ਧਰਤੀ

ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ 12% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।

ਧਰਤੀ
ਧਰਤੀ
ਧਰਤੀ
ਧਰਤੀ
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ

ਜੀਵਨ ਦਾ ਮੂਲ ਸਿਧਾਂਤ

ਸਾਡੀ ਧਰਤੀ ’ਤੇ ਜੀਵਨ 26 ਰਸਾਇਣਕ ਤੱਤਾਂ ਦੇ ਸੁਮੇਲ ਤੋਂ ਬਣਿਆ ਹੈ। ਛੇ ਰਸਾਇਣਕ ਮੂਲਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫ਼ੋਰਸ ਅਤੇ ਸਲਫਰ ਤੋਂ 95 ਫ਼ੀਸਦੀ ਜੀਵਨ ਬਣਿਆ ਹੈ। ਇਹ ਛੇ ਤੱਤ ਹੀ ਧਰਤੀ ’ਤੇ ਜੀਵਨ ਦੀ ਅਸਲੀ ਮੁੱਢਲੀ ਸੰਰਚਨਾ ਹਨ। ਪਾਣੀ ਅਜਿਹਾ ਘੋਲਕ ਹੈ ਜਿਸ ਦੁਆਰਾ ਕਈ ਜੀਵ ਰਸਾਇਣਕ ਕਿਰਿਆਵਾਂ ਬਣਦੀਆਂ ਹਨ। ਧਰਤੀ ’ਤੇ ਆਕਸੀਜਨ, ਨਾਈਟਰੋਜਨ ਤੇ ਪਾਣੀ ਦੀ ਬਹੁਤਾਤ ਹੈ। ਇੱਕ ਸੈੱਲ ਜੀਵ ਪਹਿਲਾਂ ਪਾਣੀ ਵਿੱਚ ਹੀ ਪੈਦਾ ਹੋਏ ਸਨ। ਉਸ ਤੋਂ ਬਾਅਦ ਦੋ ਸੈਲੇ ਜੀਵ ਤੇ ਫਿਰ ਹੌਲੀ-2 ਹੋਰ ਜੀਵ, ਜਾਨਵਰ ਅਤੇ ਮਨੁੱਖ ਆਦਿ ਬਣੇ।

