ਕਰਤਾਰ ਸਿੰਘ ਦੁੱਗਲ: ਭਾਰਤੀ ਪੰਜਾਬੀ ਲੇਖਕ

ਕਰਤਾਰ ਸਿੰਘ ਦੁੱਗਲ (1 ਮਾਰਚ 1917 - 26 ਜਨਵਰੀ 2012) ਇੱਕ ਪੰਜਾਬੀ ਲੇਖਕ ਸੀ। ਉਹ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਦਾ ਸੀ। ਉਸ ਨੇ ਨਿੱਕੀ ਕਹਾਣੀ ਤੋਂ ਬਿਨਾਂ ਨਾਵਲ, ਨਾਟਕ, ਰੇਡੀਓ ਨਾਟਕ ਤੇ ਕਵਿਤਾ ਵੀ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ।

ਕਰਤਾਰ ਸਿੰਘ ਦੁੱਗਲ
ਕਰਤਾਰ ਸਿੰਘ ਦੁੱਗਲ
ਕਰਤਾਰ ਸਿੰਘ ਦੁੱਗਲ
ਜਨਮ(1917-03-01)1 ਮਾਰਚ 1917
ਪੋਠੋਹਾਰ ਦੇ ਇਲਾਕੇ ਦਾ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿੱਚ)
ਮੌਤ26 ਜਨਵਰੀ 2012(2012-01-26) (ਉਮਰ 94)
ਕਿੱਤਾਕਹਾਣੀਕਾਰ, ਨਾਵਲਕਾਰ
ਭਾਸ਼ਾਪੰਜਾਬੀ, ਅੰਗਰੇਜ਼ੀ, ਉਰਦੂ, ਹਿੰਦੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ. ਏ. ਅੰਗਰੇਜ਼ੀ
ਅਲਮਾ ਮਾਤਰਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ
ਦਸਤਖ਼ਤ
ਕਰਤਾਰ ਸਿੰਘ ਦੁੱਗਲ: ਜੀਵਨ, ਰਚਨਾਵਾਂ, ਸਨਮਾਨ

ਜੀਵਨ

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿਕੇ ਕੰਮ ਕਰਦਾ ਰਿਹਾ ਅਤੇ ਸਟੇਸ਼ਨ ਡਾਇਰੈਕਟਰ ਬਣਿਆ। ਇਸ ਦੌਰਾਨ ਉਸ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜਭਾਰ ਨਿਭਾਇਆ। ਦੁੱਗਲ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਿਹਾ। ੳਸ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਵਿੱਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਿਹਾ।[ਹਵਾਲਾ ਲੋੜੀਂਦਾ]

ਉਹ ਕਈ ਸੰਸਥਾਵਾਂ ਦਾ ਸੰਸਥਾਪਕ ਵੀ ਸੀ, ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਿਹਾ। ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸੀ ਅਤੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫੈਲੋ ਬਣਿਆ। ਅਗਸਤ 1977 ਨੂੰ ਉਸ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ।[ਹਵਾਲਾ ਲੋੜੀਂਦਾ]

ਰਚਨਾਵਾਂ

ਕਹਾਣੀ ਸੰਗ੍ਰਹਿ

  • ਸਵੇਰ ਸਾਰ (1942)
  • ਪਿੱਪਲ ਪੱਤੀਆਂ
  • ਕੁੜੀ ਕਹਾਣੀ ਕਰਦੀ ਗਈ (1943)
  • ਡੰਗਰ
  • ਅੱਗ ਖਾਣ ਵਾਲੇ
  • ਕਰਾਮਾਤ(ਕਹਾਣੀ ਸੰਗ੍ਰਹਿ) (1957)
  • ਪਾਰੇ ਮੈਰੇ (1961)
  • ਇੱਕ ਛਿੱਟ ਚਾਨਣ ਦੀ (1963)
  • ਮਾਜ਼ਾ ਨਹੀਂ ਮੋਇਆ (1970)
  • ਨਵਾਂ ਘਰ
  • ਸੋਨਾਰ ਬੰਗਲਾ
  • ਫੁੱਲ ਤੋੜਨਾ ਮਨਾਂ ਹੈ
  • ਢੋਇਆ ਹੋਇਆ ਬੂਹਾ
  • ਹੰਸਾ ਆਦਮੀ (1986)
  • ਪੈਣਗੇ ਵੈਣ ਡੂੰਘੇ (1993)
  • ਭਾਬੀ ਜਾਨ (1995)
  • ਮੌਤ ਇੱਕ ਗੁੰਚੇ ਦੀ (1995)
  • ਤ੍ਰਿਸ਼ਨਾ (ਕਹਾਣੀ ਸੰਗ੍ਰਹਿ)

