ਰਹਿਰਾਸ: ਸਿੱਖ ਧਰਮ ਵਿਚ ਸ਼ਾਮ ਦੀ ਅਰਦਾਸ

ਰਹਿਰਾਸ ਸਾਹਿਬ ਸਿੱਖਾਂ ਦੁਆਰਾ ਸ਼ਾਮ ਵੇਲੇ ਪ੍ਰਮਾਤਮਾ ਦੀ ਯਾਦ ਵਿਚ ਜੁੜਨ ਲਈ ਕੀਤਾ ਜਾਂਦਾ ਗੁਰਬਾਣੀ ਦਾ ਪਾਠ ਹੈ। ਦਿਨ ਦੀ ਸਮਾਪਤੀ ਤੇ ਇਹਦਾ ਪਾਠ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੰਦੇ ਦੇ ਅਸਤਿਤਵ ਨੂੰ ਅਤੇ ਉਸ ਦੇ ਸਜੀਵ ਆਲੇ ਦੁਆਲੇ ਨੂੰ ਊਰਜਾ ਪ੍ਰਦਾਨ ਕਰਨਾ ਹੈ।ਸਿੱਖ ਆਪਣੀ ਦਿਨ ਭਰ ਦੀ ਥਕਾਵਟ ਇਸ ਦੁਆਰਾ ਦੂਰ ਕਰਦਾ ਹੈ। ਪ੍ਰਮਾਤਮਾ ਨੂੰ ਯਾਦ ਕਰਦਿਆਂ ਸਿੱਖ ਤਰੋਤਾਜ਼ਾ ਹੋ ਜਾਂਦਾ ਹੈ। ਰਹਿਰਾਸ ਸਾਹਿਬ ਨਾਲ ਮਨ ਨੂੰ ਸਕੂਨ ਮਿਲਦਾ ਹੈ ਜਿਸ ਨਾਲ ਭਟਕਣਾ ਦੂਰ ਹੁੰਦੀ ਹੈ ਔਰ ਗੁਰੂ ਦੇ ਨੇੜੇ ਹੋਣ ਦਾ ਅਹਿਸਾਸ ਹੁੰਦਾ ਹੈ। ਰਹਿਰਾਸ ਸਾਹਿਬ ਨੂੰ ਹਰ ਰੋਜ਼ ਕਰਨਾ ਜਰੂਰੀ ਹੈ ਕਿਉਂ ਕੇ ਸਿੱਖ ਨੂੰ ਹੁਕਮ ਵੀ ਹੈ ਔਰ ਇਹ ਆਤਮਾ ਦੀ ਇਕ ਬਹੁਤ ਹੀ ਵਡਮੁੱਲੀ ਖੁਰਾਕ ਵੀ ਇਹਨੂੰ ਜਪਣ ਨਾਲ ਖ਼ੁਦ ਨੂੰ ਸਵੇਰੇ ਉੱਠਣ ਚ ਵੀ ਤਰੋਤਾਜਗੀ ਮਿਲਦੀ ਹੈ। ਸਾਰੇ ਦਿਨ ਦੇ ਕਾਰ ਵਿਹਾਰਾਂ ਪਿੱਛੋਂ ਖਿੰਡਰਿਆ ਪੁੰਨਡਰਿਆ ਮਨ ਟਿਕਦਾ ਹੈ ਤਾ ਰਹਿਰਾਸ ਸਾਹਿਬ ਦੀ ਬਾਣੀ ਰਾਹੀਂ ਸਿਰਜਣਹਾਰ ਦਾ ਧੰਨਵਾਦ ਕਰਦੇ ਹੋਏ ਮਨੁੱਖੀ ਜੀਵਨ ਦਾ ਇਸ ਧਰਤੀ ਤੇ ਆਉਣ ਦਾ ਮੱਕਸਦ ਯਾਦ ਕਰਵਾਇਆ ਜਾਂਦਾ ਹੈl ਰਹਿਰਾਸ ਸਹਿਬ ਜੀ ਦੀ ਬਾਣੀ ਸ਼ਾਮ ਨੂੰ ਪੜਨ ਦੀ ਰਹੁਰੀਤੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਹੋਈ ਸੀ l ਭਾਈ ਗੁਰਦਾਸ ਜੀ ਗੁਰਸਿਖਾਂ ਦੇ ਇਸ ਬਾਣੀ ਦਾ ਨੇਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ –

“ਸੰਝੇ ਸੋਦਰੁ ਗਾਵਣਾ ਮਨ ਮੇਲੀ ਕਰ ਮੇਲਿ ਮਿਲੰਦੇ “

ਰਹਿ ਮਤਲਬ ਰਸਤਾ ਤੇ ਰਾਸ ਮਤਲਬ ਪੂੰਜੀ- ਰਹਿਰਾਸ,ਸਾਡੀ ਹਰੀ ਤਕ ਪਹੁੰਚਣ ਦਾ ਰਸਤਾ ਹੈ ਤੇ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈl ਪਹਿਲਾਂ ਇਸ ਬਾਣੀ ਨੂੰ ‘ਸੋਦਰੁ’ ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਦਰ ਦੀ ਜਗਹ ਰਹਿਰਾਸ ਵਰਤਿਆ ਹੈl ਦਸਮ ਪਾਤਸ਼ਾਹ ਵੇਲੇ ਇਸ ਬਾਣੀ ਦੇ ਕੇਵਲ 9 ਸ਼ਬਦ ਸਨl ਸੋਦਰੁ ਦੇ ਪੰਜ ਸ਼ਬਦ ਤੇ ਸੋ ਪੁਰਖ ਦੇ ਚਾਰ ਸ਼ਬਦ ਪਰੰਤੂ ਉਨ੍ਹਾਂ ਤੋਂ ਉਪਰੰਤ ਸ਼ਰਧਾਲੂ ਗੁਰਸਿਖਾਂ ਨੇ ਚੌਪਈ ਅਤੇ ਆਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇੱਕ ਅਖੀਰਲੀ 6 ਪਉੜੀਆਂ ਤੇ ਅੰਤ ਵਿੱਚ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਦੇ ਸ਼ਬਦ ਦਰਜ ਕਰ ਦਿੱਤੇ l ਰਹਿਰਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’) ਤਕ ਹੈ, ‘ਸੋਦਰ ਜਪੁਜੀ ਸਾਹਿਬ ਦੀ 27 ਪਉੜੀ ਵਿੱਚ ਆਉਂਦਾ ਜਦ ਕਿ ਰਹਿਰਾਸ ਸਾਹਿਬ ਦੀ ਸ਼ੁਰੂਵਾਤ ਇਸ ਸ਼ਬਦ ਤੋਂ ਹੁੰਦੀ ਹੈ ਮਤਲਬ ਇਹ ਰਹਿਰਾਸ ਸਾਹਿਬ ਜੀ ਦਾ ਪਹਿਲਾਂ ਸ਼ਬਦ ਹੈl ਜਪੁਜੀ ਕਿਸੇ ਰਾਗ ਨਾਲ ਸਬੰਧਿਤ ਬਾਣੀ ਨਹੀਂ ਹੈ ਜਦਕਿ ਰਹਿਰਾਸ ਵਿੱਚ ਇਹ ਰਾਗ ਆਸਾ ਦੇ ਸਿਰਲੇਖ ਹੇਠਾਂ ਆਉਂਦਾ ਹੈl ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ।

“ਸੰਧਿਆ ਸਮੇ ਸੁਨੇ ਰਹਿਰਾਸ” ਅਤੇ “ਬਿਨ ਰਹਿਰਾਸ ਸਮਾਂ ਜੋ ਖੋਵੇ “

ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਕੇ ਸਵਾਲ ਕਰਦੇ ਹਨ ? ਤੇਰਾ ਘਰ ਤੇ ਦਰ ਕਿਹੋ ਜਿਹਾ ਹੋਵੇਗਾ ਜਿੱਥੇ ਤੂੰ ਸਾਰੀ ਸ੍ਰਿਸ਼ਟੀ ਰਚਕੇ ਉਸਦੀ ਸੰਭਾਲ ਕਰ ਰਿਹਾ ਹੈਂ l ਤੇਰੀ ਰਚੀ ਕੁਦਰਤ ਵਿੱਚ ਅਣਗਿਣਤ ਵਾਜੇ ਤੇ ਨਾਦ ਹਨ ਜੋ ਤੇਰੀ ਰਚੀ ਕੁਦਰਤ ਵਿੱਚ ਤੇਰੀ ਸਿਫਤ ਸਲਾਹ ਦੇ ਗੀਤ ਗਾ ਰਹੇ ਹਨ l ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ,ਭਗਤ ਸਿੱਧ,ਜੋਗੀ,ਜਪੀ, ਤਪੀ ,ਸਤੀ, ਸੰਤੋਖੀ, ਖੰਡ -ਮੰਡਲ, ਬਰਹਿਮੰਡ,ਪੋਣ,ਪਾਣੀ, ਬੈਸੰਤਰ, ਸਭ ਤੇਰੀ ਸਿਫਤ ਸਲਾਹ ਕਰ ਰਹੇ ਹਨl

