ਔਪਰੇਟਿੰਗ ਸਿਸਟਮ ਐਂਡਰੌਇਡ: ਆਪਰੇਟਿੰਗ ਸਿਸਟਮ

ਐਂਡਰੋਇਡ ਇੱਕ ਲੀਨਕਸ ਕਰਨਲ ਉੱਤੇ ਆਧਾਰਿਤ ਓਪਰੇਟਿੰਗ ਸਿਸਟਮ ਹੈ ਅਤੇ ਹੁਣ ਇਸਦਾ ਵਿਕਾਸ ਗੂਗਲ ਦੁਆਰਾ ਕੀਤਾ ਜਾ ਰਿਹਾ ਹੈ। ਇਸਦਾ ਨਿਰਮਾਣ ਖ਼ਾਸ ਤੌਰ 'ਤੇ ਸਮਾਰਟਫ਼ੋਨ ਅਤੇ ਟੈਬਲੈੱਟ ਕੰਪਿਊਟਰ ਲਈ ਕੀਤਾ ਜਾਂਦਾ ਹੈ। ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਓ.ਐਸ ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ ਵਿੰਡੋਜ਼, ਆਈ.ਓ.ਐਸ ਤੇ ਮੈਕ ਓ.ਐਸ.ਐਕਸ ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ ਪਲੇਅ ਸਟੋਰ 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਡਰੋਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ/ਓ ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡਰੋਇਡ ਦੇ ਚਾਲੂ ਮਹੀਨਾਵਾਰ ਵਰਤੋਂਕਾਰਾਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।

ਐਂਡਰੋਇਡ ਦੇ ਸੰਸਕਰਣ

ਗੂਗਲ ਦੁਆਰਾ ਤਿਆਰ ਕੀਤੇ ਇਸ ਓ.ਐਸ ਦੇ ਹੁਣ ਤਕ ਕਈ ਸੰਸਕਰਣ ਆ ਚੁੱਕੇ ਹਨ, ਜਿਨਾਂ ਦਾ ਵਰਨਣ ਹੇਠ ਦਿੱਤੀ ਸਾਰਣੀ ਅਨੁਸਾਰ ਹੈ:

ਸੰਸਕਰਣ ਸੰਕੇਤਕ ਨਾਮ ਜਾਰੀ ਕਰਨ ਦੀ ਮਿਤੀ ਲੇਵਲ ਵੰਡ
2.2 ਫਰੋਯੋ 20 ਮਈ, 2010 8 0.1%
2.3.3–2.3.7 ਜਿੰਜਰਬ੍ਰੈੱਡ 9 ਫਰਵਰੀ, 2011 10 2.6%
3.2 ਐਂਡਰੋਇਡ ਹਨੀਕੌਂਬ 15 ਜੁਲਾਈ, 2011 13
4.0.3–4.0.4 ਆਈਸਕ੍ਰੀਮ ਸੈਂਡਵਿਚ 16 ਦਸੰਬਰ, 2011 15 2.3%
4.1.x ਜੈਲੀ ਬੀਨ 9 ਜੁਲਾਈ, 2012 16 8.1%
4.2.x 13 ਨਵੰਬਰ, 2012 17 11.0%
4.3.x 24 ਜੁਲਾਈ, 2013 18 3.2%
4.4 - 4.4.4 ਕਿੱਟਕੈਟ 31 ਅਕਤੂਬਰ, 2013 19 34.3%
5.0 - 5.1.1 ਲੌਲੀਪੌਪ 03 ਨਵੰਬਰ 2014 21, 22 36.1%
6.0 - 6.0.1 ਮਾਰਸ਼ਮੈਲੋ 05 ਅਕਤੂਬਰ 2015 23 2.3%

