ਮਧਾਣੀ

ਮਧਾਣੀ ਇੱਕ ਯੰਤਰ ਹੈ ਜੋ ਦਹੀਂ ਨੂੰ ਮੱਖਣ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਲੱਕੜ ਦਾ ਲਗਪਗ ਢਾਈ ਤਿੰਨ ਫੁੱਟ ਦਾ ਗੋਲ ਡੰਡਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁੱਕੜੇ, ਚਰਖੜੀ (ਕਰਾਸ) ਵਰਗੇ ਫਿੱਟ ਕੀਤੇ ਹੁੰਦੇ ਹਨ। ਡੰਡੇ ਦੇ ਉੱਪਰਲੇ ਸਿਰੇ ਤੇ ਕੁਝ ਵੱਢੇ ਜਿਹੇ ਗੋਲਾਈ ਵਿੱਚ ਹੁੰਦੇ ਹਨ। ਇਹ ਡੋਰੀ ਭਾਵ ਨੇਤਰੇ ਦਾ ਆਲੇ ਦੁਆਲੇ ਵਲ਼ ਦੇ ਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੇ ਹਨ। ਇਸ ਦੇ ਬਾਅਦ ਵਾਰੀ ਆਉਂਦੀ ਹੈ ਚਾਟੀ ਦੀ, ਜੋ ਮਿੱਟੀ ਦਾ ਖੁਲ੍ਹਾ ਭਾਂਡਾ ਹੁੰਦਾ ਹੈ। ਇਸ ਵਿੱਚ ਜੰਮਿਆ ਹੋਇਆ ਦੁੱਧ ਉਲਟ ਕੇ ਦੁੱਧ ਰਿੜਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਇਸ ਤੋਂ ਅੱਗੇ ਗੱਲ ਕਰੀਏ ਕੁੜ ਦੀ। ਇਹ ਇੱਕ ਲੱਕੜ ਦਾ ਯੂ ਸ਼ਕਲ ਦੀ ਬਣਾਵਟ ਦਾ ਹੋਲਡਰ ਹੁੰਦਾ ਹੈ ਜਿਸ ਦੇ ਦੋਹਾਂ ਸਿਰਿਆਂ ਤੇ ਇੱਕ ਪੱਕੀ ਡੋਰੀ ਬੰਨ੍ਹੀ ਹੁੰਦੀ ਹੈ,ਜਿਸ ਨੂੰ ਚਾਟੀ ਤੇ ਰੱਖ ਕੇ ਵਿੱਚੋਂ ਮਧਾਣੀ ਦਾ ਡੰਡਾ ਲੰਘਾ ਕੇ ਚਾਟੀ ਘੜਵੰਜੀ ਤੇ ਰੱਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ ਤਾਂਕਿ ਚਾਟੀ ਵਿੱਚ ਮਧਾਣੀ ਆਸਾਨੀ ਨਾਲ ਘੁੰਮ ਸਕੇ। ਮਧਾਣੀ ਘੁਮਾਉਣ ਲਈ ਨੇਤਰਾ ਭਾਵ ਇੱਕ ਡੋਰੀ ਮਧਾਣੀ ਦੇ ਉੱਪਰਲੇ ਸਿਰੇ ਕੋਲ ਵਲ਼ੀ ਹੁੰਦੀ ਹੈ,ਜਿਸ ਦੋਹਾਂ ਸਿਰਿਆਂ ਤੇ ਫੜਨ ਲਈ ਦੋ ਲੱਕੜ ਦੀਆਂ ਗੁੱਲੀਆਂ ਜਿਹੀਆਂ ਬੰਨ੍ਹੀਆਂ ਹੁੰਦੀਆਂ ਹਨ,ਜਿਹਨਾਂ ਵਿੱਚ ਉਂਗਲਾਂ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰ੍ਹਾਂ ਹੁੰਦਾ ਹੈ। ਦੁੱਧ ਰਿੜਕਣ ਦਾ ਕੰਮ ਸਵੇਰੇ ਸਾਝਰੇ ਕੀਤਾ ਜਾਂਦਾ ਹੈ। ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ,ਪਾਈਆਂ ਦੁੱਧ ਦੇ ਵਿੱਚ ਮਧਾਣੀਆਂ ਨੀਂ। ਦੁੱਧ/ਦਹੀ ਨੂੰ ਰਿੜਕਣ ਵਾਲੇ ਲੱਕੜ ਦੇ ਘਰੇਲੂ ਸੰਦ ਨੂੰ, ਜਿਸ ਦੇ ਡੰਡੇ ਦੇ ਹੇਠਲੇ ਹਿੱਸੇ ਵਿਚ ਚੁਕੋਲਾ ਫੁੱਲ ਲੱਗਿਆ ਹੁੰਦਾ ਹੈ, ਮਧਾਣੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਰਿੜਕਣੀ ਕਹਿੰਦੇ ਹਨ। ਮਧਾਣੀ ਦੀ ਵਰਤੋਂ ਕਰਕੇ ਦਹੀਂ ਨੂੰ ਰਿੜਕ ਕੇ ਮੱਖਣ ਬਣਦਾ ਹੈ। ਮਧਾਣੀ ਨਾਲ ਤੁਸੀਂ ਕੋਈ ਵੀ ਤਰਲ ਪਦਾਰਥ ਰਿੜਕ ਸਕਦੇ ਹੋ।

