ਪੰਜ ਕਕਾਰ: This language is to translate

ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।

ਪੰਜ ਕਕਾਰ: ਰਹਿਤ, ਕੇਸ, ਕੰਘਾ
ਕੰਘਾ, ਕੜਾ ਅਤੇ ਕਿਰਪਾਨ - ਪੰਜਾਂ ਵਿੱਚੋਂ ਤਿੰਨ ਕਕਾਰ

ਸਿੱਖ ਇਤਿਹਾਸ ਵਿੱਚ ਪਹਿਲੀ ਵੈਸਾਖ 1756 ਸੰਮਤ ਨੂੰ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਭਰੇ ਪੰਡਾਲ ਵਿਚੋਂ ਪੰਜ ਪਿਆਰੇ ਚੁਣ ਕੇ ‘ਖੰਡੇ ਦੀ ਪਾਹੁਲ’ ਛਕਾ ਕੇ ਉਹਨਾਂ ਨੂੰ ਸਿੰਘ ਦਾ ਖਿਤਾਬ ਪ੍ਰਦਾਨ ਕੀਤਾ। ਗੁਰੂ ਗੋਬਿੰਦ ਸਿੰਘ ਨੇ ਇੱਕ ਵਿਲੱਖਣ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀ ਦਾ ਗਠਨ ਕਰ ਕੇ ਪੰਜ ਕਰਾਰ ਧਾਰਨ ਕਰਵਾ ਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ।

ਹਰ ਇੱਕ ਕਕਾਰ ਆਪਣੇ ਆਪ ਵਿੱਚ ਇੱਕ ਖਾਸ ਚਿੰਨ੍ਹ ਤੇ ਪ੍ਰਤੀਕ ਹੈ।

ਰਹਿਤ

ਰਹਿਤ ਬਿਨਾਂ ਨਹਿ ਸਿਖ ਕਹਾਵੈ ॥ ਰਹਿਤ ਬਿਨਾਂ ਦਰ ਚੋਟਾਂ ਖਾਵੈ ॥

— ਗੁਰੂ ਗੋਬਿੰਦ ਸਿੰਘ, ਅਮ੍ਰਿਤ ਕੀਰਤਨ ਗੁਟਕਾ

ਕੇਸ

ਜੋ ਪਗ ਨੂੰ ਬਾਸੀ ਰਖੇ ਸੋ ਤਨਖਾਹੀਆ। ਇਸ ਲਈ ਹਰ ਗੁਰੂ ਕੇ ਸਿੱਖ ਲਈ ਲਾਜ਼ਮੀ ਹੈ ਕ ਉਹ ਰੋਜ਼ ਦਸਤਾਰ ਸਜਾਵੇ।

— ਭਾਈ ਚਉਪਾ ਸਿੰਘ, ਰਹਿਤਨਾਮਾ

ਮਨੁੱਖੀ ਸਰੀਰ ਨਾਲ ਜਨਮ ਤੋਂ ਹੀ ਪੈਦਾ ਹੁੰਦੇ ਹਨ। ਪੰਜ ਕਕਾਰਾਂ ਵਿਚੋਂ ਕੇਸਾਂ ਨੂੰ ਛੱਡ ਕੇ ਜੋ ਬਾਕੀਆਂ ਵਿਚੋਂ ਕੋਈ ਗੁੰਮ ਹੋ ਜਾਵੇ ਤਾਂ ਇਸ ਨੂੰ ਕੁਰਹਿਤ ਮੰਨਿਆ ਜਾਂਦਾ ਹੈ ਪਰ ਕੇਸ ਕਟਵਾਉਣ ਵਾਲੇ ਨੂੰ ਪਤਿਤ ਕਰਾਰ ਦਿੱਤਾ ਜਾਂਦਾ ਹੈ। ਕੇਸ ਅਤੇ ਦਸਤਾਰ ਸਿਰ ਨੂੰ ਸੁਰੱਖਿਅਤ ਰੱਖਣ ਦਾ ਵੀ ਇੱਕ ਸਾਧਨ ਹਨ।

ਕੰਘਾ

ਪੰਜ ਕਕਾਰ: ਰਹਿਤ, ਕੇਸ, ਕੰਘਾ 
ਕੰਘਾ - ਪੰਜਾਂ ਵਿਚੋਂ ਇੱਕ ਕੌਮੀ ਚਿੰਨ੍ਹ

ਕੰਘਾ ਦੋਨਉ ਵਕਤ ਕਰ, ਪਾਗ ਚੁਨਹਿ ਕਰ ਬਾਂਧਈ।

— ਭਾਈ ਨੰਦ ਲਾਲ, ਤਨਖਾਹਨਾਮਾ

ਇਹ ਤਨ ਅਤੇ ਮਨ ਦੀ ਸਫਾਈ ਦਾ ਚਿੰਨ੍ਹ ਹੈ। ਗੁਰਸਿੱਖ ਆਤਮਿਕ ਅਤੇ ਸਰੀਰਕ ਸਫਾਈ ਨੂੰ ਇੱਕ ਸਮਾਨ ਮਹੱਤਤਾ ਦਿੰਦਾ ਹੈ।

