ਅਜ਼ਰਬਾਈਜਾਨ

ਅਜ਼ਰਬਾਈਜਾਨ, ਅਧਿਕਾਰਕ ਤੌਰ 'ਤੇ ਅਜ਼ਰਬਾਈਜਾਨ ਦਾ ਗਣਤੰਤਰ, ਪੱਛਮੀ ਏਸ਼ੀਆ ਅਤੇ ਪੂਰਬੀ ਯੂਰਪ ਦੇ ਚੌਰਾਹੇ ਤੇ ਵਸੇ ਕਾਕਸਸ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹਦੀਆਂ ਹੱਦਾਂ ਪੂਰਬ ਵੱਲ ਕੈਸਪੀਅਨ ਸਾਗਰ, ਉੱਤਰ ਵੱਲ ਰੂਸ, ਉੱਤਰ-ਪੱਛਮ ਵੱਲ ਜਾਰਜੀਆ, ਪੱਛਮ ਵੱਲ ਅਰਮੀਨੀਆ ਅਤੇ ਦੱਖਣ ਵੱਲ ਇਰਾਨ ਨਾਲ ਲੱਗਦੀਆਂ ਹਨ। ਨਾਖਚੀਵਾਨ ਦਾ ਬਾਹਰੀ ਇਲਾਕਾ ਉੱਤਰ ਤੇ ਪੂਰਬ ਵੱਲ ਅਰਮੀਨੀਆ, ਦੱਖਣ ਤੇ ਪੱਛਮ ਵੱਲ ਇਰਾਨ ਨਾਲ ਘਿਰਿਆ ਹੋਇਆ ਹੈ ਅਤੇ ਉੱਤਰ-ਪੱਛਮ ਵੱਲ ਤੁਰਕੀ ਨਾਲ ਛੋਟੀ ਜਿਹੀ ਸਰਹੱਦ ਲੱਗਦੀ ਹੈ।

ਅਜ਼ਰਬਾਈਜਾਨ ਦਾ ਗਣਰਾਜ
Azərbaycan Respublikası
Flag of ਅਜ਼ਰਬਾਈਜਾਨ
ਚਿੰਨ੍ਹ of ਅਜ਼ਰਬਾਈਜਾਨ
ਝੰਡਾ ਚਿੰਨ੍ਹ
ਐਨਥਮ: Azərbaycan marşı
(March of Azerbaijan)

ਅਜ਼ਰਬਾਈਜਾਨ ਦੀ ਸਥਿਤੀ
ਅਜ਼ਰਬਾਈਜਾਨ ਦੀ ਸਥਿਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਬਾਕੂ
ਅਧਿਕਾਰਤ ਭਾਸ਼ਾਵਾਂਅਜ਼ਰਬਾਈਜਾਨੀ
ਨਸਲੀ ਸਮੂਹ
91.60% ਅਜ਼ਰਬਾਈਜਾਨੀ
2.02% Lezgian
1.35% Armenian
1.34% Russian
1.26% Talysh
2.43% other
ਵਸਨੀਕੀ ਨਾਮਅਜ਼ਰਬਾਈਜਾਨੀ
ਸਰਕਾਰUnitary presidential constitutional republic
• President
ਇਲਹਾਮ ਆਲੀਯੇਵ
• ਪ੍ਰਧਾਨ ਮੰਤਰੀ
Ali Asadov
ਵਿਧਾਨਪਾਲਿਕਾNational Assembly
 Statehood formation
• Caucasian Albania

4th century BC
• Atabegs of Azerbaijan

1135
• Azerbaijan Democratic Republic

28 May 1918
• Azerbaijan Soviet Socialist Republic

28 April 1920
• Independence
from the Soviet Union
Declared
Completed


30 August 1991
18 October 1991
• Constitution of Azerbaijan adopted

12 November 1995
ਖੇਤਰ
• ਕੁੱਲ
86,600 km2 (33,400 sq mi) (114th)
• ਜਲ (%)
1.6%
ਆਬਾਦੀ
• 2011 ਅਨੁਮਾਨ
9,165,000 (89th)
• 1999 ਜਨਗਣਨਾ
7,953,438
• ਘਣਤਾ
105.8/km2 (274.0/sq mi) (103th)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$93.055 billion
• ਪ੍ਰਤੀ ਵਿਅਕਤੀ
$10,201
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$62.321 billion
• ਪ੍ਰਤੀ ਵਿਅਕਤੀ
$6,832
ਗਿਨੀ (2010)16.8
Error: Invalid Gini value
ਐੱਚਡੀਆਈ (2011)Increase 0.731
Error: Invalid HDI value · 76th
ਮੁਦਰਾManat (AZN)
ਸਮਾਂ ਖੇਤਰAZT (UTC+04)
• ਗਰਮੀਆਂ (DST)
UTC+5
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ994
ਇੰਟਰਨੈੱਟ ਟੀਐਲਡੀ.az

