ਦੱਖਣੀ ਅਮਰੀਕਾ

ਦੱਖਣੀ ਅਮਰੀਕਾ ਧਰਤੀ ਦੇ ਪੱਛਮੀ ਅਰਧਗੋਲੇ 'ਚ ਪੈਂਦਾ ਇੱਕ ਮਹਾਂਦੀਪ ਹੈ, ਜਿਸਦਾ ਵਧੇਰਾ ਹਿੱਸਾ ਦੱਖਣੀ ਅਰਧਗੋਲੇ 'ਚ ਅਤੇ ਤੁਲਨਾਤਨਕ ਤੌਰ ਉੱਤੇ ਥੋੜ੍ਹਾ ਹਿੱਸਾ ਉੱਤਰੀ ਅਰਧਗੋਲੇ 'ਚ ਪੈਂਦਾ ਹੈ। ਇਸ ਮਹਾਂਦੀਪ ਨੂੰ ਅਮਰੀਕਾ ਮਹਾਂ-ਮਹਾਂਦੀਪ ਦਾ ਉਪ-ਮਹਾਂਦੀਪ ਵੀ ਗਿਣਿਆ ਜਾਂਦਾ ਹੈ।

ਦੱਖਣੀ ਅਮਰੀਕਾ
ਦੱਖਣੀ ਅਮਰੀਕਾ
ਖੇਤਰਫਲ17,840,000 ਕਿ.ਮੀ.2 (6,890,000 ਵਰਗ ਮੀਲ)
ਅਬਾਦੀ387,489,196 (2011, 5ਵਾਂ)
ਅਬਾਦੀ ਦਾ ਸੰਘਣਾਪਣ21.4 ਪ੍ਰਤੀ ਕਿਮੀ2 (56.0 ਪ੍ਰਤੀ ਵਰਗ ਮੀਲ)
ਵਾਸੀ ਸੂਚਕਦੱਖਣੀ ਅਮਰੀਕੀ, ਅਮਰੀਕੀ
ਦੇਸ਼12 (ਦੇਸ਼ਾਂ ਦੀ ਸੂਚੀ)
ਮੁਥਾਜ ਦੇਸ਼3
ਭਾਸ਼ਾ(ਵਾਂ)ਭਾਸ਼ਾਵਾਂ ਦੀ ਸੂਚੀ
ਸਮਾਂ ਖੇਤਰUTC-2 ਤੋਂ UTC-5
ਵੱਡੇ ਸ਼ਹਿਰ
ਬ੍ਰਾਜ਼ੀਲ ਸਾਓ ਪਾਲੋ
ਅਰਜਨਟੀਨਾ ਬੁਏਨੋਸ ਆਇਰੇਸ
ਬ੍ਰਾਜ਼ੀਲ ਰਿਓ ਡੇ ਜਨੇਰੋ
ਪੇਰੂ ਲੀਮਾ
ਫਰਮਾ:Country data ਕੋਲੰਬੀਆ ਬੋਗੋਤਾ
ਫਰਮਾ:Country data ਚਿਲੀ ਸਾਂਤਿਆਗੋ
ਬ੍ਰਾਜ਼ੀਲ ਬੇਲੋ ਓਰੀਸੋਂਤੇ
ਫਰਮਾ:Country data ਵੈਨੇਜ਼ੁਏਲਾ ਕਾਰਾਕਾਸ
ਬ੍ਰਾਜ਼ੀਲ ਪੋਰਤੋ ਆਲੇਗ੍ਰੇ
ਬ੍ਰਾਜ਼ੀਲ ਬ੍ਰਾਸੀਲੀਆ
ਫਰਮਾ:Country data ਏਕੁਆਡੋਰ ਗੁਆਇਆਕੀਲ

ਇਸ ਦੀਆਂ ਹੱਦਾਂ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਪੂਰਬ ਅਤੇ ਉੱਤਰ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ ਅਤੇ ਉੱਤਰ-ਪੱਛਮ ਵੱਲ ਕੈਰੀਬਿਅਨ ਸਾਗਰ ਪੈਂਦਾ ਹੈ। ਇਸ ਮਹਾਂਦੀਪ ਵਿੱਚ ਬਾਰਾਂ ਸੁਤੰਤਰ ਦੇਸ਼— ਉਰੂਗੁਏ, ਅਰਜਨਟੀਨਾ, ਏਕੁਆਡੋਰ, ਸੂਰੀਨਾਮ, ਕੋਲੰਬੀਆ, ਗੁਇਆਨਾ, ਚਿਲੇ, ਪੇਰੂ, ਪੈਰਾਗੁਏ, ਬ੍ਰਾਜ਼ੀਲ, ਬੋਲੀਵੀਆ ਅਤੇ ਵੈਨੇਜ਼ੁਏਲਾ— ਅਤੇ ਫ਼੍ਰਾਂਸੀਸੀ ਗੁਈਆਨਾ, ਜੋ ਕਿ ਫ਼੍ਰਾਂਸ ਦਾ ਸਮੁੰਦਰੋਂ-ਪਾਰ ਇਲਾਕਾ ਹੈ, ਅਤੇ ਬਰਤਾਨੀਆ ਦਾ ਫ਼ਾਕਲੈਂਡ ਟਾਪੂ-ਸਮੂਹ ਹਨ। ਇਹਨਾਂ ਤੋਂ ਇਲਾਵਾ ਨੀਦਰਲੈਂਡ ਦਾ ਏਬੀਸੀ ਟਾਪੂ-ਸਮੂਹ ਵੀ ਇਸ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਉਹਨਾਂ ਦੇਸ਼ਾਂ ਨੂੰ ਜਿਹਨਾਂ ਦੀ ਸਰਹੱਦ ਕੈਰੀਬਿਆਈ ਸਾਗਰ ਨੂੰ ਛੋਂਹਦੀ ਹੈ—ਕੋਲੰਬੀਆ, ਗੁਇਆਨਾ, ਸੂਰੀਨਾਮ, ਵੈਨੇਜ਼ੁਏਲਾ ਅਤੇ ਫ਼੍ਰਾਂਸੀਸੀ ਗੁਈਆਨਾ— ਨੂੰ ਕੈਰੀਬਿਆਈ ਦੱਖਣੀ ਅਮਰੀਕਾ ਵੀ ਕਿਹਾ ਜਾਂਦਾ ਹੈ।

