ਰਸਾਇਣ ਵਿਗਿਆਨ

ਰਸਾਇਣਿ ਵਿਗਿਆਨ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਪਦਾਰਥਾਂ ਦੀ ਸੰਰਚਨਾ, ਗੁਣਾਂ ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਉਨ੍ਹਾਂ ਵਿੱਚ ਹੋਏ ਪਰਿਵਰਤਨਾਂ ਦਾ ਅਧਿਅਨ ਕੀਤਾ ਜਾਂਦਾ ਹੈ।

ਰਸਾਇਣ ਵਿਗਿਆਨ

ਇਸ ਵਿੱਚ ਪਦਾਰਥਾਂ ਦੇ ਪਰਮਾਣੂਆਂ, ਅਣੂਆਂ, ਕਰਿਸਟਲਾਂ (ਰਵਿਆਂ) ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਮੁਕਤ ਹੋਈ ਜਾਂ ਪ੍ਰਯੁਕਤ ਹੋਈ ਊਰਜਾ ਦਾ ਅਧਿਅਨ ਕੀਤਾ ਜਾਂਦਾ ਹੈ।

ਸ਼ਬਦ ਉਤਪਤੀ

ਇਸ ਦਾ ਸ਼ਾਬਦਿਕ ਵਿਨਿਆਸ ਰਸ + ਅਇਨ ਹੈ ਜਿਸਦਾ ਸ਼ਾਬਦਿਕ ਮਤਲਬ ਰਸਾਂ ਦਾ ਅਧਿਅਨ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਨੂੰ ਕੇਮਿਸਟਰੀ (Chemistery) ਕਿਹਾ ਜਾਦਾਂ ਹੈ, ਜੋ ਕਿ ਸ਼ਬਦ ਅਲਕੇਮੀ (Alchemy) ਤੋਂ ਬਨਿਆ ਹੈ। ਅਲਕੇਮੀ ਫਾਰਸੀ ਭਾਸ਼ਾ ਦੇ ਸ਼ਬਦ ਕਿਮਿਆ (kīmīa, كيميا) ਤੋਂ ਅਤੇ ਕਿਮਿਆ ਯੂਨਾਨੀ ਭਾਸ਼ਾ ਦੇ χημεία ਤਂ ਬਨਿਆ ਹੈ।

ਪਰਿਭਾਸ਼ਾ

ਪੁਰਾਣੇ ਸਮੇਂ ਵਿੱਚ, ਜਿਵੇ ਜਿਵੇਂ ਨਵੀਆਂ ਕਾਢਾਂ ਅਤੇ ਸਿੱਧਾਂਤਾਂ ਨੇ ਇਸ ਵਿਗਿਆਨ ਦੀ ਕਾਰਿਆਕਸ਼ਮਤਾ ਵਿੱਚ ਵਾਧਾ ਕਿੱਤਾ ਰਸਾਇਣ ਵਿਗਿਆਨ ਦੀ ਪਰਿਭਾਸ਼ਾ ਵੀ ਬਦਲਦੀ ਰਹੀ। 1661 ਵਿੱਚ ਪ੍ਰਸਿੱਧ ਵਿਗਿਆਨੀ ਰਾਬਰਟ ਬਾਯਲ ਦੇ ਅਨੂਸਾਰ ਸ਼ਬਦ "chymistry" ਮਿਸ਼ਰਤ ਚਿਜ਼ਾ ਦੀ ਸਾਮਗਰੀ ਸਿੱਧਾਂਤੋਂ ਦਾ ਵਿਸ਼ਾ ਸੀ। 1663 ਵਿੱਚ, chymistry ਵਸਤੂਆਂ ਨੂੰ ਖੋਰ ਕੇ ਉਨ੍ਹਾਂ ਵਿਚੋਂ ਉਨ੍ਹਾਂ ਦੀ ਸੰਰਚਨਾ ਦੇ ਵੱਖਰੇ ਵੱਖਰੇ ਪਦਾਰਥ ਬਨਾਉਣ ਅਤੇ ਉਨ੍ਹਾਂ ਨੂੰ ਫਿਰ ਤੋਂ ਇੱਕ ਕਰਨ ਅਤੇ ਹੋਰ ਉੱਚ ਪੂਰਨਤਾ ਪ੍ਰਦਾਣ ਕਰਣ ਦੀ ਇੱਕ ਵਿਗਿਆਨ ਕਲਾ ਸੀ। ਇਹ ਪਰਿਭਾਸ਼ਾ ਵਿਗਿਆਨੀ ਕਰਿਸਟੋਫਰ ਗਲੇਸਰ ਨੇ ਇਸਤੇਮਾਲ ਕੀਤੀ।

