ਹਰਿਆਣਾ

ਹਰਿਆਣਾ ਭਾਰਤ ਦਾ ਇੱਕ ਰਾਜ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀ ਰਾਜਧਾਨੀ ਹੈ। 1 ਨਵੰਬਰ 1966 ਨੂੰ ਹਰਿਆਣਾ ਪੰਜਾਬ ਦੇ ਵਿੱਚੋਂ ਭਾਸ਼ਾ ਦੇ ਆਧਾਰ ਉੱਤੇ ਬਣਾਇਆ ਗਿਆ ਹੈ। ਭਾਵੇਂ ਪੰਜਾਬ ਦੀ ਸਿੱਖ ਵਸੋਂ ਪੰਜਾਬੀ ਸੂਬੇ ਦੀ ਮੰਗ ਕਰ ਰਹੀ ਸੀ ਪਰ ਹਿੰਦੀ ਬੋਲਦੇ ਲੋਕਾਂ ਦੀ ਪ੍ਰਤਨਿਧਤਾ ਕਰਦਿਆਂ ਕੇਂਦਰ ਸਰਕਾਰ ਨੇ ਹਰਿਆਣਾ ਅਤੇ ਹਿਮਾਚਲ ਸੂਬੇ ਬਣਾਏ ਗਏ। ਇਸ ਦੀਆਂ ਹੱਦਾਂ ਰਾਜਸਥਾਨ, ਪੰਜਾਬ, ਹਿਮਾਚਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨਾਲ ਮਿਲਦੀਆਂ ਹਨ ।ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਿਲਕੁੱਲ ਨਾਲ ਜੁੜਿਆ ਹੋਣ ਕਰ ਕੇ ਹਰਿਆਣਾ ਦੇ ਕਈ ਜਿਲ੍ਹਿਆਂ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਭਾਰਤ) ਦੇ ਤੌਰ ਤੇ ਯੋਜਨਾਬੱਧ ਵਿਕਾਸ ਅਧੀਨ ਲਿਆਂਦਾ ਗਿਆ ਹੈ।

ਹਰਿਆਣਾ
ਭਾਰਤ ਵਿੱਚ ਹਰਿਆਣਾ ਦੀ ਸਥਿਤੀ
ਭਾਰਤ ਵਿੱਚ ਹਰਿਆਣਾ ਦੀ ਸਥਿਤੀ
ਦੇਸ਼ਭਾਰਤ
ਸਥਾਪਨਾ01 ਨਵੰਬਰ 1966
ਰਾਜਧਾਨੀਚੰਡੀਗੜ੍ਹ
ਜ਼ਿਲ੍ਹੇ
List
  • 22
ਸਰਕਾਰ
 • ਗਵਰਨਰਬੰਦਾਰੂ ਦੱਤਾਤਰੇਆ
 • ਮੁੱਖ ਮੰਤਰੀਮਨੋਹਰ ਲਾਲ ਖੱਟਰ
 • ਵਿਧਾਨ ਸਭਾ ਹਲਕੇ90
 • ਰਾਜ ਸਭਾ ਹਲਕੇ5
 • ਲੋਕ ਸਭਾ ਹਲਕੇ10
ਖੇਤਰ
 • ਕੁੱਲ44,212 km2 (17,070 sq mi)
ਆਬਾਦੀ
 (2011)
 • ਕੁੱਲ2,53,51,462
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਹਰਿਆਣਾ ਦੇ ਮੰਡਲ

