ਕੈਨੇਡਾ: ਉੱਤਰੀ ਅਮਰੀਕਾ 'ਚ ਦੇਸ਼
ਗੁਣਕ: 60°N 95°W / 60°N 95°W / 60; -95 .
95°W / 60°N 95°W
ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸਦੇ ਦਸ ਪ੍ਰਾਂਤ ਅਤੇ ਤਿੰਨ ਖੇਤਰ ਐਟਲਾਂਟਿਕ ਮਹਾਂਸਾਗਰ ਤੋਂ ਪ੍ਰਸ਼ਾਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤੱਕ ਫ਼ੈਲੇ ਹੋਏ ਹਨ, ਜੋ ਕਿ ਕੁੱਲ 99,84,670 ਵਰਗ ਕਿਲੋਮੀਟਰ ਖੇਤਰ ਵਿੱਚ ਫ਼ੈਲੇ ਹੋਏ ਹਨ, ਜੋ ਇਸਨੂੰ ਦੁਨਿਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਅਮਰੀਕਾ ਨਾਲ ਇਸਦੀ ਦੱਖਣੀ ਅਤੇ ਪੱਛਮੀ ਸਰਹੱਦ 8,890 ਕਿਲੋਮੀਟਰ ਲੰਬੀ ਹੈ, ਜੋ ਦੋ ਦੇਸ਼ਾਂ ਵਿਚਕਾਰ ਦੁਨੀਆਂ ਦੀ ਸਭ ਤੋਂ ਵੱਡੀ ਸਰਹੱਦ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ ਅਤੇ ਇਸਦੇਂ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਆਦਿ ਸ਼ਹਿਰ ਹਨ।
ਕੈਨੇਡਾ Canada | |||||
---|---|---|---|---|---|
| |||||
ਮਾਟੋ: A mari usque ad mare "ਸਮੁੰਦਰ ਤੋਂ ਸਮੁੰਦਰ ਤੱਕ" | |||||
ਐਨਥਮ: O Canada "ਓ ਕੈਨੇਡਾ" | |||||
![]() ਨਕਸ਼ਾ | |||||
ਰਾਜਧਾਨੀ | ਓਟਾਵਾ | ||||
ਸਭ ਤੋਂ ਵੱਡਾ ਸ਼ਹਿਰ | ਟੋਰਾਂਟੋ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਫ਼ਰਾਂਸੀਸੀ | ||||
ਨਸਲੀ ਸਮੂਹ (2016) | ਭਾਤਾਂ ਦੀ ਸੂਚੀ
| ||||
ਵਸਨੀਕੀ ਨਾਮ | ਕੈਨੇਡੀਅਨ | ||||
ਸਰਕਾਰ | ਸੰਸਦੀ ਰਾਜਤੰਤਰ | ||||
• ਰਾਣੀ | Charles 3 | ||||
• ਗਵਰਨਰ ਜਨਰਲ | ਮੈਰੀ ਸਿਮੋਨ | ||||
ਜਸਟਿਸ ਟਰੂਡੋ | |||||
ਵਿਧਾਨਪਾਲਿਕਾ | ਸੰਸਦ | ||||
ਸਿਨੇਟ | |||||
ਹਾਊਸ ਆਫ਼ ਕਾਮਨਜ਼ | |||||
ਸਥਾਪਨਾ | ਬਰਤਾਨੀਆ ਤੋਂ ਆਜ਼ਾਦੀ | ||||