1739 ਵਿੱਚ ਜਾਰਜ ਅਰੰਸਟ ਸਟਾਲ ਦੇ ਅਨੁਸਾਰ ਰਸਾਇਣ ਵਿਗਿਆਨ ਮਿਸ਼ਰਨ, ਮਿਸ਼ਰਤ ਵਸਤੂਆਂ ਨੂੰ ਉਹਨਾਂ ਦੇ ਮੂਲ ਤੱਤਾਂ ਵਿੱਚ ਬਦਲਨ ਅਤੇ ਮੂਲ ਤੱਤਾਂ ਤੋਂ ਇਸ ਵਸਤੂਆਂ ਤਿਆਰ ਕਰਨ ਨੂੰ ਕਹਿੱਦੇ ਹਨ। 1837 ਵਿੱਚ, ਜੀਨ ਬੈਪਟਿਸਟ ਡੂਮਾਸ ਨੇ ਆਣਵਿਕ ਬਲਾਂ ਦੇ ਕਾਨੂੰਨਾਂ ਅਤੇ ਪ੍ਰਭਾਵ ਦੇ ਨਾਲ ਸੰਬੰਧਿਤ ਵਿਗਿਆਨ ਨੂੰ ਰਸਾਇਣ ਵਿਗਿਆਨ ਕਿਹਾ। ਇਹ ਪਰਿਭਾਸ਼ਾ ਹੋਰ ਵਿਕਸਿਤ ਹੋਈ, ਅਤੇ 1947 ਵਿੱਚ ਇਸ ਦਾ ਮਤਲਬ ਪਦਾਰਥਾਂ ਦਾ ਵਿਗਿਆਨ, ਉਹਨਾਂ ਦੀ ਸੰਰਚਨਾਂ ਅਤੇ ਉਹ ਕਿਰਿਆਵਾਂ ਜੋਂ ਪਦਾਰਥਾਂ ਨੂੰ ਦੂਸਰੇ ਪਦਾਰਥਾਂ ਵਿੱਚ ਬਦਲਦੀਆਂ ਹਨ। ਇਸ ਪਰਿਭਾਸ਼ਾ ਨੂੰ ਲਿਨਸ ਪਾਲਿੰਗ ਦੁਆਰਾ ਮਾਨਤਾ ਦਿੱਤੀ ਗਈ। ਪ੍ਰੋਫੈਸਰ ਰੇਮੰਡ ਚਾਂਗ ਦੁਆਰਾ ਲਿਖੇ ਅਨੂਸਾਰ, ਹਾਲ ਹੀ ਵਿੱਚ, 1998 ਵਿੱਚ, ਰਸਾਇਣ ਵਿਗਿਆਨ ਦੀ ਪਰਿਭਾਸ਼ਾ ਦਾ ਘੇਰਾ ਵਧਾ ਕੇ ਇਸ ਦਾ ਮਤਲਬ, ਮਾਦਾ ਅਤੇ ਉਸ ਵਿੱਚ ਆਉਂਦੇ ਬਦਲਾਅ ਦੇ ਅਧਿਐਨ ਕਰ ਦਿੱਤਾ ਗਿਆ.