ਹਰਿਆਣਾ ਵਿੱਚ 6 ਮੰਡਲ ਹਨ-

1.ਹਿਸਾਰ

2.ਅੰਬਾਲਾ

3.ਕਰਨਾਲ

4.ਗੁਰੂਗ੍ਰਾਮ

5.ਫਰੀਦਾਬਾਦ

6.ਰੋਹਤਕ

ਹਰਿਆਣਾ 'ਚ ਸਿੱਖ

ਹਰਿਆਣਾ ਵਿੱਚ ਸਿੱਖਾਂ ਦੇ ਪ੍ਰਵੇਸ਼ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ। ਉਹ ਦੱਖਣ ਤੋਂ ਮੁਗਲ ਸਾਮਰਾਜ ਦਾ ਟਾਕਰਾ ਕਰਨ ਲਈ ਇਸ ਖੇਤਰ ’ਚੋਂ ਲੰਘਦਾ ਹੈ। ਉਸ ਦੇ ਸੱਦੇ ’ਤੇ ਪੰਜਾਬ ’ਚ ਵਸਦੇ ਅਨੇਕ ਸਿੱਖ ਉਸ ਦਾ ਸਾਥ ਦੇਣ ਲਈ ਮੁਸਤਫਾਬਾਦ, ਸਢੌਰਾ, ਛਛਰੋਲੀ ਅਤੇ ਬਿਲਾਸਪੁਰ ਆਦਿ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਅਤੇ ਮੁਗਲਾਂ ਤੋਂ ਇਹ ਇਲਾਕੇ ਸਰ ਕਰਨ ਪਿੱਛੋਂ ਇਨ੍ਹਾਂ ’ਚੋਂ ਬਹੁਤੇ ਸਿੱਖ ਇੱਥੇ ਹੀ ਵਸ ਜਾਂਦੇ ਹਨ। ਇਸ ਤੋਂ ਬਾਅਦ ਹਰਿਆਣਾ ਵਿੱਚ ਸਿੱਖਾਂ ਦਾ ਦੂਜਾ ਪ੍ਰਵੇਸ਼ ਸੰਨ 1857 ਦੇ ਗਦਰ ਦੀ ਅਸਫ਼ਲਤਾ ਤੋਂ ਬਾਅਦ ਅੰਗਰੇਜ਼ ਹਰਿਆਣਾ ਦੇ ਸਮੁੱਚੇ ਖੇਤਰ ਨੂੰ ਪੰਜਾਬ ਨਾਲ ਮਿਲਾ ਦਿੰਦੇ ਹਨ। ਹਰਿਆਣਾ ਦੇ ਇਹ ਖੇਤਰ ਸਿੱਖ ਸ਼ਾਸਕਾਂ ਦੇ ਅਧੀਨ ਆ ਜਾਂਦੇ ਹਨ। ਹਰਿਆਣਾ ਵਿੱਚ ਸਿੱਖਾਂ ਦੀ ਆਮਦ ਸਭ ਤੋਂ ਵਧੇਰੇ ਸੰਨ 1947 ਦੀ ਦੇਸ਼ ਵੰਡ ਸਮੇਂ ਹੋਈ। ਦੇਸ਼ ਦੀ ਵੰਡ ਸਮੇਂ ਲੱਖਾਂ ਦੀ ਗਿਣਤੀ ਵਿੱਚ ਪੱਛਮੀ ਪੰਜਾਬ ਤੋਂ ਉਜੜ ਕੇ ਆਏ ਸਿੱਖ ਪਰਿਵਾਰ ਅੰਬਾਲਾ, ਕਰਨਾਲ, ਕੁਰੂਕਸ਼ੇਤਰ, ਕੈਥਲ, ਹਿਸਾਰ,ਸਿਰਸਾ ਜ਼ਿਲ੍ਹਿਆਂ ’ਚ ਆਬਾਦ ਹੋ ਗਏ। ਸਿਰਸਾ ਜਿਲ੍ਹੇ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵੱਧ ਹੈ। ਸਭ ਤੋਂ ਵੱਧ ਸਿੱਖ ਵੀ ਸਿਰਸਾ ਜਿਲ੍ਹੇ ਵਿੱਚ ਵਸਦੇ ਹਨ।

ਹਰਿਆਣਾ ਦੇ ਜਿਲ੍ਹੇ

ਹਰਿਆਣਾ ਵਿੱਚ ਕੁਲ੍ਹ 22 ਜਿਲ੍ਹੇ ਹਨ। ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ-

