਾ ਪੱਖ

ਨਿਬੰਧ ਦੇ ਪ੍ਰਕਾਰ

  • ਲੇਖ
  • ਲਘੂ ਲੇਖ
  • ਲਲਿਤ ਲੇਖ
  • ਜਿਗਰ ਧਾਰਾ

ਪ੍ਰਮੁੱਖ ਪੰਜਾਬੀ ਨਿਬੰਧਕਾਰ ਅਤੇ ਉਹਨਾਂ ਦੇ ਨਿਬੰਧ ਸੰਗ੍ਰਹਿ

  • ਭਾਈ ਵੀਰ ਸਿੰਘ -ਗੁਰੂ ਨਾਨਕ ਚਮਤਕਾਰ,ਕਲਗੀਧਰ ਚਮਤਕਾਰ,ਅਸ਼ਟ ਗੁਰੂ ਚਮਤਕਾਰ
  • ਪ੍ਰੋ .ਪੂਰਨ ਸਿੰਘ -ਖੁਲ੍ਹੇ ਲੇਖ
  • ਗੁਰਬਖਸ਼ ਸਿੰਘ ਪ੍ਰੀਤਲੜੀ-ਪ੍ਰੀਤ ਮਾਰਗ,ਸਾਵੀਂ ਪੱਧਰੀ ਜਿੰਦਗੀ,ਕੁਦਰਤੀ ਮਜ੍ਹਬ,ਖੁਲ੍ਹਾ ਦਰ,ਸਾਡੇ ਵਾਰਸ,ਸੁਖਾਵੀਂ ਸੁਧਰੀ ਜਿੰਦਗੀ ਆਦਿ
  • ਪ੍ਰਿ:ਤੇਜਾ ਸਿੰਘ-ਸਹਿਜ ਸੁਭਾ,ਨਵੀਆਂ ਸੋਚਾਂ,ਸੱਭਿਆਚਾਰ
  • ਲਾਲ ਸਿੰਘ ਕਮਲਾ ਅਕਾਲੀ-ਜੀਵਨ ਨੀਤੀ,ਮਨ ਦੀ ਮੋਜ
  • ਪ੍ਰੋ:ਸਾਹਿਬ ਸਿੰਘ- ਰੱਬੀ ਗੱਲਾਂ,ਧਾਰਮਿਕ ਲੇਖ,ਗੁਰਮਤਿ ਪ੍ਰਕਾਸ਼,ਸਰਬੱਤ ਦਾ ਭਲਾ ਆਦਿ
  • ਡਾ.ਬਲਬੀਰ ਸਿੰਘ -ਕਲਮ ਦੀ ਕਰਾਮਾਤ,ਲੰਮੀ ਨਦਰ,ਸ਼ੁੱਧ ਸਰੂਪ
  • ਕਪੂਰ ਸਿੰਘ-ਬਹੁ-ਵਿਸਥਾਰ,ਸਪਤ ਸ੍ਰਿੰਗ,ਪੁੰਦ੍ਰਿਕ
  • ਸ.ਸ.ਅਮੋਲ-ਪੰਜਾਬੀ ਲੇਖ ,ਆਦਰਸ਼ ਪੰਜਾਬੀ ਲੇਖ ਆਦਿ
  • ਬਲਰਾਜ ਸਾਹਨੀ-ਸਿਨੇਮਾ ਤੇ ਸਟੇਜ,ਕੀ ਇਹ ਸੱਚ ਹੈ ਬਾਪੂ?
  • ਗਿਆਨੀ ਗੁਰਦਿੱਤ ਸਿੰਘ-ਮੇਰਾ ਪਿੰਡ,ਗੁਰਬਾਣੀ ਦਾ ਇਤਿਹਾਸ,ਜੀਵਨ ਦਾ ਉਸਰਈਆ,ਭੱਟਾ ਦੇ ਸਵਈਏ
  • ਸ.ਸੂਬਾ ਸਿੰਘ-ਅਲੋਪ ਹੋ ਰਹੇ ਚੇਟਕ,ਗਲਤੀਆਂ,ਜ਼ਹਿਰੀਲੇ ਹਾਸੇ
  • ਪ੍ਰੀਤਮ ਸਿੰਘ ਸਿੱਧੂ-ਤਾਂ ਰੋਈ ਸੀ ਧਰਤੀ,ਧਰਤੀ ਵਲੈਤੀ ਦੇਸੀ ਚੰਬਾਆਦਿ
  • ਸਾਥੀ ਲੁਧਿਆਣਵੀ-ਸਮੁੰਦਰੋਂ ਪਾਰ,ਉਡਦੀਆਂ ਤਿਤਲੀਆਂ ਮਗਰ,ਅੱਗ ਖਾਣ ਪਿਛੋਂ
  • ਈਸ਼ਵਰ ਚਿਤੱਰਕਾਰ-ਕਲਮ ਦੀ ਆਵਾਜ਼,ਕਰਾਮਾਤ ,
  • ਨਰਿੰਦਰਪਾਲ ਸਿੰਘ ਨਿੱਕ-ਸੁੱਕ
  • ਬਾਵਾ ਬਲਵੰਤ ਕਿਸ ਕਿਸ ਤਰ੍ਹਾਂ ਦੇ ਨਾਚ
  • ਜੀਤ ਸਿੰਘ ਸ਼ੀਤਲ ਮਿੱਤਰ ਅਸਾਡੇ ਸੇਈ
  • ਕਿਰਪਾਲ ਸਿੰਘ ਕਸੇਲ ਇੰਦਰ ਧਨੁਸ਼
  • ਡਾ.ਹਰਦੇਵ ਸਿੰਘ ਵਿਰਕ ਮਨੁੱਖ ਤੇ ਮਸ਼ੀਨ
  • ਡਾ.ਨਰਿੰਦਰ ਸਿੰਘ ਕਪੂਰ ਬੂਹੇ ਬਾਰੀਆਂ ,ਮਾਲਾ ਮਣਕੇ,ਸੁਖਨ ਸੁਨੇਹੇ ਆਦਿ

