ਉਜ਼ਬੇਕਿਸਤਾਨ

ਏਸ਼ੀਆ ਦੇ ਕੇਂਦਰੀ ਭਾਗ ਵਿੱਚ ਸਥਿਤ ਇੱਕ ਦੇਸ਼ ਹੈ ਜੋ ਚਾਰੇ ਪਾਸੇ ਤੋਂ ਜ਼ਮੀਨ ਨਾਲ ਘਿਰਿਆ ਹੈ। ਇੰਨਾ ਹੀ ਨਹੀਂ, ਇਸ ਦੇ ਚਹੁੰਦਿਸ਼ਾਵੀ ਲੱਗਦੇ ਦੇਸ਼ਾਂ ਦੀ ਖੁਦ ਵੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ। ਇਸ ਦੇ ਉੱਤਰ ਵਿੱਚ ਕਜਾਖਸਤਾਨ, ਪੂਰਬ ਵਿੱਚ ਤਾਜਿਕਸਤਾਨ ਦੱਖਣ ਵਿੱਚ ਤੁਰਕਮੇਨਸਤਾਨ ਅਤੇ ਅਫਗਾਨਿਸਤਾਨ ਸਥਿਤ ਹੈ। ਇਹ 1991 ਤੱਕ ਸੋਵੀਅਤ ਸੰਘ ਦਾ ਇੱਕ ਅੰਗ ਸੀ। ਉਜ਼ਬੇਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਰਾਜਧਾਨੀ ਤਾਸ਼ਕੰਤ ਦੇ ਇਲਾਵਾ ਸਮਰਕੰਦ ਅਤੇ ਬੁਖਾਰਾ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾ ਸਕਦਾ ਹੈ। ਇੱਥੋਂ ਦੇ ਮੂਲ ਨਿਵਾਸੀ ਮੁੱਖ ਤੌਰ 'ਤੇ ਉਜ਼ਬੇਕ ਨਸਲ ਦੇ ਹਨ ਜੋ ਬੋਲ-ਚਾਲ ਵਿੱਚ ਉਜਬੇਕ ਭਾਸ਼ਾ ਦਾ ਪ੍ਰਯੋਗ ਕਰਦੇ ਹਨ।

ਉਜ਼ਬੇਕਿਸਤਾਨ
ਉਜ਼ਬੇਕੀਸਤਾਨ ਦਾ ਝੰਡਾ
ਉਜ਼ਬੇਕਿਸਤਾਨ
ਉਜ਼ਬੇਕੀਸਤਾਨ ਦਾ ਨਿਸ਼ਾਨ
ਉਜ਼ਬੇਕਿਸਤਾਨ

ਇਤਿਹਾਸ

ਮਾਨਵਵਾਸ ਇੱਥੇ ਈਸਾ ਦੇ 2000 ਸਾਲ ਪਹਿਲਾਂ ਤੋਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜੋਕੇ ਉਜਬੇਕਾਂ ਨੇ ਉੱਥੇ ਪਹਿਲਾਂ ਤੋਂ ਵੱਸੇ ਆਰੀਆਂ ਨੂੰ ਵਿਸਥਾਪਿਤ ਕਰ ਦਿੱਤਾ। 327 ਈਸਾ ਪੂਰਵ ਵਿੱਚ ਸਿਕੰਦਰ ਜਦੋਂ ਸੰਸਾਰ ਫਤਹਿ (ਜੋ ਵਾਸਤਵ ਵਿੱਚ ਫ਼ਾਰਸ ਫ਼ਤਹਿ ਤੋਂ ਜ਼ਿਆਦਾ ਨਹੀਂ ਸੀ) ਉੱਤੇ ਨਿਕਲਿਆ ਤਾਂ ਇੱਥੇ ਉਸ ਨੂੰ ਬਹੁਤ ਪ੍ਰਤੀਰੋਧ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇੱਥੇ ਦੀ ਰਾਜਕੁਮਾਰੀ ਰੋਕਸਾਨਾ ਨਾਲ ਵਿਆਹ ਵੀ ਕੀਤਾ ਪਰ ਲੜਾਈ ਵਿੱਚ ਉਸ ਨੂੰ ਬਹੁਤਾ ਫਾਇਦਾ ਨਹੀਂ ਹੋਇਆ। ਸਿਕੰਦਰ ਦੇ ਬਾਅਦ ਈਰਾਨ ਦੇ ਪਾਰਥੀਅਨ ਅਤੇ ਸਾਸਾਨੀ ਸਾਮਰਾਜ ਦਾ ਅੰਗ ਇਹ ਅਠਵੀਂ ਸਦੀ ਤੱਕ ਰਿਹਾ। ਇਸ ਦੇ ਬਾਅਦ ਅਰਬਾਂ ਨੇ ਖੁਰਾਸਾਨ ਉੱਤੇ ਕਬਜ਼ਾ ਕਰ ਲਿਆ ਅਤੇ ਖੇਤਰ ਵਿੱਚ ਇਸਲਾਮ ਦਾ ਪ੍ਚਾਰ ਹੋਇਆ।

