ਫ਼ਾਰਸੀ ਭਾਸ਼ਾ

ਫ਼ਾਰਸੀ (فارسی), ਇੱਕ ਭਾਸ਼ਾ ਹੈ ਜੋ ਇਰਾਨ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਉਜਬੇਕਿਸਤਾਨ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੈ। ਇਸਨੂੰ 7.5 ਕਰੋੜ ਲੋਕ ਬੋਲਦੇ ਹਨ। ਭਾਸ਼ਾ ਪਰਿਵਾਰ ਦੇ ਲਿਹਾਜ ਨਾਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਪੰਜਾਬੀ ਦੀ ਤਰ੍ਹਾਂ ਇਸ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਇਹ ਸੰਸਕ੍ਰਿਤ ਨਾਲ ਕਾਫੀ ਮਿਲਦੀ-ਜੁਲਦੀ ਹੈ ਅਤੇ ਉਰਦੂ (ਅਤੇ ਹਿੰਦੀ) ਅਤੇ ਪੰਜਾਬੀ ਵਿੱਚ ਇਸ ਦੇ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ। ਇਹ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਦੀ ਵਰਤੋਂ ਦਰਬਾਰੀ ਕੰਮਾਂ ਅਤੇ ਲਿਖਾਈ ਦੀ ਬੋਲੀ ਦੇ ਰੂਪ ਵਿੱਚ ਹੁੰਦੀ ਸੀ। ਦਰਬਾਰ ਵਿੱਚ ਵਰਤੋਂ ਹੋਣ ਦੇ ਕਾਰਨ ਹੀ ਅਫਗਾਨਿਸਤਾਨ ਵਿੱਚ ਇਸਨੂੰ ਦਰੀ ਕਿਹਾ ਜਾਂਦਾ ਹੈ।

ਫ਼ਾਰਸੀ
فارسی / پارسی
ਫ਼ਾਰਸੀ ਭਾਸ਼ਾ
ਨਸਤਾਲੀਕ ਲਿਪੀ ਵਿੱਚ ਫ਼ਾਰਸੀ ਲਿੱਖਿਆ ਹੋਇਆ
ਉਚਾਰਨ[fɒːɾˈsiː]
ਜੱਦੀ ਬੁਲਾਰੇ
Native speakers
7 ਕਰੋੜ (2011)
(110 million total speakers)
ਹਿੰਦ-ਯੂਰਪੀ
  • ਹਿੰਦ-ਇਰਾਨੀ
    • ਇਰਾਨੀ
      • ਪੱਛਮੀ ਇਰਾਨੀ
        • ਦੱਖਣੀ-ਪੱਛਮੀ ਇਰਾਨੀ
          • ਫ਼ਾਰਸੀ
Early forms
ਪੁਰਾਣੀ ਫ਼ਾਰਸੀ
  • ਵਿਚਕਾਰਲੀ ਫ਼ਾਰਸੀ
ਉੱਪ-ਬੋਲੀਆਂ
  • ਪੱਛਮੀ ਫ਼ਾਰਸੀ
  • ਪੂਰਬੀ ਫ਼ਾਰਸੀ
  • ਪਹਿਲਵਾਨੀ
  • ਹਜ਼ਾਰਗੀ
  • ਐਮਾਕ
  • ਜੂਡੋ ਫ਼ਾਰਸੀ
  • ਦਿਹਵਾਰੀ
  • ਜੁਹੂਰੀ
  • ਕਫ਼ਕਾਜ਼ੀ ਤਾਤੀ
  • ਅਰਮੇਨੋ-ਤਾਤੀ
ਲਿਖਤੀ ਪ੍ਰਬੰਧ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਫਰਮਾ:Country data ਇਰਾਨ
ਫ਼ਾਰਸੀ ਭਾਸ਼ਾ ਅਫ਼ਗ਼ਾਨਿਸਤਾਨ
ਫਰਮਾ:Country data ਤਾਜਿਕਸਤਾਨ
ਰੈਗੂਲੇਟਰ
  • ਫ਼ਾਰਸੀ ਜ਼ੁਬਾਨ ਅਤੇ ਅਦਬ ਦੀ ਅਕਾਦਮੀ (ਇਰਾਨ)
  • ਅਫਗਾਨਿਸਤਾਨ ਦੀ ਵਿਗਿਆਨਾਂ ਦੀ ਅਕਾਦਮੀ
ਭਾਸ਼ਾ ਦਾ ਕੋਡ
ਆਈ.ਐਸ.ਓ 639-1fa
ਆਈ.ਐਸ.ਓ 639-2per (B)
fas (T)
ਆਈ.ਐਸ.ਓ 639-3fas – inclusive code
Individual codes:
pes – ਪੱਛਮੀ ਫ਼ਾਰਸੀ
prs – ਪੂਰਬੀ ਫ਼ਾਰਸੀ
tgk – ਤਾਜਿਕੀ
aiq – ਐਮਾਕ
bhh – ਬੁਖੋਰੀ
haz – ਹਜ਼ਾਰਗੀ
jpr – ਜੂਡੋ ਫ਼ਾਰਸੀ
phv – ਪਹਿਲਵਾਨੀ
deh – ਦਿਹਵਾਰੀ
jdt – ਜੁਹੂਰੀ
ttt – ਕਫ਼ਕਾਜ਼ੀ ਤਾਤੀ
Glottologfars1254
ਭਾਸ਼ਾਈਗੋਲਾ
58-AAC (ਵਿਸ਼ਾਲ ਫ਼ਾਰਸੀ)
> 58-AAC-c (ਕੇਂਦਰੀ ਫ਼ਾਰਸੀ)
ਫ਼ਾਰਸੀ ਭਾਸ਼ਾ
ਫ਼ਾਰਸੀ ਬੁਲਾਰਿਆਂ ਦੀ ਚੋਖੀ ਗਿਣਤੀ ਵਾਲੇ ਇਲਾਕੇ (ਉਪਭਾਸ਼ਾਵਾਂ ਸਮੇਤ)
ਫ਼ਾਰਸੀ ਭਾਸ਼ਾ
     ਮੁਲਕ ਜਿੱਥੇ ਫ਼ਾਰਸੀ ਇੱਕ ਦਫ਼ਤਰੀ ਜ਼ੁਬਾਨ ਹੈ
ਫ਼ਾਰਸੀ ਭਾਸ਼ਾ
ਫਿਰਦੌਸੀ ਦਾ ਸ਼ਾਹਨਾਮਾ (ਫਾਰਸੀ: شاهنامه, ਬਾਦਸਾਹਾਂ ਬਾਰੇ ਕਿਤਾਬ)