ਮੁੱਖ ਸਿਧਾਂਤ

ਮਾਦਾ

ਪ੍ਰਮਾਣੂ

ਪ੍ਰਮਾਣੂ ਰਸਾਇਣ ਵਿਗਿਆਨ ਦੀ ਬੁਨਿਆਦੀ ਇਕਾਈ ਹੈ। ਇਹ ਇਲੇਕਟਰਾਨ ਬੱਦਲ ਨਾਮੀ ਆਕਾਸ਼ ਨਾਲ ਘਿਰੇ ਪ੍ਰਮਾਣੂ ਨਾਭੀ ਨਾਮਕ ਇੱਕ ਘਣੀ ਕੋਰ ਦਾ ਬਿਨਆ ਹੁਦਾੰ ਹੈ। ਇਲੇਕਟਰਾਨ ਬੱਦਲ ਵਿੱਚ ਨੇਗਟਿਵ ਬਿਜਲਈ ਕਣਾਂ ਦਾ ਅਤੇ ਨਾਭੀ ਪੋਜ਼ੀਟਵ ਪ੍ਰੋਟਾਨ ਅਤੇ ਉਦਾਸੀਨ ਬਜਿਲਈ ਕਣਾਂ ਨਿਊਟਰਾਨ ਨਾਲ ਬਨਿਆ ਹੂੰਦਾ ਹੈ। ਇੱਕ ਤਟਸਥ ਪਰਮਾਣੁ ਵਿੱਚ, ਨੇਗਟਿਵ ਬਿਜਲਈ ਕਣ ਅਤੇ ਪੋਜ਼ੀਟਵ ਬਿਜਲਈ ਕਣਾਂ ਦਾ ਸੰਤੁਲਨ ਹੁੰਦਾ ਹੈ। ਪਰਮਾਣੁ ਕਿਸੇ ਵੀ ਤੱਤ ਦੀ ਉਸ ਛੋਟੀ ਤੌਂ ਛੋਟੀ ਇਕਾਈ ਹੈ, ਜੋ ਉਸ ਦੇ ਵੱਖ ਵੱਖ ਗੁਣਾਂ ਨੂੰ ਬਣਾਈ ਰੱਖ ਸਕਦੀ ਹੈ।

ਤੱਤ

ਰਾਸਾਇਣਿਕ ਤੱਤ ਦੀ ਅਵਧਾਰਣਾ ਰਾਸਾਇਨਿਕ ਪਦਾਰਥ ਨਾਲ ਸਬੰਧਤ ਹੈ। ਇੱਕ ਰਾਸਾਇਨਿਕ ਤੱਤ ਵਿਸ਼ੇਸ਼ ਰੂਪ ਵਿੱਚ ਇੱਕ ਸ਼ੁੱਧ ਪਦਾਰਥ ਹੈ ਜੋ ਇੱਕ ਹੀ ਤਰ੍ਹਾਂ ਦੇ ਪਰਮਾਣੁ ਨਾਲ ਬਣਿਆ ਹੋਇਆ ਹੈ। ਇੱਕ ਰਾਸਾਇਨਿਕ ਤੱਤ, ਪਰਮਾਣੁ ਦੇ ਨਾਭੀ ਵਿੱਚ ਪ੍ਰੋਟਾਨ ਦੀ ਇੱਕ ਗਿਣਤੀ ਦੁਆਰਾ ਨਿਰਧਾਰਿਤ ਕਿਤਾ ਜਾਦਾਂ ਹੈ। ਇਸ ਗਿਣਤੀ ਨੂੰ ਤੱਤ ਦੀ ਪਰਮਾਣੁ ਗਿਣਤੀ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ, ਨਾਭੀ ਵਿੱਚ 6 ਪ੍ਰੋਟਾਨ ਵਾਲੇ ਸਾਰੇ ਪ੍ਰਮਾਣੂ ਰਾਸਾਇਨਿਕ ਤੱਤ ਕਾਰਬਨ ਦੇ ਪਰਮਾਣੁ ਹਨ, ਅਤੇ ਨਾਭੀ ਵਿੱਚ 92 ਪ੍ਰੋਟਾਨ ਵਾਲੇ ਸਾਰੇ ਪਰਮਾਣੁ ਯੂਰੇਨਿਅਮ ਦੇ ਪਰਮਾਣੁ ਹਨ।

