ਈਸ਼ਵਰ ਚੰਦਰ ਨੰਦਾ: ਪੰਜਾਬੀ ਨਾਟਕਕਾਰ

ਈਸ਼ਵਰ ਚੰਦਰ ਨੰਦਾ (30 ਸਤੰਬਰ 1892 - 3 ਸਤੰਬਰ 1965) ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੂੰ ਆਧੁਨਿਕ ਪੰਜਾਬੀ ਨਾਟਕ ਅਤੇ ਪੰਜਾਬੀ ਰੰਗਮੰਚ ਦਾ ਮੋਢੀ ਮੰਨਿਆ ਜਾਂਦਾ ਹੈ। ਰੰਗਮੰਚੀ ਆਧੁਨਿਕ ਤਕਨੀਕ ਦੇ ਆਧਾਰ 'ਤੇ ਲਿਖੇ ਗਏ ਉਹਨਾਂ ਦੇ ਪਹਿਲੇ ਇਕਾਂਗੀ 'ਦੁਲਹਨ' ਨੂੰ ਪੰਜਾਬੀ ਦਾ ਪਹਿਲਾ ਇਕਾਂਗੀ/ਨਾਟਕ ਮੰਨਿਆ ਜਾਂਦਾ ਹੈ।

ਈਸ਼ਵਰ ਚੰਦਰ ਨੰਦਾ

ਜੀਵਨ

ਨੰਦਾ ਦਾ ਜਨਮ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਲਾ ਭਾਗਮੱਲ ਦੇ ਘਰ ਹੋਇਆ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਨੰਦੇ ਨੇ ਬੜੀ ਗ਼ਰੀਬੀ ਦੇ ਦਿਨ ਦੇਖੇ ਪਰ ਫਿਰ ਵੀ ਉਸ ਵਿੱਚ ਪੜ੍ਹਨ ਦੀ ਲਗਨ ਮੱਧਮ ਨਾ ਪਈ। ਦਿਆਲ ਸਿੰਘ ਕਾਲਜ,ਲਾਹੌਰ ਵਿੱਚੋਂ ਉਸਨੇ ਪਹਿਲਾਂ ਬੀ.ਏ.ਆਨਰਜ਼ ਅਤੇ ਫੇਰ ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਵਿਚੌਂ ਅੱਵਲ ਰਹਿਕੇ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗ ਗਏ।

ਬਚਪਨ ਦਾ ਸ਼ੌਂਕ

ਉਸ ਨੂੰ ਬਚਪਨ ਤੋਂ ਹੀ ਰਾਸ ਲੀਲ੍ਹਾ, ਰਾਮ ਲੀਲ੍ਹਾ, ਲੋਕ ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਂਕ ਸੀ। ਸਕੂਲ ਦੇ ਦਿਨਾਂ ਵਿੱਚ ਉਸ ਨੇ ਆਪ ਨਾਟਕਾਂ ਵਿੱਚ ਅਦਾਕਾਰੀ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਉਸ ਦਾ ਮੇਲ, ਨਾਟਕ ਵਿੱਚ ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ, ਮਿਸਿਜ਼ ਨੌਰਾ ਰਿਚਰਡ ਨਾਲ਼ ਹੋਇਆ। ਉਸ ਦੀ ਪ੍ਰੇਰਨਾ ਸਦਕਾ ਆਈ. ਸੀ. ਨੰਦਾ ਨੇ ਨਾਟਕ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ ਉਸ ਦਾ ਪਹਿਲਾ ਇਕਾਂਗੀ ਹੈ, ਜੋ ਉਸ ਨੇ ਸੰਨ 1913 ਵਿੱਚ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲਿਖਿਆ ਅਤੇ ਪਹਿਲਾ ਇਨਾਮ ਹਾਸਲ ਕੀਤਾ।

ਯੋਗਦਾਨ

ਪੂਰੇ ਨਾਟਕ

  1. ਸਭੱਦਰਾ (1920)
  2. ਵਰ ਘਰ ਜਾਂ ਲਿਲੀ ਦਾ ਵਿਆਹ (1928 ਈ:)
  3. ਸ਼ਾਮੂ ਸ਼ਾਹ (1928)
  4. ਸੋਸ਼ਲ ਸਰਕਲ (1949)

ਇਕਾਂਗੀ ਸੰਗ੍ਰਹਿ

  1. ਝਲਕਾਰੇ (1951)
  2. ਲਿਸ਼ਕਾਰੇ (1953)
  3. ਚਮਕਾਰੇ (1966)

ਹਵਾਲੇ

Tags:

