ਹੈਜ਼ਾ

ਹੈਜ਼ਾ, ਬੈਕਟੀਰੀਆ ਦਾ ਰੋਗ ਹੈ। ਇਸਦੇ ਲੱਛਣ ਕਿਸੇ ਤੋਂ ਵੀ, ਹਲਕੇ ਤੋਂ ਗੰਭੀਰ ਤੱਕ ਹੋ ਸਕਦੇ ਹਨ। ਟਕਸਾਲੀ ਲੱਛਣ ਵੱਡੀ ਮਾਤਰਾ ਵਿੱਚ ਪਾਣੀ ਵਾਲੇ ਦਸਤ ਹਨ ਜੋ ਕੁਝ ਦਿਨ ਰਹਿੰਦੇ ਹਨ। ਉਲਟੀਆਂ ਅਤੇ ਮਾਸਪੇਸ਼ੀਆਂ ਵਿੱਚ ਕੜੱਲ ਵੀ ਹੋ ਸਕਦੀ ਹੈ। ਦਸਤ ਇੰਨੇ ਗੰਭੀਰ ਹੋ ਸਕਦੇ ਹਨ ਕਿ ਇਹ ਘੰਟਿਆਂ ਦੇ ਅੰਦਰ-ਅੰਦਰ ਸ਼ਰੀਰ ਵਿੱਚੋ ਪਾਣੀ ਦੀ ਮਾਤਰਾ ਘਟ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਅੱਖਾਂ ਡੁੱਬੀਆਂ, ਠੰਡੀ ਚਮੜੀ, ਚਮੜੀ ਦੀ ਲਚਕਤਾ ਘਟ ਸਕਦੀ ਹੈ, ਅਤੇ ਹੱਥਾਂ ਅਤੇ ਪੈਰਾਂ ਨੂੰ ਝੁਰੜੀਆਂ ਹੋ ਸਕਦੀਆਂ ਹਨ। ਪਾਣੀ ਦੀ ਘਾਟ ਕਰਕੇ ਚਮੜੀ ਨੀਲੀ ਪੈ ਸਕਦੀ ਹੈ। ਲੱਛਣ ਦੋ ਘੰਟੇ ਤੋਂ ਪੰਜ ਦਿਨਾਂ ਬਾਅਦ ਸ਼ੁਰੂ ਹੁੰਦੇ ਹਨ।

ਹੈਜ਼ਾ
ਹੈਜ਼ਾ
ਹੈਜ਼ਾ ਕਾਰਨ ਗੰਭੀਰ ਵਿਅਕਤੀ ਦੀਆਂ ਅੱਖਾਂ, ਝਰਕਦੇ ਹੱਥਾਂ ਅਤੇ ਚਮੜੀ।
ਵਿਸ਼ਸਤਾਛੂਤ ਦੀ ਬਿਮਾਰੀ
ਲੱਛਣਵੱਡੀ ਮਾਤਰਾ ਵਿੱਚ ਪਾਣੀਦਾਰ ਦਸਤ, ਉਲਟੀਆਂ, ਮਾਸਪੇਸ਼ੀਆਂ ਵਿੱਚ ਕੜੱਲ
ਆਮ ਸ਼ੁਰੂਆਤ2 ਘੰਟੇ ਤੋਂ 5 ਦਿਨ ਬਾਅਦ
ਸਮਾਂਕੁਝ ਕੁ ਦਿਨ
ਕਾਰਨਮੋਖਿਕ ਕਾਰਨ ਇੱਕ ਤੋਂ ਦੂਜੇ ਨੂੰ ਜਾਣਾ
ਜ਼ੋਖਮ ਕਾਰਕਸਫਾਈ,ਗਰੀਬੀ ਅਤੇ ਗੰਦਾ ਪਾਣੀ
ਜਾਂਚ ਕਰਨ ਦਾ ਤਰੀਕਾਮਲ ਨਰੀਖਣref name=WHO2010 />
ਬਚਾਅਸਵੱਛਤਾ ਵਿੱਚ ਸੁਧਾਰ, ਸਾਫ ਪਾਣੀ, ਹੈਜ਼ਾ ਦਾ ਟੀਕਾ
ਅਵਿਰਤੀਇੱਕ ਸਾਲ ਵਿੱਚ 30 ਤੋਂ 55 ਲੱਖ ਲੋਕ
ਮੌਤਾਂ28,800 (2015)