• ਕੌਨਫ਼ੈਡਰੇਸ਼ਨ | 1 July 1867 | ||||
• ਖ਼ੁਦਮੁਖ਼ਤਿਆਰੀ | 17 April 1982 | ||||
ਖੇਤਰ | |||||
• ਕੁੱਲ | 9,984,670 km2 (3,855,100 sq mi) | ||||
• ਜਲ (%) | 11.76 | ||||
ਆਬਾਦੀ | |||||
• ਜਨਗਣਨਾ | 3,69,91,981 | ||||
ਜੀਡੀਪੀ (ਪੀਪੀਪੀ) | 2021 ਅਨੁਮਾਨ | ||||
• ਕੁੱਲ | $2 ਖਰਬ | ||||
• ਪ੍ਰਤੀ ਵਿਅਕਤੀ | $53,000 | ||||
ਜੀਡੀਪੀ (ਨਾਮਾਤਰ) | 2021 ਅਨੁਮਾਨ | ||||
• ਕੁੱਲ | $2 ਖਰਬ | ||||
• ਪ੍ਰਤੀ ਵਿਅਕਤੀ | $52,800 | ||||
ਗਿਨੀ (2018) | 30.0 ਮੱਧਮ | ||||
ਐੱਚਡੀਆਈ (2019) | 0.930 ਬਹੁਤ ਉੱਚਾ | ||||
ਮੁਦਰਾ | ਕੈਨੇਡੀਅਨ ਡਾਲਰ ($) | ||||
ਸਮਾਂ ਖੇਤਰ | UTC−3.5 to −8 | ||||
ਮਿਤੀ ਫਾਰਮੈਟ | ਸਾਲ/ਮਹੀਨਾ/ਦਿਨ | ||||
ਡਰਾਈਵਿੰਗ ਸਾਈਡ | ਖੱਬੇ ਪਾਸੇ | ||||
ਕਾਲਿੰਗ ਕੋਡ | +1 | ||||
ਵੈੱਬਸਾਈਟ https://www.canada.ca |
ਕੈਨੇਡਾ ਦੀ ਧਰਤੀ 'ਤੇ ਮੂਲ-ਨਿਵਾਸੀ ਲੋਕ ਹਜ਼ਾਰਾਂ ਸਾਲਾਂ ਤੋਂ ਵੱਸੇ ਹੋਏ ਸਨ, ਪਰ ਉਸ ਸਮੇਂ ਕੈਨੇਡਾ ਕੋਈ ਦੇਸ਼ ਨਹੀਂ ਸੀ, ਬਲਕਿ ਇਕ ਬੇਜਾਨ ਪਿਆ ਖੇਤਰ ਸੀ ਜਿੱਥੇ ਨਾਂ ਮਾਤਰ ਮੂਲ ਨਿਵਾਸੀ ਰਹਿੰਦੇ ਸਨ, ਬਾਅਦ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਬਰਤਾਨੀ ਅਤੇ ਫ਼ਾਂਸੀਸੀ ਲੋਕਾਂ ਨੇ ਇਸਦੀ ਖੋਜ ਕੀਤੀ ਅਤੇ ਐਟਲਾਂਟਿਕ ਮਹਾਂਸਾਗਰ ਦੇ ਤੱਟ ਕੋਲ ਆਪਣੀਆਂ ਬਸਤੀਆਂ ਵਸਾਈਆਂ, ਇੱਥੋਂ ਹੀ ਕੈਨੇਡਾ ਦੇ ਆਧੁਨਿਕ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ। 1763 ਤੱਕ ਫ਼ਰਾਂਸ ਨੇ ਕੈਨੇਡਾ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕੀਤਾ ਪਰ 1763 ਵਿੱਚ ਸੱਤ ਸਾਲ ਚੱਲੀ ਫ਼ਰਾਂਸੀਸੀ-ਬਰਤਾਨੀ ਜੰਗ ਮਗਰੋਂ ਫ਼ਰਾਂਸ ਨੇ ਆਪਣੀਆਂ ਸਾਰੀਆਂ ਬਸਤੀਆਂ ਬਰਤਾਨੀਆ ਨੂੰ ਸੌਂਪ ਦਿੱਤੀਆਂ। 