ਦੱਖਣੀ ਅਮਰੀਕਾ ਦਾ ਖੇਤਰਫਲ 17,840,000 ਵਰਗ ਕਿਮੀ ਹੈ। 2005 ਵਿੱਚ ਇਸ ਦੀ ਅਬਾਦੀ ਦਾ ਅੰਦਾਜ਼ਾ 371,090,000 ਤੋਂ ਵੱਧ ਲਾਇਆ ਗਿਆ ਹੈ। ਇਹ ਖੇਤਰਫਲ ਪੱਖੋਂ ਚੌਥੇ (ਏਸ਼ੀਆ, ਅਫ਼ਰੀਕਾ ਅਤੇ ਉੱਤਰੀ ਅਮਰੀਕਾ ਮਗਰੋਂ) ਅਤੇ ਅਬਾਦੀ ਪੱਖੋਂ ਪੰਜਵੇਂ ਸਥਾਨ (ਏਸ਼ੀਆ, ਅਫ਼ਰੀਕਾ, ਯੂਰਪ ਅਤੇ ਉੱਤਰੀ ਅਮਰੀਕਾ ਮਗਰੋਂ) ਉੱਤੇ ਆਉਂਦਾ ਹੈ। ਅਮਰੀਕਾ ਸ਼ਬਦ 1507 ਵਿੱਚ ਨਕਸ਼ਾ-ਨਵੀਸਾਂ ਮਾਰਟਿਨ ਵਾਲਡਸੀਮੂਲਰ ਅਤੇ ਮੈਥਿਆਸ ਰਿੰਗਮਨ ਵੱਲੋਂ ਆਮੇਰਿਗੋ ਵੇਸਪੂਚੀ ਦੀ ਯਾਦ ਮਗਰੋਂ ਘੜਿਆ ਗਿਆ ਸੀ, ਜੋ ਇਹ ਸੁਝਾਅ ਦੇਣ ਵਾਲਾ ਪਹਿਲਾ ਯੂਰਪੀ ਸੀ ਕਿ ਯੂਰਪੀਆਂ ਵੱਲੋਂ ਲੱਭੀ ਗਈ ਨਵੀਂ ਭੋਂ ਭਾਰਤ ਨਹੀਂ ਸਗੋਂ ਇੱਕ ਨਵੀਂ ਥਾਂ ਹੈ ਜਿਸ ਤੋਂ ਯੂਰਪੀ ਅਨਜਾਣ ਹਨ।

ਸੈਰ ਸਪਾਟਾ

ਸੈਰ ਸਪਾਟਾ ਬਹੁਤ ਸਾਰੇ ਦੱਖਣੀ ਅਮਰੀਕੀ ਮੁਲਕਾਂ ਦੀ ਆਮਦਨ ਦਾ ਵੱਡਾ ਸਾਧਨ ਬਣ ਗਿਆ ਹੈ। ਇਤਿਹਾਸਕ ਸਿਮਰਤੀ ਚਿੰਨ੍ਹ, ਭਵਨ-ਨਿਰਮਾਣੀ ਅਤੇ ਕੁਦਰਤੀ ਅਜੂਬੇ, ਭਿੰਨ-ਭਿੰਨ ਤਰਾਂ ਦੇ ਭੋਜਨ ਅਤੇ ਸੱਭਿਅਤਾਵਾਂ, ਚਹਿਲ-ਪਹਿਲ ਵਾਲੇ ਅਤੇ ਮਨੋਰੰਜਕ ਸ਼ਹਿਰ ਅਤੇ ਹੋਸ਼-ਗੁਆਊ ਦ੍ਰਿਸ਼ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਦੱਖਣੀ ਅਮਰੀਕਾ ਵੱਲ ਖਿੱਚਦੇ ਹਨ। ਇਸ ਖੇਤਰ ਵਿੱਚ ਸਭ ਤੋਂ ਵੱਧ ਜਾਈਆਂ ਜਾਂਦੀਆ ਕੁਝ ਥਾਵਾਂ ਹਨ: ਮਾਚੂ ਪੀਚੂ, ਐਮਾਜਾਨ ਦੇ ਸੰਘਣੇ ਜੰਗਲ, ਰਿਓ ਡੇ ਜਨੇਰੋ, ਸਾਲਵਾਦੋਰ, ਫ਼ੋਰਤਾਲੇਸਾ, ਮਾਕੇਈਓ, ਬੋਗੋਤਾ, ਫ਼ਲੋਰਿਆਨੋਪੋਲਿਸ, ਮਾਰਗਾਰੀਤਾ ਟਾਪੂ, ਨੋਵਾ ਸਾਂਤਾ ਰੀਤਾ, ਨਾਤਾਲ, ਬੁਏਨੋਸ ਆਇਰੇਸ, ਸਾਓ ਪਾਲੋ, ਏਂਜਲ ਝਰਨਾ, ਕੂਸਕੋ, ਤੀਤੀਕਾਕਾ ਝੀਲ, ਪਾਤਾਗੋਨੀਆ, ਕਾਰਤਾਹੇਨਾ ਅਤੇ ਗਾਲਾਪਾਗੋਸ ਟਾਪੂ।