ਹੈਜ਼ਾ ਕਈ ਕਿਸਮਾਂ ਦਾ ਹੁੰਦਾ ਹੈ, ਕੁਝ ਕਿਸਮਾਂ ਦੂਜਿਆਂ ਨਾਲੋਂ ਵਧੇਰੇ ਗੰਭੀਰ ਬਿਮਾਰੀ ਪੈਦਾ ਕਰਦੀਆਂ ਹਨ। ਇਹ ਚਿੰਤਾਵਾਂ ਹਨ ਕਿ ਸਮੁੰਦਰੀ ਪੱਧਰ ਵਧਣ ਨਾਲ ਬਿਮਾਰੀ ਦੀਆਂ ਦਰਾਂ ਵਿੱਚ ਵਾਧਾ ਹੋਵੇਗਾ। ਮਲ ਨਿਰੀਖਣ ਦੁਆਰਾ ਹੈਜ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ। ਇੱਕ ਤੇਜ਼ ਡਿੱਪਸਟਿਕ ਨਾਮਕ ਜਾਂਚ ਉਪਲੱਬਧ ਹੈ ਪਰ ਸਹੀ ਨਹੀਂ ਹੈ।

ਹੈਜ਼ਾ ਖ਼ਿਲਾਫ਼ ਰੋਕਥਾਮ ਦੇ ਤਰੀਕਿਆਂ ਵਿੱਚ ਸਵੱਛਤਾ ਵਿੱਚ ਸੁਧਾਰ ਅਤੇ ਸਾਫ ਪਾਣੀ ਦੀ ਪਹੁੰਚ ਸ਼ਾਮਲ ਹੈ। ਹੈਜ਼ਾ ਦੇ ਟੀਕੇ ਜੋ ਮੂੰਹ ਦੁਆਰਾ ਦਿੱਤੇ ਜਾਂਦੇ ਹਨ ਲਗਭਗ ਛੇ ਮਹੀਨਿਆਂ ਲਈ ਵਾਜਬ ਸੁਰੱਖਿਆ ਪ੍ਰਦਾਨ ਕਰਦੇ ਹਨ।

ਹੈਜ਼ਾ ਅੰਦਾਜ਼ਨ 3-5 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ 28,800-130,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਇਸ ਨੂੰ 2010 ਵਿੱਚ ਮਹਾਂਮਾਰੀ ਦਾ ਨਾਮ ਦਿੱਤਾ ਗਿਆ ਸੀ ਪਰ ਇਹ ਵਿਕਸਤ ਸੰਸਾਰ ਵਿੱਚ ਬਹੁਤ ਘੱਟ ਹੁੰਦਾ ਹੈ ਛੋਟੇ ਬੱਚੇ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਹਨ। ਬਿਮਾਰੀ ਦੇ ਚੱਲ ਰਹੇ ਜੋਖਮ ਵਾਲੇ ਖੇਤਰਾਂ ਵਿੱਚ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਸ਼ਾਮਲ ਹਨ ਪ੍ਰਭਾਵਤ ਹੋਏ ਲੋਕਾਂ ਵਿੱਚ ਮੌਤ ਦਾ ਜੋਖਮ ਆਮ ਤੌਰ ਤੇ 5% ਤੋਂ ਘੱਟ ਹੁੰਦਾ ਹੈ ਪਰ ਇਹ 50% ਤੋਂ ਵੱਧ ਹੋ ਸਕਦਾ ਹੈ। ਇਲਾਜ ਤੱਕ ਪਹੁੰਚ ਨਾ ਹੋਣ ਕਾਰਨ ਮੌਤ ਦੀ ਦਰ ਵੱਧ ਰਹੀ ਹੈ।

ਚਿੰਨ੍ਹ ਅਤੇ ਲੱਛਣ

ਹੈਜ਼ਾ ਦੇ ਮੁੱਢਲੇ ਲੱਛਣ ਹਨ ਦਸਤ ਅਤੇ ਸਪਸ਼ਟ ਤਰਲ ਦੀ ਉਲਟੀਆਂ। ਬੈਕਟੀਰੀਆ ਦੇ ਗ੍ਰਹਿਣ ਕਰਨ ਤੋਂ ਅੱਧੇ ਦਿਨ ਤੋਂ ਪੰਜ ਦਿਨਾਂ ਬਾਅਦ ਇਹ ਲੱਛਣ ਆਮ ਤੌਰ 'ਤੇ ਅਚਾਨਕ ਸ਼ੁਰੂ ਹੁੰਦੇ ਹਨ। ਹੈਜ਼ਾ ਦਾ ਇਲਾਜ ਨਾ ਕੀਤੇ ਜਾਣ ਵਾਲਾ ਵਿਅਕਤੀ ਇੱਕ ਦਿਨ ਵਿੱਚ 10 ਤੋਂ 20 ਲੀਟਰ ਤਕ ਦਸਤ ਪੈਦਾ ਕਰ ਸਕਦਾ ਹੈ। ਪ੍ਰਭਾਵਿਤ ਵਿਅਕਤੀਆਂ ਵਿੱਚੋਂ ਹੈਜ਼ਾ ਅੱਧਿਆਂ ਦੀ ਮੌਤ ਕਰਦਾ ਹੈ। ਜੇ ਗੰਭੀਰ ਦਸਤ ਦਾ ਇਲਾਜ ਨਹੀਂ ਕੀਤਾ ਜਾਂਦਾ,ਤਾਂ ਸ਼ਰੀਰ ਦਾ ਸਾਰਾ ਪਾਣੀ ਮੁੱਕ ਜਾਂਦਾ ਹੈ ਜਿਸਦਾ ਨਤੀਜਾ ਜਾਨਲੇਵਾ ਹੋ ਸਕਦਾ ਹੈ। ਹੈਜ਼ਾ ਨੂੰ "ਨੀਲੀ ਮੌਤ" ਦਾ ਉਪਨਾਮ ਦਿੱਤਾ ਗਿਆ ਹੈ ਕਿਉਂਕਿ ਕਿਸੇ ਵਿਅਕਤੀ ਦੀ ਚਮੜੀ ਤਰਲਾਂ ਦੇ ਬਹੁਤ ਨੁਕਸਾਨ ਤੋਂ ਨੀਲੀ-ਸਲੇਟੀ ਹੋ ਸਕਦੀ ਹੈ।

