ਭਾਈ ਗੁਰਦਾਸ: ਪੰਜਾਬੀ ਕਵੀ

ਭਾਈ ਗੁਰਦਾਸ (1551 – 25 ਅਗਸਤ 1636) ਦਾ ਜਨਮ ਪੰਜਾਬ ਦੇ ਪਿੰਡ ਗੋਇੰਦਵਾਲ ਸਾਹਿਬ ਵਿਖੇ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਆਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਆਪ ਨੇ ਚਾਰ ਸਿੱਖ ਗੁਰੂਆਂ ਦਾ ਸਾਥ ਨਿਭਾਇਆ।

ਭਾਈ ਸਾਹਿਬ
ਭਾਈ ਗੁਰਦਾਸ
ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ
ਦਫ਼ਤਰ ਵਿੱਚ
1618–1636
ਦੁਆਰਾ ਨਿਯੁਕਤੀਗੁਰੂ ਹਰਿਗੋਬਿੰਦ
ਤੋਂ ਪਹਿਲਾਂਅਹੁਦਾ ਸਥਾਪਿਤ
ਤੋਂ ਬਾਅਦਮਨੀ ਸਿੰਘ
ਨਿੱਜੀ ਜਾਣਕਾਰੀ
ਜਨਮ
ਗੁਰਦਾਸ ਭੱਲਾ

1551
ਗੋਇੰਦਵਾਲ, ਤਰਨ ਤਾਰਨ, ਪੰਜਾਬ
ਮੌਤ(1636-08-25)ਅਗਸਤ 25, 1636
ਗੋਇੰਦਵਾਲ, ਤਰਨ ਤਾਰਨ, ਪੰਜਾਬ
ਕੌਮੀਅਤਸਿੱਖ
ਮਾਪੇ
  • ਈਸ਼ਰ ਦਾਸ (ਪਿਤਾ)
  • ਜੀਵਨੀ (ਮਾਤਾ)
ਮਸ਼ਹੂਰ ਕੰਮਆਦਿ ਗ੍ਰੰਥ ਸਾਹਿਬ ਦੇ ਲਿਖਾਰੀ
ਵਾਰਾਂ ਭਾਈ ਗੁਰਦਾਸ

ਬਚਪਨ ਅਤੇ ਪਾਲਣ-ਪੋਸ਼ਣ

ਆਪ ਜੀ ਦਾ ਪਾਲਣ-ਪੋਸ਼ਣ ਅਤੇ ਵਿਦਿਆ ਦਾ ਪ੍ਰਬੰਧ ਵੀ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਕੀਤਾ ਸੀ।ਤੀਸਰੇ ਸਤਿਗੁਰ ਦੀ ਦੇਖ-ਰੇਖ ਹੇਠ ਵਿਚਰਦਿਆਂ ਹੀ ਆਪ ਨੇ ਪੰਜਾਬੀ, ਹਿੰਦੀ,ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਆਦਿ ਦਾ ਮੁਕੰਮਲ ਗਿਆਨ ਹਾਸਲ ਕੀਤਾ। ਆਪ ਜੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਪਿੱਛੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਤੇ ਫਿਰ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਹੇਠ ਆਗਰਾ ਤੇ ਕਾਂਸ਼ੀ ਵਿਖੇ ਰਹਿ ਕੇ ਉਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ।

ਗੁਰੂ ਸਹਿਬਾਂ ਨਾਲ ਸੰਬੰਧ

ਭਾਈ ਗੁਰਦਾਸ ਜੀ ਰਿਸ਼ਤੇਦਾਰੀ ਕਰਕੇ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ।

ਪਹਿਲੀ ਬੀੜ ਸਹਿਬ ਦੇ ਲਿਖਾਰੀ

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ।ਇਹ ਮਹਾਨ ਕਾਰਜ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਯੋਗ ਅਗਵਾਈ ਤੇ ਨਿਗਰਾਨੀ ਹੇਠ ਕੀਤਾ। ਸਿੱਖ ਧਰਮ ਵਿੱਚ ਅਜਿਹੀ ਸੇਵਾ ਨਿਭਾਉਣ ਦਾ ਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ।

