ਭਾਰਤ ਦਾ ਉਪ ਰਾਸ਼ਟਰਪਤੀ

ਭਾਰਤ ਦਾ ਉਪ ਰਾਸ਼ਟਰਪਤੀ ਭਾਰਤ ਗਣਰਾਜ ਦੇ ਰਾਜ ਦਾ ਉਪ ਮੁੱਖ ਹੁੰਦਾ ਹੈ ਇਹ ਅਹੁਦਾ ਭਾਰਤ ਦੇ ਰਾਸ਼ਟਰਪਤੀ ਤੋ ਬਾਅਦ ਰਾਜ ਦਾ ਸਭ ਤੋ ਉੱਚਾ ਪਦ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 63 ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਿਵਸਥਾ ਹੈ। ਭਾਰਤ ਦਾ ਉਪ ਰਾਸ਼ਟਰਪਤੀ ਰਾਜ ਸਭਾ(ਭਾਰਤੀ ਸੰਸਦ ਦਾ ਉਪਰਲਾ ਸਦਨ) ਦਾ ਕਾਰਜਕਾਰੀ ਚੈਅਰਮੈਨ ਹੁੰਦਾ ਹੈ।

ਭਾਰਤ ਦਾ/ਦੀ ਉਪ ਰਾਸ਼ਟਰਪਤੀ
ਭਾਰਤ ਦਾ ਉਪ ਰਾਸ਼ਟਰਪਤੀ
ਭਾਰਤ ਦਾ ਉਪ ਰਾਸ਼ਟਰਪਤੀ
ਭਾਰਤ ਦਾ ਉਪ ਰਾਸ਼ਟਰਪਤੀ
ਹੁਣ ਅਹੁਦੇ 'ਤੇੇ
ਜਗਦੀਪ ਧਨਖੜ
11 ਅਗਸਤ 2022 ਤੋਂ
ਰਿਹਾਇਸ਼ਉਪ ਰਾਸ਼ਟਰਪਤੀ ਭਵਨ, ਨਵੀਂ ਦਿੱਲੀ, ਦਿੱਲੀ, ਭਾਰਤ
ਅਹੁਦੇ ਦੀ ਮਿਆਦ5 ਸਾਲ
ਗਠਿਤ ਕਰਨ ਦਾ ਸਾਧਨਭਾਰਤੀ ਸੰਵਿਧਾਨ (ਅਨੁਛੇਦ 63)
ਪਹਿਲਾ ਧਾਰਕਸਰਵੇਪੱਲੀ ਰਾਧਾਕ੍ਰਿਸ਼ਣਨ (1952–1962)
ਨਿਰਮਾਣ13 ਮਈ 1952; 71 ਸਾਲ ਪਹਿਲਾਂ (1952-05-13)
ਤਨਖਾਹ4,00,000 (US$5,000) ਪ੍ਰਤੀ ਮਹੀਨਾ
ਵੈੱਬਸਾਈਟvicepresidentofindia.nic.in

ਜਗਦੀਪ ਧਨਖੜ ਭਾਰਤ ਦੇ ਮੌਜੂਦਾ ਉਪ ਰਾਸ਼ਟਰਪਤੀ ਹਨ। ਉਹਨਾਂ 11 ਅਗਸਤ 2022 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ।

ਉਪ ਰਾਸ਼ਟਰਪਤੀ ਦੀ ਚੋਣ

ਭਾਰਤ ਦਾ ਉਪ ਰਾਸ਼ਟਰਪਤੀ ਵੀ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਪਾਰਲੀਮੈਂਟ ਦੇ ਦੋਨੋਂ ਸਦਨਾਂ ਦੇ ਮੈਂਬਰ ਭਾਗ ਲੈਂਦੇ ਹਨ। ਦੋਨੋਂ ਸਦਨਾਂ ਦੇ ਚੁਣੇ ਅਤੇ ਨਾਮਜ਼ਦ ਮੈਂਬਰ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਵੋਟ ਪਾਉਂਦੇ ਹਨ। ਪਰ ਰਾਸ਼ਟਰਪਤੀ ਦੀ ਚੋਣ ਵਿੱਚ ਸਿਰਫ਼ ਚੁਣੇ ਮੈਂਬਰ ਹੀ ਵੋਟ ਪਾ ਸਕਦੇ ਹਨ। ਉਪ ਰਾਸ਼ਟਰਪਤੀ ਦੀ ਚੋਣ ਵਿੱਚ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਭਾਗ ਨਹੀਂ ਲੈਂਦੇ।

ਯੋਗਤਾਵਾਂ

  1. ਉਹ ਭਾਰਤ ਦਾ ਨਾਗਰਿਕ ਹੋਵੇ।
  2. ਉਸ ਦੀ ਉਮਰ 35 ਸਾਲ ਤੋਂ ਉੱਪਰ ਹੋਵੇ।
  3. ਉਹ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ।

