ਸੰਸਮਰਣ

ਸੰਸਮਰਣ ਆਧੁਨਿਕ ਵਾਰਤਕ ਦੀ ਲੋਕਪ੍ਰਿਯ ਵੰਨਗੀ ਹੈ। ਜਿਸ ਵਿੱਚ ਲੇਖਕ ਬੀਤੇ ਸਮੇਂ ਦੇ ਅਨੁਭਵਾਂ ਅਤੇ ਘਟਨਾਵਾਂ ਨੂੰ ਅਧਾਰ ਬਣਾ ਕੇ ਵਾਰਤਕ ਰਚਦਾ ਹੈ,ਮਿੱਠੀਆਂ ਕੋੜ੍ਹੀਆਂ,ਅਭੁੱਲ,ਰੌਚਕ ਯਾਦਾਂ ਵਿਚੋਂ ਕੋਈ ਵੰਨਗੀ ਪੇਸ਼ ਕੀਤੀ ਜਾਂਦੀ ਹੈ। ਲੇਖਕ ਦੇ ਜੀਵਨ ਨਾਲ ਸੰਬੰਧਿਤ ਕੁਝ ਅਜਿਹੇ ਪਲਾਂ ਜਾਂ ਘਟਨਾਵਾਂ ਦਾ ਚਿਤਰਣ ਹੁੰਦਾ ਹੈ ਜੋ ਭੁਲਾਏ ਨਾਂ ਜਾ ਸਕਦੇ ਹੋਣ,ਜਿਨਾਂ ਵਿੱਚ ਕੁਝ ਵਰਣਨ ਕਰਨ ਯੋਗ ਗੱਲ ਹੋਵੇ। ਉਨ੍ਹਾ ਦਾ ਰੌਚਕ ਬਿਆਨ ਹੀ ਸੰਸਮਰਣ ਹੁੰਦਾ ਹੈ। ਸੰਸਮਰਣ ਲੇਖਕ ਦੀਆਂ ਮਾਨਸਿਕ ਪ੍ਰਤੀਕਿਰਿਆਵਾਂ ਦਾ ਰੌਚਕ ਸੰਗ੍ਰਹਿ ਹੈ।,

ਅਰਥ

  • ਸੰਸਮਰਣ ਮੂਲ ਰੂਪ ਵਿੱਚ ਹਿੰਦੀ ਭਾਸ਼ਾ ਦਾ ਸ਼ਬਦ ਹੈ,ਇਸ ਦੀ ਉਤਪਤੀ ਸਮ-ਸਮਰ -ਲਯਦ[ਅਣੂ]ਤੋਂ ਹੋਈ ਹੈ। ਇਸ ਦੇ ਅਰਥ ਸਮਯਕ ਅਤੇ ਸਮਰਣ ਨਿਕਲਦੇ ਹਨ। ਸਮਯਕ ਦਾ ਅਰਥ ਹੈ 'ਆਤ੍ਮਗਤ' ਅਤੇ ਸਮਰਣ ਦਾ ਅਰਥ 'ਯਾਦਾਂ' ਨਿਕਲਦਾ ਹੈ। ਇਸ ਤਰਾਂ ਸੰਸਮਰਣ ਸ਼ਬਦ ਦਾ ਅਰਥ 'ਸਵੈ ਯਾਦਾਂ 'ਬਣਦਾ ਹੈ।ਇਸ ਦੇ ਕੋਸ਼ਗਤ ਅਰਥ ਵੀ ਵਿਅਕਤੀਗਤ ਅਨੁਭਵ ਅਰਥਾਤ ਸਮ੍ਰਿਤੀ ਦੇ ਸਹਾਰੇ ਰਚਿਆ ਗਿਆ ਸਾਹਿਤ ਹੀ ਨਿਕਲਦੇ ਹਨ। ਪੰਜਾਬੀ ਵਿੱਚ 'ਸੰਸਮਰਣ ' ਸ਼ਬਦ ਲਈ 'ਅਭੁੱਲ ਯਾਦਾਂ' ਨਾਮ ਵੀ ਵਰਤਿਆ ਜਾਂਦਾ ਹੈ। ਅੰਗਰੇਜੀ ਭਾਸ਼ਾ ਦੇ ਸ਼ਬਦ "ਮੈਮਾਇਰ" ਦਾ ਪਰਿਆਵਾਚੀ ਸ਼ਬਦ ਹੈ,ਜਿਸ ਦਾ ਅਰਥ ਹੈ:ਯਾਦ ਕਰਨਾ।
  • ਸੰਸਕ੍ਰਿਤ ਦੇ ਸ਼ਬਦ ਦਾ ਅਰਥ ਹੈ ਯਾਦ,ਸਮ੍ਰਿਤੀ,ਇਸ ਤੋਂ ਭਾਵ ਹੈ ਜਦੋਂ ਕੋਈ ਲੇਖਕ ਆਪਣੀਆਂ ਜਾਂ ਪਰਾਈਆਂ ਅਨੁਭੂਤੀਆਂ,ਹੱਡ ਬੀਤੀਆਂ ਜਾਂ ਦੂਜਿਆਂ ਨਾਲ ਉਸ ਦੇ ਸਾਹਮਣੇ ਵਾਪਰੀਆਂ ਘਟਨਾਵਾਂ ਨੂੰ ਰੌਚਕ ਢੰਗ ਨਾਲ ਵਿਅਕਤ ਕਰਦਾ ਹੈ, ਤਾਂ ਸੰਸਮਰਣ ਹੋਂਦ ਵਿੱਚ ਆਓਂਦਾ ਹੈ।,

