ਪੰਜਾਬੀ ਨਾਵਲ 19 ਵੀਂ ਸਦੀ ਦੇ ਪਿਛਲੇ ਦਹਾਕਿਆਂ ਵਿੱਚ ਪੈਦਾ ਹੋਇਆ। ਭਾਈ ਵੀਰ ਸਿੰਘ ਦੇ ਸੁੰਦਰੀ ਨਾਵਲ ਤੋਂ ਮੁੱਢ ਬੱਝਾ। ਸੁਰਿੰਦਰ ਸਿੰਘ ਨੇ ਭਾਈ ਵੀਰ ਨੂੰ ਪਹਿਲਾ ਨਾਵਲਕਾਰ ਮੰਨਿਆ ਹੈ। ਪ੍ਰੋ: ਕਿਰਪਾਲ ਸਿੰਘ ਕਸੇਲ ਅਤੇ 'ਡਾ: ਪਰਮਿੰਦਰ ਸਿੰਘ' ਨੇ ਪੰਜਾਬੀ ਨਾਵਲ ਨੂੰ ਮਹਾਂ-ਕਾਵਿ ਦਾ ਉਤਰਧਿਕਾਰੀ ਮੰਨਿਆ ਹੈ।
ਲੇਖਕ | ਅਮਨਪਾਲ ਕੌਰ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਸਾਹਿਤ ਦੇ ਅਧਿਐਨ ਖੇਤਰ ਵਿੱਚ ਖੋਜ ਸਿਧਾਂਤ, ਆਲੋਚਨਾ ਅਤੇ ਇਤਿਹਾਸ ਆਉਂਦੇ ਹਨ। ਸਾਹਿਤ ਇਤਿਹਾਸਕਾਰਾਂ ਨੇ ਸਾਹਿਤਕ ਤੱਥਾਂ ਸਬੰਧੀ ਖੋਜਾਂ ਅਤੇ ਵਿਆਖਿਆ ਹੀ ਨਹੀਂ ਕਰਨੀ ਹੁੰਦੀ, ਬਲਕਿ ਉਹਨਾਂ ਦੇ ਸਿਧਾਂਤਿਕ ਅਤੇ ਵਿਹਾਰਕ ਪੱਖਾਂ ਦਾ ਆਲੋਚਨਾਤਮਕ ਅਧਿਐਨ ਵੀ ਕਰਨਾ ਹੁੰਦਾ ਹੈ। ਜਿਵੇਂ ਇਤਿਹਾਸ ਸਾਹਿਤ ਨੂੰ ਪ੍ਰਭਾਵਿਤ ਕਰਦਾ ਹੈ। ਉਸ ਤਰ੍ਹਾਂ ਸਾਹਿਤਕ ਰਚਨਾ ਇਤਿਹਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਤਿਹਾਸਕ ਰਚਨਾਵਾਂ ਵਿੱਚ ਵਰਤਮਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਸਾਹਿਤ ਦੀ ਇਤਿਹਾਸਕਾਰੀ ਦੇ ਹੇਠ ਲਿਖੇ ਪੜਾਅ ਹਨ, ਜਿਵੇਂ-
ਨਾਵਲ ਆਧੁਨਿਕ ਪੰਜਾਬੀ ਸਾਹਿਤ ਦਾ ਰੂਪਾਕਾਰ ਹੈ। ਡਾ: ਸੁਰਿੰਦਰ ਸਿੰਘ ਕੋਹਲੀ ਦੀ ਪੁਸਤਕ “ਪੰਜਾਬੀ ਸਹਿਤ ਦਾ ਇਤਿਹਾਸ” ਵਿੱਚ ਨਵੀਨ ਸਾਹਿਤ ਵਾਲੇ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਜੀਤ ਸਿੰਘ ਸ਼ੀਤਲ ਨੇ ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (ਆਦਿ ਕਾਲ ਤੋਂ 1979) ਤੱਕ ਵਿੱਚ ਪੰਜਾਬੀ ਨਾਵਲ ਦੇ ਮੁੱਢ ਬਾਰੇ ਚਰਚਾ ਕਰਦੇ ਹੋਏ ਇਸਨੂੰ ਬੰਗਾਲੀ, ਹਿੰਦੀ,ਉਰਦੂ ਅਤੇ ਅੰਗਰੇਜ਼ੀ ਨਾਵਲ ਤੋਂ ਪ੍ਰਭਾਵਿਤ ਮੰਨਿਆ।
ਇੱਥੇ ਪੰਜਾਬੀ ਨਾਵਲ ਦੇ ਵਿਕਾਸ ਪੜਾਅ ਨਾਲ ਸਬੰਧਿਤ ਮਸਲਿਆ ਬਾਰੇ ਚਰਚਾ ਕੀਤੀ ਗਈ ਹੈ। ਜੋ ਵੱਖ-ਵੱਖ ਢੰਗਾਂ ਅਨੁਸਾਰ ਹੈ।
ਪ੍ਰਵਿਰਤੀ ਮੁਲਕ ਵੰਡ ਸਬੰਧੀ ਪੂਰਨ ਪ੍ਰਚੱਲਿਤ ਸਾਹਿਤ ਇਤਿਹਾਸਕਾਰਾਂ ਤੇ ਵਿਦਵਾਨਾਂ ਦੁਆਰਾ ਪੰਜਾਬੀ ਨਾਵਲ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਵੇਂ-
ਫਰਮਾ:ਮੁੱਖ ਸ਼੍ਰੇਣੀਆਂ10
This article uses material from the Wikipedia ਪੰਜਾਬੀ article ਪੰਜਾਬੀ ਨਾਵਲ ਦੀ ਇਤਿਹਾਸਕਾਰੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.