1867 ਵਿੱਚ ਤਿੰਨ ਬਰਤਾਨੀ ਬਸਤੀਆਂ ਨੇ ਇਕੱਠਿਆਂ ਹੋ ਕੇ ਕੈਨੇਡਾ ਦਾ ਗਠਨ ਕੀਤਾ, ਉਸਤੋਂ ਬਾਅਦ ਹੋਰ ਸੂਬੇ ਅਤੇ ਖੇਤਰ ਵੀ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦੀ ਕੈਨੇਡਾ ਉੱਤੇ ਪਕੜ ਘਟਣ ਲੱਗੀ, ਫ਼ਿਰ ਸੰਨ 1982 ਵਿੱਚ ਕੈਨੇਡਾ ਮਤੇ ਤਹਿਤ ਬਰਤਾਨੀਆ ਨੇ ਕੈਨੇਡਾ ਨੂੰ ਪੂਰਨ ਖ਼ੁਦਮੁਖ਼ਤਿਆਰੀ ਦੇ ਦਿੱਤੀ।
ਨਾਂ
ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਰੈੱਡ ਇੰਡੀਅਨ ਲੋਕ ਪਿੰਡ ਜਾਂ ਕਸਬੇ ਨੂੰ ਆਪਣੀ ਭਾਸ਼ਾ ਵਿੱਚ 'ਕਨਾਟਾ' ਕਹਿੰਦੇ ਸੀ। ਇੱਕ ਪ੍ਰਸਿੱਧ ਕਹਾਣੀ ਮੁਤਾਬਕ ਸੰਨ 1535 ਵਿੱਚ ਇੱਕ ਫ਼ਰਾਂਸੀਸੀ ਖੋਜੀ ਜੀਕੋਈ ਕਾਰਟੀਰ ਨੂੰ ਇੱਕ ਸਿੱਟਾ ਨਾਮਕ ਡਾਕੂ ਨੇ ਕਿਸੇ ਪਿੰਡ ਦਾ ਰਾਹ ਦਸਦੇ ਸਮੇਂ ਇਸ ਸ਼ਬਦ ਦੀ ਵਰਤੋਂ ਕੀਤੀ ਸੀ, ਜੀਕੋਈ ਕਾਰਟੀਰ ਨੇ ਇਸ ਸ਼ਬਦ ਨੂੰ ਆਪਣੀਆਂ ਲਿਖਤਾਂ ਵਿੱਚ ਲਿਖਦੇ ਸਮੇਂ ਕਨਾਟਾ ਸ਼ਬਦ ਦੀ ਥਾਂ ਕੈਨੇਡਾ ਸ਼ਬਦ ਲਿਖ ਦਿੱਤਾ, ਇਸ ਤਰ੍ਹਾਂ 1545 ਤੱਕ ਯੂਰਪੀ ਕਿਤਾਬਾਂ ਅਤੇ ਨਕਸ਼ਿਆਂ ਵਿੱਚ ਇਸ ਖਿੱਤੇ ਦਾ ਨਾਂ ਕੈਨੇਡਾ ਲਿਖਿਆ ਜਾਣ ਲੱਗਾ ਅਤੇ ਇਸ ਤਰ੍ਹਾਂ ਇਸ ਖਿੱਤੇ ਦਾ ਨਾਂ ਕੈਨੇਡਾ ਪੈ ਗਿਆ।
ਭੂਗੋਲ
ਕੈਨੇਡਾ ਉੱਤਰੀ ਅਮਰੀਕਾ ਦੇ ਇੱਕ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਦੱਖਣੀ ਸਰਹੱਦ ਅਮਰੀਕਾ ਅਤੇ ਪੱਛਮੀ ਸਰਹੱਦ ਅਮਰੀਕ ਸੂਬੇ ਅਲਾਸਕਾ ਨਾਲ ਲੱਗਦੀ ਹੈ। ਕੈਨੇਡਾ ਦੇ ਪੂਰਬ ਵੱਲ ਐਟਲਾਂਟਿਕ ਮਹਾਂਸਾਗਰ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਹੈ। ਕੈਨੇਡਾ ਰੂਸ ਦੇ ਮਗਰੋਂ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ। ਕੈਨੇਡਾ ਦਾ ਉੱਤਰੀ ਹਿੱਸਾ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਕੈਨੇਡਾ ਕੋਲ ਦੁਨੀਆਂ ਦਾ ਸਭ ਤੋਂ ਲੰਮਾਂ ਸਮੁੰਦਰੀ ਤੱਟ ਹੈ, ਜਿਸਦਾ ਖੇਤਰਫ਼ਲ 2,02,080 ਵਰਗ ਕਿਲੋਮੀਟਰ ਹੈ, ਇਸਦੇ ਨਾਲ ਹੀ ਇਸਦਾ ਅਮਰੀਕਾ ਨਾਲ ਲੱਗਦਾ ਬਾਰਡਰ ਦੁਨੀਆਂ ਦਾ ਸਭ ਤੋਂ ਲੰਮਾ ਬਾਰਡਰ ਹੈ ਜਿਹੜਾ ਕੁੱਲ ਰਕਬਾ 8,890 ਕਿਲੋਮੀਟਰ ਹੈ, ਕੈਨੇਡਾ ਵਿੱਚ 31,700 ਤੋਂ ਵੱਧ ਝੀਲਾਂ ਹਨ। ਲੌ ਗਾਣ (5,959 ਮੀਟਰ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ (1,738 ਕਿਲੋਮੀਟਰ) ਕੈਨੇਡਾ ਦਾ ਸਭ ਤੋਂ ਲੰਮਾ ਦਰਿਆ ਹੈ ਪਰ ਪਾਣੀ ਦੇ ਵਹਾਅ ਦੇ ਹਿਸਾਬ ਨਾਲ ਸੇਂਟਲਾਰੰਸ ਸਭ ਤੋਂ ਵੱਡਾ ਦਰਿਆ ਹੈ।
ਸੂਬੇ ਅਤੇ ਰਾਜਖੇਤਰ
ਬਾਹਰੀ ਕੜੀਆਂ

ਫੋਟੋ ਗੈਲਰੀ
ਕਨੇਡਾ ਡੇਅ ਦਾ ਆਤਿਸ਼ਬਾਜ਼ੀ ਇੱਕ ਵੱਡਾ ਲੋਕ ਸਮਾਗਮ ਅਤੇ ਸੈਂਟ ਜੋਹਨ ਦੇ ਨ੍ਯੂਫਿੰੱਡਲੈਂਡ, ਕਨੇਡਾ ਵਿੱਚ ਲੋਕਾਂ ਲਈ ਤਿਉਹਾਰ ਹੈ ਲੋਕ ਬਾਹਰ ਜਾ ਕੇ ਰੰਗੀਨ ਆਤਿਸ਼ਬਾਜ਼ੀ ਵੇਖਣਾ ਅਤੇ ਮਨਾਉਣਾ ਚਾਹੁੰਦੇ ਹਨ। ਮੈਂ ਇਹ ਤਸਵੀਰ 3 ਜੁਲਾਈ, 2019 ਨੂੰ ਲਈ ਸੀ. ਆਤਿਸ਼ਬਾਜ਼ੀ 1 ਜੁਲਾਈ ਨੂੰ ਹੋਣੀ ਚਾਹੀਦੀ ਹੈ ਜੋ ਕਿ ਕੈਨੇਡਾ ਡੇਅ ਹੈ, ਪਰ ਮੌਸਮ ਦੇ ਕਾਰਨ ਇਸ ਵਿੱਚ ਦੇਰੀ ਹੋਈ। ਕਵੀਡੀ ਵਿਡੀ ਸੇਂਟ ਜੋਨਜ਼ ਵਿਚ ਇਕ ਛੋਟੀ ਜਿਹੀ ਕਮਿਊਨਿਟੀ ਹੈ ਅਤੇ ਇਹ ਆਤਿਸ਼ਬਾਜ਼ੀ ਦੇਖਣ ਲਈ ਸਭ ਤੋਂ ਉੱਤਮ ਥਾਵਾਂ ਵਿਚੋਂ ਇਕ ਹੈ। ਮੈਂ ਸ਼ਾਮ ਨੂੰ ਕੁਇਡੀ ਵਿਡੀ ਵਿਚ ਪਹਾੜੀ ਤੇ ਚੜ੍ਹਿਆ ਅਤੇ ਇਸ ਮਹਾਨ ਲੋਕ ਸਮਾਗਮ ਦੇ ਸੁੰਦਰ ਪਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।
This article uses material from the Wikipedia ਪੰਜਾਬੀ article ਕੈਨੇਡਾ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.