ਗੰਧਕ: ਸਲਫ਼ਰ

ਗੰਧਕ (ਅੰਗ੍ਰੇਜੀ: Sulfur) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 16 ਹੈ ਅਤੇ ਇਸਦਾ ਨਿਵੇਦਨ S ਨਾਲ ਕੀਤਾ ਜਾਂਦਾ ਹੈ| ਇਹ ਇੱਕ ਅਧਾਤ ਹੈ| ਇਸਦਾ ਪਰਮਾਣੂ ਭਾਰ 32.065 ਹੈ| ਇਹ ਇੱਕ ਬਹੁ- ਵੈਲੰਸੀ ਵਾਲੀ ਅਧਾਤ ਹੈ| ਗੰਧਕ ਦੇ ਕਣ ਅੱਠ ਪ੍ਰਮਾਣੂਆਂ ਦੇ ਟੇਢੇ ਮੇਢੇ ਗੋਲਿਆਂ ਦੀ ਮਾਲਾ ਦੀ ਸ਼ਕਲ ਬਣਾਉਂਦੇ ਹਨ। ਇਹਨਾਂ ਨੂੰ ਕਈ ਵਾਰ ਤਾਜ ਵੀ ਕਿਹਾ ਜਾਂਦਾ ਹੈ। ਇਹ ਗੋਲੇ ਵੱਖੇ ਵੱਖਰੇ ਤਰੀਕਿਆਂ ਨਾਲ ਜੁੜਕੇ ਦੋ ਬਲੌਰ ਬਣਦੇ ਹਨ। ਇਹਨਾਂ ਨੂੰ ਅਪਰੂਪ ਜਾਂ ਬਦਲਵੇਂ ਰੂਪ ਕਿਹਾ ਜਾਂਦਾ ਹੈ। ਗੰਧਕ ਦਾ ਵੱਡਾ ਹਿੱਸਾ ਚਕੋਰ ਜਾਂ ਸਮਚਤਰਭੁਜੀ ਗੰਧਕ ਦੇ ਰੂਪ ਵਿੱਚ ਮਿਲਦਾ ਹੈ। ਗੰਧਕ 4440C ਡਿਗਰੀ ਸੈਂਟੀਗਰੇਡ ਉੱਪਰ ਗੈਸ ਬਣ ਜਾਂਦੀ ਹੈ। 960C ਡਿਗਰੀ ਸੈਂਟੀਗਰੇਡ ਤੋਂ ਉੱਪਰ ਮਾਨੋਕਲੀਨਿਕ ਗੰਧਕ ਬਣਦੀ ਹੈ। ਇਸ ਗੰਧਕ ਦੇ ਕਰਿਸਟਲ ਲੰਮੇ, ਪਤਲੇ ਤੇ ਨੋਕਦਾਰ ਹੁੰਦੇ ਹਨ। ਇਹ ਇੱਕ ਸੁਈ ਦੀ ਤਰ੍ਹਾਂ ਦਿਸਦੇ ਹਨ। ਇਹ ਮਾਲੀਕਿਊਲ ਚਕੋਰ ਗੰਧਕ ਦੇ ਮੁਕਾਬਲੇ ਘੱਟ ਨੇੜਤਾ ਨਾਲ ਜੁੜੇ ਹੁੰਦੇ ਹਨ। ਇਸ ਵਾਸਤੇ ਇਹ ਘੱਟ ਸੰਘਣੇ ਹਨ।

ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਪੀਰੀਆਡਿਕ ਟੇਬਲ ਵਿੱਚ ਗੰਧਕ ਦੀ ਥਾਂ
ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਗੰਧਕ
ਗੰਧਕ: ਗੁਣ, ਉਤਪਾਦਨ, ਮਿਆਦੀ ਪਹਾੜਾ ਵਿੱਚ ਸਥਿਤੀ
ਗੰਧਕ

ਗੁਣ

ਇਹ ਇੱਕ ਪੀ-ਬਲਾਕ ਤੱਤ ਹੈ ਅਤੇ ਆਕਸੀਜਨ ਟੱਬਰ ਦਾ ਹਿੱਸਾ ਹੈ| ਇਹ ਰਾਸਾਣਿਕ ਗੁਣਾਂ ਪਖੋਂ ਆਕਸੀਜਨ ਨਾਲ ਬਹੁਤ ਮਿਲਦਾ ਹੈ|

ਉਤਪਾਦਨ

ਗੰਧਕ ਦਾ ਉਤਪਾਦਨ ਚੱਟਾਨੀ ਬਾਲਣ ਤੋਂ ਕੀਤਾ ਜਾਂਦਾ ਹੈ। ਇਸ ਨੂੰ ਧਰਤੀ ਹੇਠਲੇ ਭੰਡਾਰਾਂ ਵਿੱਚੋਂ ਗਰਮ ਭਾਫ ਦੇ ਦਬਾਅ ਨਾਲ ਫਰਾਸ਼ ਵਿਧੀ ਰਾਹੀ ਕੱਢਿਆ ਜਾਂਦਾ ਹੈ।

ਮਿਆਦੀ ਪਹਾੜਾ ਵਿੱਚ ਸਥਿਤੀ

ਇਹ ਪੀਰੀਅਡ 3 ਅਤੇ ਸਮੂਹ 16ਵੇਂ ਵਿੱਚ ਸਥਿਤ ਹੈ| ਇਸ ਦੇ ਉੱਤੇ ਆਕਸੀਜਨ ਅਤੇ ਥੱਲੇ ਸਿਲੀਨੀਅਮ ਹੈ| ਇਸ ਦੇ ਖੱਬੇ ਪਾਸੇ ਫ਼ਾਸਫ਼ੋਰਸ ਅਤੇ ਸੱਜੇ ਪਾਸੇ ਕਲੋਰੀਨ ਹੈ|