ਧਰਤੀ ਦੀਆਂ ਪਰਤ

  • ਪੇਪੜੀ: ਲਗਪਗ 4 ਬਿਲੀਅਨ ਸਾਲ ਪਹਿਲਾਂ ਧਰਤੀ ਗਰਮ ਗੈਸਾਂ ਅਤੇ ਕਣਾਂ ਦਾ ਗੋਲਾ ਸੀ। ਇਸ ਦੇ ਠੰਢੇ ਹੋਣ ’ਤੇ ਬਾਹਰਲੀ ਪਰਤ ਜੰਮ ਗਈ ਜਿਸ ਨੂੰ ਪੇਪੜੀ ਕਹਿੰਦੇ ਹਨ। ਇਸ ਦੀ ਮੋਟਾਈ 10 ਤੋਂ 100 ਕਿਲੋਮੀਟਰ ਹੈ।
  • ਮੈਂਟਲ: ਧਰਤੀ ਦਾ ਅਰਧ-ਵਿਆਸ 6,400 ਕਿਲੋਮੀਟਰ ਹੈ। ਧਰਤੀ ਦੀ ਪੇਪੜੀ ਹੇਠਾਂ ਗਾੜ੍ਹਾ ਪਦਾਰਥ ਹੈ ਜਿਸ ਨੂੰ ਮੈਂਟਲ ਕਹਿੰਦੇ ਹਨ। ਇਸ ਦੀ ਮੋਟਾਈ 2,900 ਕਿਲੋਮੀਟਰ ਹੈ। ਧਰਤੀ ਦੇ ਬਣਨ ਸਮੇਂ ਦੀ ਕਾਫ਼ੀ ਗਰਮੀ ਧਰਤੀ ਅੰਦਰ ਮੌਜੂਦ ਹੈ। ਭਾਰੀ ਤੱਤਾਂ ਦੇ ਅੰਦਰ ਵੱਲ ਅਤੇ ਹਲਕੇ ਤੱਤਾਂ ਦੇ ਬਾਹਰ ਵੱਲ ਜਾਣ ਨਾਲ ਤੱਤਾਂ ਦੀ ਆਪਸੀ ਰਗੜ ਕਾਰਨ ਤਾਪ ਪੈਦਾ ਹੋਇਆ। ਧਰਤੀ ਵਿੱਚ ਰੇਡੀਓ-ਐਕਟਿਵ ਪਦਾਰਥਾਂ ਜਿਵੇਂ ਰੇਡੀਅਮ, ਯੂਰੇਨੀਅਮ, ਥੋਰੀਅਮ 40 ਆਦਿ ਤੱਤਾਂ ਦੇ ਖੈ ਹੋਣ ਨਾਲ ਤਾਪ ਪੈਦਾ ਹੁੰਦਾ ਹੈ। ਇਹ ਤਾਪ ਧਰਤੀ ਨੂੰ ਅੰਦਰੋਂ ਗਰਮ ਰੱਖਦਾ ਹੈ।
  • ਕੋਰ: ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਕੋਰ ਹੈ। ਇਸ ਦੀਆਂ ਦੋ ਪਰਤਾਂ ਹਨ। ਬਾਹਰਲੀ ਪਰਤ ਤਰਲ ਰੂਪ ਵਿੱਚ ਹੈ। ਇਸ ਦੀ ਮੋਟਾਈ 2,300 ਕਿਲੋਮੀਟਰ ਹੈ। ਅੰਦਰਲੀ ਪਰਤ ਠੋਸ ਹੈ। ਇਸ ਦੀ ਮੋਟਾਈ 1,250 ਕਿਲੋਮੀਟਰ ਹੈ। ਅੰਦਰਲੀ ਕੋਰ ’ਤੇ ਦਬਾਅ ਬਹੁਤ ਜ਼ਿਆਦਾ ਹੈ। ਇਹ ਦਬਾਅ ਤਾਪ ਨੂੰ ਕੋਰ ਤੋਂ ਬਾਹਰ ਨਹੀਂ ਜਾਣ ਦਿੰਦਾ ਜਿਸ ਕਾਰਨ ਕੋਰ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਇਹ ਤਾਪਮਾਨ ਸੂਰਜ ਦੀ ਬਾਹਰਲੀ ਸਤ੍ਹਾ ਦੇ ਤਾਪਮਾਨ ਦੇ ਬਰਾਬਰ ਹੈ।
ਧਰਤੀ ਦੀਆਂ ਮੁੱਖ ਪਲੇਟਾ
ਧਰਤੀ 
ਪਲੇਟ ਦਾ ਨਾਮ ਖੇਤਰਫਲ
106 km2
     ਪ੍ਰਸ਼ਾਤ ਪਲੇਟ 103.3
     ਅਫਰੀਕਨ ਪਲੇਟ 78.0
     ਉੱਤਰੀ ਅਮਰੀਕਾ ਪਲੇਟ 75.9
     ਯੂਰਪ ਪਲੇਟ 67.8
     ਅੰਟਾਰਕਟਿਕ ਪਲੇਟ 60.9
     ਹਿੰਦ-ਅਸਟ੍ਰੇਲੀਆ ਪਲੇਟ 47.2
     ਦੱਖਣੀ ਅਮਰੀਕਾ ਪਲੇਟ 43.6
ਧਰਤੀ ਦੀਆ ਪਰਤਾਂ
ਧਰਤੀ 

ਧਰਤੀ ਦੀ ਕੋਰ ਤੋਂ ਬਾਹਰੀ ਪੇਪੜੀ ਤੱਕ ਦਾ ਚਿੱਤਰ (ਪੈਰਾਨੇ ਮੁਤਾਬਕ ਨਹੀਂ)
ਡੁਘਾ
(ਕਿਲੋਮੀਟਰ)
ਪਰਤ ਘਣਤਾ
ਗ੍ਰਾਮ/ਸਮ3
0–60 ਲਿਥੋਸਫੀਅਰ
0–35 ਪੇਪੜੀ 2.2–2.9
35–60 ਮੈਂਟਲ ਉਪਰਲਾ ਭਾਗ 3.4–4.4
  35–2890 ਮੈਂਟਲ 3.4–5.6
100–700 ਅਸਥੇਨੋਸਫੀਅਰ
2890–5100 ਉਪਰੀ ਕੋਰ 9.9–12.2
5100–6378 ਅੰਦਰੀ ਕੋਰ 12.8–13.1