1.ਅੰਬਾਲਾ

2.ਪੰਚਕੁਲਾ

3.ਯਮਨਾ ਨਗਰ

4.ਕੁਰਕਸ਼ੇਤਰ

5.ਕਰਨਾਲ

6.ਕੈਥਲ

7.ਸੋਨੀਪਤ

8.ਪਾਨੀਪਤ

9.ਝੱਜਰ

10.ਫਰੀਦਾਬਾਦ

11.ਗੁਰੂਗ੍ਰਾਮ

12.ਪਲਵਲ

13.ਮੇਵਾਤ

14.ਮਹਿੰਦਰਗੜ

15. ਰੋਹਤਕ

16.ਰੇਵਾੜੀ

17.ਭਿਵਾਨੀ

18.ਜੀਂਦ

19.ਚਰਖੀ ਦਾਦਰੀ

20.ਹਿਸਾਰ

21.ਫ਼ਤੇਹਾਬਾਦ

22.ਸਿਰਸਾ

ਪੰਜਾਬ ਨਾਲ ਲਗਦੇ ਜਿਲ੍ਹੇ

ਹਰਿਆਣਾ ਦੇ 5 ਜਿਲ੍ਹੇ ਪੰਜਾਬ ਨਾਲ ਲਗਦੇ ਹਨ-1.ਸਿਰਸਾ 2.ਫ਼ਤੇਹਾਬਾਦ 3. ਕੈਥਲ 4.ਅੰਬਾਲਾ 5.ਪੰਚਕੁਲਾ

ਬਾਕੀ ਸੂਬਿਆਂ ਨਾਲ ਲੱਗਦੇ ਜ਼ਿਲ੍ਹੇ

ਹਿਮਾਚਲ ਪ੍ਰਦੇਸ਼ ਨਾਲ ਹਰਿਆਣਾ ਦੇ 3 ਜ਼ਿਲ੍ਹੇ ਲਗਦੇ ਹਨ-1.ਅੰਬਾਲਾ 2.ਪੰਚਕੁਲਾ 3.ਯਮਨਾ ਨਗਰ

ਉੱਤਰ ਪ੍ਰਦੇਸ਼ ਨਾਲ ਹਰਿਆਣਾ ਦੇ 5 ਜ਼ਿਲ੍ਹੇ ਲਗਦੇ ਹਨ-1.ਸੋਨੀਪਤ 2.ਪਾਣੀਪਤ 3.ਕਰਨਾਲ 4.ਕੁਰਕਸ਼ੇਤਰ 5.ਪਲਵਲ

ਰਾਜਸਥਾਨ ਨਾਲ ਹਰਿਆਣਾ ਦੇ ਕੁੱਲ੍ਹ 7 ਜ਼ਿਲ੍ਹੇ ਲਗਦੇ ਹਨ-1.ਸਿਰਸਾ 2.ਹਿਸਾਰ3.ਫ਼ਤੇਹਾਬਾਦ 4.ਭਿਵਾਨੀ 5.ਰੇਵਾੜੀ 6.ਮਹਿੰਦਰਗੜ 7.ਮੇਵਾਤ

