ਪਰਮਾਣੂ

ਪਰਮਾਣੂ (ਸੰਸਕ੍ਰਿਤ: परमाणु, ਅੰਗਰੇਜ਼ੀ: atom) ਮਾਦਾ ਦੀ ਮੂਲ ਇਕਾਈ ਹੈ ਜਿਸ ਵਿੱਚ ਇੱਕ ਸੰਘਣਾ ਨਿਊਕਲੀਅਸ(ਕੇਂਦਰ) ਹੁੰਦਾ ਹੈ ਜਿਸ ਦੇ ਆਲੇ-ਦੁਆਲੇ ਇਲੈਕਟ੍ਰਾਨਾਂ ਦਾ ਨੈਗੇਟਿਵ ਚਾਰਜ ਵਾਲਾ ਬੱਦਲ ਹੁੰਦਾ ਹੈ। ਹਾਈਡ੍ਰੋਜਨ ਨੂੰ ਛੱਡ ਕੇ ਹਰ ਤੱਤ (ਐਲੀਮੈਂਟ)0ਦੇ ਨਿਊਕਲੀਅਸ ਵਿੱਚ ਪਾਜ਼ੀਟਿਵ ਚਾਰਜ ਵਾਲੇ ਪ੍ਰੋਟਾਨ ਅਤੇ ਨਿਊਟ੍ਰਲ ਚਾਰਜ ਵਾਲੇ ਨਿਊਟ੍ਰਾਨ ਹੁੰਦੇ ਹਨ। ਇਲੈਕਟ੍ਰੋਮੈਗਨੇਟਿਕ ਬਲ ਇਲੈਕਟ੍ਰਾਨਾ ਨੂੰ ਨਿਊਕਲੀਅਸ ਨਾਲ ਬੰਨ੍ਹ ਕੇ ਰੱਖਦਾ ਹੈ ਅਤੇ ਨਿਊਕਲੀਅਸ ਵਿਚਾਲੇ ਸਟ੍ਰਾਂਗ ਬਲ ਪ੍ਰੋਟਾਨਾਂ ਨੂੰ ਆਪਸ ਵਿੱਚ ਜੋੜੀ ਰੱਖਦਾ ਹੈ।

ਹੀਲੀਅਮ ਐਟਮ
ਹੀਲੀਅਮ ਐਟਮ ਗਰਾਊਂਡ ਸਟੇਟ
ਹੀਲੀਅਮ ਐਟਮ ਗਰਾਊਂਡ ਸਟੇਟ
ਹੀਲੀਅਮ ਐਟਮ ਦਾ ਚਿੱਤਰ, ਜਿਸ ਵਿੱਚ ਨਿਊਕਲੀ (ਗੁਲਾਬੀ) ਅਤੇ ਬਿਜਲਾਣੂ ਬੱਦਲ ਵਿਤਰਣ (ਕਾਲਾ) ਦਰਸਾਇਆ ਹੈ। ਹੀਲੀਅਮ-4 ਦੀ ਨਿਊਕਲੀ (ਉੱਪਰ ਸੱਜੇ) ਦਰਅਸਲ ਗੋਲਾਕਾਰੀ ਤੌਰ ਤੇ ਸਮਿਟਰੀਗਤ ਹੈ ਅਤੇ ਬਿਜਲਾਣੂ ਬੱਦਲ ਨਾਲ ਨੇੜਿਉਂ ਸਗਵੀਂ ਹੈ, ਭਾਵੇਂ ਵਧੇਰੇ ਜਟਿਲ ਨਿਊਕਲੀਆਂ ਹਮੇਸ਼ਾ ਇਹ ਗੱਲ ਨਹੀਂ ਹੁੰਦੀ। ਬਲੈਕ ਬਾਰ ਇੱਕ ਐਂਗਸਟੋਰਮ ਹੈ (10−10 ਮੀਟਰ or 100 pm)।
ਵਰਗੀਕਰਨ
Smallest recognized division of a chemical element
ਗੁਣ
ਪੁੰਜ ਰੇਂਜ: 1.67×10−27 to 4.52×10−25 kg
ਬਿਜਲਈ ਚਾਰਜ: ਜ਼ੀਰੋ (ਨਿਰਪੱਖ), ਜਾਂ ਆਇਨ ਚਾਰਜ
ਵਿਆਸ ਦੀ ਪਹੁੰਚ: 62 pm (He) ਤੋਂ 520 pm (Cs) (data page)
ਭਾਗ: ਬਿਜਲਾਣੂ ਅਤੇ ਪ੍ਰੋਟੋਨਾਂ ਅਤੇ ਨਿਊਟ੍ਰੋਨਾਂ ਦੀ ਇੱਕ ਗਠਵੀਂ ਨਿਊਕਲੀ