ਪਰਿਭਾਸ਼ਾ

  • ਡਾ.ਓਮ ਪ੍ਰਕਾਸ਼ ਸਿੰਗਲ ਅਨੁਸਾਰ:-"ਯਾਦਾਂ ਦਾ ਸ਼ਾਬਦਿਕ ਅਰਥ ਹੈ,ਕਿਸੇ ਮਨੁੱਖ,ਘਟਨਾ,ਦ੍ਰਿਸ਼ ਅਤੇ ਵਸਤੂ ਆਦਿ ਨਾਲ ਧੁਰ ਅੰਦਰੋਂ ਜੁੜ ਕੇ ਉਸ ਨੂੰ ਯਾਦ ਕਰਨਾ। ਇਸ ਤਰਾਂ ਦੇ ਅਨੁਭਵਾਂ,ਪਿਛਲੀਆਂ ਹੱਡ ਬੀਤੀਆਂ ਦੇ ਅਧਾਰ ਤੇ ਨਿੱਜਤਵ ਨਾਲ ਅਤੇ ਗੰਭੀਰਤਾ ਵਿੱਚ ਰਚੇ ਗਏ ਸਾਹਿਤ ਨੂੰ ਯਾਦਾਂ ਕਿਹਾ ਜਾਂਦਾ ਹੈ।"