ਮਧਾਣੀ

ਮਧਾਣੀ ਬਣਾਉਣ ਲਈ 24 ਕੁ ਫੁੱਟ ਲੰਮਾ ਲੱਕੜ ਦਾ ਡੰਡਾ ਲਿਆ ਜਾਂਦਾ ਹੈ। ਇਸ ਨੂੰ ਰੰਦ ਕੇ ਗੋਲ ਬਣਾਇਆ ਜਾਂਦਾ ਹੈ। ਉਸ ਦੇ ਉਪਰਲੇ ਹਿੱਸੇ ਤੋਂ ਥੋੜ੍ਹਾ ਜਿਹਾ ਹੇਠਾਂ ਕਰਕੇ ਥੋੜ੍ਹੀ ਥੋੜ੍ਹੀ ਵਿੱਥ 'ਤੇ 3/4 ਕੁ ਥਾਵਾਂ ’ਤੇ ਥੋੜ੍ਹੇ ਥੋੜ੍ਹੇ ਵਾਢੇ ਪਾਏ ਜਾਂਦੇ ਹਨ। ਇਨ੍ਹਾਂ ਵਾਢਿਆ ਵਿਚ ਹੀ ਨੇਤੀ ਪਾ ਕੇ ਦਹੀ ਰਿੜਕਿਆ ਜਾਂਦਾ ਹੈ। ਡੰਡੇ ਦੇ ਹੇਠਲੇ ਹਿੱਸੇ ਵਿਚ ਚੂਲ ਪਾਈ ਜਾਂਦੀ ਹੈ। ਮਧਾਣੀ ਦੇ ਫੁੱਲਾਂ ਨੂੰ ਜਿਥੇ ਆਪਸ ਵਿਚ ਜੋੜਿਆ ਜਾਂਦਾ ਹੈ, ਉਸ ਥਾਂ ਸੱਲ ਪਾਇਆ ਜਾਂਦਾ ਹੈ। ਡੰਡੇ ਦੀ ਚੂਲ ਨੂੰ, ਫੁੱਲਾਂ ਦੇ ਸੈੱਲ ਵਿਚ ਫਿੱਟ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮਧਾਣੀ ਬਣਦੀ ਹੈ। ਕਈ ਮਧਾਣੀਆਂ ਬਣਾਉਣ ਵਿਚ ਲੱਕੜ ਦੇ ਡੰਡੇ ਦੀ ਥਾਂ ਲੋਹੇ ਦੇ ਸਰੀਏ ਨੂੰ ਵੀ ਵਰਤਿਆ ਜਾਂਦਾ ਹੈ। ਹੁਣ ਤਾਂ ਬਹੁਤੇ ਘਰਾਂ ਵਿਚ ਲੋਹੇ ਦੀ ਦੇਗ ਨਾਲ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ ਦੀ ਵਰਤੋਂ ਹੁੰਦੀ ਹੈ। ਹੱਥ ਨਾਲ ਚਲਾਉਣ ਵਾਲੀਆਂ ਮਧਾਣੀਆਂ ਦੀ ਵਰਤੋਂ ਦਿਨੋ ਦਿਨ ਘੱਟਦੀ ਜਾ ਰਹੀ ਹੈ।

ਪੰਜਾਬੀ ਲੋਕ ਗੀਤਾਂ ਵਿੱਚ

ਮਧਾਣੀਆਂ............
ਹਾਏ ਉਇ ਮੇਰੇ ਡਾਢਿਆ
ਰੱਬਾ,,
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ
ਜਾਣੀਆਂ..



