ਗ੍ਰੇਗੋਰੀਅਨ ਕੈਲੰਡਰ

ਇਹ ਇੱਕ ਕਲੰਡਰ ਹੈ ਜੋ ਸਾਰੀ ਦੁਨੀਆਂ 'ਚ ਵਰਤਿਆ ਜਾਂਦਾ ਹੈ। ਇਹ ਜੂਲੀਅਨ ਕਲੰਡਰ ਦਾ ਸੋਧਿਆ ਰੂਪ ਹੈ। ਪੋਪ ਗ੍ਰੈਗੋਰੀ ਨੇ ਸੋਲ੍ਹਵੀਂ ਸਦੀ ਵਿੱਚ ਇਸ ਵਿੱਚ ਆਖ਼ਰੀ ਕਾਬਲ-ਏ-ਜ਼ਿਕਰ ਤਬਦੀਲੀ ਕੀਤੀਆਂ ਸਨ ਇਸ ਲਈ ਇਸਨੂੰ ਗ੍ਰੈਗੋਰੀਅਨ ਕਲੰਡਰ ਕਿਹਾ ਜਾਂਦਾ ਹੈ।

ਗ੍ਰੈਗੋਰੀਅਨ ਕਲੰਡਰ ਦੀ ਮੂਲ ਇਕਾਈ ਦਿਨ ਹੁੰਦੀ ਹੈ। 365 ਦਿਨਾਂ ਦਾ ਇੱਕ ਸਾਲ ਹੁੰਦਾ ਹੈ, ਪਰ ਹਰ ਚੌਥਾ ਸਾਲ 366 ਦਿਨ ਦਾ ਹੁੰਦਾ ਹੈ ਜਿਸ ਨੂੰ ਲੀਪ ਦਾ ਸਾਲ ਕਹਿੰਦੇ ਹਨ। ਸੂਰਜ ਉੱਤੇ ਆਧਾਰਿਤ ਪੰਚਾਂਗ ਹਰ 146,097 ਦਿਨਾਂ ਬਾਅਦ ਦੁਹਰਾਇਆ ਜਾਂਦਾ ਹੈ। ਇਸਨੂੰ 400 ਸਾਲਾਂ ਵਿੱਚ ਵੰਡਿਆ ਗਿਆ ਹੈ। ਅਤੇ ਇਹ 20871 ਹਫ਼ਤੇ ਦੇ ਬਰਾਬਰ ਹੁੰਦਾ ਹੈ। ਇਨ੍ਹਾਂ 400 ਸਾਲਾਂ ਵਿੱਚ 303 ਸਾਲ ਆਮ ਸਾਲ ਹੁੰਦੇ ਹਨ ਅਤੇ 97 ਲੀਪ ਦੇ ਸਾਲ।