ਹਵਾਲੇ

Tags:

ਨਿਬੰਧ ਅਰਥਨਿਬੰਧ ਪਰਿਭਾਸ਼ਾਨਿਬੰਧ ਦੇ ਤੱਤਨਿਬੰਧ ਦੇ ਪ੍ਰਕਾਰਨਿਬੰਧ ਪ੍ਰਮੁੱਖ ਪੰਜਾਬੀ ਕਾਰ ਅਤੇ ਉਹਨਾਂ ਦੇ ਸੰਗ੍ਰਹਿਨਿਬੰਧ ਹਵਾਲੇਨਿਬੰਧ

🔥 Trending searches on Wiki ਪੰਜਾਬੀ:

ਸਿੱਧੂ ਮੂਸੇ ਵਾਲਾਨੌਰੋਜ਼ਭਾਸ਼ਾ ਵਿਗਿਆਨਦੁਬਈਪਾਠ ਪੁਸਤਕਚਾਰ ਸਾਹਿਬਜ਼ਾਦੇ (ਫ਼ਿਲਮ)ਮਾਤਾ ਸਾਹਿਬ ਕੌਰਪਿਸ਼ਾਚਫੀਫਾ ਵਿਸ਼ਵ ਕੱਪਨਰਿੰਦਰ ਸਿੰਘ ਕਪੂਰਨੰਦ ਲਾਲ ਨੂਰਪੁਰੀਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਨਿਰਵੈਰ ਪੰਨੂਕਿੱਸਾ ਕਾਵਿਸ਼ਾਹ ਮੁਹੰਮਦਸੋਹਣ ਸਿੰਘ ਸੀਤਲਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪੰਜਾਬੀ ਲੋਕ ਖੇਡਾਂਅਸਤਿਤ੍ਵਵਾਦਤਾਜ ਮਹਿਲਮਟਕ ਹੁਲਾਰੇਧੰਦਾਕਬੂਤਰਗ਼ਜ਼ਲਮਾਈ ਭਾਗੋਦਲੀਪ ਕੌਰ ਟਿਵਾਣਾਵਾਹਿਗੁਰੂਰਾਜਾ ਸਾਹਿਬ ਸਿੰਘਭ੍ਰਿਸ਼ਟਾਚਾਰਬੁਰਜ ਮਾਨਸਾਕੋਰੋਨਾਵਾਇਰਸ ਮਹਾਮਾਰੀ 2019ਉਲੰਪਿਕ ਖੇਡਾਂਪੰਜਾਬੀ ਪਰਿਵਾਰ ਪ੍ਰਬੰਧਕਾਂਪੀ.ਟੀ. ਊਸ਼ਾਬਾਬਾ ਜੀਵਨ ਸਿੰਘਕਰਨ ਔਜਲਾਦੇਬੀ ਮਖਸੂਸਪੁਰੀਜੱਸਾ ਸਿੰਘ ਰਾਮਗੜ੍ਹੀਆਬਾਜਰਾਸ਼ਿਮਲਾਜਪਾਨੀ ਭਾਸ਼ਾਮਨੁੱਖੀ ਦਿਮਾਗਅਲੋਚਕ ਰਵਿੰਦਰ ਰਵੀਭਾਈ ਨੰਦ ਲਾਲਓਸਟੀਓਪਰੋਰੋਸਿਸਚਰਨ ਸਿੰਘ ਸ਼ਹੀਦਜੁਝਾਰਵਾਦਨਾਰੀਵਾਦੀ ਆਲੋਚਨਾਬਾਵਾ ਬਲਵੰਤਗੁਰਦਿਆਲ ਸਿੰਘਸੱਪ (ਸਾਜ਼)ਅੰਮ੍ਰਿਤਸਰਜਗਦੀਪ ਸਿੰਘ ਕਾਕਾ ਬਰਾੜਧਨੀ ਰਾਮ ਚਾਤ੍ਰਿਕਜਨਮਸਾਖੀ ਪਰੰਪਰਾਗੁਰਮੁਖੀ ਲਿਪੀਡਰੱਗਪੰਜਾਬੀ ਵਿਆਕਰਨਹੀਰ ਰਾਂਝਾਪ੍ਰੇਮ ਪ੍ਰਕਾਸ਼ਪੰਜਾਬੀ ਸੂਫ਼ੀ ਕਵੀਪਿਆਰਕਿਰਨਦੀਪ ਵਰਮਾਅਫ਼ਰੀਕਾਵਿਰਾਟ ਕੋਹਲੀਹਲਨੇਵਲ ਆਰਕੀਟੈਕਟਰਮੱਧਕਾਲੀਨ ਪੰਜਾਬੀ ਸਾਹਿਤਦਿਲਸ਼ਾਦ ਅਖ਼ਤਰਬਾਜ਼ਦੋਆਬਾਪਾਣੀਆਧੁਨਿਕ ਪੰਜਾਬੀ ਵਾਰਤਕਛੋਲੇਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣ🡆 More