ਡੱਡੂ

ਡੱਡੂ ਇੱਕ ਛੋਟਾ ਜੀਵ ਹੈ ਜੋ ਜਲ ਅਤੇ ਥਲ ਦੋਨਾਂ ਤੇ ਰਹਿ ਸਕਦਾ ਹੈ। ਡੱਡੂਆਂ ਦੀਆਂ 2600 ਤੋਂ ਵੀ ਵੱਧ ਕਿਸਮਾਂ ਹਨ, ਜੋ ਝੀਲਾਂ, ਦਲਦਲ, ਚਟਾਨਾਂ, ਮਾਰੂਥਲਾਂ ਅਤੇ ਦਰੱਖਤਾਂ ਆਦਿ ਉੱਪਰ ਰਹਿੰਦੇ ਹਨ। ਇਹ ਸਾਰੇ ਸੰਸਾਰ ਵਿੱਚ ਫੈਲੇ ਹੋਏ ਹਨ। ਆਮ ਤੌਰ 'ਤੇ ਇਨ੍ਹਾਂ ਦੇ ਸਰੀਰ ਦੀ ਲੰਬਾਈ 9 ਤੋਂ 11 ਸੈਂ: ਮੀ: ਹੁੰਦੀ ਹੈ ਪਰ ਜੋ ਡੱਡੂ ਪੱਛਮੀ ਅਫਰੀਕਾ ਵਿੱਚ ਰਹਿੰਦੇ ਹਨ, ਉਹ 40 ਸੈਂ: ਮੀ: ਤੱਕ ਲੰਬੇ ਹੋ ਸਕਦੇ ਹਨ। ਟਰ-ਟਰ ਦੀ ਆਵਾਜ਼ ਸਿਰਫ ਨਰ ਡੱਡੂ ਹੀ ਕੱਢਦੇ ਹਨ। ਸੁਰੱਖਿਅਤ ਥਾਵਾਂ 'ਤੇ ਇਨ੍ਹਾਂ ਦੀ ਉਮਰ 6 ਸਾਲ ਤੱਕ ਹੁੰਦੀ ਹੈ। ਸ਼ਾਂਤ ਸੁਭਾਅ ਦੇ ਮਾਲਕ ਡੱਡੂ ਆਪਣੇ ਸਰੀਰ ਦੇ ਆਕਾਰ ਤੋਂ 30 ਗੁਣਾ ਜ਼ਿਆਦਾ ਛਾਲ ਮਾਰ ਸਕਦੇ ਹਨ | ਇਨ੍ਹਾਂ ਦੀਆਂ ਕੁਝ ਕਿਸਮਾਂ ਦੌੜ ਵੀ ਸਕਦੀਆਂ ਹਨ।

ਡੱਡੂ
Temporal range: Early Triassic-Holocene, 250–0 Ma
PreЄ
Є
O
S
D
C
P
T
J
K
Pg
N
ਡੱਡੂ
ਅਸਟ੍ਰੇਲੀਆ ਦਾ ਹਰਾ ਦਰਖਤ ਡੱਡੂ
Scientific classification
Suborders

ਅਰਚਾਉਬੈਟਰਾਚੀਆ
ਮੈਸੋਬਟਰਾਚੀਆ
ਨੀਉਬਟਰਾਚੀਆ
 –
ਅਨੁਰਾਂ ਪਰਿਵਾਰ ਦੀ ਸੂਚੀ

ਡੱਡੂ
ਡੱਡੂ ਦੀ ਸਵਦੇਸ਼ੀ ਡਿਸਟਰੀਬਿਊਸ਼ਨ (ਹਰਾ ਰੰਗ)