ਲਾਭ

  • ਇਸ ਨਾਲ ਗੰਧਕ ਦਾ ਤਿਜ਼ਾਬ ਬਣਾਇਆ ਜਾਂਦਾ ਹੈ।
  • ਇਸ ਨੂੰ ਰਬੜ ਨੂੰ ਮਜ਼ਬੁਤ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਬਲਕੇਨਾਈਜ਼ ਦੀ ਵਿਧੀ ਨਾਲ ਕੀਤਾ ਜਾਂਦਾ ਹੈ।
  • ਇਸ ਦੀ ਵਰਤੋਂ ਕਾਲੇ ਬਰੂਦ ਅਤੇ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।

ਬਾਹਰੀ ਕੜੀਆਂ


Tags:

ਗੰਧਕ ਗੁਣਗੰਧਕ ਉਤਪਾਦਨਗੰਧਕ ਮਿਆਦੀ ਪਹਾੜਾ ਵਿੱਚ ਸਥਿਤੀਗੰਧਕ ਲਾਭਗੰਧਕ ਬਾਹਰੀ ਕੜੀਆਂਗੰਧਕ

🔥 Trending searches on Wiki ਪੰਜਾਬੀ:

ਕ੍ਰਿਕਟਭਾਈ ਮਨੀ ਸਿੰਘਛੋਲੇਗਣਤੰਤਰ ਦਿਵਸ (ਭਾਰਤ)ਡਾ. ਦੀਵਾਨ ਸਿੰਘਬਲਦੇਵ ਸਿੰਘ ਧਾਲੀਵਾਲਪ੍ਰਹਿਲਾਦਲੋਕ ਸਭਾ ਹਲਕਿਆਂ ਦੀ ਸੂਚੀਅਕਾਲ ਉਸਤਤਿਸਰ ਜੋਗਿੰਦਰ ਸਿੰਘਗਿੱਧਾਪੰਜ ਪਿਆਰੇਥਾਇਰਾਇਡ ਰੋਗਯੂਟਿਊਬਨਿਬੰਧ ਅਤੇ ਲੇਖਸਮਾਜਈਸਾ ਮਸੀਹਸੁਖਮਨੀ ਸਾਹਿਬਜਲੰਧਰਵਹਿਮ-ਭਰਮਉਬਾਸੀਹਰੀ ਸਿੰਘ ਨਲੂਆਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਲਿੰਗ (ਵਿਆਕਰਨ)ਭਗਤ ਰਵਿਦਾਸਰਹਿਤਨਾਮਾ ਭਾਈ ਦਇਆ ਰਾਮਜਿੰਦ ਕੌਰਰਾਮ ਮੰਦਰਰਜਨੀਸ਼ ਅੰਦੋਲਨਸਾਹਿਤ ਅਤੇ ਮਨੋਵਿਗਿਆਨਭਾਈ ਵੀਰ ਸਿੰਘ ਸਾਹਿਤ ਸਦਨਪੰਜਾਬ ਦੀਆਂ ਲੋਕ-ਕਹਾਣੀਆਂਕੁਲਵੰਤ ਸਿੰਘ ਵਿਰਕਪੀ. ਵੀ. ਸਿੰਧੂਪੰਜਾਬ, ਭਾਰਤ ਦੇ ਜ਼ਿਲ੍ਹੇਵੇਦਪਾਕਿਸਤਾਨ ਦਾ ਪ੍ਰਧਾਨ ਮੰਤਰੀਵੇਅਬੈਕ ਮਸ਼ੀਨਰਣਧੀਰ ਸਿੰਘ ਨਾਰੰਗਵਾਲਨਾਵਲਪੰਜਾਬ ਵਿਧਾਨ ਸਭਾ18 ਅਪਰੈਲਅਲੋਪ ਹੋ ਰਿਹਾ ਪੰਜਾਬੀ ਵਿਰਸਾਜਗਤਾਰਪੰਜਾਬੀ ਆਲੋਚਨਾਸ਼੍ਰੋਮਣੀ ਅਕਾਲੀ ਦਲਪੰਜ ਤਖ਼ਤ ਸਾਹਿਬਾਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਆਨੰਦਪੁਰ ਸਾਹਿਬਪੰਜਾਬੀ ਵਿਆਕਰਨਸੂਰਜ ਮੰਡਲਗੁਰਮੁਖੀ ਲਿਪੀ ਦੀ ਸੰਰਚਨਾਨਿਮਰਤ ਖਹਿਰਾਚਮਕੌਰ ਦੀ ਲੜਾਈਪੱਛਮੀ ਕਾਵਿ ਸਿਧਾਂਤਰਹੱਸਵਾਦਡਰੱਗਰਤਨ ਸਿੰਘ ਰੱਕੜਕਾਰੋਬਾਰਭਗਵਾਨ ਸਿੰਘਸਿੱਧੂ ਮੂਸੇ ਵਾਲਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਸੁਖਵੰਤ ਕੌਰ ਮਾਨਬਰਨਾਲਾ ਜ਼ਿਲ੍ਹਾਸੁਹਾਗਵਿਕੀਰਸ ਸੰਪਰਦਾਇਸੁਰਿੰਦਰ ਕੌਰਜੰਗਲੀ ਜੀਵ ਸੁਰੱਖਿਆਹੋਲਾ ਮਹੱਲਾ17 ਅਪ੍ਰੈਲਵਿਆਹ ਦੀਆਂ ਰਸਮਾਂਮੀਂਹਐਚ.ਟੀ.ਐਮ.ਐਲਸੰਤ ਰਾਮ ਉਦਾਸੀ🡆 More