ਵਰਗੀਕਰਨ

ਇਸਨੂੰ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਭਾਸ਼ਾਵਾਂ ਦੀ ਉਪਸ਼ਾਖਾ ਦੇ ਪੱਛਮੀ ਵਿਭਾਗ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ। ਹਾਲਾਂਕਿ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਨੂੰ ਗਲਤੀ ਨਾਲ ਅਰਬੀ ਭਾਸ਼ਾ ਦੇ ਨੇੜੇ ਸੱਮਝਿਆ ਜਾਂਦਾ ਹੈ, ਭਾਸ਼ਾ ਵਿਗਿਆਨਿਕ ਦ੍ਰਿਸ਼ਟੀ ਤੋਂ ਇਹ ਅਰਬੀ ਤੋਂ ਬਹੁਤ ਭਿੰਨ ਅਤੇ ਸੰਸਕ੍ਰਿਤ ਦੇ ਬਹੁਤ ਨੇੜੇ ਹੈ। ਸੰਸਕ੍ਰਿਤ ਅਤੇ ਫਾਰਸੀ ਵਿੱਚ ਕਈ ਹਜ਼ਾਰਾਂ ਮਿਲਦੇ - ਜੁਲਦੇ ਸਜਾਤੀ ਸ਼ਬਦ ਮਿਲਦੇ ਹਨ ਜੋ ਦੋਨਾਂ ਭਾਸ਼ਾਵਾਂ ਦੀ ਸਾਂਝੀ ਅਮਾਨਤ ਹਨ, ਜਿਵੇਂ ਕਿ ਹਫ਼ਤਾ/ਹਫਦਾ, ਨਰ/ਨਰ (ਪੁਰਖ), ਦੂਰ/ਦੂਰ, ਹਸਤ/ਦਸਤ (ਹੱਥ), ਸ਼ਤ/ਸਦ (ਸੌ), ਆਪ/ਆਬ (ਪਾਣੀ), ਹਰ/ਜ਼ਰ (ਫਾਰਸੀ ਵਿੱਚ ਪੀਲਾ-ਸੁਨਹਿਰਾ, ਸੰਸਕ੍ਰਿਤ ਵਿੱਚ ਪੀਲਾ-ਹਰਾ), ਮੈਯ/ਮਦ/ਮਧੂ (ਸ਼ਰਾਬ/ਸ਼ਹਿਦ), ਅਸਤੀ/ਅਸਤ (ਹੈ), ਰੋਚਨ/ਰੋਸ਼ਨ (ਚਮਕੀਲਾ), ਇੱਕ/ਯੇਕ, ਕਪਿ/ਕਪਿ (ਬਾਂਦਰ), ਦੰਤ /ਦੰਦ (ਦੰਦ), ਮਾਤਾ/ਮਾਦਰ, ਪਿਤ੍ਰ/ਪਿਦਰ, ਭਰਾਤ੍ਰ/ਬਰਾਦਰ (ਭਰਾ), ਦੁਹਿਤ੍ਰ/ਦੁਖ਼ਤਰ (ਧੀ), ਵੰਸ਼/ਬੱਚ/ਬੱਚਾ, ਸ਼ੁਕਰ/ਖ਼ੂਕ (ਸੂਰ), ਅਸਵ/ਅਸਬ (ਘੋੜਾ), ਗੌ/ਗਊ (ਗਾਂ), ਜਨ/ਜਾਨ (ਸੰਸਕ੍ਰਿਤ ਵਿੱਚ ਵਿਅਕਤੀ/ਜੀਵ, ਫ਼ਾਰਸੀ ਵਿੱਚ ਜੀਵਨ), ਭੂਤ/ਬੂਦ (ਸੀ, ਅਤੀਤ), ਦਦਾਮਿ/ਦਾਦਨ (ਦੇਣਾ), ਯੁਵਨ/ਜਵਾਨ, ਨਵ/ਨਵ (ਨਵਾਂ) ਅਤੇ ਸਮ/ਹਮ (ਬਰਾਬਰ)।