ਈਸ਼ਵਰ ਚੰਦਰ ਨੰਦਾ ਜੀਵਨਈਸ਼ਵਰ ਚੰਦਰ ਨੰਦਾ ਬਚਪਨ ਦਾ ਸ਼ੌਂਕਈਸ਼ਵਰ ਚੰਦਰ ਨੰਦਾ ਯੋਗਦਾਨਈਸ਼ਵਰ ਚੰਦਰ ਨੰਦਾ ਹਵਾਲੇਈਸ਼ਵਰ ਚੰਦਰ ਨੰਦਾਪੰਜਾਬੀ

🔥 Trending searches on Wiki ਪੰਜਾਬੀ:

ਮਈ ਦਿਨਪਰਿਵਾਰਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਹਰੀ ਸਿੰਘ ਨਲੂਆਦਸਵੰਧਕਾਹਿਰਾ22 ਅਪ੍ਰੈਲਧਨੀ ਰਾਮ ਚਾਤ੍ਰਿਕਚਮਕੌਰ ਦੀ ਲੜਾਈਦਸਮ ਗ੍ਰੰਥਇਟਲੀਰਾਜ (ਰਾਜ ਪ੍ਰਬੰਧ)ਸਾਹਿਬਜ਼ਾਦਾ ਜ਼ੋਰਾਵਰ ਸਿੰਘਗੁਰੂ ਤੇਗ ਬਹਾਦਰਪੰਜਾਬੀ ਜੀਵਨੀ ਦਾ ਇਤਿਹਾਸਵਿਆਹ ਦੀਆਂ ਰਸਮਾਂਹਾਸ਼ਮ ਸ਼ਾਹਮੂਲ ਮੰਤਰਅਨੰਦ ਸਾਹਿਬਕੈਲੰਡਰ ਸਾਲਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਵਿਆਹਰੁੱਖਭਾਰਤ ਦਾ ਝੰਡਾਲੋਕ ਸਭਾ ਹਲਕਿਆਂ ਦੀ ਸੂਚੀਮਾਤਾ ਸਾਹਿਬ ਕੌਰਸਿਮਰਨਜੀਤ ਸਿੰਘ ਮਾਨਗੁਰੂ ਅਮਰਦਾਸਇੰਟਰਨੈੱਟਪੰਜਾਬੀ ਵਿਆਕਰਨਸੰਤੋਖ ਸਿੰਘ ਧੀਰਗ਼ੁਲਾਮ ਖ਼ਾਨਦਾਨਪੋਸਤਦਿੱਲੀਅਕਾਲੀ ਫੂਲਾ ਸਿੰਘਹਾਕੀਈਸਟਰ ਟਾਪੂ2024 ਭਾਰਤ ਦੀਆਂ ਆਮ ਚੋਣਾਂਵਰਿਆਮ ਸਿੰਘ ਸੰਧੂਹਿਦੇਕੀ ਯੁਕਾਵਾਪੰਥ ਰਤਨਰਾਣਾ ਸਾਂਗਾਤਾਜ ਮਹਿਲਸਿੰਧੂ ਘਾਟੀ ਸੱਭਿਅਤਾਮਹਾਨ ਕੋਸ਼ਵਰਨਮਾਲਾਭਾਸ਼ਾਸਿੱਖ ਧਰਮਖ਼ਬਰਾਂ1977ਸਰੀਰਕ ਕਸਰਤਰਾਜਾ ਸਾਹਿਬ ਸਿੰਘਤਖ਼ਤ ਸ੍ਰੀ ਹਜ਼ੂਰ ਸਾਹਿਬਪੂਛਲ ਤਾਰਾਪੰਜਾਬੀ ਵਿਕੀਪੀਡੀਆਕੰਪਿਊਟਰਲੋਕ ਸਭਾਲੋਕ ਵਿਸ਼ਵਾਸ਼ਬਾਬਾ ਬੁੱਢਾ ਜੀਬੰਗਲੌਰਅਜਮੇਰ ਸਿੰਘ ਔਲਖਪੰਜਾਬ ਦੇ ਲੋਕ ਸਾਜ਼ਉੱਚਾਰ-ਖੰਡਸੁਖਮਨੀ ਸਾਹਿਬਕਾਮਾਗਾਟਾਮਾਰੂ ਬਿਰਤਾਂਤਇਸ਼ਤਿਹਾਰਬਾਜ਼ੀਤਖ਼ਤ ਸ੍ਰੀ ਪਟਨਾ ਸਾਹਿਬਵਲਾਦੀਮੀਰ ਲੈਨਿਨਅੰਮ੍ਰਿਤਸਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਚੰਦਰਮਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪਹਿਲੀ ਸੰਸਾਰ ਜੰਗਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਗੁਰਦੁਆਰਾ ਕਰਮਸਰ ਰਾੜਾ ਸਾਹਿਬਸੇਹ (ਪਿੰਡ)ਛੰਦ🡆 More