ਇੱਕ ਤੱਤ ਨਾਲ ਸਬੰਧਤ ਸਾਰੇ ਪਰਮਾਣੁਆਂ ਦੇ ਸਾਰੇ ਨਾਭੀਆਂ ਵਿੱਚ ਪ੍ਰੋਟਾਨ ਦੀ ਗਿਣਤੀ ਬਰਾਬਰ ਹੋਵੇਗੀ ਪਰ ਉਹਨਾਂ ਵਿੱਚ ਜ਼ਰੂਰੀ ਨਹੀਂ ਕਿ ਨਿਊਟਰਾਨਾਂ ਦੀ ਗਿਣਤੀ ਵੀ ਇੱਕ ਹੀ ਹੋਵੇ। ਇਸ ਤਰ੍ਹਾਂ ਦੇ ਪ੍ਰਮਾਣੂਆਂ ਨੂੰ ਆਇਸੋਟੋਪ ਕਿਹਾ ਜਾਂਦਾ ਹੈ। ਅਸਲ ਵਿੱਚ ਇੱਕ ਤੱਤ ਦੇ ਕਈ ਆਇਸੋਟੋਪ ਮੌਜੂਦ ਹੋ ਸਕਦਾ ਹਨ। ਪ੍ਰੋਟਾਨ ਦੀ ਗਿਣਤੀ ਦੇ ਆਧਾਰ ਉੱਤੇ ਕੁੱਲ 94 ਪ੍ਰਕਾਰ ਦੇ ਪ੍ਰਮਾਣੂ ਜਾਂ ਰਾਸਾਇਨਿਕ ਤੱਤ, ਧਰਤੀ ਵਿੱਚ ਕੁਦਰਤੀ ਰੂਪ ਵਿੱਚ ਹਨ, ਜਿਨਾਂ ਦਾ ਘੱਟੋ ਘੱਟ ਇੱਕ ਆਇਸੋਟੋਪ ਸਥਿਰ ਹੈ ਜਾਂ ਅੱਧ ਜੀਵਨ ਕਾਲ ਕਾਫੀ ਲੰਬਾ ਹੈ। ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਿਏ 18 ਹੋਰ ਤੱਤਾਂ ਨੂੰ ਆਈਊਪੀਏਸੀ ਦੁਆਰਾ ਮਾਨਤਾ ਦਿੱਤੀ ਗਈ ਹੈ।

ਰਾਸਾਇਨਿਕ ਤੱਤਾਂ ਦੀ ਮਾਣਕ ਪ੍ਰਸਤੁਤੀ ਆਵਰਤ ਸਾਰਣੀ ਵਿੱਚ ਹੈ, ਜਿਸ ਵਿੱਚ ਤੱਤਾਂ ਨੂੰ ਪ੍ਰਮਾਣੂ ਗਿਣਤੀ ਦੁਆਰਾ ਤਰਤੀਬ ਵਿੱਚ ਅਤੇ ਇਲਿਕਟਰਾਨਿਕ ਸਰੂਪ ਦੁਆਰਾ ਵੱਖ ਵੱਖ ਸਮੂਹਾਂ ਵਿੱਚ ਰੱਖਿਆ ਗਿਆ ਹੈ। ਇਸ ਤਰਾਂ ਇੱਕੋ ਕਾਲਮ ਜਾ ਸਮੂਹ ਅਤੇ ਕਤਾਰ ਜਾ ਪੀਰੀਅਡ ਦੇ ਤੱਤਾਂ ਵਿੱਚ ਜਾਂ ਤਾਂ ਕਈ ਰਾਸਾਇਨਿਕ ਗੁਣ ਸਾਝੇਂ ਹੁੰਦੇ ਹਨ ਜਾਂ ਵੱਖ ਵੱਖ ਗੁਣਾ ਵਿੱਚ ਇੱਕ ਝੁਕਾਅ ਹੁੰਦਾ ਹੈ।

ਯੋਗਿਕ

ਇੱਕ ਯੋਗਿਕ ਇੱਕ ਸ਼ੁੱਧ ਰਾਸਾਇਨਿਕ ਪਦਾਰਥ ਹੈ ਜਿਸ ਵਿੱਚ ਦੋ ਜਾਂ ਜਿਆਦਾ ਤੱਤ ਇਕੱਠੇ ਸੰਯੁਕਤ ਹੁੰਦੇ ਹਨ। ਇੱਕ ਯੋਗਿਕ ਵਿੱਚ, ਨਿਰਧਾਰਤ ਤੱਤਾਂ ਦੇ ਪਰਮਾਣੂਆਂ ਦਾ ਇੱਕ ਨਿਰਧਾਰਤ ਅਨੁਪਾਤ ਹੁੰਦਾ ਹੈ, ਜੋ ਉਸ ਦੀ ਸੰਰਚਨਾ ਨਿਰਧਾਰਤ ਕਰਦਾ ਹੈ ਅਤੇ ਇਹਨਾਂ ਤੱਤਾਂ ਦੀ ਇੱਕ ਵਿਸ਼ੇਸ਼ ਸੰਗਠਨ ਹੁੰਦਾ ਹੈ ਜੋ ਉਸ ਦੇ ਰਾਸਾਇਨਿਕ ਗੁਣ ਨਿਰਧਾਰਤ ਕਰਦਾ ਹੈ।