ਇਹ ਕੈਲੰਡਰ ਕੈਥੋਲਿਕ ਪੋਪ ਗਰੈਗਰੀ ਤੇਰ੍ਹਵੇਂ ਨੇ 1582 ਵਿੱਚ ਤਿਆਰ ਕਰ ਕੇ ਲਾਗੂ ਕੀਤਾ ਸੀ। ਇਸ ਤੋਂ ਪਹਿਲਾਂ ਜੂਲੀਅਨ ਕੈਲੰਡਰ ਲਾਗੂ ਸੀ। ਜੂਲੀਅਨ ਕੈਲੰਡਰ ਦਾ ਆਖ਼ਰੀ ਦਿਨ 4 ਅਕਤੂਬਰ, 1582 ਸੀ (ਅਤੇ ਉਦੋਂ ਜੋੜ ਗਿਣਤੀ ਵਿੱਚ 10 ਦਿਨ ਦਾ ਫ਼ਰਕ ਹੋਣ ਕਾਰਨ) ਗਰੈਗੋਰੀਅਨ ਕੈਲੰਡਰ ਦਾ ਪਹਿਲਾ ਦਿਨ 15 ਅਕਤੂਬਰ ਸੀ। ਇਸ ਨੂੰ ਸਭ ਤੋਂ ਪਹਿਲਾਂ 1582 ਵਿੱਚ ਹੀ ਕੈਥੋਲਿਕ ਦੇਸ਼ਾਂ ਸਪੇਨ, ਪੁਰਤਗਾਲ ਤੇ ਇਟਲੀ ਨੇ ਲਾਗੂ ਕੀਤਾ ਸੀ। ਫ਼ਰਾਂਸ ਨੇ 9 ਦਸੰਬਰ, 1582 ਨੂੰ ਮੰਨ ਲਿਆ ਅਤੇ ਉਥੇ ਅਗਲਾ ਦਿਨ 20 ਦਸੰਬਰ ਸੀ (ਉਹਨਾਂ ਵੀ 10 ਦਿਨ ਖ਼ਤਮ ਕਰ ਦਿਤੇ) ਸਨ। ਪਹਿਲਾਂ ਤਾਂ ਇਸ ਨੂੰ ਸਿਰਫ਼ ਕੈਥੋਲਿਕ ਦੇਸ਼ਾਂ ਨੇ ਹੀ ਲਾਗੂ ਕੀਤਾ ਪਰ ਫਿਰ 1700 ਵਿੱਚ ਪ੍ਰੋਟੈਸਟੈਂਟ ਦੇਸ਼ਾਂ ਨੇ ਵੀ ਮਨਜ਼ੂਰ ਕਰ ਲਿਆ। ਇੰਗਲੈਂਡ ਨੇ ਇਸ ਕੈਲੰਡਰ ਨੂੰ 1752 ਵਿੱਚ ਲਾਗੂ ਕੀਤਾ, ਉਥੇ 2 ਸਤੰਬਰ, 1752 ਤੋਂ ਅਗਲਾ ਦਿਨ 14 ਸਤੰਬਰ ਸੀ (ਹੁਣ 11 ਦਿਨ ਐਡਜਸਟ ਕਰਨੇ ਪਏ ਸਨ)। ਰੂਸ ਨੇ ਇਸ ਨੂੰ 1 ਫ਼ਰਵਰੀ, 1918 ਤੋਂ ਲਾਗੂ ਕੀਤਾ ਪਰ ਉਥੇ 31 ਜਨਵਰੀ, 1918 ਤੋਂ ਅਗਲਾ ਦਿਨ 14 ਫ਼ਰਵਰੀ ਸੀ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ)। ਯੂਰਪ ਵਿੱਚ ਯੂਨਾਨ ਨੇ ਇਸ ਕੈਲੰਡਰ ਨੂੰ ਸਭ ਤੋਂ ਬਾਅਦ ਵਿੱਚ ਲਾਗੂ ਕੀਤਾ ਸੀ; ਉਥੇ 15 ਫ਼ਰਵਰੀ, 1923 ਤੋਂ ਅਗਲਾ ਦਿਨ (13 ਦਿਨ ਦਾ ਫ਼ਰਕ ਐਡਜਸਟ ਕਰਨ ਕਰ ਕੇ) 1 ਮਾਰਚ ਬਣਿਆ ਸੀ। ਸਿੱਖ ਤਵਾਰੀਖ਼ ਵਿੱਚ 1698-99 ਵਿੱਚ ਵਿਸਾਖੀ 29 ਮਾਰਚ ਨੂੰ ਸੀ, ਪਰ 1763 ਵਿੱਚ 10 ਅਪ੍ਰੈਲ ਨੂੰ ਆਉਣ ਦਾ ਕਾਰਨ ਇਹ ਸੀ ਕਿ ਬਰਤਾਨਵੀ ਹਕੂਮਤ ਨੇ 1752 ਵਿੱਚ ਇਸ ਕੈਲੰਡਰ ਨੂੰ ਬ੍ਰਿਟਿਸ਼ ਇੰਡੀਆ ਵਿੱਚ ਲਾਗੂ ਕਰ ਲਿਆ ਸੀ ਤੇ ਇਸ ਨਾਲ ਵਿਚਕਾਰਲੇ 12 ਦਿਨ ਐਡਜਸਟ ਹੋ ਗਏ ਸਨ।

ਗ੍ਰੇਗੋਰੀਅਨ ਕੈਲੰਡਰ ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। ਗ੍ਰੇਗੋਰੀਅਨ ਕੈਲੰਡਰ

Tags:

ਕਲੰਡਰਦੁਨੀਆਂ

🔥 Trending searches on Wiki ਪੰਜਾਬੀ:

ਅੰਤਰਰਾਸ਼ਟਰੀ ਮਜ਼ਦੂਰ ਦਿਵਸਹਰਿਮੰਦਰ ਸਾਹਿਬਹਿੰਦੀ ਭਾਸ਼ਾਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਅਨੰਦ ਕਾਰਜਵਿਸ਼ਵਾਸਲੋਕ ਖੇਡਾਂਮੰਗਲ ਪਾਂਡੇਗੁਰਦੁਆਰਾਪੰਜਾਬੀ ਕਹਾਣੀਚੋਣਗੁਰਨਾਮ ਭੁੱਲਰਨਰਿੰਦਰ ਬੀਬਾਲੋਕਧਾਰਾਅਜ਼ਾਦਪੁਰਤਗਾਲਅਮਰਿੰਦਰ ਸਿੰਘ ਰਾਜਾ ਵੜਿੰਗਭਾਰਤ ਦਾ ਸੰਵਿਧਾਨਈਸ਼ਵਰ ਚੰਦਰ ਨੰਦਾਸੋਨਾਪਾਸ਼ਰੇਖਾ ਚਿੱਤਰਕੀਰਤਪੁਰ ਸਾਹਿਬਪੰਜਾਬ ਵਿਧਾਨ ਸਭਾਪ੍ਰੇਮ ਪ੍ਰਕਾਸ਼ਬੁਗਚੂਵਿਰਾਟ ਕੋਹਲੀਪ੍ਰਸ਼ਾਂਤ ਮਹਾਂਸਾਗਰਰਾਮਗੜ੍ਹੀਆ ਮਿਸਲਟਰਾਂਸਫ਼ਾਰਮਰਸ (ਫ਼ਿਲਮ)ਖ਼ਾਲਿਸਤਾਨ ਲਹਿਰਪ੍ਰਿੰਸੀਪਲ ਤੇਜਾ ਸਿੰਘਗ੍ਰਹਿਭਾਰਤ ਦਾ ਚੋਣ ਕਮਿਸ਼ਨਮਾਤਾ ਸੁਲੱਖਣੀਭੰਗੜਾ (ਨਾਚ)ਕਿਤਾਬਰਾਗ ਸਿਰੀਨਿਤਨੇਮਸਿੱਖਪੰਥ ਪ੍ਰਕਾਸ਼ਨਾਰੀਵਾਦਖਿਦਰਾਣਾ ਦੀ ਲੜਾਈਚੰਦ ਕੌਰਦੇਸ਼ਭਾਰਤੀ ਰਿਜ਼ਰਵ ਬੈਂਕਵਾਈ (ਅੰਗਰੇਜ਼ੀ ਅੱਖਰ)ਬਲਵੰਤ ਗਾਰਗੀਰਾਧਾ ਸੁਆਮੀਜਰਨੈਲ ਸਿੰਘ (ਕਹਾਣੀਕਾਰ)ਅਡਵੈਂਚਰ ਟਾਈਮਵਾਲੀਬਾਲਸਿੱਧੂ ਮੂਸੇ ਵਾਲਾਅਨੰਦ ਸਾਹਿਬਛੰਦਸ਼ਿਵਾ ਜੀ2024 ਦੀਆਂ ਭਾਰਤੀ ਆਮ ਚੋਣਾਂਨਿਰੰਜਣ ਤਸਨੀਮਅਧਿਆਪਕਐਕਸ (ਅੰਗਰੇਜ਼ੀ ਅੱਖਰ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭਾਰਤ ਵਿੱਚ ਪੰਚਾਇਤੀ ਰਾਜਦਿਵਾਲੀਓਂਜੀਗੁਰੂਸੋਹਣੀ ਮਹੀਂਵਾਲਸਿੰਘਭਾਰਤੀ ਰਾਸ਼ਟਰੀ ਕਾਂਗਰਸਗੌਤਮ ਬੁੱਧਹਵਾਈ ਜਹਾਜ਼ਰਮਨਦੀਪ ਸਿੰਘ (ਕ੍ਰਿਕਟਰ)ਹਰਿਆਣਾਦੰਤ ਕਥਾਮਹਾਂਸਾਗਰਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬ🡆 More