ਨੌਂਵੀ ਸਦੀ ਵਿੱਚ ਇਹ ਸਾਮਾਨੀ ਸਾਮਰਾਜ ਦਾ ਅੰਗ ਬਣਿਆ। ਸਾਮਾਨੀਆਂ ਨੇ ਪਾਰਸੀ ਧਰਮ ਤਿਆਗ ਕੇ ਸੁੰਨੀ ਇਸਲਾਮ ਨੂੰ ਆਤਮਸਾਤ ਕੀਤਾ। ਚੌਦਵੀਂ ਸਦੀ ਦੇ ਅੰਤ ਵਿੱਚ ਇਹ ਤਦ ਮਹੱਤਵਪੂਰਨ ਖੇਤਰ ਬਣ ਗਿਆ ਜਦੋਂ ਇੱਥੇ ਤੈਮੂਰ ਲੰਗ ਦਾ ਉਦੈ ਹੋਇਆ। ਤੈਮੂਰ ਨੇ ਮੱਧ ਅਤੇ ਪੱਛਮੀ ਏਸ਼ੀਆ ਵਿੱਚ ਅਨੋਖੀ ਸਫ਼ਲਤਾ ਪਾਈ। ਤੈਮੂਰ ਨੇ ਉਸਮਾਨ (ਆਟੋਮਨ) ਸਮਰਾਟ ਨੂੰ ਵੀ ਹਰਾ ਦਿੱਤਾ ਸੀ। ਉਨੀਵੀਂ ਸਦੀ ਵਿੱਚ ਇਹ ਵੱਧਦੇ ਹੋਏ ਰੂਸੀ ਸਾਮਰਾਜ ਅਤੇ 1924 ਵਿੱਚ ਸੋਵੀਅਤ ਸੰਘ ਦਾ ਮੈਂਬਰ ਦਾ ਅੰਗ ਬਣਿਆ। 1991 ਵਿੱਚ ਇਸਨੇ ਸੋਵੀਅਤ ਸੰਘ ਤੋਂ ਆਜ਼ਾਦੀ ਹਾਸਲ ਕੀਤੀ।

ਤਸਵੀਰਾਂ

ਪ੍ਰਾਂਤ ਅਤੇ ਵਿਭਾਗ

ਉਜ਼ਬੇਕਿਸਤਾਨ 
ਉਜ਼ਬੇਕੀਸਤਾਨ ਦਾ ਨਕਸ਼ਾ।
ਪ੍ਰਾਂਤ ਰਾਜਧਾਨੀ ਖੇਤਰਫਲ( ਵਰਗ ਕਿਮੀ ) ਜਨਸੰਖਿਆ Key
ਅੰਦਿਜੋਨ ਵਲਾਇਤੀ ਅੰਦਿਜਨ 4, 200 18, 99, 000 2
ਬਕਸੋਰੋ ਵਲਾਇਤੀ ਬਕਸਰੋ ( ਬੁਖਾਰਾ ) 39, 400 13, 84, 700 3
ਫਰਗਓਨਾ ਵਲਾਇਤੀ ਫਰਗਓਨਾ ( ਫਰਗਨਾ ) 6, 800 25, 97, 000 4
ਜਿਜਜਾਕਸ ਵਿਲੋਇਤੀ ਜਿਜਜਾਕਸ 20, 500 9, 10, 500 5
ਕਜੋਰਾਜਮ ਵਿਲੋਇਤੀ ਉਰੁਗੇਂਚ 6, 300 12, 00, 000 13
ਨਮਾਗਾਨ ਵਿਲੋਇਤੀ ਨਮਾਗਾਨ 7, 900 18, 62, 000 6
ਨਵੋਈ ਵਿਲੋਇਤੀ ਨਵੋਈ 110, 800 7, 67, 500 7
ਕਸ਼ਕਾਦਰਯੋ ਵਿਲੋਇਤੀ ਕਵਾਰਸੀ 28, 400 20, 29, 000 8
ਕਰਾਕਲਪਾਕਸਤਾਨ ਨੁਕੁਸ 160, 000 12, 00, 000 14
ਸਮਰਕੰਦ ਵਿਲੋਇਤੀ ਸਮਰਕੰਦ 16, 400 23, 22, 000 9
ਸਿਰਦਰਯੋ ਵਿਲੋਇਤੀ ਗੁਲੀਸਤੋਨ 5, 100 6, 48, 100 10
ਸੁਰਕਜੋਂਦਰਯੋ ਵਿਲੋਇਤੀ ਤਰਮੇਜ 20, 800 16, 76, 000 11
ਤਾਸ਼ਕੰਤ ਵਿਲੋਇਤੀ ਤਾਸ਼ਕੰਤ 15, 300 44, 50, 000 12
ਤਾਸ਼ਕੰਤ ਸ਼ਹਿਰੀ ਤਾਸ਼ਕੰਤ No Data 22, 05, 000 1

