ਆਲਮੀ ਤਪਸ਼

ਆਲਮੀ ਤਪਸ਼ ਜਾਂ ਸੰਸਾਰੀ ਤਾਪ ਜਾਂ ਗਲੋਬਲ ਵਾਰਮਿੰਗ (English: global warming) ਪਿਛੇਤਰੀ 19ਵੀਂ ਸਦੀ ਤੋਂ ਲੈ ਕੇ ਧਰਤੀ ਦੇ ਹਵਾਮੰਡਲ ਅਤੇ ਮਹਾਂਸਾਗਰਾਂ ਦੇ ਔਸਤ ਤਾਪਮਾਨ ਵਿੱਚ ਆਏ ਅਤੇ ਭਵਿੱਖ ਵਿੱਚ ਆਉਣ ਵਾਲ਼ੇ ਵਾਧੇ ਨੂੰ ਆਖਿਆ ਜਾਂਦਾ ਹੈ। ਅਗੇਤਰੀ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ 0.99°C ਤੇ 2011-20 ਦੇ ਦਹਾਕੇ ਵਿੱਚ

refer to caption
1880-2020 ਤੱਕ ਸੰਸਾਰਕ ਔਸਤ ਜਲ-ਥਲ ਤਾਪਮਾਨ ਤਬਦੀਲੀ, 1951-1980 ਤੱਕ ਦੀ ਔਸਤ ਦੇ ਤੁਲ। ਕਾਲ਼ੀ ਲਕੀਰ ਵਰ੍ਹੇਵਾਰ ਔਸਤ ਹੈ ਅਤੇ ਸੁਰਖ ਲਕੀਰ 5-ਸਾਲਾ ਜਾਰੀ ਔਸਤ ਹੈ। ਹਰੀਆਂ ਡੰਡੀਆਂ ਸੰਸਾ ਅੰਦਾਜ਼ੇ ਦਰਸਾਉਂਦੀਆਂ ਹਨ। ਸਰੋਤ: ਨਾਸਾ GISS. (ਵੱਡੀ ਤਸਵੀਰ ਲਈ ਕਲਿੱਕ ਕਰੋ)
Map of temperature changes across the world
ਇਹ ਨਕਸ਼ਾ 1951-1980 ਔਸਤ ਦੇ ਤੁਲ 10-ਸਾਲਾ (2011-2020) ਔਸਤ ਸੰਸਾਰਕ ਤਾਪਮਾਨ ਕੁਚਾਲ ਦਰਸਾ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਵਾਧਾ ਆਰਕਟਿਕ ਅਤੇ ਅੰਟਾਰਕਟਿਕ ਪਰਾਇਦੀਪ ਵਿੱਚ ਹੋਇਆ ਹੈ। ਸਰੋਤ: ਨਾਸਾ Earth Observatory
refer to caption
ਫ਼ੌਸਿਲ ਫ਼ਿਊਲ ਸਬੰਧਤ CO2 ਨਿਕਾਸ ਜਿਹਦੀ ਤੁਲਨਾ IPCC ਦੀਆਂ ਪੰਜ SRES ਨਿਕਾਸ ਪਟ-ਕਥਾਵਾਂ ਨਾਲ਼ ਕੀਤੀ ਗਈ ਹੈ। ਚੁੱਭੀਆਂ ਵਿਆਪਕ ਮੰਦੀਆਂ ਨਾਲ਼ ਸਬੰਧਤ ਹਨ। ਤਸਵੀਰ ਦਾ ਸਰੋਤ: Skeptical Science।