ਉਪ ਰਾਸ਼ਟਰਪਤੀ ਦਾ ਕਾਰਜਕਾਲ

ਉਪ ਰਾਸ਼ਟਰਪਤੀ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ। ਉਹ ਉਸ ਤੋਂ ਪਹਿਲਾਂ ਵੀ ਅਸਤੀਫ਼ਾ ਦੇ ਸਕਦਾ ਹੈ। ਉਪ ਰਾਸ਼ਟਰਪਤੀ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਦਿੰਦਾ ਹੈ। ਉਪ ਰਾਸ਼ਟਰਪਤੀ ਨੂੰ ਮਹਾਂਦੋਸ਼ ਰਾਹੀਂ ਨਹੀਂ ਹਟਾਇਆ ਜਾ ਸਕਦਾ।ਰਾਜ ਸਭਾ ਵਿੱਚ ਬਹੁਮੱਤ ਨਾਲ ਮਤਾ ਪਾਸ ਹੋਵੇ ਅਤੇ ਨਾਲ ਲੋਕ ਸਭਾ ਸਹਿਮਤ ਹੋਵੇ ਤਾਂ ਉਪ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਉਪ ਰਾਸ਼ਟਰਪਤੀ ਇੱਕ ਤੋਂ ਜਿਆਦਾ ਬਾਰ ਵੀ ਚੋਣ ਲੜ ਸਕਦਾ ਹੈ। ਉਪ ਰਾਸ਼ਟਰਪਤੀ ਦੀ ਚੋਣ ਸਬੰਧੀ ਕੋਈ ਵਿਵਾਦ ਹੋਵੇ ਉਸ ਨੂੰ ਸੁਪਰੀਮ ਕੋਰਟ ਹੱਲ ਕਰਦੀ ਹੈ।

ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂ

  1. ਉਪ ਰਾਸ਼ਟਰਪਤੀ ਰਾਜ ਸਭਾ ਦਾ ਵੀ ਸਭਾਪਤੀ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 64 ਵਿੱਚ ਵਿਵਸਥਾ ਕੀਤੀ ਹੈ। ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂ ਲੋਕ ਸਭਾ ਦੇ ਸਪੀਕਰ ਦੇ ਬਰਾਬਰ ਹੀ ਹੁੰਦੀਆਂ ਹਨ।
  2. ਜਦੋਂ ਰਾਸ਼ਟਰਪਤੀ ਦਾ ਅਹੁਦਾ ਖ਼ਾਲੀ ਹੋਵੇ ਤਾਂ ਉਪ ਰਾਸ਼ਟਰਪਤੀ ਉਹ ਕੰਮ ਕਰਦਾ ਹੈ ਜੋ ਰਾਸ਼ਟਰਪਤੀ ਦੇ ਹੁੰਦੇ ਹਨ। ਉਪ ਰਾਸ਼ਟਰਪਤੀ ਛੇ ਮਹੀਨੇ ਤੱਕ ਕੰਮ ਕਰਦਾ ਹੈ ਛੇ ਮਹੀਨੇ ਅੰਦਰ ਰਾਸ਼ਟਰਪਤੀ ਦੀ ਦੁਬਾਰਾ ਚੋਣ ਹੋ ਜਾਂਦੀ ਹੈ। ਉਸ ਸਮੇਂ ਰਾਜ ਸਭਾ ਦੀ ਪ੍ਰਧਾਨਗੀ ਉਪ ਸਭਾਪਤੀ ਕਰਦਾ ਹੈ।

ਉਪ ਰਾਸ਼ਟਰਪਤੀ ਦੀ ਤਨਖਾਹ

ਭਾਰਤੀ ਸੰਵਿਧਾਨ ਵਿੱਚ ਉਪ ਰਾਸ਼ਟਰਪਤੀ ਦੀ ਤਨਖਾਹ ਬਾਰੇ ਕੁੱਝ ਦਰਜ਼ ਨਹੀਂ ਹੈ। ਉਪ ਰਾਸ਼ਟਰਪਤੀ ਦੀ ਤਨਖਾਹ ਸੰਸਦ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਉਪ ਰਾਸ਼ਟਰਪਤੀ ਨੂੰ ਘਰ, ਮੈਡੀਕਲ, ਹੋਰ ਸਾਰੀਆਂ ਸਹੂਲਤਾਂ ਪ੍ਰਪਾਤ ਹਨ। ਉਪ ਰਾਸ਼ਟਰਪਤੀ ਜਦੋਂ ਰਾਸ਼ਟਰਪਤੀ ਦੇ ਕਾਰਜ ਸੰਭਾਲਦਾ ਹੈ ਤਾਂ ਉਸ ਨੂੰ ਰਾਜ ਸਭਾ ਚੇਅਰਮੈਨ ਵਾਲੇ ਭੱਤੇ ਨਹੀਂ ਮਿਲਦੇ ਉਸ ਨੂੰ ਰਾਸ਼ਟਰਪਤੀ ਵਾਲੇ ਭੱਤੇ ਮਿਲਦੇ ਹਨ।