Tags:

ਅਫਗਾਨਿਸਤਾਨਉਜ਼ਬੇਕ ਲੋਕਏਸ਼ੀਆਕਜਾਖਸਤਾਨਤਾਜਿਕਸਤਾਨਤਾਸ਼ਕੰਤਤੁਰਕਮੇਨਸਤਾਨਬੁਖਾਰਾਸਮਰਕੰਦਸੋਵੀਅਤ ਸੰਘ

🔥 Trending searches on Wiki ਪੰਜਾਬੀ:

ਬੁਝਾਰਤਾਂਪੰਜਾਬੀ ਲੋਕ ਬੋਲੀਆਂਬਾਈਬਲਆਲਮੀ ਤਪਸ਼ਜਰਨੈਲ ਸਿੰਘ ਭਿੰਡਰਾਂਵਾਲੇਚਿੰਤਾਟਰੈਕ ਅਤੇ ਫ਼ੀਲਡਸੁਰਿੰਦਰ ਛਿੰਦਾਰਾਜਨੀਤੀ ਵਿਗਿਆਨਇੰਸਟਾਗਰਾਮਭਾਰਤ ਵਿਚ ਟ੍ਰੈਕਟਰਆਧੁਨਿਕ ਪੰਜਾਬੀ ਵਾਰਤਕਮੁਹੰਮਦ ਬਿਨ ਤੁਗ਼ਲਕਰਾਮਨੌਮੀਚੰਦਰਯਾਨ-3ਛਪਾਰ ਦਾ ਮੇਲਾਸੰਮਨਭਾਈ ਗੁਰਦਾਸਚਰਨਜੀਤ ਸਿੰਘ ਚੰਨੀਵਾਲੀਬਾਲਜੰਗਲੀ ਜੀਵ ਸੁਰੱਖਿਆਪੂਰਾ ਨਾਟਕਆਸਾ ਦੀ ਵਾਰਗੁਰੂ ਗ੍ਰੰਥ ਸਾਹਿਬਪੰਜਾਬ, ਪਾਕਿਸਤਾਨਆਧੁਨਿਕ ਪੰਜਾਬੀ ਸਾਹਿਤਵਾਰਤਕਪੰਜਾਬਖੂਹਫ਼ਿਰੋਜ਼ਪੁਰਨਵਾਬ ਕਪੂਰ ਸਿੰਘਭਾਈ ਮੋਹਕਮ ਸਿੰਘ ਜੀਐਨ, ਗ੍ਰੇਟ ਬ੍ਰਿਟੇਨ ਦੀ ਰਾਣੀਸਾਕਾ ਨਨਕਾਣਾ ਸਾਹਿਬਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਮੌਲਾ ਬਖ਼ਸ਼ ਕੁਸ਼ਤਾਨਿਤਨੇਮਪੰਜਾਬ ਦੀ ਰਾਜਨੀਤੀਪੰਜਾਬੀ ਸੱਭਿਆਚਾਰਬਿਲਅਮਰ ਸਿੰਘ ਚਮਕੀਲਾ (ਫ਼ਿਲਮ)ਭਾਈ ਨੰਦ ਲਾਲਲੋਕ ਮੇਲੇਯਥਾਰਥਵਾਦ (ਸਾਹਿਤ)ਸੁਖਜੀਤ (ਕਹਾਣੀਕਾਰ)ਸ੍ਰੀ ਚੰਦਲੋਕ ਸਭਾ ਦਾ ਸਪੀਕਰਪੰਜਾਬ ਵਿਧਾਨ ਸਭਾਸ਼ਗਨ-ਅਪਸ਼ਗਨਫਲਪੇਰੀਆਰਰਣਜੀਤ ਸਿੰਘਭਾਈ ਘਨੱਈਆਰਾਜ ਸਭਾਬਲਦੇਵ ਸਿੰਘ ਸੜਕਨਾਮਾਨਿੰਮ੍ਹਅਫ਼ੀਮਨਿਸ਼ਾ ਕਾਟੋਨਾਨਾਥ ਜੋਗੀਆਂ ਦਾ ਸਾਹਿਤਗੋਪਰਾਜੂ ਰਾਮਚੰਦਰ ਰਾਓਤਖ਼ਤ ਸ੍ਰੀ ਦਮਦਮਾ ਸਾਹਿਬਆਧੁਨਿਕਤਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਾਪੁ ਸਾਹਿਬਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗ਼ਜ਼ਲਲੋਕ-ਕਹਾਣੀਪੰਜਾਬ ਵਿੱਚ ਕਬੱਡੀਅਕਾਲ ਉਸਤਤਿਸੱਭਿਆਚਾਰਪੰਜਾਬੀ ਪੀਡੀਆਭਗਤ ਪੀਪਾ ਜੀਇਸਲਾਮ🡆 More