1.1 °C , 1850-1900 ਦੇ ਔਸਤ ਤਾਪਮਾਨ ਤੋਂ ਵਧ ਗਿਆ ਹੈ ਜਿਸ ਵਿਚੋਂ ਲਗਭਗ ਦੋ-ਤਿਹਾਈ ਵਾਧਾ 1980 ਤੋਂ ਹੁਣ ਤੱਕ ਹੋਇਆ ਹੈ। ਪੌਣਪਾਣੀ ਦੀ ਤਬਦੀਲੀ ਬਾਰੇ ਅੰਤਰਸਰਕਾਰੀ ਪੈਨਲ (IPCC) ਨੇ ਸਿੱਟਾ ਕਢਿਆ ਹੈ ਕਿ 20 ਵੀਂ ਸਦੀ ਦੇ ਮਧ ਤੋਂ ਸੰਸਾਰ ਦੇ ਔਸਤਨ ਤਾਪਮਾਨ ਵਿੱਚ ਵਾਧਾ ਮੁੱਖ ਤੌਰ 'ਤੇ ਐਂਥ‍ਰੋਪੋਜੈਨਿਕ (anthropogenic) (ਮਨੁੱਖ ਨਿਰਮਿਤ) ਗਰੀਨਹਾਊਸ ਗੈਸਾਂ ਦੀ ਵਧ ਰਹੀ ਮਾਤਰਾ ਕਰ ਕੇ ਹੋਇਆ ਗਰੀਨਹਾਊਸ ਅਸਰ ਹੈI 90% ਤੋਂ ਵੱਧ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਇਹਦਾ ਕਾਰਨ ਵਧੇਰੇ ਤੋਂ ਵਧੇਰੇ ਵਰਤੇ ਜਾ ਰਹੇ ਪਥਰਾਟ ਬਾਲਣ ਅਤੇ ਜੰਗਲਾਂ ਦੀ ਕਟਾਈ ਵਰਗੀਆਂ ਮਨੁੱਖੀ ਸਰਗਰਮੀਆਂ ਹਨ। ਇਨ੍ਹਾਂ ਗੱਲਾਂ ਨੂੰ ਸਾਰੇ ਵੱਡੇ ਉਦਯੋਗਿਕ ਦੇਸ਼ਾਂ ਦੀਆਂ ਰਾਸ਼ਟਰੀ ਵਿਗਿਆਨ ਅਕਾਦਮੀਆਂ ਮੰਨਦੀਆਂ ਹਨ। ਜਵਾਲਾਮੁਖੀ ਦੇ ਨਾਲ ਮਿਲ ਕੇ ਸੌਰ ਤਬਦੀਲੀ (solar variation) ਵਰਗੀਆਂ ਕੁਦਰਤੀ ਘਟਨਾਵਾਂ 1950 ਤੋਂ ਪਹਿਲਾਂ ਵਾਲੇ ਉਦਯੋਗਕ ਕਾਲ ਤੱਕ ਘੱਟ ਗਰਮੀ ਦੇ ਪ੍ਰਭਾਵ ਵਿਖਾਈ ਦਿੰਦੇ ਸਨ ਅਤੇ 1950 ਦੇ ਬਾਅਦ ਇਸ ਦੇ ਠੰਡਾ ਹੋਣ ਦੇ ਘੱਟ ਪ੍ਰਭਾਵ ਵਿਖਾਈ ਦਿੰਦੇ ਸਨ।

ਪ੍ਰਭਾਵ

ਅੱਠ ਅਕਤੂਬਰ ਨੂੰ ਦੱਖਣੀ ਕੋਰੀਆ ਵਿੱਚ ਮੌਸਮੀ ਤਬਦੀਲੀ ਬਾਰੇ ਇੰਟਰ-ਗਵਰਨਮੈਂਟਲ ਪੈਨਲ ਫ਼ਾਰ ਕਲਾਈਮੇਟ ਚੇਂਜ (ਆਈਪੀਸੀਸੀ) ਨੇ 400 ਪੰਨਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇ ਗਰੀਨ ਹਾਊਸ ਗੈਸਾਂ ਦਾ ਨਿਕਾਸ ਤੇਜ਼ੀ ਨਾਲ ਨਾ ਘਟਾਇਆ ਤਾਂ ਤਾਪਮਾਨ ਵਾਧੇ ਭਿਆਨਕ ਅਸਰ ਸਾਹਮਣੇ ਆਉਣਗੇ। ਇਹ ਅਸਰ ਧਰਤੀ ਅਤੇ ਸਮੁੰਦਰ ਵਿਚਲੀ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਘਾਤਕ ਹੋਣਗੇ। ਇਹ ਵੀ ਕਿਹਾ ਗਿਆ ਹੈ ਕਿ ਜੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਮੌਜੂਦਾ ਪੱਧਰ ਉੱਤੇ ਹੀ ਬਰਕਰਾਰ ਰਹੀ ਤਾਂ 2030 ਤੋਂ 2052 ਦੇ ਦਰਮਿਆਨ ਧਰਤੀ ਦਾ ਔਸਤ ਤਾਪਮਾਨ ਸਨਅਤੀਕਰਨ ਤੋਂ ਪਹਿਲਾਂ ਦੇ 1.5 ਡਿਗਰੀ ਸੈਲਸੀਅਸ ਅਤੇ ਸਦੀ ਦੇ ਅੰਤ ਤੱਕ ਧਰਤੀ 3 ਤੋਂ 4 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਤਪਣ ਲੱਗੇਗੀ।

