ਬਾਲ ਗੰਗਾਧਰ ਤਿਲਕ: ਭਾਰਤੀ ਸੁਤੰਤਰਤਾ ਕਾਰਕੁਨ

ਬਾਲ ਗੰਗਾਧਰ ਤਿਲਕ ਦਾ ਜਨਮ ਕੇਸ਼ਵ ਗੰਗਾਧਰ ਤਿਲਕ 23 ਜੁਲਾਈ 1856 – 1 ਅਗਸਤ 1920), ਇੱਕ ਭਾਰਤੀ ਰਾਸ਼ਟਰਵਾਦੀ, ਅਧਿਆਪਕ ਅਤੇ ਇੱਕ ਸੁਤੰਤਰਤਾ ਕਾਰਕੁਨ ਸੀ। ਉਹ ਲਾਲ ਬਾਲ ਪਾਲ ਤ੍ਰਿਮੂਰਤੀ ਦਾ ਤੀਜਾ ਹਿੱਸਾ ਸੀ। ਤਿਲਕ ਭਾਰਤੀ ਸੁਤੰਤਰਤਾ ਅੰਦੋਲਨ ਦੇ ਪਹਿਲੇ ਨੇਤਾ ਸਨ। ਬ੍ਰਿਟਿਸ਼ ਬਸਤੀਵਾਦੀ ਅਧਿਕਾਰੀਆਂ ਨੇ ਉਸਨੂੰ ਭਾਰਤੀ ਅਸ਼ਾਂਤੀ ਦਾ ਪਿਤਾ ਕਿਹਾ। ਉਸਨੂੰ ਲੋਕਮਾਨਯ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ, ਜਿਸਦਾ ਅਰਥ ਹੈ ਲੋਕਾਂ ਦੁਆਰਾ ਆਪਣੇ ਨੇਤਾ ਵਜੋਂ ਸਵੀਕਾਰ ਕੀਤਾ ਗਿਆ। ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਕਿਹਾ।

ਲੋਕਮਾਨਿਆ

ਬਾਲ ਗੰਗਾਧਰ ਤਿਲਕ
ਜਨਮ
ਕੇਸ਼ਵ ਗੰਗਾਧਰ ਤਿਲਕ

(1856-07-23)23 ਜੁਲਾਈ 1856
ਮੌਤ1 ਅਗਸਤ 1920(1920-08-01) (ਉਮਰ 64)
ਬੰਬੇ, ਬੰਬਈ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਇੰਡੀਆ
(ਮੌਜੂਦਾ ਦਿਨ ਮੁੰਬਈ, ਮਹਾਰਾਸ਼ਟਰ, ਭਾਰਤ)
ਪੇਸ਼ਾਲੇਖਕ, ਸਿਆਸਤਦਾਨ, ਆਜ਼ਾਦੀ ਘੁਲਾਟੀਆ
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਕਾਂਗਰਸ
ਲਹਿਰਭਾਰਤੀ ਸੁਤੰਤਰਤਾ ਅੰਦੋਲਨ
ਜੀਵਨ ਸਾਥੀਸਤਿਆਭਾਮਾਬਾਈ ਤਿਲਕ
ਬੱਚੇ3

ਤਿਲਕ ਸਵਰਾਜ ('ਸਵੈ-ਰਾਜ') ਦੇ ਪਹਿਲੇ ਅਤੇ ਸਭ ਤੋਂ ਮਜ਼ਬੂਤ ਸਮਰਥਕਾਂ ਵਿੱਚੋਂ ਇੱਕ ਸੀ ਅਤੇ ਭਾਰਤੀ ਚੇਤਨਾ ਵਿੱਚ ਇੱਕ ਮਜ਼ਬੂਤ ਕੱਟੜਪੰਥੀ ਸੀ। ਉਹ ਮਰਾਠੀ ਵਿੱਚ ਆਪਣੇ ਹਵਾਲੇ ਲਈ ਜਾਣਿਆ ਜਾਂਦਾ ਹੈ: "ਸਵਰਾਜ ਮੇਰਾ ਜਨਮ ਅਧਿਕਾਰ ਹੈ ਅਤੇ ਮੈਂ ਇਸਨੂੰ ਪ੍ਰਾਪਤ ਕਰਾਂਗਾ!"। ਉਸਨੇ ਬਿਪਿਨ ਚੰਦਰ ਪਾਲ, ਲਾਲਾ ਲਾਜਪਤ ਰਾਏ, ਅਰਬਿੰਦੋ ਘੋਸ਼, ਵੀ.ਓ. ਚਿਦੰਬਰਮ ਪਿੱਲਈ ਅਤੇ ਮੁਹੰਮਦ ਅਲੀ ਜਿਨਾਹ ਸਮੇਤ ਕਈ ਭਾਰਤੀ ਰਾਸ਼ਟਰੀ ਕਾਂਗਰਸ ਨੇਤਾਵਾਂ ਨਾਲ ਨਜ਼ਦੀਕੀ ਗਠਜੋੜ ਬਣਾਇਆ।