ਨਿਰੁਕਤੀ

ਫ਼ਾਰਸੀ ਦੇ ਵੱਖ-ਵੱਖ ਨਾਮ

  • ਫ਼ਾਰਸੀ ਜਾਂ ਪਾਰਸੀ ਨਾਂ 20ਵੀਂ ਸਦੀ ਤੱਕ ਇਸ ਲਈ ਵਰਤਿਆ ਜਾਂਦਾ ਰਿਹਾ ਹੈ।
  • ਦਰੀ ਫ਼ਾਰਸੀ ਦਾ ਸਮਾਨਾਰਥੀ ਸ਼ਬਦ ਸੀ ਪਰ 20ਵੀਂ ਸਦੀ ਦੇ ਆਖਰੀ ਕੁਝ ਦਹਾਕਿਆਂ ਤੋਂ ਇਹ ਨਾਮ ਅਫਗਾਨਿਸਤਾਨ ਵਿੱਚ ਬੋਲੀ ਜਾ ਰਹੀ ਫ਼ਾਰਸੀ ਲਈ ਵਰਤਿਆ ਜਾਂਦਾ ਹੈ ਜਿੱਥੇ ਇਹ ਦੋ ਦਫ਼ਤਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਇਸਨੂੰ ਅੰਗਰੇਜ਼ੀ ਵਿੱਚ ਅਫ਼ਗਾਨ ਫ਼ਾਰਸੀ ਵੀ ਕਿਹਾ ਜਾਂਦਾ ਹੈ।
  • ਤਾਜਿਕੀ ਫ਼ਾਰਸੀ ਦੀ ਇੱਕ ਉਪਭਾਸ਼ਾ ਹੈ ਜੋ ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਬੋਲੀ ਜਾਂਦੀ ਹੈ। ਇਸਨੂੰ ਤਾਜਿਕੀ ਫ਼ਾਰਸੀ ਵੀ ਕਿਹਾ ਜਾਂਦਾ ਹੈ।
  • ਪਰਸ਼ੀਅਨ: ਯੂਨਾਨੀ ਲੋਕ ਫ਼ਾਰਸ ਨੂੰ ਪਰਸ਼ੀਆ (ਪੁਰਾਣੀ ਗਰੀਕ ਵਿੱਚ ਪਰਸਿਸ, Πέρσις) ਆਖਦੇ ਸਨ ਜਿਸਦੇ ਕਾਰਨ ਇੱਥੇ ਦੀ ਬੋਲੀ ਪਰਸ਼ੀਅਨ (Persian) ਕਹਾਈ। ਇਹੀ ਨਾਮ ਅੰਗਰੇਜ਼ੀ ਸਹਿਤ ਹੋਰ ਯੂਰਪੀ ਬੋਲੀਆਂ ਵਿੱਚ ਵਰਤਿਆ ਜਾਂਦਾ ਹੈ।

ਮਕਾਮੀ ਭਾਸ਼ਾ ਅਤੇ ਬੋਲੀਆਂ

ਫਾਰਸੀ ਨੂੰ ਤਾਜਿਕਸਤਾਨ ਵਿੱਚ ਤਾਜਿਕੀ ਕਿਹਾ ਜਾਂਦਾ ਹੈ ਅਤੇ ਸਿਰਿਲਿਕ ਲਿਪੀ ਵਿੱਚ ਲਿਖਿਆ ਜਾਂਦਾ ਹੈ। ਅਫਗਾਨਿਸਤਾਨ ਵਿੱਚ ਇਸਨੂੰ ਦਾਰੀ (ਦਰਬਾਰ ਵਿੱਚ ਵਰਤੀ ਜਾਣ ਵਾਲੀ ਭਾਸ਼ਾ) ਕਹਿੰਦੇ ਹਨ।