ਹਰਿਆਣਾ ਵਿਧਾਨ ਸਭਾ ਦੀਆਂ ਸੀਟਾਂ

ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਕੁਲ੍ਹ 90 ਸੀਟਾਂ ਹਨ। 1.ਕਾਲਕਾ 2.ਪੰਚਕੂਲਾ 3.ਅੰਬਾਲਾ 4.ਨਰਾਇਣਗੜ੍ਹ 5.ਅੰਬਾਲਾ ਕੈਂਟ 6.ਮੁਲਾਣਾ 7.ਸੰਢੋਰਾ 8.ਯਮੂਨਾਨਗਰ 8.ਜਗਾਧਰੀ 9.ਰਾਧੋਰ 10.ਲਾਡਵਾ 11.ਸ਼ਾਹਵਾਦ 12.ਥਾਨੇਸਰ 13.ਪੇਹਵਾ 14.ਗੁਹਲਾ 15.ਕਲਾਇਤ 16.ਕੈਥਲ 17.ਪੁੰਡਰੀ 18.ਨੀਲੋਖੇਡੀ 19.ਇੰਦਰੀ 20.ਕਰਨਾਲ 21. ਅਸੰਧ 22.ਘਰੌਡਾ 23.ਪਾਨੀਪਤ ਗ੍ਰਾਮੀਣ 24.ਪਾਨੀਪਤ ਸ਼ਹਿਰੀ 25.ਇਸਰਾਨਾ 26.ਸਮਾਲਖਾ 27.ਘਨੌਰ 28.ਰਾਈ 29.ਖਰਖੌਦਾ 30.ਸੋਨੀਪਤ 31.ਗੋਹਾਨਾ 32.ਬਰੋਦਾ 33.ਸਫੀਦੋ 34.ਜੁਲਾਣਾ 35.ਜੀਂਦ 36.ਉਚਾਣਾਂ ਕਲਾਂ 37.ਨਰਵਾਣਾ 38.ਟੋਹਾਣਾ 39.ਫਤਿਹਾਵਾਦ 40.ਰੱਤੀਆ 41.ਕਾਲਾਂਵਾਲੀ 42.ਡੱਬਵਾਲੀ 43.ਰਾਣੀਆਂ 44.ਸਿਰਸਾ 45.ਏਲਨਾਵਾਦ 46.ਆਦਮਪੁਰ 47.ਉਕਲਾਣਾ 48.ਨਾਰਨੌਂਦ 49.ਹਾਂਸੀ 50.ਹਿਸਾਰ 51.ਬਰਵਾਲਾ 52.ਨਲਵਾ 53.ਲੋਹਾਰੂ 54.ਭਾਦਰਾ 55.ਚਰਖੀ ਦਾਦਰੀ 56.ਭਿਵਾਨੀ 57.ਤੋਸ਼ਾਮ 58.ਬਵਾਨੀਖੇੜਾ 59.ਮਹਿਮ 60.ਗੜ੍ਹੀ ਸਾਪਲਾ

ਲੋਕ ਸਭਾ ਦੀਆਂ ਸੀਟਾਂ

ਹਰਿਆਣਾ ਵਿੱਚ ਲੋਕ ਸਭਾ ਦੀਆਂ ਕੁੱਲ੍ਹ 10 ਸੀਟਾਂ ਹਨ- 1.ਸਿਰਸਾ 2.ਹਿਸਾਰ 3.ਜੀਂਦ 4.ਅੰਬਾਲਾ 5.ਕਰਨਾਲ 6.ਰੋਹਤਕ 7.ਗੁੜਗਾਓਂ 8.ਕੁਰਕਸ਼ੇਤਰ 9.ਸੋਨੀਪਤ 10.ਭਿਵਾਨੀ

ਵਿਰਾਸਤ

ਹਰਿਆਣਾ ਰਾਜ ਦੇ ਕੁਰੂਕੁਸ਼ੇਤਰ ਦੇ ਅਸਥਾਨ ਉੱਤੇ ਕੌਰਵਾਂ-ਪਾਂਡਵਾਂ ਦਾ ਯੁੱਧ ਹੋਇਆ ਅਤੇ ਪੂਰੇ ਵਿਸ਼ਵ ਨੂੰ ਗੀਤਾ ਸੰਦੇਸ਼ ਦੀ ਪ੍ਰਾਪਤੀ ਭਗਵਾਨ ਸ੍ਰੀ ਕ੍ਰਿਸ਼ਨ ਦੇ ਮੁਖ਼ਾਰਬਿੰਦ ਤੋਂ ਅਰਜੁਨ ਨੂੰ ਹਾਸਲ ਹੋਈ। ਹਰਿਆਣਾ ਦੀ ਧਰਤੀ ਤੇ ਨਾਥਪੰਥੀ ਚੌਰੰਗੀ ਨਾਥ ਵਰਗੇ ਸੰਤ ਰਹੇ ਅਤੇ ਧਾਰਮਿਕ ਪ੍ਰਚਾਰ ਕੀਤਾ। ਹਰਿਆਣਾ ਦੇ ਨਗਰ ਹਿਸਾਰ ਵਿੱਚ ਸੂਫੀ ਸੰਤ ਸ਼ੇਖ ਫਰੀਦ ਬਤਾਇਆ। ਹਰਿਆਣਾ ਦੇ ਫਰੀਦਾਬਾਦ ਦੇ ਪਿੰਡ ਸੀਹੀ ਵਿੱਚ ਭਗਤ ਸੂਰਦਾਸ ਦਾ ਜਨਮ ਅਸਥਾਨ ਮੰਨਿਆ ਜਾਂਦਾ ਹੈ। ਮਾਰਕੰਡਾ ਪੁਰਾਣ ਵੀ ਹਰਿਆਣਾ ਦੇ ਮਾਰਕੰਡਾ ਦੇ ਅਸਥਾਨ ਉੱਤੇ ਰਚਿਆ ਗਿਆ ਦੱਸਿਆ ਜਾਂਦਾ ਹੈ। ਮਹਾਰਾਜਾ ਹਰਸ਼ਵਰਧਨ ਦੀ ਰਾਜਧਾਨੀ ਥਾਨੇਸਰ (ਕੁਰੂਕਸ਼ੇਤਰ) ਸੀ। ਹਰਿਆਣਾ ਵਿੱਚ 680 ਤੀਰਥ ਅਸਥਾਨ ਹਨ।