ਐਟਮ ਦੋ ਲਫ਼ਜ਼ਾਂ ਤੋਂ ਬਣਿਆ ਹੈ, "ἄτομος"—ਐਟਮੌਸ (α-, "ਅਨ-" + τέμνω - ਟੈਮਨੋ, "ਕੱਟਣਾ"), ਜਿਸ ਦਾ ਮਤਲਬ ਹੈ ਨਾ ਕੱਟਿਆ ਜਾਂ ਵੰਡਿਆ ਜਾਣ ਵਾਲਾ। ਮਾਦੇ ਦੀ ਨਾ ਵੰਡੀ ਜਾਣ ਵਾਲੀ ਇਕਾਈ ਵਜੋਂ ਸਭ ਤੋਂ ਪਹਿਲਾਂ ਐਟਮ ਨੂੰ ਭਾਰਤੀ ਅਤੇ ਗ੍ਰੀਕ ਫ਼ਿਲਾਸਫ਼ਰਾਂ ਨੇ ਮੰਨਿਆ। 17ਵੀਂ ਅਤੇ 18ਵੀਂ ਸਦੀ ਦੌਰਾਨ ਸਾਇੰਸਦਾਨਾਂ ਨੇ ਵਿਖਾਇਆ ਕਿ ਮਾਦੇ ਨੂੰ ਰਸਾਇਣਕ ਤਰੀਕਿਆਂ ਰਾਹੀਂ ਤੋੜਿਆ ਜਾ ਸਕਦਾ ਹੈ।19ਵੀਂ ਅਤੇ 20ਵੀਂ ਸਦੀ ਦੌਰਾਨ ਸਾਇੰਸਦਾਨਾਂ ਨੇ ਐਟਮ ਬਣਾਉਣ ਵਾਲੀਆਂ ਇਕਾਈਆਂ ਦੀ ਖੋਜ ਕਰ ਕੇ ਸਿੱਧ ਕੀਤਾ ਕਿ ਐਟਮ ਮੂਲ ਰੂਪ ਵਿੱਚ ਨਾ-ਟੁੱਟਣਯੋਗ ਨਹੀਂ ਹੈ। ਇਸ ਤੋਂ ਬਾਅਦ ਕੁਆਂਟਮ ਸਿਧਾਂਤ ਦਾ ਜਨਮ ਹੋਇਆ।

ਵਿਗਿਆਨਕ ਸਿਧਾਂਤ ਦੀ ਉਤਪਤੀ

ਪਰਮਾਣੂ
ਜੌਹਨ ਡਾਲਟਨ ਵੱਲੋਂ ਦਰਸਾਏ ਵੱਖਰੋ-ਵੱਖਰੇ ਅਣੂ ਅਤੇ ਪਰਮਾਣੂ

1789 ਵਿੱਚ, ਫ਼ਰਾਂਸੀਸੀ ਸਾਇੰਸਦਾਨ ਐਨਟੋਨੀ ਲੈਵੋਇਜ਼ੀਅਰ ਨੇ ਰਸਾਇਣਕ-ਭਾਰ ਦੇ ਸੰਭਾਲ ਦਾ ਨੇਮ ਪ੍ਰਕਾਸ਼ਿਤ ਕੀਤਾ।