ਮਧਾਣੀਆਂ ਮਧਾਣੀਆਂ ਮਧਾਣੀਆਂ,
ਪੇਕੇ ਦੋਵੇ ਭੇਣਾਂ ਨੱਚੀਏ,
ਸੋਹਰੇ ਨੱਚੀਏ ਦਰਾਣੀਆਂ ਜਠਾਨੀਆਂ,
ਪੇਕੇ ਦੋਵੇ .............,

ਹਵਾਲੇ

Tags:

ਦਹੀਂਮੱਖਣ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਰਬਿੰਦਰਨਾਥ ਟੈਗੋਰਕਲਾਫ਼ਾਰਸੀ ਭਾਸ਼ਾਨਾਮਗੁਰੂ ਹਰਿਰਾਇਗੁਰੂ ਹਰਿਗੋਬਿੰਦਸੂਰਜ ਮੰਡਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਕਾਦਰਯਾਰਮੀਰੀ-ਪੀਰੀਕਵਿਤਾਕੇਂਦਰ ਸ਼ਾਸਿਤ ਪ੍ਰਦੇਸ਼ਫ਼ਾਇਰਫ਼ੌਕਸਮਝੈਲਸਰਵਣ ਸਿੰਘਗੁਰੂ ਅਮਰਦਾਸਭਾਰਤ ਦੀ ਸੰਵਿਧਾਨ ਸਭਾਦੇਬੀ ਮਖਸੂਸਪੁਰੀਵੈਦਿਕ ਕਾਲਪੰਜਾਬੀ ਕੱਪੜੇਵਿਸਾਖੀਬਿਮਲ ਕੌਰ ਖਾਲਸਾਸ਼ਰੀਂਹਪੱਤਰਕਾਰੀਬੁੱਲ੍ਹੇ ਸ਼ਾਹਜੱਟਪੀਲੂਹਾਸ਼ਮ ਸ਼ਾਹਸੰਦੀਪ ਸ਼ਰਮਾ(ਕ੍ਰਿਕਟਰ)1990ਬੁਝਾਰਤਾਂਆਧੁਨਿਕ ਪੰਜਾਬੀ ਕਵਿਤਾਸਿੰਧੂ ਘਾਟੀ ਸੱਭਿਅਤਾਸਿੱਖਣਾਸਾਉਣੀ ਦੀ ਫ਼ਸਲਗੂਰੂ ਨਾਨਕ ਦੀ ਪਹਿਲੀ ਉਦਾਸੀਅਜੀਤ ਕੌਰਅਜਮੇਰ ਸਿੰਘ ਔਲਖਗੋਇੰਦਵਾਲ ਸਾਹਿਬਨਾਦੀਆ ਨਦੀਮਗੁਰੂ ਹਰਿਕ੍ਰਿਸ਼ਨਸਾਹਿਤ ਅਤੇ ਮਨੋਵਿਗਿਆਨਸ਼ੁਭਮਨ ਗਿੱਲਸ਼੍ਰੋਮਣੀ ਅਕਾਲੀ ਦਲਤਕਨੀਕੀ ਸਿੱਖਿਆਭਾਰਤਲੋਕਧਾਰਾ ਸ਼ਾਸਤਰਆਮਦਨ ਕਰਮਾਤਾ ਗੁਜਰੀਪੰਜਾਬ ਦੇ ਲੋਕ-ਨਾਚਮਦਰ ਟਰੇਸਾਸ਼ਿਵ ਕੁਮਾਰ ਬਟਾਲਵੀਨਿੱਕੀ ਕਹਾਣੀਸਫ਼ਰਨਾਮਾਮਨੁੱਖੀ ਅਧਿਕਾਰ ਦਿਵਸਮਾਂਪੰਜਾਬੀ ਸਾਹਿਤਰੋਹਿਤ ਸ਼ਰਮਾਵਿਅੰਜਨ ਗੁੱਛੇਦੋਆਬਾ23 ਅਪ੍ਰੈਲਗੱਤਕਾਆਧੁਨਿਕਤਾਬੱਬੂ ਮਾਨਅਮਰ ਸਿੰਘ ਚਮਕੀਲਾਅਰਬੀ ਭਾਸ਼ਾਮਾਤਾ ਖੀਵੀਦਿਲਬੰਦਾ ਸਿੰਘ ਬਹਾਦਰਦਲੀਪ ਕੌਰ ਟਿਵਾਣਾਪੰਜਾਬੀ ਕਿੱਸਾ ਕਾਵਿ (1850-1950)ਦਿੱਲੀ ਸਲਤਨਤਦਸਤਾਰ🡆 More