ਅਜ਼ਰਬਾਈਜਾਨ ਪੁਰਾਤਨ ਅਤੇ ਇਤਿਹਾਸਕ ਸੱਭਿਆਚਾਰਕ ਵਿਰਸੇ ਦਾ ਮਾਲਕ ਹੈ ਅਤੇ ਇਸਨੂੰ ਪਹਿਲਾ ਮੁਸਲਮਾਨ-ਬਹੁਮਤ ਦੇਸ਼, ਜਿਸ ਵਿੱਚ ਸਾਂਗ-ਘਰ, ਰੰਗਸ਼ਾਲਾ ਅਤੇ ਨਾਟਕ ਹੁੰਦੇ ਹਨ, ਦਾ ਨਿਆਰਾਪਨ ਹਾਸਲ ਹੈ। ਅਜ਼ਰਬਾਈਜਾਨ ਲੋਕਰਾਜੀ ਗਣਰਾਜ ਦੀ ਸਥਾਪਨਾ 1918 ਵਿੱਚ ਹੋਈ ਸੀ ਪਰ 1920 ਵਿੱਚ ਇਸਨੂੰ ਸੋਵੀਅਤ ਸੰਘ ਨਾਲ ਮਿਲਾ ਲਿਆ ਗਿਆ। ਅਜ਼ਰਬਾਈਜਾਨ ਨੂੰ ਮੁੜ ਸੁਤੰਤਰਤਾ 1991 ਵਿੱਚ ਮਿਲੀ। ਥੋੜ੍ਹੀ ਹੀ ਦੇਰ ਬਾਅਦ ਨਗੌਰਨੋ-ਕਾਰਾਬਾਖ ਜੰਗ ਦੇ ਦੌਰਾਨ ਗੁਆਂਢੀ ਦੇਸ਼ ਆਰਮੀਨੀਆ ਨੇ ਨਗੌਰਨੋ-ਕਾਰਾਬਾਖ, ਉਸ ਦੇ ਨਾਲ ਦੇ ਇਲਾਕੇ ਅਤੇ ਕਾਰਕੀ, ਯੁਖਾਰੀ ਆਸਕੀਪਾਰਾ, ਬਰਖ਼ੁਦਾਰਲੀ ਅਤੇ ਸੋਫ਼ੂਲੂ ਦੇ ਅੰਦਰੂਨੀ ਇਲਾਕਿਆਂ ਤੇ ਕਬਜ਼ਾ ਕਰ ਲਿਆ। ਨਗੌਰਨੋ-ਕਾਰਾਬਾਖ ਗਣਤੰਤਰ, ਜਿਹੜਾ ਕਿ ਨਗੌਰਨੋ-ਕਾਰਾਬਾਖ ਦੇ ਇਲਾਕੇ ਤੋਂ ਨਿਕਲਿਆ, ਅਜੇ ਤੀਕ ਵੀ ਕਿਸੇ ਮੁਲਕ ਵੱਲੋਂ ਸਫ਼ਾਰਤੀ ਤੌਰ 'ਤੇ ਮਾਨਤਾ-ਪ੍ਰਾਪਤ ਨਹੀਂ ਹੈ ਅਤੇ ਕਨੂੰਨੀ ਤੌਰ 'ਤੇ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਜਾਂਦਾ ਹੈ ਭਾਵੇਂ ਜੰਗ ਤੋਂ ਬਾਅਦ ਵਾਸਤਵਿਕ ਰੂਪ ਤੇ ਇਹ ਆਜ਼ਾਦ ਹੈ।

