ਬਿਜਲੀ ਚਾਰਜ ਐਟਮਾ ਦੇ ਉੱਪ-ਐਟਮੀ ਕਣਾਂ ਦਾ ਮੁੱਢਲਾ ਗੁਣ ਹੈ।
ਬਿਜਲੀ ਚਾਰਜ ਬਿਜਲੀ ਖੇਤਰ ਬਣਾਉਂਦੇ ਹਨ। ਚਾਰਜ ਮੂਲ ਰੂਪ ਵਿੱਚ ਦੋ ਮੰਨੇ ਜਾਂਦੇ ਹਨ: ਧਨ (+) ਚਾਰਜ ਅਤੇ ਰਿਣ (-) ਚਾਰਜ।
ਬਿਜਲਈ ਚਾਰਜ ਦੇ ਮਾਪਦੰਡ ਆਈ.ਯੂ.ਪੀ.ਏ.ਸੀ ਸੰਸਥਾ ਵੱਲੋਂ ਤਹਿ ਕੀਤੇ ਗਏ ਹਨ। ਇਸ ਮਾਪਦੰਡ ਦਾ ਨਾਂਅ ਕੂਲੰਬ ਹੈ ਅਤੇ ਇਸ ਨੂੰ ਅਸਲ ਵਿੱਚ ਪ੍ਰਯੋਗਸ਼ਾਲਾ ਦੇ ਵਾਤਾਵਰਣ ਵਿੱਚ ਸਿੱਧ ਕੀਤਾ ਗਿਆ ਹੈ ਜਿਸ ਕਰ ਕੇ ਇਹ ਦੁਨੀਆ ਭਰ ਦੇ ਵਿਗਿਆਨੀਆਂ ਵਿੱਚ ਮਾਨਤਾਪ੍ਰਾਪਤ ਹੈ।
ਇਲੈਕਟ੍ਰਿਕ ਚਾਰਜ ਦੀ ਮਾਤਰਾ ਦੀ S I ਯੂਨਿਟ ਕੂਲੌਂਬ ਹੁੰਦੀ ਹੈ, ਜੋ ਲੱਗਪਗ 6.242×1018 e ਦੇ ਬਰਾਬਰ ਹੁੰਦੀ ਹੈ (e ਇੱਕ ਪ੍ਰੋਟੌਨ ਦਾ ਚਾਰਜ ਹੁੰਦਾ ਹੈ)। ਇਸ ਤਰ੍ਹਾਂ ਕਿਸੇ ਇਲੈਕਟ੍ਰੌਨ ਦਾ ਚਾਰਜ ਤਕਰੀਬਨ −1.602×10−19 C ਹੁੰਦਾ ਹੈ। ਕੂਲੌਂਬ ਓਸ ਚਾਰਜ ਦੀ ਮਾਤਰਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਇੱਕ ਸਕਿੰਟ ਅੰਦਰ-ਅੰਦਰ ਇੱਕ ਐਂਪੀਅਰ ਕਰੰਟ ਚੁੱਕਦੀ ਹੋਈ ਕਿਸੇ ਇਲੈਕਟ੍ਰੀਕਲ ਕੰਡਕਟਰ ਦੇ ਕ੍ਰੌਸ ਸਕੈਸ਼ਨ ਰਾਹੀਂ ਲੰਘ ਚੁੱਕੀ ਹੁੰਦੀ ਹੈ। ਚਿੰਨ੍ਹ Q ਅਕਸਰ ਇਲੈਕਟ੍ਰੀਸਟੀ ਜਾਂ ਚਾਰਜ ਦੀ ਮਾਤਰਾ ਦਰਸਾਉਂਦਾ ਹੈ। ਇਲੈਕਟ੍ਰਿਕ ਚਾਰਜ ਦੀ ਮਾਤਰਾ ਨੂੰ ਸਿੱਧੇ ਤੌਰ ਤੇ ਹੀ ਕਿਸੇ ਇਲੈਕਟ੍ਰੋਮੀਟਰ, ਜਾਂ ਅਸਿੱਧੇ ਤੌਰ ਤੇ ਕਿਸੇ ਬਾਲਾਸਟਿਕ ਗਲਵੈਨੋਮੀਟਰ ਨਾਲ ਨਾਪਿਆ ਜਾ ਸਕਦਾ ਹੈ 1891 ਵਿੱਚ, ਚਾਰਜ ਦੇ ਕੁਆਂਟਾਇਜ਼ ਹੋਏ ਲੱਛਣ ਨੂੰ ਖੋਜਣ ਤੋਂ ਬਾਦ, ਜਾਰਜ ਜੌਹਨਸਟੋਨ ਸਟੋਨੇਜੌਰਜ ਸਟੋਨੇ]] ਨੇ ਪ੍ਰਸਤਾਵ ਰੱਖਿਆ ਕਿ ਇਲੈਕਟ੍ਰੀਕਲ ਚਾਰਜ ਦੀ ਮੁਢਲੀ ਯੂਨਿਟ ਇਲੈਕਟ੍ਰੌਨ ਹੋਣਾ ਚਾਹੀਦਾ ਹੈ। ਇਹ 1897 ਵਾਲੀ ਜੇ ਜੇ ਥੌਮਸਨ ਦੁਆਰਾ ਕਣ ਦੀ ਖੋਜ ਤੋਂ ਪਹਿਲਾਂ ਦੀ ਗੱਲ ਹੈ। ਯੂਨਿਟ ਅੱਜਕੱਲ ਬੇਨਾਮ ਹੀ ਵਰਤੀ ਜਾਂਦੀ ਹੈ, ਜੋ ਬੁਨਿਆਦੀ ਚਾਰਜ, ਚਾਰਜ ਦੀ ਬੁਨਿਆਦੀ ਯੂਨਿਟ, ਜਾਂ ਸਰਲ ਤੌਰ ਤੇ e ਦੇ ਤੌਰ ਤੇ ਪੁਕਾਰੀ ਜਾਂਦੀ ਹੈ। ਚਾਰਜ ਦਾ ਕੋਈ ਨਾਪ ਬੁਨਿਆਦੀ ਚਾਰਜ e ਦਾ ਇੱਕ ਗੁਣਾਂਕ ਹੋਣਾ ਚਾਹੀਦਾ ਹੈ, ਭਾਵੇਂ ਚਾਹੇ ਮੈਕਰੋਸਕੋਪਿਕ ਸਕੇਲ ਚਾਰਜ ਵਾਸਤਵਿਕ ਮਾਤਰਾ ਦੇ ਤੌਰ ਤੇ ਵਰਤਾਓ ਕਰਦੇ ਲਗਦੇ ਹਨ। ਕੁੱਝ ਸੰਦ੍ਰਭਾਂ ਵਿੱਚ, ਕਿਸੇ ਚਾਰਜ ਦੇ ਹਿੱਸਿਆਂ ਬਾਰੇ ਕਹਿਣਾ ਵੀ ਅਰਥ ਰੱਖਦਾ ਹੈ; ਉਦਾਹਰਨ ਦੇ ਤੌਰ ਤੇ, ਕਿਸੇ ਕੈਪੀਸਟਰ ਦੀ ਚਾਰਜਿੰਗ ਵਿੱਚ, ਜਾਂ ਫ੍ਰੈਕਸ਼ਨਲ ਕੁਆਂਟਮ ਹਾਲ ਇਫੈਕਟ ਵਿੱਚ।
S I ਯੂਨਿਟਾਂ ਤੋਂ ਇਲਾਵਾ ਯੂਨਿਟਾਂ ਦੇ ਹੋਰ ਸਿਸਟਮਾਂ ਵਿੱਚ, ਜਿਵੇਂ cgs ਸਿਸਟਮ ਵਿੱਚ, ਇਲੈਕਟ੍ਰਿਕ ਚਾਰਜ ਨੂੰ ਸਿਰਫ ਬੁਨਿਆਦੀ ਕੁਆਂਟਿਟੀਆਂ (ਲੰਬਾਈ, ਪੁੰਜ ਅਤੇ ਸਮਾਂ) ਦੇ ਮੇਲ ਦੇ ਤੌਰ ਤੇ ਹੀ ਦਰਸਾਇਆ ਜਾਂਦਾ ਹੈ ਅਤੇ ਚਾਰ ਵਿੱਚ ਨਹੀਂ ਦਰਸਾਇਆ ਜਾਂਦਾ, ਜਿਵੇਂ S I ਯੂਨਿਟਾਂ ਵਿੱਚ ਦਰਸਾਇਆ ਜਾਂਦਾ ਹੈ, ਜਿੱਥੇ ਇਲੈਕਟ੍ਰਿਕ ਚਾਰਜ ਲੰਬਾਈ, ਪੁੰਜ, ਸਮਾਂ ਅਤੇ ਇਲੈਕਟ੍ਰਿਕ ਕਰੰਟ ਦੇ ਇੱਕ ਮੇਲ ਦੇ ਤੌਰ ਤੇ ਹੁੰਦਾ ਹੈ।
ਇੰਡਕਸ਼ਨ ਰਾਹੀਂ ਚਾਰਜਿੰਗ ਅੰਦਰ, ਕੋਈ ਚਾਰਜ ਕੀਤੀ ਹੋਈ ਚੀਜ਼ A ਆਪਣੇ ਚਾਰਜ ਤੋਂ ਉਲਟ ਕਿਸਮ ਦਾ ਚਾਰਜ ਕਿਸੇ ਨੇੜੇ ਲਿਆਂਦੀ ਗਈ ਚੀਜ਼ B ਅੰਦਰ ਬਗੈਰ ਛੂਹੇ ਹੀ ਇੰਡਿਊਸ ਕਰ ਦਿੰਦੀ ਹੈ। ਸਪਸ਼ਟ ਤੌਰ ਤੇ ਅਜਿਹਾ ਕਰਨ ਨਾਲ A ਅਪਣਾ ਕੋਈ ਚਾਰਜ ਨਹੀਂ ਗੁਆਉਂਦੀ ਕਿਉਂਕਿ ਇਹ B ਨਾਲ ਛੂਹੰਦੀ ਨਹੀਂ ਹੈ।
ਆਓ ਹੁਣ ਇੰਡਕਸ਼ਨ ਰਾਹੀਂ ਦੋ ਸਫੀਅਰਾਂ ਨੂੰ ਚਾਰਜ ਕਰਨ ਤੇ ਵਿਚਾਰ ਕਰੀਏ;
ਧਿਆਨ ਦੇਓ ਕਿ ਇਸ ਪ੍ਰਕ੍ਰਿਆ ਦੌਰਾਨ ਪੌਜ਼ਟਿਵ ਚਾਰਜ ਹੋਈ ਗਲਾਸ ਰੌਡ ਕੋਈ ਚਾਰਜ ਨਹੀਂ ਗੁਆਉਂਦੀ। ਇਹ ਕੰਡਕਸ਼ਨ ਰਾਹੀੰ ਚਾਰਜਿੰਗ ਦੀ ਤੁਲਨਾ ਵਿੱਚ ਉਲਟ ਚੀਜ਼ ਹੈ, ਯਾਨਿ ਕਿ, ਕੰਡਕਸ਼ਨ ਨਾਲ ਚਾਰਜਿੰਗ ਵਿੱਚ ਸੱਚਮੁੱਚ ਛੂਹਣ ਨਾਲ ਗਲਾਸ ਰੌਡ ਕੁੱਝ ਚਾਰਜ ਗੁਆ ਲੈਂਦੀ ਹੈ।
ਕਿਸੇ ਆਇਸੋਲੇਟਡ ਸਿਸਟਮ ਦਾ ਕੁੱਲ ਇਲੈਕਟ੍ਰਿਕ ਚਾਰਜ ਸਿਸਟਮ ਅੰਦਰ ਆਪਣੇ ਆਪ ਵਿੱਚ ਤਬਦੀਲੀਆਂ ਦੇ ਬਾਵਜੂਦ ਸਥਿਰ ਰਹਿੰਦਾ ਹੈ। ਇਹ ਨਿਯਮ ਭੌਤਿਕ ਵਿਗਿਆਨ ਦੀਆਂ ਗਿਆਤ ਸਾਰੀਆਂ ਪ੍ਰਕ੍ਰਿਆਵਾਂ ਲਈ ਕੁਦਰਤੀ ਤੌਰ ਤੇ ਹੀ ਹੁੰਦਾ ਹੈ ਅਤੇ ਇਸਨੂੰ ਵੇਵ ਫੰਕਸ਼ਨ ਦੇ ਗੇਜ ਇਨਵੇਰੀਅੰਸ ਤੋਂ ਇੱਕ ਲੋਕਲ ਕਿਸਮ ਵਿੱਚ ਵਿਓਂਤਬੰਦ ਕੀਤਾ ਜਾ ਸਕਦਾ ਹੈ। ਚਾਰਜ ਦੀ ਕੰਜ਼੍ਰਵੇਸ਼ਨ ਚਾਰਜ-ਕਰੰਟ ਨਿਰੰਤਰ ਸਮੀਕਰਨ (ਕੰਟੀਨਿਊਟੀ ਇਕੁਏਸ਼ਨ) ਬਣਾਉਂਦਾ ਹੈ। ਹੋਰ ਸਰਵ ਸਧਾਰਨ ਤੌਰ ਤੇ, ਚਾਰਜ ਡੈਂਸਟੀ ρ ਵਿੱਚ ਇੰਟੀਗ੍ਰੇਸ਼ਨ V ਦੇ ਇੱਕ ਵੌਲੀਅਮ ਅੰਦਰ ਕੁੱਲ ਚਾਰਜ ਕਲੋਜ਼ਡ ਸਰਫੇਸ S = ∂V ਰਾਹੀਂ ਕਰੰਟ ਡੈਂਸਟੀ J ਉੱਤੇ ਏਰੀਆ ਇੰਟਗ੍ਰਲ ਹੁੰਦਾ ਹੈ, ਜੋ ਬਦਲੇ ਵਿੱਚ ਸ਼ੁੱਧ ਕਰੰਟ I ਬਰਾਬਰ ਹੁੰਦਾ ਹੈ:
ਇਸ ਤਰ੍ਹਾਂ, ਇਲੈਕਟ੍ਰਿਕ ਚਾਰਜ ਦੀ ਕੰਜ਼੍ਰਵੇਸ਼ਨ, ਜਿਵੇਂ ਕੰਟੀਨਿਊਟੀ ਇਕੁਏਸ਼ਨ ਦੁਆਰਾ ਦਰਸਾਈ ਜਾਂਦੀ ਹੈ, ਇਹ ਨਤੀਜਾ ਦਿੰਦੀ ਹੈ:
ਵਕਤਾਂ (ਸਮਿਆਂ) ਅਤੇ ਦਰਮਿਆਨ ਟ੍ਰਾਂਸਫਰ ਹੋਇਆ ਚਾਰਜ ਦੋਵੇਂ ਪਾਸਿਆਂ ਦੀ ਇੰਟੀਗ੍ਰੇਸ਼ਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ:
ਜਿੱਥੇ I ਕਿਸੇ ਕਲੋਜ਼ਡ ਸਰਫੇਸ ਰਾਹੀਂ ਸ਼ੁੱਧ ਬਾਹਰ ਵੱਲ ਦਾ ਕਰੰਟ ਹੁੰਦਾ ਹੈ ਅਤੇ Q ਸਰਫੇਸ ਦੁਆਰਾ ਪਰਿਭਾਸ਼ਿਤ ਵੌਲੀਊਮ ਅੰਦਰਲਾ ਇਲੈਕਟ੍ਰਿਕ ਚਾਰਜ ਹੁੰਦਾ ਹੈ।
This article uses material from the Wikipedia ਪੰਜਾਬੀ article ਬਿਜਲਈ ਚਾਰਜ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.