ਮੁਢਲਾ ਜੀਵਨ

ਤਿਲਕ ਦਾ ਜਨਮ 23 ਜੁਲਾਈ, 1856 ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਜਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਹ ਆਧੁਨਿਕ ਕਾਲਜ ਸਿੱਖਿਆ ਪਾਉਣ ਵਾਲੀ ਪਹਿਲੀ ਭਾਰਤੀ ਪੀੜ੍ਹੀ ਵਿੱਚੋਂ ਸੀ। ਉਸ ਨੇ ਕੁੱਝ ਸਮਾਂ ਸਕੂਲ ਅਤੇ ਕਾਲਜਾਂ ਵਿੱਚ ਗਣਿਤ ਪੜਾਇਆ। ਅੰਗਰੇਜੀ ਸਿੱਖਿਆ ਦੇ ਉਹ ਘੋਰ ਆਲੋਚਕ ਸੀ ਅਤੇ ਮੰਨਦੇ ਸੀ ਕਿ ਇਹ ਭਾਰਤੀ ਸਭਿਅਤਾ ਦੇ ਪ੍ਰਤੀ ਅਪਮਾਨ ਸਿਖਾਉਂਦੀ ਹੈ। ਉਸ ਨੇ ਦੱਖਣ ਸਿੱਖਿਆ ਸੋਸਾਇਟੀ ਦੀ ਸਥਾਪਨਾ ਦੀ ਤਾਂ ਕਿ ਭਾਰਤ ਵਿੱਚ ਸਿੱਖਿਆ ਦਾ ਪੱਧਰ ਸੁਧਰੇ।

ਅਜ਼ਾਦੀ ਲਈ ਸੰਘਰਸ਼

ਬਾਲਗੰਗਾਧਰ ਤਿਲਕ ਨੇ ਮਰਾਠੀ ਵਿੱਚ ਮਰਾਠਾ ਦਰਪਣ ਕੇਸਰੀ ਨਾਮਕ ਦੈਨਿਕ ਸਮਾਚਾਰ ਪੱਤਰ ਸ਼ੁਰੂ ਕੀਤਾ ਜੋ ਜਲਦੀ ਹੀ ਜਨਤਾ ਵਿੱਚ ਬਹੁਤ ਲੋਕਪ੍ਰਿਅ ਹੋ ਗਿਆ। ਤਿਲਕ ਨੇ ਅੰਗਰੇਜੀ ਸਰਕਾਰ ਦੀ ਬੇਰਹਿਮੀ ਅਤੇ ਭਾਰਤੀ ਸੰਸਕ੍ਰਿਤੀ  ਦੇ ਪ੍ਰਤੀ ਹੀਨ ਭਾਵਨਾ ਦੀ ਬਹੁਤ ਆਲੋਚਨਾ ਕੀਤੀ। ਉਸ ਨੇ ਮੰਗ ਕੀਤੀ ਕਿ ਬ੍ਰਿਟਿਸ਼ ਸਰਕਾਰ ਤੁਰੰਤ ਭਾਰਤੀਆਂ ਨੂੰ ਪੂਰਨ ਸਵਰਾਜ  ਦੇਵੇ। ਕੇਸਰੀ ਵਿੱਚ ਛਪਣ ਵਾਲੇ ਉਸ ਦੇ ਲੇਖਾਂ ਦੀ ਵਜ੍ਹਾ ਉਸ ਨੂੰ ਕਈ ਵਾਰ ਜੇਲ੍ਹ ਭੇਜਿਆ ਗਿਆ। 