ਹਵਾਲੇ

Tags:

🔥 Trending searches on Wiki ਪੰਜਾਬੀ:

ਪਾਸ਼ਨਾਵਲਗਠੀਆਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਪ੍ਰਗਤੀਵਾਦਰਾਮਾਇਣਸੱਭਿਆਚਾਰਐਚਆਈਵੀਰਹਿਰਾਸਵਾਰਿਸ ਸ਼ਾਹਸ਼ਬਦ-ਜੋੜਲੱਸੀਭਾਰਤ ਵਿੱਚ ਭ੍ਰਿਸ਼ਟਾਚਾਰਅੰਮ੍ਰਿਤਪੰਜਾਬ ਦੇ ਲੋਕ-ਨਾਚਨਿਬੰਧਨਿਮਰਤ ਖਹਿਰਾਦੁਆਬੀਪੁਰਾਤਨ ਜਨਮ ਸਾਖੀਪੰਜਾਬੀ ਲੋਕ ਕਲਾਵਾਂਦਿਲਆਇਜ਼ਕ ਨਿਊਟਨਸ੍ਰੀ ਚੰਦਜਗਤਾਰਪਾਇਲ ਕਪਾਡੀਆਹਾਫ਼ਿਜ਼ ਬਰਖ਼ੁਰਦਾਰਗੱਤਕਾਕਣਕਜੀਵਨੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਆਤਮਜੀਤਆਸਾ ਦੀ ਵਾਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਨਿੱਜਵਾਚਕ ਪੜਨਾਂਵਪੰਜਾਬ, ਪਾਕਿਸਤਾਨਸੁਖ਼ਨਾ ਝੀਲਨੇਵਲ ਆਰਕੀਟੈਕਟਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੁਭਾਸ਼ ਚੰਦਰ ਬੋਸਆਸਟਰੇਲੀਆਗੁਰੂ ਗੋਬਿੰਦ ਸਿੰਘਮਾਸਟਰ ਤਾਰਾ ਸਿੰਘਭਗਤ ਸਿੰਘਗੁਰੂ ਹਰਿਕ੍ਰਿਸ਼ਨਕਿਸਮਤਅਰਵਿੰਦ ਕੇਜਰੀਵਾਲਸੰਗੀਤਸਾਹਿਤ ਅਤੇ ਮਨੋਵਿਗਿਆਨਸੀ++ਸਿਮਰਨਜੀਤ ਸਿੰਘ ਮਾਨਨਾਨਕ ਸਿੰਘਘਰੇਲੂ ਚਿੜੀਯੁਕਿਲਡਨ ਸਪੇਸਭਗਤ ਪੂਰਨ ਸਿੰਘਜਨੇਊ ਰੋਗਪੰਜਾਬੀ ਸਿਨੇਮਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਕਬੂਤਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਚਰਨ ਸਿੰਘ ਸ਼ਹੀਦਬਾਬਾ ਬੁੱਢਾ ਜੀਚਿੰਤਪੁਰਨੀਰੱਬਗੌਤਮ ਬੁੱਧ17 ਅਪ੍ਰੈਲਉਚਾਰਨ ਸਥਾਨਅਕਾਲ ਉਸਤਤਿਪਾਕਿਸਤਾਨਵਿਆਹ ਦੀਆਂ ਰਸਮਾਂਬਿਰਤਾਂਤਛੋਟਾ ਘੱਲੂਘਾਰਾਚਾਰ ਸਾਹਿਬਜ਼ਾਦੇ (ਫ਼ਿਲਮ)ਸਾਰਾਗੜ੍ਹੀ ਦੀ ਲੜਾਈਅੰਮ੍ਰਿਤ ਵੇਲਾਨਰਿੰਦਰ ਸਿੰਘ ਕਪੂਰਭੰਗ🡆 More