1803 ਵਿੱਚ, ਅੰਗਰੇਜ਼ੀ ਫ਼ਿਲਾਸਫ਼ਰ ਅਤੇ ਸਾਇੰਸਦਾਨ ਜੌਹਨ ਡਾਲਟਨ ਨੇ ਪਰਮਾਣੂ ਦਾ ਸਿਧਾਂਤ ਵਰਤ ਕੇ ਦਰਸਾਇਆ ਕਿ ਰਸਾਇਣਕ ਪ੍ਰਤੀਕਿਰਿਆਵਾਂ(chemical reaction) ਕਿਵੇਂ ਵਰਤਦੀਆਂ ਹਨ।

ਇਸ ਸਿਧਾਂਤ ਨੂੰ ਵਧੇਰੇ ਨਰੋਆਪਣ 1827 ਵਿੱਚ ਰੌਬਰਟ ਬ੍ਰਾਊਨ ਦੇ 'ਬ੍ਰਾਓਨੀਅਨ ਮੋਸ਼ਨ' ਦੀ ਵਿਆਖਿਆ ਨੇ ਦਿੱਤਾ। ਜੇ.ਡੇਸੌਲਕਸ ਨੇ 1877 ਵਿੱਚ ਇਹ ਵਿਚਾਰ ਦਿੱਤਾ ਕਿ ਇਹ ਵਰਤਾਰਾ ਤਾਪ-ਬਲ ਕਰ ਕੇ ਹੁੰਦਾ ਹੈ ਅਤੇ 1905 ਵਿੱਚ ਐਲਬਰਟ ਆਈਨਸਟਾਈਨ ਨੇ ਇਸ ਨੂੰ ਹਿਸਾਬ ਦੀ ਵਰਤੋਂ ਕਰ ਕੇ ਸਿੱਧ ਕੀਤਾ। ਫ਼੍ਰਾਂਸੀਸੀ ਭੌਤਿਕ ਵਿਗਿਆਨੀ, ਜੀਨ ਪੈਰਿਨ ਨੇ ਡਾਲਟਨ ਵੱਲੋਂ ਦਿੱਤੇ ਸਿਧਾਂਤ ਨੂੰ ਪ੍ਰਯੋਗਾਤਮਕ ਤਰੀਕੇ ਨਾਲ ਸਿੱਧ ਕੀਤਾ।

ਪਰਮਾਣੂ
ਮੈਂਡਲੀਵ ਦਾ ਪਹਿਲਾ ਪੀਰੀਆਡਿਕ ਟੇਬਲ

ਪਹਿਲੀਆਂ ਖੋਜਾਂ ਦੇ ਆਧਾਰ ਉੱਤੇ 1869 ਵਿੱਚ ਦਮਿਤਰੀ ਮੈਂਡਲਈਵ ਨੇ ਪਹਿਲਾ ਪੀਰੀਆਡਿਕ ਟੇਬਲ ਬਣਾਇਆ।

ਥਾਮਸਨ ਦਾ ਪਰਮਾਣੂ ਮਾਡਲ

ਜੇ. ਜੇ. ਥਾਮਸਨ ਨੇ ਪਰਮਾਣੂ ਦੀ ਬਣਤਰ ਨਾਲ ਸਬੰਧਿਤ ਮਾਡਲ ਪੇਸ਼ ਕੀਤਾ, ਜੋ ਕਰਿਸਮਸ ਕੇਕ ਵਾਂਗ ਸੀ। ਇਨ੍ਹਾਂ ਦੇ ਅਨੁਸਾਰ ਪਰਮਾਣੂ ਇੱਕ ਧਨ-ਚਾਰਜਿਤ ਗੋਲਾ ਸੀ, ਜਿਸ ਵਿੱਚ ਇਲੈਕਟ੍ਰਾੱਨ ਲੱਗੇ ਹੋਏ ਸਨ। ਤਰਬੂਜ ਦੀ ਉਦਾਹਰਨ ਜਿਸ ਵਿੱਚ ਪਰਮਾਣੂ ਵਿੱਚ ਧਨ-ਚਾਰਜ ਤਰਬੂਜ ਦੇ ਖਾਣ ਵਾਲੇ ਲਾਲ ਭਾਗ ਵਾਂਗ ਖਿਲਰਿਆ ਹੈ, ਜਦ ਕਿ ਇਲੈਕਟ੍ਰਾੱਨ ਧਨ ਚਾਰਜਿਤ ਗੋਲੇ ਵਿੱਚ ਤਰਬੂਜ ਦੇ ਬੀਜ ਵਾਂਗ ਖੁੱਭੇ ਹਨ।