ਤਿਲਕ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ ਪਰ ਜਲਦੀ ਹੀ ਉਹ ਕਾਂਗਰਸ ਦੇ ਨਰਮਪੰਥੀ ਵਿਹਾਰ ਦੇ ਵਿਰੁੱਧ ਬੋਲਣ ਲੱਗੇ। 1907 ਵਿੱਚ ਕਾਂਗਰਸ ਗਰਮ ਦਲ ਅਤੇ ਨਰਮ ਦਲ ਵਿੱਚ ਵੰਡੀ ਗਈ। ਗਰਮ ਦਲ ਵਿੱਚ ਤਿਲਕ ਦੇ ਨਾਲ ਲਾਲਾ ਲਾਜਪਤ ਰਾਏ ਅਤੇ ਬਿਪਿਨ ਚੰਦਰ ਪਾਲ ਸ਼ਾਮਲ ਸਨ। ਇਸ ਤਿੰਨਾਂ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਣ ਲੱਗਾ। 1908 ਵਿੱਚ ਤਿਲਕ ਨੇ ਕ੍ਰਾਂਤੀਵਾਦੀ ਪ੍ਰਫੁੱਲ ਚਕੀ ਅਤੇ ਖੁਦੀਰਾਮ ਬੋਸ ਦੇ ਬੰਬ ਹਮਲੇ ਦਾ ਸਮਰਥਨ ਕੀਤਾ ਜਿਸਦੀ ਵਜ੍ਹਾ ਨਾਲ ਉਸ ਨੂੰ ਬਰਮਾ (ਹੁਣ ਮਿਆਂਮਾਰ) ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਛੁੱਟ ਕੇ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ 1916-18 ਵਿੱਚ ਐਨੀ ਬੀਸੇਂਟ ਅਤੇ ਮੁਹੰਮਦ ਅਲੀ ਜਿੰਨਾਹ ਦੇ ਨਾਲ ਸੰਪੂਰਣ ਭਾਰਤੀ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ।

ਸਮਾਜ ਸੁਧਾਰ

ਤਿਲਕ ਨੇ ਭਾਰਤੀ ਸਮਾਜ ਵਿੱਚ ਕਈ ਸੁਧਾਰ ਲਿਆਉਣ ਦੇ ਜਤਨ ਕੀਤੇ। ਉਹ ਬਾਲ-ਵਿਆਹ ਦੇ ਵਿਰੁੱਧ ਸੀ। ਉਸ ਨੇ ਹਿੰਦੀ ਨੂੰ ਸੰਪੂਰਣ ਭਾਰਤ ਦੀ ਭਾਸ਼ਾ ਬਣਾਉਣ ਉੱਤੇ ਜ਼ੋਰ ਦਿੱਤਾ। ਮਹਾਰਾਸ਼ਟਰ ਵਿੱਚ ਉਸ ਨੇ ਸਾਰਵਜਨਿਕ ਗਣੇਸ਼ੋਤਸਵ ਦੀ ਪਰੰਪਰਾ ਸ਼ੁਰੂ ਕੀਤੀ ਤਾਂ ਜੋ ਲੋਕਾਂ ਤੱਕ ਸਵਰਾਜ ਦਾ ਸੰਦੇਸ਼ ਪਹੁੰਚਾਣ ਲਈ ਇੱਕ ਰੰਗ ਮੰਚ ਉਪਲੱਬਧ ਹੋਵੇ। ਭਾਰਤੀ ਸੰਸਕ੍ਰਿਤੀ, ਪਰੰਪਰਾ ਅਤੇ ਇਤਹਾਸ ਉੱਤੇ ਲਿਖੇ ਉਸ ਦੇ ਲੇਖਾਂ ਨਾਲ ਭਾਰਤ ਦੇ ਲੋਕਾਂ ਵਿੱਚ ਸਵੈਮਾਨ ਦੀ ਭਾਵਨਾ ਜਾਗ੍ਰਤ ਹੋਈ। ਉਸ ਦੀ ਮੌਤ ਹੋਣ ਤੇ ਲਗਭਗ 2 ਲੱਖ ਲੋਕਾਂ ਨੇ ਉਸ ਦੇ ਦਾਹ-ਸੰਸਕਾਰ ਵਿੱਚ ਹਿੱਸਾ ਲਿਆ। 