ਰੋਗੀ ਸੁਸਤ ਹੋ ਸਕਦੇ ਹਨ, ਡੀਹਾਈਡਰੇਸਨ ਦੇ ਕਾਰਨ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ, ਨਬਜ਼ ਤੇਜ਼ ਹੁੰਦੀ ਹੈ, ਅਤੇ ਸਮੇਂ ਦੇ ਨਾਲ ਪਿਸ਼ਾਬ ਦੀ ਪੈਦਾਵਾਰ ਘੱਟ ਜਾਂਦੀ ਹੈ, ਮਾਸਪੇਸ਼ੀ ਵਿੱਚ ਕੜੱਲ ਅਤੇ ਕਮਜ਼ੋਰੀ ਹੁੰਦੀ ਹੈ। ਦੌਰੇ ਪੈਣ ਲਗਦੇ ਹਨ ਅਤੇ ਬੱਚੇ ਤਾ ਕੋਮਾਂ ਵਿੱਚ ਵੀ ਜਾ ਸਕਦੇ ਹਨ।

ਕਾਰਨ

ਇਹ ਜਿਆਦਾਤਰ ਅਸੁਰੱਖਿਅਤ ਪਾਣੀ ਅਤੇ ਅਸੁਰੱਖਿਅਤ ਭੋਜਨ ਦੁਆਰਾ ਫੈਲਦਾ ਹੈ। ਕੱਚਾ ਸਮੁੰਦਰੀ ਭੋਜਨ ਇੱਕ ਆਮ ਸਰੋਤ ਹੈ। ਇਸ ਨਾਲ ਕੇਵਲ ਮਨੁੱਖ ਹੀ ਪ੍ਰਭਾਵਿਤ ਹੁੰਦੇ। ਗਰੀਬੀ ਵੀ ਇਸਦਾ ਮੁੱਖ ਕਾਰਨ ਹੋ ਸਕਦੀ ਹੈ।

ਹੈਜ਼ਾ 
ਵਿਬਰੀਓ ਹੈਜ਼ਾ, ਬੈਕਟੀਰੀਆ, ਜੋ ਹੈਜ਼ਾ ਦਾ ਕਾਰਨ ਬਣਦਾ ਹੈ.

ਇਲਾਜ

ਆਮ ਤੌਰ ਤੇ ਦਸਤ ਦੇ ਮਾਮਲਿਆਂ ਲਈ ਵਿਸ਼ਵ ਸਿਹਤ ਸੰਗਠਨ ਸਿਫ਼ਾਰਸ਼ ਕਰਦਾ ਹੈ ਭੋਜਨ ਲਗਾਤਾਰ ਖਾਂਦੇ ਰਹਿਣਾ ਭਾਵੇਂ ਕੋਈ ਵੀ ਕਾਰਨ ਹੋਵੇ। ਵਿਸ਼ੇਸ਼ ਤੌਰ ਤੇ ਓਹਨਾ ਦਾ ਕਹਿਣਾ ਹੈ ਕਿ ਜੇ ਬੱਚੇ ਨੂੰ ਪਾਣੀ ਦੇ ਦਸਤ ਲੱਗ ਜਾਂਣ ਤਾਂ ਇਲਾਜ ਕਰਵਾਉਣ ਲਈ ਯਾਤਰਾ ਕਰਨ ਵੇਲੇ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਜਾਰੀ ਰੱਖੋ। ਬਾਲਗ ਅਤੇ ਵੱਡੇ ਬੱਚਿਆਂ ਨੂੰ ਵੀ ਅਕਸਰ ਖਾਣਾ ਜਾਰੀ ਰੱਖਣਾ ਚਾਹੀਦਾ ਹੈ।