ਦੁਸ਼ਮਣ ਤੋਂ ਬਚਾਅ

  1. ਦੱਖਣੀ ਅਮਰੀਕਾ ਵਿੱਚ ਰਹਿਣ ਵਾਲੇ ਡੱਡੂਆਂ ਦੀ ਚਮੜੀ ਜ਼ਹਿਰੀਲੀ ਅਤੇ ਗੂੜ੍ਹੇ ਰੰਗ ਦੀ ਹੁੰਦੀ ਹੈ, ਜੋ ਦੁਸ਼ਮਣ ਨੂੰ ਦੂਰ ਰੱਖਦੀ ਹੈ।
  2. ਜਿਹੜੇ ਡੱਡੂ ਦਰੱਖਤਾਂ 'ਤੇ ਰਹਿੰਦੇ ਹਨ, ਉਹ ਦੁਸ਼ਮਣ ਤੋਂ ਬਚਣ ਲਈ ਦੁਰਗੰਧ ਭਰਿਆ ਲੇਸਦਾਰ ਪਦਾਰਥ ਛੱਡਦੇ ਹਨ।
  3. ਵੱਡੇ ਡੱਡੂਆਂ ਦੀਆਂ ਕਿਸਮਾਂ ਅਜਿਹੀਆਂ ਹੁੰਦੀਆਂ ਹਨ, ਜਦੋਂ ਉਹ ਵੱਢਦੇ ਹਨ ਤਾਂ ਬਹੁਤ ਦਰਦ ਮਹਿਸੂਸ ਹੁੰਦਾ ਹੈ।
  4. ਯੂਰਪ ਵਿੱਚ ਰਹਿਣ ਵਾਲੇ ਡੱਡੂਆਂ ਦੀ ਇੱਕ ਕਿਸਮ ਦਾ ਉਪਰਲਾ ਸਰੀਰ ਘਸਮੈਲਾ ਅਤੇ ਪੇਟ ਲਾਲ ਰੰਗ ਦਾ ਹੁੰਦਾ ਹੈ। ਦੁਸ਼ਮਣ ਦੇ ਆ ਜਾਣ ਨਾਲ ਇਹ ਆਪਣਾ ਪੇਟ ਫੈਲਾਅ ਲੈਂਦੇ ਹਨ ਤੇ ਦੁਸ਼ਮਣ ਦੂਰ ਚਲਾ ਜਾਂਦਾ ਹੈ।
  5. ਤੈਰਨ ਸਮੇਂ ਜੇਕਰ ਕੋਈ ਦੁਸ਼ਮਣ ਆ ਜਾਵੇ ਤਾਂ ਇਨ੍ਹਾਂ ਦੇ ਝਿੱਲੀਦਾਰ ਪੈਰ ਪਾਣੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ।