ਇਹ ਰਿਪੋਰਟ 91 ਵਿਗਿਆਨੀਆਂ ਨੇ 40 ਮੁਲਕਾਂ ਦੇ ਹਜ਼ਾਰਾਂ ਮਾਹਿਰਾਂ ਅਤੇ ਸਮੀਖਿਅਕਾਂ ਦੀ ਮਦਦ ਨਾਲ ਤਿਆਰ ਕੀਤੀ ਹੈ। 2015 ਦੀ ਪੈਰਿਸ ਜਲਵਾਯੂ ਸੰਧੀ ਵੇਲੇ ਧਰਤੀ ਉੱਤੇ ਤਾਪਮਾਨ ਦੇ ਵਾਧੇ ਦੀ ਸੁਰੱਖਿਅਤ ਸੀਮਾ ਦਾ ਮੁੱਦਾ ਚਰਚਿਤ ਰਿਹਾ ਸੀ ਕਿਉਂਕਿ ਵਿਕਸਿਤ ਮੁਲਕ ਇਸ ਨੂੰ ਸਨਅਤੀ ਇਨਕਲਾਬ ਦੇ ਔਸਤ ਤਾਪਮਾਨ ਤੋਂ 2 ਡਿਗਰੀ ਸੈਲਸੀਅਸ, ਜਦਕਿ ਛੋਟੇ ਛੋਟੇ ਟਾਪੂਆਂ ਉੱਤੇ ਸਥਿਤ ਅਤੇ ਘੱਟ ਵਿਕਸਿਤ ਮੁਲਕ 1.5 ਡਿਗਰੀ ਸੈਲਸੀਅਸ ਜਾਂ ਉਸ ਤੋਂ ਵੀ ਘੱਟ ਵਾਧੇ ਨੂੰ ਸੁਰੱਖਿਅਤ ਸੀਮਾ ਮੰਨਦੇ ਸਨ ਕਿਉਂਕਿ ਛੋਟੇ ਛੋਟੇ ਟਾਪੂਆਂ ਉੱਤੇ ਮਾਲਦੀਵਜ਼, ਕੀਰੀਬਾਤੀ ਵਰਗੇ ਬਹੁਤ ਸਾਰੇ ਮੁਲਕਾਂ ਦਾ ਵਜੂਦ ਸਮੁੰਦਰ ਦੇ ਜਲ ਸਰੋਤ ਦੇ ਇੱਕ ਮੀਟਰ ਉੱਚਾ ਹੋਣ ਨਾਲ ਹੀ ਖ਼ਤਮ ਹੋ ਜਾਵੇਗਾ।

ਸਾਇੰਸਦਾਨ ਸੁਨੀਤਾ ਨਾਰਾਇਨਣ ਮੁਤਾਬਕ ਵਾਤਾਵਰਣ ਵਿੱਚ 1870 ਤੋਂ ਹੁਣ ਤੱਕ ਅਨੁਮਾਨ ਮੁਤਾਬਕ 1.1 ਡਿਗਰੀ ਤਾਪਮਾਨ ਵਧਿਆ ਹੈ ਜਿਸ ਦੇ ਪ੍ਰਭਾਵ ਅਧੀਨ ਬਰਸਾਤ ਦੇ ਮੌਸਮ ਵਿੱਚ ਵਰਖਾ ਘਟੀ ਹੈ ਤੇ ਟੁਕੜਾ ਟੁਕੜਾ ਕਰਕੇ ਵੱਖ ਵੱਖ ਰੁੱਤਾਂ ਵਿੱਚ ਭੀਸ਼ਮ ਬਰਸਾਤ ਹੋਣ ਲੱਗ ਪਈ ਹੈ। ਇੱਕ ਹੋਰ ਖ਼ਤਰਨਾਕ ਪ੍ਰਭਾਵ ਸੁਨਾਮੀਆਂ, ਵਾ-ਵਰੋਲ਼ੇ ਤੇ ਸਮੁੰਦਰੀ ਤੂਫ਼ਾਨਾਂ ਵਿੱਚ ਹੋਇਆ ਵਾਧਾ ਹੈ। ਇਸ ਟੁਕੜਾ ਟੁਕੜਾ ਬਰਸਾਤ ਕਾਰਨ ਵਾਇਰਸ ਤੋਂ ਹੋਣ ਵਾਲੀਆਂ ਤੇ ਡੇਂਗੂ ਆਦਿਕ ਬੀਮਾਰੀਆਂ ਵੱਧ ਗਈਆਂ ਹਨ।

