ਚੰਦਰਮਾ

ਚੰਦਰਮਾ (ਚਿੰਨ੍ਹ: ) ਧਰਤੀ ਦਾ ਇਕੋ ਇੱਕ ਕੁਦਰਤੀ ਉਪਗ੍ਰਹਿ ਹੈ। ਇਹ ਧਰਤੀ ਤੋਂ 384,403 ਕਿਲੋਮੀਟਰ ਦੂਰ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਚੱਕਰ ਲਗਾਉਣ ਲਈ 27.3 ਦਿਨ ਲੱਗਦੇ ਹਨ। ਦਿਨ ਨੂੰ ਚੰਦ ਦਾ ਤਾਪਮਾਨ 107 °C, ਅਤੇ ਰਾਤ ਨੂੰ -153 °C ਹੂੰਦਾ ਹੈ। ਚੰਦਰਮਾ ਉੱਤੇ ਗੁਰੁਤਵਾਕਰਸ਼ਣ ਧਰਤੀ ਵਲੋਂ 1 / 6 ਹੈ। ਧਰਤੀ-ਚੰਦਰਮਾ-ਸੂਰਜ ਜਿਆਮਿਤੀ ਦੇ ਕਾਰਨ ਚੰਦਰਮਾ ਦੀ ਸਥਿਤੀ ਹਰ 29.5 ਦਿਨਾਂ ਵਿੱਚ ਬਦਲਦੀ ਹੈ।

ਚੰਦਰਮਾ
ਚੰਦਰਮਾ ਦੀ ਤਸਵੀਰ ਜੋ ਕਿ ਗੈਲੀਲੀਓ ਸਪੇਸਕਰਾਫਟ ਦੁਆਰਾ 7 ਦਸੰਬਰ 1992 ਨੂੰ ਲਈ ਗਈ ਸੀ।

ਅੰਤਰਿਕਸ਼ ਵਿੱਚ ਮਨੁੱਖ ਸਿਰਫ ਚੰਦਰਮਾ ਉੱਤੇ ਹੀ ਕਦਮ ਰੱਖ ਸਕਿਆ ਹੈ। ਸੋਵੀਅਤ ਯੂਨੀਅਨ ਦਾ ਲੂਨਾ - 1 ਪਹਿਲਾ ਅੰਤਰਿਕਸ਼ ਯਾਨ ਸੀ ਜੋ ਚੰਦਰਮਾ ਦੇ ਕੋਲੋਂ ਨਿਕਲਿਆ ਸੀ ਲੇਕਿਨ ਲੂਨਾ-2 ਪਹਿਲਾ ਯਾਨ ਸੀ ਜੋ ਚੰਦਰਮਾ ਦੀ ਧਰਤੀ ਉੱਤੇ ਉਤਰਿਆ।

ਵਾਯੂਮੰਡਲ

ਚੰਦਰਮਾ ਦਾ ਵਾਯੂਮੰਡਲ ਇੰਨਾ ਥੋੜਾ ਹੈ ਕਿ ਇਸ ਨੂੰ ਨਾ ਦੇ ਬਰਾਬਰ ਸਮਝਿਆ ਜਾ ਸਕਦਾ ਹੈ। ਚੰਦ ਦਾ ਕੁੱਲ ਵਾਯੂਮੰਡਲ ਭਾਰ 104 ਕਿਲੋ ਗਰਾਮ ਹੈ[ਹਵਾਲਾ ਲੋੜੀਂਦਾ]