ਪ੍ਰਜਨਣ

ਕੁਝ ਡੱਡੂ ਪ੍ਰਜਨਣ ਦੀ ਰੁੱਤ ਵਿੱਚ ਬੁਲਬੁਲਿਆਂ ਦਾ ਆਲ੍ਹਣਾ ਉਸਾਰਦੇ ਹਨ ਜਿਨ੍ਹਾਂ ਵਿੱਚ ਉਹ ਅੰਡੇ ਦੇ ਕੇ ਆਪਣੇ ਵੰਸ਼ ਨੂੰ ਅੱਗੇ ਵਧਾਉਂਦੇ ਹਨ। ਇਸ ਸਮੇਂ ਦੌਰਾਨ ਉਹ ਆਪਣੇ ਮੂੰਹ ਵਿੱਚੋਂ ਹਵਾ ਤੇ ਲੇਸਦਾਰ ਪਦਾਰਥ ਛੱਡਦੀ ਹੈ ਜੋ ਬੁਲਬੁਲਿਆਂ ਦੇ ਝੁੰਡ ਦੇ ਰੂਪ ਵਿੱਚ ਇਕੱਠਾ ਹੋ ਕੇ ਝੱਗ ਬਣ ਜਾਂਦਾ ਹੈ। ਇਹ ਝੱਗ ਤੈਰ ਕੇ ਪਾਣੀ ਵਿਚਲੇ ਪੌਦਿਆਂ ਦੇ ਪੱਤਿਆਂ ਜਾਂ ਟਾਹਣੀਆਂ ਨਾਲ ਚਿਪਕ ਜਾਂਦੀ ਹੈ ਜੋ ਆਲ੍ਹਣੇ ਦਾ ਰੂਪ ਧਾਰਨ ਕਰ ਜਾਂਦੀ। ਇਹ ਜੀਵ ਆਂਡੇ ਦੇਣ ਸਮੇਂ ਇਨ੍ਹਾਂ ਆਲ੍ਹਣਿਆਂ ਦੇ ਹੇਠ ਆ ਜਾਂਦੇ ਹਨ। ਆਂਡਿਆਂ ਵਿੱਚ ਤੇਲ ਹੋਣ ਕਰਕੇ ਆਂਡੇ ਪਾਣੀ ਦੇ ਉੱਪਰ ਆ ਕੇ ਇਸ ਆਲ੍ਹਣੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਇਸ ਤਰ੍ਹਾਂ ਹੀ ਬੁਲਬੁਲਿਆਂ ਦੇ ਆਲ੍ਹਣੇ ਉਸਾਰਨ ਵਾਲੀ ਡੱਡੂ ਜਾਤੀ ਵੀ ਆਂਡੇ ਦੇਣ ਦੇ ਨਾਲ-ਨਾਲ ਇੱਕ ਲੇਸਦਾਰ ਪਦਾਰਥ ਵੀ ਛੱਡਦੀ ਹੈ। ਇਸ ਦੌਰਾਨ ਇਹ ਆਪਣੀਆਂ ਲੱਤਾਂ ਨਾਲ ਪਾਣੀ ਨੂੰ ਰਿੜਕੀ ਜਾਂਦੇ ਹਨ। ਇਸ ਨਾਲ ਆਂਡਿਆਂ ਦੁਆਲੇ ਇੱਕ ਝੱਗ ਦੀ ਤਹਿ ਬਣ ਜਾਂਦੀ ਹੈ। ਇਹ ਝੱਗ ਇੱਕ ਗੇਂਦ ਦੇ ਰੂਪ ਵਿੱਚ ਹੁੰਦੀ ਹੈ। ਫਿਰ ਮਾਦਾ ਡੱਡੂ ਇਸ ਗੇਂਦ ਨੁਮਾ ਝੱਗ ਨੂੰ ਦੋ ਟਾਹਣੀਆਂ ਜਾਂ ਪੱਤਿਆਂ ਦੇ ਵਿਚਕਾਰ ਲਿਜਾ ਕੇ ਆਪਣੀਆਂ ਲੱਤਾਂ ਨਾਲ ਦਬਾ ਪਾਉਂਦੀ ਹੈ। ਜਿਸ ਨਾਲ ਇਹ ਬੁਲਬੁਲੇ ਆਲ੍ਹਣੇ ਦਾ ਰੂਪ ਧਾਰਨ ਕਰ ਜਾਂਦੇ ਹਨ। ਇਸ ਤਰ੍ਹਾਂ ਅਜਿਹੇ ਜੀਵ ਆਪਣੇ ਵੰਸ਼ ਨੂੰ ਚਲਾਉਣ ਲਈ ਬੁਲਬੁਲਿਆਂ ਦੇ ਆਲ੍ਹਣਿਆਂ ਦਾ ਸਹਾਰਾ ਲੈਂਦੇ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਬੱਲਰਾਂਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਮਨੁੱਖੀ ਦੰਦਮਾਂਵਿਕਸ਼ਨਰੀਪਿਆਜ਼ਪੰਜਾਬੀ ਵਿਕੀਪੀਡੀਆਪੰਜਾਬ, ਭਾਰਤਅਕਾਲੀ ਕੌਰ ਸਿੰਘ ਨਿਹੰਗਤਾਜ ਮਹਿਲਲੋਕਧਾਰਾਸ਼ੁਭਮਨ ਗਿੱਲਲੋਕਰਾਜਨਿਊਕਲੀ ਬੰਬਯੂਨੀਕੋਡਨਾਂਵਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮੌੜਾਂਖ਼ਾਲਸਾ ਮਹਿਮਾਰੋਮਾਂਸਵਾਦੀ ਪੰਜਾਬੀ ਕਵਿਤਾਵਿਰਾਸਤ-ਏ-ਖ਼ਾਲਸਾਮਲਵਈਹਵਾਕ੍ਰਿਸ਼ਨਦਲੀਪ ਸਿੰਘਪਹਿਲੀ ਐਂਗਲੋ-ਸਿੱਖ ਜੰਗਤਖ਼ਤ ਸ੍ਰੀ ਹਜ਼ੂਰ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਜ਼ਮਮਸੰਦਸ਼ਿਵ ਕੁਮਾਰ ਬਟਾਲਵੀਪੰਜਾਬ ਦੀਆਂ ਵਿਰਾਸਤੀ ਖੇਡਾਂਸਤਿ ਸ੍ਰੀ ਅਕਾਲਸੁਖਜੀਤ (ਕਹਾਣੀਕਾਰ)ਮਹਾਂਭਾਰਤਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਫਿਲੀਪੀਨਜ਼ਛਾਛੀਪੂਰਨ ਸਿੰਘਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਬੁਝਾਰਤਾਂਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਫਾਸ਼ੀਵਾਦਅਜਮੇਰ ਸਿੰਘ ਔਲਖਗੁਰੂ ਤੇਗ ਬਹਾਦਰਅੰਬਾਲਾਭੀਮਰਾਓ ਅੰਬੇਡਕਰਗੋਇੰਦਵਾਲ ਸਾਹਿਬਜਾਮਣਸ਼੍ਰੋਮਣੀ ਅਕਾਲੀ ਦਲਜੀਵਨੀਮੱਧ ਪ੍ਰਦੇਸ਼ਆਸਾ ਦੀ ਵਾਰਪ੍ਰਹਿਲਾਦਕਾਰਲ ਮਾਰਕਸਹਿਮਾਲਿਆਸ਼ਬਦਕੋਸ਼ਨਿਤਨੇਮਡਾ. ਦੀਵਾਨ ਸਿੰਘਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਵਿਕੀਪੀਡੀਆਗੂਗਲਔਰੰਗਜ਼ੇਬਰਾਗ ਸੋਰਠਿਮੌਰੀਆ ਸਾਮਰਾਜਸਵਰ ਅਤੇ ਲਗਾਂ ਮਾਤਰਾਵਾਂਦੂਜੀ ਸੰਸਾਰ ਜੰਗਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਆਧੁਨਿਕ ਪੰਜਾਬੀ ਕਵਿਤਾਜੱਟਪੰਜਾਬੀ ਸੂਬਾ ਅੰਦੋਲਨਮਾਈ ਭਾਗੋਚੇਤਸਾਕਾ ਗੁਰਦੁਆਰਾ ਪਾਉਂਟਾ ਸਾਹਿਬਊਠਅੰਗਰੇਜ਼ੀ ਬੋਲੀ🡆 More