ਸੰਸਮਰਣ ਦੇ ਰੂਪ

  • ਸਵੈ ਨਾਲ ਸਬੰਧਿਤ ਯਾਦਾਂ
  • ਦੂਜੇ ਨਾਲ ਸਬੰਧਿਤ ਯਾਦਾਂ

ਪੰਜਾਬੀ ਦੀਆਂ ਪ੍ਰਮੁੱਖ ਸੰਸਮਰਣ ਰਚਨਾਵਾਂ

  • ਗੁਰਬਖਸ਼ ਸਿੰਘ ਪ੍ਰੀਤਲੜੀ:ਮੇਰੀਆਂ ਅਭੁੱਲ ਯਾਦਾਂ,1943
  • ਅੰਮ੍ਰਿਤਾ ਪ੍ਰੀਤਮ:ਕਿਰਮਿਚੀ ਲਕੀਰਾਂ
  • ਹੀਰਾ ਸਿੰਘ ਦਰਦ:ਮੇਰੀਆਂ ਕੁਝ ਇਤਿਹਾਸਿਕ ਯਾਦਾਂ,1945
  • ਮਾਸਟਰ ਤਾਰਾ ਸਿੰਘ:ਮੇਰੀ ਯਾਦ,1945
  • ਗੁਰਮੁਖ ਸਿੰਘ ਮੁਸਾਫ਼ਿਰ:ਵੇਖਿਆ ਸੁਣਿਆ ਗਾਂਧੀ,1972
  • ਰਵਿੰਦਰ ਰਵੀ:ਸਿਮ੍ਰਿਤੀਆ ਦੇ ਦੇਸ਼,1979
  • ਸੋਹਣ ਸਿੰਘ ਸ਼ੀਤਲ:ਮੇਰੀਆਂ ਅਭੁੱਲ ਯਾਦਾਂ,1989
  • ਪਿਆਰਾ ਸਿੰਘ ਦਾਤਾ:ਭੁੱਲੀਆਂ ਵਿਸਰੀਆਂ ਯਾਦਾਂ,1993
  • ਮਹਿੰਦਰ ਸਿੰਘ:ਯਾਦਾਂ ਦੇਸ਼ ਵਿਦੇਸ਼ ਦੀਆਂ,1994
  • ਨਾਨਕ ਸਿੰਘ:ਮੇਰੀਆਂ ਸਦੀਵੀਂ ਯਾਦਾਂ,1989
  • ਡਾ.ਕੁਲਬੀਰ ਸਿੰਘ ਕਾਂਗ:ਯਾਦਾਂ ਦੇ ਪੰਛੀ,1999
  • ਦੇਵਿੰਦਰ ਸੱਤਿਆਰਥੀ:ਮੇਰੇ ਸਫ਼ਰ ਦੀਆਂ ਯਾਦਾਂ,2001
  • ਬਲਰਾਜ ਸਾਹਨੀ:ਯਾਦਾਂ ਦੀ ਕੰਨੀ,1992
  • ਕੇਹਰ ਸਿੰਘ ਕੱਸ:ਮੇਰੀਆਂ ਜੀਵਨ ਯਾਦਾਂ
  • ਮਹਿੰਦਰ ਕੌਰ:ਮੇਰਾ ਵੀਰ
  • ਜਤਿੰਦਰਪਾਲ ਸਿੰਘ:ਤੇਰਾ ਬਿਖਮੁ ਭਾਵਨ,2003
  • ਕਰਤਾਰ ਸਿੰਘ ਸੂਰੀ:ਅਮਿੱਟ ਯਾਦਾਂ,2004

ਅਨੁਵਾਦਿਤ ਸੰਸਮਰਣ

  • ਪਿਆਰਾ ਸਿੰਘ ਭੋਗਲ,ਤੇਰਾ ਸਿੰਘ ਚੰਨ:ਆਪ ਬੀਤੀਆਂ ਰੂਸੋ
  • ਸਤੀਸ਼ ਕੁਮਾਰ ਵਰਮਾ: ਪੂਰਨ ਸਿੰਘ ਦੀਆਂ ਯਾਦਾਂ
  • ਡਾ.ਜਸਵੰਤ ਗਿੱਲ:ਜਿੰਦਗੀ ਦੇ ਨਾਂ "ਇਕ ਸੋਵੀਅਤ ਸਰਜਨ ਦੀਆਂ ਯਾਦਾਂ

ਹਵਾਲੇ

Tags:

ਸੰਸਮਰਣ ਅਰਥਸੰਸਮਰਣ ਪਰਿਭਾਸ਼ਾਸੰਸਮਰਣ ਦੇ ਰੂਪਸੰਸਮਰਣ ਪੰਜਾਬੀ ਦੀਆਂ ਪ੍ਰਮੁੱਖ ਰਚਨਾਵਾਂਸੰਸਮਰਣ ਅਨੁਵਾਦਿਤ ਸੰਸਮਰਣ ਹਵਾਲੇਸੰਸਮਰਣ

🔥 Trending searches on Wiki ਪੰਜਾਬੀ:

ਚੜ੍ਹਦੀ ਕਲਾ5 ਜੁਲਾਈਝਾਰਖੰਡਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਾਲਸਵੈ-ਜੀਵਨੀਵਾਹਿਗੁਰੂ27 ਅਗਸਤਕਿੱਸਾ ਕਾਵਿਕੰਪਿਊਟਰਸਾਈ ਸੁਧਰਸਨਫ਼ਿਰੋਜ਼ਸ਼ਾਹ ਦੀ ਲੜਾਈਗੁਰੂ ਹਰਿਕ੍ਰਿਸ਼ਨਬਠਿੰਡਾਪੰਜਾਬੀ ਮੁਹਾਵਰੇ ਅਤੇ ਅਖਾਣਆਜ਼ਾਦ ਸਾਫ਼ਟਵੇਅਰਪੰਜਾਬ ਦੀ ਰਾਜਨੀਤੀਸੁਜਾਨ ਸਿੰਘਹਰੀ ਸਿੰਘ ਨਲੂਆਕੁਰਟ ਗੋਇਡਲਪੰਜਾਬੀ ਲੋਕ ਗੀਤਆਰੀਆ ਸਮਾਜਸਮਾਜ96ਵੇਂ ਅਕਾਦਮੀ ਇਨਾਮਮੱਧਕਾਲੀਨ ਪੰਜਾਬੀ ਸਾਹਿਤਸਿੱਧੂ ਮੂਸੇ ਵਾਲਾਰਣਜੀਤ ਸਿੰਘਗੌਤਮ ਬੁੱਧਪੰਜਾਬ ਦੇ ਲੋਕ ਸਾਜ਼ਪੰਜਾਬੀ ਲੋਕ ਖੇਡਾਂ4 ਅਗਸਤਰਾਧਾ ਸੁਆਮੀ ਸਤਿਸੰਗ ਬਿਆਸਭੀਮਰਾਓ ਅੰਬੇਡਕਰਨਿੱਕੀ ਕਹਾਣੀਵੀਅਤਨਾਮਯਥਾਰਥਵਾਦ (ਸਾਹਿਤ)ਨਿਮਰਤ ਖਹਿਰਾਮਨੁੱਖੀ ਦਿਮਾਗਸਵਰਾਜਬੀਰਸਾਕਾ ਗੁਰਦੁਆਰਾ ਪਾਉਂਟਾ ਸਾਹਿਬਕਿਲ੍ਹਾ ਰਾਏਪੁਰ ਦੀਆਂ ਖੇਡਾਂਜਿੰਦ ਕੌਰਅੰਮ੍ਰਿਤ ਵੇਲਾਰਾਜਪਾਲ (ਭਾਰਤ)ਸ਼ਬਦਨਿਤਨੇਮਗੁਰਬਾਣੀ ਦਾ ਰਾਗ ਪ੍ਰਬੰਧਪਲੱਮ ਪੁਡਿੰਗ ਨਮੂਨਾਰਸ (ਕਾਵਿ ਸ਼ਾਸਤਰ)ਸਟਾਲਿਨਵੀਰ ਸਿੰਘਵਿਕੀਮੀਡੀਆ ਕਾਮਨਜ਼ਧਿਆਨ ਚੰਦਵਿਕੀਮੀਡੀਆ ਸੰਸਥਾਸਾਮਾਜਕ ਮੀਡੀਆਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਢੱਡ26 ਅਕਤੂਬਰਨਰਾਇਣ ਸਿੰਘ ਲਹੁਕੇਸ੍ਰੀ ਚੰਦਪੰਜਾਬੀ ਰੀਤੀ ਰਿਵਾਜਲੰਬੜਦਾਰ੨੭ ਸਤੰਬਰ20 ਜੁਲਾਈਪੰਜ ਤਖ਼ਤ ਸਾਹਿਬਾਨਪੂਰਨ ਸਿੰਘਪੰਛੀਨਾਗਰਿਕਤਾਮਾਤਾ ਗੰਗਾਸਮਾਜ ਸ਼ਾਸਤਰਸੈਮਸੰਗਲੋਕਧਾਰਾ ਅਤੇ ਪੰਜਾਬੀ ਲੋਕਧਾਰਾ🡆 More