ਸਹੂਲਤਾਂ ਤੇ ਸੇਵਾਵਾਂ

ਐਂਡਰੋਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਲਿਪੀ (ਫੋਂਟ), ਐਪਜ਼ ਅਤੇ ਹੋਰ ਸੇਵਾਵਾਂ ਵੀ ਸ਼ਾਮਿਲ ਕਰਦੀ ਹੈ। ਸਮਾਰਟਫੋਨਾਂ ਵਿੱਚ ਮੁਖ ਤੌਰ 'ਤੇ ਪਹਿਲਾਂ ਹੀ ਵਰਤੋਂਕਾਰਾਂ ਦੇ ਧਿਆਨ ਹਿਤ ਕਈ ਤਰ੍ਹਾਂ ਦੀਆਂ ਐਪਜ਼ ਸ਼ਾਮਿਲ ਕੀਤੀਆਂ ਜਾਂਦੀਆਂ ਹਨ।

ਐਪਸ ਵਾਸਤੇ ਪਾਵਰ ਘੱਟ

ਐਂਡਰੋਇਡ ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰੋਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।

ਪਲੇਅ ਸਟੋਰ

ਐਂਡਰੰਇਡ ਫੋਨ ਦੇ ਸਾਰੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਬੇਕਾਰ ਅਤੇ ਫਾਲਤੂ ਹਨ। ਇਨ੍ਹਾਂ ਦੀ ਵਰਤੋਂ ਸਿਰਫ ਫਾਲਤੂ ਹੈ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਪਲੇਅ ਸਟੋਰਾਂ ਵਿੱਚ ਅਜਿਹੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਦੀ ਭਰਮਾਰ ਹੈ, ਜੋ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਫੋਨ ਫਾਸਟ ਹੋ ਜਾਵੇਗਾ ਅਤੇ ਇਸ ਦੀ ਬੈਟਰੀ ਜ਼ਿਆਦਾ ਦੇਰ ਚੱਲੇਗੀ। ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ

ਪੰਜਾਬੀ ਅਨੁਵਾਦ

ਗੂਗਲ ਨੇ ਐਂਡਰੋਇਡ ਦੇ ਨਵੇਂ ਆਉਣ ਵਾਲੇ ਸੰਸਕਰਣ ਮਾਰਸ਼ਮੈਲੋ ਵਿੱਚ ਨੋਟੋ ਸੈਨਸ ਗੁਰਮੁਖੀ ਨਾਂ ਦੀ ਲਿਪੀ ਨੂੰ ਸ਼ਾਮਿਲ ਕਰਨ ਦੀ ਯੋਹਨਾ ਬਣਾਈ ਹੈ ਜਿਸ ਦੀ ਮਦਦ ਨਾਲ ਵਰਤੋਂਕਾਰਾਂ ਨੂੰ ਫੋਨਾਂ 'ਤੇ ਪੰਜਾਬੀ ਪੜ੍ਹਨ ਵਿੱਚ ਸੌਖ ਹੋਵੇਗੀ।

ਹਵਾਲੇ

Tags:

ਔਪਰੇਟਿੰਗ ਸਿਸਟਮ ਐਂਡਰੌਇਡ ਐਂਡਰੋਇਡ ਦੇ ਸੰਸਕਰਣਔਪਰੇਟਿੰਗ ਸਿਸਟਮ ਐਂਡਰੌਇਡ ਸਹੂਲਤਾਂ ਤੇ ਸੇਵਾਵਾਂਔਪਰੇਟਿੰਗ ਸਿਸਟਮ ਐਂਡਰੌਇਡ ਐਪਸ ਵਾਸਤੇ ਪਾਵਰ ਘੱਟਔਪਰੇਟਿੰਗ ਸਿਸਟਮ ਐਂਡਰੌਇਡ ਪਲੇਅ ਸਟੋਰਔਪਰੇਟਿੰਗ ਸਿਸਟਮ ਐਂਡਰੌਇਡ ਪੰਜਾਬੀ ਅਨੁਵਾਦਔਪਰੇਟਿੰਗ ਸਿਸਟਮ ਐਂਡਰੌਇਡ ਹਵਾਲੇਔਪਰੇਟਿੰਗ ਸਿਸਟਮ ਐਂਡਰੌਇਡਆਈ.ਓ.ਐਸਓਪਰੇਟਿੰਗ ਸਿਸਟਮਗੂਗਲਲੀਨਕਸ ਕਰਨਲਵਿੰਡੋਜ਼ਸਮਾਰਟਫ਼ੋਨ

