ਚੋਣ

ਚੋਣ ਫ਼ੈਸਲਾ ਕਰਨ ਦੀ ਇੱਕ ਰਸਮੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਲੋਕ ਕਿਸੇ ਇਨਸਾਨ ਨੂੰ ਕਿਸੇ ਸਰਕਾਰੀ ਦ਼ਫਤਰ ਵਾਸਤੇ ਚੁਣਦੇ ਹਨ। 17ਵੀਂ ਸਦੀ ਤੋਂ ਲੈ ਕੇ ਚੋਣਾਂ ਅਜੋਕੇ ਪ੍ਰਤੀਨਿਧੀ ਲੋਕਰਾਜ ਦੀ ਕਾਰਜ-ਪ੍ਰਨਾਲੀ ਦਾ ਆਮ ਤਰੀਕਾ ਰਹੀਆਂ ਹਨ। ਇਹ ਚੋਣਾਂ ਵਿਧਾਨ ਸਭਾ, ਇਲਾਕਾਈ ਜਾਂ ਸਥਾਨਕ ਸਰਕਾਰ ਦੇ ਅਹੁਦਿਆਂ ਲਈ ਹੋ ਸਕਦੀਆਂ ਹਨ ਅਤੇ ਕਈ ਵਾਰ ਸਰਕਾਰ ਦੇ ਕਨੂੰਨੀ ਅਤੇ ਪ੍ਰਬੰਧਕੀ ਅੰਗਾਂ ਵਾਸਤੇ ਵੀ ਹੋ ਸਕਦੀਆਂ ਹਨ। ਇਹ ਕਾਰਵਾਈ ਹੋਰ ਕਈ ਨਿੱਜੀ ਅਤੇ ਕਾਰੋਬਾਰੀ ਜੱਥੇਬੰਦੀਆਂ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਕਿ ਕਲੱਬ, ਐਸੋਸੀਏਸ਼ਨਾਂ ਅਤੇ ਨਿਗਮ।

ਚੋਣ
ਇੱਕ ਚੋਣ ਪੇਟੀ

ਸਿਆਹੀ ਦਾ ਨਿਸ਼ਾਨ

ਭਾਰਤ ਵਿੱਚ ਲੋਕ ਸਭਾ, ਵਿਧਾਨ ਸਭਾ, ਪੰਚਾਇਤ ਚੋਣਾਂ ਦੌਰਾਨ ਵੋਟਰ ਦੀ ਉਂਗਲ ’ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਕਿ ਇੱਕ ਹੀ ਵਿਅਕਤੀ ਇੱਕ ਵਾਰ ਤੋਂ ਵੱਧ ਆਪਣੀ ਵੋਟ ਨਾ ਪਾ ਸਕੇ। ਇਸ ਨਿਸ਼ਾਨ ਨੂੰ ਸਾਬਣ, ਪਾਣੀ ਜਾਂ ਹੋਰ ਕਿਸੇ ਘੋਲ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ। ਨਮੀ ਚਮੜੀ ਆਉਣ ’ਤੇ ਹੀ ਇਸ ਦਾ ਨਿਸ਼ਾਨ ਖਤਮ ਹੁੰਦਾ ਹੈ। ਸਿਲਵਰ ਨਾਈਟ੍ਰੇਟ ਲੂਣ ਨੂੰ ਪਾਣੀ ਨਾਲ ਮਿਲਾ ਕੇ ਕਾਲਾ ਘੋਲ ਬਣਾਉਂਦੇ ਹਨ। ਇਸ ਘੋਲ ਨੂੰ ਸ਼ੀਸ਼ੀ ਵਿੱਚ ਪਾ ਕੇ ਚੋਣ ਅਫ਼ਸਰ ਨੂੰ ਦਿੱਤਾ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਸਮੇਂ ਲੋਕ ਵੋਟ ਪਾਉਣ ਆਉਂਦੇ ਹਨ ਅਤੇ ਚੋਣ ਅਫ਼ਸਰ ਵੋਟ ਪਾਉਣ ਆਏ ਵਿਅਕਤੀ ਦੇ ਖੱਬੇ ਹੱਥ ਦੀ ਪਹਿਲੀ ਉਂਗਲ ’ਤੇ ਕੱਚ ਦੀ ਡੰਡੀ ਨਾਲ ਸਿਆਹੀ ਦਾ ਨਿਸ਼ਾਨ ਲਗਾ ਦਿੰਦਾ ਹੈ। ਸਿਲਵਰ ਨਾਈਟ੍ਰੇਟ ਚਮੜੀ ਵਿਚਲੇ ਲੂਣ ਨਾਲ ਕਿਰਿਆ ਕਰਦਾ ਹੈ ਅਤੇ ਸਿਲਵਰ ਕਲੋਰਾਈਡ ਬਣਾਉਂਦਾ ਹੈ। ਇਹ ਚਮੜੀ ’ਤੇ ਕਾਲੇ ਰੰਗ ਦਾ ਨਿਸ਼ਾਨ ਬਣਾ ਦਿੰਦਾ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ।