ਅਜ਼ਰਬਾਈਜਾਨ ਇੱਕ ਏਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਛੇ ਆਜ਼ਾਦ ਤੁਰਕ ਰਾਸ਼ਟਰਾਂ 'ਚੋਂ ਇੱਕ ਹੈ ਅਤੇ 'ਤੁਰਕ ਪਰਿਸ਼ਦ' ਤੇ 'ਤੁਰਕ ਕਲਾ ਅਤੇ ਸੱਭਿਆਚਾਰ ਦਾ ਸੰਯੁਕਤ ਪ੍ਰਸ਼ਾਸਨ' ਦਾ ਕਿਰਿਆਸ਼ੀਲ ਮੈਂਬਰ ਹੈ। ਇਸ ਦੇ 158 ਦੇਸ਼ਾਂ ਨਾਲ ਸਫ਼ਾਰਤੀ ਸੰਬੰਧ ਹਨ ਅਤੇ 38 ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਹੈ। ਇਹ 'ਗੁਆਮ', 'ਆਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ' ਅਤੇ 'ਰਸਾਇਣਕ ਹਥਿਆਰਾਂ ਦੀ ਰੋਕ ਲਈ ਸੰਗਠਨ' ਦਾ ਸੰਸਥਾਪਨ ਮੈਂਬਰ ਹੈ। 9 ਮਈ, 2006 ਵਿੱਚ ਅਜ਼ਰਬਾਈਜਾਨ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵੱਲੋਂ ਨਵੇਂ ਸਥਾਪਤ ਕੀਤੇ ਮਨੁੱਖੀ ਅਧਿਕਾਰ ਕੌਂਸਲ ਦਾ ਮੈਂਬਰ (ਕਾਰਜਕਾਲ 19 ਜੂਨ,2006 ਨੂੰ ਸ਼ੁਰੂ ਹੋਇਆ ਸੀ) ਬਣਾਇਆ ਗਿਆ ਸੀ। ਦੇਸ਼ ਵਿੱਚ ਯੂਰਪੀ ਕਮਿਸ਼ਨ ਦਾ ਇੱਕ ਵਿਸ਼ੇਸ਼ ਦੂਤ ਮੌਜੂਦ ਹੈ ਅਤੇ ਇਹ ਦੇਸ਼ ਸੰਯੁਕਤ ਰਾਸ਼ਟਰ, ਯੂਰਪ ਦੇ ਕੌਂਸਲ, ਯੂਰਪ ਦੀ ਸੁਰੱਖਿਆ ਅਤੇ ਸਹਿਯੋਗ ਲਈ ਸੰਗਠਨ ਅਤੇ ਨਾਟੋ ਦੇ 'ਅਮਨ ਲਈ ਸਾਂਝੀਵਾਲਤਾ' ਪ੍ਰੋਗਰਾਮ ਦਾ ਵੀ ਮੈਂਬਰ ਹੈ। ਅਜ਼ਰਬਾਈਜਾਨ ਅੰਤਰਰਾਸ਼ਟਰੀ ਟੈਲੀਕਮਿਊਨੀਕੇਸ਼ਨ ਯੂਨੀਅਨ ਵਿਖੇ ਸੰਵਾਦ-ਦਾਤਾ ਦੇ ਰੂਪ ਵਿੱਚ ਹੈ ਅਤੇ ਨਾਨ-ਅਲਾਈਨਡ (ਨਿਰਪੱਖ) ਲਹਿਰ ਦਾ ਮੈਂਬਰ ਅਤੇ ਵਿਸ਼ਵ ਵਪਾਰ ਸੰਗਠਨ ਵਿਖੇ ਦਰਸ਼ਕ ਦੇ ਅਹੁਦੇ ਵਜੋਂ ਸ਼ਾਮਲ ਹੈ।