ਪੂਰਨਮਾਸ਼ੀ

ਜਿਸ ਦਿਨ ਚੰਦਰਮਾ ਧਰਤੀ ਤੋਂ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ, ਉਸ ਨੂੰ ਪੂਰਨਮਾਸ਼ੀ ਕਿਹਾ ਜਾਂਦਾ ਹੈ। ਜਦ ਚੰਦਰਮਾ, ਧਰਤੀ ਦੇ ਇੱਕ ਪਾਸੇ ਅਤੇ ਸੂਰਜ ਦੂਜੇ ਪਾਸੇ ਹੁੰਦਾ ਹੈ, ਉਦੋਂ ਚੰਦਰਮਾ ਪੂਰਨ ਰੂਪ ਵਿੱਚ ਦਿਖਾਈ ਦਿੰਦਾ ਹੈ ਅਤੇ ਉਸ ਨੂੰ ਪੂਰਨਮਾਸ਼ੀ ਕਿਹਂਦੇ ਹਨ। ਪੂਰਨਮਾਸ਼ੀ 29 ਤੋਂ 30 ਦਿਨਾਂ ਦੇ ਫਾਸਲੇ ਬਾਅਦ ਹੁੰਦੀ ਹੈ।

ਦੂਰੀ ਧਰਤੀ ਅਤੇ ਚੰਦਰਮਾ

ਚੰਦਰਮਾ, ਧਰਤੀ ਤੋਂ ਹਰ ਸਾਲ ਲਗਪਗ 3.8 ਸੈਂ: ਮੀ: ਦੂਰ ਜਾ ਰਿਹਾ ਹੈ। ਬ੍ਰਹਿਮੰਡ ਵਿੱਚ ਕੋਈ ਦੋ ਵਸਤੂਆਂ ਇਕ-ਦੂਜੀ ਨੂੰ ਆਪਣੇ ਵੱਲ ਖਿੱਚਦੀਆਂ ਹਨ। ਇਸ ਖਿੱਚ ਨੂੰ ਗਰੂਤਾਕਰਸਨ ਬਲ ਕਹਿੰਦੇ ਹਨ। ਧਰਤੀ ਗਰੂਤਾਕਰਸਨ ਬਲ ਕਾਰਨ ਚੰਦਰਮਾ ਨੂੰ ਆਪਣੇ ਵੱਲ ਖਿੱਚਦੀ ਹੈ। ਚੰਦਰਮਾ ਵੀ ਧਰਤੀ ਨੂੰ ਆਪਣੇ ਵੱਲ ਖਿੱਚਦਾ ਹੈ। ਚੰਦਰਮਾ ਦੀ ਖਿੱਚ ਕਾਰਨ ਧਰਤੀ 'ਤੇ ਚੰਦਰਮਾ ਦੇ ਨੇੜੇ ਵਾਲੇ ਹਿੱਸੇ 'ਤੇ ਉਭਾਰ ਆ ਜਾਂਦਾ ਹੈ, ਜਿਸ ਨੂੰ ਜਵਾਰਭਾਟਾ ਉਭਾਰ ਕਹਿੰਦੇ ਹਨ। ਇਹ ਉਭਾਰ ਪਾਣੀ ਵਾਲੇ ਹਿੱਸੇ 'ਤੇ ਵੱਡਾ ਹੁੰਦਾ ਹੈ। ਗਰੂਤਾ ਬਲ ਨਾਲ ਸਮੰੁਦਰ ਵਿੱਚ 15 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ, ਜਦੋਂ ਕਿ ਧਰਤੀ ਦੇ ਦੂਜੇ ਪਾਸੇ ਇਹ ਉਭਾਰ ਘੱਟ ਬਣਦਾ ਹੈ। ਧਰਤੀ ਦੇ ਠੋਸ ਭਾਗ 'ਤੇ ਇਹ ਉਭਾਰ ਕੁਝ ਸੈਂਟੀਮੀਟਰ ਹੁੰਦਾ ਹੈ। ਜਵਾਰਭਾਟਾ ਦੀ ਰਗੜ ਜਿਹੜੀ ਧਰਤੀ ਦੇ ਦੁਆਲੇ ਜਵਾਰਭਾਟਾ ਦੀ ਗਤੀ ਦੇ ਕਾਰਨ ਬਣਦੀ ਹੈ, ਧਰਤੀ ਤੋਂ ਊਰਜਾ ਨੂੰ ਸੋਖ ਲੈਂਦੀ ਹੈ ਅਤੇ ਇਸ ਊਰਜਾ ਨੂੰ ਚੰਦਰਮਾ ਦੇ ਗ੍ਰਹਿਪੱਥ ਵਿੱਚ ਰਵਾਨਾ ਕਰ ਦਿੰਦੀ ਹੈ। ਸਿੱਟੇ ਵਜੋਂ ਚੰਦਰਮਾ ਦਾ ਗ੍ਰਹਿਪੱਥ ਵੱਡਾ ਹੋ ਰਿਹਾ ਹੈ, ਜਿਸ ਕਾਰਨ ਚੰਦਰਮਾ ਧਰਤੀ ਤੋਂ ਦੂਰ ਜਾ ਰਿਹਾ ਹੈ।