ਨਾਵਲ

  • ਆਂਦਰਾਂ
  • ਪੁੰਨਿਆ ਦੀ ਰਾਤ
  • ਤੇਰੇ ਭਾਣੇ
  • ਬੰਦ ਦਰਵਾਜ਼ੇ (1959)
  • ਮਿੱਟੀ ਮੁਸਲਮਾਨ ਕੀ (1999)

ਨਾਟਕ

  • ਮਿੱਠਾ ਪਾਣੀ
  • ਪੁਰਾਣੀਆਂ ਬੋਤਲਾਂ
  • ਤਿਨ ਨਾਟਕ
  • ਸੱਤ ਨਾਟਕ

ਕਵਿਤਾ

  • ਕੰਢੇ ਕੰਢੇ
  • ਬੰਦ ਦਰਵਾਜ਼ੇ
  • ਵੀਹਵੀਂ ਸਦੀ ਤੇ ਹੋਰ ਕਵਿਤਾਵਾਂ (1999)

ਵਾਰਤਕ

  • ਮੇਰੀ ਸਾਹਿਤਕ ਜੀਵਨੀ
  • ਕਿਸ ਪਹਿ ਖੋਲਉ ਗੰਠੜੀ

ਇਕਾਂਗੀ

  • ਸੁੱਤੇ ਪਏ ਨਗਮੇ

ਆਲੋਚਨਾ

  • ਨਵੀਂ ਪੰਜਾਬੀ ਕਵਿਤਾ
  • ਕਹਾਣੀ ਕਲਾ ਤੇ ਮੇਰਾ ਅਨੁਭਵ

ਇਸ ਤੋਂ ਇਲਾਵਾ ਫ਼ਿਲਾਸਫ਼ੀ ਐਂਡ ਫੇਥ ਆਫ਼ ਸਿੱਖਇਜ਼ਮ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸ਼ਾਮਿਲ ਹਨ। ਕਾਂਗਰਸ ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ।

ਸਨਮਾਨ

ਉਹਨਾਂ ਨੂੰ ਭਾਰਤ ਸਰਕਾਰ ਵੱਲੋਂ 1988 ਵਿੱਚ ਪਦਮਾ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਕਹਾਣੀ ਸੰਗ੍ਰਹਿ ਇੱਕ ਛਿਟ ਚਾਨਣ ਦੀ ਲਈ ਸਾਹਿਤ ਅਕਾਡਮੀ ਐਵਾਰਡ, ਗਾਲਿਬ ਅਵਾਰਡ, ਸੋਵੀਅਤ ਲੈਂਡ ਅਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ, ਭਾਈ ਮੋਹਣ ਸਿੰਘ ਵੈਦ ਅਵਾਰਡ, ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਅਵਾਰਡ, ਭਾਈ ਵੀਰ ਸਿੰਘ ਐਵਾਰਡ, ਪ੍ਰਮਾਣ ਪੱਤਰ ਪੰਜਾਬ ਸਰਕਾਰ ਆਦਿ ਮਾਣ ਸਨਮਾਨ ਵੀ ਸਮੇਂ ਸਮੇ ਮਿਲੇ।

ਹਵਾਲੇ


ਬਾਹਰੀ ਲਿੰਕ

Tags:

ਕਰਤਾਰ ਸਿੰਘ ਦੁੱਗਲ ਜੀਵਨਕਰਤਾਰ ਸਿੰਘ ਦੁੱਗਲ ਰਚਨਾਵਾਂਕਰਤਾਰ ਸਿੰਘ ਦੁੱਗਲ ਸਨਮਾਨਕਰਤਾਰ ਸਿੰਘ ਦੁੱਗਲ ਹਵਾਲੇਕਰਤਾਰ ਸਿੰਘ ਦੁੱਗਲ ਬਾਹਰੀ ਲਿੰਕਕਰਤਾਰ ਸਿੰਘ ਦੁੱਗਲ1 ਮਾਰਚ1917201226 ਜਨਵਰੀਅੰਗਰੇਜ਼ੀਅੰਗਰੇਜ਼ੀ ਭਾਸ਼ਾਉਰਦੂਕਵਿਤਾਨਾਟਕਨਾਵਲਨਿੱਕੀ ਕਹਾਣੀਪੰਜਾਬੀਪੰਜਾਬੀ ਭਾਸ਼ਾਲੇਖਕਸ੍ਰੀ ਗੁਰੂ ਗ੍ਰੰਥ ਸਾਹਿਬ