ਅਜ਼ਰਬਾਈਜਾਨ ਦਾ ਸੰਵਿਧਾਨ ਕੋਈ ਅਧਿਕਾਰਕ ਧਰਮ ਨਹੀਂ ਐਲਾਨਦਾ ਅਤੇ ਦੇਸ਼ ਦੀਆਂ ਪ੍ਰਮੁੱਖ ਸਿਆਸੀ ਤਾਕਤਾਂ ਵੀ ਧਰਮ-ਨਿਰਪੇਖ ਰਾਸ਼ਟਰਵਾਦੀ ਹਨ ਪਰ ਬਹੁਮਤ ਵਿੱਚ ਲੋਕ ਅਤੇ ਕੁਝ ਵਿਰੋਧੀ ਲਹਿਰਾਂ ਸ਼ੀਆ ਇਸਲਾਮ ਦਾ ਪਾਲਣ ਕਰਦੀਆਂ ਹਨ। ਹੋਰ ਪੂਰਬੀ ਯੂਰਪੀ ਮੁਲਕਾਂ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ ਮੁਕਾਬਲੇ ਅਜ਼ਰਬਾਈਜਾਨ ਨੇ ਮਨੁੱਖੀ ਵਿਕਾਸ, ਆਰਥਕ ਵਿਕਾਸ ਅਤੇ ਸਾਖਰਤਾ ਵਿੱਚ ਉੱਚਾ ਪੱਧਰ ਪ੍ਰਾਪਤ ਕੀਤਾ ਹੈ ਅਤੇ ਨਾਲ ਹੀ ਨਾਲ ਬੇਰੁਜ਼ਗਾਰੀ ਅਤੇ ਇਰਾਦਤਨ ਹੱਤਿਆ ਦੀਆਂ ਦਰਾਂ ਵੀ ਘਟੀਆਂ ਹਨ। 1 ਜਨਵਰੀ, 2012 ਵਿੱਚ ਦੇਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ ਦੋ-ਸਾਲਾ ਕਾਰਜਕਾਲ ਸੰਭਾਲਿਆ।

ਤਸਵੀਰਾਂ

ਪ੍ਰਬੰਧਕੀ ਹਿੱਸੇ

ਅਜ਼ਰਬਾਈਜਾਨ 
ਅਜ਼ਰਬਾਈਜਾਨ ਦੇ 10 ਪ੍ਰਬੰਧਕੀ ਹਿੱਸੇ

ਅਜ਼ਰਬਾਈਜਾਨ 10 ਆਰਥਕ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ: 66 ਰੇਔਨ (ਜ਼ਿਲ੍ਹੇ) ਅਤੇ 77 ਸ਼ਹਿਰ ਜਿਹਨਾਂ 'ਚੋਂ 11 ਸੰਘ ਦੇ ਸਿੱਧੇ ਪ੍ਰਸ਼ਾਸਨ ਹੇਠ ਹਨ।

ਅਜ਼ਰਬਾਈਜਾਨ ਵਿੱਚ ਨਾਖਚੀਵਾਨ ਦਾ ਸੁਤੰਤਰ ਸੰਘ ਵੀ ਹੈ। ਅਜ਼ਰਬਾਈਜਾਨ ਦਾ ਰਾਸ਼ਟਰਪਤੀ ਇਹਨਾਂ ਇਕਾਈਆਂ ਦੇ ਰਾਜਪਾਲਾਂ ਨੂੰ ਚੁਣਦਾ ਹੈ ਜਦਕਿ ਨਾਖਚੀਵਾਨ ਦੀ ਸਰਕਾਰ ਨੂੰ ਨਾਖਚੀਵਾਨ ਸੁਤੰਤਰ ਸੰਘ ਦੀ ਸੰਸਦ ਚੁਣਦੀ ਅਤੇ ਮਾਨਤਾ ਦਿੰਦੀ ਹੈ।