ਰੌਚਿਕ ਗੱਲਾਂ

  1. ਹੁਣ ਤੱਕ ਸਿਰਫ 12 ਇਨਸਾਨ ਚੰਦ 'ਤੇ ਗਏ ਹਨ। ਪਿਛਲੇ 41 ਸਾਲਾਂ ਤੋਂ ਕੋਈ ਵੀ ਮਨੁੱਖ ਚੰਦ 'ਤੇ ਨਹੀਂ ਗਿਆ ਹੈ।
  2. ਚੰਦਰਮਾ ਧਰਤੀ ਦੇ ਆਕਾਰ ਦਾ ਸਿਰਫ 27 ਪ੍ਰਤੀਸ਼ਤ ਹੈ।
  3. ਪੂਰਾ ਚੰਦ ਅੱਧੇ ਚੰਦ ਨਾਲੋਂ 9 ਗੁਣਾ ਵੱਧ

ਚਮਕਦਾ ਹੈ।

  1. ਜੇਕਰ ਚੰਦਰਮਾ ਅਲੋਪ ਹੋ ਜਾਂਦਾ ਹੈ, ਤਾਂ ਧਰਤੀ 'ਤੇ ਦਿਨ ਸਿਰਫ 6 ਘੰਟੇ ਦਾ ਹੋਵੇਗਾ।
  2. ਜਦੋਂ ਪੁਲਾੜ ਯਾਤਰੀ ਐਲਨ ਸਪਾਰਡ ਚੰਦਰਮਾ 'ਤੇ ਸੀ, ਤਾਂ ਉਸ ਨੇ ਗੋਲਫ ਦੀ ਗੇਂਦ ਨੂੰ ਮਾਰਿਆ ਜੋ 800 ਮੀਟਰ ਦੂਰ ਤੱਕ ਗਈ ਸੀ।
  3. ਅਪੋਲੋ ਪੁਲਾੜ ਯਾਨ ਚੰਦਰਮਾ ਤੋਂ ਚੱਟਾਨ ਦੇ ਕੁੱਲ 296 ਟੁਕੜੇ ਲੈ ਕੇ ਆਏ ਜਿਨ੍ਹਾਂ ਦਾ ਪੁੰਜ (ਵਜ਼ਨ) 382 ਕਿਲੋਗ੍ਰਾਮ ਸੀ।
  4. ਧਰਤੀ ਤੋਂ ਚੰਦਰਮਾ ਦਾ ਸਿਰਫ 59 ਪ੍ਰਤੀਸ਼ਤ ਹੀ ਦਿਖਾਈ ਦਿੰਦਾ ਹੈ।
  5. ਚੰਦਰਮਾ ਧਰਤੀ ਦੁਆਲੇ ਘੁੰਮਦੇ ਸਮੇਂ ਧਰਤੀ ਵਾਂਗ ਆਪਣੇ ਆਪ ਦਾ ਇੱਕ ਹਿੱਸਾ ਹੀ ਰੱਖਦਾ ਹੈ, ਇਸ ਲਈ ਅੱਜ ਤੱਕ ਕਿਸੇ ਮਨੁੱਖ ਨੇ ਧਰਤੀ ਤੋਂ ਚੰਦਰਮਾ ਦਾ ਦੂਜਾ ਪਾਸਾ ਨਹੀਂ ਦੇਖਿਆ। ਪਰ ਚੰਦਰਮਾ ਦੇ ਦੂਜੇ ਪਾਸੇ ਦੀਆਂ ਤਸਵੀਰਾਂ ਲਈਆਂ ਗਈਆਂ ਹਨ।
  6. ਚੰਦਰਮਾ ਦਾ ਵਿਆਸ ਧਰਤੀ ਦੇ ਵਿਆਸ ਦਾ ਸਿਰਫ਼ ਇੱਕ ਚੌਥਾਈ ਹੈ ਅਤੇ ਲਗਭਗ 49 ਚੰਦ ਧਰਤੀ ਵਿੱਚ ਫਿੱਟ ਹੋ ਸਕਦੇ ਹਨ।