ਇਹ ਵੀ ਦੇਖੋ

ਹਵਾਲੇ

Tags:

ਭਾਰਤ ਦਾ ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀ ਚੋਣਭਾਰਤ ਦਾ ਉਪ ਰਾਸ਼ਟਰਪਤੀ ਯੋਗਤਾਵਾਂਭਾਰਤ ਦਾ ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਦਾ ਕਾਰਜਕਾਲਭਾਰਤ ਦਾ ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀਆਂ ਸ਼ਕਤੀਆਂਭਾਰਤ ਦਾ ਉਪ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀ ਤਨਖਾਹਭਾਰਤ ਦਾ ਉਪ ਰਾਸ਼ਟਰਪਤੀ ਇਹ ਵੀ ਦੇਖੋਭਾਰਤ ਦਾ ਉਪ ਰਾਸ਼ਟਰਪਤੀ ਹਵਾਲੇਭਾਰਤ ਦਾ ਉਪ ਰਾਸ਼ਟਰਪਤੀਭਾਰਤਭਾਰਤੀ ਸੰਵਿਧਾਨਰਾਜ ਸਭਾਰਾਸ਼ਟਰਪਤੀ (ਭਾਰਤ)

🔥 Trending searches on Wiki ਪੰਜਾਬੀ:

ਚਮਕੌਰ ਦੀ ਲੜਾਈਬਾਬਰਰਾਣੀ ਤੱਤਖੋ-ਖੋਸੁਖਮਨੀ ਸਾਹਿਬਰੋਸ਼ਨੀ ਮੇਲਾਮਾਂਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਸਾਜ਼ਸਮਾਜ ਸ਼ਾਸਤਰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸੱਸੀ ਪੁੰਨੂੰਬੇਰੁਜ਼ਗਾਰੀਗੋਇੰਦਵਾਲ ਸਾਹਿਬਸੁਰਿੰਦਰ ਕੌਰਜਸਵੰਤ ਦੀਦਜੇਹਲਮ ਦਰਿਆਉਪਮਾ ਅਲੰਕਾਰਸਰਬੱਤ ਦਾ ਭਲਾਰੁਡੋਲਫ਼ ਦੈਜ਼ਲਰਬੀਬੀ ਭਾਨੀਕੰਨਪੰਜਾਬ ਦੀਆਂ ਪੇਂਡੂ ਖੇਡਾਂਰਹਿਤਇਤਿਹਾਸਕ੍ਰਿਕਟਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਬਿਸਮਾਰਕਬਿਰਤਾਂਤਝਨਾਂ ਨਦੀਬਾਬਾ ਫ਼ਰੀਦਹਾਸ਼ਮ ਸ਼ਾਹਨਿਰੰਜਣ ਤਸਨੀਮਪਾਸ਼ਦਰਸ਼ਨਅਲ ਨੀਨੋ.acਪਾਣੀ ਦੀ ਸੰਭਾਲਨਿਸ਼ਾਨ ਸਾਹਿਬਅਧਿਆਪਕਚਰਖ਼ਾਆਧੁਨਿਕ ਪੰਜਾਬੀ ਕਵਿਤਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਾਲਵਾ (ਪੰਜਾਬ)ਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਤੇਗ ਬਹਾਦਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਰਾਜਨੀਤੀ ਵਿਗਿਆਨਰਤਨ ਟਾਟਾਕਾਰੋਬਾਰਰਾਜਾ ਪੋਰਸਅਰਬੀ ਲਿਪੀਸ਼ਿਵਾ ਜੀਮੱਧਕਾਲੀਨ ਪੰਜਾਬੀ ਵਾਰਤਕਨੀਰਜ ਚੋਪੜਾਕੁਲਵੰਤ ਸਿੰਘ ਵਿਰਕਗੌਤਮ ਬੁੱਧਕਮਲ ਮੰਦਿਰਗਿਆਨਭਾਰਤ ਦੀ ਰਾਜਨੀਤੀਭਾਈ ਗੁਰਦਾਸਸ਼੍ਰੋਮਣੀ ਅਕਾਲੀ ਦਲਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਰਾਵੀਪਛਾਣ-ਸ਼ਬਦਨੀਰੂ ਬਾਜਵਾਖੋਜਅਕਾਲੀ ਹਨੂਮਾਨ ਸਿੰਘਪਰਿਵਾਰਸਪਾਈਵੇਅਰਅਰੁਣਾਚਲ ਪ੍ਰਦੇਸ਼ਉੱਤਰ-ਸੰਰਚਨਾਵਾਦਚੰਡੀਗੜ੍ਹਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਕਪਿਲ ਸ਼ਰਮਾਸਾਉਣੀ ਦੀ ਫ਼ਸਲ🡆 More