🔥 Trending searches on Wiki ਪੰਜਾਬੀ:

ਪੰਜਾਬ ਦੇ ਲੋਕ ਧੰਦੇਪੰਜਾਬ ਰਾਜ ਚੋਣ ਕਮਿਸ਼ਨਸੋਹਿੰਦਰ ਸਿੰਘ ਵਣਜਾਰਾ ਬੇਦੀਰਾਗ ਸੋਰਠਿਸਮਾਜਵਾਦਆਧੁਨਿਕ ਪੰਜਾਬੀ ਵਾਰਤਕਚਿੱਟਾ ਲਹੂਬੁਢਲਾਡਾ ਵਿਧਾਨ ਸਭਾ ਹਲਕਾਮਹਾਰਾਸ਼ਟਰਨੇਕ ਚੰਦ ਸੈਣੀਸੂਬਾ ਸਿੰਘਝੋਨਾਸਿੱਖ ਧਰਮਗ੍ਰੰਥਵਿਕੀਸਰੋਤਗੁਰਦੁਆਰਾਸਿੰਘ ਸਭਾ ਲਹਿਰਮਾਂਕੁੱਤਾਜ਼ੋਮਾਟੋਪੰਜਾਬ ਵਿਧਾਨ ਸਭਾਪੰਚਾਇਤੀ ਰਾਜਪੰਜਾਬੀ ਟੀਵੀ ਚੈਨਲਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਕਲਾਸ਼ਬਦ-ਜੋੜਸਰੀਰਕ ਕਸਰਤਪਾਉਂਟਾ ਸਾਹਿਬਯੂਬਲੌਕ ਓਰਿਜਿਨਹਰਿਮੰਦਰ ਸਾਹਿਬਆਮਦਨ ਕਰਭਾਰਤ ਦਾ ਉਪ ਰਾਸ਼ਟਰਪਤੀਭੰਗਾਣੀ ਦੀ ਜੰਗਅਨੁਵਾਦਨਿੱਜੀ ਕੰਪਿਊਟਰਬਠਿੰਡਾ (ਲੋਕ ਸਭਾ ਚੋਣ-ਹਲਕਾ)ਜਰਨੈਲ ਸਿੰਘ ਭਿੰਡਰਾਂਵਾਲੇਹੇਮਕੁੰਟ ਸਾਹਿਬਪਲਾਸੀ ਦੀ ਲੜਾਈਮੰਜੀ ਪ੍ਰਥਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਮਮਿਤਾ ਬੈਜੂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਇਜ਼ਰਾਇਲ–ਹਮਾਸ ਯੁੱਧਪੌਦਾਏਅਰ ਕੈਨੇਡਾਸਿੱਖਸੁਖਵਿੰਦਰ ਅੰਮ੍ਰਿਤਸਾਹਿਤ ਅਤੇ ਇਤਿਹਾਸਰੋਸ਼ਨੀ ਮੇਲਾਯਾਹੂ! ਮੇਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਹਿੰਦੂ ਧਰਮਫੁਲਕਾਰੀਪੰਜਾਬੀ ਵਿਆਕਰਨਨਿਰਵੈਰ ਪੰਨੂਸਮਾਣਾਮੌੜਾਂਮਨੁੱਖੀ ਦੰਦਕਣਕ ਦੀ ਬੱਲੀਦਸਮ ਗ੍ਰੰਥਸੰਯੁਕਤ ਰਾਜਹੜ੍ਹਪੰਜਾਬੀ ਸਾਹਿਤਸੰਤੋਖ ਸਿੰਘ ਧੀਰਭਗਤ ਸਿੰਘਛੰਦਮੁਲਤਾਨ ਦੀ ਲੜਾਈਕੇਂਦਰੀ ਸੈਕੰਡਰੀ ਸਿੱਖਿਆ ਬੋਰਡਨਿਤਨੇਮਨਾਮਤਰਨ ਤਾਰਨ ਸਾਹਿਬਕਾਵਿ ਸ਼ਾਸਤਰਵੈਲਡਿੰਗ25 ਅਪ੍ਰੈਲਬੀ ਸ਼ਿਆਮ ਸੁੰਦਰਗ਼ੁਲਾਮ ਫ਼ਰੀਦ🡆 More