  7. ਕੀ ਤੁਸੀਂ ਜਾਣਦੇ ਹੋ ਕਿ ਚੰਦ ਹਰ ਸਾਲ ਧਰਤੀ ਤੋਂ 4 ਸੈਂਟੀਮੀਟਰ ਦੂਰ ਜਾ ਰਿਹਾ ਹੈ। ਅੱਜ ਤੋਂ 50 ਅਰਬ ਸਾਲ ਬਾਅਦ, ਚੰਦ 47 ਦਿਨਾਂ ਵਿੱਚ ਧਰਤੀ ਦੇ ਆਲੇ ਦੁਆਲੇ ਇੱਕ ਪਰਿਕਰਮਾ ਪੂਰ ਕਰੇਗੀ, ਜੋ ਹੁਣ ਇਹ 27.3 ਦਿਨਾਂ ਵਿੱਚ ਕਰ ਰਿਹਾ ਹੈ। ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਹੁਣ ਤੋਂ 5 ਅਰਬ ਸਾਲ ਬਾਅਦ ਹੀ ਧਰਤੀ ਸੂਰਜ ਦੇ ਨਾਲ ਖਤਮ ਹੋ ਜਾਵੇਗੀ।
  8. ਜਦੋਂ ਨੀਲ ਆਰਮਸਟਰਾਂਗ ਨੇ ਚੰਦਰਮਾ 'ਤੇ ਆਪਣਾ ਪਹਿਲਾ ਕਦਮ ਰੱਖਿਆ ਸੀ, ਚੰਦਰਮਾ ਦੀ ਧਰਤੀ 'ਤੇ ਉਸ ਦੁਆਰਾ ਬਣਾਇਆ ਗਿਆ ਨਿਸ਼ਾਨ ਅਜੇ ਵੀ ਮੌਜੂਦ ਹੈ ਅਤੇ ਅਗਲੇ ਕੁਝ ਲੱਖਾਂ ਸਾਲਾਂ ਤੱਕ ਅਜਿਹਾ ਹੀ ਰਹੇਗਾ। ਕਿਉਂਕਿ ਚੰਦ 'ਤੇ ਕੋਈ ਹਵਾ ਨਹੀਂ ਹੈ ਜੋ ਇਸ ਨੂੰ ਤਬਾਹ ਕਰ ਸਕੇ
  9. ਜਦੋਂ ਨੀਲ ਆਰਮਸਟ੍ਰਾਂਗ ਪਹਿਲੀ ਵਾਰ ਚੰਦਰਮਾ 'ਤੇ ਤੁਰਿਆ ਸੀ, ਉਸ ਕੋਲ ਰਾਈਟ ਬ੍ਰਦਰਜ਼ ਦੇ ਪਹਿਲੇ ਹਵਾਈ ਜਹਾਜ਼ ਦਾ ਇੱਕ ਟੁਕੜਾ ਸੀ।
  10. 1950 ਦੇ ਦਹਾਕੇ ਦੌਰਾਨ ਅਮਰੀਕਾ ਨੇ ਚੰਦਰਮਾ ਨੂੰ ਐਟਮ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ ਸੀ।
  11. ਸੂਰਜੀ ਮੰਡਲ ਦੇ 181 ਉਪਗ੍ਰਹਿਾਂ ਵਿੱਚੋਂ ਚੰਦਰਮਾ ਦਾ ਆਕਾਰ 5ਵੇਂ ਨੰਬਰ 'ਤੇ ਹੈ।