ਜਿਵੇਂ ਕਿ ਅਨੁਮਾਨ ਹੈ ਕਿ ਜੇ ਹੁਣ ਵਧਦੇ ਤਾਪਮਾਨ ਦੇ ਬਦਲਾਓ ਨੂੰ ਨਾਂ ਰੋਕਿਆ ਗਿਆ ਤਾਂ 2030 ਤੱਕ ਇਸ ਦਰ ਤੇ ਇਹ ਵਾਧਾ 1.5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਤੋਂ ਹੋਣ ਵਾਲੇ ਨੁਕਸਾਨਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।ਉੱਤਰਾਖੰਡ ਵਿੱਚ ਹੋਣ ਵਾਲੀ ਪਰਲੇ ਦਰਜੇ ਦੀ ਬਰਸਾਤ ਤੇ ਹਿਮਾਲੀਆ ਖੇਤਰ ਦੇ ਪਿੰਡਾਂ ਵਿੱਚ 2009-2019 ਦੇ ਦਹਾਕੇ ਵਿੱਚ ਹੋਏ ਤਾਪਮਾਨ ਬਦਲਾਓ ਕਾਰਨ ਸੇਬਾਂ ਦੀ ਫਸਲ ਤੇ ਮਹੱਤਵਪੂਰਨ ਅਸਰ ਪਿਆ ਹੈ । ਜਿੱਥੇ ਨਿਚਲੇ ਇਲਾਕਿਆਂ ਦੀ ਫਸਲ ਘਟੀ ਉੱਥੇ ਉਚਾਈ ਵਾਲੇ ਇਲਾਕਿਆਂ ਵਿੱਚ ਔਸਤ ਤਾਪਮਾਨ ਵਧਣ ਕਾਰਨ ਠੰਡ ਘਟੀ ਹੈ ਤੇ ਸੇਬਾਂ ਦੀ ਫਸਲ ਵਧੀ ਹੈ।

ਕਾਰਨ

ਅਠਾਰਵੀਂ ਸਦੀ ਵਿੱਚ ਸਨਅਤੀਕਰਨ ਸ਼ੁਰੂ ਹੋਣ ਨਾਲ ਮਨੁੱਖੀ ਜੀਵਨ ਵਿੱਚ ਸਮਾਜਿਕ ਅਤੇ ਆਰਥਿਕ ਤਬਦੀਲੀ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਗਈ ਸੀ। ਸਨਅਤੀਕਰਨ ਨਾਲ ਜੈਵਿਕ ਇੰਧਣਾਂ ਦਾ ਬਾਲਣਾਂ ਸ਼ੁਰੂ ਹੋ ਗਿਆ, ਜਿਸ ਨਾਲ ਗਰੀਨ ਹਾਊਸ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਗੀਆਂ ਗੈਸਾਂ ਵਾਤਾਵਰਨ ਵਿੱਚ ਵੱਡੀ ਮਾਤਰਾ ਵਿੱਚ ਛੱਡੀਆਂ ਜਾਣ ਲੱਗ ਪਈਆਂ। ਗਰੀਨ ਹਾਊਸ ਗੈਸਾਂ ਧਰਤੀ ਦੇ ਆਲੇ-ਦੁਆਲੇ ਤਹਿ ਬਣਾ ਲੈਂਦੀਆਂ ਹਨ ਅਤੇ ਇਹ ਤਹਿ ਧਰਤੀ ਦੇ ਤਲ ਤੋਂ ਗਰਮੀ ਨੂੰ ਵਾਤਾਵਰਨ ਪਾਰ ਕਰਨ ਤੋਂ ਰੋਕਦੀ ਹੈ, ਜਿਸ ਦੇ ਨਤੀਜੇ ਵਜੋ ਧਰਤੀ ਦਾ ਤਾਪਮਾਨ ਵਧ ਜਾਂਦਾ ਹੈ।

ਹੱਲ

ਹਵਾਲੇ

ਬਾਹਰੀ ਕੜੀ

https://www.facebook.com/banegaswasthindia/videos/580752109666003/?extid=NS-UNK-UNK-UNK-UNK_GK0T-GK1C&ref=sharing

Tags:

ਆਲਮੀ ਤਪਸ਼ ਪ੍ਰਭਾਵਆਲਮੀ ਤਪਸ਼ ਕਾਰਨਆਲਮੀ ਤਪਸ਼ ਹੱਲਆਲਮੀ ਤਪਸ਼ ਹਵਾਲੇਆਲਮੀ ਤਪਸ਼ ਬਾਹਰੀ ਕੜੀਆਲਮੀ ਤਪਸ਼

🔥 Trending searches on Wiki ਪੰਜਾਬੀ:

ਹਾੜੀ ਦੀ ਫ਼ਸਲਗ਼ਜ਼ਲਨਿਊਕਲੀ ਬੰਬਵੀਮਜ਼੍ਹਬੀ ਸਿੱਖਵਿਰਾਟ ਕੋਹਲੀਵਿਰਾਸਤ-ਏ-ਖ਼ਾਲਸਾਖੋ-ਖੋਪੰਥ ਪ੍ਰਕਾਸ਼ਐਵਰੈਸਟ ਪਹਾੜਆਂਧਰਾ ਪ੍ਰਦੇਸ਼ਪੰਜਾਬੀ ਨਾਵਲਪੰਜਾਬੀ ਟ੍ਰਿਬਿਊਨਮਾਰੀ ਐਂਤੂਆਨੈਤਖ਼ਲੀਲ ਜਿਬਰਾਨਦੰਦਜੀਵਨੀਬਹੁਜਨ ਸਮਾਜ ਪਾਰਟੀਕ੍ਰਿਕਟਸੁਖਜੀਤ (ਕਹਾਣੀਕਾਰ)ਪੰਜਨਦ ਦਰਿਆਸੱਭਿਆਚਾਰਇੰਡੋਨੇਸ਼ੀਆਲੋਕਰਾਜਭਾਰਤ ਦਾ ਇਤਿਹਾਸਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਬਾਈਬਲਸਾਕਾ ਨਨਕਾਣਾ ਸਾਹਿਬਭਾਰਤ ਦਾ ਸੰਵਿਧਾਨਆਦਿ ਗ੍ਰੰਥਮਨੋਜ ਪਾਂਡੇਵਕ੍ਰੋਕਤੀ ਸੰਪਰਦਾਇਗੁਰਦੁਆਰਾਨਿਤਨੇਮਬੋਹੜਪੰਜ ਕਕਾਰਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਜੀਵਨੀ ਦਾ ਇਤਿਹਾਸਹੜ੍ਹ15 ਨਵੰਬਰਪੰਜਾਬੀ ਰੀਤੀ ਰਿਵਾਜ23 ਅਪ੍ਰੈਲਵਰਚੁਅਲ ਪ੍ਰਾਈਵੇਟ ਨੈਟਵਰਕਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਸ਼ਬਦ-ਜੋੜਸੋਹਣ ਸਿੰਘ ਸੀਤਲਪੰਜਾਬੀ ਸੂਫ਼ੀ ਕਵੀਭਾਰਤ ਦਾ ਉਪ ਰਾਸ਼ਟਰਪਤੀਭਾਰਤ ਦੀ ਰਾਜਨੀਤੀਪਿੰਡਗੁੱਲੀ ਡੰਡਾਨਾਂਵਤਖ਼ਤ ਸ੍ਰੀ ਪਟਨਾ ਸਾਹਿਬਭੌਤਿਕ ਵਿਗਿਆਨਕਲਾਲਾਲ ਚੰਦ ਯਮਲਾ ਜੱਟਜਾਮਨੀਸੱਸੀ ਪੁੰਨੂੰਏ. ਪੀ. ਜੇ. ਅਬਦੁਲ ਕਲਾਮਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪਿਆਰਪੰਜਾਬੀ ਨਾਟਕਲੂਣਾ (ਕਾਵਿ-ਨਾਟਕ)ਮੁੱਖ ਸਫ਼ਾਸੁਖਵੰਤ ਕੌਰ ਮਾਨਪੂਨਮ ਯਾਦਵਪਿਸ਼ਾਬ ਨਾਲੀ ਦੀ ਲਾਗਦਿਲਜੀਤ ਦੋਸਾਂਝਪੰਜਾਬੀ ਧੁਨੀਵਿਉਂਤਵਿਗਿਆਨ ਦਾ ਇਤਿਹਾਸਫੁਲਕਾਰੀਸੋਹਿੰਦਰ ਸਿੰਘ ਵਣਜਾਰਾ ਬੇਦੀਲਿਪੀਭਗਤ ਧੰਨਾ ਜੀਸਿੱਖ ਧਰਮ ਵਿੱਚ ਮਨਾਹੀਆਂ🡆 More