23 ਜੁਲਾਈ

23 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 204ਵਾਂ (ਲੀਪ ਸਾਲ ਵਿੱਚ 205ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 161 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

  • 1549– ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵੇਂ ਦੇ ਚੀਫ਼ ਮਨਿਸਟਰ ਥਾਮਸ ਕਰੌਮਵੈਲ ਨੂੰ ਗ਼ੱਦਾਰੀ ਅਤੇ ਕੁਫ਼ਰ ਦਾ ਦੋਸ਼ ਲਾ ਕੇ ਲੰਡਨ ਵਿੱਚ ਫਾਂਸੀ ਦਿਤੀ ਗਈ।
  • 1829ਅਮਰੀਕਾ ਵਿੱਚ ਵਿਲੀਅਮ ਬਰਟ ਨੇ ਪਹਿਲਾ ਟਾਈਪ ਰਾਈਟਰ ਪੇਟੈਂਟ ਕਰਵਾਇਆ।
  • 1904– ਸੇਂਟ ਲੂਈਸ (ਮਿਸਉਰੀ, ਅਮਰੀਕਾ) ਦੇ ਚਾਰਲਸ ਈ. ਮੈਂਚਿਜ਼ ਨੇ ਆਈਸ ਕਰੀਮ ਵਾਲੀ ਕੋਨ ਦੀ ਕਾਢ ਕੱਢੀ।
  • 1952ਮਿਸਰ ਦੇ ਜਰਨੈਲ ਜਮਾਲ ਅਬਦਲ ਨਾਸਿਰ ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮਗਰੋਂ 23 ਜੂਨ, 1956 ਦੇ ਦਿਨ ਉਹ ਪ੍ਰਾਈਮ ਮਨਿਸਟਰ ਬਣ ਗਿਆ। ਉਸ ਨੇ 14 ਸਾਲ ਹਕੂਮਤ ਕੀਤੀ।
  • 1984– ‘ਮਿਸ ਅਮਰੀਕਾ’ ਨੇ ਅਪਣਾ ਤਾਜ ਮੋੜ ਦਿਤਾ। ਉਸ ‘ਤੇ ਦੋਸ਼ ਸੀ ਕਿ ਉਸ ਦੀਆਂ ਅਲਫ਼ ਨੰਗੀਆਂ ਤਸਵੀਰਾਂ ‘ਪੈਂਟਹਾਊਸ’ ਮੈਗ਼ਜ਼ੀਨ ਵਿੱਚ ਛਪੀਆਂ ਸਨ।
  • 1707– ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚਕਾਰ ਮੁਲਾਕਾਤ
  • 1914ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ (ਅੰਮ੍ਰਿਤਸਰ) ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ‘ਤੇ ਲੈ ਲਿਆ ਤਾਕਿ ਕਾਨੂੰਨੀ ਅੜਿੱਕੇ ਨੂੰ ਦੂਰ ਕੀਤਾ ਜਾ ਸਕੇ। ਇਹ ਜਹਾਜ਼, 29 ਮਾਰਚ, 1914 ਨੂੰ ਸਿੱਧਾ ਕੈਨੇਡਾ ਪਹੁੰਚਣਾ ਸੀ। ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ, 1914 ਨੂੰ ਵੈਨਕੂਵਰ ਪਹੁੰਚਿਆ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿਤੀ। ਜਹਾਜ਼ ‘ਤੇ ਫ਼ਾਇਰਿੰਗ ਕਰ ਕੇ ਜਹਾਜ਼ ਨੂੰ ਤਬਾਹ ਕਰਨ ਦੀ ਧਮਕੀ ਦਿਤੀ। ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ, 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ, ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨ ਤੋਂ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਜਹਾਜ਼ ਵਿੱਚਲੇ ਸਿੱਖ ਵੀ, ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਅਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ। ਅਖ਼ੀਰ, 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ।
  • 1985ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿੱਚਕਾਰ ਮੁਲਾਕਾਤ ਹੋਈ।
  • 2014ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।