ਸੁਝਾਅ

  • ਪ੍ਰਮਾਣੂ ਧਨ-ਚਾਰਜਿਤ ਗੋਲੇ ਦ ਬਣਿਆ ਹੋਇਆ ਹੈ ਅਤੇ ਰਿਣ ਚਾਰਜਿਤ ਇਲੈਕਟ੍ਰਾੱਨ ਉਸ ਵਿੱਚ ਖੁੱਭੇ ਹੁੰਦ ਹਨ।
  • ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ ਇਸਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ।

ਕੁਆਂਟਮ ਸਿੱਧਾਂਤ

ਜੇ.ਜੇ.ਥੌਮਸਨ ਨੇ ਕੈਥੋਡ ਕਿਰਨਾਂ ਉੱਪਰ ਕੀਤੀ ਸੋਧ ਦੇ ਆਧਾਰ ਉੱਤੇ 1897 ਵਿੱਚ ਇਲੈਕਟ੍ਰਾਨ ਦੀ ਖੋਜ ਕੀਤੀ। 1909 ਵਿੱਚ ਗੀਗਰ ਅਤੇ ਮਾਰਸ਼ਡੈਨ ਨੇ ਅਰਨਸਟ ਰੁਦਰਫ਼ੋਰਡ ਦੀ ਅਗਵਾਈ ਹੇਠ ਪਰਮਾਣੂ ਦਾ ਰੁਦਰਫ਼ੋਰਡ ਮਾਡਲ ਦਿੱਤਾ।

ਪਰਮਾਣੂ 
ਨੀਲ ਬੋਹਰ ਦਾ ਹਾਈਡ੍ਰੋਜਨ ਪਰਮਾਣੂ ਦਾ ਮਾਡਲ ਜਿਸ ਵਿੱਚ ਇਲੈਕਟ੍ਟ੍ਰਾਨ ਨੂੰ ਔਰਬਿਟ ਬਦਲਦੇ ਵਿਖਾਇਆ ਗਿਆ ਹੈ

1913 ਵਿੱਚ ਨੀਲ ਬੋਹਰ ਨੇ ਦੱਸਿਆ ਕਿ ਇਲੈਕਟ੍ਰਾਨ ਨੂੰ ਨਿਊਕਲੀਅਸ ਦੁਆਲੇ ਨਿਸ਼ਚਤ ਬਲ ਵਾਲੀਆਂ ਔਰਬਿਟ ਮੁਹੱਈਆ ਕੀਤੀਆਂ ਗਈਆਂ ਹਨ। 1932 ਵਿੱਚ ਚਾਡਵਿਕ ਨੇ ਨਿਊਕਲੀਅਸ ਵਿਚਲੇ ਨਿਊਟ੍ਰਾਨ ਦੀ ਖੋਜ ਕੀਤੀ।

ਹਵਾਲੇ

Tags:

ਪਰਮਾਣੂ ਵਿਗਿਆਨਕ ਸਿਧਾਂਤ ਦੀ ਉਤਪਤੀਪਰਮਾਣੂ ਥਾਮਸਨ ਦਾ ਮਾਡਲਪਰਮਾਣੂ ਕੁਆਂਟਮ ਸਿੱਧਾਂਤਪਰਮਾਣੂ ਹਵਾਲੇਪਰਮਾਣੂਅੰਗਰੇਜ਼ੀਬਿਜਲੀ ਚਾਰਜਬੱਦਲਸੰਸਕ੍ਰਿਤ

🔥 Trending searches on Wiki ਪੰਜਾਬੀ:

ਪੰਜਾਬੀ ਇਕਾਂਗੀ ਦਾ ਇਤਿਹਾਸਜਨਮ ਸੰਬੰਧੀ ਰੀਤੀ ਰਿਵਾਜ21 ਅਕਤੂਬਰਛਪਾਰ ਦਾ ਮੇਲਾਵਰਲਡ ਵਾਈਡ ਵੈੱਬਸਮਰੂਪਤਾ (ਰੇਖਾਗਣਿਤ)ਕੀਰਤਨ ਸੋਹਿਲਾਨਾਥ ਜੋਗੀਆਂ ਦਾ ਸਾਹਿਤਨਿਬੰਧਕਣਕਪੰਜਾਬ ਦੀ ਰਾਜਨੀਤੀਗੁਰੂ ਕੇ ਬਾਗ਼ ਦਾ ਮੋਰਚਾਮੁਲਤਾਨੀਫ਼ਰਾਂਸ ਦੇ ਖੇਤਰਬਿਜਨਸ ਰਿਕਾਰਡਰ (ਅਖ਼ਬਾਰ)ਹਰਿੰਦਰ ਸਿੰਘ ਰੂਪਚੜਿੱਕ ਦਾ ਮੇਲਾਇੰਟਰਨੈੱਟਓਸ਼ੋਸੰਰਚਨਾਵਾਦਅਜਮੇਰ ਸਿੰਘ ਔਲਖਰਸ (ਕਾਵਿ ਸ਼ਾਸਤਰ)ਭੁਚਾਲਨਾਟੋਅਨੁਵਾਦਈਸ਼ਵਰ ਚੰਦਰ ਨੰਦਾਰਿਸ਼ਤਾ-ਨਾਤਾ ਪ੍ਰਬੰਧਰੱਬਵਾਰਤਕਗੁਰੂ ਗੋਬਿੰਦ ਸਿੰਘਲੋਕ ਰੂੜ੍ਹੀਆਂਕੁਸ਼ਤੀਪੰਜਾਬ (ਭਾਰਤ) ਦੀ ਜਨਸੰਖਿਆਖੇਤੀਬਾੜੀਰਵਨੀਤ ਸਿੰਘਗ਼ਦਰੀ ਬਾਬਿਆਂ ਦਾ ਸਾਹਿਤਬਲਰਾਜ ਸਾਹਨੀ18 ਸਤੰਬਰਇਕਾਂਗੀਰਾਜਾ ਰਾਮਮੋਹਨ ਰਾਏਨਿਬੰਧ ਦੇ ਤੱਤਵਿਆਹ ਦੀਆਂ ਰਸਮਾਂਪੰਜਾਬੀ ਸਾਹਿਤ ਦਾ ਇਤਿਹਾਸ11 ਅਕਤੂਬਰਮਨੁੱਖੀ ਸਰੀਰਜੰਗਨਾਮਾ ਸ਼ਾਹ ਮੁਹੰਮਦਸੂਫ਼ੀ ਕਾਵਿ ਦਾ ਇਤਿਹਾਸਪੂਰਨ ਸਿੰਘਪੰਜਾਬੀਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਮੂਲ ਮੰਤਰਭਾਈ ਗੁਰਦਾਸਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰੂ ਅਰਜਨਜਾਗੋ ਕੱਢਣੀਨਵਤੇਜ ਸਿੰਘ ਪ੍ਰੀਤਲੜੀਦਿਨੇਸ਼ ਸ਼ਰਮਾਮੇਰਾ ਦਾਗ਼ਿਸਤਾਨਪੰਜਾਬ, ਭਾਰਤਟਕਸਾਲੀ ਮਕੈਨਕੀਓਡੀਸ਼ਾਸੂਰਜੀ ਊਰਜਾਭਰਿੰਡਪੰਜਾਬੀ ਧੁਨੀਵਿਉਂਤਤਰਕ ਸ਼ਾਸਤਰਇਟਲੀਸਫੀਪੁਰ, ਆਦਮਪੁਰਚੌਪਈ ਛੰਦਅਲੋਪ ਹੋ ਰਿਹਾ ਪੰਜਾਬੀ ਵਿਰਸਾ🡆 More