  12. ਚੰਦਰਮਾ ਦਾ ਖੇਤਰਫਲ ਅਫ਼ਰੀਕਾ ਦੇ ਖੇਤਰਫਲ ਦੇ ਬਰਾਬਰ ਹੈ।
  13. ਚੰਦਰਮਾ 'ਤੇ ਪਾਣੀ ਭਾਰਤ ਦੀ ਖੋਜ ਹੈ। ਭਾਰਤ ਤੋਂ ਪਹਿਲਾਂ ਵੀ ਕਈ ਵਿਗਿਆਨੀਆਂ ਦਾ ਮੰਨਣਾ ਸੀ ਕਿ ਚੰਦਰਮਾ 'ਤੇ ਪਾਣੀ ਹੋਵੇਗਾ ਪਰ ਕਿਸੇ ਨੇ ਇਸ ਦੀ ਖੋਜ ਨਹੀਂ ਕੀਤੀ।
  14. ਜੇਕਰ ਤੁਸੀਂ ਆਪਣੀ ਇੰਟਰਨੈੱਟ ਸਪੀਡ ਤੋਂ ਖੁਸ਼ ਨਹੀਂ ਹੋ ਤਾਂ ਤੁਸੀਂ ਚੰਦਰਮਾ ਵੱਲ ਮੁੜ ਸਕਦੇ ਹੋ। ਜੀ ਹਾਂ, ਵਿਸ਼ਵ ਰਿਕਾਰਡ ਬਣਾਉਂਦੇ ਹੋਏ ਨਾਸਾ ਨੇ ਚੰਦਰਮਾ 'ਤੇ ਵਾਈ-ਫਾਈ ਕਨੈਕਸ਼ਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਜਿਸ ਦੀ ਸਪੀਡ 19 mbps ਬਹੁਤ ਹੀ ਹੈਰਾਨੀਜਨਕ ਹੈ।
  15. ਚੰਦਰਮਾ ਦਾ ਦਿਨ ਦਾ ਤਾਪਮਾਨ 180 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਜਦੋਂ ਕਿ ਰਾਤ ਦਾ ਸਮਾਂ 153 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
  16. ਚੰਦਰਮਾ 'ਤੇ ਮਨੁੱਖਾਂ ਦੁਆਰਾ 96 ਥੈਲੇ ਬਚੇ ਹਨ ਜਿਨ੍ਹਾਂ ਵਿੱਚ ਚੰਦਰਮਾ 'ਤੇ ਜਾਣ ਵਾਲੇ ਪੁਲਾੜ ਯਾਤਰੀਆਂ ਦਾ ਮਲ, ਪਿਸ਼ਾਬ ਅਤੇ ਉਲਟੀਆਂ ਹਨ।
  17. ਜੇਕਰ ਧਰਤੀ 'ਤੇ ਚੰਦ ਗ੍ਰਹਿਣ ਹੁੰਦਾ ਹੈ, ਤਾਂ ਚੰਦਰਮਾ 'ਤੇ ਸੂਰਜ ਗ੍ਰਹਿਣ ਹੋਵੇਗਾ।