🔥 Trending searches on Wiki ਪੰਜਾਬੀ:

ਲੰਗਰ (ਸਿੱਖ ਧਰਮ)ਬੁੱਧ ਧਰਮਮੌਲਿਕ ਅਧਿਕਾਰਵਿਸ਼ਵ ਮਲੇਰੀਆ ਦਿਵਸਸਕੂਲਮਿਲਖਾ ਸਿੰਘਮੌੜਾਂਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਸਿਮਰਨਜੀਤ ਸਿੰਘ ਮਾਨਨਾਟੋਜੀਵਨੀਹਿਮਾਚਲ ਪ੍ਰਦੇਸ਼ਰਾਮਪੁਰਾ ਫੂਲਹੋਲਾ ਮਹੱਲਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਨਿਤਨੇਮਸਰਬੱਤ ਦਾ ਭਲਾਬਾਬਾ ਦੀਪ ਸਿੰਘਸ਼ਿਵਰਾਮ ਰਾਜਗੁਰੂਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਭੀਮਰਾਓ ਅੰਬੇਡਕਰਸਾਹਿਤ ਅਕਾਦਮੀ ਇਨਾਮਮੂਲ ਮੰਤਰਹੰਸ ਰਾਜ ਹੰਸਸਵਰਨਜੀਤ ਸਵੀਮਹਾਨ ਕੋਸ਼ਖਡੂਰ ਸਾਹਿਬਪੰਜਾਬ, ਭਾਰਤਕ੍ਰਿਕਟਜ਼ਹੌਂਡਾਕਾਰਪੋਸਤਮੜ੍ਹੀ ਦਾ ਦੀਵਾਭਾਰਤ ਦੀ ਸੁਪਰੀਮ ਕੋਰਟਵਰਨਮਾਲਾਗੁਰੂ ਗਰੰਥ ਸਾਹਿਬ ਦੇ ਲੇਖਕਲੁਧਿਆਣਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਆਮਦਨ ਕਰਪੂਰਨ ਸਿੰਘਜਾਦੂ-ਟੂਣਾਗੁਰਮਤਿ ਕਾਵਿ ਧਾਰਾਪੰਜਾਬੀ ਤਿਓਹਾਰਆਧੁਨਿਕ ਪੰਜਾਬੀ ਕਵਿਤਾਮਦਰੱਸਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਦਮਦਮੀ ਟਕਸਾਲਜਸਵੰਤ ਸਿੰਘ ਨੇਕੀਸ੍ਰੀ ਚੰਦਦੁਰਗਾ ਪੂਜਾਕਾਵਿ ਸ਼ਾਸਤਰਗੁਰਦੁਆਰਾ ਅੜੀਸਰ ਸਾਹਿਬਜੈਵਿਕ ਖੇਤੀਡਾ. ਹਰਸ਼ਿੰਦਰ ਕੌਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਮੁਲਤਾਨ ਦੀ ਲੜਾਈਭਾਰਤ ਵਿੱਚ ਪੰਚਾਇਤੀ ਰਾਜਗੁਰਬਚਨ ਸਿੰਘਇਕਾਂਗੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬੀਬੀ ਭਾਨੀਸਤਲੁਜ ਦਰਿਆਅਮਰ ਸਿੰਘ ਚਮਕੀਲਾ (ਫ਼ਿਲਮ)ਗੁਰਮੁਖੀ ਲਿਪੀਲੋਕਰਾਜਨਾਵਲਨਿਓਲਾਯੋਗਾਸਣਪੂਰਨਮਾਸ਼ੀਨਿੱਜਵਾਚਕ ਪੜਨਾਂਵ🡆 More