ਹਰਿਆਣਾ ਦੇ ਕਵੀ

ਜੈਨ ਮੱਤ ਦੇ ਕਵੀ ਪੁਸ਼ਪ ਅਤੇ ਸਾਧੂ ਗ਼ਰੀਬ ਦਾਸ, ਨਿਸ਼ਚਲ ਦਾਸ, ਮੁਸਲਮਾਨ ਸੰਤ ਕਵੀ ਸਾਧੂ ਅੱਲ੍ਹਾ, ਜਨ ਕਵੀ ਹੁਸਨੋ, ਨੂਰ ਮੁਹੰਮਦ, ਭਾਈ ਸੰਤੋਖ ਸਿੰਘ ਅਤੇ ਬੀਰ ਚੂੜਾਮਨੀ, ਬੀਰ ਹੇਮੂ, ਬੀਰ ਬੱਲਬਗੜ੍ਹ, ਨਰੇਸ਼ ਨਾਹਰ ਸਿੰਘ ਹਰਿਆਣੇ ਵਿੱਚ ਰਹੇ। ਉੱਘੇ ਗ਼ਜ਼ਲਕਾਰ ਮਖ਼ਮੂਰ ਦੇਹਲਵੀ, ਪ੍ਰਸਿੱਧ ਮਰਹੂਮ ਕਵੀ ਲੋਕ ਨਾਇਕ, ਲੋਕ ਸਾਹਿਤ ਰਾਗਨੀਆਂ ਦੇ ਰਚੇਤਾ ਪੰਡਤ ਲਖਮੀ ਚੰਦ ਵੀ ਹਰਿਆਣਾ ਦੇ ਸਨ, ਜਿਨ੍ਹਾਂ ਨੇ ਸਾਰੀਆਂ ਰਚਨਾਵਾਂ ਵਿੱਚ ਹਰਿਆਣਾ ਦੀ ਹਰ ਵੰਨਗੀ ਨੂੰ ਛੇੜਿਆ ਹੈ। ਗੱਦੀ-ਏ-ਹਰਿਆਣਾ ਕਵੀ ਸ਼ਾਹ ਮੁਹੰਮਦ ਰਮਜਾਨ ਦਾ ਸਬੰਧ ਵੀ ਹਰਿਆਣਾ ਨਾਲ ਹੈ ਜਿਹਨਾਂ ਨੇ ਸਾਹਿਤ ਰਚ ਕੇ ਹਰਿਆਣਾ ਦੀ ਸੇਵਾ ਕੀਤੀ।

Tags:

ਹਰਿਆਣਾ ਦੇ ਮੰਡਲਹਰਿਆਣਾ ਚ ਸਿੱਖਹਰਿਆਣਾ ਦੇ ਜਿਲ੍ਹੇਹਰਿਆਣਾ ਪੰਜਾਬ ਨਾਲ ਲਗਦੇ ਜਿਲ੍ਹੇਹਰਿਆਣਾ ਬਾਕੀ ਸੂਬਿਆਂ ਨਾਲ ਲੱਗਦੇ ਜ਼ਿਲ੍ਹੇਹਰਿਆਣਾ ਵਿਧਾਨ ਸਭਾ ਦੀਆਂ ਸੀਟਾਂਹਰਿਆਣਾ ਲੋਕ ਸਭਾ ਦੀਆਂ ਸੀਟਾਂਹਰਿਆਣਾ ਵਿਰਾਸਤਹਰਿਆਣਾ ਦੇ ਕਵੀਹਰਿਆਣਾਚੰਡੀਗੜ੍ਹਪੰਜਾਬ, ਭਾਰਤਭਾਰਤਭਾਰਤੀ ਸੂਬੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼

🔥 Trending searches on Wiki ਪੰਜਾਬੀ:

ਵਿਆਕਰਨਨੈਟਵਰਕ ਸਵਿੱਚਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸੰਗਰੂਰ ਜ਼ਿਲ੍ਹਾਸ਼ਾਹ ਮੁਹੰਮਦਅਸਤਿਤ੍ਵਵਾਦਵਰਚੁਅਲ ਪ੍ਰਾਈਵੇਟ ਨੈਟਵਰਕਜਮਰੌਦ ਦੀ ਲੜਾਈਗ੍ਰਹਿਸਿੱਖਸਿਕੰਦਰ ਲੋਧੀਬਰਾੜ ਤੇ ਬਰਿਆਰਵਾਰਵਿਸਾਖੀਮੁਹਾਰਨੀਪਰਾਂਦੀਹਰਸਰਨ ਸਿੰਘਗੌਤਮ ਬੁੱਧਪੰਜਾਬੀ ਕਿੱਸੇਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਮਾਜ ਸ਼ਾਸਤਰਦਿਲਸ਼ਾਦ ਅਖ਼ਤਰਹਿੰਦੀ ਭਾਸ਼ਾਮਲੇਰੀਆਗੁਰਸ਼ਰਨ ਸਿੰਘਗਣਿਤਨਾਟਕ (ਥੀਏਟਰ)ਦਲੀਪ ਸਿੰਘ23 ਅਪ੍ਰੈਲ2024 ਭਾਰਤ ਦੀਆਂ ਆਮ ਚੋਣਾਂਮਹਿਮੂਦ ਗਜ਼ਨਵੀਲੋਕਧਾਰਾਪੰਜਾਬੀ ਖੋਜ ਦਾ ਇਤਿਹਾਸਅਜਾਇਬ ਘਰਕ੍ਰਿਕਟਮਨੁੱਖੀ ਸਰੀਰਸੂਬਾ ਸਿੰਘਖ਼ਾਲਸਾਚੋਣਮਨੁੱਖੀ ਹੱਕਾਂ ਦਾ ਆਲਮੀ ਐਲਾਨ1 ਸਤੰਬਰਕਿਤਾਬਾਂ ਦਾ ਇਤਿਹਾਸਲੋਕਰਾਜਨਾਵਲਗੁਰੂ ਅੰਗਦਸਵਰਵਿਕੀਪੀਡੀਆਏਡਜ਼ਪੰਛੀਗੁਰਦੁਆਰਾ ਅੜੀਸਰ ਸਾਹਿਬਔਰਤਪਿੰਡਆਸਟਰੇਲੀਆਊਠਬਾਬਾ ਬੁੱਢਾ ਜੀਰਿਸ਼ਤਾ-ਨਾਤਾ ਪ੍ਰਬੰਧਸਮਾਜਵਾਦਬੰਦਰਗਾਹਗੁਰਚੇਤ ਚਿੱਤਰਕਾਰਪਿਆਰਨੀਲਾਬੁਰਜ ਖ਼ਲੀਫ਼ਾਚੰਡੀਗੜ੍ਹਸਿੱਖਿਆਨਾਮਲਿੰਗ (ਵਿਆਕਰਨ)ਸੂਰਜ ਗ੍ਰਹਿਣਭਾਰਤੀ ਪੰਜਾਬੀ ਨਾਟਕਨਾਸਾਲੋਕ ਖੇਡਾਂਪੰਜਾਬੀ ਤਿਓਹਾਰ🡆 More