ਕਿਰਪਾਨ

ਪੰਜ ਕਕਾਰ: ਰਹਿਤ, ਕੇਸ, ਕੰਘਾ 
ਕਿਰਪਾਨ - ਪੰਜਾਂ ਵਿਚੋਂ ਇੱਕ ਕੌਮੀ ਚਿੰਨ੍ਹ

ਸ਼ਸਤਰ ਹੀਨ ਕਬਹੂ ਨਹਿ ਹੋਈ, ਰਿਹਤਵੰਤ ਖਾਲਸਾ ਸੋਈ ॥

— ਭਾਈ ਦੇਸਾ

ਇਹ ਸਵੈ-ਅਭਿਆਨ, ਨਿਡਰਤਾ, ਆਜ਼ਾਦੀ ਅਤੇ ਸ਼ਕਤੀ ਦਾ ਪ੍ਰਤੀਕ ਹੈ। ਕ੍ਰਿਪਾਨ ਦਾ ਅਰਥ: ਕ੍ਰਿਪਾ+ਆਨ, ਅਰਥਾਤ ਮਿਹਰ ਅਤੇ ਇੱਜ਼ਤ ਭਾਵ ਕ੍ਰਿਪਾ ਕਰਨ ਵਾਲੀ।

ਕੜਾ

ਪੰਜ ਕਕਾਰ: ਰਹਿਤ, ਕੇਸ, ਕੰਘਾ 
ਕੜਾ - ਪੰਜਾਂ ਵਿਚੋਂ ਇੱਕ ਕੌਮੀ ਚਿੰਨ੍ਹ

ਕੜਾ ਅੱਖਰ ਦਾ ਭਾਵ ਹੈ-ਤਕੜਾ ਜਾਂ ਮਜ਼ਬੂਤ। ਇਹ ਗੁਰੂ ਵੱਲੋਂ ਮਿਲੀ ਪ੍ਰੇਮ ਨਿਸ਼ਾਨੀ ਹੈ ਜੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨ ਦਾ ਪ੍ਰਤੀਕ ਹੈ। ਕੜੇ ਦੇ ਅਰਥ, ਜੰਗ ਦੇ ਮੈਦਾਨ ਵਿੱਚ ਵਾਰ ਨੂੰ ਰੋਕਣ ਵਾਲੇ ਰੱਖਿਅਕ ਦੇ ਰੂਪ ਵਿੱਚ ਵੀ ਲਏ ਜਾਂਦੇ ਹਨ।

ਕਛਹਿਰਾ

ਸੀਲ ਜਤ ਕੀ ਕਛ ਪਹਿਰਿ ਪਕਿੜਓ ਹਿਥਆਰਾ ॥

— ਭਾਈ ਗੁਰਦਾਸ, ਵਾਰਾਂ ਭਾਈ ਗੁਰਦਾਸ, ਵਾਰ 41

ਕਛਹਿਰਾ ਜਤ ਦੀ ਨਿਸ਼ਾਨੀ ਹੈ। ਇਹ ਮਨੁੱਖੀ ਕਾਮਨਾਵਾਂ, ਲਾਲਸਾਵਾਂ, ਕਾਮ ਵਰਗੇ ਵਿਕਾਰਾਂ ਨੂੰ ਸਹਿਜਤਾ ਦੇ ਸੰਜਮਤਾ ਵਿੱਚ ਰੱਖਣ ਦਾ ਪ੍ਰਤੀਕ ਹੈ।

ਹਵਾਲੇ

Tags:

ਪੰਜ ਕਕਾਰ ਰਹਿਤਪੰਜ ਕਕਾਰ ਕੇਸਪੰਜ ਕਕਾਰ ਕੰਘਾਪੰਜ ਕਕਾਰ ਕਿਰਪਾਨਪੰਜ ਕਕਾਰ ਕੜਾਪੰਜ ਕਕਾਰ ਕਛਹਿਰਾਪੰਜ ਕਕਾਰ ਹਵਾਲੇਪੰਜ ਕਕਾਰਕਛਹਿਰਾਕਿਰਪਾਨਕੇਸਕੜਾਕੰਘਾ (ਕਕਾਰ)ਖ਼ਾਲਸਾਗੁਰੂ ਗੋਬਿੰਦ ਸਿੰਘਦਸਤਾਰ

🔥 Trending searches on Wiki ਪੰਜਾਬੀ:

ਅੰਬਾਲਾਏਡਜ਼ਲੰਗਰ (ਸਿੱਖ ਧਰਮ)ਅਕਾਸ਼ਬਲਾਗਹਲਫੀਆ ਬਿਆਨਬਾਬਾ ਜੈ ਸਿੰਘ ਖਲਕੱਟਪੱਤਰਕਾਰੀਰਾਜ ਮੰਤਰੀਜਰਮਨੀਸਾਮਾਜਕ ਮੀਡੀਆਹੜ੍ਹਅਲੰਕਾਰ (ਸਾਹਿਤ)ਵਿਅੰਜਨਬਾਬਾ ਫ਼ਰੀਦਗੁਰੂ ਤੇਗ ਬਹਾਦਰਲੋਕ-ਨਾਚ ਅਤੇ ਬੋਲੀਆਂਮਹਾਰਾਜਾ ਭੁਪਿੰਦਰ ਸਿੰਘਮਾਰਕਸਵਾਦੀ ਸਾਹਿਤ ਆਲੋਚਨਾਲੋਕ ਸਭਾ ਦਾ ਸਪੀਕਰਫੌਂਟਹਰਨੀਆਸਿੱਖ ਧਰਮ ਦਾ ਇਤਿਹਾਸਕਾਨ੍ਹ ਸਿੰਘ ਨਾਭਾਨਵਤੇਜ ਭਾਰਤੀਜਹਾਂਗੀਰਪਾਲੀ ਭੁਪਿੰਦਰ ਸਿੰਘਸੁਸ਼ਮਿਤਾ ਸੇਨਅਮਰ ਸਿੰਘ ਚਮਕੀਲਾ (ਫ਼ਿਲਮ)ਸਮਾਜਵਾਦਦਸਮ ਗ੍ਰੰਥਅਡੋਲਫ ਹਿਟਲਰਊਠਫਿਲੀਪੀਨਜ਼ਲਾਲਾ ਲਾਜਪਤ ਰਾਏਗਿਆਨੀ ਦਿੱਤ ਸਿੰਘਕਿਰਿਆਹਿਮਾਲਿਆਹਿਮਾਚਲ ਪ੍ਰਦੇਸ਼ਗਿਆਨੀ ਗਿਆਨ ਸਿੰਘਕਾਰਕਜਮਰੌਦ ਦੀ ਲੜਾਈਸੁਖਜੀਤ (ਕਹਾਣੀਕਾਰ)ਜਰਨੈਲ ਸਿੰਘ ਭਿੰਡਰਾਂਵਾਲੇਬਹੁਜਨ ਸਮਾਜ ਪਾਰਟੀਸੁਖਵਿੰਦਰ ਅੰਮ੍ਰਿਤਸੰਗਰੂਰਮਹਿਮੂਦ ਗਜ਼ਨਵੀਤਖ਼ਤ ਸ੍ਰੀ ਦਮਦਮਾ ਸਾਹਿਬਬੀਬੀ ਭਾਨੀਗਰੀਨਲੈਂਡਜ਼ੋਮਾਟੋਪੰਜਾਬੀਏ. ਪੀ. ਜੇ. ਅਬਦੁਲ ਕਲਾਮਮਾਂਬਾਜਰਾਡੇਰਾ ਬਾਬਾ ਨਾਨਕਜੂਆਕਿਰਤ ਕਰੋਮੁੱਖ ਮੰਤਰੀ (ਭਾਰਤ)ਪਦਮ ਸ਼੍ਰੀਪੂਰਨ ਭਗਤਸਾਰਾਗੜ੍ਹੀ ਦੀ ਲੜਾਈਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਆਲੋਚਨਾਕਲਪਨਾ ਚਾਵਲਾਗੁਰਦੁਆਰਾ ਬੰਗਲਾ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪੰਜਾਬੀ ਟੀਵੀ ਚੈਨਲਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੁਰੂ ਹਰਿਗੋਬਿੰਦਹੰਸ ਰਾਜ ਹੰਸਸੰਖਿਆਤਮਕ ਨਿਯੰਤਰਣਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਅੰਤਰਰਾਸ਼ਟਰੀ ਮਹਿਲਾ ਦਿਵਸਪੰਜਾਬੀ ਤਿਓਹਾਰ🡆 More