ਮਹੱਤਵ

ਕਿਸੇ ਵੀ ਲੋਕਤੰਤਰੀ ਪ੍ਰਬੰਧ ਵਿੱਚ ਚੋਣਾਂ ਇੱਕ ਬੜੀ ਜ਼ਰੂਰੀ ਪ੍ਰਕਿਰਿਆ, ਸਗੋਂ ਸਹੀ ਸ਼ਬਦਾਂ ਵਿੱਚ ਇੱਕ ਬੜੀ ਪਵਿੱਤਰ ਪ੍ਰਕਿਰਿਆ ਹੁੰਦੀਆਂ ਹਨ। ਇਹ ਨਾਗਰਿਕ ਨੂੰ ਪਿੰਡ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਦੀ ਚੋਣ ਦਾ ਹੱਕ ਦੇਂਦੀਆਂ ਤੇ ਮੋੜਵੀਂ ਪ੍ਰਕਿਰਿਆ ਵਿੱਚ ਰਾਸ਼ਟਰਪਤੀ ਤੋਂ ਪਿੰਡ ਦੇ ਸਰਪੰਚ ਅਤੇ ਪੰਚ ਤੱਕ ਹਰ ਕਿਸੇ ਨੂੰ ਇਹ ਅਹਿਸਾਸ ਕਰਾਉਂਦੀਆਂ ਹਨ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਪ੍ਰਤੀ ਜਵਾਬਦੇਹ ਹਨ।

ਹਵਾਲੇ

Tags:

ਪ੍ਰਤੀਨਿਧੀ ਲੋਕਰਾਜਵਿਧਾਨ ਸਭਾਸਰਕਾਰੀ ਦ਼ਫਤਰ

🔥 Trending searches on Wiki ਪੰਜਾਬੀ:

ਹਾਸ਼ਮ ਸ਼ਾਹਸਾਕਾ ਨੀਲਾ ਤਾਰਾਰਣਜੀਤ ਸਿੰਘਬਿਲੀ ਆਇਲਿਸ਼ਅਨੁਵਾਦਸਿਧ ਗੋਸਟਿਪੰਜਾਬੀ ਖੋਜ ਦਾ ਇਤਿਹਾਸਤ੍ਰਿਨਾ ਸਾਹਾਪੰਜਾਬ ਦੇ ਤਿਓਹਾਰਸੁਬੇਗ ਸਿੰਘਕਿਲੋਮੀਟਰ ਪ੍ਰਤੀ ਘੰਟਾਝਾਂਡੇ (ਲੁਧਿਆਣਾ ਪੱਛਮੀ)ਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਅਨੁਕਰਣ ਸਿਧਾਂਤਸਾਖਰਤਾਸੂਫ਼ੀਵਾਦਪਾਸ਼ ਦੀ ਕਾਵਿ ਚੇਤਨਾਸੁਕਰਾਤਊਧਮ ਸਿੰਘਸਰੋਜਨੀ ਨਾਇਡੂਐਲਿਜ਼ਾਬੈਥ IIਰੰਗ-ਮੰਚਪੰਜਾਬ ਦਾ ਇਤਿਹਾਸਭਾਰਤੀ ਜਨਤਾ ਪਾਰਟੀਪੰਜਾਬੀ ਲੋਕ ਕਾਵਿਗ੍ਰੀਸ਼ਾ (ਨਿੱਕੀ ਕਹਾਣੀ)ਵੇਦਚਾਰ ਸਾਹਿਬਜ਼ਾਦੇਨਾਸਾਭੰਗੜਾ (ਨਾਚ)ਪੰਜਾਬ, ਪਾਕਿਸਤਾਨਭਾਰਤ ਦਾ ਰਾਸ਼ਟਰਪਤੀਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਚੰਡੀਗੜ੍ਹਗੁਰਦਿਆਲ ਸਿੰਘਊਸ਼ਾ ਉਪਾਧਿਆਏਸੂਰਜੀ ਊਰਜਾਅਕਸ਼ਰਾ ਸਿੰਘਮਿਸਲਵਿਸ਼ਵਕੋਸ਼ਸ਼ਰੀਂਹਸਰਵਉੱਚ ਸੋਵੀਅਤਭਾਰਤ ਦੇ ਹਾਈਕੋਰਟਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬਮੌਤ ਦੀਆਂ ਰਸਮਾਂਨਜ਼ਮਪੰਜਾਬ ਦੇ ਲੋਕ-ਨਾਚਗਰਾਮ ਦਿਉਤੇਧਰਤੀ ਦਾ ਵਾਯੂਮੰਡਲਸ਼ਬਦਰਾਜ ਸਭਾਅਨੰਦਪੁਰ ਸਾਹਿਬਪੰਜਾਬ (ਭਾਰਤ) ਵਿੱਚ ਖੇਡਾਂਅੱਜ ਆਖਾਂ ਵਾਰਿਸ ਸ਼ਾਹ ਨੂੰਅੰਜੂ (ਅਭਿਨੇਤਰੀ)1978ਪੰਜ ਕਕਾਰਫੌਂਟਸੂਰਜਦੇਸ਼ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਅਫਸ਼ਾਨ ਅਹਿਮਦਪੰਜਾਬੀ ਨਾਵਲਨੌਨਿਹਾਲ ਸਿੰਘਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਤੇਗ ਬਹਾਦਰਸਪੇਸਟਾਈਮਮਕਲੌਡ ਗੰਜਭਗਤ ਸਿੰਘਸੁਜਾਨ ਸਿੰਘ🡆 More