ਪਦਾਰਥ

ਅਣੂ

ਇੱਕ ਅਣੂ ਇੱਕ ਸ਼ੁੱਧ ਯੋਗਿਕ ਦਾ ਨਾ-ਟੁੱਟਣਯੋਗ ਰੂਪ ਹੈ, ਜੋ ਕਿ ਵਿੱਲਖਣ ਕਿਸਮ ਦੇ ਗੁਣ ਰੱਖਦਾ ਹੈ। ਅਣੂ ਵਿੱਚ ਦੋ ਜਾਂ ਵੱਧ ਪਰਮਾਣੂ ਬੰਧਨ ਰਾਹੀਂ ਆਪਸ ਵਿੱਚ ਜੁੜੇ ਹੁੰਦੇ ਹਨ।

ਮੋਲ ਅਤੇ ਪਦਾਰਥ ਦੀ ਮਾਤਰਾ

ਗੁਣ

ਆਇਨ ਅਤੇ ਨਮਕ

ਤੇਜ਼ਾਬਪਣ ਅਤੇ ਕਸ਼ਾਰਕਤਾ

ਰੂਪ

ਬੰਧਨ

ਮਾਦੇ ਦੀ ਹਾਲਤ

ਰਸਾਇਣਿਕ ਕਿਰਿਆਵਾਂ

ਰੀਡੋਕਸ

ਸੰਤੁਲਨ

ਊਰਜਾ

ਰਸਾਇਣਿਕ ਨਿਯਮ

ਰਸਾਇਣ ਵਿਗਿਆਨ ਦੇ ਮੌਜੂਦਾ ਨਿਯਮ ਊਰਜਾ ਅਤੇ ਸੰਚਾਰ ਵਿੱਚ ਸਬੰਧ ਸਥਾਪਤ ਕਰਦੇ ਹਨ।

ਰਸਾਇਣ ਵਿਗਿਆਨ ਦਾ ਇਤਹਾਸ

  • ਅਲਚੀਮੀ(Alchemy)
  • ਰਸਾਇਣਿਕ ਤੱਤਾਂ ਦੀ ਖੋਜ
  • ਰਸਾਇਣ ਵਿਗਿਆਨ ਦਾ ਇਤਹਾਸ
  • ਰਸਾਇਣ ਵਿਗਿਆਨ ਦੇ ਨੋਬਲ ਇਨਾਮ
  • ਰਸਾਇਣਿਕ ਤੱਤਾਂ ਦੀ ਖੋਜ ਦੀ ਸਮਾਂ-ਸੀਮਾ

ਰਸਾਇਣਿਕ ਵਿਗਿਆਨ ਵਿੱਚ ਅਧੀਨ-ਵਿਸ਼ੇ

ਇਹ ਵੀ ਵੇਖੋ

ਹਵਾਲੇ

ਬਾਹਰੀ ਕੜੀਆਂ

Tags:

ਰਸਾਇਣ ਵਿਗਿਆਨ ਸ਼ਬਦ ਉਤਪਤੀਰਸਾਇਣ ਵਿਗਿਆਨ ਪਰਿਭਾਸ਼ਾਰਸਾਇਣ ਵਿਗਿਆਨ ਮੁੱਖ ਸਿਧਾਂਤਰਸਾਇਣ ਵਿਗਿਆਨ ਦਾ ਇਤਹਾਸਰਸਾਇਣ ਵਿਗਿਆਨ ਰਸਾਇਣਿਕ ਵਿਗਿਆਨ ਵਿੱਚ ਅਧੀਨ-ਵਿਸ਼ੇਰਸਾਇਣ ਵਿਗਿਆਨ ਇਹ ਵੀ ਵੇਖੋਰਸਾਇਣ ਵਿਗਿਆਨ ਹਵਾਲੇਰਸਾਇਣ ਵਿਗਿਆਨ ਬਾਹਰੀ ਕੜੀਆਂਰਸਾਇਣ ਵਿਗਿਆਨ ਹੋਰ ਜਾਣਕਾਰੀਰਸਾਇਣ ਵਿਗਿਆਨ

🔥 Trending searches on Wiki ਪੰਜਾਬੀ:

ਪੰਜਾਬ ਦੇ ਜ਼ਿਲ੍ਹੇਮਹਿਮੂਦ ਗਜ਼ਨਵੀਸਾਮਾਜਕ ਮੀਡੀਆਵਿਸ਼ਵ ਮਲੇਰੀਆ ਦਿਵਸਭਗਤ ਰਵਿਦਾਸਗਿੱਧਾਗਰਭ ਅਵਸਥਾਕਿਰਿਆ-ਵਿਸ਼ੇਸ਼ਣਲੋਕ ਸਾਹਿਤਨਵਤੇਜ ਸਿੰਘ ਪ੍ਰੀਤਲੜੀਹੜ੍ਹਸਾਉਣੀ ਦੀ ਫ਼ਸਲਵਹਿਮ ਭਰਮਉੱਚਾਰ-ਖੰਡਅੱਡੀ ਛੜੱਪਾਭੰਗੜਾ (ਨਾਚ)ਇਪਸੀਤਾ ਰਾਏ ਚਕਰਵਰਤੀਨਿਤਨੇਮਬਾਬਾ ਬੁੱਢਾ ਜੀਬਸ ਕੰਡਕਟਰ (ਕਹਾਣੀ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੰਘ ਸਭਾ ਲਹਿਰਨਾਵਲਬੁੱਲ੍ਹੇ ਸ਼ਾਹਰਾਧਾ ਸੁਆਮੀਕੈਨੇਡਾ ਦਿਵਸਧਰਤੀਜਪੁਜੀ ਸਾਹਿਬਮਹਾਰਾਜਾ ਭੁਪਿੰਦਰ ਸਿੰਘਪਿੰਡਅਭਾਜ ਸੰਖਿਆਬਠਿੰਡਾ (ਲੋਕ ਸਭਾ ਚੋਣ-ਹਲਕਾ)ਪਹਿਲੀ ਐਂਗਲੋ-ਸਿੱਖ ਜੰਗਜਿਹਾਦਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਅਤਰ ਸਿੰਘਬਲੇਅਰ ਪੀਚ ਦੀ ਮੌਤਯਾਹੂ! ਮੇਲਮਾਰੀ ਐਂਤੂਆਨੈਤਸੱਸੀ ਪੁੰਨੂੰਮਹਾਤਮਾ ਗਾਂਧੀਮੱਧ ਪ੍ਰਦੇਸ਼ਰਸਾਇਣਕ ਤੱਤਾਂ ਦੀ ਸੂਚੀਕੋਟਾਡਾ. ਹਰਸ਼ਿੰਦਰ ਕੌਰਅੰਨ੍ਹੇ ਘੋੜੇ ਦਾ ਦਾਨਜੈਤੋ ਦਾ ਮੋਰਚਾਪ੍ਰੇਮ ਪ੍ਰਕਾਸ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੌਦਾਲੰਮੀ ਛਾਲਹੋਲਾ ਮਹੱਲਾਚਰਨ ਦਾਸ ਸਿੱਧੂਦੂਜੀ ਐਂਗਲੋ-ਸਿੱਖ ਜੰਗਵਿਕੀਸਰੋਤਗੁਣਸਤਿ ਸ੍ਰੀ ਅਕਾਲਸਰੀਰਕ ਕਸਰਤਲੁਧਿਆਣਾਸਿੱਖੀਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਪਪੀਹਾਭਾਰਤ ਦਾ ਸੰਵਿਧਾਨਅਮਰ ਸਿੰਘ ਚਮਕੀਲਾਨਿਮਰਤ ਖਹਿਰਾਕੀਰਤਪੁਰ ਸਾਹਿਬਸਾਹਿਬਜ਼ਾਦਾ ਅਜੀਤ ਸਿੰਘਅਲੰਕਾਰ ਸੰਪਰਦਾਇਤਖ਼ਤ ਸ੍ਰੀ ਦਮਦਮਾ ਸਾਹਿਬਰੇਖਾ ਚਿੱਤਰਗੁਰੂ ਤੇਗ ਬਹਾਦਰਮੰਡਵੀਵੀਡੀਓਵਕ੍ਰੋਕਤੀ ਸੰਪਰਦਾਇਕਰਤਾਰ ਸਿੰਘ ਸਰਾਭਾਸਤਿੰਦਰ ਸਰਤਾਜ🡆 More