    ਅਬਸ਼ੇਰੋਨ
  • ਅਬਸ਼ੇਰੋਨ (Abşeron)
  • ਬਾਕੂ (Bakı)
  • ਖੀਜ਼ੀ (Xızı)
  • ਸੁਮਕਾਈਤ (Sumqayıt)
    ਅਰਾਨ
  • ਅਘਜ਼ਾਬਾਦੀ (Ağcabədi)
  • ਅਘਦਾਸ਼ (Ağdaş)
  • ਬਰਦ (Bərdə)
  • ਬੇਲਗਾਨ (Beyləqan)
  • ਬਿਲਸੁਵਾਰ (Biləsuvar)
  • ਗੋਇਚੇ (Göyçay)
  • ਹਜੀਗਾਬੁਲ (Hacıqabul)
  • ਇਮਿਸ਼ਲੀ (İmişli)
  • ਕੁਰਦਮੀਰ (Kürdəmir)
  • ਮਿੰਗਚੇਵੀਰ (Mingəçevir)
  • ਨੇਫ਼ਤਚਾਲਾ (Neftçala)
  • ਸਾਤਲੀ (Saatlı)
  • ਸਬੀਰਾਬਾਦ (Sabirabad)
  • ਸਲਿਆਨ (Salyan)
  • ਸ਼ਿਰਵਾਨ (Şirvan)
  • ਉਜਾਰ (Ucar)
  • ਯੇਵਲਖ (Yevlax)
  • ਯੇਵਲਖ (Yevlax)
  • ਜ਼ਰਦਾਬ (Zərdab)
    ਦਾਘਲਿਗ ਸ਼ਿਰਵਾਨ
  • ਅਘਸੂ (Ağsu)
  • ਕੋਬੂਸਤਾਨ (Qobustan)
  • ਇਸਮਾਇਲੀ (İsmayıllı)
  • ਸ਼ਮਾਖੀ (Şamaxı)
    ਗੰਜ-ਗਜ਼ਾਖ
  • ਅਘਸਤਾਫ਼ਾ (Ağstafa)
  • ਦਾਸ਼ਕਸਨ (Daşkəsən)
  • ਗਦਬਏ (Gədəbəy)
  • ਗੰਜ (Gəncə)
  • ਗਜ਼ਾਖ (Qazax)
  • ਗੋਏਗੋਲ (Göygöl)
  • ਗੋਰਾਂਬੋਈ (Goranboy)
  • ਨਫ਼ਤਾਲਾਂ (Naftalan)
  • ਸਾਮੁਖ (Samux)
  • ਸ਼ਮਕੀਰ (Şəmkir)
  • ਤੋਵੂਜ਼ (Tovuz)
    ਗੂਬਾ-ਖ਼ਾਚਮਾਜ਼
  • ਗੂਬਾ (Quba)
  • ਗੁਸਾਰ (Qusar)
  • ਖ਼ਾਚਮਾਜ਼ (Xaçmaz)
  • ਸ਼ਾਬਰਾਨ (Şabran)
  • ਸਿਯਜ਼ਨ (Siyəzən)
    ਕਲਬਜਰ-ਲਾਚੀਂ
  • ਗੁਬਦਲੀ (Qubadlı)
  • ਕਲਬਜਰ (Kəlbəcər)
  • ਲਾਚੀਂ (Laçın)
  • ਜ਼ੰਗੀਲਾਂ (Zəngilan)
    ਲੰਕਰਾਂ
  • ਅਸਤਾਰਾ (Astara)
  • ਜਲੀਲਾਬਾਦ (Cəlilabad)
  • ਲੰਕਰਾਂ (Lənkəran)
  • ਲੰਕਰਾਂ (Lənkəran)
  • ਲੇਰੀਕ (Lerik)
  • ਮਾਸਾਲੀ (Masallı)
  • ਯਾਰਦਿਮਲੀ (Yardımlı)
    ਨਾਖਚੀਵਾਨ
  • ਬਾਬਕ (Babək)
  • ਜੁਲਫ਼ਾ (Culfa)
  • ਕੰਗਰਲੀ (Kəngərli)
  • ਨਾਖਚੀਵਾਨ (Naxçıvan)
  • ਓਰਦੂਬਾਦ (Ordubad)
  • ਸਦਰਕ (Sədərək)
  • ਸ਼ਾਹਬੂਜ਼ (Şahbuz)
  • ਸ਼ਰੂਰ (Şərur)
    ਸ਼ਕੀ-ਜ਼ਾਕਾਤਾਲਾ
  • ਬਾਲਾਕਨ (Balakən)
  • ਕਾਬਲਾ (Qəbələ)
  • ਗਾਖ (Qax)
  • ਓਘੁਜ਼ (Oğuz)
  • ਸ਼ਕੀ (Şəki)
  • ਸ਼ਕੀ (Şəki)
  • ਜ਼ਾਕਾਤਾਲਾ (Zaqatala)
    ਯੁਖਾਰੀ ਗਾਰਾਬਾਖ
  • ਅਘਦਾਮ (Ağdam)
  • ਫ਼ੁਜ਼ੂਲੀ (Füzuli)
  • ਜਬਰਾਈਲ (Cəbrayıl)
  • ਖ਼ਾਣਕੰਦੀ (Xankəndi)
  • ਖ਼ੋਜਾਲੀ (Xocalı)
  • ਖ਼ੋਜਾਵੰਦ (Xocavənd)
  • ਸ਼ੂਸ਼ਾ (Şuşa)
  • ਸ਼ੂਸ਼ਾ (Şuşa)
  • ਤਰਤਰ (Tərtər)

