ਕੁੱਤਾ

ਘਰੋਗੀ ਕੁੱਤਾ (Canis lupus familiaris), ਸਲੇਟੀ ਬਘਿਆੜ (Canis lupus) ਦੀ ਉਪਜਾਤੀ ਹੈ ਅਤੇ ਥਣਧਾਰੀ (Mammalia) ਵਰਗ ਦੇ ਮਾਸਖੋਰੇ (Carnivore) ਗਣ ਦੀ ਬਘਿਆੜ-ਲੂੰਬੜ (Canidae) ਕੁੱਲ ਦਾ ਜੀਅ ਹੈ। ਆਮ ਤੌਰ ਉੱਤੇ ਘਰੋਗੀ ਕੁੱਤਾ ਸ਼ਬਦ, ਪਾਲਤੂ ਅਤੇ ਅਵਾਰਾ ਦੋਵੇਂ ਭਾਂਤਾਂ ਲਈ ਵਰਤਿਆ ਜਾਂਦਾ ਹੈ। ਇਹ ਪਾਲਤੂ ਬਣਾਏ ਜਾਣ ਵਾਲਾ ਪਹਿਲਾ ਜਾਨਵਰ ਹੋ ਸਕਦਾ ਹੈ ਅਤੇ ਮਨੁੱਖੀ ਇਤਿਹਾਸ 'ਚ ਸਭ ਤੋਂ ਵੱਧ ਪਾਲਣ, ਸ਼ਿਕਾਰ ਕਰਨ ਅਤੇ ਕੰਮ ਕਰਨ ਲਈ ਰੱਖਿਆ ਗਿਆ ਜਾਨਵਰ ਹੈ। ਇਸ ਜਾਤੀ ਦੀ ਮਾਦਾ ਨੂੰ ਕੁੱਤੀ ਕਿਹਾ ਜਾਂਦਾ ਹੈ।

ਘਰੇਲੂ ਕੁੱਤਾ
Temporal range: 0.015–0 Ma
PreЄ
Є
O
S
D
C
P
T
J
K
Pg
N
Pleistocene (ਨਵੀਨਤਮ) – Recent (ਮੌਜੂਦਾ)
ਕੁੱਤਾ
ਕੁੱਤਿਆਂ ਦੀਆਂ ਹੋਰ ਤਸਵੀਰਾਂ।
Conservation status
Domesticated
Scientific classification
Kingdom:
Animalia (ਐਨੀਮੇਲੀਆ)
Phylum:
Chordata (ਕੋਰਡਾਟਾ)
Class:
Mammalia (ਮੈਮੇਲੀਆ)
Order:
Carnivora (ਕਾਰਨੀਵੋਰਾ)
Family:
Canidae (ਕੈਨੀਡੀ)
Genus:
Canis (ਕੈਨਿਸ)
Species:
C. lupus (ਸੀ. ਲੂਪਸ)
Subspecies:
C. l. familiaris (ਸੀ. ਆਈ. ਫ਼ੈਮੀਲਿਆਰਿਸ)
Trinomial name
Canis lupus familiaris (ਕੈਨਿਸ ਲੂਪਿਸ ਫ਼ੈਮਿਲਿਆਰਿਸ)

ਕੁੱਤਿਆਂ ਦਾ ਮੌਜੂਦਾ ਵੰਸ਼ 15,000 ਸਾਲ ਪਹਿਲਾਂ ਬਘਿਆੜਾਂ ਤੋਂ ਪਾਲਤੂ ਬਣਾਇਆ ਗਿਆ ਸੀ। ਚਾਹੇ 33,000 ਸਾਲ ਪੁਰਾਣੇ ਕੁੱਤਿਆਂ ਦੇ ਹੱਡ ਸਾਈਬੇਰੀਆ ਅਤੇ ਬੈਲਜੀਅਮ ਵਿੱਚ ਮਿਲੇ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਕੁਲ ਅਖੀਰਲੇ "ਅਧਿਕਤਮ ਯਖ-ਨਦੀ ਯੁੱਗ" ਵਿੱਚ ਜਿਉਂਦੀ ਨਾ ਰਹਿ ਸਕੀ। ਭਾਵੇਂ ਐੱਮ-ਡੀ.ਐੱਨ.ਏ. ਦੀ ਜਾਂਚ ਸੰਕੇਤ ਦਿੰਦੀ ਹੈ ਕਿ ਕੁੱਤਿਆਂ ਅਤੇ ਬਘਿਆੜਾਂ ਵਿੱਚ ਵਿਕਾਸਗਤ ਪਾੜ ਕੁਝ 100,000 ਸਾਲ ਪਹਿਲਾਂ ਸੀ, ਪਰ 33,000 ਸਾਲ ਤੋਂ ਪੁਰਾਣੇ ਕੋਈ ਵੀ ਨਮੂਨੇ ਰੂਪ ਪੱਖੋਂ ਪਾਲਤੂ ਕੁੱਤਿਆਂ ਦੇ ਨਹੀਂ ਹਨ।

ਪੁਰਾਤਨ ਸ਼ਿਕਾਰੀਆਂ ਅਤੇ ਭੋਜਨ ਇਕੱਤਰ ਕਰਨ ਵਾਲਿਆਂ ਲਈ ਬਹੁਮੁੱਲਾ ਹੋਣ ਕਰ ਕੇ ਕੁੱਤਾ ਸੰਸਾਰ ਭਰ ਦੇ ਸੱਭਿਆਚਾਰਾਂ 'ਚ ਬਹੁਤ ਤੇਜੀ ਨਾਲ ਪ੍ਰਸਿੱਧ ਹੋ ਗਿਆ। ਕੁੱਤੇ ਲੋਕਾਂ ਲਈ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੇ ਹਨ ਜਿਵੇਂ ਕਿ ਸ਼ਿਕਾਰ, ਇੱਜੜਾਂ ਦੀ ਰਾਖੀ, ਭਾਰ ਢੁਆਈ, ਸੁਰੱਖਿਆ, ਪੁਲਿਸ ਅਤੇ ਸੈਨਾ ਦੀ ਸਹਾਇਤਾ, ਜੋਟੀਦਾਰੀ ਅਤੇ ਹਾਲ 'ਚ ਹੀ ਅਪੰਗ ਲੋਕਾਂ ਦੀ ਸਹਾਇਤਾ। ਇਸੇ ਕਰਦੇ ਇਸਨੂੰ ਦੁਨੀਆ ਭਰ ਵਿੱਚ "ਮਨੁੱਖ ਦਾ ਸਭ ਤੋਂ ਚੰਗਾ ਸਾਥੀ" ਕਿਹਾ ਜਾਂਦਾ ਹੈ। ਕੁਝ ਸੱਭਿਆਚਾਰਾਂ ਵਿੱਚ ਕੁੱਤੇ ਦਾ ਮਾਸ ਵੀ ਖਾਧਾ ਜਾਂਦਾ ਹੈ। 2001 ਤੇ ਅੰਦਾਜ਼ੇ ਮੁਤਾਬਕ ਦੁਨੀਆ ਭਰ 'ਚ ਤਕਰੀਬਨ 40 ਕਰੋੜ ਕੁੱਤੇ ਹਨ।

