ਤੇਲੰਗਾਨਾ

ਤੇਲੰਗਾਣਾ ਜਾਂ ਤੇਲੰਗਾਨਾ (ਤੇਲਗੂ: తెలంగాణ) ਭਾਰਤ ਦਾ 29 ਰਾਜ ਹੈ, ਹੈਦਰਾਬਾਦ, ਦਸ ਸਾਲ ਦੇ ਲਈ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸਾਂਝੀ ਰਾਜਧਾਨੀ ਬਣਾਇਆ ਰਹਿਗਾ। ਭਾਰਤ ਦੇ ਮੰਤਰੀ ਮੰਡਲ ਨੇ 5 ਦਸੰਬਰ, 2013 ਦੇ ਤੇਲੰਗਾਨਾ ਰਾਜ ਦੇ ਖਰੜੇ ਦੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਫਰਵਰੀ 18, 2014 ਤੇਲੰਗਾਣਾ ਬਿੱਲ ਦੋ ਦਿਨ ਬਾਅਦ ਇਸ ਨੂੰ ਰਾਜ ਸਭਾ ਅਤੇ ਲੋਕ ਸਭਾ ਨੇ ਪ੍ਰਵਾਨਗੀ ਦੇ ਦਿੱਤੀ ਰਸਮੀ ਤੌਰ 'ਤੇ ਤੇਲੰਗਾਣਾ ਦੇ ਨਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਸਤਖ਼ਤ ਕੀਤੇ ਜਾਣ ਨਾਲ ਤੇਲੰਗਾਣਾ ਭਾਰਤ ਦਾ 29 ਰਾਜ ਬਣ ਜਾਵੇਗਾ। ਤੇਲੰਗਾਣਾ ਖੇਤਰ ਦੇ ਹੁਣ 10 ਜ਼ਿਲ੍ਹੇ ਹਨ। ਸੂਬੇ 'ਚ 294 ਵਿਧਾਨ ਸਭਾ ਸੀਟਾਂ 'ਚ ਤੇਲੰਗਾਣਾ ਖੇਤਰ ਨੂੰ 119 ਵਿਧਾਨ ਸਭਾ ੳਤੇ 42 ਲੋਕ ਸਭਾ ਦੀਆਂ ਸੀਟਾਂ ਹਨ। 2 ਜੂਨ 2014 ਨੂੰ ਭਾਰਤ ਦਾ 29 ਰਾਜ ਬਣ ਗਿਆ।

ਤੇਲੰਗਾਣਾ
తెల౦గాణ
ਤੇਲੰਗਾਣਾ ਦਾ ਟਿਕਾਣਾ
ਤੇਲੰਗਾਣਾ ਦਾ ਟਿਕਾਣਾ
ਦੇਸ਼ਤੇਲੰਗਾਨਾ ਭਾਰਤ
ਇਲਾਕਾਦੱਖਣੀ ਭਾਰਤ
ਥਾਪਣਾ2 ਜੂਨ 2014; 9 ਸਾਲ ਪਹਿਲਾਂ (2014-06-02)
ਰਾਜਧਾਨੀਹੈਦਰਾਬਾਦ
Boroughs10
ਸਰਕਾਰ
 • ਮੁੱਖ ਮੰਤਰੀਕੇ ਚੰਦਰਸ਼ੇਖ਼ਰ ਰਾਉ (ਤੇਲੰਗਾਨਾ ਰਾਸ਼ਟਰੀ ਸਮਿਤੀ)
 • ਵਿਧਾਨ ਸਭਾBicameral (119 + 40 seats)
 • ਲੋਕ ਸਭਾ17
 • ਹਾਈ ਕੋਰਟHigh Court of Judicature at Hyderabad
ਖੇਤਰ
 • ਕੁੱਲ1,14,840 km2 (44,340 sq mi)
 • ਰੈਂਕ12ਵਾਂ
ਆਬਾਦੀ
 (2011)
 • ਕੁੱਲ3,52,86,757
 • ਰੈਂਕ12ਵਾਂ
 • ਘਣਤਾ310/km2 (800/sq mi)
ਸਮਾਂ ਖੇਤਰਯੂਟੀਸੀ+05:30 (ਭਾਰਤੀ ਮਿਆਰੀ ਸਮਾਂ)
ISO 3166 ਕੋਡIN-xx (not assigned)
ਵਾਹਨ ਰਜਿਸਟ੍ਰੇਸ਼ਨTG
ਸ਼ਾਖਰਤਾ ਦਰ66.46%
ਦਫਰਤੀ ਭਾਸ਼ਾਤੇਲਗੂ
ਉਰਦੂ
ਵੈੱਬਸਾਈਟtelangana.gov.in