ਹਵਾਲੇ

ਸੂਰਜ ਮੰਡਲ
ਧਰਤੀ ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ

Tags:

ਆਕਸੀਜਨਉਪਗ੍ਰਹਿਚੰਦਰਮਾ🜨

🔥 Trending searches on Wiki ਪੰਜਾਬੀ:

ਹੋਲਾ ਮਹੱਲਾਪੰਜਾਬ ਦੇ ਮੇਲੇ ਅਤੇ ਤਿਓੁਹਾਰਫ਼ਾਰਸੀ ਭਾਸ਼ਾਨੇਪਾਲਵਰਨਮਾਲਾਸੰਪੂਰਨ ਸੰਖਿਆਪੰਜਾਬ ਦੇ ਲੋਕ-ਨਾਚਵੀਹੀਰ ਰਾਂਝਾਮੁਹਾਰਨੀਵਾਕਔਰੰਗਜ਼ੇਬਨਿਬੰਧਨੀਲਕਮਲ ਪੁਰੀਸੀ++ਬਾਜਰਾ2022 ਪੰਜਾਬ ਵਿਧਾਨ ਸਭਾ ਚੋਣਾਂਪੂਨਮ ਯਾਦਵਮਾਨਸਿਕ ਸਿਹਤਬੱਦਲਸਵੈ-ਜੀਵਨੀਜਪੁਜੀ ਸਾਹਿਬਸੱਭਿਆਚਾਰ ਅਤੇ ਸਾਹਿਤਸ਼ੁਭਮਨ ਗਿੱਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੀਂਹਨਾਈ ਵਾਲਾਭਾਈ ਮਰਦਾਨਾਪੰਜਾਬੀ ਨਾਵਲ ਦਾ ਇਤਿਹਾਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਕਿਰਨ ਬੇਦੀਅਮਰਿੰਦਰ ਸਿੰਘ ਰਾਜਾ ਵੜਿੰਗਪੰਜਾਬੀ ਨਾਵਲਸਾਹਿਤ ਅਤੇ ਇਤਿਹਾਸਪੰਜ ਪਿਆਰੇਵਾਰਿਸ ਸ਼ਾਹਤਰਾਇਣ ਦੀ ਦੂਜੀ ਲੜਾਈਧਾਤਮਹਾਤਮਾ ਗਾਂਧੀਮੱਸਾ ਰੰਘੜਅਨੰਦ ਸਾਹਿਬਵਿਆਕਰਨਿਕ ਸ਼੍ਰੇਣੀਲੰਗਰ (ਸਿੱਖ ਧਰਮ)ਛੱਲਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਿਗਿਆਨਭਗਵਦ ਗੀਤਾਖ਼ਲੀਲ ਜਿਬਰਾਨਮਨੋਜ ਪਾਂਡੇਪੰਜਾਬ ਵਿਧਾਨ ਸਭਾਸਮਾਜ ਸ਼ਾਸਤਰਜਰਮਨੀਜਮਰੌਦ ਦੀ ਲੜਾਈਹਵਾਰਾਧਾ ਸੁਆਮੀਪੀਲੂਜੀਵਨੀਕੁਲਦੀਪ ਮਾਣਕਗੁਰਦਾਸ ਮਾਨਕਰਤਾਰ ਸਿੰਘ ਦੁੱਗਲਭਾਈ ਤਾਰੂ ਸਿੰਘਰਬਿੰਦਰਨਾਥ ਟੈਗੋਰਕਿਰਿਆ-ਵਿਸ਼ੇਸ਼ਣਨਿਕੋਟੀਨਫ਼ਿਰੋਜ਼ਪੁਰਅਮਰ ਸਿੰਘ ਚਮਕੀਲਾਜਸਵੰਤ ਸਿੰਘ ਨੇਕੀਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਫੌਂਟਡਾ. ਹਰਸ਼ਿੰਦਰ ਕੌਰਸੂਰਜਪੋਸਤਸੁਭਾਸ਼ ਚੰਦਰ ਬੋਸਪੰਜ ਤਖ਼ਤ ਸਾਹਿਬਾਨ🡆 More