ਨੋਟ: ਸੰਘ ਵੱਲੋਂ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ ਟੇਢੇ ਲਿਖੇ ਗਏ ਹਨ।

ਹਵਾਲੇ

Tags:

ਅਰਮੀਨੀਆਇਰਾਨਕਾਕਸਸਕੈਸਪੀਅਨ ਸਾਗਰਜਾਰਜੀਆ (ਦੇਸ਼)ਤੁਰਕੀਪੂਰਬੀ ਯੂਰਪਪੱਛਮੀ ਏਸ਼ੀਆਰੂਸ

🔥 Trending searches on Wiki ਪੰਜਾਬੀ:

ਸਿੱਖ ਧਰਮਪੰਜਾਬ ਦੇ ਲੋਕ ਸਾਜ਼ਮਨੁੱਖਸਿੱਠਣੀਆਂਰਾਹੁਲ ਜੋਗੀਹਰੀ ਖਾਦ16 ਦਸੰਬਰਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਸੱਭਿਆਚਾਰਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਲੋਕ ਖੇਡਾਂਕੰਬੋਜਸੁਖਦੇਵ ਥਾਪਰਭਾਸ਼ਾ ਵਿਗਿਆਨਨਿਬੰਧਵਗਦੀ ਏ ਰਾਵੀ ਵਰਿਆਮ ਸਿੰਘ ਸੰਧੂਬੁਰਜ ਥਰੋੜਦਸਤਾਰਬਹੁਲੀਹਿਰਣਯਾਕਸ਼ਸੰਸਾਰ ਇਨਕਲਾਬਭਾਈ ਸੰਤੋਖ ਸਿੰਘ ਧਰਦਿਓਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਉਪਿੰਦਰ ਕੌਰ ਆਹਲੂਵਾਲੀਆਨਿਤਨੇਮਮੀਡੀਆਵਿਕੀਦੱਖਣੀ ਕੋਰੀਆਸਿਮਰਨਜੀਤ ਸਿੰਘ ਮਾਨਢਿੱਡ ਦਾ ਕੈਂਸਰਇਸਤਾਨਬੁਲਸਾਹਿਤ ਅਤੇ ਇਤਿਹਾਸਝਾਰਖੰਡਭੀਮਰਾਓ ਅੰਬੇਡਕਰਅਸ਼ੋਕ ਤੰਵਰਰਾਜਸਥਾਨਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਕੈਨੇਡਾਔਰਤਾਂ ਦੇ ਹੱਕਗਵਾਲੀਅਰ2020-2021 ਭਾਰਤੀ ਕਿਸਾਨ ਅੰਦੋਲਨਮੋਬਾਈਲ ਫ਼ੋਨਸੱਭਿਆਚਾਰਸੂਰਜੀ ਊਰਜਾਸੂਫ਼ੀ ਕਾਵਿ ਦਾ ਇਤਿਹਾਸ1 ਅਗਸਤਮਾਂਸਮਿੱਟਰੀ ਗਰੁੱਪਚੰਡੀਗੜ੍ਹ5 ਦਸੰਬਰਭਾਸ਼ਾ ਦਾ ਸਮਾਜ ਵਿਗਿਆਨਮੀਂਹਜੋੜਪੰਜਾਬੀ ਆਲੋਚਨਾਲੂਣਾ (ਕਾਵਿ-ਨਾਟਕ)ਜ਼ਫ਼ਰਨਾਮਾਖ਼ੁਸ਼ੀਸਿੱਖ ਸੰਗੀਤਰੇਲਵੇ ਮਿਊਜ਼ੀਅਮ, ਮੈਸੂਰਸਾਈਬਰ ਅਪਰਾਧਗੁਰੂ ਹਰਿਗੋਬਿੰਦਪੰਜਾਬੀ ਵਾਰ ਕਾਵਿ ਦਾ ਇਤਿਹਾਸ੨੭ ਸਤੰਬਰਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਨਿਹੰਗ ਸਿੰਘਆਈ ਐੱਸ ਓ 3166-1ਕ੍ਰਿਕਟਮਿਸਲਸੈਮਸੰਗ🡆 More