ਤੇਲੰਗਾਣਾ ਰਾਜ ਲਈ ਪੰਜ ਦਹਾਕੇ ਪੁਰਾਣਾ ਸੰਘਰਸ਼ ਉਦੋਂ 2009 ਵਿੱਚ ਕੌਮੀ ਸੁਰਖੀਆਂ 'ਚ ਆ ਗਿਆ ਸੀ ਜਦ ਤੇਲੰਗਾਨਾ ਰਾਸ਼ਟਰੀ ਸਮਿਤੀ ਦੇ ਮੁਖੀ ਕੇ ਚੰਦਰਸ਼ੇਖ਼ਰ ਰਾਉ ਨੇ 10 ਦਿਨਾਂ ਲਈ ਵਰਤ ਰਖਿਆ ਸੀ। ਦਸੰਬਰ 2009 ਵਿੱਚ ਵੀ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਰਾਜ ਦਾ ਗਠਨ ਪ੍ਰਵਾਨ ਕਰ ਰਹੀ ਹੈ ਪਰ ਕੁੱਝ ਹੀ ਦਿਨਾਂ ਵਿੱਚ ਸਰਕਾਰ ਪਿੱਛੇ ਹਟ ਗਈ ਕਿਉੁਂਕਿ ਦੂਜੇ ਦੋ ਖਿੱਤਿਆਂ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਰਾਇਲਸੀਮਾ 'ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਆਂਧਰਾ 'ਚ 42 ਲੋਕ ਸਭਾ ਸੀਟਾਂ ਹਨ। ਕੇਂਦਰ ਚਾਹੁੰਦਾ ਹੈ ਕਿ ਰਾਇਲਸੀਮਾ ਦੇ ਦੋ ਜ਼ਿਲ੍ਹਿਆਂ ਨੂੰ ਤੇਲੰਗਾਣਾ ਨਾਲ ਜੋੜਿਆ ਜਾਵੇ।

ਘੋਲ

ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਅਤੇ ਬਾਅਦ ਤੇਲੰਗਾਨਾ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ਸ਼ੀਲ ਹੋਣ ਕਾਰਨ ਦੇਸ਼ ਵਾਸੀਆਂ ਦੀ ਉਤਸੁਕਤਾ ਦਾ ਕੇਂਦਰ ਰਿਹਾ ਹੈ। ਸੰਨ1946 ਤੋਂ 1951 ਤੱਕ ਇਸ ਖੇਤਰ ਦੇ ਕਿਸਾਨਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਜਾਗੀਰਦਾਰੀ ਨਿਜ਼ਾਮ ਦੇ ਖ਼ਿਲਾਫ਼ ਕਰਜ਼ਾ ਮੁਆਫ਼ੀ ਲਈ ਲੰਮਾ ਘੋਲ ਲੜਿਆ। ਆਜ਼ਾਦੀ ਉਪਰੰਤ ਤੇਲਗੂ-ਭਾਸ਼ਾਈ ਖਿੱਤੇ ਲਈ ਵੱਖਰੇ ਆਂਧਰਾ ਪ੍ਰਦੇਸ਼ ਰਾਜ ਦੀ ਸਥਾਪਨਾ ਵੀ ਸੰਘਰਸ਼ਾਂ ਕਾਰਨ ਹੀ ਸੰਭਵ ਹੋਈ। ਸੰਨ 1953 ਵਿੱਚ ਰਾਜਾਂ ਦੀ ਮੁੜ ਹੱਦਬੰਦੀ ਸਬੰਧੀ ਕਮਿਸ਼ਨ ਨੇ ਤੇਲੰਗਾਨਾ ਖੇਤਰ ਨੂੰ ਆਂਧਰਾ ਪ੍ਰਦੇਸ਼ ਵਿੱਚ ਸ਼ਾਮਲ ਕਰਨ ਲਈ ਸਿਫ਼ਾਰਸ਼ ਨਹੀਂ ਸੀ ਕੀਤੀ ਪਰ ਇਸ ਦੇ ਬਾਵਜੂਦ ਕੇਂਦਰ ਨੇ 1956 ਵਿੱਚ ਤੇਲੰਗਾਨਾ ਨੂੰ ਆਂਧਰਾ ਵਿੱਚ ਸ਼ਾਮਲ ਕਰ ਦਿੱਤਾ। ਤੇਲੰਗਾਨਾ ਵਾਸੀਆਂ ਵੱਲੋਂ ਲਗਾਤਾਰ ਇਸ ਕਾਰਵਾਈ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ। 1968-69 ਵਿੱਚ ਇਸ ਖਿੱਤੇ ਦੇ ਵਿਦਿਆਰਥੀ ਨੇਤਾਵਾਂ ਨੇ ਵੱਖਰੇ ਤੇਲੰਗਾਣਾ ਰਾਜ ਲਈ ਸੰਘਰਸ਼ ਸ਼ੁਰੂ ਕੀਤਾ। ਇਸ ਸਮੇਂ ਤੋਂ ਲੈ ਕੇ ਅੱਜ ਤਕ 42 ਸਾਲਾਂ ਦੇ ਲੰਮੇ ਸਮੇਂ ਵਿੱਚ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਸਮੇਂ-ਸਮੇਂ ਵੱਖਰੇ ਤੇਲੰਗਾਨਾ ਰਾਜ ਲਈ ਸਹਿਮਤ ਹੁੰਦਿਆਂ ਲੋਕਾਂ ਨਾਲ ਵਾਅਦੇ ਕਰਦੀਆਂ ਰਹੀਆਂ ਹਨ ਪਰ ਇਹ ਵਾਅਦੇ ਕਦੇ ਵਫ਼ਾ ਨਾ ਹੋਏ। ਨਵੰਬਰ 2009 ਵਿੱਚ ਤੈਲਗੂ ਰਾਸ਼ਟਰੀ ਸਮਿਤੀ ਦੇ ਪ੍ਰਧਾਨ ਕੇ.ਚੰਦਰ ਸ਼ੇਖ਼ਰ ਰਾਓ ਨੇ ਇਸ ਮੰਗ ਦੀ ਪੂਰਤੀ ਲਈ ਮਰਨ ਵਰਤ ਰੱਖਿਆ ਅਤੇ ਸਰਬ-ਪਾਰਟੀ ਮੀਟਿੰਗ ਨੇ ਇਸ ਦਾ ਸਮਰਥਨ ਵੀ ਕੀਤਾ। ਕੁਝ ਦਿਨਾਂ ਬਾਅਦ ਹੀ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਐਲਾਨ ਕਰ ਦਿੱਤਾ ਕਿ ਭਾਰਤ ਸਰਕਾਰ ਵੱਖਰੇ ਤੇਲੰਗਾਨਾ ਰਾਜ ਲਈ ਕਾਰਵਾਈ ਸ਼ੁਰੂ ਕਰ ਰਹੀ ਹੈ। ਇਸ ਵਾਅਦੇ ਦੇ ਮੱਦੇਨਜ਼ਰ ਸ੍ਰੀ ਰਾਓ ਨੇ ਮਰਨ ਵਰਤ ਛੱਡ ਦਿੱਤਾ ਅਤੇ ਸਾਰੀਆਂ ਸਿਆਸੀ ਧਿਰਾਂ ਨੇ ਇਸ ਐਲਾਨ ਦਾ ਸਵਾਗਤ ਕੀਤਾ। ਬਾਅਦ ਵਿੱਚ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਵੱਟੇ-ਖਾਤੇ ਪਾਉਣ ਲਈ 3 ਫ਼ਰਵਰੀ 2010 ਨੂੰ ਨਵੀਂ ਪੰਜ-ਮੈਂਬਰੀ ਕਮੇਟੀ ਗਠਿਤ ਕਰ ਦਿੱਤੀ।

ਹਵਾਲੇ

Tags:

ਹੈਦਰਾਬਾਦ

🔥 Trending searches on Wiki ਪੰਜਾਬੀ:

ਲਾਲ ਚੰਦ ਯਮਲਾ ਜੱਟਖ਼ਾਲਸਾਖ਼ਲੀਲ ਜਿਬਰਾਨਜਾਦੂ-ਟੂਣਾਰਬਿੰਦਰਨਾਥ ਟੈਗੋਰਕਾਨ੍ਹ ਸਿੰਘ ਨਾਭਾਨੇਪਾਲਚਰਨ ਦਾਸ ਸਿੱਧੂਲੰਮੀ ਛਾਲਕੀਰਤਪੁਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਕਾਮਾਗਾਟਾਮਾਰੂ ਬਿਰਤਾਂਤਰਸਾਇਣਕ ਤੱਤਾਂ ਦੀ ਸੂਚੀਇੰਡੋਨੇਸ਼ੀਆਲਾਲਾ ਲਾਜਪਤ ਰਾਏਦਿਲਜੀਤ ਦੋਸਾਂਝਵਿਸ਼ਵ ਸਿਹਤ ਦਿਵਸਚੌਪਈ ਸਾਹਿਬਵਿਕੀਪ੍ਰੇਮ ਪ੍ਰਕਾਸ਼ਆਦਿ ਗ੍ਰੰਥਗੁਰਮਤਿ ਕਾਵਿ ਦਾ ਇਤਿਹਾਸਪੰਥ ਪ੍ਰਕਾਸ਼ਇੰਟਰਨੈੱਟਰਾਧਾ ਸੁਆਮੀਵਿਕੀਪੀਡੀਆਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸਿੱਧੂ ਮੂਸੇ ਵਾਲਾਗੂਰੂ ਨਾਨਕ ਦੀ ਪਹਿਲੀ ਉਦਾਸੀਅਕਾਲੀ ਕੌਰ ਸਿੰਘ ਨਿਹੰਗਪੰਜਾਬੀ ਕੱਪੜੇਗੁਰਦੁਆਰਾ ਬਾਓਲੀ ਸਾਹਿਬਪੰਜਾਬੀ ਲੋਕ ਗੀਤਸ਼ਬਦ-ਜੋੜਸਤਿੰਦਰ ਸਰਤਾਜਭਾਰਤ ਦੀ ਵੰਡਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਸਿਮਰਨਜੀਤ ਸਿੰਘ ਮਾਨਮਾਨਸਿਕ ਸਿਹਤਫੁਲਕਾਰੀਹਿਮਾਚਲ ਪ੍ਰਦੇਸ਼ਵਹਿਮ ਭਰਮਬਹੁਜਨ ਸਮਾਜ ਪਾਰਟੀਜਿੰਮੀ ਸ਼ੇਰਗਿੱਲਬਠਿੰਡਾ (ਲੋਕ ਸਭਾ ਚੋਣ-ਹਲਕਾ)ਪਿਸ਼ਾਚਬਾਬਾ ਵਜੀਦਜੇਠਪੂਰਨ ਸਿੰਘ15 ਨਵੰਬਰਭਾਈ ਵੀਰ ਸਿੰਘਸੋਨਾਸੁਰਜੀਤ ਪਾਤਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਦਰ ਟਰੇਸਾਅਨੰਦ ਸਾਹਿਬਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਨਿਰਵੈਰ ਪੰਨੂਬੁੱਧ ਧਰਮਭਾਰਤ ਵਿੱਚ ਪੰਚਾਇਤੀ ਰਾਜਪੰਜਾਬੀ ਨਾਵਲ ਦੀ ਇਤਿਹਾਸਕਾਰੀਰਹਿਰਾਸਮਲੇਰੀਆਹਿੰਦੀ ਭਾਸ਼ਾਜੂਆਨਵਤੇਜ ਸਿੰਘ ਪ੍ਰੀਤਲੜੀਤਾਰਾਮਾਤਾ ਸਾਹਿਬ ਕੌਰਪੰਜਾਬ ਦੇ ਜ਼ਿਲ੍ਹੇਜਾਪੁ ਸਾਹਿਬਆਯੁਰਵੇਦਨਾਈ ਵਾਲਾਮੂਲ ਮੰਤਰਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਕੈਨੇਡਾ🡆 More