ਕਲਪਨਾ ਚਾਵਲਾ: ਭਾਰਤੀ ਅਮਰੀਕੀ ਪੁਲਾੜ ਯਾਤਰੀ

ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਮ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਕਲਪਨਾ ਉਹਨਾਂ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ‎ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।

ਕਲਪਨਾ ਚਾਵਲਾ
ਕਲਪਨਾ ਚਾਵਲਾ: ਜੀਵਨ, ਪੇਸ਼ੇਵਰ ਜੀਵਨ, ਮੌਤ
ਜਨਮ(1962-03-17)ਮਾਰਚ 17, 1962
ਮੌਤਫਰਵਰੀ 1, 2003(2003-02-01) (ਉਮਰ 40)
ਪੁਰਸਕਾਰCongressional Space Medal of Honor
ਪੁਲਾੜ ਕਰੀਅਰ
ਪੁਲਾੜ ਵਿੱਚ ਸਮਾਂ
31 ਦਿਨ 14 ਘੰਟੇ 54 ਮਿੰਟ
ਚੋਣ1994 ਨਾਸਾ ਗਰੁੱਪ
ਮਿਸ਼ਨSTS-87, STS-107
Mission insignia
ਕਲਪਨਾ ਚਾਵਲਾ: ਜੀਵਨ, ਪੇਸ਼ੇਵਰ ਜੀਵਨ, ਮੌਤ ਕਲਪਨਾ ਚਾਵਲਾ: ਜੀਵਨ, ਪੇਸ਼ੇਵਰ ਜੀਵਨ, ਮੌਤ

ਜੀਵਨ

ਕਲਪਨਾ ਚਾਵਲਾ ਦਾ ਜਨਮ ਕਰਨਾਲ, ਹਰਿਆਣਾ, ਭਾਰਤ ਵਿੱਚ ਇੱਕ ਹਿੰਦੂ ਪੰਜਾਬੀ ਭਾਰਤੀ ਪਰਿਵਾਰ ਵਿੱਚ 17 ਮਾਰਚ, 1962 ਨੂੰ ਹੋਇਆ ਸੀ ਪਰ ਉਸਦੀ ਦਫ਼ਤਰੀ ਜਨਮ ਤਰੀਕ ਬਦਲ ਕੇ 1 ਜੁਲਾਈ, 1961 ਕੇ ਦਿੱਤੀ ਸੀ ਤਾਂ ਕਿ ਉਹ ਦਸਵੀਂ ਦੇ ਇਮਤਿਹਾਨ ਦੇਣ ਲਈ ਯੋਗ ਹੋ ਸਕੇ। ਬਚਪਨ ਵਿੱਚ ਕਲਪਨਾ ਨੂੰ ਹਵਾਈ ਜਹਾਜ਼ਾਂ ਦੀਆਂ ਤਸਵੀਰਾਂ ਬਣਾਉਣ ਵਿੱਚ ਬਹੁਤ ਦਿਲਚਸਪੀ ਸੀ। ਪੰਜਾਬ ਇੰਜੀਨੀਅਰਿੰਗ ਕਾਲਜ, ਨਾਭਾ ਤੋਂ ਉਸਨੇ ਜਹਾਜ਼ਰਾਨੀ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਪਿੱਛੋਂ 1982 ਵਿੱਚ ਉਹ ਅਮਰੀਕਾ ਚਲੀ ਗਈ. ਜਿੱਥੇ ਉਸਨੇ ਆਰਲਿੰਗਟਨ ਦੀ ਟੈਕਸਸ ਦੀ ਯੂਨੀਵਰਸਿਟੀ ਤੋਂ 1984 ਐਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਹਾਸਲ ਕੀਤੀ। ਅੱਗੇ ਜਾ ਕੇ ਉਸਨੇ ਕੋਲੋਰਾਡੋ ਬਾਊਲਡਰ ਦੀ ਯੂਨੀਵਰਸਿਟੀ ਤੋਂ 1986 ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਦੂਜੀ ਮਾਸਟਰ ਡਿਗਰੀ ਅਤੇ 1988 ਵਿੱਚ ਪੀ.ਐਚ.ਡੀ. ਪੂਰੀ ਕੀਤੀ।

ਪੇਸ਼ੇਵਰ ਜੀਵਨ

1988 ਵਿੱਚ ਉਸਨੇ ਨਾਸਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਉਸਨੇ ਵੀ/ਸਟੋਲ ਦੇ ਸੰਕਲਪਾਂ ਉੱਪਰ ਕੰਪਿਊਟੇਸ਼ਨਲ ਫ਼ਲਿਊਡ ਡਾਈਨੈਮਿਕਸ (ਸੀਐਫ਼ਡੀ) ਰਿਸਰਚ ਕੀਤੀ। 1993 ਵਿੱਚ ਉਸਨੇ ਓਵਰਸੈਟ ਮੈਥਡਸ, ਇੰਕ. ਵਿੱਚ ਉਪ-ਪ੍ਰਧਾਨ ਅਤੇ ਰਿਸਰਚ ਸਾਇੰਟਿਸਟ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਕਲਪਨਾ ਨੂੰ ਹਵਾਈ ਜਹਾਜ਼ਾਂ ਅਤੇ ਗਲਾਈਡਰਾਂ ਵਿੱਚ ਫ਼ਲਾਈਟ ਨਿਰਦੇਸ਼ਕ ਦਾ ਸਰਟੀਫ਼ਿਕੇਟ ਅਤੇ ਇੱਕ ਜਾਂ ਵਧੇਰੇ ਇੰਜਣਾਂ ਵਾਲੇ ਹਵਾਈ ਜਹਾਜ਼ਾਂ, ਸਮੁੰਦਰੀ ਹਵਾਈ ਜਹਾਜ਼ਾਂ ਅਤੇ ਗਲਾਈਡਰਾਂ ਵਿੱਚ ਵਪਾਰਕ ਪਾਈਲਟ ਲਾਇੰਸੈਂਸ ਹਾਸਲ ਸੀ। ਅਪਰੈਲ 1991 ਵਿੱਚ ਇੱਕ ਅਮਰੀਕੀ ਨਾਗਰਿਕ ਬਣਨ ਪਿੱਛੋਂ ਕਲਪਨਾ ਨੇ ਨਾਸਾ ਐਸਟਰੋਨਾਟ ਕੌਰਪਸ ਲਈ ਅਰਜ਼ੀ ਦਿੱਤੀ। ਉਹ ਇਸ ਕੌਰਪਸ ਵਿੱਚ ਮਾਰਚ 1995 ਵਿੱਚ ਸ਼ਾਮਿਲ ਹੋਈ ਅਤੇ 1996 ਵਿੱਚ ਉਸਨੂੰ ਉਸਦੀ ਪਹਿਲੀ ਉਡਾਨ ਭਰਨ ਲਈ ਚੁਣਿਆ ਗਿਆ।

ਪਹਿਲਾ ਪੁਲਾੜ ਮਿਸ਼ਨ

ਉਸਦਾ ਪਹਿਲਾ ਪੁਲਾੜ ਮਿਸ਼ਨ 2 ਮਈ, 1997 ਵਿੱਚ ਸ਼ੁਰੂ ਹੋਇਆ। ਉਹ ਸਪੇਸ ਸ਼ਟਲ ਕੋਲੰਬੀਆ ਐਸਟੀਐਸ-87 ਦੇ ਛੇ ਖਗੋਲ ਵਿਗਿਆਨੀਆਂ ਦੇ ਮੈਂਬਰਾਂ ਵਿੱਚੋਂ ਇੱਕ ਸੀ। ਕਲਪਨਾ ਪੁਲਾੜ ਵਿੱਚ ਉਡਾਨ ਭਰਨ ਵਾਲੀ ਪਹਿਲੀ ਭਾਰਤੀ ਔਰਤ ਸੀ। ਉਸਨੇ ਇਹ ਸ਼ਬਦ ਖਗੋਲ ਦੀ ਭਾਰਹੀਣਤਾ ਵਿੱਚ ਜਾ ਕੇ ਕਹੇ ਸਨ, "ਤੁਸੀਂ ਸਿਰਫ਼ ਤੁਹਾਡੀ ਸਮਝ ਹੋਂ।" ਆਪਣੇ ਪਹਿਲੇ ਮਿਸ਼ਨ ਉੱਪਰ ਕਲਪਨਾ ਨੇ ਧਰਤੀ ਦੇ 252 ਚੱਕਰਾਂ ਵਿੱਚ 10.4 ਮਿਲੀਅਨ ਮੀਲ (16737177.6 ਕਿ.ਮੀ.) ਦਾ ਸਫ਼ਰ ਤੈਅ ਕੀਤਾ ਜਿਸ ਵਿੱਚ ਉਹ 372 ਘੰਟੇ (15 ਦਿਨ ਅਤੇ 12 ਘੰਟੇ) ਖਲਾਅ ਵਿੱਚ ਰਹੀ। ਐਸਟੀਐਸ-87 ਦੇ ਦੌਰਾਨ ਉਸਨੇ ਖਗੋਲ ਵਿੱਚ ਇੱਕ ਸਪਾਰਟਨ ਉਪਗ੍ਰਹਿ ਛੱਡਿਆ ਜਿਹੜਾ ਕਿ ਖ਼ਰਾਬ ਹੋ ਗਿਆ ਜਿਸਦੇ ਕਾਰਨ ਵਿੰਸਟਨ ਸਕੌਟ ਅਤੇ ਤਾਕਾਓ ਡੋਈ ਨੂੰ ਉਪਗ੍ਰਹਿ ਨੂੰ ਫੜਨ ਲਈ ਪੁਲਾੜ ਵਿੱਚ ਜਹਾਜ਼ ਤੋਂ ਬਾਹਰ ਜਾਣਾ ਪਿਆ ਸੀ। ਨਾਸਾ ਦੀ 5 ਮਹੀਨਿਆਂ ਦੀ ਜਾਂਚ-ਪੜਤਾਲ ਤੋਂ ਪਿੱਛੋਂ ਉਸਨੂੰ ਦੋਸ਼-ਮੁਕਤ ਕਰ ਦਿੱਤਾ ਗਿਆ[ਹਵਾਲਾ ਲੋੜੀਂਦਾ] ਕਿਉਂਕਿ ਸਾਫ਼ਟਵੇਅਰ ਇੰਟਰਫ਼ੇਸਾਂ ਅਤੇ ਚਾਲਕ-ਦਲ ਦੇ ਮੈਂਬਰਾਂ ਦੇ ਕੰਟਰੋਲ ਵਿੱਚ ਸਮੱਸਿਆ ਸੀ। ਐਸਟੀਐਸ-87 ਦੀਆਂ ਉਡਾਨ ਉਪਰੰਤ ਕਾਰਵਾਈਆਂ ਪੂਰਾ ਹੋਣ ਤੇ ਕਲਪਨਾ ਨੂੰ ਸਪੇਸ ਸਟੇਸ਼ਨ ਵਿੱਚ ਕੰਮ ਕਰਨ ਲਈ ਤਕਨੀਕੀ ਅਹੁਦਿਆਂ ਤੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਦੂਜਾ ਪੁਲਾੜ ਮਿਸ਼ਨ

2000 ਵਿੱਚ ਐਸਟੀਐਸ 107 ਦੇ ਚਾਲਕ-ਦਲ ਦੇ ਮੈਂਬਰ ਦੇ ਤੌਰ 'ਤੇ ਦੂਜੀ ਵਾਰ ਪੁਲਾੜ ਉਡਾਨ ਭਰਨ ਲਈ ਚੁਣਿਆ ਗਿਆ ਸੀ। ਇਹ ਮਿਸ਼ਨ ਉਡਾਨ ਭਰਨ ਦੇ ਸਮੇਂ ਅਤੇ ਤਕਨੀਕੀ ਸਮੱਸਿਆਵਾਂ ਦੇ ਕਾਰਨ ਵਾਰ-ਵਾਰ ਰੋਕਿਆ ਗਿਆ ਸੀ ਜਿਵੇਂ ਕਿ ਜੁਲਾਈ 2002 ਵਿੱਚ ਵਿਗਿਆਨੀਆਂ ਨੇ ਸ਼ਟਲ ਇੰਜਣ ਵਿੱਚ ਤਰੇੜਾਂ ਵੇਖੀਆਂ ਗਈਆਂ। 16 ਜਨਵਰੀ 2003 ਨੂੰ ਆਖ਼ਰਕਾਰ ਸਪੇਸ ਸ਼ਟਲ ਕੋਲੰਬੀਆ ਨੂੰ ਪੁਲਾੜ ਵਿੱਚ ਭੇਜਿਆ ਗਿਆ ਅਤੇ ਇਸ ਦੌਰਾਨ ਬਹੁਤ ਹੀ ਦੁਖਦਾਈ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਾਪਰੀ ਜਿਸ ਵਿੱਚ ਐਸਟੀਐਸ-107 ਦੇ ਸਾਰੇ ਮੈਂਬਰ ਮਾਰੇ ਗਏ ਸਨ, ਜਿਹਨਾਂ ਵਿੱਚ ਕਲਪਨਾ ਚਾਵਲਾ ਵੀ ਸ਼ਾਮਿਲ ਸੀ। ਚਾਲਕ-ਦਲ ਨੇ ਇਸ ਉਡਾਨ ਦੌਰਾਨ 80 ਪ੍ਰਯੋਗ ਕੀਤੇ ਜਿਸ ਵਿੱਚ ਉਹਨਾਂ ਨੇ ਧਰਤੀ ਅਤੇ ਖਗੋਲ ਵਿਗਿਆਨ, ਉੱਚ ਤਕਨਾਲੋਜੀ ਵਿਕਾਸ ਅਤੇ ਖਗੋਲ ਯਾਤਰੀਆਂ ਦੀ ਸੁਰੱਖਿਆ ਅਤੇ ਸਿਹਤ ਦਾ ਅਧਿਐਨ ਕੀਤਾ ਸੀ। ਐਸਟੀਐਸ-107 ਦੇ ਲਾਂਚ ਦੇ ਸਮੇਂ, ਜਿਹੜਾ ਕਿ ਕੋਲੰਬੀਆ ਦਾ 28ਵਾਂ ਮਿਸ਼ਨ ਸੀ, ਇੰਸੂਲੇਸ਼ਨ ਵਿੱਚੋਂ ਫ਼ੋਮ ਦਾ ਇੱਕ ਟੁਕੜਾ ਸਪੇਸ ਸ਼ਟਲ ਦੇ ਬਾਹਰੀ ਟੈਂਕ ਨਾਲੋਂ ਟੁੱਟ ਗਿਆ ਸੀ ਅਤੇ ਇਹ ਆਰਬਿਟਰ ਦੇ ਖੱਬੇ ਖੰਭ ਵਿੱਚ ਫਸ ਗਿਆ ਸੀ। ਪਹਿਲਾਂ ਵਾਲੀਆਂ ਸ਼ਟਲ ਉਡਾਨਾਂ ਵਿੱਚ ਫੋਮ ਦੇ ਟੁੱਟਣ ਨਾਲ ਬਹੁਤ ਘੱਟ ਨੁਕਸਾਨ ਹੋਇਆ ਸੀ, ਪਰ ਕੁਝ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਸੀ ਕਿ ਕੋਲੰਬੀਆ ਵਿੱਚ ਇਹ ਨੁਕਸਾਨ ਬਹੁਤ ਜ਼ਿਆਦਾ ਸੀ। ਨਾਸਾ ਨੇ ਇਸ ਦੁਰਘਟਨਾ ਬਾਰੇ ਬਹੁਤੀ ਜਾਂਚ-ਪੜਤਾਲ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਨੁਕਸਾਨ ਦਾ ਕਾਰਨ ਪਤਾ ਲੱਗ ਗਿਆ ਸੀ ਅਤੇ ਉਹ ਇਸਨੂੰ ਠੀਕ ਕਰਨ ਵਿੱਚ ਅਸਫਲ ਰਹੇ ਸਨ। ਜਦੋਂ ਕੋਲੰਬੀਆ ਧਰਤੀ ਦੇ ਵਾਤਾਵਰਨ ਵਿੱਚ ਮੁੜ ਦਾਖ਼ਲ ਹੋਇਆ ਤਾਂ ਪੁਲਾੜ ਜਹਾਜ਼ ਦੇ ਵਿੱਚ ਹੋਏ ਨੁਕਸਾਨ ਦੇ ਕਾਰਨ ਗਰਮ ਵਾਯੂਮੰਡਲੀ ਗੈਸਾਂ ਨੇ ਅੰਦਰੂਨੀ ਖੰਭਾਂ ਦਾ ਹੋਰ ਨੁਕਸਾਨ ਕਰ ਦਿੱਤਾ ਜਿਸ ਨਾਲ ਪੁਲਾੜ ਜਹਾਜ਼ ਦਾ ਸਤੁੰਲਨ ਵਿਗੜ ਗਿਆ ਅਤੇ ਇਹ ਬੁਰੀ ਤਰ੍ਹਾਂ ਟੋਟੇ-ਟੋਟੇ ਹੋ ਗਿਆ। ਇਸ ਦੁਰਘਟਨਾ ਤੋਂ ਪਿੱਛੋਂ ਸਪੇਸ ਸ਼ਟਲ ਉਡਾਨਾਂ ਦੋ ਸਾਲਾਂ ਤੱਕ ਰੱਦ ਕਰ ਦਿੱਤੀਆਂ ਗਈਆ। ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਨਿਰਮਾਣ ਦੇ ਕੰਮ ਨੂੰ ਰੋਕ ਦਿੱਤਾ ਗਿਆ ਅਤੇ ਸਟੇਸ਼ਨ 29 ਮਹੀਨਿਆਂ ਤੱਕ ਰੂਸੀ ਰੌਸਕੌਸਮੌਸ ਸਟੇਟ ਕਾਰਪੋਰੇਸ਼ਨ ਦੇ ਉੱਪਰ ਹੀ ਨਿਰਭਰ ਰਿਹਾ। ਇਸ ਪਿੱਛੋਂ ਢਾਈ ਸਾਲਾਂ ਬਾਅਦ ਐਸਟੀਐਸ-114 ਨੂੰ ਨਾਸਾ ਵੱਲੋਂ ਪੁਲਾੜ ਵਿੱਚ ਭੇਜਿਆ ਗਿਆ।

ਮੌਤ

ਕਲਪਨਾ ਚਾਵਲਾ ਦੀ ਮੌਤ 1 ਫ਼ਰਵਰੀ 2003 ਦੀ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਹੋਈ। ਉਸਦੇ ਨਾਲ ਉਸਦੇ ਚਾਲਕ-ਦਲ ਦੇ ਸਾਰੇ ਛੇ ਸਾਥੀਆਂ ਦੀ ਵੀ ਮੌਤ ਹੋ ਗਈ ਸੀ, ਜਦੋਂ ਕੋਲੰਬੀਆ ਪੁਲਾੜਯਾਨ ਐਸਟੀਐਸ-107 ਵਾਪਸੀ ਦੇ ਸਮੇਂ ਟੈਕਸਸ ਦੇ ਉੱਪਰ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਣ ਸਮੇਂ ਬੁਰੀਂ ਤਰ੍ਹਾਂ ਟੁਕੜੇ-ਟੁਕੜੇ ਹੋ ਗਿਆ ਸੀ, ਜਦੋਂ ਇਹ ਆਪਣਾ 28ਵਾਂ ਮਿਸ਼ਨ ਲਗਭਗ ਪੂਰਾ ਕਰ ਚੁੱਕਾ ਸੀ।

ਕਲਪਨਾ ਚਾਵਲਾ ਦੇ ਸਰੀਰ ਦੇ ਬਚੇ ਹੋਏ ਹਿੱਸਿਆਂ ਨੂੰ ਹੋਰ ਚਾਲਕ-ਦਲ ਦੇ ਮੈਂਬਰਾਂ ਦੇ ਨਾਲ ਪਛਾਣ ਲਿਆ ਗਿਆ ਸੀ ਅਤੇ ਉਸਦੀਆਂ ਅਸਥੀਆਂ ਨੂੰ ਯੂਟਾ ਦੇ ਨੈਸ਼ਨਲ ਪਾਰਕ ਵਿੱਚ ਸੰਸਕਾਰ ਕਰਕੇ ਖਿਲਾਰਿਆ ਗਿਆ ਸੀ ਜਿਵੇਂ ਕਿ ਉਸਦੀ ਇੱਛਾ ਸੀ।

ਕਲਪਨਾ ਚਾਵਲਾ: ਜੀਵਨ, ਪੇਸ਼ੇਵਰ ਜੀਵਨ, ਮੌਤ 
STS-107 ਦੇ ਮੈਂਬਰ, ਅਕਤੂਬਰ 2001 ਵਿੱਚ, ਖੱਬੇ ਤੋਂ ਸੱਜੇ: ਬ੍ਰਾਊਨ, ਹਸਬੈਂਡ, ਕਲਾਰਕ, ਕਲਪਨਾ ਚਾਵਲਾ, ਐਂਡਰਸਨ, ਮਕਕੂਲ, ਰੇਮਨ

ਪੁਰਸਕਾਰ

ਮਰਨ ਉਪਰੰਤ:

  • ਕਾਂਗਰੈਸ਼ਨਲ ਆਕਾਸ਼ ਮੈਡਲ ਦੇ ਸਨਮਾਨ
  • ਨਾਸਾ ਆਕਾਸ਼ ਉਡਾਨ ਮੈਡਲ
  • ਨਾਸਾ ਵਿਸ਼ੇਸ਼ ਸੇਵਾ ਮੈਡਲ

ਸਨਮਾਨ

  • ਨਿੱਕਾ ਗ੍ਰਹਿ 51826 ਕਲਪਨਾ ਚਾਵਲਾ, ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਗਿਆ।
  • 5 ਫ਼ਰਵਰੀ, 2003 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਮੌਸਮ ਵਿਗਿਆਨ ਸਬੰਧੀ ਉਪਗ੍ਰਹਿਆਂ, ਮੈਟਸੈਟ, ਦਾ ਨਾਮ ਕਲਪਨਾ ਕਰ ਦਿੱਤਾ ਜਾਵੇਗਾ। ਇਸ ਲੜੀ ਦਾ ਪਹਿਲਾ ਉਪਗ੍ਰਹਿ ਮੈਟਸੈਟ-1 ਨੂੰ ਭਾਰਤ ਨੇ 12 ਸਤੰਬਰ, 2002 ਵਿੱਚ ਛੱਡਿਆ ਅਤੇ ਇਸਦਾ ਨਾਮ ਬਦਲ ਕੇ ਕਲਪਨਾ-1 ਰੱਖਿਆ ਗਿਆ।
  • ਜੈਕਸਨ ਹਾਈਟਸ, ਕੁਈਨਸ, ਨਿਊਯਾਰਕ ਸ਼ਹਿਰ ਦੀ 74ਵੀਂ ਗਲੀ ਦਾ ਨਾਮ ਬਦਲ ਕੇ ਉਸਦੇ ਸਨਮਾਨ ਵਿੱਚ "ਕਲਪਨਾ ਚਾਵਲਾ ਮਾਰਗ" ਰੱਖ ਦਿੱਤਾ ਗਿਆ ਸੀ।
  • 2004 ਵਿੱਚ ਕਰਨਾਟਕ ਦੀ ਸਰਕਾਰ ਵੱਲੋਂ ਨੌਜਵਾਨ ਔਰਤ ਵਿਗਿਆਨੀਆਂ ਨੂੰ ਸਨਮਾਨ ਵੱਜੋਂ ਕਲਪਨਾ ਚਾਵਲਾ ਅਵਾਰਡ ਦੇਣ ਦਾ ਫ਼ੈਸਲਾ ਲਿਆ ਗਿਆ।
  • ਨਾਸਾ ਨੇ ਇੱਕ ਸੂਪਰ ਕੰਪਿਊਟਰ ਚਾਵਲਾ ਨੂੰ ਸਪਰਪਿਤ ਕੀਤਾ।
  • ਫ਼ਲੋਰਿਡਾ ਇੰਸਟੀਟਿਊਟ ਔਫ਼ ਟੈਕਨੌਲੋਜੀ ਨੇ ਵਿਦਿਆਰਥੀਆਂ ਦੇ ਹਾਲਾਂ ਦੇ ਨਾਮ ਖਗੋਲ ਵਿਗਿਆਨੀਆਂ ਦੇ ਨਾਮ ਉੱਪਰ ਰੱਖੇ ਜਿਸ ਵਿੱਚ ਕਲਪਨਾ ਚਾਵਲਾ ਦਾ ਨਾਮ ਵੀ ਸ਼ਾਮਿਲ ਸੀ।
  • ਨਾਸਾ ਦਾ ਮਾਰਸ ਐਕਸਪਲੋਰੇਸ਼ਨ ਰੋਵਰ ਮਿਸ਼ਨ ਨੇ ਪਹਾੜੀਆਂ ਦੀਆਂ ਸੱਤ ਚੋਟੀਆਂ ਦਾ ਨਾਮ ਰੱਖਿਆ, ਜਿਹਨਾਂ ਨੂੰ ਕੋਲੰਬੀਆਂ ਹਿਲਸ ਕਿਹਾ ਜਾਂਦਾ ਹੈ। ਇਹਨਾਂ ਸੱਤਾਂ ਚੋਟੀਆਂ ਦਾ ਨਾਮ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਪੁਲਾੜ ਯਾਤਰੀਆਂ ਦੇ ਨਾਮ ਉੱਪਰ ਰੱਖੇ ਗਏ, ਜਿਸ ਵਿੱਚ ਇੱਕ ਚੋਟੀ ਦਾ ਨਾਮ ਚਾਵਲਾ ਹਿੱਲ ਰੱਖਿਆ ਗਿਆ।
  • ਸਟੀਵ ਮੋਰਸ ਨੇ ਬੈਂਡ ਡੀਪ ਪਰਪਲ ਵਿੱਚ ਇੱਕ ਗੀਤ ਬਣਾਇਆ ਜਿਸਦਾ ਨਾਮ ਕੌਂਟੈਕਟ ਲੌਸਟ ਹੈ। ਇਹ ਗੀਤ ਉਸਨੇ ਕੋਲੰਬੀਆ ਹਾਦਸੇ ਦੀ ਯਾਦ ਵਿੱਚ ਬਣਾਇਆ ਸੀ।
  • ਨਾਵਲਕਾਰ ਪੀਟਰ ਡੇਵਿਡ ਆਪਣੇ ਇੱਕ ਨਾਵਲ ਸਟਾਰਟਰੈੱਕ ਵਿੱਚ ਇੱਕ ਸ਼ਟਲਕਰਾਫ਼ਟ ਦਾ ਨਾਮ ਕਲਪਨਾ ਚਾਵਲਾ ਦੇ ਨਾਮ ਉੱਪਰ ਚਾਵਲਾ ਰੱਖਿਆ।
  • ਇੰਟਰਨੈਸ਼ਨਲ ਸਪੇਸ ਇਲਿਊਮਨੀ ਨੇ 2010 ਵਿੱਚ ਭਾਰਤੀ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਪੁਲਾੜ ਸਿੱਖਿਆ ਪ੍ਰੋਗਰਾਮਾਂ ਵਿੱਚ ਸਹਾਇਤਾ ਦੇ ਲਈ ਕਲਪਨਾ ਚਾਵਲਾ ਆਈ.ਐਸ.ਯੂ. ਸਕਾਲਰਸ਼ਿਪ ਫ਼ੰਡ ਦੇਣਾ ਸ਼ੁਰੂ ਕੀਤਾ।