ਹਵਾਲੇ

Tags:

ਫ਼ਾਰਸੀ ਭਾਸ਼ਾ ਵਰਗੀਕਰਨਫ਼ਾਰਸੀ ਭਾਸ਼ਾ ਨਿਰੁਕਤੀਫ਼ਾਰਸੀ ਭਾਸ਼ਾ ਮਕਾਮੀ ਭਾਸ਼ਾ ਅਤੇ ਬੋਲੀਆਂਫ਼ਾਰਸੀ ਭਾਸ਼ਾ ਹਵਾਲੇਫ਼ਾਰਸੀ ਭਾਸ਼ਾਅਫਗਾਨਿਸਤਾਨਇਰਾਨਉਜਬੇਕਿਸਤਾਨਉਰਦੂਤਾਜਿਕਸਤਾਨਪੰਜਾਬੀਸੰਸਕ੍ਰਿਤਹਿੰਦ-ਯੂਰਪੀ ਭਾਸ਼ਾ-ਪਰਿਵਾਰਹਿੰਦੀ

🔥 Trending searches on Wiki ਪੰਜਾਬੀ:

ਲੋਕ ਸਾਹਿਤਮਨੋਜ ਪਾਂਡੇਹਰਿਮੰਦਰ ਸਾਹਿਬਭੰਗਾਣੀ ਦੀ ਜੰਗਸਿਹਤ ਸੰਭਾਲਯੋਗਾਸਣਅਰਦਾਸਸੱਟਾ ਬਜ਼ਾਰਮੋਟਾਪਾਗੋਇੰਦਵਾਲ ਸਾਹਿਬਸਵੈ-ਜੀਵਨੀਸਿੱਖ ਧਰਮ ਦਾ ਇਤਿਹਾਸਨਵ-ਮਾਰਕਸਵਾਦਨਿਰਵੈਰ ਪੰਨੂਮਿਸਲਪੂਨਮ ਯਾਦਵਜਪੁਜੀ ਸਾਹਿਬਗੁਰਦੁਆਰਾ ਬੰਗਲਾ ਸਾਹਿਬਵਿਰਾਟ ਕੋਹਲੀਸਾਉਣੀ ਦੀ ਫ਼ਸਲਜ਼ਕਰੀਆ ਖ਼ਾਨਜਨੇਊ ਰੋਗਸਿੰਚਾਈਪਿਆਜ਼ਗਿਆਨੀ ਦਿੱਤ ਸਿੰਘਨਾਂਵਅੰਬਾਲਾਗੂਗਲਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਨਾਥ ਜੋਗੀਆਂ ਦਾ ਸਾਹਿਤ2024 ਭਾਰਤ ਦੀਆਂ ਆਮ ਚੋਣਾਂਸਤਲੁਜ ਦਰਿਆਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਦਿਵਾਲੀਮਸੰਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਗੁਰੂ ਨਾਨਕਸੂਬਾ ਸਿੰਘਗੁਰਦਾਸਪੁਰ ਜ਼ਿਲ੍ਹਾਪੰਜਾਬੀ ਬੁਝਾਰਤਾਂਸਿੱਧੂ ਮੂਸੇ ਵਾਲਾਭਗਵਾਨ ਮਹਾਵੀਰਸੁਖਵਿੰਦਰ ਅੰਮ੍ਰਿਤਭਗਵਦ ਗੀਤਾਆਯੁਰਵੇਦਜੰਗਬੁਢਲਾਡਾ ਵਿਧਾਨ ਸਭਾ ਹਲਕਾਨਿਬੰਧਕਿਰਨ ਬੇਦੀਇੰਦਰਾ ਗਾਂਧੀਮੁਗ਼ਲ ਸਲਤਨਤਭਾਰਤ ਦੀ ਰਾਜਨੀਤੀਤੀਆਂਸਦਾਮ ਹੁਸੈਨਚੜ੍ਹਦੀ ਕਲਾਤਕਸ਼ਿਲਾਸਮਾਜ ਸ਼ਾਸਤਰਸੰਖਿਆਤਮਕ ਨਿਯੰਤਰਣਪੰਜਾਬੀ ਵਿਆਕਰਨਨਿਕੋਟੀਨਕਲਾਮਲਵਈਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜ ਬਾਣੀਆਂਵਹਿਮ ਭਰਮਕੌਰਵਸੂਚਨਾਬਾਬਾ ਦੀਪ ਸਿੰਘਭਾਰਤ ਵਿੱਚ ਬੁਨਿਆਦੀ ਅਧਿਕਾਰਸਿੱਖ ਸਾਮਰਾਜਧੁਨੀ ਵਿਗਿਆਨਸ਼੍ਰੋਮਣੀ ਅਕਾਲੀ ਦਲਗੁਰਬਚਨ ਸਿੰਘ🡆 More