ਹਵਾਲੇ

ਬਾਹਰੀ ਕੜੀਆਂ

Tags:

ਹੈਜ਼ਾ ਚਿੰਨ੍ਹ ਅਤੇ ਲੱਛਣਹੈਜ਼ਾ ਕਾਰਨਹੈਜ਼ਾ ਇਲਾਜਹੈਜ਼ਾ ਹਵਾਲੇਹੈਜ਼ਾ ਬਾਹਰੀ ਕੜੀਆਂਹੈਜ਼ਾ

🔥 Trending searches on Wiki ਪੰਜਾਬੀ:

ਨੀਲਕਮਲ ਪੁਰੀਗਰਭ ਅਵਸਥਾਵਾਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਬਾਬਾ ਦੀਪ ਸਿੰਘਮਧਾਣੀਬੇਰੁਜ਼ਗਾਰੀਲੋਕ ਸਭਾਸੰਯੁਕਤ ਰਾਜਬਾਬਾ ਜੈ ਸਿੰਘ ਖਲਕੱਟਮਮਿਤਾ ਬੈਜੂਵਿਕਸ਼ਨਰੀਧਰਤੀਨਾਥ ਜੋਗੀਆਂ ਦਾ ਸਾਹਿਤਮਸੰਦਡਰੱਗਇੰਡੋਨੇਸ਼ੀਆਫਾਸ਼ੀਵਾਦਭਾਰਤ ਦੀ ਸੁਪਰੀਮ ਕੋਰਟਸਦਾਮ ਹੁਸੈਨਨਿਰਵੈਰ ਪੰਨੂਪਾਣੀ ਦੀ ਸੰਭਾਲਫਿਲੀਪੀਨਜ਼ਸ਼੍ਰੋਮਣੀ ਅਕਾਲੀ ਦਲਭਾਰਤ ਦੀ ਵੰਡਭਾਸ਼ਾਮਹਾਨ ਕੋਸ਼ਸਿੱਖੀਸਿੰਧੂ ਘਾਟੀ ਸੱਭਿਅਤਾਕੋਟਲਾ ਛਪਾਕੀਸਚਿਨ ਤੇਂਦੁਲਕਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਵਿਸਾਖੀ2022 ਪੰਜਾਬ ਵਿਧਾਨ ਸਭਾ ਚੋਣਾਂਲੂਣਾ (ਕਾਵਿ-ਨਾਟਕ)ਹਿੰਦੀ ਭਾਸ਼ਾਹਿੰਦਸਾਬੁੱਲ੍ਹੇ ਸ਼ਾਹਨੇਪਾਲਪਹਿਲੀ ਐਂਗਲੋ-ਸਿੱਖ ਜੰਗਪੰਜਾਬੀ ਲੋਕ ਬੋਲੀਆਂਪਾਸ਼ਘੋੜਾਦਿਨੇਸ਼ ਸ਼ਰਮਾਭਾਰਤ ਦਾ ਰਾਸ਼ਟਰਪਤੀਗੁਰਦਾਸ ਮਾਨਜਿਹਾਦਸਿੱਖਿਆਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਵਾਲੀਬਾਲਪੰਜਾਬ ਵਿਧਾਨ ਸਭਾਟਾਟਾ ਮੋਟਰਸਪੰਜਾਬਪੰਜਾਬ ਲੋਕ ਸਭਾ ਚੋਣਾਂ 2024ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਜਿੰਮੀ ਸ਼ੇਰਗਿੱਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਿਸ਼ਾਬ ਨਾਲੀ ਦੀ ਲਾਗਤਮਾਕੂਪਿੱਪਲਗੂਰੂ ਨਾਨਕ ਦੀ ਪਹਿਲੀ ਉਦਾਸੀਕੈਥੋਲਿਕ ਗਿਰਜਾਘਰਕਣਕਦ ਟਾਈਮਜ਼ ਆਫ਼ ਇੰਡੀਆਹੀਰ ਰਾਂਝਾਗਿੱਧਾਗੁਰਚੇਤ ਚਿੱਤਰਕਾਰਕਲਾਕਿਰਤ ਕਰੋਗੁਰਦੁਆਰਿਆਂ ਦੀ ਸੂਚੀਛੰਦਵਿਆਕਰਨਿਕ ਸ਼੍ਰੇਣੀਪਿੰਡਪੰਜਾਬੀ ਵਿਆਕਰਨਅਲੰਕਾਰ ਸੰਪਰਦਾਇਜਰਨੈਲ ਸਿੰਘ ਭਿੰਡਰਾਂਵਾਲੇਭਗਤ ਰਵਿਦਾਸ🡆 More