  • ਕਲਪਨਾ ਚਾਵਲਾ ਯਾਦਗਾਰੀ ਸਕਾਲਰਸ਼ਿਪ ਪ੍ਰੋਗਰਾਮ ਨੂੰ ਟੈਕਸਸ ਦੀ ਯੂਨੀਵਰਸਿਟੀ ਵਿਖੇ ਭਾਰਤੀ ਸਟੂਡੈਂਟਸ ਐਸੋਸੀਏਸ਼ਨ (ISA) ਵੱਲੋਂ ਸ਼ੁਰੂ ਕੀਤਾ ਗਿਆ।
  • ਕੋਲੋਰਾਡੋ ਦੀ ਯੂਨੀਵਰਸਿਟੀ ਵੱਲੋਂ 1983 ਵਿੱਚ ਸ਼ੁਰੂ ਕੀਤੇ ਗਏ ਸ਼ਾਨਦਾਰ ਵਿਦਿਆਰਥੀ ਅਵਾਰਡ ਦਾ ਨਾਮ ਬਦਲ ਕੇ ਕਲਪਨਾ ਚਾਵਲਾ ਦੇ ਨਾਮ ਉੱਪਰ ਰੱਖ ਦਿੱਤਾ ਗਿਆ।
  • ਆਰਲਿੰਗਟਨ ਵਿਖੇ ਟੈਕਸਸ ਦੀ ਯੂਨੀਵਰਸਿਟੀ, ਜਿੱਥੋਂ ਚਾਵਲਾ ਨੇ 1984 ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਸਾਇੰਸ ਡਿਗਰੀ ਪ੍ਰਾਪਤ ਕੀਤੀ ਸੀ, ਨੇ ਇੱਕ ਹਾਲ ਦਾ ਨਾਮ ਕਲਪਨਾ ਚਾਵਲਾ ਦੇ ਨਾਮ ਉੱਪਰ ਰੱਖਿਆ।
  • ਪੰਜਾਬ ਇੰਜੀਨੀਅਰਿੰਗ ਕਾਲਜ ਦੇ ਕੁੜੀਆਂ ਦੇ ਹੋਸਟਲ ਦ ਨਾਮ ਚਾਵਲਾ ਦੇ ਨਾਮ ਉੱਪਰ ਰੱਖਿਆ ਗਿਆ। ਇਸ ਤੋਂ ਇਲਾਵਾ 25,000 ਰੁਪਏ, ਇੱਕ ਮੈਡਲ ਅਤੇ ਇੱਕ ਸਰਟੀਫ਼ਿਕੇਟ ਵੀ ਕਾਲਜ ਵੱਲੋਂ ਉਸ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ ਜਿਸਨੇ ਐਰੋਨੌਟੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਸਭ ਤੋਂ ਵਧੀਆਂ ਪ੍ਰਦਰਸ਼ਨ ਕੀਤਾ ਹੋਵੇ।
  • ਹਰਿਆਣਾ ਸਰਕਾਰ ਵੱਲੋਂ ਜੋਤੀਸਰ, ਕੁਰੁਕਸ਼ੇਤਰ ਵਿਖੇ ਕਲਪਨਾ ਚਾਵਲਾ ਪਲੈਨੇਟੇਰੀਅਮ ਦਾ ਨਿਰਮਾਣ ਕੀਤਾ ਗਿਆ ਹੈ।
  • ਭਾਰਤੀ ਤਕਨਾਲੋਜੀ ਸੰਸਥਾ, ਖੜਗਪੁਰ ਨੇ ਕਲਪਨਾ ਚਾਵਲਾ ਸਪੇਸ ਤਕਨਾਲੋਜੀ ਸੈੱਲ ਦਾ ਨਾਂ ਉਸਦੇ ਸਨਮਾਨ ਵਿੱਚ ਰੱਖਿਆ ਹੈ।
  • ਦਿੱਲੀ ਤਕਨਾਲੋਜੀ ਯੂਨੀਵਰਸਿਟੀ ਨੇ ਕੁੜੀਆਂ ਦੇ ਹੋਸਟਲ ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਹੈ।
  • ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਟਿਊਟ ਔਫ਼ ਟੈਕਨੌਲੋਜੀ, ਸਾਗਰ ਇੰਸਟੀਟਿਊਟ ਔਫ਼ ਰਿਸਰਚ ਐਂਡ ਟੈਕਨੌਲੋਜੀ, ਵੀਆਈਟੀ ਯੂਨੀਵਰਸਿਟੀ, ਸਮਰਾਟ ਅਸ਼ੋਕ ਟੈਕਨੋਲੌਜੀਕਲ ਇੰਸਟੀਟਿਊਟ ਅਤੇ ਪੌਂਡੀਚਰੀ ਯੂਨੀਵਰਸਿਟੀ ਨੇ ਆਪਣੇ ਹੋਸਟਲ ਬਲਾਕਾਂ ਦੇ ਨਾਮ ਉਸਦੇ ਨਾਮ ਉੱਪਰ ਰੱਖੇ ਹਨ।
  • ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ (KCGMC) ਇੱਕ ਮੈਡੀਕਲ ਕਾਲਜ ਹੈ ਜਿਹੜਾ ਕਰਨਾਲ, ਹਰਿਆਣਾ ਵਿਖੇ ਸ਼ੁਰੂ ਕੀਤਾ ਗਿਆ ਹੈ।