ਕੁੱਤਿਆਂ ਦੀਆਂ ਜ਼ਿਆਦਾਤਰ ਨਸਲਾਂ ਵੱਧ ਤੋਂ ਵੱਧ ਕੁਝ ਸੌ ਸਾਲ ਪੁਰਾਣੀਆਂ ਹਨ, ਜਿਹਨਾਂ ਨੂੰ ਲੋਕਾਂ ਦੁਆਰਾ ਬਣਾਵਟੀ ਤੌਰ ਉੱਤੇ ਖਾਸ ਕਿਸਮ ਦੇ ਰੂਪ, ਅਕਾਰ ਅਤੇ ਕੰਮਾਂ ਵਾਸਤੇ ਚੁਣਿਆ ਗਿਆ ਹੈ। ਇਸ ਚੋਣਵੇਂ ਨਸਲ-ਵਾਧੇ ਕਾਰਨ ਕੁੱਤਾ ਹਜ਼ਾਰਾਂ ਨਸਲਾਂ ਵਿੱਚ ਵਿਕਸਤ ਹੋ ਚੁੱਕਾ ਹੈ ਅਤੇ ਕਿਸੇ ਵੀ ਭੋਂ-ਥਣਧਾਰੀ ਜਾਨਵਰ ਤੋਂ ਵੱਧ ਅਕਾਰੀ ਅਤੇ ਸਲੂਕੀ ਭਿੰਨਤਾ ਦਿਖਾਉਂਦਾ ਹੈ। ਉਦਾਹਰਨ ਵਜੋਂ, ਪਿੱਠ ਦੇ ਉਭਾਰ ਤੱਕ ਨਾਪੀ ਗਈ ਲੰਬਾਈ ਚਿਹੂਆਹੂਆ ਵਿੱਚ 6 ਇੰਚ ਤੋਂ ਲੈ ਕੇ ਆਇਰਿਸ਼ ਬਘਿਆੜਹਾਊਂਡ ਵਿੱਚ 2.5 ਫੁੱਟ ਤੱਕ ਹੁੰਦੀ ਹੈ; ਰੰਗ ਭਾਂਤ-ਭਾਂਤ ਦੀਆਂ ਸ਼ੈਲੀਆਂ 'ਚ ਚਿੱਟੇ ਤੋਂ ਲੈ ਕੇ ਸਲੇਟੀ 'ਚੋਂ ਹੁੰਦੇ ਹੋਏ ਕਾਲੇ ਤੱਕ ਜਾਂਦਾ ਹੈ ਅਤੇ ਹਲਕੇ ਭੂਰੇ ਅਤੇ ਲਾਲ ਤੋਂ ਹੁੰਦੇ ਹੋਏ ਖਾਕੀ ਅਤੇ ਬਦਾਮੀ ਤੱਕ ਜਾਂਦਾ ਹੈ; ਜੱਤ ਲੰਮੀ ਜਾਂ ਛੋਟੀ, ਖੁਰਦਰੀ ਤੋਂ ਉੱਨ-ਵਰਗੀ, ਸਿੱਧੀ, ਘੁੰਗਰਾਲੀ ਜਾਂ ਕੂਲੀ ਹੋ ਸਕਦੀ ਹੈ। ਜ਼ਿਆਦਾਤਰ ਨਸਲਾਂ ਇਸ ਜੱਤ ਨੂੰ ਲਾਹੁੰਦੀਆਂ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤ ਵਿੱਚ ਜੰਗਲਾਂ ਦੀ ਕਟਾਈਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਗੁਰਚੇਤ ਚਿੱਤਰਕਾਰਮਹਾਂਭਾਰਤਅੰਤਰਰਾਸ਼ਟਰੀ ਮਜ਼ਦੂਰ ਦਿਵਸਲਾਇਬ੍ਰੇਰੀਇੰਦਰਦਲੀਪ ਕੌਰ ਟਿਵਾਣਾਮੌਲਿਕ ਅਧਿਕਾਰਪੰਜਾਬ ਦੇ ਲੋਕ-ਨਾਚਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਇੰਦਰਾ ਗਾਂਧੀਪਾਣੀਨਾਗਰਿਕਤਾਕਾਰਕਮਾਰਕਸਵਾਦ ਅਤੇ ਸਾਹਿਤ ਆਲੋਚਨਾਭਾਈ ਤਾਰੂ ਸਿੰਘਪੰਜਾਬੀ ਭਾਸ਼ਾਵਿਕੀਮੀਡੀਆ ਸੰਸਥਾਆਪਰੇਟਿੰਗ ਸਿਸਟਮਨਿੱਜੀ ਕੰਪਿਊਟਰਪਹਿਲੀ ਐਂਗਲੋ-ਸਿੱਖ ਜੰਗਹੀਰ ਰਾਂਝਾਜ਼ਸੱਭਿਆਚਾਰਪੰਜਾਬ ਵਿਧਾਨ ਸਭਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸਿੱਖ ਧਰਮਗ੍ਰੰਥਸਿੱਖ ਸਾਮਰਾਜਸ਼੍ਰੋਮਣੀ ਅਕਾਲੀ ਦਲਮੱਕੀ ਦੀ ਰੋਟੀਜਨੇਊ ਰੋਗਵਿਕੀਪੀਡੀਆਵਿਰਾਟ ਕੋਹਲੀਮੁੱਖ ਸਫ਼ਾਸਾਰਾਗੜ੍ਹੀ ਦੀ ਲੜਾਈਪੰਜਾਬੀ ਖੋਜ ਦਾ ਇਤਿਹਾਸਛੋਟਾ ਘੱਲੂਘਾਰਾਗੁਰਮੁਖੀ ਲਿਪੀਰਹਿਰਾਸਔਰੰਗਜ਼ੇਬਯੂਬਲੌਕ ਓਰਿਜਿਨਜਸਵੰਤ ਸਿੰਘ ਕੰਵਲਗੁਰੂ ਗੋਬਿੰਦ ਸਿੰਘਗਿੱਦੜ ਸਿੰਗੀਸੁਰਿੰਦਰ ਕੌਰਆਸਾ ਦੀ ਵਾਰਭੰਗਾਣੀ ਦੀ ਜੰਗਸੰਪੂਰਨ ਸੰਖਿਆਬਠਿੰਡਾਸਾਹਿਬਜ਼ਾਦਾ ਅਜੀਤ ਸਿੰਘਸੰਖਿਆਤਮਕ ਨਿਯੰਤਰਣਪੰਜਾਬੀਪੰਜਾਬ ਦੇ ਲੋਕ ਧੰਦੇਪੰਜਾਬੀ ਨਾਵਲ ਦੀ ਇਤਿਹਾਸਕਾਰੀਸੱਟਾ ਬਜ਼ਾਰਅਮਰ ਸਿੰਘ ਚਮਕੀਲਾ (ਫ਼ਿਲਮ)ਮੋਟਾਪਾਲੇਖਕਜਰਗ ਦਾ ਮੇਲਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੈਰਸ ਅਮਨ ਕਾਨਫਰੰਸ 1919ਲੋਕਧਾਰਾਕਾਂਗੜਲ਼ਕੀਰਤਪੁਰ ਸਾਹਿਬਗਿੱਧਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਤਖ਼ਤ ਸ੍ਰੀ ਪਟਨਾ ਸਾਹਿਬਚੜ੍ਹਦੀ ਕਲਾਸਿੱਖ ਧਰਮ ਦਾ ਇਤਿਹਾਸਖ਼ਾਲਸਾ ਮਹਿਮਾ🡆 More