Tags:

ਸਿੱਖ

🔥 Trending searches on Wiki ਪੰਜਾਬੀ:

ਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਖੋਜ ਦਾ ਇਤਿਹਾਸਸਿਹਤਸ਼ਹਿਰੀਕਰਨਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਸਵਰਸ਼ਾਹ ਹੁਸੈਨਗਾਂਪੰਜਾਬੀ ਨਾਵਲ ਦਾ ਇਤਿਹਾਸਜਪਾਨੀ ਯੈੱਨਇੰਗਲੈਂਡਫੁਲਵਾੜੀ (ਰਸਾਲਾ)ਰਾਜਨੀਤੀ ਵਿਗਿਆਨਪੂੰਜੀਵਾਦਗੁਰੂ ਹਰਿਰਾਇ1978ਪੰਜਾਬੀ ਬੁਝਾਰਤਾਂਪੰਜਾਬੀ ਧੁਨੀਵਿਉਂਤਖੰਡਾਰਾਘਵ ਚੱਡਾਯਥਾਰਥਵਾਦਜਪੁਜੀ ਸਾਹਿਬਸ਼ੁੱਕਰਚੱਕੀਆ ਮਿਸਲਰਿਸ਼ਤਾ-ਨਾਤਾ ਪ੍ਰਬੰਧ6 ਅਗਸਤਰਾਜੀਵ ਗਾਂਧੀ ਖੇਲ ਰਤਨ ਅਵਾਰਡਟਕਸਾਲੀ ਭਾਸ਼ਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਭਗਤ ਰਵਿਦਾਸਸਤਵਿੰਦਰ ਬਿੱਟੀਸਾਬਿਤ੍ਰੀ ਹੀਸਨਮਸਿੱਖ ਇਤਿਹਾਸਪੰਜ ਪਿਆਰੇਨਵਾਬ ਕਪੂਰ ਸਿੰਘਜਸਵੰਤ ਸਿੰਘ ਖਾਲੜਾਮਾਤਾ ਗੁਜਰੀਸਿਮਰਨਜੀਤ ਸਿੰਘ ਮਾਨਹਵਾ ਪ੍ਰਦੂਸ਼ਣਮਹਾਤਮਾ ਗਾਂਧੀਪਿਆਰਪਾਣੀ ਦੀ ਸੰਭਾਲਡਾ. ਨਾਹਰ ਸਿੰਘਅਜੀਤ ਕੌਰਸਿੱਖ ਗੁਰੂਬਜਟਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਬਾਲ ਸਾਹਿਤਮੈਨਚੈਸਟਰ ਸਿਟੀ ਫੁੱਟਬਾਲ ਕਲੱਬਜਹਾਂਗੀਰਨਾਨਕ ਕਾਲ ਦੀ ਵਾਰਤਕਲ਼ਕੁਲਵੰਤ ਸਿੰਘ ਵਿਰਕਖੁਰਾਕ (ਪੋਸ਼ਣ)ਸ੍ਵਰ ਅਤੇ ਲਗਾਂ ਮਾਤਰਾਵਾਂਤਿੰਨ ਰਾਜਸ਼ਾਹੀਆਂਪੰਜਾਬੀ ਵਿਆਕਰਨਅੰਜੂ (ਅਭਿਨੇਤਰੀ)ਕਿਲੋਮੀਟਰ ਪ੍ਰਤੀ ਘੰਟਾਰੋਗਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਸਿੱਖ ਖਾਲਸਾ ਫੌਜਆਸਾ ਦੀ ਵਾਰਆਰਥਿਕ ਵਿਕਾਸਪੰਜਾਬੀ ਲੋਕਗੀਤਵਿਆਕਰਨਉਚੇਰੀ ਸਿੱਖਿਆਜੀਵਨੀਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਕਾਰਬਨਚੀਨੀ ਭਾਸ਼ਾਮੁਗ਼ਲ ਸਲਤਨਤਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਕ੍ਰਿਕਟਕਹਾਵਤਾਂਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਵਾਰ ਕਾਵਿ ਦਾ ਇਤਿਹਾਸ🡆 More