ਹਵਾਲੇ

ਬਾਹਰੀ ਕੜੀਆਂ

Tags:

ਕਲਪਨਾ ਚਾਵਲਾ ਜੀਵਨਕਲਪਨਾ ਚਾਵਲਾ ਪੇਸ਼ੇਵਰ ਜੀਵਨਕਲਪਨਾ ਚਾਵਲਾ ਮੌਤਕਲਪਨਾ ਚਾਵਲਾ ਪੁਰਸਕਾਰਕਲਪਨਾ ਚਾਵਲਾ ਸਨਮਾਨਕਲਪਨਾ ਚਾਵਲਾ ਹਵਾਲੇਕਲਪਨਾ ਚਾਵਲਾ ਬਾਹਰੀ ਕੜੀਆਂਕਲਪਨਾ ਚਾਵਲਾਅਮਰੀਕੀਕੋਲੰਬੀਆ ਪੁਲਾੜਯਾਨ ਦੁਰਘਟਨਾਪੁਲਾੜਯਾਤਰੀਭਾਰਤੀ

🔥 Trending searches on Wiki ਪੰਜਾਬੀ:

ਜਨੇਊ ਰੋਗਬਾਬਾ ਜੀਵਨ ਸਿੰਘ7 ਜੁਲਾਈਕਿਰਿਆਸੱਭਿਆਚਾਰ ਦਾ ਰਾਜਨੀਤਕ ਪੱਖਔਰੰਗਜ਼ੇਬਸੁਭਾਸ਼ ਚੰਦਰ ਬੋਸਪੰਜਾਬੀ ਲੋਕ ਨਾਟ ਪ੍ਰੰਪਰਾਭਾਰਤ ਦਾ ਸੰਵਿਧਾਨਅਮਰੀਕਾਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਦੀ ਰਾਜਨੀਤੀਵਿਕੀਮੀਡੀਆ ਫ਼ਾਊਂਡੇਸ਼ਨਗੋਰਖਨਾਥਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਾਹਿਤਬਾਬਾ ਦੀਪ ਸਿੰਘਅਧਿਆਪਕਪ੍ਰੀਤੀ ਸਪਰੂਕਸਤੂਰੀਅਮਜਦ ਪਰਵੇਜ਼ਸ਼ਬਦ-ਜੋੜਗੱਤਕਾਸੋਨਮ ਵਾਂਗਚੁਕ (ਇੰਜੀਨੀਅਰ)3 ਅਕਤੂਬਰਸੁਖਵਿੰਦਰ ਅੰਮ੍ਰਿਤਉਪਿੰਦਰ ਕੌਰ ਆਹਲੂਵਾਲੀਆ383ਧੁਨੀ ਸੰਪ੍ਰਦਾਰਬਿੰਦਰਨਾਥ ਟੈਗੋਰਭਗਤ ਸਿੰਘ21 ਅਕਤੂਬਰਸਿੱਖਲੋਹੜੀਕਣਕਯੂਨੈਸਕੋਅਰਦਾਸਗੁਰਮੁਖੀ ਲਿਪੀ ਦੀ ਸੰਰਚਨਾਰਾਧਾ ਸੁਆਮੀ ਸਤਿਸੰਗ ਬਿਆਸਨਾਵਲਗੁਰੂ ਨਾਨਕਦਿਲਜੀਤ ਦੁਸਾਂਝਯੂਕ੍ਰੇਨ ਉੱਤੇ ਰੂਸੀ ਹਮਲਾਖੰਡਾਪੰਜਾਬੀ ਤਿਓਹਾਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਨਿਹੰਗ ਸਿੰਘਹਰਿੰਦਰ ਸਿੰਘ ਰੂਪਟੋਰਾਂਟੋ ਯੂਨੀਵਰਸਿਟੀਸੁਨੀਤਾ ਵਿਲੀਅਮਸਪੰਜਾਬੀ ਕਹਾਣੀਚੱਪੜ ਚਿੜੀਦਿਨੇਸ਼ ਸ਼ਰਮਾਜੂਆਗੌਰਵ ਕੁਮਾਰ੧੯੧੬ਚੰਦਰਮਾਮੱਧਕਾਲੀਨ ਪੰਜਾਬੀ ਸਾਹਿਤਬੋਹੜਮਿਰਜ਼ਾ ਸਾਹਿਬਾਂਲੋਕ ਸਭਾ ਦਾ ਸਪੀਕਰਸਵਾਮੀ ਦਯਾਨੰਦ ਸਰਸਵਤੀਬਲਵੰਤ ਗਾਰਗੀਭਾਰਤ ਦਾ ਆਜ਼ਾਦੀ ਸੰਗਰਾਮਤੰਦਕੁੱਕਰਾ੧੯੧੮ਸੰਗੀਤਸੁਖਮਨੀ ਸਾਹਿਬਚੰਦਰਯਾਨ-3ਨਾਮਲੋਕ ਸਾਹਿਤ🡆 More