ਹਵਾਲੇ

ਸੂਰਜ ਮੰਡਲ
ਚੰਦਰਮਾ ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ


Tags:

ਚੰਦਰਮਾ ਵਾਯੂਮੰਡਲਚੰਦਰਮਾ ਪੂਰਨਮਾਸ਼ੀਚੰਦਰਮਾ ਦੂਰੀ ਧਰਤੀ ਅਤੇ ਚੰਦਰਮਾ ਰੌਚਿਕ ਗੱਲਾਂਚੰਦਰਮਾ ਹਵਾਲੇਚੰਦਰਮਾਧਰਤੀਵਿਕੀਪੀਡੀਆ:Citation needed

🔥 Trending searches on Wiki ਪੰਜਾਬੀ:

ਮਲਵਈਮੂਲ ਮੰਤਰਪਾਸ਼ਜਨਮਸਾਖੀ ਪਰੰਪਰਾਡਾ. ਹਰਿਭਜਨ ਸਿੰਘਜਵਾਹਰ ਲਾਲ ਨਹਿਰੂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਦਿਓ, ਬਿਹਾਰਕੁਲਫ਼ੀਪੁਰਾਤਨ ਜਨਮ ਸਾਖੀਸ਼ਾਹ ਮੁਹੰਮਦਸਰੋਦਸਿੱਖ ਧਰਮ ਦਾ ਇਤਿਹਾਸਪੰਜਾਬੀ ਤਿਓਹਾਰਰੁੱਖਟਕਸਾਲੀ ਭਾਸ਼ਾਜੀ ਆਇਆਂ ਨੂੰਬੱਬੂ ਮਾਨਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕਾਰੋਬਾਰਯੂਨਾਈਟਡ ਕਿੰਗਡਮਮਾਲਵਾ (ਪੰਜਾਬ)ਸੀ.ਐਸ.ਐਸਛੋਲੇਯੂਰਪਸ਼ਬਦਹਾਫ਼ਿਜ਼ ਬਰਖ਼ੁਰਦਾਰਗੂਗਲਪੰਜਾਬੀ ਕੈਲੰਡਰਗੁਰਮੀਤ ਸਿੰਘ ਖੁੱਡੀਆਂਭਾਰਤੀ ਰਿਜ਼ਰਵ ਬੈਂਕਦਲੀਪ ਸਿੰਘਜੰਗਲੀ ਜੀਵ ਸੁਰੱਖਿਆਯਥਾਰਥਵਾਦ (ਸਾਹਿਤ)ਗ਼ਿਆਸੁੱਦੀਨ ਬਲਬਨਲੋਕ-ਸਿਆਣਪਾਂਬਾਸਕਟਬਾਲਸਿੱਖਪਾਕਿਸਤਾਨਐਚ.ਟੀ.ਐਮ.ਐਲਵਿਧਾਤਾ ਸਿੰਘ ਤੀਰਆਰੀਆ ਸਮਾਜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਇਸਲਾਮ ਅਤੇ ਸਿੱਖ ਧਰਮਗੁਰਦੁਆਰਾ ਬੰਗਲਾ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਧਨੀ ਰਾਮ ਚਾਤ੍ਰਿਕਕਲਪਨਾ ਚਾਵਲਾਜੱਸਾ ਸਿੰਘ ਰਾਮਗੜ੍ਹੀਆਸਰ ਜੋਗਿੰਦਰ ਸਿੰਘਜਲੰਧਰਰਾਮ ਮੰਦਰਰਾਮਪੁਰਾ ਫੂਲਪੰਜਾਬੀ ਧੁਨੀਵਿਉਂਤਗੁਰੂ ਰਾਮਦਾਸਮੱਸਾ ਰੰਘੜਸਾਹਿਬਜ਼ਾਦਾ ਅਜੀਤ ਸਿੰਘਸਾਰਕਬਾਬਾ ਜੀਵਨ ਸਿੰਘਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਫੋਰਬਜ਼ਸੁਖਪਾਲ ਸਿੰਘ ਖਹਿਰਾਹੋਲਾ ਮਹੱਲਾਬੋਹੜਬੰਗਲੌਰਕਬੀਰਅਕਾਲ ਉਸਤਤਿਪੰਜਾਬ ਦੀਆਂ ਲੋਕ-ਕਹਾਣੀਆਂਪੰਜਾਬ ਵਿਧਾਨ ਸਭਾਜਸਵੰਤ ਸਿੰਘ ਨੇਕੀਹੋਲੀਕੁਲਵੰਤ ਸਿੰਘ ਵਿਰਕਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਿਮਰਤ ਖਹਿਰਾਪੋਹਾਭਾਰਤ ਦੀ ਸੰਵਿਧਾਨ ਸਭਾਹੈਂਡਬਾਲ🡆 More