ਵਿਸ਼ੇਸ ਯੋਗਦਾਨ

ਜਦ ਸ੍ਰੀ ਅੰਮ੍ਰਿਤਸਰ ਵਿਖੇ ਗੁਰਤਾਗੱਦੀ ਦੇ ਮਾਲਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਸਨ ਤਾਂ ਪ੍ਰਿਥੀ ਚੰਦ ਨੇ ਗੁਰਿਆਈ ਹਥਿਆਉਣ ਲਈ ਉਧਮੂਲ ਮਚਾਇਆ ਹੋਇਆ ਸੀ। ਉਸ ਸਮੇਂ ਭਾਈ ਗੁਰਦਾਸ ਜੀ ਨੇ ਆਗਰੇ ਤੋਂ ਵਾਪਸ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਪ੍ਰਿਥੀ ਚੰਦ ਦਾ ਕ੍ਰੋਧ ਸ਼ਾਂਤ ਕਰਨ ਦਾ ਯਤਨ ਕੀਤਾ। ਆਪ ਨੇ ਆਪਣੀਆਂ ਵਾਰਾਂ ਵਿੱਚੋਂ 36ਵੀਂ ਵਾਰ ਰਾਹੀਂ ਪ੍ਰਿਥੀ ਚੰਦ ਦੀ ਕਪਟਤਾ ਨੂੰ ਜੱਗ-ਜ਼ਾਹਰ ਕੀਤਾ।

ਵਾਰਾਂ

ਪੰਜਾਬੀ ਭਾਸ਼ਾ ਵਿੱਚ ਆਪ ਜੀ ਦੀ ਮਹਾਨ ਰਚਨਾ "ਵਾਰਾਂ ਗਿਆਨ ਰਤਨਾਵਲੀ" ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਰਚਨਾ ’ਵਾਰਾਂ ਗਿਆਨ ਰਤਨਾਵਲੀ’ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਨਿਵਾਜਿਆ। ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਵਿੱਚ ਇਨ੍ਹਾਂ ਵਾਰਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਗਿਣਤੀ ਵਿੱਚ ਇਹ ਵਾਰਾਂ 40 ਹਨ ਤੇ ਇਨ੍ਹਾਂ ਵਿੱਚ 41 ਵੀਂ ਵਾਰ ਜੋ ’ਵਾਰ ਸ੍ਰੀ ਭਗਉਤੀ ਜੀ ਕੀ’ ਨਾਂ ਨਾਲ ਪ੍ਰਸਿੱਧ ਹੈ।

ਅੰਤਿਮ ਸਮਾਂ

ਆਪ 74 ਸਾਲ ਦੀ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਗੁਰੂ-ਘਰ ਦੇ ਲੇਖੇ ਲਾਉਂਦਿਆਂ ਹੀ ਸੰਮਤ 1686 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿਖੇ ਹੀ ਸਤਿਗੁਰੂ ਜੀ ਦੇ ਦਰਸ਼ਨ-ਦੀਦਾਰ ਕਰਦਿਆਂ ਗੁਰਪੁਰੀ ਪਿਆਨਾ ਕਰ ਗਏ।

ਹਵਾਲੇ

Tags:

ਭਾਈ ਗੁਰਦਾਸ ਬਚਪਨ ਅਤੇ ਪਾਲਣ-ਪੋਸ਼ਣਭਾਈ ਗੁਰਦਾਸ ਗੁਰੂ ਸਹਿਬਾਂ ਨਾਲ ਸੰਬੰਧਭਾਈ ਗੁਰਦਾਸ ਪਹਿਲੀ ਬੀੜ ਸਹਿਬ ਦੇ ਲਿਖਾਰੀਭਾਈ ਗੁਰਦਾਸ ਵਿਸ਼ੇਸ ਯੋਗਦਾਨਭਾਈ ਗੁਰਦਾਸ ਵਾਰਾਂਭਾਈ ਗੁਰਦਾਸ ਅੰਤਿਮ ਸਮਾਂਭਾਈ ਗੁਰਦਾਸ ਹਵਾਲੇਭਾਈ ਗੁਰਦਾਸਇਤਿਹਾਸਕਾਰਲਿਖਾਰੀਲੇਖਕਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਸਿੱਖ

🔥 Trending searches on Wiki ਪੰਜਾਬੀ:

ਪੰਜਾਬ (ਭਾਰਤ) ਦੀ ਜਨਸੰਖਿਆਭਾਸ਼ਾ ਦਾ ਸਮਾਜ ਵਿਗਿਆਨਆਲਮ ਲੋਹਾਰਮੁਕਤਸਰ ਦੀ ਮਾਘੀਸਾਰਾਹ ਡਿਕਸਨਸ਼ਿਵ ਸਿੰਘਭਾਈ ਵੀਰ ਸਿੰਘਪਾਣੀਪਤ ਦੀ ਪਹਿਲੀ ਲੜਾਈਦਿਨੇਸ਼ ਕਾਰਤਿਕਭਗਤੀ ਲਹਿਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੰਜਾਬੀ ਸੂਫ਼ੀ ਕਵੀ96ਵੇਂ ਅਕਾਦਮੀ ਇਨਾਮਭਾਰਤ ਦਾ ਝੰਡਾਰਾਧਾ ਸੁਆਮੀਲੋਕ ਸਭਾ ਦਾ ਸਪੀਕਰਪੰਜਾਬਮਸੰਦਜਾਨ ਫ਼ਰੇਜ਼ਰ (ਟੈਨਿਸ ਖਿਡਾਰੀ)ਸਤੋ ਗੁਣਸਮਿੱਟਰੀ ਗਰੁੱਪਕਿਰਿਆਸਵਰਫ਼ਿਰੋਜ਼ਸ਼ਾਹ ਦੀ ਲੜਾਈਅਮਰ ਸਿੰਘ ਚਮਕੀਲਾਮਨੁੱਖੀ ਦਿਮਾਗ383ਭਾਈ ਗੁਰਦਾਸ ਦੀਆਂ ਵਾਰਾਂ1912ਇਲੈਕਟ੍ਰਾਨਿਕ ਮੀਡੀਆਪੰਜਾਬੀ ਤਿਓਹਾਰਅਕਾਲ ਤਖ਼ਤਪ੍ਰੋਟੀਨ28 ਅਕਤੂਬਰਅਸੀਨ22 ਸਤੰਬਰਸੁਲਤਾਨ ਬਾਹੂਵਿੱਕੀਮੈਨੀਆਸਾਈਬਰ ਅਪਰਾਧਚਮਾਰਪੁਠ-ਸਿਧਪਾਲੀ ਭੁਪਿੰਦਰ ਸਿੰਘ2024ਸਿਕੰਦਰ ਇਬਰਾਹੀਮ ਦੀ ਵਾਰਮਸ਼ੀਨੀ ਬੁੱਧੀਮਾਨਤਾਜੋਤੀਰਾਓ ਫੂਲੇਚੋਣ ਜ਼ਾਬਤਾਵੋਟ ਦਾ ਹੱਕਬਿਸ਼ਨੰਦੀਸ਼੍ਰੋਮਣੀ ਅਕਾਲੀ ਦਲਗੁੱਲੀ ਡੰਡਾਦ੍ਰੋਪਦੀ ਮੁਰਮੂਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਸਿੱਧੂ ਮੂਸੇ ਵਾਲਾਰੇਲਵੇ ਮਿਊਜ਼ੀਅਮ, ਮੈਸੂਰਰਾਧਾ ਸੁਆਮੀ ਸਤਿਸੰਗ ਬਿਆਸਔਰੰਗਜ਼ੇਬਕੇਸਗੜ੍ਹ ਕਿਲ੍ਹਾ19 ਅਕਤੂਬਰਗਰਭ ਅਵਸਥਾਸੰਗੀਤਸ਼ਾਹ ਜਹਾਨ1903ਪੰਜਾਬੀ ਵਾਰ ਕਾਵਿ ਦਾ ਇਤਿਹਾਸਵਿਕੀਮੀਡੀਆ ਤਹਿਰੀਕਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂਗੂਗਲਮੌਤ ਦੀਆਂ ਰਸਮਾਂਲੋਕ ਕਾਵਿਪੰਛੀ🡆 More