ਜਨਮ

23 ਜੁਲਾਈ 
ਚੰਦਰ ਸ਼ੇਖਰ ਆਜ਼ਾਦ

ਦਿਹਾਂਤ

  • 1885 – ਅਮਰੀਕਾ ਦਾ ਅਠਾਰ੍ਹਵਾਂ ਰਾਸ਼ਟਰਪਤੀ ਉੱਲੀਸੱਸ ਐਸ. ਗਰਾਂਟ ਦਾ ਦਿਹਾਂਤ।
  • 1916 – ਸਕਾਟਿਸ਼ ਕੈਮਿਸਟ ਸੀ, ਜਿਸਨੇ ਉੱਤਮ ਗੈਸਾਂ ਦੀ ਖੋਜ ਵਿਲੀਅਮ ਰੈਮਸੇ ਦਾ ਦਿਹਾਂਤ।
  • 1927 – ਜਿਲਿਆਂ ਵਾਲਾ ਬਾਗ ਤੇ ਗੋਲੀਬਾਰੀ ਕਰਨ ਵਾਲਾ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਜਨਰਲ ਡਾਇਰ ਦਾ ਦਿਹਾਂਤ।
  • 1942 – ਬੁਲਗਾਰੀਆਈ ਕਵੀ, ਕਮਿਊਨਿਸਟ ਅਤੇ ਇਨਕਲਾਬੀ ਨਿਕੋਲਾ ਵਾਪਤਸਾਰੋਵ ਦਾ ਦਿਹਾਂਤ।
  • 1955 - 1890 ਈ. ਨੂੰ ਜਨਮੇ ਚੰਬਲ ਦੇ ਡਾਕੂ ਅਤੇ ਲੋਕਾਂ ਦੀ ਮਦਦ ਕਰਨ ਵਾਲ਼ੇ 'ਡਾਕੂ ਮਾਨ ਸਿੰਘ' ਦਾ ਮੁਕਾਬਲੇ 'ਚ ਦਿਹਾਂਤ ਹੋਇਆ।
  • 2004 – ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਮਹਮੂਦ ਅਲੀ ਦਾ ਦਿਹਾਂਤ।
  • 2007 – ), ਅਫਗਾਨਿਸਤਾਨ ਦਾ ਆਖ਼ਰੀ ਬਾਦਸ਼ਾਹ ਮੁਹੰਮਦ ਜ਼ਾਹਿਰ ਸ਼ਾਹ ਦਾ ਦਿਹਾਂਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਮਾਰਕਸਵਾਦ ਅਤੇ ਸਾਹਿਤ ਆਲੋਚਨਾਗੁਰੂ ਹਰਿਕ੍ਰਿਸ਼ਨਸੂਰਫਾਸ਼ੀਵਾਦਸੱਟਾ ਬਜ਼ਾਰਅਰਜਨ ਢਿੱਲੋਂਵਰਿਆਮ ਸਿੰਘ ਸੰਧੂਮਲਵਈਰਾਜਨੀਤੀ ਵਿਗਿਆਨਧਾਤਅਸਤਿਤ੍ਵਵਾਦਨਿਕੋਟੀਨਵਾਹਿਗੁਰੂਤਖ਼ਤ ਸ੍ਰੀ ਪਟਨਾ ਸਾਹਿਬਵਿਗਿਆਨ ਦਾ ਇਤਿਹਾਸਭਾਰਤ ਦਾ ਇਤਿਹਾਸਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਪੰਜਾਬੀ ਨਾਟਕਚੇਤਅਭਾਜ ਸੰਖਿਆਪਹਿਲੀ ਐਂਗਲੋ-ਸਿੱਖ ਜੰਗਇਜ਼ਰਾਇਲ–ਹਮਾਸ ਯੁੱਧਪੰਜਾਬੀ ਲੋਕ ਸਾਹਿਤਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਬਾਬਾ ਦੀਪ ਸਿੰਘਪੰਜਾਬ ਦੀਆਂ ਵਿਰਾਸਤੀ ਖੇਡਾਂਰੇਖਾ ਚਿੱਤਰਪ੍ਰਹਿਲਾਦਪੰਜਾਬੀ ਵਾਰ ਕਾਵਿ ਦਾ ਇਤਿਹਾਸਕੋਟ ਸੇਖੋਂਰਬਿੰਦਰਨਾਥ ਟੈਗੋਰਭਾਰਤ ਦਾ ਝੰਡਾਸਮਾਜ ਸ਼ਾਸਤਰਹਰਨੀਆਵਰ ਘਰਕਿਰਨ ਬੇਦੀਜਾਪੁ ਸਾਹਿਬਭਗਵਦ ਗੀਤਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਜੋਤਿਸ਼ਰੋਮਾਂਸਵਾਦੀ ਪੰਜਾਬੀ ਕਵਿਤਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਮਦਰ ਟਰੇਸਾਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਅਤਰ ਸਿੰਘਸੁਖਵਿੰਦਰ ਅੰਮ੍ਰਿਤਭੂਮੀਫੁਲਕਾਰੀਮਿੱਕੀ ਮਾਉਸਪੰਜਾਬੀ ਮੁਹਾਵਰੇ ਅਤੇ ਅਖਾਣਆਯੁਰਵੇਦਨਾਵਲਡਾ. ਹਰਸ਼ਿੰਦਰ ਕੌਰਸੰਸਮਰਣਤਜੱਮੁਲ ਕਲੀਮਸੰਗਰੂਰ ਜ਼ਿਲ੍ਹਾਅਸਾਮ15 ਨਵੰਬਰਯੂਟਿਊਬਗੁਰੂ ਅਮਰਦਾਸਜੈਤੋ ਦਾ ਮੋਰਚਾਹੋਲੀਮਨੁੱਖੀ ਦਿਮਾਗਖੋ-ਖੋਗੁਰਦੁਆਰਿਆਂ ਦੀ ਸੂਚੀਵੱਡਾ ਘੱਲੂਘਾਰਾਚਰਖ਼ਾਭੰਗਾਣੀ ਦੀ ਜੰਗਗ਼ਜ਼ਲਪੰਜਾਬੀ ਸੂਫ਼ੀ ਕਵੀਪੰਜਾਬੀ ਲੋਕ ਬੋਲੀਆਂਡਾ. ਦੀਵਾਨ ਸਿੰਘਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾ🡆 More