ਮੌਤ

ਸੰਨ 1919 ਈ. ਵਿੱਚ ਕਾਂਗਰਸ ਦੀ ਅੰਮ੍ਰਿਤਸਰ ਬੈਠਕ ਵਿੱਚ ਹਿੱਸਾ ਲੈਣ ਲਈ ਆਪਣੇ ਦੇਸ਼ ਪਰਤਣ ਦੇ ਸਮੇਂ ਤੱਕ ਤਿਲਕ ਇਨ੍ਹੇ ਨਰਮ ਹੋ ਗਏ ਸੀ ਕਿ ਉਸ ਨੇ ਮਾਂਟੇਗਿਊ-ਚੇਮਸਫੋਰਡ ਸੁਧਾਰਾਂ ਦੇ ਜਰਿਏ ਸਥਾਪਤ ਲੇਜਿਸਲੇਟਿਵ ਕਾਉਂਸਿਲਜ (ਵਿਧਾਈ ਪਰਿਸ਼ਦਾਂ) ਦੇ ਚੋਣ ਦੇ ਬਾਈਕਾਟ ਦੀ ਗਾਂਧੀ ਦੀ ਨੀਤੀ ਦਾ ਵਿਰੋਧ ਨਹੀਂ ਕੀਤਾ। ਇਸਦੇ ਬਜਾਏ ਤਿਲਕ ਨੇ ਖੇਤਰੀ ਸਰਕਾਰਾਂ ਵਿੱਚ ਕੁੱਝ ਹੱਦ ਤੱਕ ਭਾਰਤੀਆਂ ਦੀ ਭਾਗੀਦਾਰੀ ਦੀ ਸ਼ੁਰੂਆਤ ਕਰਨ ਵਾਲੇ ਸੁਧਾਰਾਂ ਨੂੰ ਲਾਗੂ ਕਰਨ ਲਈ ਪ੍ਰਤੀਨਿਧੀਆਂ ਨੂੰ ਸਲਾਹ ਦਿੱਤੀ ਕਿ ਉਹ ਉਸ ਦੇ ‘ਪ੍ਰਤਿਉੱਤਰਪੂਰਣ ਸਹਿਯੋਗ’ ਦੀ ਨੀਤੀ ਦਾ ਪਾਲਣ ਕਰਨ।ਲੇਕਿਨ ਨਵੇਂ ਸੁਧਾਰਾਂ ਨੂੰ ਨਿਰਣਾਇਕ ਦਿਸ਼ਾ ਦੇਣ ਤੋਂ ਪਹਿਲਾਂ ਹੀ 1 ਅਗਸਤ, ਸੰਨ 1920 ਈ. ਵਿੱਚ ਬੰਬਈ ਵਿੱਚ ਤਿਲਕ ਦੀ ਮੌਤ ਹੋ ਗਈ। ਉਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਹਾਤਮਾ ਗਾਂਧੀ ਨੇ ਉਸ ਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਅਤੇ ਨਹਿਰੂ ਜੀ ਨੇ ਭਾਰਤੀ ਕ੍ਰਾਂਤੀ ਦੇ ਜਨਕ ਦੀ ਉਪਾਧੀ ਦਿੱਤੀ।

ਨੋਟ

ਹਵਾਲੇ

ਹਵਾਲੇ

ਬਾਹਰੀ ਲਿੰਕ

Tags:

ਬਾਲ ਗੰਗਾਧਰ ਤਿਲਕ ਮੁਢਲਾ ਜੀਵਨਬਾਲ ਗੰਗਾਧਰ ਤਿਲਕ ਅਜ਼ਾਦੀ ਲਈ ਸੰਘਰਸ਼ਬਾਲ ਗੰਗਾਧਰ ਤਿਲਕ ਸਮਾਜ ਸੁਧਾਰਬਾਲ ਗੰਗਾਧਰ ਤਿਲਕ ਮੌਤਬਾਲ ਗੰਗਾਧਰ ਤਿਲਕ ਨੋਟਬਾਲ ਗੰਗਾਧਰ ਤਿਲਕ ਹਵਾਲੇਬਾਲ ਗੰਗਾਧਰ ਤਿਲਕ ਬਾਹਰੀ ਲਿੰਕਬਾਲ ਗੰਗਾਧਰ ਤਿਲਕਅਧਿਆਪਕਭਾਰਤ ਦਾ ਆਜ਼ਾਦੀ ਸੰਗਰਾਮਭਾਰਤੀ ਰਾਸ਼ਟਰਵਾਦਮਹਾਤਮਾ ਗਾਂਧੀਲਾਲ-ਬਾਲ-ਪਾਲ

🔥 Trending searches on Wiki ਪੰਜਾਬੀ:

ਜਪਾਨੀ ਭਾਸ਼ਾਪੁਰਾਤਨ ਜਨਮ ਸਾਖੀਰਜਨੀਸ਼ ਅੰਦੋਲਨਸਵਰ ਅਤੇ ਲਗਾਂ ਮਾਤਰਾਵਾਂਭਾਰਤ ਦੀ ਸੰਵਿਧਾਨ ਸਭਾਇਤਿਹਾਸਬੋਹੜਵਾਹਿਗੁਰੂਟੋਟਮਸਿੱਖਿਆਪੰਜਾਬੀ ਟੀਵੀ ਚੈਨਲਜੱਸਾ ਸਿੰਘ ਰਾਮਗੜ੍ਹੀਆਸੱਪ (ਸਾਜ਼)ਹਰੀ ਸਿੰਘ ਨਲੂਆਘਰੇਲੂ ਚਿੜੀਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਲੰਡਨਸਕੂਲ ਲਾਇਬ੍ਰੇਰੀਪੱਤਰਕਾਰੀਅਜ਼ਰਬਾਈਜਾਨਸੁਹਾਗਜੰਗਲੀ ਜੀਵਫ਼ਾਰਸੀ ਭਾਸ਼ਾਅਰਸਤੂ ਦਾ ਅਨੁਕਰਨ ਸਿਧਾਂਤਭਾਈ ਘਨੱਈਆਅੰਮ੍ਰਿਤਸਰਪਾਕਿਸਤਾਨ ਦਾ ਪ੍ਰਧਾਨ ਮੰਤਰੀਧਰਮਬੁਰਜ ਖ਼ਲੀਫ਼ਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਭਾਰਤ ਦਾ ਪ੍ਰਧਾਨ ਮੰਤਰੀਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਗੁਰੂ ਰਾਮਦਾਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪਾਇਲ ਕਪਾਡੀਆਸਿਕੰਦਰ ਮਹਾਨਮਨੁੱਖਸ਼ਬਦ-ਜੋੜਪੰਜਾਬੀ ਲੋਕਗੀਤਉਰਦੂਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਰਤਨ ਸਿੰਘ ਰੱਕੜਪਾਸ਼ ਦੀ ਕਾਵਿ ਚੇਤਨਾਜਾਪੁ ਸਾਹਿਬਗੁਰੂ ਹਰਿਗੋਬਿੰਦਸਾਂਵਲ ਧਾਮੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਹੁਮਾਯੂੰਮਾਰੀ ਐਂਤੂਆਨੈਤਬਰਨਾਲਾ ਜ਼ਿਲ੍ਹਾਸੰਗਰੂਰ (ਲੋਕ ਸਭਾ ਚੋਣ-ਹਲਕਾ)ਪਿੰਡਸੂਫ਼ੀ ਕਾਵਿ ਦਾ ਇਤਿਹਾਸਬੱਚਾਪ੍ਰਵੇਸ਼ ਦੁਆਰਮਨੁੱਖੀ ਹੱਕਭਾਰਤੀ ਉਪਮਹਾਂਦੀਪਅਰਵਿੰਦ ਕੇਜਰੀਵਾਲਜੜ੍ਹੀ-ਬੂਟੀਸੂਬਾ ਸਿੰਘਯੂਨੀਕੋਡਕਾਟੋ (ਸਾਜ਼)ਪੰਜਾਬੀ ਨਾਵਲਹਲਫੀਆ ਬਿਆਨਗੂਗਲਮਝੈਲਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਬਵਾਸੀਰਤਵੀਲਗੂਰੂ ਨਾਨਕ ਦੀ ਪਹਿਲੀ ਉਦਾਸੀਸਰਕਾਰਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਵਿਰਾਸਤਨਰਿੰਦਰ ਮੋਦੀਦੰਦ🡆 More